16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਕ, ਸਮਾਜਿਕ ਅਤੇ ਆਰਥਿਕ ਦਸ਼ਾ

  1. 16ਵੀਂ ਸਦੀ ਦੇ ਆਰੰਭ ਵਿੱਚ ਦਿੱਲੀ ਤੇ ਕਿਸਦਾ ਸ਼ਾਸਨ ਸੀ?    ਲੋਧੀ ਸੁਲਤਾਨਾਂ ਦਾ
  2. ਲੋਧੀ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?   ਬਹਿਲੋਲ ਲੋਧੀ ਨੇ
  3. ਲੋਧੀ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ?    1451 ਈ:
  4. ਸਿਕੰਦਰ ਲੋਧੀ ਦਿੱਲੀ ਦੀ ਗੱਦੀ ਤੇ ਕਦੋਂ ਬੈਠਾ?     1489 ਈ:
  5. ਸਿਕੰਦਰ ਲੋਧੀ ਨੇ ਹਿੰਦੂਆਂ ਦੇ ਕਿਹੜੀ ਨਦੀ ਵਿੱਚ ਇਸ਼ਨਾਨ ਕਰਨ ਦੀ  ਮਨਾਹੀ ਕੀਤੀ?    ਜਮਨਾ ਨਦੀ
  6. ਇਬਰਾਹਿਮ ਲੋਧੀ ਰਾਜਗੱਦੀ ਤੇ ਕਦੋਂ ਬੈਠਾ?   1517 ਈ:
  7. ਦੌਲਤ ਖਾਂ ਲੋਧੀ ਕੌਣ ਸੀ?   ਪੰਜਾਬ ਦਾ ਸੂਬੇਦਾਰ
  8. ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ?  1500 ਈ:
  9. ਦੌਲਤ ਖਾਂ ਲੋਧੀ ਨੂੰ ਪੰਜਾਬ ਦਾ ਸੂਬੇਦਾਰ ਕਿਸਨੇ ਬਣਾਇਆ?  ਸਿਕੰਦਰ ਲੋਧੀ ਨੇ
  10. ਪੰਜਾਬ ਵਿੱਚ ਤਿਕੋਣੇ ਸੰਘਰਸ਼ ਦਾ ਸਮਾਂ ਕੀ ਸੀ? 1519 ਈ: ਤੋਂ 1526 ਈ:
  11. ਤਿਕੋਣਾ ਸੰਘਰਸ਼ ਕਿਹੜੀਆਂ ਸ਼ਕਤੀਆਂ ਵਿਚਕਾਰ ਸੀ?  ਬਾਬਰ, ਇਬਰਾਹਿਮ ਲੋਧੀ ਤੇ ਦੌਲਤ ਖਾਂ ਲੋਧੀ
  12. ਬਾਬਰ ਕਿੱਥੋਂ ਦਾ ਸ਼ਾਸਕ ਸੀ?       ਕਾਬਲ ਦਾ
  13. ਬਾਬਰ ਨੇ ਪੰਜਾਬ ਤੇ ਕਿੰਨੇ ਹਮਲੇ  ਕੀਤੇ?      5
  14. ਬਾਬਰ ਨੇ ਪਹਿਲਾ ਹਮਲਾ ਕਿਹੜੇ ਵਰ੍ਹੇ ਕੀਤਾ?  1519 ਈ:
  15. ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸੈਦਪੁਰ ਤੇ ਕੀਤੇ ਹਮਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ? ਪਾਪਾਂ ਜੀ ਜੰਝ
  16. ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜੁਲਮਾਂ ਦਾ ਵਰਣਨ ਆਪਣੀ ਕਿਹੜੀ ਰਚਨਾ ਵਿੱਚ ਕੀਤਾ ਹੈ? ਬਾਬਰ ਵਾਣੀ
  17. ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ?  21 ਅਪ੍ਰੈਲ, 1526 ਈ:
  18. ਪਾਣੀਪਤ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? ਬਾਬਰ ਅਤੇ ਇਬਰਾਹਿਮ ਲੋਧੀ
  19. ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ? ਬਾਬਰ
  20. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਵਿੱਦਿਆ ਦੇ ਦੋ ਮੁੱਖ ਕੇਂਦਰ ਕਿਹੜੇ ਸਨ?  ਲਾਹੌਰ ਅਤੇ ਮੁਲਤਾਨ
  21. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧਰਮ ਕਿਹੜਾ ਸੀ?   ਹਿੰਦੂ ਧਰਮ
  22. 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਸਮਾਜ ਵਿੱਚ ਕਿੰਨੀਆਂ ਉਪ ਜਾਤੀਆਂ ਸਨ?  84
  23. ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਉਂ ਕਿਹਾ ਜਾਂਦਾ ਸੀ?  ਫਸਲਾਂ ਦੀ ਭਰਪੂਰ ਉਪਜ ਕਾਰਨ
  24. 16ਵੀਂ ਸਦੀ ਵਿੱਚ ਪੰਜਾਬ ਦਾ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ?    ਕੱਪੜਾ ਉਦਯੋਗ
  25. ਹਿੰਦੂਆਂ ਦੀਆਂ ਕਿਹੜੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ? ਖੱਤਰੀ, ਬਾਣੀਏ, ਮਹਾਜਨ, ਸੂਦ, ਅਰੋੜੇ
  26. ਮੁਸਲਮਾਨਾਂ ਦੀਆਂ ਕਿਹੜੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ?   ਬੋਹਰਾ ਅਤੇ ਖੋਜਾ
  27. ਜੋਗੀਆਂ ਦੀ ਮੁੱਖ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ?  ਨਾਥਪੰਥੀ
  28. ਨਾਥਪੰਥੀ ਸ਼ਾਖਾ ਦੀ ਸਥਾਪਨਾ ਕਿਸਨੇ ਕੀਤੀ ਸੀ?  ਗੋਰਖਨਾਥ ਨੇ
  29. ਜੋਗੀਆਂ ਦੇ ਪ੍ਰਸਿੱਧ ਕੇਂਦਰ ਦਾ ਨਾਂ ਕੀ ਸੀ? ਗੋਰਖਨਾਥ ਦਾ ਟਿੱਲਾ
  30. ਵੈਸ਼ਨਵ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ?     ਭਗਵਾਨ ਵਿਸ਼ਨੂੰ ਅਤੇ ਉਸਦੇ ਅਵਤਾਰਾਂ ਦੀ
  31. ਪੁਰਾਣਾਂ ਵਿੱਚ ਭਗਵਾਨ ਵਿਸ਼ਨੂੰ ਦੇ ਕਿੰਨੇ ਅਵਤਾਰ ਦੱਸੇ ਗਏ ਹਨ?  24
  32. ਸ਼ਕਤੀ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ? ਦੇਵੀ ਦੁਰਗਾ, ਦੇਵੀ ਕਾਲੀ, ਵੈਸ਼ਣੋ ਦੇਵੀ,  ਜਵਾਲਾਮੁਖੀ ਦੇਵੀ ਅਤੇ ਹੋਰ ਦੇਵੀਆਂ ਦੀ
  33. ਹਿੰਦੂ ਧਰਮ ਤੋਂ ਬਾਅਦ ਪੰਜਾਬ ਦਾ ਦੂਜਾ ਮੁੱਖ ਧਰਮ ਕਿਹੜਾ ਸੀ?    ਇਸਲਾਮ
  34. ਇਸਲਾਮ ਦੀ ਸਥਾਪਨਾ ਕਿਸਨੇ ਕੀਤੀ ਸੀ?      ਹਜ਼ਰਤ ਮੁਹੰਮਦ ਸਾਹਿਬ ਨੇ
  35. ਇਸਲਾਮ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ?     ਮੱਕਾ ਵਿਖੇ
  36. ਇਸਲਾਮ ਦੀ ਸਥਾਪਨਾ ਕਦੋਂ ਕੀਤੀ ਗਈ?      ਸੱਤਵੀਂ ਸਦੀ ਵਿੱਚ
  37. ਸੂਫ਼ੀ ਮਤ ਦੇ ਨੇਤਾਵਾਂ ਨੂੰ ਕੀ ਕਹਿੰਦੇ ਸਨ?   ਸ਼ੇਖ ਜਾਂ ਪੀਰ
  38. ਸੂਫ਼ੀ ਮਤ ਦੇ ਨੇਤਾਵਾਂ ਨੇ ਕਿਹੜੀ ਪ੍ਰੰਪਰਾ ਚਲਾਈ?  ਕੱਵਾਲੀ ਦੀ
  39. ਸੂਫ਼ੀਆਂ ਦੇ ਦੋ ਪ੍ਰਸਿੱਧ ਸਿਲਸਿਲਿਆਂ ਦੇ ਨਾਂ ਲਿਖੋ।     ਚਿਸ਼ਤੀ ਅਤੇ ਸੁਹਰਾਵਰਦੀ
  40. ਚਿਸ਼ਤੀ ਸਿਲਸਿਲੇ ਦੀ ਨੀਂਹ ਕਿਸਨੇ ਰੱਖੀ?  ਖ਼ਵਾਜ਼ਾ ਮੁਈਨੁਦੀਨ ਚਿਸ਼ਤੀ
  41. ਚਿਸ਼ਤੀ ਸਿਲਸਿਲੇ ਦੀ ਨੀਂਹ ਕਿੱਥੇ ਰੱਖੀ ਗਈ?  ਅਜਮੇਰ
  42. ਚਿਸ਼ਤੀ ਸਿਲਸਿਲੇ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਪ੍ਰਚਾਰਕ ਕੌਣ ਸਨ?   ਸ਼ੇਖ ਫ਼ਰੀਦ
  43. ਸੁਹਰਾਵਰਦੀ ਸਿਲਸਿਲੇ ਦੀ ਨੀਂਹ ਕਿੱਥੇ ਰੱਖੀ ਗਈ? ਮੁਲਤਾਨ ਵਿਖੇ
  44. ਸੁਹਰਾਵਰਦੀ ਸਿਲਸਿਲੇ ਦੀ ਨੀਂਹ ਕਿਸਨੇ ਰੱਖੀ?   ਸ਼ੇਖ ਬਹਾਉੱਦੀਨ ਜ਼ਕਰੀਆ
  45. ਜੈਨ ਮਤ ਦੇ ਕਿੰਨੇ ਤੀਰਥਾਂਕਰ ਹੋਏ ਹਨ?   241`5

Leave a Comment

Your email address will not be published. Required fields are marked *

error: Content is protected !!