ਸੰਵਿਧਾਨ
1) | ਰਸਮੀ ਤੌਰ ਤੇ ਸੰਵਿਧਾਨ ਸਭਾ ਦਾ ਵਿਚਾਰ ਕਿਸ ਦੁਆਰਾ ਪੇਸ਼ ਕੀਤਾ ਗਿਆ? | ਐਮ ਐਨ ਰਾਓ ਦੁਆਰਾ |
2) | ਗੈਰਰਸਮੀ ਤੌਰ ਤੇ ਸੰਵਿਧਾਨ ਸਭਾ ਦਾ ਪਹਿਲਾ ਵਿਚਾਰ ਕਿਸ ਦੁਆਰਾ ਪੇਸ਼ ਕੀਤਾ ਗਿਆ? | ਬਾਲਕ ਗੰਗਾਧਰ ਤਿਲਕ |
3) | ਕਾਂਗਰਸ ਨੇ ਪਹਿਲੀ ਵਾਰ ਸੰਵਿਧਾਨ ਸਭਾ ਦੀ ਮੰਗ ਕਦੋਂ ਕੀਤੀ? | 1935 ਈ: |
4) | ਬ੍ਰਿਟਿਸ਼ ਸਰਕਾਰ ਨੇ ਸੰਵਿਧਾਨ ਸਭਾ ਨੂੰ ਆਪਣੇ ਕਿਸ ਮਤੇ ਤਹਿਤ ਕਦੋਂ ਮੰਨਿਆ? | ਅਗਸਤ ਆਫ਼ਰ, 1940 |
5) | ਸੰਵਿਧਾਨ ਸਭਾ ਦਾ ਨਿਰਮਾਣ ਕਦੋਂ ਕੀਤਾ ਗਿਆ? | ਨਵੰਬਰ 1946 |
6) | ਸੰਵਿਧਾਨ ਸਭਾ ਦਾ ਨਿਰਮਾਣ ਕਿਸ ਯੋਜਨਾ ਦਾ ਹਿੱਸਾ ਸੀ? | ਕੈਬਨਿਟ ਮਿਸ਼ਨ ਦਾ |
7) | ਕੈਬਨਿਟ ਮਿਸ਼ਨ ਯੋਜਨਾ ਅਨੁਸਾਰ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਸਨ? | 389 |
8) | ਅਜਾਦੀ ਤੋਂ ਬਾਅਦ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਰਹਿ ਗਈ? | 299 |
9) | ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ? | 9 ਦਸੰਬਰ 1946 |
10) | ਪਾਕਿਸਤਾਨ ਲਈ ਵੱਖਰੀ ਸੰਵਿਧਾਨ ਸਭਾ ਕਦੋਂ ਬਣਾਈ ਗਈ? | 3 ਜੂਨ 1947 ਈ: |
11) | ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਿੱਥੇ ਹੋਈ? | ਦਿੱਲੀ |
12) | ਸੰਵਿਧਾਨ ਸਭਾ ਦਾ ਪਹਿਲਾ ਪ੍ਰਧਾਨ ਕਿਸਨੂੰ ਚੁਣਿਆ ਗਿਆ? | ਡਾ: ਸੱਚਿਦਾਨੰਦ ਸਿਨਹਾ |
13) | ਸੰਵਿਧਾਨ ਸਭਾ ਦੀ ਦੂਜੀ ਮੀਟਿੰਗ ਕਦੋਂ ਹੋਈ? | 11 ਦਸੰਬਰ 1946 |
14) | ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਕਿਸਨੂੰ ਚੁਣਿਆ ਗਿਆ? | ਡਾ: ਰਜਿੰਦਰ ਪ੍ਰਸਾਦ ਨੂੰ |
15) | ਪੰਡਤ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਸਭਾ ਵਿੱਚ ‘ਉਦੇਸ਼ ਪ੍ਰਸਤਾਵ’ਕਦੋਂ ਪੇਸ਼ ਕੀਤਾ? | 13 ਦਸੰਬਰ 1946 |
16) | ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ? | ਬੀ ਐਨ ਰਾਓ |
17) | ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦਾ ਗਠਨ ਕਦੋਂ ਕੀਤਾ ਗਿਆ? | 29 ਅਗਸਤ 1947 |
18) | ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦਾ ਚੇਅਰਮੈਨ ਕੌਣ ਸੀ? | ਡਾ: ਬੀ ਆਰ ਅੰਬੇਦਕਰ |
19) | ਰਾਸ਼ਟਰੀ ਝੰਡੇ ਦੀ ਕਮੇਟੀ ਦਾ ਪ੍ਰਧਾਨ ਕੌਣ ਸੀ? | ਜੇ ਬੀ ਕ੍ਰਿਪਲਾਨੀ |
20) | ਸੰਵਿਧਾਨ ਦਾ ਨਿਰਮਾਣ ਕਦੋਂ ਪੂਰਾ ਹੋਇਆ? | 26 ਨਵੰਬਰ 1949 ਈ: |
21) | ਸੰਵਿਧਾਨ ਕਦੋਂ ਲਾਗੂ ਕੀਤਾ ਗਿਆ? | 26 ਜਨਵਰੀ 1950 ਈ: |
22) | ਸੰਵਿਧਾਨ ਦੇ ਨਿਰਮਾਣ ਤੇ ਕਿੰਨਾ ਸਮਾਂ ਲੱਗਿਆ? | 2 ਸਾਲ 11 ਮਹੀਨੇ 18 ਦਿਨ |
23) | ਸੰਵਿਧਾਨ ਵਿੱਚ ਕਿੰਨੇ ਭਾਗ, ਕਿੰਨੇ ਆਰਟੀਕਲ ਅਤੇ ਕਿੰਨੇ ਸ਼ਡਿਊਲ ਸਨ? | 22 ਭਾਗ, 395 ਆਰਟੀਕਲ, 8 ਸ਼ਡਿਊਲ |
24) | ਭਾਰਤੀ ਸੰਵਿਧਾਨ ਸੰਘਾਤਮਕ ਸਰਕਾਰ, ਰਾਜਪਾਲ ਦਾ ਅਹੁਦਾ ਅਤੇ ਨਿਆਂਪ੍ਰਣਾਲੀ ਕਿਸ ਤੋਂ ਲਈ ਗਈ ਹੈ? | ਭਾਰਤ ਸਰਕਾਰ ਕਾਨੂੰਨ 1935 |
25) | ਭਾਰਤੀ ਸੰਵਿਧਾਨ ਵਿੱਚ ਕਿਹੜੀਆਂ ਦੋ ਚੀਜਾਂ ਅਸਟ੍ਰੇਲੀਆ ਦੇ ਸੰਵਿਧਾਨ ਤੋਂ ਲਈਆਂ ਗਈਆਂ ਹਨ? | ਸੀਮਾਵਰਤੀ ਸੂਚੀ, ਸੰਸਦ ਦੇ ਦੋਹਾਂ ਸਦਨਾਂ ਦਾ ਸਾਂਝਾ ਸੈਸ਼ਨ |
26) | ਭਾਰਤੀ ਸੰਵਿਧਾਨ ਵਿੱਚ ਸੋਧ ਦੀ ਵਿਧੀ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ? | ਦੱਖਣੀ ਅਫ਼ਰੀਕਾ |
27) | ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਪੰਜ ਸਾਲਾ ਯੋਜਨਾ ਅਤੇ ਮੁੱਢਲੇ ਕਰਤੱਵ ਕਿਸ ਸੰਵਿਧਾਨ ਦੀ ਦੇਣ ਹਨ? | ਸੋਵੀਅਤ ਸੰਘ ਦੇ ਸੰਵਿਧਾਨ ਦੀ |
28) | ਬ੍ਰਿਟਿਸ਼ ਸਰਕਾਰ ਨੇ ਪਹਿਲੀ ਵਾਰ ਕਦੋਂ ਸਵੀਕਾਰ ਕੀਤਾ ਕਿ ਭਾਰਤ ਦਾ ਸੰਵਿਧਾਨ ਭਾਰਤ ਦੇ ਲੋਕਾਂ ਦੁਆਰਾ ਹੀ ਤਿਆਰ ਕੀਤਾ ਜਾਵੇਗਾ? | 1940 ਈ: ਵਿੱਚ |
29) | ਪਹਿਲੀ ਵਾਰ ਕ੍ਰਿਪਸ ਮਿਸ਼ਨ ਨੇ ਸੰਵਿਧਾਨ ਤਿਆਰ ਕਰਨ ਲਈ ਸੰਵਿਧਾਨ ਸਭਾ ਦੇ ਗਠਨ ਦੀ ਗੱਲ ਕਦੋਂ ਕੀਤੀ? | 1942 ਈ: ਵਿੱਚ |
30) | ਸੰਵਿਧਾਨ ਸਭਾ ਦਾ ਗਠਨ ਕਿਸਦੀ ਸਿਫ਼ਾਰਸ਼ ਤੇ ਕੀਤਾ ਗਿਆ? | ਕੈਬਨਿਟ ਮਿਸ਼ਨ |
31) | ਕਿੰਨੀ ਜਨਸੰਖਿਆ ਪਿੱਛੇ ਸੰਵਿਧਾਨ ਸਭਾ ਦਾ ਇੱਕ ਮੈਂਬਰ ਚੁਣਿਆ ਗਿਆ? | 10 ਲੱਖ |
32) | ਸੰਵਿਧਾਨ ਸਭਾ ਦਾ ਰਸਮੀ ਉਦਘਾਟਨ ਕਦੋਂ ਕੀਤਾ ਗਿਆ? | 9 ਦਸੰਬਰ 1946 ਈ: |
33) | ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ ਕਿਸਨੂੰ ਚੁਣਿਆ ਗਿਆ? | ਸੱਚਿਦਾਨੰਦ ਸਿਨਹਾ ਨੂੰ |
34) | ਡਾ: ਰਜਿੰਦਰ ਪ੍ਰਸਾਦ ਨੂੰ ਸਥਾਈ ਪ੍ਰਧਾਨ ਕਦੋਂ ਚੁਣਿਆ ਗਿਆ? | 11 ਦਸੰਬਰ 1946 ਈ: |
35) | ਸੰਵਿਧਾਨ ਸਭਾ ਦਾ ਉਪ ਪ੍ਰਧਾਨ ਕੌਣ ਸੀ? | ਐਚ ਸੀ ਮੁਖ਼ਰਜੀ |
36) | ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ? | ਬੀ ਐਨ ਰਾਓ |
37) | ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਕਿੰਨੇ ਮੈਂਬਰ ਸਨ? | 7 |
38) | ਸੰਵਿਧਾਨ ਦਾ ਖਰੜਾ ਪਹਿਲੀ ਵਾਰ ਸੰਵਿਧਾਨ ਸਭਾ ਕੋਲ ਕਦੋਂ ਪੇਸ਼ ਕੀਤਾ ਗਿਆ? | 21 ਫਰਵਰੀ 1948 ਨੂੰ |
39) | ਸੰਵਿਧਾਨ ਦੇ ਖਰੜੇ ਤੇ ਕਿੰਨੇ ਦਿਨ ਚਰਚਾ ਹੋਈ? | 114 |
40) | ਸੰਵਿਧਾਨ ਦੇ ਨਿਰਮਾਣ ਤੇ ਲੱਗਭਗ ਕਿੰਨਾ ਖਰਚਾ ਹੋਇਆ? | 64 ਲੱਖ ਰੁਪਏ |
41) | ਸੰਵਿਧਾਨ ਨੂੰ ਪੂਰਨ ਰੂਪ ਵਿੱਚ ਕਦੋਂ ਲਾਗੂ ਕੀਤਾ ਗਿਆ? | 26 ਜਨਵਰੀ 1950 ਨੂੰ |
42) | ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਕਦੋਂ ਹੋਈ? | 24 ਜਨਵਰੀ 1950 ਨੂੰ |
43) | ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਝੰਡਾ ਕਦੋਂ ਸਵੀਕਾਰ ਕੀਤਾ ਗਿਆ? | 22 ਜੁਲਾਈ 1947 ਈ: |
44) | ਰਾਸ਼ਟਰੀ ਗੀਤ ਕਦੋਂ ਅਪਣਾਇਆ ਗਿਆ? | 24 ਜਨਵਰੀ 1950 ਈ: ਨੂੰ |
45) | ਭਾਰਤੀ ਸੰਵਿਧਾਨ ਤੇ ਸਭ ਤੋਂ ਵਧ ਪ੍ਰਭਾਵ ਕਿਹੜੇ ਕਾਨੂੰਨ ਦਾ ਹੈ? | ਭਾਰਤ ਸਰਕਾਰ ਕਾਨੂੰਨ 1935 |
46) | ਮੌਲਿਕ ਅਧਿਕਾਰ ਅਤੇ ਸਰਵਉੱਚ ਅਦਾਲਤ, ਨਿਆਂਇਕ ਪੁਨਰਨਿਰੀਖਣ ਅਤੇ ਨਿਆਂਪਾਲਿਕਾ ਦੀ ਸੁਤੰਤਰਤਾ, ਸੰਵਿਧਾਨ ਦੀ ਸਰਵਉੱਚਤਾ, ਰਾਸ਼ਟਰਪਤੀ ਦੇ ਮਹਾਂਅਭਿਯੋਗ ਦੀ ਪ੍ਰਕਿਰਿਆ, ਉਪ-ਰਾਸ਼ਟਰਪਤੀ ਦਾ ਅਹੁਦਾ ਆਦਿ ਧਾਰਨਾਵਾਂ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈਆਂ ਗਈਆਂ ਹਨ? | ਸੰਯੁਕਤ ਰਾਜ ਅਮਰੀਕਾ |
47) | ਸੰਸਦੀ ਪ੍ਰਣਾਲੀ, ਇਕਹਿਰੀ ਨਾਗਰਿਕਤਾ, ਕਾਨੂੰਨ ਦਾ ਸ਼ਾਸਨ, ਕਾਨੂੰਨ ਨਿਰਮਾਣ ਦੀ ਪ੍ਰਕਿਰਿਆ, ਸੰਸਦ ਦੇ ਵਿਸ਼ੇਸ਼ ਅਧਿਕਾਰ, ਦੋ ਸਦਨੀ ਵਿਧਾਨ ਮੰਡਲ ਆਦਿ ਦੀਆਂ ਧਾਰਨਾਵਾਂ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈਆਂ ਗਈਆਂ ਹਨ? | ਬ੍ਰਿਟਿਸ਼ ਸੰਵਿਧਾਨ ਵਿੱਚੋਂ |
48) | ਸਰਕਾਰ ਦੀ ਸੰਘੀ ਵਿਵਸਥਾ, ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਆਦਿ ਦੀਆਂ ਧਾਰਨਾਵਾਂ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈਆਂ ਗਈਆਂ ਹਨ? | ਕੈਨੇਡਾ ਦੇ ਸੰਵਿਧਾਨ ਵਿੱਚੋਂ |
49) | ਕੇਂਦਰ ਅਤੇ ਰਾਜਾਂ ਵਿਚ ਸਬੰਧ, ਸੱਤਵੀਂ ਅਨੁਸੂਚੀ ਦੀ ਸਮਵਰਤੀ ਸੂਚੀ ਅਤੇ ਪ੍ਰਸਤਾਵਨਾ ਦੀ ਭਾਸ਼ਾ ਆਦਿ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈਆ ਗਈਆਂ ਹਨ? | ਅਸਟ੍ਰੇਲੀਆ ਸੰਵਿਧਾਨ ਤੋਂ |
50) | ਰਾਜ ਦੇ ਨੀਤੀ ਨਿਰਦੇਸ਼ਕ ਤੱਤ, ਰਾਸ਼ਟਰਪਤੀ ਦੀ ਚੋਣ ਵਿਧੀ, ਰਾਸ਼ਟਰਪਤੀ ਦੁਆਰਾ ਰਾਜ ਸਭਾ ਵਿੱਚ ਮੈਂਬਰਾਂ ਦੀ ਨਿਯੁਕਤੀ ਦਾ ਤਰੀਕਾ ਆਦਿ ਕਿਸ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ? | ਆਇਰਲੈਂਡ ਦੇ ਸੰਵਿਧਾਨ ਤੋਂ |
51) | ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦਾ ਸਿਧਾਂਤ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ? | ਜਪਾਨ ਦੇ ਸੰਵਿਧਾਨ ਤੋਂ |
52) | ਸੰਵਿਧਾਨ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਕਿਸ ਸੰਵਿਧਾਨ ਤੋਂ ਲਈ ਗਈ ਹੈ? | ਦੱਖਣੀ ਅਫ਼ਰੀਕਾ |
53) | ਸੰਵਿਧਾਨ ਨੂੰ ਕਦੋਂ ਸਵੀਕਾਰ ਕੀਤਾ ਗਿਆ? | 26 ਨਵੰਬਰ 1949 |
54) | ਕਿਹੜੀ ਧਾਰਾ ਵਿੱਚ ਸੰਵਿਧਾਨਕ ਸੋਧ ਦੀ ਪ੍ਰਕਿਰਿਆ ਦਿੱਤੀ ਗਈ ਹੈ? | ਆਰਟੀਕਲ 368 |
55) | ਭਾਰਤੀ ਸੰਵਿਧਾਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਡਾ: ਬੀ ਆਰ ਅੰਬੇਦਕਰ |
56) | ਅਜਾਦ ਭਾਰਤ ਦੇ ਪਹਿਲੇ ਮੰਤਰੀ ਮੰਡਲ ਵਿੱਚ ਡਾ: ਬੀ ਆਰ ਅੰਬੇਦਕਰ ਕੋਲ ਕਿਹੜਾ ਅਹੁਦਾ ਸੀ? | ਕਾਨੂੰਨ ਮੰਤਰੀ |
57) | ਕਿਹੜੀ ਸੰਵਿਧਾਨਕ ਸੋਧ ਦੁਆਰਾ ਵੋਟ ਪਾਉਣ ਲਈ ਉਮਰ 18 ਕੀਤੀ ਗਈ? | 61 ਸੰਵਿਧਾਨਕ ਸੋਧ |
58) | ਕਿਹੜੇ ਸਾਲ ਵੋਟ ਪਾਉਣ ਲਈ ਘੱਟੋ ਘੱਟ ਉਮਰ 18 ਸਾਲ ਕੀਤੀ ਗਈ? | 1989 ਈ: |
59) | ਭਾਰਤੀ ਸੰਵਿਧਾਨ ਨੂੰ ਕਿੰਨੀ ਵਾਰ ਸੋਧਿਆ ਜਾ ਚੁੱਕਿਆ ਹੈ? | 104 |
60) | ਕਿਹੜੀ ਸੰਵਿਧਾਨਕ ਸੋਧ ਦੁਆਰਾ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਘੋਸ਼ਿਤ ਕੀਤਾ ਗਿਆ? | 69ਵੀਂ |
61) | ਕੈਬਨਿਟ ਮਿਸ਼ਨ ਕਿਸਦੀ ਅਗਵਾਈ ਹੇਠ ਭਾਰਤ ਆਇਆ? | ਲਾਰਡ ਪੈਥਿਕ ਲਾਰੈਂਸ |
62) | ਭਾਰਤ ਦਾ ਸੰਵਿਧਾਨ ਕਿਸ ਦੁਆਰਾ ਸਵੀਕਾਰ ਕੀਤਾ ਗਿਆ? | ਸੰਵਿਧਾਨ ਸਭਾ ਦੁਆਰਾ |
63) | ਸੰਵਿਧਾਨ ਸਭਾ ਦੀ ਮੰਗ ਕਾਂਗਰਸ ਦੇ ਕਿਹੜੇ ਸੈਸ਼ਨ ਵਿੱਚ ਕੀਤੀ ਗਈ? | ਲਖਨਊ ਸੈਸ਼ਨ 1936 |
64) | ਕਿਹੜੇ ਕਾਨੂੰਨ ਦੁਆਰਾ ਬ੍ਰਿਟਿਸ਼ ਸਰਕਾਰ ਨੇ ਭਾਰਤ ਦਾ ਨਿਯੰਤਰਣ ਸਿੱਧਾ ਆਪਣੇ ਅਧੀਨ ਲੈ ਲਿਆ? | ਭਾਰਤ ਸਰਕਾਰ ਕਾਨੂੰਨ 1858 |
65) | ਭਾਰਤੀਆਂ ਦੀ ਸੰਵਿਧਾਨ ਸਭਾ ਦੀ ਮੰਗ ਨੂੰ ਬ੍ਰਿਟਿਸ਼ ਸਰਕਾਰ ਨੇ ਪਹਿਲੀ ਵਾਰ ਅਸਿੱਧੇ ਤੌਰ ਤੇ ਕਿਹੜੀ ਯੋਜਨਾ ਤਹਿਤ ਸਵੀਕਾਰ ਕੀਤਾ? | ਅਗਸਤ ਆਫ਼ਰ |
66) | ਖਰੜਾ ਕਮੇਟੀ ਅੱਗੇ ਪ੍ਰਸਤਾਵਨਾ ਦੀ ਸਿਫ਼ਾਰਸ਼ ਕਿਸਨੇ ਕੀਤੀ? | ਜਵਾਹਰ ਲਾਲ ਨਹਿਰੂ |
67) | ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਹੀ ਕਿਉਂ ਲਾਗੂ ਕੀਤਾ ਗਿਆ? | ਕਿਉਂਕਿ 1929 ਤੋਂ ਬਾਅਦ 26 ਜਨਵਰੀ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਸੀ। |
68) | ਸੰਵਿਧਾਨ ਸਭਾ ਦੇ ਮੈਂਬਰ ਕਿਸ ਦੁਆਰਾ ਚੁਣੇ ਗਏ? | ਰਾਜ ਵਿਧਾਨ ਸਭਾਵਾਂ ਦੁਆਰਾ |
69) | ਸੱਚਿਦਾਨੰਦ ਸਿਨਹਾ ਨੇ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਿਉਂ ਕੀਤੀ? | ਉਹ ਸੰਵਿਧਾਨ ਸਭਾ ਦੇ ਸਭ ਤੋਂ ਬਜ਼ੁਰਗ ਮੈਂਬਰ ਸਨ |
70) | ਰਾਸ਼ਟਰੀ ਝੰਡੇ ਦੇ ਨਿਰਮਾਣ ਨਾਲ ਸਬੰਧਤ ਕਮੇਟੀ ਦੇ ਪ੍ਰਧਾਨ ਕੌਣ ਸਨ? | ਜੇ ਬੀ ਕ੍ਰਿਪਲਾਨੀ |
71) | ਨਾਗਰਿਕਤਾ, ਚੋਣਾਂ ਅਤੇ ਸੰਸਦ ਸਬੰਧੀ ਸੰਵਿਧਾਨਕ ਮੱਦਾਂ ਕਦੋਂ ਲਾਗੂ ਹੋਈਆਂ? | 26 ਨਵੰਬਰ 1949 |
72) | ਸੰਵਿਧਾਨ ਦੀ ਪਹਿਲੀ ਅਨੂਸੂਚੀ ਵਿੱਚ ਕਿਸ ਸਬੰਧੀ ਨਿਯਮ ਹਨ? | ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਸਬੰਧੀ |
73) | ਸੰਵਿਧਾਨ ਦੀ ਦੂਜੀ ਅਨੁਸੂਚੀ ਵਿੱਚ ਕਿਸਦਾ ਵਰਣਨ ਕੀਤਾ ਗਿਆ ਹੈ? | ਰਾਸ਼ਟਰਪਤੀ, ਉਪਰਾਸ਼ਟਰਪਤੀ, ਲੋਕ ਸਭਾ ਦੇ ਸਪੀਕਰ, ਕੰਟਰੌਲਰ ਅਤੇ ਆਡੀਟਰ ਜਨਰਲ, ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਜੱਜਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਆਦਿ ਦਾ। |
74) | ਸੰਵਿਧਾਨ ਦੀ ਤੀਜੀ ਅਨੁਸੂਚੀ ਵਿੱਚ ਕਿਸਦਾ ਜਿਕਰ ਕੀਤਾ ਗਿਆ ਹੈ? | ਕੇਂਦਰੀ ਮੰਤਰੀਆਂ, ਜੱਜਾਂ ਆਦਿ ਦੀ ਸਹੁੰ ਦਾ। |
75) | ਰਾਜ ਸਭਾ ਅਤੇ ਲੋਕ ਸਭਾ ਦੀਆਂ ਸੀਟਾਂ ਦਾ ਵਰਣਨ ਕਿਹੜੀ ਸੂਚੀ ਵਿੱਚ ਕੀਤਾ ਗਿਆ ਹੈ? | ਚੌਥੀ |
76) | ਸੰਵਿਧਾਨ ਦੀ ਪੰਜਵੀਂ ਅਨੁਸੂਚੀ ਕਿਸ ਨਾਲ ਸਬੰਧਤ ਹੈ? | ਅਨੁਸੂਚਿਤ ਖੇਤਰਾਂ ਦੇ ਪ੍ਰਬੰਧ ਸਬੰਧੀ |
77) | ਛੇਵੀਂ ਅਨੁਸੂਚੀ ਕਿਸ ਨਾਲ ਸਬੰਧਤ ਹੈ? | ਅਸਾਮ, ਮੇਘਾਲਿਆ, ਮਿਜੋਰਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ ਦੇ ਅਨੁਸੂਚਿਤ ਕਬੀਲਿਆਂ ਦੇ ਇਲਾਕਿਆਂ ਦੇ ਪ੍ਰਬੰਧ ਸਬੰਧੀ। |
78) | ਰਾਜ ਸਰਕਾਰ ਅਤੇ ਕੇਂਦਰੀ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਕਿਹੜੀਅਨੁਸੂਚੀ ਦੁਆਰਾ ਕੀਤੀ ਗਈ ਹੈ? | ਸੱਤਵੀਂ ਅਨੁਸੂਚੀ |
79) | ਅੱਠਵੀਂ ਅਨੁਸੂਚੀ ਦਾ ਸਬੰਧ ਕਿਸ ਨਾਲ ਹੈ? | ਭਾਸ਼ਾਵਾਂ ਨਾਲ |
80) | ਭਾਰਤੀ ਸੰਵਿਧਾਨ ਅਨੁਸਾਰ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ? | 22 |
81) | ਸੰਵਿਧਾਨ ਦੀ ਕਿਹੜੀ ਸੂਚੀ ਰਾਜ ਵਿਧਾਨ ਸਭਾ ਦੇ ਭੂਮੀ ਸੁਧਾਰਾਂ ਨਾਲ ਸਬੰਧਤ ਕਾਨੂੰਨਾਂ ਨਾਲ ਸਬੰਧਤ ਹੈ? | ਨੌਵੀਂ ਅਨੁਸੂਚੀ |
82) | ਦੱਸਵੀਂ ਅਨੁਸੂਚੀ ਨੂੰ ਕਿਹੜੀ ਸੰਵਿਧਾਨਕ ਸੋਧ ਦੁਆਰਾ ਸੰਵਿਧਾਨ ਦੁਆਰਾ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ? | 52ਵੀਂ ਸੰਵਿਧਾਨ ਸੋਧ 1985 |
83) | ਦੱਸਵੀਂ ਅਨੁਸੂਚੀ ਦਾ ਸਬੰਧ ਕਿਸ ਨਾਲ ਹੈ? | ਦਲ ਬਦਲੀ ਨਾਲ |
84) | 11ਵੀਂ ਅਨੁਸੂਚੀ ਨੂੰ ਸੰਵਿਧਾਨ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? | 1993 |
85) | 11ਵੀਂ ਅਨੁਸੂਚੀ ਕਿਸ ਵਿਸ਼ੇ ਨਾਲ ਸਬੰਧਤ ਹੈ? | ਪੰਚਾਇਤੀ ਰਾਜ ਨਾਲ |
86) | ਭਾਰਤੀ ਸੰਵਿਧਾਨ ਵਿੱਚ ਪਹਿਲੀ ਸੋਧ ਕਦੋਂ ਕੀਤੀ ਗਈ? | 1951 ਈ: |
87) | ਸੰਵਿਧਾਨ ਦੇ ਪਹਿਲੇ ਭਾਗ ਵਿੱਚ ਕਿਸਦਾ ਵਰਣਨ ਹੈ? | ਸੰਘ ਅਤੇ ਇਸਦੇ ਖੇਤਰ ਦਾ |
88) | ਨਾਗਰਿਕਤਾ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਸ਼ਾਮਿਲ ਹੈ? | ਦੂਜੇ ਭਾਗ ਵਿੱਚ |
89) | ਮੌਲਿਕ ਅਧਿਕਾਰ ਸੰਵਿਧਾਨ ਦੇ ਕਿਹੜੇ ਭਾਗ ਦੁਆਰਾ ਮਿਲੇ ਹਨ? | ਤੀਜੇ ਭਾਗ ਦੁਆਰਾ |
90) | ਸੰਵਿਧਾਨ ਦੇ ਚੌਥੇ ਭਾਗ ਵਿੱਚ ਕਿਸਦਾ ਵਰਣਨ ਹੈ? | ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ |
91) | ਸੰਵਿਧਾਨ ਦੇ ਕਿਹੜੇ ਭਾਗ ਵਿੱਚ ਐਮਰਜੰਸੀ ਨਾਲ ਸਬੰਧਤ ਮੱਦਾਂ ਹਨ? | ਅਠਾਰਵੇਂ ਭਾਗ ਵਿੱਚ |
92) | ਸੰਵਿਧਾਨ ਦਾ ਕਿਹੜਾ ਭਾਗ ਸੰਵਿਧਾਨਕ ਸੋਧਾਂ ਦੀ ਵਿਵਸਥਾ ਕਰਦਾ ਹੈ? | ਵੀਹਵਾਂ ਭਾਗ |
93) | ਭਾਰਤੀ ਸੰਵਿਧਾਨ ਭਾਰਤ ਨੂੰ ਕੀ ਕਹਿ ਕੇ ਬੁਲਾਉਂਦਾ ਹੈ? | ਰਾਜਾਂ ਦਾ ਸੰਘ |
94) | ਨਵੇਂ ਰਾਜਾਂ ਦੇ ਨਿਰਮਾਣ ਦੀ ਸ਼ਕਤੀ ਕਿਸ ਕੋਲ ਹੈ? | ਸੰਸਦ ਕੋਲ |
95) | ਅਜਾਦੀ ਦੇ ਸਮੇਂ ਭਾਰਤ ਵਿੱਚ ਕਿੰਨੀਆਂ ਰਾਜਨੀਤਕ ਇਕਾਈਆਂ ਸਨ? | 552 |
96) | ਅਜਾਦੀ ਸਮੇਂ ਕਿੰਨੇ ਰਾਜਾਂ ਨੇ ਭਾਰਤ ਵਿੱਚ ਸ਼ਾਮਿਲ ਹੋਣਾ ਸਵੀਕਾਰ ਕੀਤਾ? | 549 |
97) | ਕਿਹੜੇ 3 ਰਾਜਾਂ ਨੇ ਭਾਰਤ ਵਿੱਚ ਸ਼ਾਮਿਲ ਹੋਣ ਤੋਂ ਨਾਂਹ ਕਰ ਦਿੱਤੀ? | ਹੈਦਰਾਬਾਦ, ਜੂਨਾਗੜ੍ਹ ਅਤੇ ਕਸ਼ਮੀਰ |
98) | ਐਸ. ਕੇ. ਧਾਰ ਕਮਿਸ਼ਨ ਅਨੁਸਾਰ ਰਾਜਾਂ ਦਾ ਗਠਨ ਕਿਸ ਅਧਾਰ ਤੇ ਕੀਤਾ ਜਾਣਾ ਚਾਹੀਦਾ ਹੈ? | ਪ੍ਰਬੰਧਨ ਸਹੂਲਤਾਂ ਦੇ ਅਧਾਰ ਤੇ |
99) | ਐਸ ਕੇ ਧਾਰ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੇ ਵਿਚਾਰ ਕਰਨ ਲਈ ਕਿਹੜੀ ਕਮੇਟੀ ਦਾ ਨਿਰਮਾਣ ਕੀਤਾ ਗਿਆ? | ਜੇ ਵੀ ਪੀ ਕਮੇਟੀ |
100) | ਕਿਹੜੇ ਕਾਨੂੰਨ ਦੁਆਰਾ ਪਹਿਲੀ ਵਾਰ ਭਾਰਤ ਨੂੰ ਸੰਘ ਦਾ ਦਰਜਾ ਦਿੱਤਾ ਗਿਆ? | ਭਾਰਤ ਸਰਕਾਰ ਕਾਨੂੰਨ 1935 |
101) | ਭਾਰਤ ਸਰਕਾਰ ਕਾਨੂੰਨ 1935 ਦੁਆਰਾ ਲੱਗਭਗ ਕਿੰਨੇ ਫੀਸਦੀ ਭਾਰਤੀ ਲੋਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ? | 10 |
102) | ਸੰਘੀ ਅਦਾਲਤ ਦੀ ਸਥਾਪਨਾ ਕਦੋਂ ਕੀਤੀ ਗਈ? | 1937 ਈ: |
103) | ਭਾਰਤ ਦੀ ਵੰਡ ਦੀ ਯੋਜਨਾ ਕਿਸ ਦੁਆਰਾ ਪੇਸ਼ ਕੀਤੀ ਗਈ? | ਲਾਰਡ ਮਾਊਂਟਬੈਟਨ ਦੁਆਰਾ |
104) | ਮਾਊਂਟਬੈਟਨ ਯੋਜਨਾ ਕਦੋਂ ਪੇਸ਼ ਕੀਤੀ ਗਈ? | 3 ਜੂਨ 1947 |
105) | ਲਾਰਡ ਮਾਊਂਟਬੈਟਨ ਕੌਣ ਸੀ? | ਭਾਰਤ ਦਾ ਵਾਇਸਰਾਏ |
106) | ਭਾਰਤੀ ਸੁਤੰਤਰਤਾ ਕਾਨੂੰਨ ਕਦੋਂ ਲਾਗੂ ਹੋਇਆ? | 1947 ਈ: |
107) | ਅਜਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਬਣਿਆ? | ਲਾਰਡ ਮਾਊਂਟਬੈਟਨ |
108) | ਪੰ: ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਕਿਸਨੇ ਚੁਕਵਾਈ? | ਲਾਰਡ ਮਾਊਂਟਬੈਟਨ ਨੇ |
109) | ਦੇਸੀ ਰਿਆਸਤਾਂ ਦੇ ਮੈਂਬਰ ਕਿਸ ਦੁਆਰਾ ਚੁਣੇ ਗਏ? | ਰਿਆਸਤਾਂ ਦੇ ਮੁੱਖੀਆਂ ਦੁਆਰਾ |
110) | ਸੰਵਿਧਾਨ ਸਭਾ ਲਈ ਚੋਣਾਂ ਕਦੋਂ ਹੋਈਆਂ? | ਜੁਲਾਈ-ਅਗਸਤ 1946 |
111) | ਸੰਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲੀਆਂ? | 208 |
112) | ਸੰਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਮੁਸਲਿਮ ਲੀਗ ਨੂੰ ਕਿੰਨੀਆਂ ਸੀਟਾਂ ਮਿਲੀਆਂ? | 73 |
113) | ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦੀਆਂ ਸਾਰੀਆਂ ਸ਼ਕਤੀਆਂ ਦਾ ਸ੍ਰੋਤ ਕਿਸਨੂੰ ਮੰਨਿਆ ਗਿਆ? | ਭਾਰਤ ਦੀ ਜਨਤਾ ਨੂੰ |
114) | ਖਰੜਾ ਕਮੇਟੀ ਦੇ ਕਿਹੜੇ ਮੈਂਬਰ ਨੇ ਖਰਾਬ ਸਿਹਤ ਕਾਰਨ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ? | ਬੀ ਐਲ ਮਿਤਰ |
115) | ਖਰੜਾ ਕਮੇਟੀ ਦੇ ਕਿਹੜੇ ਮੈਂਬਰ ਦੀ ਮੌਤ ਤੋਂ ਬਾਅਦ ਕਮੇਟੀ ਵਿੱਚ ਟੀ ਟੀ ਕ੍ਰਿਸ਼ਨਾਮੂਰਤੀ ਨੂੰ ਸ਼ਾਮਿਲ ਕੀਤਾ ਗਿਆ? | ਡੀ ਪੀ ਖੇਤਾਨ |
116) | ਸੰਵਿਧਾਨ ਸਭਾ ਦੇ ਪਹਿਲੇ ਖਰੜੇ ਤੇ ਕਿੰਨੇ ਦਿਨ ਚਰਚਾ ਹੋਈ? | 5 ਦਿਨ |
117) | ਸੰਵਿਧਾਨ ਸਭਾ ਵਿੱਚ ਸੰਵਿਧਾਨ ਦੇ ਖਰੜੇ ਤੇ ਦੂਜੀ ਵਾਰ ਕਦੋਂ ਚਰਚਾ ਸ਼ੁਰੂ ਹੋਈ? | 15 ਨਵੰਬਰ 1948 ਈ: |
118) | ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ ਤੇ ਕਦੋਂ ਹਸਤਾਖਰ ਕੀਤੇ? | 26 ਨਵੰਬਰ 1949 |
119) | ਸੰਵਿਧਾਨ ਦੇ ਪਾਸ ਕੀਤੇ ਖਰੜੇ ਤੇ ਕਿੰਨੇ ਮੈਂਬਰਾਂ ਨੇ ਹਸਤਾਖਰ ਕੀਤੇ? | 284 |
120) | ਰਾਸ਼ਟਰੀ ਗਾਣ ਨੂੰ ਕਦੋਂ ਅਪਣਾਇਆ ਗਿਆ? | 24 ਜਨਵਰੀ 1950 ਈ: |
121) | ਡਾ: ਰਜਿੰਦਰ ਪ੍ਰਸਾਦ ਨੂੰ ਭਾਰਤ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ? | 24 ਜਨਵਰੀ 1950 ਈ: |
122) | ਸੰਵਿਧਾਨ ਸਭਾ ਦੀਆਂ ਕੁੱਲ ਕਿੰਨੀਆਂ ਮੀਟਿੰਗਾਂ ਹੋਈਆਂ? | 11 |
123) | ਸੰਵਿਧਾਨ ਸਭਾ ਦੇ ਮੈਂਬਰਾਂ ਨੇ ਕਿੰਨੇ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਸੰਵਿਧਾਨ ਬਣਾਇਆ? | 60 ਦੇਸ਼ਾਂ |
124) | ਸੰਵਿਧਾਨ ਸਭਾ ਦੀ ਅੰਤਮ ਮੀਟਿੰਗ ਕਦੋਂ ਹੋਈ? | 24 ਜਨਵਰੀ 1950 ਈ: |
125) | ਸੰਵਿਧਾਨ ਸਭਾ ਦਾ ਸਕੱਤਰ ਕਿਸਨੂੰ ਨਿਯੁਕਤ ਕੀਤਾ ਗਿਆ? | ਐਚ ਵੀ ਆਰ ਆਯੰਗਰ |
126) | ਸੰਵਿਧਾਨ ਸਭਾ ਦਾ ਮੁੱਖ ਡ੍ਰਾਫਟਸਮੈਨ ਕਿਸਨੂੰ ਬਣਾਇਆ ਗਿਆ? | ਐਲ ਐਨ ਮੁਖ਼ਰਜੀ |
127) | ਸੰਵਿਧਾਨ ਨੂੰ ਕਿਸ ਦੁਆਰਾ ਲਿਖਿਆ ਗਿਆ? | ਪ੍ਰੇਮ ਬਿਹਾਰੀ ਰਾਇਜਾਦਾ |
128) | ਕਿਹੜੀ ਸੰਵਿਧਾਨਕ ਸੋਧ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਹੈ? | 42ਵੀਂ ਸੰਵਿਧਾਨਕ ਸੋਧ |
129) | ਕਿਹੜੇ ਦੇਸ਼ ਦਾ ਸੰਵਿਧਾਨ ਸਭ ਤੋਂ ਲੰਮਾਂ ਲਿਖਤੀ ਸੰਵਿਧਾਨ ਹੈ? | ਭਾਰਤ ਦਾ |
130) | ਵਰਤਮਾਨ ਸੰਵਿਧਾਨ ਵਿੱਚ ਕਿੰਨੀਆਂ ਧਾਰਾਵਾਂ, ਕਿੰਨੇ ਭਾਗ ਅਤੇ ਕਿੰਨੀਆਂ ਅਨੁਸੂਚੀਆਂ ਹਨ? | 470 ਧਾਰਾਵਾਂ, 25 ਭਾਗ ਅਤੇ 12 ਅਨੁਸੂਚੀਆਂ |
131) | ਭਾਰਤੀ ਸੰਵਿਧਾਨ ਨੂੰ ਵਕੀਲਾਂ ਦਾ ਸਵਰਗ ਕਿਸਨੇ ਕਿਹਾ ਹੈ? | ਸਰ ਆਈਵਰ ਜੇਨਿੰਗਰ |
132) | ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਵਿੱਚ ਕਿੰਨੇ ਮੈਂਬਰਾਂ ਨੇ ਭਾਗ ਲਿਆ? | 211 ਮੈਂਬਰਾਂ ਨੇ |
133) | ਮੁਸਲਿਮ ਲੀਗ ਨੇ ਸੰਵਿਧਾਨ ਸਭਾ ਦਾ ਬਾਈਕਾਟ ਕਿਉਂ ਕੀਤਾ? | ਪਾਕਿਸਤਾਨ ਦੀ ਮੰਗ ਕਾਰਨ |
134) | ਭਾਰਤੀ ਸੰਵਿਧਾਨ ਸਭਾ ਦੇ ਕਿੰਨੇ ਉਪ-ਪ੍ਰਧਾਨ ਸਨ? | 2 (ਡਾ: ਐਚ ਸੀ ਮੁਖ਼ਰਜੀ ਅਤੇ ਵੀ ਟੀ ਕਿਸ਼ਨਾਮਚਾਰੀ) |