ਸੰਯੁਕਤ ਰਾਸ਼ਟਰ
1) | ਸੰਯੁਕਤ ਰਾਸ਼ਟਰ ਦਾ ਮੁੱਖ ਮੰਤਵ ਕੀ ਹੈ? | ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ |
2) | ਸੰਸਾਰ ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਸੰਸਥਾ ਕਿਹੜੀ ਹੈ? | ਸੰਯੁਕਤ ਰਾਸ਼ਟਰ |
3) | ਸੰਯੁਕਤ ਰਾਸ਼ਟਰ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਨਿਊਯਾਰਕ |
4) | ਅੰਤਰਰਾਸ਼ਟਰੀ ਨਿਆਂ ਅਦਾਲਤ ਕਿੱਥੇ ਸਥਿਤ ਹੈ? | ਹੇਗ, ਨੀਦਰਲੈਂਡ |
5) | ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕਿਸ ਯੁਧ ਤੋਂ ਬਾਅਦ ਕੀਤੀ ਗਈ? | ਦੂਜੇ ਸੰਸਾਰ ਯੁੱਧ |
6) | ਸੰਯੁਕਤ ਰਾਸ਼ਟਰ ਸੰਘ ਤੋਂ ਪਹਿਲਾਂ ਯੁੱਧਾਂ ਨੂੰ ਰੋਕਣ ਲਈ ਕਿਹੜੀ ਸੰਸਥਾ ਬਣਾਈ ਗਈ ਸੀ? | ਲੀਗ ਆਫ਼ ਨੇਸ਼ਨਜ਼ |
7) | ਸੰਯੁਕਤ ਰਾਸ਼ਟਰ ਦਾ ਚਾਰਟਰ ਕਦੋਂ ਬਣਨਾ ਸ਼ੁਰੂ ਹੋਇਆ? | 25 ਅਪ੍ਰੈਲ 1945 |
8) | ਸੰਯੁਕਤ ਰਾਸ਼ਟਰ ਦਾ ਚਾਰਟਰ ਕਦੋਂ ਅਪਣਾਇਆ ਗਿਆ? | 25 ਜੂਨ 1945 |
9) | ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ ਸੰਬੰਧ ਵਿੱਚ ਪਹਿਲੀ ਬੈਠਕ ਕਦੋਂ ਹੋਈ? | 25 ਅਪ੍ਰੈਲ 1945 |
10) | ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ ਸੰਬੰਧ ਵਿੱਚ ਪਹਿਲੀ ਮੀਟਿੰਗ ਕਿੱਥੇ ਹੋਈ? | ਸਾਨ ਫ੍ਰਾਂਸਿਸਕੋ |
11) | ਸੰਯੁਕਤ ਰਾਸ਼ਟਰ ਦੀ ਸਥਾਪਨਾ ਸੰਬੰਧੀ ਪਹਿਲੀ ਮੀਟਿੰਗ ਵਿੱਚ ਕਿੰਨੇ ਦੇਸ਼ ਸ਼ਾਮਿਲ ਹੋਏ? | 50 |
12) | ਸੰਯੁਕਤ ਰਾਸ਼ਟਰ ਚਾਰਟਰ ਕਦੋਂ ਲਾਗੂ ਕੀਤਾ ਗਿਆ? | 24 ਅਕਤੂਬਰ 1945 |
13) | ਸ਼ੁਰੂ ਵਿੱਚ ਸੰਯੁਕਤ ਰਾਸ਼ਟਰ ਦੇ ਕਿੰਨੇ ਮੈਂਬਰ ਸਨ? | 51 |
14) | ਸੰਯੁਕਤ ਰਾਸ਼ਟਰ ਦਾ 193ਵਾਂ ਮੈਂਬਰ ਕਿਹੜਾ ਦੇਸ਼ ਹੈ? | ਦੱਖਣੀ ਸੁਡਾਨ |
15) | ਦੱਖਣੀ ਸੁਡਾਨ ਸੰਯੁਕਤ ਰਾਸ਼ਟਰ ਦਾ ਮੈਂਬਰ ਕਦੋਂ ਬਣਿਆ? | 2011 ਈ: |
16) | ਸੰਯੁਕਤ ਰਾਸ਼ਟਰ ਦਿਵਸ ਕਦੋਂ ਮਨਾਇਆ ਜਾਂਦਾ ਹੈ? | 24 ਅਕਤੂਬਰ |
17) | ਵਰਤਮਾਨ ਸਮੇਂ ਸੰਯੁਕਤ ਰਾਸ਼ਟਰ ਦੇ ਕਿੰਨੇ ਦੇਸ਼ ਮੈਂਬਰ ਹਨ? | 193 |
18) | ਸੰਯੁਕਤ ਰਾਸ਼ਟਰ ਵਿੱਚ ਕਿੰਨੇ ਦੇਸ਼ਾਂ ਨੂੰ ਆਬਜਰਵਰ ਦਰਜਾ ਪ੍ਰਾਪਤ ਹੈ? | 2 |
19) | ਸੰਯੁਕਤ ਰਾਸ਼ਟਰ ਦਾ ਸੈਕਟਰੀ ਜਨਰਲ ਕੌਣ ਹੈ? | ਅੰਟੋਨੀਓ ਗੁਟੇਰਿਸ |
20) | ਅੰਟੇਨਿਓ ਗੁਟੇਰਿਸ ਕਿਸ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਹਨ? | ਪੁਰਤਗਾਲ |
21) | ਸੰਯੁਕਤ ਰਾਸ਼ਟਰ ਦਾ ਪਹਿਲਾ ਸੈਕਟਰੀ ਜਨਰਲ ਕੌਣ ਸੀ? | ਟਰਿਗਵੇ ਲਾਈ |
22) | ਟਰਿਗਵੇ ਲਾਈ ਕਿਸ ਦੇਸ਼ ਨਾਲ ਸੰਬੰਧਤ ਸੀ? | ਨਾਰਵੇ |
23) | ਸੰਯੁਕਤ ਰਾਸ਼ਟਰ ਦੇ ਕਿੰਨੇ ਮੁੱਖ ਅੰਗ ਹਨ? | 6 ਜਨਰਲ ਅਸੈਂਬਲੀ, ਸੁਰੱਖਿਆ ਕੌਂਸਲ, ਆਰਥਿਕ ਅਤੇ ਸਮਾਜਿਕ ਕੌਂਸਿਲ, ਸਕੱਤਰੇਤ, ਟਰੱਸਟੀਸ਼ਿਪ ਕੌਂਸਿਲ, ਅੰਤਰਰਾਸ਼ਟਰੀ ਨਿਆਂ ਅਦਾਲਤ |
24) | ਸੰਯੁਕਤ ਰਾਸ਼ਟਰ ਦੇ ਕਿਹੜੇ ਅੰਗ ਨੇ 1994 ਈ: ਵਿੱਚ ਕੰਮ ਕਰਨਾ ਬੰਦ ਕਰ ਦਿੱਤਾ? | ਟਰੱਸਟੀਸ਼ਿਪ ਕੌਂਸਿਲ |
25) | ਲੀਗ ਆਫ਼ ਨੇਸ਼ਨਜ਼ ਦੀ ਸਥਾਪਨਾ ਕਦੋਂ ਕੀਤੀ ਗਈ ਸੀ? | 1920 ਈ: |
26) | ਸੰਯੁਕਤ ਰਾਸ਼ਟਰ ਦੀ ਸਥਾਪਨਾ ਦਾ ਸਿਹਰਾ ਕਿਸਦੇ ਸਿਰ ਬੱਝਦਾ ਹੈ? | ਰੂਜ਼ਵੈਲਟ |
27) | ਸ਼ਬਦ ‘ਸੰਯੁਕਤ ਰਾਸ਼ਟਰ’ ਦੀ ਵਰਤੋਂ ਪਹਿਲੀ ਵਾਰ ਕਿਸਨੇ ਕੀਤੀ? | ਰੂਜ਼ਵੈਲਟ ਨੇ |
28) | ਜਨਰਲ ਅਸੈਂਬਲੀ ਦੀ ਪਹਿਲੀ ਮੀਟਿੰਗ ਕਦੋਂ ਹੋਈ? | ਜਨਵਰੀ 1946 |
29) | ਜਨਰਲ ਅਸੈਂਬਲੀ ਦੀ ਪਹਿਲੀ ਮੀਟਿੰਗ ਕਿੱਥੇ ਹੋਈ? | ਲੰਡਨ |
30) | ਸੰਯੁਕਤ ਰਾਸ਼ਟਰ ਦੀਆਂ 6 ਦਫ਼ਤਰੀ ਭਾਸ਼ਾਵਾਂ ਕਿਹੜੀਆਂ ਹਨ? | ਅਰਬੀ, ਚੀਨੀ, ਅੰਗਰੇਜੀ, ਫਰੈਂਚ, ਰੂਸੀ, ਸਪੇਨਿਸ਼ |
31) | ਸੰਯੁਕਤ ਰਾਸ਼ਟਰ ਵਿੱਚ ਨੀਤੀ ਅਤੇ ਨਿਰਣੇ ਨਿਰਮਾਣ ਦਾ ਕਾਰਜ ਕਿਸ ਅੰਗ ਦੁਆਰਾ ਕੀਤਾ ਜਾਂਦਾ ਹੈ? | ਜਨਰਲ ਅਸੈਂਬਲੀ |
32) | 2021 ਵਿੱਚ ਜਨਰਲ ਅਸੈਂਬਲੀ ਦਾ ਕਿੰਨਵਾਂ ਸੈਸ਼ਨ ਬੁਲਾਇਆ ਗਿਆ? | 76ਵਾਂ |
33) | ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦਾ ਪ੍ਰਧਾਨ ਕੌਣ ਹੈ? | ਅਬਦੁੱਲਾ ਸ਼ਾਹਿਦ |
34) | ਜਨਰਲ ਅਸੈਂਬਲੀ ਦਾ ਪਹਿਲਾ ਸੈਸ਼ਨ ਕਿੱਥੇ ਸੰਪੰਨ ਹੋਇਆ? | ਮੈਥੋਡਿਸਟ ਹਾਲ, ਲੰਡਨ |
35) | ਜਨਰਲ ਅਸੈਂਬਲੀ ਦੇ ਪਹਿਲੇ ਸੈਸ਼ਨ ਵਿੱਚ ਕਿੰਨੇ ਮੈਂਬਰਾਂ ਨੇ ਭਾਗ ਲਿਆ? | 51 |
36) | ਜਨਰਲ ਅਸੈਂਬਲੀ ਦਾ ਸਲਾਨਾ ਸੈਸ਼ਨ ਕਦੋਂ ਸ਼ੁਰੂ ਹੁੰਦਾ ਹੈ? | ਸਤੰਬਰ ਦੇ ਤੀਜੇ ਮੰਗਲਵਾਰ |
37) | ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੀ ਜਿੰਮੇਵਾਰੀ ਸੰਯੁਕਤ ਰਾਸ਼ਟਰ ਦੇ ਕਿਸ ਅੰਗ ਦੀ ਮੰਨੀ ਜਾਂਦੀ ਹੈ? | ਸੁਰੱਖਿਆ ਪ੍ਰੀਸ਼ਦ ਦੀ |
38) | ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਕਿੰਨੇ ਮੈਂਬਰ ਹਨ? | 15 |
39) | ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਕਿਹੜੇ ਹਨ? | ਅਮਰੀਕਾ, ਬ੍ਰਿਟੇਨ,ਫਰਾਂਸ, ਰੂਸ, ਚੀਨ |
40) | ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਕੋਲ ਕਿਹੜੀ ਵਿਸ਼ੇਸ਼ ਸ਼ਕਤੀ ਹੈ? | ਵੀਟੋ |
41) | ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਕਿੰਨੇ ਸਮੇਂ ਲਈ ਚੁਣੇ ਜਾਂਦੇ ਹਨ? | 2 ਸਾਲ ਲਈ |
42) | ਸੰਯੁਕਤ ਰਾਸ਼ਟਰ ਦੀਆਂ ਵਿਸ਼ੇਸ਼ ਏਜੰਸੀਆ ਦੀ ਗਿਣਤੀ ਕਿੰਨੀ ਹੈ? | 15 |
43) | ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦੇ ਕਿੰਨੇ ਮੈਂਬਰ ਹਨ? | 54 |
44) | ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦੀ ਸਥਾਪਨਾ ਕਿਸਨੇ ਕੀਤੀ? | ਏ.ਆਰ. ਮੁਦਾਲੀਅਰ ਨੇ |
45) | ਅੰਤਰਰਾਸ਼ਟਰੀ ਨਿਆਂ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕਿੰਨੇ ਸਮੇਂ ਲਈ ਕੀਤੀ ਜਾਂਦੀ ਹੈ? | 9 ਸਾਲ ਲਈ |
46) | FAO ਦੀ full form ਕੀ ਹੈ? | Food and Agriculture Organisation |
47) | FAO ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਰੋਮ, ਇਟਲੀ |
48) | IFAD ਦੀ full form ਕੀ ਹੈ? | International Fund for Agriculture Development |
49) | IFAD ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਰੋਮ, ਇਟਲੀ |
50) | IFAD ਦਾ ਮੁੱਖ ਕੰਮ ਕੀ ਹੈ? | ਪੇਂਡੂ ਖੇਤਰਾਂ ਵਿੱਚੋਂ ਗਰੀਬੀ ਅਤੇ ਭੁੱਖ ਖਤਮ ਕਰਨਾ |
51) | UN ਦੀ ਸਭ ਤੋਂ ਪਹਿਲੀ ਅਤੇ ਪੁਰਾਣੀ ਏਜੰਸੀ ਕਿਹੜੀ ਹੈ? | ILO |
52) | ILO ਦੀ ਸਥਾਪਨਾ ਕਦੋਂ ਹੋਈ? | 1919 |
53) | ILO ਦੀ full form ਕੀ ਹੈ? | International Labour Organisation |
54) | ILO ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਜਨੇਵਾ, ਸਵਿਟਜ਼ਰਲੈਂਡ |
55) | IMO ਦੀ full form ਕੀ ਹੈ? | International Maritime Organisation |
56) | IMO ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਲੰਡਨ, ਇੰਗਲੈਂਡ |
57) | IMO ਦਾ ਮੁੱਖ ਕੰਮ ਕੀ ਹੈ? | ਸਮੁੰਦਰੀ ਆਵਾਜਾਈ ਲਈ ਨਿਯਮ ਬਣਾਉਣਾ |
58) | IMF ਦੀ full form ਕੀ ਹੈ? | International Monetary Fund |
59) | IMF ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਵਾਸ਼ਿੰਗਟਨ |
60) | ਸੰਯੁਕਤ ਰਾਸ਼ਟਰ ਦੀ ਕਿਹੜੀ ਸੰਸਥਾ ਸੂਚਨਾ ਅਤੇ ਦੂਰਸੰਚਾਰ ਨਾਲ ਸੰਬੰਧਤ ਹੈ? | ITU |
61) | ITU ਦੀ full form ਕੀ ਹੈ? | International Telecommunication Union |
62) | ITU ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਜਨੇਵਾ, ਸਵਿੱਟਜਰਲੈਂਡ |
63) | UNESCO ਦੀ full form ਕੀ ਹੈ? | United Nations Educational Scientific and Cultural Organisation |
64) | UNESCO ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | World Heritage Center, Paris |
65) | ਭਾਰਤ ਵਿੱਚ ਕਿੰਨੇ ਸਥਾਨਾਂ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ? | 40 |
66) | ਭਾਰਤ ਦਾ 40 ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਕਿਹੜਾ ਹੈ? | ਧੋਲਾਵੀਰਾ, ਗੁਜਰਾਤ |
67) | ਧੋਲਾਵੀਰਾ ਨੂੰ ਵਿਸ਼ਵ ਵਿਰਾਸਤ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? | ਜੁਲਾਈ 2021 |
68) | ਭਾਰਤ ਵਿੱਚ ਪਹਿਲਾ ਵਿਸ਼ਵ ਵਿਰਾਸਤ ਸਥਾਨ ਕਿਹੜਾ ਸੀ? | ਆਗਰੇ ਦਾ ਕਿਲ੍ਹਾ |
69) | ਆਗਰੇ ਦੇ ਕਿਲ੍ਹੇ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਕਦੋਂ ਮਿਲਿਆ? | 1983 |
70) | ਸੰਯੁਕਤ ਰਾਸ਼ਟਰ ਦੀ ਕਿਹੜੀ ਸੰਸਥਾ ਵਿਕਾਸਸ਼ੀਲ ਦੇਸ਼ਾਂ ਵਿੱਚ ਉਦਯੋਗਿਕ ਵਿਕਾਸ ਨੂੰ ਉਤਸਾਹਿਤ ਕਰਦੀ ਹੈ? | UNIDO |
71) | UNIDO ਦੀ full form ਕੀ ਹੈ? | United Nations Industrial Development Organisation |
72) | UNIDO ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਵੀਅਨਾ, ਆਸਟਰੀਆ |
73) | ਸੰਯੁਕਤ ਰਾਸ਼ਟਰ ਦੀ ਕਿਹੜੀ ਸੰਸਥਾ ਟੂਰਿਜ਼ਮ ਨੂੰ ਉਤਸਾਹ ਦਿੰਦੀ ਹੈ? | UNWTO |
74) | UNWTO ਦੀ full form ਕੀ ਹੈ? | United Nation World Tourism Organisation |
75) | UNWTO ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਮੈਡਰਿਡ, ਸਪੇਨ |
76) | ਸੰਯੁਕਤ ਰਾਸ਼ਟਰ ਦੀ ਕਿਹੜੀ ਸੰਸਥਾ ਮੈਂਬਰ ਦੇਸ਼ਾਂ ਵਿੱਚ ਡਾਕ ਨੀਤੀਆਂ ਸੰਬੰਧੀ ਤਾਲਮੇਲ ਬਣਾ ਕੇ ਰੱਖਦੀ ਹੈ? | UPU |
77) | UPU ਦੀ full form ਕੀ ਹੈ? | Universal Postal Union |
78) | UPU ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਬਰਨ, ਸਵਿਟਜ਼ਰਲੈਂਡ |
79) | WBG ਦੀ full form ਕੀ ਹੈ? | World Bank Group |
80) | WBG ਕਿੰਨੀਆਂ ਅੰਤਰਰਾਸ਼ਟਰੀ ਸੰਸਥਾਵਾਂ ਦਾ ਸਮੂਹ ਹੈ? | 5 |
81) | WBG ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਵਾਸ਼ਿੰਗਟਨ |
82) | WBG ਦੀ ਕਿਹੜੀ ਸੰਸਥਾ ਵਿਸ਼ਵ ਬੈਂਕ ਦੇ ਨਾਂ ਨਾਲ ਪ੍ਰਸਿੱਧ ਹੈ? | IBRD |
83) | IBRD ਦਾ ਪੂਰਾ ਨਾਂ ਕੀ ਹੈ? | International Bank for Reconstruction and Development |
84) | UN ਦੀ ਕਿਹੜੀ ਸੰਸਥਾ ਜਨ ਸਿਹਤ ਨਾਲ ਸੰਬੰਧਤ ਕਾਰਜ ਕਰਦੀ ਹੈ? | WHO |
85) | WHO ਦੀ full form ਕੀ ਹੈ? | World Health Organisation |
86) | WHO ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਜਨੇਵਾ, ਸਵਿਟਜਰਲੈਂਡ |
87) | WHO ਦਾ ਵਰਤਮਾਨ ਮਹਾਂਨਿਰਦੇਸ਼ਕ ਕੌਣ ਹੈ? | ਟੇਡਰੋਸ ਅਧਾਨਮ |
88) | WIPO ਦੀ full form ਕੀ ਹੈ? | World Intellectual Property Organisation |
89) | WIPO ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਜਨੇਵਾ, ਸਵਿਟਜਰਲੈਂਡ |
90) | WMO ਦੀ full form ਕੀ ਹੈ? | World Meteoroligical Organisation |
91) | WMO ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਜਨੇਵਾ, ਸਵਿਟਜਰਲੈਂਡ |