ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਹਨਾਂ ਦੇ ਸੰਗਠਨ ਦਾ ਸਰੂਪ
- ਮਿਸਲ ਸ਼ਬਦ ਤੋਂ ਕੀ ਭਾਵ ਹੈ? ਬਰਾਬਰ ਜਾਂ ਫਾਈਲ
- ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ?12
- ਫ਼ੈਜ਼ਲਪੁਰੀਆ ਮਿਸਲ ਦਾ ਸੰਸਥਾਪਕ ਕੌਣ ਸੀ? ਨਵਾਬ ਕਪੂਰ ਸਿੰਘ
- ਫੈਜ਼ਲਪੁਰੀਆ ਮਿਸਲ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਸਿੰਘਪੁਰੀਆ ਮਿਸਲ
- ਨਵਾਬ ਕਪੂਰ ਸਿੰਘ ਨੂੰ ਨਵਾਬੀ ਕਿਸ ਕੋਲੋਂ ਮਿਲੀ ਸੀ? ਜ਼ਕਰੀਆ ਖਾਂ ਕੋਲੋਂ
- ਆਹਲੂਵਾਲੀਆ ਮਿਸਲ ਦਾ ਮੋਢੀ ਕੌਣ ਸੀ? ਜੱਸਾ ਸਿੰਘ ਆਹਲੂਵਾਲੀਆ
- ਦਲ ਖ਼ਾਲਸਾ ਵਿੱਚ ਜੱਸਾ ਸਿੰਘ ਆਹਲੂਵਾਲੀਆ ਦਾ ਕੀ ਅਹੁਦਾ ਸੀ? ਪ੍ਰਧਾਨ ਸੈਨਾਪਤੀ
- ਜੱਸਾ ਸਿੰਘ ਨੇ ਕਿਸ ਸ਼ਹਿਰ ਨੂੰ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਬਣਾਇਆ? ਕਪੂਰਥਲਾ
- ਰਾਮਗੜ੍ਹੀਆ ਮਿਸਲ ਦੀ ਸਥਾਪਨਾ ਕਿਸਨੇ ਕੀਤੀ? ਖੁਸ਼ਹਾਲ ਸਿੰਘ ਨੇ
- ਖੁਸ਼ਹਾਲ ਸਿੰਘ ਨੇ ਕਿਸਤੋਂ ਅੰਮ੍ਰਿਤ ਛਕਿਆ ਸੀ? ਬੰਦਾ ਸਿੰਘ ਬਹਾਦਰ ਤੋਂ
- ਰਾਮਗੜ੍ਹੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ? ਜੱਸਾ ਸਿੰਘ ਰਾਮਗੜ੍ਹੀਆ
- ਜੱਸਾ ਸਿੰਘ ਰਾਮਗੜ੍ਹੀਆ ਨੇ ਕਿਹੜੇ ਕਿਲ੍ਹੇ ਵਿੱਚੋਂ ਸਿੱਖਾਂ ਨੂੰ ਬਚਾਇਆ? ਰਾਮਰੌਣੀ ਦੇ ਕਿਲ੍ਹੇ ਵਿੱਚੋਂ
- ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਰੌਣੀ ਦੇ ਕਿਲ੍ਹੇ ਦਾ ਕੀ ਨਾਂ ਰੱਖਿਆ? ਰਾਮਗੜ੍ਹ
- ਜੱਸਾ ਸਿੰਘ ਰਾਮਗੜ੍ਹੀਆ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? ਸ਼੍ਰੀ ਹਰਗੋਬਿੰਦਪੁਰ ਨੂੰ
- ਭੰਗੀ ਮਿਸਲ ਦੀ ਸਥਾਪਨਾ ਕਿਸਨੇ ਕੀਤੀ? ਛੱਜਾ ਸਿੰਘ ਨੇ
- ਝੰਡਾ ਸਿੰਘ ਭੰਗੀ ਨੇ ਜ਼ਮਜਮਾ ਤੋਪ ਕਿੱਥੋਂ ਦੇ ਸ਼ਾਸਕ ਕੋਲੋਂ ਪ੍ਰਾਪਤ ਕੀਤੀ ਸੀ? ਰਾਮਨਗਰ ਦੇ
- ਸ਼ੁਕਰਚੱਕੀਆ ਮਿਸਲ ਦਾ ਮੋਢੀ ਕੌਣ ਸੀ? ਚੜ੍ਹਤ ਸਿੰਘ ਸ਼ੁੱਕਰਚੱਕੀਆ
- ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਕਿਹੜਾ ਸ਼ਹਿਰ ਸੀ? ਗੁਜ਼ਰਾਂਵਾਲਾ
- ਰਣਜੀਤ ਸਿੰਘ ਦੇ ਪਿਤਾ ਦਾ ਨਾਂ ਕੀ ਸੀ? ਮਹਾਂ ਸਿੰਘ
- ਚੜ੍ਹਤ ਸਿੰਘ ਸ਼ੁੱਕਰਚੱਕੀਆ ਰਣਜੀਤ ਸਿੰਘ ਦਾ ਕੀ ਲੱਗਦਾ ਸੀ? ਦਾਦਾ
- ਗੱਦੀ ਤੇ ਬੈਠਣ ਸਮੇਂ ਰਣਜੀਤ ਸਿੰਘ ਦੀ ਉਮਰ ਕਿੰਨੀ ਸੀ? 12 ਸਾਲ
- ਕਨੱਈਆ ਮਿਸਲ ਦਾ ਸੰਸਥਾਪਕ ਕੌਣ ਸੀ? ਜੈ ਸਿੰਘ
- ਜੈ ਸਿੰਘ ਨੇ ਆਪਣੀ ਪੋਤਰੀ ਮਹਿਤਾਬ ਕੌਰ ਦਾ ਰਿਸ਼ਤਾ ਕਿਸ ਨਾਲ ਕੀਤਾ? ਰਣਜੀਤ ਸਿੰਘ ਨਾਲ
- ਫੂਲਕੀਆ ਮਿਸਲ ਦਾ ਮੋਢੀ ਕੌਣ ਸੀ? ਚੌਧਰੀ ਫੂਲ
- ਚੌਧਰੀ ਫੂਲ ਨੂੰ ਰਾਜ ਕਰਨ ਦਾ ਆਸ਼ੀਰਵਾਦ ਕਿਹੜੇ ਗੁਰੂ ਸਾਹਿਬ ਨੇ ਦਿੱਤਾ ਸੀ? ਗੁਰੂ ਹਰਿ ਰਾਏ ਜੀ ਨੇ
- ਪਟਿਆਲਾ ਵਿਖੇ ਫੂਲਕੀਆ ਮਿਸਲ ਦਾ ਸੰਸਥਾਪਕ ਕੌਣ ਸੀ? ਆਲਾ ਸਿੰਘ
- ਆਲਾ ਸਿੰਘ ਨੂੰ ਰਾਜਾ ਦੀ ਉਪਾਧੀ ਕਿਸਨੇ ਦਿੱਤੀ? ਅਹਿਮਦ ਸ਼ਾਹ ਅਬਦਾਲੀ ਨੇ
- ਨਿਸ਼ਾਨਵਾਲੀਆ ਮਿਸਲ ਦਾ ਮੋਢੀ ਕੌਣ ਸੀ? ਸਰਦਾਰ ਸੰਗਤ ਸਿੰਘ
- ਡੱਲ੍ਹੇਵਾਲੀਆ ਮਿਸਲ ਦਾ ਮੋਢੀ ਕੌਣ ਸੀ? ਗੁਲਾਬ ਸਿੰਘ
- ਡੱਲ੍ਹੇਵਾਲੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਸਰਦਾਰ ਕਿਹੜਾ ਸੀ? ਤਾਰਾ ਸਿੰਘ ਘੇਬਾ
- ਸ਼ਹੀਦ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ? ਬਾਬਾ ਦੀਪ ਸਿੰਘ ਜੀ
- ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਦਾ ਨਾਂ ਕੀ ਸੀ? ਗੁਰਮਤਾ
- ਗੁਰਮਤਾ ਤੋਂ ਕੀ ਭਾਵ ਹੈ? ਗੁਰੂ ਦਾ ਮਤ ਜਾਂ ਫੈਸਲਾ
- ਗੁਰਮਤਾ ਕਿੱਥੇ ਬੁਲਾਇਆ ਜਾਂਦਾ ਸੀ? ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ
- ਗੁਰਮਤਾ ਸਾਲ ਵਿੱਚ ਕਿੰਨੀ ਵਾਰ ਬੁਲਾਇਆ ਜਾਂਦਾ ਸੀ? ਦੋ ਵਾਰ
- ਗੁਰਮਤਾ ਕਿਹੜੇ ਮੌਕਿਆਂ ਤੇ ਬੁਲਾਇਆ ਜਾਂਦਾ ਸੀ? ਦੀਵਾਲੀ ਅਤੇ ਵਿਸਾਖੀ ਦੇ ਮੌਕੇ
- ਮਿਸਲ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਸਰਦਾਰ
- ਸਰਦਾਰ ਤੋਂ ਬਾਅਦ ਕਿਸਦਾ ਅਹੁਦਾ ਆਉਂਦਾ ਸੀ? ਮਿਸਲਦਾਰ ਦਾ
- ਮਿਸਲਾਂ ਦੇ ਸਮੇਂ ਜਿਲ੍ਹੇ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ? ਕਾਰਦਾਰ
- ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ? ਪਿੰਡ
- ਪਿੰਡ ਦਾ ਪ੍ਰਬੰਧ ਕੌਣ ਚਲਾਉਂਦਾ ਸੀ? ਪੰਚਾਇਤ
- ਮਿਸਲਾਂ ਦੇ ਸਮੇਂ ਆਮਦਨ ਦਾ ਮੁੱਖ ਸੋਮਾ ਕੀ ਸੀ? ਲਗਾਨ
- ਭੂਮੀ ਲਗਾਨ ਕਿਸ ਅਧਾਰ ਤੇ ਨਿਸਚਿਤ ਕੀਤਾ ਜਾਂਦਾ ਸੀ? ਉਪਜਾਊ ਸ਼ਕਤੀ ਦੇ ਅਧਾਰ ਤੇ
- ਲਗਾਨ ਸਾਲ ਵਿੱਚ ਕਿੰਨੀ ਵਾਰ ਇਕੱਠਾ ਕੀਤਾ ਜਾਂਦਾ ਸੀ? ਦੋ ਵਾਰ
- ਰਾਖੀ ਪ੍ਰਥਾ ਅਧੀਨ ਉਪਜ ਦਾ ਕਿੰਨਾ ਭਾਗ ਮਿਸਲਾਂ ਨੂੰ ਦਿੱਤਾ ਜਾਂਦਾ ਸੀ? ਪੰਜਵਾਂ ਭਾਗ
- ਮਿਸਲ ਪ੍ਰਸ਼ਾਸਨ ਵਿੱਚ ਸਭ ਤੋਂ ਉੱਚੀ ਅਦਾਲਤ ਕਿਹੜੀ ਹੁੰਦੀ ਸੀ? ਸਰਬੱਤ ਖ਼ਾਲਸਾ
- 1800 ਈ: ਵਿੱਚ ਸਿੱਖਾਂ ਕੋਲ ਕਿੰਨੀਆਂ ਤੋਪਾਂ ਸਨ? 40
- ਕਿਹੜੀ ਸੈਨਾ ਨੂੰ ਸਿੱਖ ਫੌਜ਼ ਵਿੱਚ ਸਭ ਤੋਂ ਘੱਟ ਮਹੱਤਵਪੂਰਨ ਮੰਨਿਆ ਜਾਂਦਾ ਸੀ? ਪੈਦਲ ਸੈਨਾ ਨੂੰ