ਸਿੰਧ ਘਾਟੀ ਸੱਭਿਅਤਾ

1

ਸਿੰਧ ਘਾਟੀ ਦੀ ਸੱਭਿਅਤਾ ਕਿੰਨੇ ਖੇਤਰ ਵਿੱਚ ਫੈਲੀ ਹੋਈ ਸੀ?

ਲੱਗਭਗ 13 ਲੱਖ  ਵਰਗ ਕਿਲੋਮੀਟਰ

2

ਸਿੰਧ ਘਾਟੀ ਦੇ ਸ਼ਹਿਰ ਕਿੰਨੇ ਭਾਗਾਂ ਵਿੱਚ ਵੰਡੇ ਹੁੰਦੇ ਸਨ?

ਦੋ (ਸਿਟਾਡੇਲ ਅਤੇ ਨੀਵਾਂ ਨਗਰ)

3

ਸਿੰਧ ਘਾਟੀ ਸੱਭਿਅਤਾ ਦਾ ਕਿਹੜਾ ਸ਼ਹਿਰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਸੀ?

ਧੋਲਾਵੀਰਾ

4

ਸਿੰਧੂ ਘਾਟੀ ਸੱਭਿਅਤਾ ਦੀ ਜਾਣਕਾਰੀ ਦਾ ਮੁੱਖ ਸੋਮਾ ਕੀ ਹੈ?

ਪੁਰਤੱਤਵਿਕ ਸਮੱਗਰੀ

5

ਪੁਰਾਤੱਤਵ ਮਹੱਤਵ ਦੀਆਂ ਪ੍ਰਾਚੀਨ ਵਸਤੂਆਂ ਦੀ ਉਮਰ ਨਿਰਧਾਰਿਤ ਕਰਨ ਲਈ ਕਿਸ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ?

ਕਾਰਬਨ-14 ਡੇਟਿੰਗ ਵਿਧੀ ਦੀ

6

ਸਿੰਧ ਘਾਟੀ ਦੀ ਸੱਭਿਅਤਾ ਦੀ ਖੋਜ ਕਿਸਨੇ ਕੀਤੀ?

ਦਯਾ ਰਾਮ ਸਾਹਨੀ

7

ਸਿੰਧ ਘਾਟੀ ਦੀ ਸੱਭਿਅਤਾ ਦਾ ਪਹਿਲਾ ਖੋਜਿਆ ਗਿਆ ਸਥਾਨ ਕਿਹੜਾ ਹੈ?

ਹੜੱਪਾ

8

ਹੜੱਪਾ ਦੀ ਖੋਜ਼ ਕਦੋਂ ਹੋਈ?

1921 ਈ:

9

ਸਿੰਧ ਘਾਟੀ ਦੀ ਸੱਭਿਅਤਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਹੜੱਪਾ ਸੱਭਿਅਤਾ

10

ਸਿੰਧ ਘਾਟੀ ਦੀ ਸੱਭਿਅਤਾ ਕਿਸ ਯੁੱਗ ਦੀ ਸੱਭਿਅਤਾ ਸੀ?

ਕਾਂਸੀ ਯੁੱਗ ਦੀ

11

ਸਿੰਧ ਘਾਟੀ ਦੀ ਸੱਭਿਅਤਾ ਦਾ ਦੂਜਾ ਖੋਜਿਆ ਗਿਆ ਸਥਾਨ ਕਿਹੜਾ ਸੀ?

ਮੋਹਨਜੋਦੜੋ

12

ਮੋਹਨਜੋਦੜੋ ਦਾ ਕੀ ਅਰਥ ਹੁੰਦਾ ਹੈ?

ਮੁਰਦਿਆਂ ਦਾ ਟਿੱਲਾ

13

ਮੋਹਨਜੋਦੜੋ ਨਗਰ ਦੀਆਂ ਕਿੰਨੀਆਂ ਤਹਿਆਂ ਮਿਲੀਆਂ ਹਨ?

7

14

ਮੋਹਨਜੋਦੜੋ ਦੀ ਖੋਜ ਕਿਸਨੇ ਕੀਤੀ?

ਆਰ ਡੀ ਬੈਨਰਜੀ

15

ਮੋਹਨਜੋਦੜੋ ਦੀ ਖੋਜ ਕਦੋ ਹੋਈ?

1922 ਈ:

16

ਮੋਹਨਜੋਦੜੋ ਕਿਸ ਨਦੀ ਦੇ ਕੰਢੇ ਸਥਿਤ ਹੈ?

ਸਿੰਧ

17

ਮੋਹਨਜੋਦੜੋ ਵਿਖੇ ਮਿਲੀ ਕਿਹੜੀ ਇਮਾਰਤ ਸਭ ਤੋਂ ਵਿਸ਼ਾਲ ਸੀ?

ਅਨਾਜ ਗੁਦਾਮ

18

ਜਿਆਦਾਤਰ ਇਤਿਹਾਸਕਾਰ ਸਿੰਧੂ ਘਾਟੀ ਸੱਭਿਅਤਾ ਦਾ ਕਾਲ ਕੀ ਮੰਨਦੇ ਹਨ?

2250-1750 ਈ: ਪੂ:

19

ਸਿੰਧ ਘਾਟੀ ਦੀ ਸੱਭਿਅਤਾ ਕਿੰਨੀ ਪੁਰਾਣੀ ਹੈ?

ਲੱਗਭਗ 5000 ਸਾਲ

20

ਹੜੱਪਾ ਕਿਹੜੀ ਨਦੀ ਦੇ ਕੰਢੇ ਸਥਿਤ ਹੈ?

ਰਾਵੀ

21

ਸਿੰਧ ਘਾਟੀ ਦੀ ਸੱਭਿਅਤਾ ਦੇ ਨਗਰਾਂ ਵਿੱਚੋਂ ਸਭ ਤੋਂ ਵਿਸ਼ਾਲ ਨਗਰ ਕਿਹੜਾ ਸੀ? 

ਹੜੱਪਾ

22

ਹੜੱਪਾ ਨਗਰ ਦਾ ਘੇਰਾ ਕਿੰਨਾ ਸੀ?

ਲੱਗਭਗ 5 ਕਿਲੇਮੀਟਰ

23

ਹੜੱਪਾ ਵਿਖੇ ਕਿਹੜੀਆਂ ਮਹੱਤਵਪੂਰਨ ਇਮਾਰਤਾਂ ਪ੍ਰਾਪਤ ਹੋਈਆਂ ਹਨ?

ਅਨਾਜ ਗੁਦਾਮ

24

ਹੜੱਪਾ ਵਿਖੇ ਕਿੰਨੇ ਅਨਾਜ ਗੁਦਾਮ ਪ੍ਰਾਪਤ ਹੋਏ ਹਨ?

6

25

ਮੋਹਨਜੋਦੜੋ ਕਿੰਨੀ ਵਾਰ ਵੱਸਿਆ ਅਤੇ ਉੱਜੜਿਆ?

ਸੱਤ ਵਾਰ

26

ਮੋਹਨਜੋਦੜੋ ਵਿਖੇ ਕਿਹੜੀਆਂ ਚੀਜਾਂ ਪ੍ਰਾਪਤ ਹੋਈਆਂ ਹਨ?

ਵਿਸ਼ਾਲ ਇਸ਼ਨਾਨ ਘਰ, ਨਰਤਕੀ ਦੀ ਮੂਰਤੀ, ਅਨਾਜ ਗੁਦਾਮ, ਮੁਹਰਾਂ

27

ਮੋਹਨਜੋਦੜੋ ਵਿਖੇ ਮਿਲੀ ਨਰਤਕੀ ਦੀ ਮੂਰਤੀ ਦੀ ਪਛਾਣ ਕਿਸ ਰੂਪ ਵਿੱਚ ਕੀਤੀ ਗਈ ਹੈ?

ਦੇਵਦਾਸੀ ਦੇ ਰੂਪ ਵਿੱਚ

28

ਮੋਹਨਜੋਦੜੋ ਕਿਸ ਜਿਲ੍ਹੇ ਵਿੱਚ ਸਥਿਤ ਹੈ?

ਲਰਕਾਨਾ

29

ਦਾੜ੍ਹੀ ਵਾਲੇ ਪੁਰਸ਼/ਪੁਜਾਰੀ ਦੀ ਮੂਰਤੀ ਕਿੱਥੋਂ ਪ੍ਰਾਪਤ ਹੋਈ ਹੈ?

ਮੋਹਨਜੋਦੜੋ ਤੋਂ

30

ਵਿਸ਼ਾਲ ਇਸ਼ਨਾਨਘਰ ਦਾ ਅਕਾਰ ਕੀ ਸੀ?

180 ਫੁੱਟ & 108 ਫੁੱਟ

31

ਵਿਸ਼ਾਲ ਇਸ਼ਨਾਨ ਘਰ ਦੇ ਅੰਦਰ ਬਣੇ ਤਲਾਅ ਦਾ ਅਕਾਰ ਕੀ ਸੀ?

39 ਫੁੱਟ  ਲੰਮਾ, 23 ਫੁੱਟ ਚੌੜਾ, 8 ਫੁੱਟ ਡੂੰਘਾ

32

ਇਤਿਹਾਸਕਾਰਾਂ ਅਨੁਸਾਰ ਵਿਸ਼ਾਲ ਇਸ਼ਨਾਨਘਰ ਦੀ ਵਰਤੋਂ ਮੁੱਖ ਰੂਪ ਵਿੱਚ ਕਿਹੜੇ ਮੌਕਿਆਂ ਤੇ ਕੀਤੀ ਜਾਂਦੀ ਸੀ?

ਧਾਰਮਿਕ ਮੌਕਿਆਂ ਤੇ

33

ਚੰਨਹੁਦੜੋ ਦੀ ਖੋਜ ਕਦੋਂ ਕੀਤੀ ਗਈ?

1931 ਈ:

34

ਚੰਨਹੁਦੜੋ ਦੀ ਖੋਜ ਕਿਸਨੇ ਕੀਤੀ?

ਐਨ ਜੀ ਮਜੂਮਦਾਰ

35

ਚੰਨਹੁਦੜੋ ਕਿੰਨੀ ਵਾਰ ਵੱਸਿਆ ਅਤੇ ਤਬਾਹ ਹੋਇਆ?

ਦੋ ਵਾਰ

36

ਚੰਨਹੁਦੜੋ ਕਿਸ ਗੱਲ ਲਈ ਪ੍ਰਸਿੱਧ ਸੀ?

ਮਣਕੇ ਬਣਾਉਣ ਲਈ

37

ਚੰਨਹੁਦੜੋ ਕਿਸ ਨਦੀ ਦੇ ਕੰਢੇ ਸਥਿਤ ਸੀ?

ਸਿੰਧ

38

ਹੜੱਪਾ ਦੇ ਕਿਸ ਨਗਰ ਨੂੰ ਕਲਾਕਾਰਾਂ ਅਤੇ ਦਸਤਕਾਰਾਂ ਦਾ ਨਗਰ ਮੰਨਿਆ ਜਾਂਦਾ ਸੀ?

ਚੰਨਹੁਦੜੋ ਨੂੰ

39

ਕਾਲੀ ਬੰਗਾ ਕਿੱਥੇ ਸਥਿੱਤ ਹੈ?

ਰਾਜਸਥਾਨ ਦੇ ਜਿਲ੍ਹਾ ਹਨੂੰਮਾਨਗੜ੍ਹ ਵਿੱਚ

40

ਕਾਲੀਬੰਗਾਂ ਕਿਹੜੀ ਚੀਜ ਕਰਕੇ ਪ੍ਰਸਿੱਧ ਸੀ?

ਕਾਲੀਆਂ ਚੂੜੀਆਂ ਬਣਨ ਕਰਕੇ

41

ਕਾਲੀਬੰਗਾ ਦੀ ਖੋਜ ਕਦੋਂ ਕੀਤੀ ਗਈ?

1953 ਈ:

42

ਕਾਲੀਬੰਗਾਂ ਕਿਸ ਨਦੀ ਦੇ ਕੰਢੇ ਤੇ ਸਥਿਤ ਹੈ?

ਘੱਗਰ

43

ਵਾਹੇ ਹੋਏ ਖੇਤਾਂ ਦੇ ਅਵਸ਼ੇਸ਼ ਕਿਸ ਸਥਾਨ ਤੋਂ ਮਿਲੇ ਹਨ?

ਕਾਲੀਬੰਗਾਂ ਤੋ.

44

ਸਿੰਧ ਘਾਟੀ ਨਾਲ ਸੰਬੰਧਤ ਕਿਹੜੇ ਦੋ ਸਥਾਨਾਂ ਤੋ. ਚਾਵਲ ਉਗਾਉਣ ਦੇ ਸਬੂਤ ਮਿਲੇ ਹਨ?

ਲੋਥਲ ਅਤੇ ਰੰਗਪੁਰ

45

ਲੋਥਲ ਕਿੱਥੇ ਸਥਿੱਤ ਹੈ?

ਗੁਜ਼ਰਾਤ ਵਿੱਚ

46

ਲੋਥਲ ਨਗਰ ਕਿਉਂ ਪ੍ਰਸਿੱਧ ਸੀ?

ਆਪਣੀ ਵੱਡੀ ਬੰਦਰਗਾਹ ਕਾਰਨ

47

ਦਾਇਮਾਬਾਦ ਕਿਸ ਲਈ ਪ੍ਰਸਿੱਧ ਸੀ?

ਕਾਂਸੇ ਉਦਯੋਗ ਲਈ

48

ਸੰਘੋਲ ਕਿੱਥੇ ਸਥਿੱਤ  ਹੈ?

ਜਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ

49

ਆਲਮਗੀਰਪੁਰ ਕਿਸ ਭਾਰਤੀ ਰਾਜ ਵਿੱਚ ਸਥਿਤ ਹੈ?

ਉੱਤਰ ਪ੍ਰਦੇਸ਼

50

ਸਿੰਧ ਘਾਟੀ ਦੀਆਂ ਸੜਕਾਂ ਦੀ ਚੌੜਾਈ ਕਿੰਨੀ ਹੁੰਦੀ ਸੀ?

13 ਫੁੱਟ ਤੋਂ 34 ਫੁੱਟ ਤੱਕ

51

ਸਿੰਧ ਘਾਟੀ ਦੇ ਲੋਕਾਂ ਦੇ ਮੁੱਖ ਹਥਿਆਰ ਕਿਹੜੇ ਸਨ?

ਤਲਵਾਰਾਂ, ਬਰਛੇ, ਤੀਰ, ਕੁਹਾੜੀ, ਚਾਕੂ ਆਦਿ

52

ਸਿੰਧ ਘਾਟੀ ਦੇ ਹਥਿਆਰ ਕਿਸ ਧਾਤ ਦੇ ਬਣੇ ਹੁੰਦੇ ਸਨ?

ਤਾਂਬੇ ਜਾਂ ਕਾਂਸੇ ਦੇ

53

ਸਿੰਧ ਘਾਟੀ ਦੇ ਲੋਕਾਂ ਦਾ ਮੁੱਖ ਧੰਦਾ ਕੀ ਸੀ?

ਖੇਤੀਬਾੜੀ

54

ਖੇਤੀਬਾੜੀ ਦੇ ਸੰਦ ਕਿਸ ਵਸਤੂ ਤੋਂ ਬਣਾਏ ਜਾਂਦੇ ਸਨ?

ਲੱਕੜੀ ਦੇ

55

ਸਿੰਧ ਘਾਟੀ ਦੇ ਲੋਕਾਂ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਸਨ?

ਕਣਕ ਅਤੇ ਜੌਂ

56

ਸਿੰਧ ਘਾਟੀ ਸੱਭਿਅਤਾ ਦੇ ਕਿਹੜੇ ਸਥਾਨ ਤੋਂ ਘੋੜੇ ਦੇ ਅਵਸ਼ੇਸ਼ ਮਿਲੇ ਹਨ?

ਸੁਰਕੋਤੜਾ

57

ਸਿੰਧ ਘਾਟੀ ਦੇ ਲੋਕ  ਕਿਹੜੀਆਂ ਫ਼ਸਲਾਂ ਉਗਾਉਂਦੇ ਸਨ?

ਚੌਲ, ਨਾਰੀਅਲ, ਖਜ਼ੂਰ, ਸਬਜੀਆਂ ਆਦਿ

58

ਕਿਸ ਚੀਜ ਦੀ ਉਪਜ ਕਾਰਨ ਸਿੰਧੂ ਘਾਟੀ ਸਾਰੇ ਸੰਸਾਰ ਵਿੱਚ ਪ੍ਰਸਿੱਧ ਸੀ?

ਕਪਾਹ

59

ਸੰਸਾਰ ਵਿੱਚ ਸਭ ਤੋਂ ਪਹਿਲਾਂ ਕਪਾਹ ਕਿੱਥੇ ਉਗਾਈ ਗਈ?

ਸਿੰਧ ਘਾਟੀ ਸੱਭਿਅਤਾ ਵਿੱਚ

60

ਯੂਨਾਨੀਆਂ ਨੇ ਕਪਾਹ ਨੂੰ ਕੀ ਨਾਂ ਦਿੱਤਾ?

ਸਿੰਡਨ

61

ਸਿੰਡਨ ਸ਼ਬਦ ਕਿਸ ਸ਼ਬਦ ਤੋਂ ਬਣਿਆ ਹੈ?

ਸਿੰਧ ਤੋਂ

62

ਸਿੰਧ ਘਾਟੀ ਦੇ ਲੋਕ ਕਿਹੜੇ ਪਸ਼ੂ ਪਾਲਦੇ ਸਨ?

ਹਾਥੀ, ਊਠ, ਸੂਰ, ਭੇਡ, ਬੱਕਰੀ, ਕੁੱਤੇ ਆਦਿ

63

ਸਿੰਧ ਘਾਟੀ ਦੇ ਲੋਕਾਂ ਦਾ ਵਪਾਰ ਕਿਹੜੇ ਦੇਸ਼ਾਂ ਨਾਲ ਹੁੰਦਾ ਸੀ?

ਮਿਸਰ, ਸੁਮੇਰ, ਮੈਸੋਪੋਟਾਮੀਆ

64

ਕੀ ਸਿੰਧ ਘਾਟੀ ਦੇ ਲੋਕ ਗੰਨੇ ਬਾਰੇ ਜਾਣਦੇ ਸਨ?

ਨਹੀਂ

65

ਸਿੰਧ ਘਾਟੀ ਦੇ ਕਿਹੜੇ ਸਥਾਨ ਤੋਂ ਊਠ ਦੀਆਂ ਹੱਡੀਆਂ ਪ੍ਰਾਪਤ ਹੋਈਆਂ ਹਨ?

ਕਾਲੀਬੰਗਾਂ

66

ਸਿੰਧ ਘਾਟੀ ਦਾ ਵਪਾਰ ਕਿਸ ਪ੍ਰਣਾਲੀ ਰਾਹੀਂ ਹੁੰਦਾ ਸੀ?

ਬਾਰਟਰ (ਵਸਤੂ-ਵਟਾਂਦਰਾ)

67

ਸਿੰਧ ਘਾਟੀ ਦੇ ਭਾਰ ਤੋਲਣ ਵਾਲੇ ਵੱਟਿਆਂ ਦਾ ਅਕਾਰ ਮੁੱਖ ਤੌਰ ਤੇ ਕਿਹੋ ਜਿਹਾ ਹੁੰਦਾ ਸੀ?

ਵਰਗਾਕਾਰ

68

ਸਿੰਧ ਘਾਟੀ ਦੇ ਭਾਰ ਤੋਲਣ ਵਾਲੇ ਵੱਟਿਆਂ ਦੀ ਇਕਾਈ ਮੁੱਖ ਤੌਰ ਤੇ ਕਿਸਦਾ ਗੁਣਾਂਕ ਹੁੰਦੀ ਸੀ?

16 ਦਾ

69

ਵਿਦੇਸ਼ੀ ਵਪਾਰ ਕਿਹੜੇ ਮਾਰਗ ਰਾਹੀ ਹੁੰਦਾ ਸੀ?

ਜਲ ਅਤੇ ਥਲ ਦੋਹਾਂ ਮਾਰਗਾਂ ਦੁਆਰਾ

70

ਸਿੰਧ ਘਾਟੀ ਦੇ ਲੋਕ ਸਭ ਤੋਂ ਵੱਧ ਕਿਸਦੀ ਪੂਜਾ ਕਰਦੇ ਸਨ?

ਮਾਂ ਦੇਵੀ ਦੀ

71

ਮਾਂ ਦੇਵੀ ਨੂੰ ਕਿਸਦਾ ਪ੍ਰਤੀਕ ਸਮਝਿਆ ਜਾਂਦਾ ਸੀ?

ਸ਼ਕਤੀ ਦਾ

72

ਮਾਂ ਦੇਵੀ ਤੋਂ ਇਲਾਵਾ ਸਿੰਧ ਘਾਟੀ ਦੇ ਲੋਕ ਹੋਰ ਕਿਸਦੀ ਪੂਜਾ ਕਰਦੇ ਸਨ?

ਸ਼ਿਵ ਪਸ਼ੂਪਤੀ ਦੀ

73

ਸ਼ਿਵ ਪਸ਼ੂਪਤੀ ਦੀ ਤਸਵੀਰ/ਮੂਰਤੀ ਕਿਸ ਚੀਜ ਤੋਂ ਪ੍ਰਾਪਤ ਹੋਈ ਹੈ?

ਮੋਹਰਾਂ ਤੋਂ

74

ਸ਼ਿਵ ਪਸ਼ੂਪਤੀ ਦੇ ਕਿੰਨੇ ਚਿਹਰੇ ਅਤੇ ਸਿੰਗ ਹਨ?

3 ਚਿਹਰੇ, 2 ਸਿੰਗ

75

ਸ਼ਿਵ ਪਸ਼ੂਪਤੀ ਦੇ ਚਿੱਤਰ ਦੇ ਆਲੇ-ਦੁਆਲੇ ਕਿਹੜੇ ਪਸ਼ੂ ਹਨ?

ਹਾਥੀ, ਚੀਤਾ, ਗੈਂਡਾ, ਮੱਝ

76

ਸ਼ਿਵ ਪਸ਼ੂਪਤੀ ਦੇ ਪੈਰਾਂ ਵਿੱਚ ਕਿਹੜੇ ਪਸ਼ੂ ਬੈਠੇ ਹਨ?

ਦੋ ਹਿਰਨ

77

ਸਿੰਧ ਘਾਟੀ ਦੇ ਲੋਕ ਕਿਹੜੇ ਪਸ਼ੂਆਂ ਦੀ ਪੂਜਾ ਕਰਦੇ ਸਨ?

ਹਾਥੀ, ਗੈਂਡਾ, ਝੋਟਾ, ਚੀਤਾ, ਸਾਨ੍ਹ ਆਦਿ

78

ਸਿੰਧ ਘਾਟੀ ਦੇ ਲੋਕ ਕਿਹੜੇ ਰੁੱਖ ਦੀ ਪੂਜਾ ਕਰਦੇ ਸਨ?

ਪਿੱਪਲ

79

ਸਿੰਧ ਘਾਟੀ ਦਾ ਸਮਾਜ ਕਿਸ ਪ੍ਰਕਾਰ ਦਾ ਸਮਾਜ ਸੀ?

ਮਾਤਾ ਪ੍ਰਧਾਨ ਸਮਾਜ

80

ਮੋਹਨਜੋਦੜੋ ਵਿਖੇ ਮਿਲੀ ਪੁਜਾਰੀ ਦੀ ਮੂਰਤੀ ਕਿਸ ਚੀਜ ਦੀ ਬਣੀ ਹੋਈ ਹੈ?

ਸਫੈਦ ਪੱਥਰ ਦੀ

81

ਸਿੰਧ ਘਾਟੀ ਨਾਲ ਸੰਬੰਧਤ ਕਿਹੜੇ ਸਥਾਨਾਂ ਤੋਂ ਅਗਨੀ ਵੇਦੀਆਂ ਪ੍ਰਾਪਤ ਹੋਈਆਂ ਹਨ?

ਲੋਥਲ, ਕਾਲੀਬੰਗਾਂ

82

ਸਿੰਧ ਘਾਟੀ ਦੀਆਂ ਜਿਆਦਾਤਰ ਮੂਰਤੀਆਂ ਕਿਸ ਚੀਜ ਤੋਂ ਬਣਾਈਆਂ ਜਾਂਦੀਆਂ ਸਨ?

ਟੈਰਾਕੋਟਾ ਤੋਂ

83

ਸਿੰਧ ਘਾਟੀ ਸੱਭਿਅਤਾ ਦੀ ਨਗਰ ਯੋਜਨਾ ਨੂੰ ਸਭ ਤੋਂ ਉੱਤਮ ਕਿਉਂ ਮੰਨਿਆ ਜਾਂਦਾ ਹੈ?

ਅੰਡਰਗ੍ਰਾਊਂਡ ਨਾਲੀ ਪ੍ਰਣਾਲੀ ਕਰਕੇ

84

ਸਿੰਧ ਘਾਟੀ ਸੱਭਿਅਤਾ ਦੇ ਕਿਹੜੇ ਸਥਾਨ ਤੇ ਇੱਕ ਸਟੇਡੀਅਮ ਪ੍ਰਾਪਤ ਹੋਇਆ ਹੈ?

ਧੋਲਾਵੀਰਾ

85

ਧੋਲਾਵੀਰਾ ਕਿਸ ਰਾਜ ਵਿੱਚ ਸਥਿਤ ਹੈ?

ਗੁਜਰਾਤ

86

ਆਲਮਗੀਰਪੁਰ ਕਿਸ ਰਾਜ ਵਿੱਚ ਸਥਿਤ ਹੈ?

ਉੱਤਰ ਪ੍ਰਦੇਸ਼

87

ਸਿੰਧ ਘਾਟੀ ਦੇ ਲੋਕਾਂ ਦੇ ਬਰਤਨ ਕਿਸਦੇ ਬਣੇ ਹੁੰਦੇ ਸਨ?

ਮਿੱਟੀ ਦੇ

88

ਸਿੰਧ ਘਾਟੀ ਦੇ ਕਈ ਸਥਾਨਾਂ ਤੇ ਕਿਸ ਜਾਨਵਰ ਦੇ ਚਿੱਤਰ ਮਿਲੇ ਹਨ?

ਗੈਂਡੇ ਦੇ

89

ਸਿੰਧ ਘਾਟੀ ਦੇ ਲੋਕਾਂ ਦੀ ਲਿਪੀ ਕਿਹੋ ਜਿਹੀ ਸੀ?

ਚਿੱਤਰਮਈ

90

ਸਿੰਧ ਘਾਟੀ ਦੀ ਲਿਪੀ ਦੇ ਕਿੰਨੇ ਵਰਣ ਪ੍ਰਾਪਤ ਹੋਏ ਹਨ?

270 ਦੇ ਲੱਗਭਗ

91

ਸਿੰਧ ਘਾਟੀ ਦੀ ਲਿਪੀ ਕਿਸ ਦਿਸ਼ਾ ਤੋਂ ਕਿਸ ਦਿਸ਼ਾ ਵੱਲ ਲਿਖੀ ਜਾਂਦੀ ਸੀ?

ਸੱਜੇ ਤੋਂ ਖੱਬੇ ਵੱਲ

92

ਹੁਣ ਤੱਕ ਸਿੰਧ ਘਾਟੀ ਸੱਭਿਅਤਾ ਦੇ ਕਿੰਨੇ ਖੇਤਰ ਖੋਜੇ ਜਾ ਚੁੱਕੇ ਹਨ?

300 ਤੋਂ ਵੱਧ

93

ਸਿੰਧ ਘਾਟੀ ਸੱਭਿਅਤਾ ਦਾ ਪਤਨ ਹੋਣਾ ਕਦੋਂ ਸ਼ੁਰੂ ਹੋਇਆ?

1800 ਈ:ਪੂ:

94

ਸਿੰਧ ਘਾਟੀ ਸੱਭਿਅਤਾ ਦੇ ਕਿਹੜੇ ਸਥਾਨ ਤੇ ਮਨੁੱਖ ਅਤੇ ਕੁੱਤੇ ਨੂੰ ਇਕੱਠਾ ਦਫਨਾਏ ਜਾਣ ਦੇ ਸਬੂਤ ਮਿਲੇ ਹਨ?

ਰੋਪੜ

95

ਸਿੰਧ ਘਾਟੀ ਸੱਭਿਅਤਾ ਦੇ ਕਿਸ ਨਗਰ ਦੀਆਂ ਨਾਲੀਆਂ ਗੋਲਾਕਾਰ ਅਕਾਰ ਵਿੱਚ ਬਣੀਆਂ ਹਨ?

ਬਨਾਵਾਲੀ

96

ਸਿੰਧ ਘਾਟੀ ਸੱਭਿਅਤਾ ਕਿਸ ਪ੍ਰਕਾਰ ਦੀ ਸੱਭਿਅਤਾ ਸੀ?

ਸ਼ਹਿਰੀ ਸੱਭਿਅਤਾ

97

ਸਿੰਧ ਘਾਟੀ ਦੇ ਕਿਸ ਸਥਾਨ ਤੇ ਪੱਕੀਆਂ ਇੱਟਾਂ ਦੀ ਬੰਦਰਗਾਹ ਪ੍ਰਾਪਤ ਹੋਈ ਹੈ?

ਲੋਥਲ

98

ਭਾਰਤ ਦੇ ਲੋਕਾਂ ਦੁਆਰਾ ਸਭ ਤੋਂ ਪਹਿਲਾਂ ਵਰਤੀ ਗਈ ਧਾਤ ਕਿਹੜੀ ਸੀ?

ਤਾਂਬਾ

99

ਵਰਤਮਾਨ ਭਾਰਤ ਵਿੱਚ ਸਭ ਤੋਂ ਵੱਧ ਸਿੰਧ ਘਾਟੀ ਸੱਭਿਅਤਾ ਸਥਾਨ ਕਿਸ ਰਾਜ ਵਿੱਚ ਮਿਲੇ ਹਨ?

ਗੁਜਰਾਤ

100

ਸਿੰਧ ਘਾਟੀ ਦੇ ਲੋਕ ਕਿਸ ਪਸ਼ੂ ਬਾਰੇ ਨਹੀਂ ਜਾਣਦੇ ਸਨ?

ਘੋੜਾ

101

ਹੜੱਪਾ ਆਰਥਿਕਤਾ ਮੁੱਖ ਰੂਪ ਵਿੱਚ ਕਿਹੜੀ ਆਰਥਿਕਤਾ ਸੀ?

ਸ਼ਹਿਰੀ

102

ਸਿੰਧ ਘਾਟੀ ਦੀ ਲਿਪੀ ਕਿਸ ਭਾਸ਼ਾ ਪਰਿਵਾਰ ਨਾਲ ਸੰਬੰਧਤ ਸੀ?

ਡਰਾਵਿੜੀਅਨ

Leave a Comment

Your email address will not be published. Required fields are marked *

error: Content is protected !!