ਵੈਦਿਕ ਸੱਭਿਅਤਾ: ਆਰੀਆ ਦਾ ਅਸਲ ਨਿਵਾਸ, ਉਹਨਾਂ ਦਾ ਸਮਾਜਿਕ, ਆਰਥਿਕ ਅਤੇ ਧਾਰਮਿਕ ਜੀਵਨ
1. | ਆਰੀਆ ਲੋਕ ਕਦੋਂ ਭਾਰਤ ਆਏ? | 1500 ਈ: ਪੂ: -1000 ਈ: ਪੂ: |
2. | ਰਿਗਵੈਦਿਕ ਕਾਲ ਕਿਸ ਸਮੇਂ ਨੂੰ ਮੰਨਿਆ ਜਾਂਦਾ ਹੈ? | 1500 ਈ:ਪੂ: ਤੋਂ 1000 ਈ:ਪੂ: |
3. | ਆਰੀਆ ਲੋਕ ਕਿਹੜੇ ਰਸਤੇ ਭਾਰਤ ਆਏ? | ਅਫ਼ਗਾਨਿਸਤਾਨ ਦੇ ਰਸਤੇ |
4. | ਆਰੀਆ ਦਾ ਕੀ ਅਰਥ ਹੁੰਦਾ ਹੈ? | ਸ੍ਰੇਸ਼ਟ |
5. | ਆਰੀਆ ਦੇ ਮੂਲ ਨਿਵਾਸ ਸਬੰਧੀ ਸਪਤ ਸਿੰਧੂ ਸਿਧਾਂਤ ਕਿਸਨੇ ਦਿੱਤਾ ਸੀ? | ਏ ਸੀ ਦਾਸ, ਕੇ ਐਮ ਮੁਨਸ਼ੀ ਅਤੇ ਡਾਕਟਰ ਸੰਪੂਰਨਾਨੰਦ |
6. | ਆਰੀਆ ਦੇ ਮੂਲ ਨਿਵਾਸ ਸਬੰਧੀ ਤਿੱਬਤ ਦਾ ਸਿਧਾਂਤ ਕਿਸਦੀ ਦੇਣ ਹੈ? | ਸਵਾਮੀ ਦਯਾਨੰਦ |
7. | ਸਵਾਮੀ ਦਯਾਨੰਦ ਨੇ ਆਪਣੀ ਕਿਹੜੀ ਪੁਸਤਕ ਵਿੱਚ ਤਿੱਬਤ ਦਾ ਸਿਧਾਂਤ ਦਿੱਤਾ? | ਸਤਿਆਰਥ ਪ੍ਰਕਾਸ਼ |
8. | ਆਰਕਟਿਕ ਹੋਮ ਇਨ ਵੇਦਾਜ਼ ਦਾ ਲੇਖਕ ਕੌਣ ਹੈ? | ਬਾਲ ਗੰਗਾਧਰ ਤਿਲਕ |
9. | ਬਾਲ ਗੰਗਾਧਰ ਤਿਲਕ ਅਨੁਸਾਰ ਆਰੀਆ ਕਿੱਥੋਂ ਦੇ ਮੂਲ ਨਿਵਾਸੀ ਸਨ? | ਉੱਤਰੀ ਧਰੁਵ ਦੇ |
10. | ਰਿਗਵੈਦਿਕ ਕਾਲ ਵਿੱਚ ਜੇਹਲਮ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਵਿਤਸਤਾ |
11. | ਆਰੀਆ ਦੇ ਮੂਲ ਨਿਵਾਸੀ ਸਬੰਧੀ ਕਿਹੜੇ ਸਿਧਾਂਤ ਨੂੰ ਸਭ ਤੋਂ ਜਿਆਦਾ ਵਿਦਵਾਨ ਸਹੀ ਮੰਨਦੇ ਹਨ? | ਮੱਧ ਏਸ਼ੀਆ ਸਿਧਾਂਤ |
12. | ਆਰੀਆ ਨੂੰ ਭਾਰਤ ਵਿੱਚ ਕਿਹੜੇ ਕਬੀਲਿਆਂ ਨਾਲ ਲੜਣਾ ਪਿਆ? | ਦਰਾਵਿੜ ਜਾਂ ਦੱਸਯੂ ਅਤੇ ਪਣੀ |
13. | ਆਰੀਆ ਦੀ ਭਾਰਤ ਵਿੱਚ ਜਿੱਤ ਦਾ ਵੱਡਾ ਕਾਰਨ ਕੀ ਸੀ? | ਚੰਗੇ ਹਥਿਆਰ ਅਤੇ ਤੇਜ਼ ਰੱਥ |
14. | ਸ਼ੁਰੂ ਵਿੱਚ ਆਰੀਆ ਕਿਸ ਪ੍ਰਦੇਸ ਵਿੱਚ ਵੱਸੇ? | ਸਪਤ ਸਿੰਧੂ ਪ੍ਰਦੇਸ਼ ਵਿੱਚ |
15. | ਸਪਤ ਸਿੰਧੂ ਪ੍ਰਦੇਸ ਵਿੱਚ ਕਿਹੜੀਆਂ ਸੱਤ ਨਦੀਆਂ ਵਹਿੰਦੀਆਂ ਸਨ? | ਸਤਲੁਜ, ਰਾਵੀ, ਬਿਆਸ, ਚਨਾਬ, ਜੇਹਲਮ, ਸਿੰਧ ਅਤੇ ਸਰਸਵਤੀ |
16. | ਸਪਤਸਿੰਧੂ ਨੂੰ ਬ੍ਰਹਮਵਰਤ ਦਾ ਨਾਂ ਕਿਉਂ ਦਿੱਤਾ ਗਿਆ? | ਕਿਉਂਕਿ ਇੱਥੇ ਰਿਗਵੇਦ ਦੀ ਰਚਨਾ ਹੋਈ ਸੀ |
17. | ਸਪਤਸਿੰਧੂ ਤੋਂ ਬਾਅਦ ਆਰੀਆ ਕਿਹੜੇ ਮੈਦਾਨਾਂ ਵੱਲ ਵਧੇ? | ਗੰਗਾ ਦੇ ਮੈਦਾਨਾਂ ਵੱਲ |
18. | ਰਿਗਵੇਦ ਵਿੱਚ ਚਨਾਬ ਨਦੀ ਨੂੰ ਕੀ ਨਾਂ ਦਿੱਤਾ ਗਿਆ ਹੈ? | ਅਸਕਿਨੀ |
19. | ਰਿਗਵੇਦ ਵਿੱਚ ਕਿਸ ਨਦੀ ਨੂੰ ਪੁਰੂਸ਼ਿਨੀ ਕਿਹਾ ਗਿਆ ਹੈ? | ਰਾਵੀ |
20. | ਰਿਗਵੇਦ ਵਿੱਚ ਬਿਆਸ ਨੂੰ ਕੀ ਨਾਂ ਦਿੱਤਾ ਗਿਆ ਹੈ? | ਵਿਪਾਸ਼ਾ |
21. | ਆਰੀਆ ਨੇ ਗੰਗਾ ਦੇ ਮੈਦਾਨੀ ਇਲਾਕੇ ਨੂੰ ਕੀ ਨਾ ਦਿੱਤਾ? | ਆਰੀਆਵਰਤ |
22. | ਵੇਦ ਸ਼ਬਦ ਕਿਸ ਮੂਲ ਸ਼ਬਦ ਤੋਂ ਬਣਿਆ ਹੈ? | ਵਿਦ |
23. | ਵਿਦ ਸ਼ਬਦ ਤੋਂ ਕੀ ਭਾਵ ਹੈ? | ਗਿਆਨ |
24. | ਸਭ ਤੋਂ ਪਹਿਲਾਂ ਕਿਹੜੇ ਵੇਦ ਦੀ ਰਚਨਾ ਕੀਤੀ ਗਈ? | ਰਿਗਵੇਦ |
25. | ਰਿਗਵੇਦ ਤੋਂ ਬਾਅਦ ਕਿਹੜੇ ਤਿੰਨ ਵੇਦ ਰਚੇ ਗਏ? | ਸਾਮਵੇਦ, ਯਜੁਰਵੇਦ, ਅਥਰਵਵੇਦ |
26. | ਰਿਗਵੇਦ ਵਿੱਚ ਕਿੰਨੇ ਮੰਤਰ ਅਤੇ ਸੂਕਤ ਹਨ? | 10552 ਮੰਤਰ ਅਤੇ 1028 ਸੂਕਤ |
27. | ਰਿਗਵੇਦ ਨੂੰ ਕਿੰਨੇ ਮੰਡਲਾਂ ਵਿੱਚ ਵੰਡਿਆ ਗਿਆ ਹੈ? | 10 |
28. | ਉਪਨਿਸ਼ਦਾਂ ਦੀ ਗਿਣਤੀ ਕਿੰਨੀ ਹੈ? | 108 |
29. | 1000 ਈ: ਪੂ: ਤੋਂ 700 ਈ: ਪੂ: ਦੇ ਸਮੇਂ ਦੀ ਜਾਣਕਾਰੀ ਦਾ ਮੁੱਖ ਸੋਮਾ ਕੀ ਹੈ? | ਦੋ ਮਹਾਂਕਾਵਿ (ਰਮਾਇਣ, ਮਹਾਂਭਾਰਤ) |
30. | ਭਾਰਤ ਦਾ ਸਭ ਤੋਂ ਵੱਡਾ ਕਾਵਿ ਗ੍ਰੰਥ ਕਿਹੜਾ ਹੈ? | ਮਹਾਂਭਾਰਤ |
31. | ਮਹਾਂਭਾਰਤ ਵਿੱਚ ਕਿੰਨੇ ਸਲੋਕ ਹਨ? | ਇੱਕ ਲੱਖ ਤੋਂ ਵਧ |
32. | ਮਹਾਭਾਰਤ ਦੀ ਰਚਨਾ ਕਿਸਨੇ ਕੀਤੀ? | ਮਹਾਂਰਿਸ਼ੀ ਵੇਦ ਵਿਆਸ ਨੇ |
33. | ਰਾਮਾਇਣ ਦੀ ਰਚਨਾ ਕਿਸਨੇ ਕੀਤੀ? | ਮਹਾਂਰਿਸ਼ੀ ਬਾਲਮੀਕਿ ਨੇ |
34. | ਰਿਗਵੈਦਿਕ ਸ਼ਾਸਨ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਕੀ ਸੀ? | ਪਰਿਵਾਰ |
35. | ਪਰਿਵਾਰ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ? | ਗ੍ਰਹਿਪਤੀ ਜਾਂ ਕੁਲਪਤੀ |
36. | ਪਿੰਡ ਦੇ ਮੁੱਖੀ ਨੂੰ ਕੀ ਆਖਦੇ ਸਨ? | ਗ੍ਰਾਮਣੀ ਜਾਂ ਗ੍ਰਹਿਮਣ |
37. | ਵਿਸ਼ ਕਿਸਨੂੰ ਕਹਿੰਦੇ ਸਨ? | ਪਿੰਡਾਂ ਦੇ ਸਮੂਹ ਨੂੰ |
38. | ਵਿਸ਼ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ? | ਵਿਸ਼ਪਤੀ |
39. | ਕਈ ਵਿਸ਼ਾਂ ਨੂੰ ਮਿਲਾ ਕੇ ਰਿਗਵੈਦਿਕ ਕਾਲ ਦੀ ਕਿਹੜੀ ਇਕਾਈ ਬਣਦੀ ਸੀ? | ਜਨ |
40. | ਜਨ ਦੇ ਮੁੱਖੀ ਨੂੰ ਕੀ ਕਹਿੰਦੇ ਸਨ? | ਰਾਜਨ ਜਾਂ ਰਾਜਾ |
41. | ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ ਜਾਂ ਉਸਦਾ ਅਹੁਦਾ ਜੱਦੀ ਸੀ? | ਜੱਦੀ |
42. | ਰਾਜੇ ਦੀ ਸਹਾਇਤਾ ਲਈ ਕਿਹੜੀਆਂ ਦੋ ਸੰਸਥਾਵਾਂ ਹੁੰਦੀਆਂ ਸਨ? | ਸਭਾ ਅਤੇ ਸਮਿਤੀ |
43. | ਲੋੜ ਪੈਣ ਤੇ ਰਾਜੇ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਸੀ? | ਸਮਿਤੀ ਦੁਆਰਾ |
44. | ਰਾਜੇ ਨੂੰ ਧਾਰਮਿਕ ਮਸਲਿਆਂ ਵਿੱਚ ਸਲਾਹ ਕੌਣ ਦਿੰਦਾ ਸੀ? | ਪੁਰੋਹਿਤ |
45. | ਰਿਗਵੈਦਿਕ ਕਾਲ ਵਿੱਚ ਸੈਨਾ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ? | ਸੈਨਾਨੀ |
46. | ਰਿਗਵੈਦਿਕ ਕਾਲ ਵਿੱਚ ਕਿਸ ਪ੍ਰਕਾਰ ਦੇ ਪਰਿਵਾਰ ਹੁੰਦੇ ਸਨ? | ਸਾਂਝੇ ਪਰਿਵਾਰ |
47. | ਪਰਿਵਾਰ ਪਿਤਾ ਪ੍ਰਧਾਨ ਹੁੰਦੇ ਸਨ ਜਾਂ ਮਾਤਾ ਪ੍ਰਧਾਨ? | ਪਿਤਾ ਪ੍ਰਧਾਨ |
48. | ਰਿਗਵੈਦਿਕ ਕਾਲ ਵਿੱਚ ਲੋਕਾਂ ਦੀ ਵੰਡ ਕਿਸ ਅਧਾਰ ਤੇ ਕੀਤੀ ਗਈ ਸੀ? | ਕਿੱਤੇ ਦੇ ਅਧਾਰ ਤੇ |
49. | ਕੀ ਰਿਗਵੈਦਿਕ ਕਾਲ ਵਿੱਚ ਜਾਤੀ ਪ੍ਰਥਾ ਪ੍ਰਚਲਿਤ ਸੀ? | ਨਹੀਂ |
50. | ਆਰੀਆ ਦੇ ਮਨੋਰੰਜਨ ਦਾ ਮੁੱਖ ਸਾਧਨ ਕੀ ਸੀ? | ਰੱਥ ਦੌੜ |
51. | ਆਰੀਆ ਲੋਕ ਕਿਸਦੀ ਪੂਜਾ ਕਰਦੇ ਸਨ? | ਕੁਦਰਤੀ ਸ਼ਕਤੀਆਂ ਦੀ |
52. | ਰਿਗਵੇਦ ਵਿੱਚ ਕਿੰਨੇ ਦੇਵਤਿਆਂ ਦਾ ਵਰਣਨ ਕੀਤਾ ਗਿਆ ਹੈ? | 33 |
53. | ਆਰੀਆ ਕਿਸਨੂੰ ਆਪਣਾ ਸਭ ਤੋਂ ਵੱਡਾ ਦੇਵਤਾ ਮੰਨਦੇ ਸਨ? | ਵਰੁਣ ਨੂੰ |
54. | ਵਰੁਣ ਕਿਸ ਕੁਦਰਤੀ ਸ਼ਕਤੀ ਦਾ ਦੇਵਤਾ ਸੀ? | ਅਕਾਸ਼ ਦਾ |
55. | ਆਰੀਆ ਦਾ ਦੂਜਾ ਵੱਡਾ ਦੇਵਤਾ ਕੌਣ ਸੀ? | ਇੰਦਰ |
56. | ਰਿਗਵੈਦ ਵਿੱਚ ਕਿਸ ਨਦੀ ਨੂੰ ਦੇਵੀ ਕਿਹਾ ਗਿਆ ਹੈ? | ਸਰਸਵਤੀ |
57. | ਇੰਦਰ ਕਿਹੜੀਆਂ ਸ਼ਕਤੀਆਂ ਦਾ ਦੇਵਤਾ ਸੀ? | ਵਰਖਾ ਅਤੇ ਯੁੱਧ ਦਾ |
58. | ਰਿਗਵੇਦ ਵਿੱਚ ਸਭ ਤੋਂ ਵਧ ਮੰਤਰ ਕਿਸਦੀ ਪ੍ਰਸੰਸਾ ਵਿੱਚ ਹਨ? | ਇੰਦਰ ਦੀ |
59. | ਰਿਗਵੇਦ ਵਿੱਚ ਇੰਦਰ ਦੀ ਪ੍ਰਸ਼ੰਸਾ ਵਿੱਚ ਕਿੰਨੇ ਮੰਤਰ ਲਿਖੇ ਗਏ ਹਨ? | 250 |
60. | ਅਗਨੀ ਦੇਵਤਾ ਦਾ ਸਬੰਧ ਕਿਸ ਨਾਲ ਸੀ? | ਵਿਆਹ ਅਤੇ ਅੰਤਮ ਸੰਸਕਾਰ |
61. | ਹਨੇਰੀ-ਤੂਫਾਨ ਦਾ ਦੇਵਤਾ ਕੌਣ ਸੀ? | ਰੁਦਰ |
62. | ਮੌਤ ਦਾ ਦੇਵਤਾ ਕੌਣ ਸੀ? | ਯਮ |
63. | ਆਰਣਈ ਕਿਸ ਕੁਦਰਤੀ ਸ਼ਕਤੀ ਦੀ ਦੇਵੀ ਸੀ? | ਵਣਾਂ ਦੀ |
64. | ਵਪਾਰ ਕਰਨ ਲਈ ਕਿਹੜੇ ਪਸ਼ੂ ਦੀ ਵਰਤੋਂ ਅਦਲਾ-ਬਦਲੀ ਲਈ ਕੀਤੀ ਜਾਂਦੀ ਸੀ? | ਗਊ ਦੀ |
65. | ਸੋਮ ਕਿਸ ਚੀਜ ਦਾ ਦੇਵਤਾ ਸੀ? | ਪੌਦਿਆਂ ਦਾ |
66. | ਰਿਗਵੇਦ ਦਾ ਕਿਹੜਾ ਮੰਡਲ ਸੋਮ ਦੇਵਤਾ ਨੂੰ ਸਮਰਪਿਤ ਹੈ? | 9ਵਾਂ ਮੰਡਲ |
67. | ਗਾਇਤਰੀ ਮੰਦਰ ਕਿਸ ਵੇਦ ਵਿੱਚ ਸ਼ਾਮਿਲ ਹੈ? | ਰਿਗਵੇਦ ਵਿੱਚ |
68. | ਰਿਗਵੇਦ ਨਾਲ ਸੰਬੰਧਤ ਉਪਵੇਦ ਦਾ ਨਾਂ ਕੀ ਹੈ? | ਆਯੁਰਵੇਦ |
69. | ਆਯੁਰਵੇਦ ਕਿਸ ਨਾਲ ਸੰਬੰਧਤ ਹੈ? | ਦਵਾਈਆਂ ਅਤੇ ਇਲਾਜ ਨਾਲ |
70. | ਰਿਗਵੇਦ ਵਿੱਚ 7 ਘੋੜਿਆਂ ਵਾਲੇ ਰੱਥ ਵਿੱਚ ਸਵਾਰੀ ਕਰਨ ਵਾਲੇ ਕਿਹੜੇ ਦੇਵਤਾ ਦਾ ਵਰਣਨ ਕੀਤਾ ਗਿਆ ਹੈ? | ਸੂਰਜ ਦੇਵਤਾ ਦਾ |
71. | ਗਾਇਤਰੀ ਮੰਤਰ ਕਿਸ ਵੇਦ ਵਿੱਚੋਂ ਲਿਆ ਗਿਆ ਹੈ? | ਰਿਗਵੇਦ |
72. | ਗਾਇਤਰੀ ਮੰਤਰ ਵਿੱਚ ਕਿਸਨੂੰ ਸੰਬੋਧਿਤ ਕੀਤਾ ਗਿਆ ਹੈ? ਸਵਿਤਰੀ ਨੂੰ |
|
73. | ਵੈਦਿਕ ਸਮਾਜ ਵਿੱਚ ਵਰਣ ਵੰਡ ਰਿਗਵੇਦ ਦੇ ਕਿਸ ਮੰਡਲ ਵਿੱਚ ਦਰਜ ਹੈ? | ਪੂਰਸ਼ ਸੂਕਤ |
74. | ਪੁਰਸ਼ ਸੂਕਤ ਰਿਗਵੇਦ ਦੇ ਕਿੰਨਵੇਂ ਮੰਡਲ ਵਿੱਚ ਦਰਜ ਹੈ? | 10ਵੇਂ ਮੰਡਲ ਵਿੱਚ |
75. | ਕਿਸ ਦੇਵਤਾ ਨੂੰ ਕਿਲਿ੍ਹਆਂ ਨੂੰ ਨਸ਼ਟ ਕਰਨ ਵਾਲਾ ਅਤੇ ਯੁੱਧ ਦਾ ਦੇਵਤਾ ਮੰਨਿਆ ਜਾਂਦਾ ਸੀ? | ਇੰਦਰ ਨੂੰ |
76. | ਕਿਸ ਵੇਦ ਵਿੱਚ ਰਿਗਵੇਦ ਨਾਲ ਸੰਬੰਧਤ ਮੰਤਰਾਂ ਦੇ ਉਚਾਰਨ ਲਈ ਧੁਨਾਂ ਦਾ ਵਰਣਨ ਕੀਤਾ ਗਿਆ ਹੈ? | ਸਾਮਵੇਦ |
77. | ਸਾਮਵੇਦ ਨਾਲ ਕਿਹੜਾ ਉਪਵੇਦ ਸੰਬੰਧਤ ਹੈ? | ਗੰਧਰਵਵੇਦ |
78. | ਗੰਧਰਵਵੇਦ ਕਿਸ ਕਲਾ ਨਾਲ ਸੰਬੰਧਤ ਹੈ? | ਸੰਗੀਤ |
79. | ਸਾਮਵੇਦ ਦੀਆਂ ਧੁਨਾਂ ਕਿਸ ਦੁਆਰਾ ਉਚਾਰੀਆਂ ਜਾਂਦੀ ਸਨ? | ਉਦਗਾਤਰੀ |
80. | ਕਿਸ ਵੇਦ ਵਿੱਚ ਬਲੀ ਦੀ ਰਸਮ ਦਾ ਤਰੀਕਾ ਦੱਸਿਆ ਗਿਆ ਹੈ? | ਯਜੁਰਵੇਦ |
81. | ਕਿਸ ਸੰਤ ਨੇ ਪੁਰਾਤਨ ਵੇਦ ਨੂੰ ਚਾਰ ਵੱਖੋ ਵੱਖ ਵੇਦਾਂ ਵਿੱਚ ਵੰਡਿਆ? | ਵਿਆਸ ਨੇ |
82. | ਯਜੁਰਵੇਦ ਨਾਲ ਕਿਹੜਾ ਉਪਵੇਦ ਸੰਬੰਧਤ ਹੈ? | ਧਨੁਰਵੇਦ |
83. | ਧਨੁਰਵੇਦ ਕਿਸ ਕਲਾ ਨਾਲ ਸੰਬੰਧਤ ਜਾਣਕਾਰੀ ਦਿੰਦਾ ਹੈ? | ਯੁੱਧ ਕਲਾ ਨਾਲ |
84. | ਕਿਸ ਵੇਦ ਦਾ ਸੰਬੰਧ ਜਾਦੂ ਨਾਲ ਹੈ? | ਅਥਰਵਵੇਦ |
85. | ਜਾਦੂ ਦੀ ਵਰਤੋਂ ਕਿਸਤੋਂ ਬਚਣ ਲਈ ਕੀਤੀ ਜਾਂਦੀ ਸੀ? | ਬੁਰੀਆਂ ਸ਼ਕਤੀਆਂ, ਬਿਮਾਰੀਆਂ |
86. | ਅਥਰਵਵੇਦ ਨਾਲ ਸੰਬੰਧਤ ਉਪਵੇਦ ਕਿਹੜਾ ਹੈ? | ਸ਼ਿਲਪਵੇਦ |
87. | ਰਿਗਵੇਦ ਵਿੱਚ ‘ਪੁਰੰਦਰ’ ਸ਼ਬਦ ਕਿਸ ਲਈ ਵਰਤਿਆ ਗਿਆ ਹੈ? | ਇੰਦਰ ਦੇਵ ਲਈ |
88. | ਸ਼ਿਲਪਵੇਦ ਕਿਸ ਕਲਾ ਦਾ ਵਰਣਨ ਕਰਦਾ ਹੈ? | ਵਾਸਤੂਕਲਾ |
89. | ਸੰਗੀਤ ਦੀ ਉਤਪੱਤੀ ਕਿਸ ਵੇਦ ਤੋਂ ਹੋਈ ਮੰਨੀ ਜਾਂਦੀ ਹੈ? | ਸਾਮਵੇਦ ਤੋਂ |
90. | ਅਥਰਵਵੇਦ ਵਿੱਚ ਕਿੰਨੇ ਮੰਤਰ ਹਨ? | 730 |
91. | ਕਿਸ ਵੈਦਿਕ ਰਚਨਾ ਦਾ ਭਾਵ ‘ਗੁਰੂ ਦੇ ਨੇੜੇ ਬੈਠ ਕੇ ਪ੍ਰਾਪਤ ਕੀਤਾ ਗਿਆਨ’ ਹੈ? | ਉਪਨਿਸ਼ਦ |
92. | ਉਪਨਿਸ਼ਦਾਂ ਨੂੰ ਵੇਦਾਰਿਤ ਕਿਉਂ ਕਿਹਾ ਜਾਂਦਾ ਸੀ? | ਇਹਨਾਂ ਦੀ ਰਚਨਾ ਵੈਦਿਕ ਕਾਲ ਦੇ ਅੰਤ ਵਿੱਚ ਹੋਈ ਸੀ |
93. | ਉਪਨਿਸ਼ਦ ਗਿਣਤੀ ਵਿੱਚ ਕਿੰਨੇ ਹਨ? | 108 |
94. | ਜਿਹੜੇ ਗ੍ਰੰਥਾਂ ਵਿੱਚ ਵੇਦਾਂ ਦੀ ਵਿਆਖਿਆ ਕੀਤੀ ਗਈ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? | ਬ੍ਰਾਹਮਣ |
95. | ਕਿਹੜੀਆਂ ਧਾਰਮਿਕ ਪੁਸਤਕਾਂ ਦੀ ਰਚਨਾ ਜੰਗਲਾਂ ਵਿੱਚ ਰਹਿਣ ਵਾਲੇ ਰਿਸ਼ੀਆਂ ਦੁਆਰਾ ਕੀਤੀ ਗਈ ਮੰਨੀ ਜਾਂਦੀ ਹੈ? | ਆਰਣਿਅਕ ਦੀ |
96. | ਸਮਹਿਤਾ, ਬ੍ਰਾਹਮਣ ਅਤੇ ਆਰਣੀਅਕ ਕਿਸ ਕਾਲ ਵਿੱਚ ਰਚੇ ਗਏ? | ਉੱਤਰ ਵੈਦਿਕ ਕਾਲ ਵਿੱਚ |
97. | ਅਸ਼ਟਅਧਿਆਈ ਦੀ ਰਚਨਾ ਕਿਸ ਦੁਆਰਾ ਕੀਤੀ ਗਈ? | ਪਾਣਿਨੀ ਦੁਆਰਾ |
98. | ਉਪਵੇਦ ਗਿਣਤੀ ਵਿੱਚ ਕਿੰਨੇ ਹਨ? | 4 |
99. | ਨਿਆਂ ਦਰਸ਼ਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਰਿਸ਼ੀ ਗੌਤਮ ਨੂੰ |
100. | ਰਿਸ਼ੀ ਕਪਿਲ ਦੁਆਰਾ ਕਿਸ ਫਿਲਾਸਫ਼ੀ ਨੂੰ ਜਨਮ ਦਿੱਤਾ ਗਿਆ? | ਸਾਂਖਿਆ |
101. | ਪ੍ਰਾਚੀਨ ਭਾਰਤ ਦੀ ਕਿਸ ਪੁਸਤਕ ਦਾ ਅਨੁਵਾਦ 15 ਭਾਰਤੀ ਅਤੇ 40 ਵਿਦੇਸ਼ੀ ਭਾਸ਼ਾਵਾਂ ਵਿੱਚ ਕੀਤਾ ਜਾ ਚੁੱਕਿਆ ਹੈ? | ਪੰਚਤੰਤਰ |
102. | ਯੋਗ ਦਰਸ਼ਨ ਦਾ ਪਿਤਾਮਾ ਕੌਣ ਸੀ? | ਪਾਤੰਜਲੀ |
103. | ਭਗਵਤ ਗੀਤਾ ਕਿਸ ਭਾਸ਼ਾ ਵਿੱਚ ਲਿਖੀ ਗਈ? | ਸੰਸਕ੍ਰਿਤ |
104. | ਸੂਤਰ ਸਾਹਿਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? | 3 |
105. | ਸਭ ਤੋਂ ਪੁਰਾਣੀ ਸਮ੍ਰਿਤੀ ਕਿਹੜੀ ਹੈ? | ਮਨੂੰ ਸਮ੍ਰਿਤੀ |
106. | ਮਨੂੰ ਸਮ੍ਰਿਤੀ ਦੀ ਰਚਨਾ ਕਿਸਨੇ ਕੀਤੀ? | ਰਿਸ਼ੀ ਮਨੂੰ ਨੇ |
107. | ਦਸਰਾਜਨ ਯੁੱਧ ਕਿਸ ਨਦੀ ਦੇ ਕੰਢੇ ਲੜਿਆ ਗਿਆ? | ਰਾਵੀ |
108. | ਦਸਰਾਜਨ ਯੁੱਧ ਵਿੱਚ ਕਿਸਦੀ ਜਿੱਤ ਹੋਈ? | ਸੁਦਾਸ ਦੀ |
109. | ਪੁਰਾਣਾਂ ਦਾ ਅਧਿਐਨ ਕਰਨ ਵਾਲਾ ਪਹਿਲਾ ਮੁਸਲਮਾਨ ਕੌਣ ਸੀ? | ਅਲਬਰੂਨੀ |
110. | ਪੁਰਾਣਿਕ ਹਿੰਦੂ ਗ੍ਰੰਥਾਂ ਵਿੱਚ ਰਾਜਾ ਭਰਤ ਦੀ ਪਤਨੀ ਦਾ ਨਾਂ ਕੀ ਸੀ? | ਮਾਂਡਵੀ |
111. | ਮਹਾਂਭਾਰਤ ਵਿੱਚ ਘਟੋਤਕਚ ਕਿਸਦਾ ਪੁੱਤਰ ਸੀ? | ਭੀਮ ਦਾ |
112. | ਗਾਰਗੀ, ਮੈਤਰਈ ਅਤੇ ਕਪਿਲਾ ਕਿੱਥੋਂ ਦੀਆਂ ਵਾਸੀ ਸਨ? | ਮਿਥਿਲਾ |
113. | ਮਿਥਿਲਾ ਵਰਤਮਾਨ ਕਿਸ ਭਾਰਤੀ ਰਾਜ ਵਿੱਚ ਹੈ? | ਬਿਹਾਰ |
114. | ਵੈਦਿਕ ਕਾਲ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਪ੍ਰਚਲਿਤ ਸੀ? | ਰਾਜਤੰਤਰ |
115. | ਉਪਨਿਸ਼ਦਾਂ ਵਿੱਚ ਕਿਸ ਫਿਲਾਸਫ਼ੀ ਦਾ ਵਰਣਨ ਕੀਤਾ ਗਿਆ ਹੈ? | ਵੇਦਾਂਤਾ ਦਾ |
116. | ਆਰੀਆ ਲੋਕਾਂ ਦੇ ਸਥਾਨਕ ਲੋਕਾਂ ਨਾਲ ਹੋਏ ਯੁੱਧਾਂ ਵਿੱਚ ਸਫ਼ਲਤਾ ਦਾ ਵੱਡਾ ਕਾਰਨ ਕੀ ਸੀ? | ਤੇਜ਼ ਰਫ਼ਤਾਰ ਰੱਥ |
117. | ਪੂਰਵ-ਵੈਦਿਕ ਕਾਲ ਵਿੱਚ ਵਰਣ ਪ੍ਰਥਾ ਕਿਸਤੇ ਅਧਾਰਿਤ ਸੀ? | ਕਿੱਤੇ ਤੇ |
118. | ਬਲੀ ਦੇਣ ਦੀ ਵਿਧੀ ਕਿਸ ਵੇਦ ਵਿੱਚ ਸ਼ਾਮਿਲ ਹੈ? | ਯਜੁਰਵੇਦ |
119. | ਉਪਨਿਸ਼ਦ ਕਿਸ ਪ੍ਰਕਾਰ ਦੀਆਂ ਪੁਸਤਕਾਂ ਹਨ? | ਫਿਲਾਸਫ਼ੀ |
120. | ਬ੍ਰਾਹਮਣ ਪੁਸਤਕਾਂ ਦਾ ਅੰਤਮ ਭਾਗ ਕੀ ਅਖਵਾਉਂਦਾ ਹੈ? | ਸਤਪਾਠਾ |
121. | ਸ਼੍ਰੀਮਦ ਭਗਵਤ ਗੀਤਾ ਦੇ ਕਿੰਨੇ ਪਾਠ ਅਤੇ ਕਿੰਨੇ ਸੰਸਕ੍ਰਿਤ ਸ਼ਲੋਕ ਹਨ? | 18 ਪਾਠ, 700 ਸ਼ਲੋਕ |
122. | ਰਮਾਇਣ ਦੀਆਂ ਘਟਨਾਵਾਂ ਕਿਸ ਯੁੱਗ ਵਿੱਚ ਹੋਈਆਂ ਮੰਨੀਆਂ ਜਾਂਦੀਆਂ ਹਨ? | ਤਰੇਤਾ |
123. | ‘ਯੁੱਧ ਮਨੁੱਖ ਦੇ ਮਨ ਵਿੱਚ ਸ਼ੁਰੂ ਹੁੰਦਾ ਹੈ ’ ਕਿਸ ਵੇਦ ਵਿੱਚ ਲਿਖਿਆ ਹੈ? | ਅਥਰਵਵੇਦ ਵਿੱਚ |
124. | ਰਿਗਵੈਦ ਵਿੱਚ ਗੈਰ-ਆਰੀਆ ਲੋਕਾਂ ਨੂੰ ਕਿਸ ਨਾਂ ਨਾਲ ਜਾਣਿਆ ਗਿਆ ਹੈ? | ਦਾਸ, ਦਸਯੂ |
125. | ਵੈਦਿਕ ਕਾਲ ਦੀ ਕਿਸ ਨਦੀ ਬਾਰੇ ਮੰਨਿਆ ਜਾਂਦਾ ਹੈ ਕਿ ਪਹਿਲਾਂ ਇਹ ਗਾਇਬ ਹੋ ਗਈ ਸੀ ਪਰ ਹੁਣ ਰਾਜਸਥਾਨ ਦੀ ਇੱਕ ਅੰਤਰਥਲੀ ਨਦੀ ਹੈ? | ਸਰਸਵਤੀ |
126. | ਪ੍ਰਾਚੀਨ ਕਾਲ ਵਿੱਚ ਚਨਾਬ ਨਦੀ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਅਸਿਕਰੂ |
127. | ਪ੍ਰਾਚੀਨ ਕਾਲ ਦੀਆਂ ਕਥਾਵਾਂ ਵਿੱਚ ਸਮੁੰਦਰ ਮੰਥਨ ਤੋਂ ਪੈਦਾ ਹੋਇਆ ‘ਸੁਰਭੀ’ ਕੀ ਸੀ? | ਇੱਕ ਗਊ |
128. | ਆਯੁਰਵੇਦ ਦਾ ਸੰਬੰਧ ਕਿਸ ਵੇਦ ਨਾਲ ਹੈ? | ਅਥਰਵਵੇਦ |
129. | ਕਿਸ ਅਵਤਾਰ ਬਾਰੇ ਮੰਨਿਆ ਜਾਂਦਾ ਹੈ ਕਿ ਉਸਨੇ ਮਹਾਬਲੀ ਕੋਲੋਂ ਚਲਾਕੀ ਨਾਲ ਧਰਤੀ ਅਤੇ ਸਵਰਗ ਲੈ ਲਏ? | ਵਾਮਨ |
130. | ਰਿਗਵੈਦਿਕ ਕਾਲ ਵਿੱਚ ਰਾਜੇ ਤੋਂ ਬਾਅਦ ਕਿਸਦਾ ਅਹੁਦਾ ਹੁੰਦਾ ਸੀ? | ਪੁਰੋਹਿਤ ਦਾ |
131. | ਮਹਾਂਭਾਰਤ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਜਯ ਸੰਹਿਤਾ |
132. | ਮਹਾਂਭਾਰਤ ਵਿੱਚ ਘਟੋਤਕਚ ਕਿਸਦਾ ਪੁੱਤਰ ਸੀ? | ਭੀਮ ਦਾ |
133. | ਸੰਖਯਾ ਦਰਸ਼ਨ ਦਾ ਪਿਤਾਮਾ ਕੌਣ ਹੈ? | ਰਿਸ਼ੀ ਕਪਿਲ |
134. | ਰਿਗਵੈਦਿਕ ਕਾਲ ਤੋਂ ਬਾਅਦ ਕਿਹੜਾ ਕਾਲ ਸ਼ੁਰੂ ਹੋਇਆ? | ਉੱਤਰ ਵੈਦਿਕ ਕਾਲ |
135. | ਕਿਸ ਸਮੇਂ ਨੂੰ ਉੱਤਰਵੈਦਿਕ ਕਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ? | 1000 ਈ:ਪੂ: ਤੋਂ 600 ਈ:ਪੂ: |
136. | ਆਰੀਆ ਦੇ ਸਪਤ ਸਿੰਧੂ ਤੋਂ ਪੂਰਵ ਵੱਲ ਵਧਣ ਦੀ ਘਟਨਾ ਦਾ ਜਿਕਰ ਕਿਸ ਧਾਰਮਿਕ ਪੁਸਤਕ ਵਿੱਚ ਮਿਲਦਾ ਹੈ? | ਸਤਪਾਠਾ ਬ੍ਰਾਹਮਣ ਵਿੱਚ |
137. | ਸਤਪਾਠਾ ਬ੍ਰਾਹਮਣ ਵਿੱਚ ਕਿੰਨੇ ਪ੍ਰਸ਼ਾਸਨਿਕ ਅਧਿਕਾਰੀਆਂ/ਮੰਤਰੀਆਂ ਦਾ ਜ਼ਿਕਰ ਕੀਤਾ ਗਿਆ ਹੈ? | 12 |
138. | ਉੱਤਰ ਵੈਦਿਕ ਕਾਲ ਵਿੱਚ ਰਾਜੇ ਨੂੰ ਕੀ ਕਿਹਾ ਜਾਂਦਾ ਸੀ? | ਰਾਜਨ/ਮਹਾਰਾਜ |
139. | ਉੱਤਰ ਵੈਦਿਕ ਕਾਲ ਵਿੱਚ ਰਾਣੀ ਨੂੰ ਕੀ ਕਿਹਾ ਜਾਂਦਾ ਸੀ? | ਮਾਹਿਸ਼ੀ |
140. | ਰਾਜੇ ਦੀ ਗੱਦੀ ਦੇ ਵਾਰਿਸ ਨੂੰ ਕੀ ਕਿਹਾ ਜਾਂਦਾ ਸੀ? | ਯੁਵਰਾਜ |
141. | ਗੋਵੀਕਰਤਾ ਕੌਣ ਸੀ? | ਜੰਗਲਾਂ ਦਾ ਮੁੱਖੀ |
142. | ਖ਼ਜਾਨਚੀ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਸੰਗ੍ਰਹਿਤਾ/ਸਮਗ੍ਰਹਿਤਰੀ |
143. | ‘ਰਾਸ਼ਟਰ’ਸ਼ਬਦ ਪਹਿਲੀ ਵਾਰ ਕਿਸ ਕਾਲ ਵਿੱਚ ਵਰਤਿਆ ਗਿਆ? | ਉੱਤਰਵੈਦਿਕ ਕਾਲ ਵਿੱਚ |
144. | ਉੱਤਰ ਵੈਦਿਕ ਕਾਲ ਦਾ ਸਭ ਤੋਂ ਮਹੱਤਵਪੂਰਨ ਯੱਗ ਕਿਹੜਾ ਸੀ? | ਅਸ਼ਵਮੇਧ ਯੱਗ |
145. | ਭਾਗਦੁਹ ਕਿਸਨੂੰ ਕਿਹਾ ਜਾਂਦਾ ਸੀ? | ਕਰ ਇਕੱਠਾ ਕਰਨ ਵਾਲੇ ਨੂੰ |
146. | ਮੰਤਰੀਆਂ ਦੀ ਨਿਯੁਕਤੀ ਕੌਣ ਕਰਦਾ ਸੀ? | ਰਾਜਾ |
147. | ਉੱਤਰ ਵੈਦਿਕ ਕਾਲ ਵਿੱਚ ਮੰਤਰੀਆਂ ਨੂੰ ਕੀ ਕਿਹਾ ਜਾਂਦਾ ਸੀ? | ਰਤਨਿਨ |
148. | ਵਰਣ ਆਸ਼ਰਮ ਪ੍ਰਥਾ ਕਿਸ ਕਾਲ ਵਿੱਚ ਵਿਕਸਿਤ ਹੋਈ? | ਉੱਤਰਵੈਦਿਕ ਕਾਲ ਵਿੱਚ |
149. | ਵਰਨ ਆਸ਼ਰਮ ਪ੍ਰਥਾ ਵਿੱਚ ਮਨੁੱਖ ਦੀ ਉਮਰ ਨੂੰ ਕਿੰਨੇ ਸਾਲ ਮੰਨਿਆ ਜਾਂਦਾ ਸੀ? | 100 ਸਾਲ |
150. | ਵਰਨ ਆਸ਼ਰਮ ਪ੍ਰਥਾ ਵਿੱਚ ਕਿੰਨੇ ਆਸ਼ਰਮ ਹੁੰਦੇ ਸਨ? | 4 (ਬ੍ਰਹਮਚਾਰੀਆ, ਗ੍ਰਹਿਸਥ, ਵਾਨਪ੍ਰਸਤ, ਸੰਨਿਆਸ) |
151. | ਦਵਿੱਜ ਤੋਂ ਕੀ ਭਾਵ ਸੀ? | ਦੂਜਾ ਜਨਮ |
152. | ਦਵਿੱਜ ਕਿਸਨੂੰ ਮੰਨਿਆ ਜਾਂਦਾ ਸੀ? | ਬ੍ਰਾਹਮਣ, ਕਸ਼ੱਤਰੀਆਂ ਅਤੇ ਵੈਸ਼ਾਂ ਨੂੰ |
153. | ਉਪਨਯਨ ਦੀ ਰਸਮ ਕਦੋਂ ਕੀਤੀ ਜਾਂਦੀ ਸੀ? | ਵਿੱਦਿਆ ਪ੍ਰਾਪਤੀ ਆਰੰਭ ਕਰਨ ਸਮੇਂ |
154. | ਉੱਤਰਵੈਦਿਕ ਕਾਲ ਵਿੱਚ ਕਿਸ ਦੇਵਤੇ ਨੂੰ ਸਭ ਤੋਂ ਵੱਡਾ ਮੰਨਿਆ ਗਿਆ? | ਭਗਵਾਨ ਬ੍ਰਹਮਾ/ ਪ੍ਰਜਾਪਤੀ ਨੂੰ |
155. | ਬ੍ਰਹਮਾ ਦਾ ਕਾਰਜ ਕੀ ਸੀ? | ਵਿਅਕਤੀ ਦੀ ਉਤਪੱਤੀ |
156. | ਉੱਤਰਵੈਦਿਕ ਕਾਲ ਵਿੱਚ ਦੂਜਾ ਅਤੇ ਤੀਜਾ ਸਥਾਨ ਕਿਸ ਦੇਵਤੇ ਦਾ ਸੀ? | ਭਗਵਾਨ ਵਿਸ਼ਨੂੰ ਅਤੇ ਸ਼ਿਵ ਜੀ |
157. | ਭਗਵਾਨ ਵਿਸ਼ਣੂ ਦੇ ਕਿਹੜੇ ਕਾਰਜ ਮੰਨੇ ਗਏ ਹਨ? | ਵਿਅਕਤੀ ਦੀ ਸੰਭਾਲ ਅਤੇ ਰਾਖੀ |
158. | ਭਗਵਾਨ ਸ਼ਿਵ ਜੀ ਦਾ ਕੀ ਕਾਰਜ ਮੰਨਿਆ ਜਾਂਦਾ ਹੈ? | ਵਿਅਕਤੀ ਦੀ ਮੌਤ/ਨਾਸ਼ |
159. | ਉੱਤਰ ਵੈਦਿਕ ਕਾਲ ਵਿੱਚ ਕਿਸ ਦੇਵਤਾ ਨੂੰ ਸ਼ੂਦਰਾਂ ਦਾ ਦੇਵਤਾ ਮੰਨਿਆ ਜਾਂਦਾ ਸੀ? | ਪੁਸ਼ਾਣ ਨੂੰ |
160. | ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਨੂੰ ਇਕੱਠੇ ਰੂਪ ਵਿੱਚ ਕੀ ਕਿਹਾ ਜਾਂਦਾ ਸੀ? | ਤ੍ਰਿਦੇਵ |
161. | ਉੱਤਰਵੈਦਿਕ ਕਾਲ ਵਿੱਚ ਵਿਅਕਤੀ ਨੂੰ ਕਿੰਨੇ ਸੰਸਕਾਰ ਕਰਨੇ ਪੈਂਦੇ ਸਨ? | 40 |
162. | ਆਰੀਆ ਦਾ ਮੁੱਖ ਕਿੱਤਾ ਕੀ ਸੀ? | ਖੇਤੀਬਾੜੀ |
163. | ਉੱਤਰਵੈਦਿਕ ਕਾਲ ਵਿੱਚ ਦੌਲਤ ਦਾ ਮਾਪ ਕਿਸਨੂੰ ਮੰਨਿਆ ਜਾਂਦਾ ਸੀ? | ਪਸ਼ੂਆਂ ਦੀ ਗਿਣਤੀ ਨੂੰ |
164. | ਉੱਤਰਵੈਦਿਕ ਕਾਲ ਵਿੱਚ ਕਿਹੜੇ ਸਿੱਕੇ ਪ੍ਰਚਲਿਤ ਹੋਏ? | ਨਿਸ਼ਕ, ਸਤਮਾਨ ਅਤੇ ਕ੍ਰਿਸ਼ਮਾਨ |
165. | ਕਿਸ ਕਾਲ ਵਿੱਚ ਇਸਤਰੀਆਂ ਦੀ ਹਾਲਤ ਵਿੱਚ ਨਿਘਾਰ ਆਉਣਾ ਸ਼ੁਰੂ ਹੋਇਆ? | ਉੱਤਰ ਵੈਦਿਕ ਕਾਲ ਵਿੱਚ |
166. | ‘ਰਾਸ਼ਟਰ’ ਦੀ ਧਾਰਨਾ ਕਿਸ ਕਾਲ ਵਿੱਚ ਹੋਂਦ ਵਿੱਚ ਆਈ? | ਉੱਤਰ ਵੈਦਿਕ ਕਾਲ ਵਿੱਚ |
167. | ਕਿਸ ਬ੍ਰਾਹਮਣ ਵਿੱਚ ‘ਰਾਜੇ ਦੇ ਦੈਵੀ ਅਧਿਕਾਰਾਂ ਦੇ ਸਿਧਾਂਤ’ ਦਾ ਵਰਣਨ ਕੀਤਾ ਗਿਆ ਹੈ? | ਤੈਤਰੀਆ ਬ੍ਰਾਹਮਣ ਵਿੱਚ |
168. | ਵਿਆਹ, ਯਾਤਰਾ, ਸੜਕ ਅਤੇ ਪਸ਼ੂਆਂ ਦੀ ਭਲਾਈ ਨਾਲ ਕਿਸ ਦੇਵਤਾ ਦਾ ਸੰਬੰਧ ਮੰਨਿਆ ਜਾਂਦਾ ਸੀ? | ਪੁਸ਼ਾਣ ਦੇਵਤਾ ਦਾ |
169. | ਉੱਤਰ ਵੈਦਿਕ ਕਾਲ ਵਿੱਚ ਬਣਾਏ ਗਏ ਵਪਾਰੀਆਂ ਦੇ ਸਮੂਹਾਂ ਨੂੰ ਕੀ ਕਿਹਾ ਜਾਂਦਾ ਸੀ? | ਗਿਲਡ |
170. | ਗਿਲਡ ਵਿਚਲੇ ਸੀਨੀਅਰ ਵਪਾਰੀਆਂ ਨੂੰ ਕੀ ਕਿਹਾ ਜਾਂਦਾ ਸੀ? | ਸਰੇਸ਼ਟਿਨ |
171. | ਕਿਸ ਪ੍ਰਕਾਰ ਦੇ ਵਿਆਹ ਵਿੱਚ ਪਿਤਾ ਆਪਣੀ ਲੜਕੀ ਕਿਸੇ ਬ੍ਰਾਹਮਣ ਨੂੰ ਦਾਨ ਦੇ ਤੌਰ ਤੇ ਦੇ ਦਿੰਦਾ ਸੀ? | ਦੇਵ ਵਿਆਹ |
172. | ਕਿਸ ਪ੍ਰਕਾਰ ਦੇ ਵਿਆਹ ਵਿੱਚ ਲੜਕੀ ਦੇ ਪਿਤਾ ਨੂੰ ਲੜਕੀ ਦੀ ਕੀਮਤ ਦੇ ਰੂਪ ਵਿੱਚ ਇੱਕ ਗਾਂ ਅਤੇ ਬਲਦ ਦਿੱਤਾ ਜਾਂਦਾ ਸੀ? | ਅਰਸਾ ਵਿਆਹ |
173. | ਲੜਕੀ ਨੂੰ ਖਰੀਦ ਕੇ ਕੀਤਾ ਗਿਆ ਵਿਆਹ ਕਿਹੜਾ ਵਿਆਹ ਅਖਵਾਉਂਦਾ ਸੀ? | ਅਸੁਰ ਵਿਆਹ |
174. | ਕਿਸ ਪ੍ਰਕਾਰ ਦਾ ਵਿਆਹ ਲੜਕੀ ਨੂੰ ਅਗਵਾ ਕਰਕੇ ਕੀਤਾ ਜਾਂਦਾ ਸੀ? | ਰਾਖਸ਼ਸ ਵਿਆਹ |
175. | ਕਿਸ ਵਿਆਹ ਵਿੱਚ ਲੜਕੀ ਨੂੰ ਸੁੱਤਿਆਂ ਹੋਇਆਂ, ਨਸ਼ੇ ਵਿੱਚ ਜਾਂ ਮਾਨਸਿਕ ਤੌਰ ਤੇ ਦਬਾਅ ਕੇ ਵਿਆਹ ਕੀਤਾ ਜਾਂਦਾ ਸੀ? | ਪਿਸ਼ਾਚ ਵਿਆਹ |
176. | ਮਹਾਂਭਾਰਤ ਨੂੰ ਪਹਿਲਾਂ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਜਯਸੰਮਹਿਤਾ |
177. | ਪੁਰਾਣ ਗਿਣਤੀ ਵਿੱਚ ਕਿੰਨੇ ਹਨ? | 18 |
178. | ਸਭ ਤੋਂ ਪ੍ਰਸਿੱਧ ਪੁਰਾਣ ਕਿਹੜਾ ਹੈ? | ਭਗਵਤੀ ਪੁਰਾਣ |
179. | ਸਭ ਤੋਂ ਪੁਰਾਣਾ ਪੁਰਾਣ ਕਿਹੜਾ ਹੈ? | ਮਤਸਯ ਪੁਰਾਣ |
180. | ਇੰਡੋਨੇਸ਼ੀਆ ਵਿੱਚ ਬਣੇ ਕਿਸ ਮੰਦਰ ਵਿੱਚ ਰਮਾਇਣ ਅਤੇ ਮਹਾਂਭਾਰਤ ਨਾਲ ਸੰਬੰਧਤ ਦ੍ਰਿਸ਼ ਚਿਤ੍ਰਿਤ ਕੀਤੇ ਗਏ ਹਨ? | ਬੋਰੋਬੁਦਰ |