ਵਿਜੇਨਗਰ ਸਾਮਰਾਜ ਦੀ ਸਥਾਪਨਾ ਅਤੇ ਪ੍ਰਸ਼ਾਸਨ

1.      

ਵਿਜੈਨਗਰ ਸਾਮਰਾਜ ਦੀ ਸਥਾਪਨਾ ਕਿਸਨੇ ਕੀਤੀ?

ਹਰੀਹਰ ਅਤੇ ਬੁੱਕਾ ਰਾਏ ਨੇ

2.     

ਹਰੀਹਰ ਅਤੇ ਬੁੱਕਾ ਰਾਏ ਨੇ ਕਿਹੜਾ ਵੰਸ਼ ਸਥਾਪਿਤ ਕੀਤਾ?

ਸੰਗਮ ਵੰਸ਼

3.     

ਹਰੀਹਰ ਅਤੇ ਬੁੱਕਾ ਰਾਏ ਪਹਿਲਾਂ ਕਿਹੜੇ ਸ਼ਾਸਕਾਂ ਅਧੀਨ ਨੌਕਰੀ ਕਰਦੇ ਸਨ?

ਕੈਕਤੀਆ

4.     

ਵਿਜੈਨਗਰ ਦੀ ਰਾਜਧਾਨੀ ਦਾ ਨਾਂ ਕੀ ਸੀ?

ਹੰਪੀ

5.     

ਹੰਪੀ ਕਿਸ ਵਰਤਮਾਨ ਭਾਰਤੀ ਰਾਜ ਵਿੱਚ ਸਥਿਤ ਹੈ?

ਕਰਨਾਟਕ

6.     

ਵਿਜੈਨਗਰ ਸਾਮਰਾਜ ਦੀ ਸਥਾਪਨਾ ਕਦੋਂ ਕੀਤੀ ਗਈ?

1336 ਈ:

7.     

ਵਿਜੈਨਗਰ ਸਾਮਰਾਜ ਤੇ ਕਿੰਨੇ ਰਾਜਵੰਸ਼ਾਂ ਨੇ ਰਾਜ ਕੀਤਾ?

4

8.     

ਹਰੀਹਰ ਅਤੇ ਬੁੱਕਾ ਰਾਏ ਕਿਸ ਵੰਸ਼ ਨਾਲ ਸਬੰਧ ਰੱਖਦੇ ਸਨ?

ਸੰਗਮ ਵੰਸ਼ ਨਾਲ

9.     

ਵਿਜੇਨਗਰ ਅਤੇ ਬਾਹਮਣੀ ਰਾਜ ਵਿਚਕਾਰ ਝਗੜੇ ਦਾ ਮੁੱਖ ਕਾਰਨ ਕਿਹੜੇ ਖੇਤਰ ਤੇ ਕਬਜ਼ਾ ਕਰਨਾ ਸੀ?

ਰਇਚੁਰ ਦੁਆਬ

10.   

ਸੰਗਮ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ?

ਦੇਵ ਰਾਏ ਦੂਜੇ ਨੂੰ

11.    

ਨਿਕੋਲੋ ਕੌਂਤੀ ਅਤੇ ਅਬਦੁੱਰ ਰੱਜਾਕ ਕੌਣ ਸਨ?

ਵਿਦੇਸ਼ੀ ਯਾਤਰੀ

12.   

ਨਿਕੋਲੋ ਕੌਂਤੀ ਕਿਸਦੇ ਸ਼ਾਸਨਕਾਲ ਵਿੱਚ ਵਿਜੈਨਗਰ ਆਇਆ?

ਦੇਵ ਰਾਏ ਪਹਿਲੇ ਦੇ

13.   

ਅਬਦੁੱਰ ਰੱਜਾਕ ਕਿਸਦੇ ਸ਼ਾਸਨਕਾਲ ਵਿੱਚ ਵਿਜੈਨਗਰ ਆਇਆ?

ਦੇਵ ਰਾਏ ਦੂਜੇ ਦੇ

14.   

ਵਿਜੈਨਗਰ ਸਾਮਰਾਜ ਦਾ ਸਭ ਤੋਂ ਮਹਾਨ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ?

ਕ੍ਰਿਸ਼ਨਦੇਵ ਰਾਏ

15.   

ਕ੍ਰਿਸ਼ਨਦੇਵ ਰਾਏ ਦੇ ਸਮੇਂ ਕਿਹੜਾ ਪੁਰਤਗਾਲੀ ਯਾਤਰੀ ਵਿਜੈਨਗਰ ਸਾਮਰਾਜ ਵਿੱਚ ਰਹਿੰਦਾ ਸੀ?

ਡੋਮਿੰਗੋ ਪੇਸ

16.   

ਵਿੱਠਲਸਵਾਮੀ ਮੰਦਰ ਅਤੇ ਹਰਾਰਾ ਮੰਦਰ ਕਿੱਥੇ ਸਥਿਤ ਹਨ?

ਹੰਪੀ ਵਿਖੇ

17.   

ਵਿੱਠਲਸਵਾਮੀ ਮੰਦਰ ਅਤੇ ਹਰਾਰਾ ਮੰਦਰ ਦਾ ਨਿਰਮਾਣ ਕਿਸਨੇ ਕਰਵਾਇਆ ਸੀ?

ਕ੍ਰਿਸ਼ਨਦੇਵ ਰਾਏ ਨੇ

18.   

ਕਿਹੜੀ ਲੜਾਈ ਵਿਜੈਨਗਰ ਦੇ ਪਤਨ ਦਾ ਵੱਡਾ ਕਾਰਨ ਬਣੀ?

ਤਾਲੀਕੋਟ ਦੀ ਲੜਾਈ

19.   

ਤਾਲੀਕੋਟ ਦੀ ਲੜਾਈ ਕਦੋਂ ਹੋਈ?

1565 ਈ:

20.  

ਤਾਲੀਕੋਟ ਦੀ ਲੜਾਈ ਵਿੱਚ ਕਿਹੜੇ ਰਾਜਾਂ ਦੀਆਂ ਸਾਂਝੀਆਂ ਫੌਜਾਂ ਨੇ ਵਿਜੈਨਗਰ ਵਿਰੁੱਧ ਹਮਲਾ ਕੀਤਾ?

ਅਹਿਮਦਨਗਰ, ਬਿਦਰ, ਬੀਜਾਪੁਰ, ਗੋਲਕੋਂਡਾ

21.    

1565 ਈ: ਤੋਂ ਬਾਅਦ ਵਿਜੈਨਗਰ ਸਰਕਾਰ ਕਿਸ ਸਥਾਨ ਤੇ ਤਬਦੀਲ ਹੋ ਗਈ?

ਪੇਨੁਕੋਂਡਾ

22.   

ਕਿਹੜੇ ਵਿਜੈਨਗਰ ਸ਼ਾਸਕ ਨੂੰ ਅਭਿਨਵ ਭੋਜ ਵੀ ਕਿਹਾ ਜਾਂਦਾ ਹੈ?

ਕ੍ਰਿਸ਼ਨਦੇਵ ਰਾਏ

23.  

ਵਿਜੈਨਗਰ ਸਾਮਰਾਜ ਵਿੱਚ ਪ੍ਰਾਂਤਾਂ ਨੂੰ ਕੀ ਕਿਹਾ ਜਾਂਦਾ ਸੀ?

ਮੰਡਲਮ

24.  

ਵਿਜੈਨਗਰ ਸਾਮਰਾਜ ਦੇ ਜਿਲਿ੍ਹਆਂ ਨੂੰ ਕੀ ਕਹਿੰਦੇ ਸਨ?

ਕੋਟਮ ਜਾਂ ਕੁਰੱਮ

25.  

ਵਿਜੈਨਗਰ ਰਾਜ ਵਿੱਚ ਪਰਗਨੇ ਨੂੰ ਕੀ ਕਿਹਾ ਜਾਂਦਾ ਸੀ?

ਨਾਡੂ

26.  

ਰਯਾ ਰੇਖਾ ਕੀ ਸੀ?

ਵਿਜੈਨਗਰ ਦਾ ਭੂਮੀ ਲਗਾਨ

27.  

ਵਿਜੈਨਗਰ ਸਾਮਰਾਜ ਦੀ ਕਿਹੜੀ ਇਸਤਰੀ ਆਪਣੀ ਵਿਦਵਤਾ ਕਾਰਨ ਬਹੁਤ ਪ੍ਰਸਿੱਧ ਸੀ?

ਗੰਗਾ ਦੇਵੀ

28.  

ਵਿਜੈਨਗਰ ਸਾਮਰਾਜ ਦਾ ਮੁੱਖ ਤਿਉਹਾਰ ਕਿਹੜਾ ਸੀ?

ਮਹਾਨੌਮੀ

29.  

ਜਿਆਦਾਤਰ ਵਿਜੈਨਗਰ ਸ਼ਾਸਕ ਕਿਸ ਮੱਤ ਦੇ ਪੈਰੋਕਾਰ ਸਨ?

ਵੈਸ਼ਨਵ

30.  

ਜਿਆਦਾਤਰ ਵਿਜੈਨਗਰ ਸ਼ਾਸਕ ਕਿਸ ਦੇਵਤਾ ਦੀ ਪੂਜਾ ਕਰਦੇ ਸਨ?

ਭਗਵਾਨ ਵੀਰੂਪਕਸ ਦੀ

31.   

ਅਸ਼ਟ ਦਿੱਗਜ਼ ਕਿਸਨੂੰ ਕਿਹਾ ਜਾਂਦਾ ਹੈ?

8 ਪ੍ਰਸਿੱਧ ਤੇਲਗੂ ਕਵੀਆਂ/ਵਿਦਵਾਨਾਂ ਨੂੰ

32.  

ਵਿਜੈਨਗਰ ਰਾਜ ਵਿੱਚ ਸ਼ਾਸਕ ਕੋਲੋਂ ਜਮੀਨ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਕੀ ਕਿਹਾ ਜਾਂਦਾ ਸੀ?

ਨਾਇਕ

33.  

ਵਿਜੈਨਗਰ ਵਿੱਚ ਪਿੰਡਾਂ ਦਾ ਸ਼ਾਸਨ ਪ੍ਰਬੰਧ ਕਿਸ ਪ੍ਰਣਾਲੀ ਅਧੀਨ ਚਲਾਇਆ ਜਾਂਦਾ ਸੀ?

ਆਇਗਰ ਪ੍ਰਣਾਲੀ

34.  

ਆਇਗਰ ਪ੍ਰਣਾਲੀ ਵਿੱਚ ਕਿੰਨੇ ਆਇਗਰ ਪਿੰਡ ਦਾ ਪ੍ਰਬੰਧ ਚਲਾਉਂਦੇ ਸਨ?

12

35.  

ਕਿਸ ਵਿਜੈਨਗਰ ਸ਼ਾਸਕ ਦੇ ਸਮੇਂ ਨੂੰ ਤੇਲਗੂ ਸਾਹਿਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ?

ਕ੍ਰਿਸ਼ਨਦੇਵ ਰਾਏ

36.  

ਕਿਸ ਵਿਜੈਨਗਰ ਸ਼ਾਸਕ ਨੂੰ ਆਂਧਰਾ ਪਿਤਾਮਾ ਵੀ ਕਿਹਾ ਜਾਂਦਾ ਹੈ?

ਕ੍ਰਿਸ਼ਨਦੇਵ ਰਾਏ

37.  

ਅਮੁਦਤਾਮਲਾਯਦ ਕਿਸ ਵਿਜੈਨਗਰ ਸ਼ਾਸਕ ਦੀ ਰਚਨਾ ਹੈ?

ਕ੍ਰਿਸ਼ਨਦੇਵ ਰਾਏ

38.  

ਵਿਜੈਨਗਰ ਰਾਜ ਨੂੰ ਅੱਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਹੰਪੀ

39.  

ਕ੍ਰਿਸ਼ਨਦੇਵ ਰਾÇਂੲ ਦੇ ਦਰਬਾਰ ਵਿੱਚ ਹਾਜ਼ਰ ਅਸ਼ਟਦਿੱਗਜ ਕੌਣ ਸਨ?

ਤਾਮਿਲ ਭਾਸ਼ਾ ਦੇ 8 ਵਿਦਵਾਨ

40.  

ਸਲੁਵ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਨਰਸਿਮਹਾ ਸਲੁਵ

41.   

ਸਲੁਵ ਵੰਸ਼ ਦਾ ਸਭ ਤੋਂ ਮਹਾਨ ਰਾਜਾ ਕੌਣ ਸੀ?

ਨਰਸਿਮਹਾ ਸਲੁਵ

42.  

ਤਲੁਵ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਵੀਰ ਨਰਸਿਮਹਾ ਨੇ

43.  

ਤਲੁਵ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕਿਹੜਾ ਸੀ?

ਕ੍ਰਿਸ਼ਨਦੇਵ ਰਾਏ

44.  

ਬਾਹਮਣੀ ਰਾਜ ਦੀ ਸਥਾਪਨਾ ਕਿਸਨੇ ਕੀਤੀ?

ਹਸਨ ਗੰਗੂ ਨੇ

45.  

ਹਸਨ ਗੰਗੂ ਨੇ ਕਿਹੜੀ ਉਪਾਧੀ ਧਾਰਨ ਕੀਤੀ?

ਅਲਾਉੱਦੀਨ ਬਾਹਮਣ ਸ਼ਾਹ

46.  

ਹਸਨ ਗੰਗੂ ਕਦੋਂ ਗੱਦੀ ਤੇ ਬੈਠਾ?

1347 ਈ:

47.  

ਹਸਨ ਗੰਗੂ ਨੇ ਕਿਹੜੇ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ?

ਗੁਲਬਰਗਾ

48.  

ਬਾਹਮਣੀ ਸਾਮਰਾਜ ਦੇ ਕਿਹੜੇ ਸ਼ਾਸਕ ਨੇ ਗੁਲਬਰਗਾ ਦੀ ਥਾਂ ਤੇ ਬੀਦਰ ਨੂੰ ਆਪਣੀ ਰਾਜਧਾਨੀ ਬਣਾਇਆ?

ਅਹਿਮਦ ਸ਼ਾਹ ਨੇ

49.  

ਮੁਹੰਮਦ ਗਵਾਂ ਕੌਣ ਸੀ?

ਮੁਹੰਮਦ ਸ਼ਾਹ ਤੀਜੇ ਦਾ ਪ੍ਰਧਾਨ ਮੰਤਰੀ

50.  

ਮੁਹੰਮਦ ਗਵਾਂ ਦੀ ਮੌਤ ਕਿਵੇਂ ਹੋਈ?

ਉਸਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ

51.   

ਮੁਹੰਮਦ ਗਵਾਂ ਨੂੰ ਫਾਂਸੀ ਦੀ ਸਜਾ ਕਿਸਨੇ ਦਿੱਤੀ?

ਮੁਹੰਮਦ ਸ਼ਾਹ ਤੀਜੇ ਨੇ

52.  

ਬਾਹਮਣੀ ਸਾਮਰਾਜ ਦੇ ਕਿਹੜੇ ਸ਼ਾਸਕ ਦੀ ਆਪਣੇ ਪ੍ਰਧਾਨ ਮੰਤਰੀ ਦੀ ਮੌਤ ਦੇ ਗਮ ਵਿੱਚ ਮੌਤ ਹੋ ਗਈ?

ਮੁਹੰਮਦ ਸ਼ਾਹ ਤੀਜਾ

53.  

ਬਾਹਮਣੀ ਸਾਮਰਾਜ ਦਾ ਸ਼ਾਸਕ ਵਰਗ ਕਿਹੜੇ ਦੋ ਗੁੱਟਾਂ ਵਿੱਚ ਵੰਡਿਆ ਹੋਇਆ ਸੀ?

ਦੱਕਨੀ ਅਤੇ ਵਿਦੇਸ਼ੀ

54.  

ਬਾਹਮਣੀ ਸਾਮਰਾਜ ਦਾ ਅੰਤਮ ਸ਼ਾਸਕ ਕੌਣ ਸੀ?

ਕਲੀਮ-ਉੱਲਾ-ਸ਼ਾਹ

55.  

ਬਾਹਮਣੀ ਸਾਮਰਾਜ ਨੇ ਕਿਹੜੇ ਸਾਮਰਾਜ ਨਾਲ ਲੰਮਾਂ ਸਮਾਂ ਸੰਘਰਸ਼ ਕੀਤਾ?

ਵਿਜੈਨਗਰ ਨਾਲ

56.  

ਬਾਹਮਣੀ ਸਾਮਰਾਜ ਵਿੱਚ ਪ੍ਰਧਾਨ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ?

ਵਕੀਲ-ਉਸ-ਸਲਤਨਤ

57.  

ਅਮੀਰ-ਏ-ਜੁਮਲਾ ਕੌਣ ਸੀ?

ਬਾਹਮਣੀ ਰਾਜ ਵਿੱਚ ਵਿੱਤ ਮੰਤਰੀ

58.  

ਹਸਨ ਗੰਗੂ ਨੇ ਬਾਹਮਣੀ ਰਾਜ ਨੂੰ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ?

4

59.  

ਬਾਹਮਣੀ ਰਾਜ ਕਿਹੜੇ ਚਾਰ ਪ੍ਰਾਂਤਾਂ ਵਿੱਚ ਵੰਡਿਆ ਗਿਆ?

ਗੁਲਬਰਗਾ, ਦੌਲਤਾਬਾਦ, ਬੇਰਾਰ, ਬਿਦਰ

60. 

ਬਾਹਮਣੀ ਰਾਜ ਦੇ ਪ੍ਰਾਂਤਾਂ ਨੂੰ ਕੀ ਕਿਹਾ ਜਾਂਦਾ ਸੀ?

ਤਰਫ਼

61.   

ਤਰਫ਼ ਦਾ ਮੁੱਖੀ ਕੌਣ ਹੁੰਦਾ ਸੀ?

ਤਰਫ਼ਦਾਰ

62.  

ਮੁਹੰਮਦ ਗਵਾਂ ਨੇ ਬਾਹਮਣੀ ਸਾਮਰਾਜ ਨੁੰ ਕਿੰਨੇ ਤਰਫ਼ਾਂ ਵਿੱਚ ਵੰਡਿਆ?

8

63.  

ਬਾਹਮਣੀ ਸਾਮਰਾਜ ਵਿੱਚ ਜਿਲ੍ਹੇ ਨੂੰ ਕੀ ਕਿਹਾ ਜਾਂਦਾ ਸੀ?

ਸਰਕਾਰ

64.  

ਬਾਹਮਣੀ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ?

ਪਿੰਡ

65.  

ਬਾਹਮਣੀ ਸੁਲਤਾਨਾਂ ਦੀ ਆਮਦਨ ਦਾ ਮੁੱਖ ਸ੍ਰੋਤ ਕੀ ਸੀ?

ਭੂਮੀ ਲਗਾਨ

66. 

ਬੀਜਾਪੁਰ ਦੀ ਕਿਹੜੀ ਇਮਾਰਤ ਆਪਣੀ ਕਲਾ ਕਾਰਨ ਸਾਰੇ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ?

ਗੋਲ ਗੁੰਬਦ

67.  

ਬਾਹਮਣੀ ਰਾਜ ਦੇ ਪਤਨ ਤੋਂ ਬਾਅਦ ਇਸ ਵਿੱਚੋਂ ਕਿੰਨੇ ਸੁਤੰਤਰ ਰਾਜ ਪੈਦਾ ਹੋਏ?

5

68.  

ਅਹਿਮਦਨਗਰ ਦੀ ਸਥਾਪਨਾ ਕਿਸਨੇ ਕੀਤੀ?

ਮਲਿਕ ਅਹਿਮਦ ਨੇ

69. 

ਬਾਹਮਣੀ ਰਾਜ ਦੀ ਪਹਿਲੀ ਰਾਜਧਾਨੀ ਕਿਹੜੀ ਸੀ?

ਗੁਲਬਰਗਾ

70.  

ਵਿਜੈਨਗਰ ਸਾਮਰਾਜ ਦਾ ਹਿੰਦੂ ਰਾਜਵੰਸ਼ ਕਿਸਦੀ ਹਾਰ ਨਾਲ ਖਤਮ ਹੋਇਆ?

 ਰਾਮ ਰਾਜਾ

71.   

ਵਿਜੈਨਗਰ ਸਾਮਰਾਜ ਦੇ ਅਵਸ਼ੇਸ਼ ਕਿੱਥੋਂ ਪ੍ਰਾਪਤ ਹੋਏ ਹਨ?

ਹੰਪੀ ਤੋਂ

72.    

1565 ਈ: ਵਿੱਚ ਵਿਜੇਨਗਰ ਦੀ ਤਬਾਹੀ ਤੋਂ ਬਾਅਦ ਇਸਦੀ ਰਾਜਧਾਨੀ ਕਿੱਥੇ ਤਬਦੀਲ ਕਰ ਦਿੱਤੀ ਗਈ?

ਪੇਨੂਕੋਂਡਾ

73.  

ਵਿਜੈਨਗਰ ਵਿੱਚ ਪਿੰਡਾਂ ਦਾ ਪ੍ਰਬੰਧ ਕਿਸਦੇ ਅਧੀਨ ਹੁੰਦਾ ਸੀ?

ਆਯੰਗਰ ਦੇ

74.  

ਵਿਜੈਨਗਰ ਵਿਖੇ ਅਰਵਿਡੂ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਤਿਰੂਮਾਲਾ

75.  

ਵਿਜੈਨਗਰ ਕਿਸ ਨਦੀ ਦੇ ਕੰਢੇ ਸਥਾਪਿਤ ਕੀਤਾ ਗਿਆ?

ਤੁੰਗਭਦਰਾ

76.  

ਵਿਜੈਨਗਰ ਅਤੇ ਬਾਹਮਣੀ ਰਾਜ ਵਿੱਚ ਝਗੜੇ ਦਾ ਕਾਰਨ ਕੀ ਸੀ?

ਰਾਇਚੁਰ ਦੁਆਬ ਦਾ ਖੇਤਰ

77.  

ਤਾਲੀਕੋਟ ਦੀ ਲੜਾਈ ਨੇ ਕਿਸ ਸਾਮਰਾਜ ਦਾ ਅੰਤ ਕਰ ਦਿੱਤਾ?

ਵਿਜੈਨਗਰ ਸਾਮਰਾਜ

78.  

ਵਿਜੈਨਗਰ ਦੇ ਸ਼ਾਸਕ ਕਿਸਦੇ ਨਾਂ ਤੇ ਸ਼ਾਸਨ ਕਰਦੇ ਸਨ?

ਵੀਰੂਪਕਸ਼

79.  

ਵਿਜੈਨਗਰ ਸ਼ਾਸਕਾਂ ਦੀ ਆਮਦਨ ਦਾ ਵਿੱਚ ਵਿਸ਼ੇਸ਼ ਸਾਧਨ ਕੀ ਸੀ?

ਬੰਦਰਗਾਹਾਂ ਤੋਂ ਆਮਦਨ

80.  

ਨਾਗਨਿਬ ਕਿਸ ਵੰਸ਼ ਦੀ ਰਾਣੀ ਸੀ?

ਆਂਧਰਾ

81.   

ਸ੍ਰੀਕਾਕੁਲਮ ਕਿਹੜੇ ਸ਼ਾਸਕਾਂ ਦੀ ਰਾਜਧਾਨੀ ਸੀ?

ਆਂਧਰਾ ਦੀ

82.  

ਅਸਿਫ਼ਜਾਹੀ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਨਿਜ਼ਾਮ ਉਲ ਮੁਲਕ

83.  

ਅਵਧ ਦੇ ਸੁਤੰਤਰ ਰਾਜ ਦੀ ਸਥਾਪਨਾ ਕਿਸਨੇ ਕੀਤੀ?

ਸਾਦਤ ਖਾਂ

84.  

ਬੰਗਾਲ ਦਾ ਸੁਤੰਤਰ ਰਾਜ ਕਿਸਨੇ ਸਥਾਪਿਤ ਕੀਤਾ?

ਮੁਰਸ਼ਿਦ ਕੁਲੀ ਖਾਨ

85.  

ਅਮੁਕਤਾਮਲਯਾਦਾ ਕਿਸਦੀ ਰਚਨਾ ਹੈ?

ਕ੍ਰਿਸ਼ਨਦੇਵ ਰਾਇ ਦੀ

86.  

ਭਾਰਤ ਵਿੱਚ ਮੈਗਾਲਿਥ ਸੱਭਿਆਚਾਰ ਦੇ ਚਿੰਨ੍ਹ ਕਿਸ ਰਾਜ ਵਿੱਚ ਮਿਲੇ ਹਨ?

ਤਾਮਿਲਨਾਡੂ

87.  

ਅਵਧ ਦਾ ਕਿਹੜਾ ਨਵਾਬ ਆਪਣੀ ਰਾਜਧਾਨੀ ਨੂੰ ਪੱਕੇ ਤੌਰ ਤੇ ਫੈਜਾਬਾਦ ਤੋਂ ਲਖਨਊ ਲੈ ਗਿਆ?

ਸ਼ੁਜਾਉਦੌਲਾ

88.  

ਗੁਜਰਾਤ ਦੇ ਕਿਸ ਸ਼ਾਸਕ ਨੇ ਪੁਰਤਗਾਲੀਆਂ ਖਿਲਾਫ਼ ਮਿਸਰ ਅਤੇ ਤੁਰਕੀ ਨਾਲ ਸਮਝੌਤਾ ਕੀਤਾ?

ਮੁਹੰਮਦ ਸ਼ਾਹ ਪਹਿਲਾ

89.  

ਚਾਰਮੀਨਾਰ ਦੀ ਉਸਾਰੀ ਕਿਸਨੇ ਕਰਵਾਈ?

ਕੁਲੀ ਕੁਤਬ ਸ਼ਾਹ

90. 

ਵਿਜੈਨਗਰ ਸਾਮਰਾਜ ਦੇ ਅਵਸ਼ੇਸ਼ ਕਿੱਥੋਂ ਪ੍ਰਾਪਤ ਹੋਏ ਹਨ?

ਹੰਪੀ ਤੋਂ

91.   

ਵਿਜੈਨਗਰ ਸਾਮਰਾਜ ਦਾ ਹਿੰਦੂ ਰਾਜਵੰਸ਼ ਕਿਸਦੀ ਹਾਰ ਨਾਲ ਖਤਮ ਹੋਇਆ?

 ਰਾਮ ਰਾਜਾ

Leave a Comment

Your email address will not be published. Required fields are marked *

error: Content is protected !!