ਵਰਧਨ ਵੰਸ਼ ਦੀ ਸਥਾਪਨਾ, ਹਰਸ਼ ਵਰਧਨ ਦੇ ਹਮਲੇ ਅਤੇ ਰਾਜਨੀਤਕ ਸੰਬੰਧ, ਸਾਹਿਤ ਅਤੇ ਸਿੱਖਿਆ
1. | ਹੂਣਾਂ ਨੇ ਭਾਰਤ ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ? | 455 ਈ: ਵਿੱਚ |
2. | ਹੂਣ ਮੂਲ ਰੂਪ ਵਿੱਚ ਕਿੱਥੋਂ ਦੇ ਵਾਸੀ ਸਨ? | ਮੱਧ ਏਸ਼ੀਆ ਦੇ |
3. | ਹੂਣਾਂ ਦੇ ਇੱਕ ਪ੍ਰਸਿੱਧ ਸ਼ਾਸਕ ਦਾ ਨਾਂ ਲਿਖੋ। | ਮਿਹਿਰਕੁਲ |
4. | ਪਰਵਰਤੀ ਗੁਪਤ ਸ਼ਾਸਕਾਂ ਨੇ ਆਪਣੀ ਸੱਤਾ ਕਿੱਥੇ ਸਥਾਪਿਤ ਕੀਤੀ? | ਮਗਧ |
5. | ਪਰਵਰਤੀ ਗੁਪਤ ਵੰਸ਼ ਦਾ ਸੰਸਥਾਪਕ ਕੌਣ ਸੀ? | ਕੁਮਾਰ ਗੁਪਤ |
6. | ਮੈਤ੍ਰਕ ਵੰਸ਼ ਦੇ ਕਿਹੜੇ ਸ਼ਾਸਕ ਨੇ ਸਭ ਤੋਂ ਪਹਿਲਾਂ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ?
| ਦਰੋਣਾ ਸਿੰਘ |
7. | ਮੈਤ੍ਰਕ ਵੰਸ਼ ਦੀ ਰਾਜਧਾਨੀ ਦਾ ਨਾਂ ਕੀ ਸੀ? | ਵੱਲਭੀ |
8. | ਮੌਖਰੀ ਵੰਸ਼ ਦਾ ਸੰਸਥਾਪਕ ਕੌਣ ਸੀ? | ਈਸ਼ਾਨ ਵਰਮਨ |
9. | ਮੌਖਰੀ ਵੰਸ਼ ਦੇ ਸ਼ਾਸਕ ਕਿੱਥੋਂ ਰਾਜ ਕਰਦੇ ਸਨ? | ਕਨੌਜ ਤੋਂ |
10. | ਛੇਵੀਂ ਸ਼ਤਾਬਦੀ ਵਿੱਚ ਗੌੜ ਦਾ ਪ੍ਰਸਿੱਧ ਸ਼ਾਸਕ ਕੌਣ ਸੀ? | ਸ਼ਸ਼ਾਂਕ |
11. | ਵਰਮਨ ਵੰਸ਼ ਦਾ ਸੰਸਥਾਪਕ ਕੌਣ ਸੀ? | ਪੁਸ਼ਯਾਵਰਮਨ |
12. | ਵਰਮਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ? | ਭਾਸਕਰ ਵਰਮਨ |
13. | ਪੁਲਕੇਸ਼ਿਨ ਦੂਜਾ ਕਿਸ ਵੰਸ਼ ਦਾ ਪ੍ਰਸਿੱਧ ਸ਼ਾਸਕ ਸੀ? | ਚਾਲੂਕੀਆ |
14. | ਪੁਲਕੇਸ਼ਿਨ ਦੂਜਾ ਕਦੋਂ ਗੱਦੀ ਤੇ ਬੈਠਾ? | 610 ਈ: |
15. | ਪੱਲਵ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਸਿੰਘ ਵਿਸ਼ਨੂੰ ਨੇ |
16. | ਪੱਲਵ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ? | ਮਹਿੰਦਰ ਵਰਮਨ |
17. | ਪੱਲਵਾਂ ਦੀ ਰਾਜਧਾਨੀ ਕਿਹੜਾ ਨਗਰ ਸੀ? | ਕਾਂਚੀ |
18. | ਕਾਂਚੀ ਦਾ ਕੈਲਾਸ਼ਨਾਥ ਮੰਦਰ ਕਿਸਨੇ ਬਣਵਾਇਆ? | ਰਾਜਸਿਮਹਾ ਨੇ |
19. | ਮਹਾਂਬਲੀਪੁਰਮ ਦੀ ਸਥਾਪਨਾ ਕਿਸਨੇ ਕੀਤੀ? | ਨਰਸਿਮਹਾ ਵਰਮਨ ਪਹਿਲੇ ਨੇ |
20. | ਮਹਾਂਬਲੀਪੁਰਮ ਕਿੰਨੇ ਪੈਗੋਡਾ ਲਈ ਮਸ਼ਹੂਰ ਹੈ? | 7 |
21. | ਨਰਸਿਮਹਾਵਰਮਨ ਪਹਿਲਾ ਕਿਸ ਵੰਸ਼ ਨਾਲ ਸੰਬੰਧਤ ਸੀ? | ਪੱਲਵ ਵੰਸ਼ ਨਾਲ |
22. | ਮਹਾਂਬਲੀਪੁਰਮ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਮਮਾਲਪੁਰਮ |
23. | ਪੱਲਵਾਂ ਦੁਆਰਾ ਬਣਾਏ ਗਏ 5 ਮੋਨੋਲਿਥਿਕ ਰੱਥ ਕਿੱਥੇ ਸਥਿਤ ਹਨ? | ਮਹਾਂਬਲੀਪੁਰਮ |
24. | ਪਹਿਲਾ ਪਾਂਡਯ ਸਾਮਰਾਜ ਦਾ ਸੰਸਥਾਪਕ ਕੌਣ ਸੀ | ਕੰਦੂਗੋਨ |
25. | ਪਾਂਡਯਾਂ ਦੀ ਰਾਜਧਾਨੀ ਕਿਹੜੀ ਸੀ? | ਮਦੁਰਾ |
26. | ਵਰਧਨ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਪੁਸ਼ਯਾਭੂਤੀ |
27. | ਵਰਧਨ ਵੰਸ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਪੁਸ਼ਯਾਭੂਤੀ ਵੰਸ਼ |
28. | ਵਰਧਨ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ? | 505 ਈ: |
29. | ਵਰਧਨ ਵੰਸ਼ ਦੀ ਸਥਾਪਨਾ ਕਿੱਥੇ ਕੀਤੀ ਗਈ? | ਥਾਨੇਸਰ |
30. | ਵਰਧਨ ਵੰਸ਼ ਦਾ ਪਹਿਲਾ ਸੁਤੰਤਰ ਸ਼ਾਸਕ ਕੌਣ ਸੀ? | ਪ੍ਰਭਾਕਰ ਵਰਧਨ |
31. | ਪ੍ਰਭਾਕਰ ਵਰਧਨ ਤੋਂ ਬਾਅਦ ਕੌਣ ਗੱਦੀ ਤੇ ਬੈਠਾ? | ਰਾਜਵਰਧਨ |
32. | ਰਾਜਵਰਧਨ ਦੀ ਮੌਤ ਤੇ ਗੱਦੀ ਕਿਸਨੂੰ ਮਿਲੀ? | ਹਰਸ਼ਵਰਧਨ |
33. | ਹਰਸ਼ਵਰਧਨ ਨੇ ਗੱਦੀ ਤੇ ਬੈਠ ਕੇ ਕਿਹੜੀ ਉਪਾਧੀ ਧਾਰਨ ਕੀਤੀ? | ਸ਼ਿਲਾਦਿੱਤ |
34. | ਵਰਧਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕਿਹੜਾ ਸੀ? | ਹਰਸ਼ਵਰਧਨ |
35. | ਹਰਸ਼ਵਰਧਨ ਕਦੋਂ ਗੱਦੀ ਤੇ ਬੈਠਾ? | 606 ਈ: |
36. | ਰਾਜਗੱਦੀ ਤੇ ਬੈਠਣ ਸਮੇ. ਹਰਸ਼ਵਰਧਨ ਦੀ ਉਮਰ ਕਿੰਨੀ ਸੀ? | 16 ਸਾਲ |
37. | ਹਰਸ਼ਵਰਧਨ ਦੀ ਭੈਣ ਦਾ ਨਾਂ ਕੀ ਸੀ? | ਰਾਜਸ਼੍ਰੀ |
38. | ਹਰਸ਼ਵਰਧਨ ਨੇ ਕਿਸ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ? | ਕਨੌਜ |
39. | ਹਰਸ਼ਵਰਧਨ ਨੇ ਕਿਸ ਵੱਲਭੀ ਸ਼ਾਸਕ ਨੂੰ ਹਰਾਇਆ? | ਧਰੁਵਸੇਨ ਦੂਜੇ ਨੂੰ |
40. | ਹਰਸ਼ਵਰਧਨ ਨੂੰ ਕਿਸ ਸਮਰਾਟ ਨੇ ਹਰਾਇਆ ਸੀ? | ਪੁਲਕੇਸ਼ਿਨ ਦੂਜੇ ਨੇ |
41. | ਹਰਸ਼ਵਰਧਨ ਦੇ ਜੀਵਨ ਦੀ ਪਹਿਲੀ ਅਤੇ ਅੰਤਮ ਹਾਰ ਕਿਸਦੇ ਹੱਥੋਂ ਹੋਈ? | ਪੁਲਕੇਸ਼ਿਨ ਦੂਜੇ ਦੇ |
42. | ਪੁਲਕੇਸ਼ਿਨ ਦੂਜੇ ਨੇ ਹਰਸ਼ ਵਰਧਨ ਨੂੰ ਕਿਸ ਨਦੀ ਤੋਂ ਅੱਗੇ ਵਧਣ ਤੋਂ ਰੋਕ ਦਿੱਤਾ? | ਨਰਮਦਾ |
43. | ਕਿਹੜਾ ਸ਼ਾਸਕ ਹਰ ਪੰਜ ਸਾਲ ਬਾਅਦ ਪ੍ਰਯਾਗ ਵਿਖੇ ਇੱਕ ਸਭਾ ਬੁਲਾਉਂਦਾ ਸੀ? | ਹਰਸ਼ਵਰਧਨ |
44. | ਹਿਊਨਸਾਂਗ ਕੌਣ ਸੀ? | ਚੀਨੀ ਯਾਤਰੀ |
45. | ਹਿਊਨਸਾਂਗ ਕਿਸਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ? | ਹਰਸ਼ ਵਰਧਨ ਦੇ |
46. | ਹਿਊਨਸਾਂਗ ਅਤੇ ਫਾਹੀਯਾਨ ਨੇ ਕਿਸ ਭਾਰਤੀ ਯੂਨੀਵਰਸਟੀ ਵਿੱਚੋਂ ਸਿੱਖਿਆ ਪ੍ਰਾਪਤ ਕੀਤੀ? | ਨਾਲੰਦਾ |
47. | ਹਿਊਨ ਸਾਂਗ ਦੇ ਸਮੇਂ ਕਿਹੜਾ ਸ਼ਹਿਰ ਸੂਤੀ ਕੱਪੜਾ ਬਣਾਉਣ ਲਈ ਪ੍ਰਸਿੱਧ ਸੀ? | ਮਥੁਰਾ |
48. | ਹਰਸ਼ਵਰਧਨ ਨੇ ਕਿਸਦੇ ਪ੍ਰਭਾਵ ਹੇਠ ਬੁੱਧ ਧਰਮ ਨੂੰ ਅਪਣਾਇਆ? | ਹਿਊਨਸਾਂਗ ਦੇ |
49. | Prince of Pilgrims ਕਿਸਨੂੰ ਕਿਹਾ ਜਾਂਦਾ ਹੈ? | ਹਿਊਨਸਾਂਗ |
50. | ਹਰਸ਼ਵਰਧਨ ਬੁੱਧ ਧਰਮ ਦੇ ਕਿਸ ਸੰਪਰਦਾਇ ਦਾ ਪੈਰੋਕਾਰ ਸੀ? | ਮਹਾਂਯਾਨ ਦਾ |
51. | ਬੁੱਧ ਧਰਮ ਵਿੱਚ ਆਉਣ ਤੋਂ ਪਹਿਲਾਂ ਹਰਸ਼ਵਰਧਨ ਕਿਸਦੀ ਪੂਜਾ ਕਰਦਾ ਸੀ? | ਭਗਵਾਨ ਸੂਰਜ ਅਤੇ ਭਗਵਾਨ ਸ਼ਿਵ ਦੀ |
52. | ਹਰਸ਼ਚਰਿੱਤ ਦੀ ਰਚਨਾ ਕਿਸਨੇ ਕੀਤੀ? | ਬਾਨਭੱਟ ਨੇ |
53. | ਬਾਨਭੱਟ ਕਿਸਦਾ ਦਰਬਾਰੀ ਕਵੀ ਸੀ? | ਹਰਸ਼ਵਰਧਨ ਦਾ |
54. | ਹਿਊਨਸਾਂਗ ਨੂੰ ਕਿਹੜਾ ਭਾਰਤੀ ਨਾਂ ਦਿੱਤਾ ਗਿਆ? | ਮੋਕਸ਼ਦੇਵ |
55. | ਹਰਸ਼ਵਰਧਨ ਨੂੰ ਹਰਾ ਕੇ ਪੁਲਕੇਸ਼ਿਨ ਦੂਜੇ ਨੇ ਕਿਹੜੀ ਉਪਾਧੀ ਧਾਰਨ ਕੀਤੀ? | ਪਰਮੇਸ਼ਵਰ ਦੀ |
56. | ਹਰਸ਼ਵਰਧਨ ਦੇ ਸਮੇਂ ਪ੍ਰਾਂਤ ਨੂੰ ਕੀ ਆਖਿਆ ਜਾਂਦਾ ਸੀ? | ਭੁਕਤੀ |
57. | ਹਰਸ਼ਵਰਧਨ ਦੇ ਸਮੇਂ ਪ੍ਰਾਂਤ ਦੇ ਮੁੱਖੀ ਨੂੰ ਕੀ ਆਖਿਆ ਜਾਂਦਾ ਸੀ? | ਉਪਾਰਿਕ ਮਹਾਰਾਜ |
58. | ਹਰਸ਼ਵਰਧਨ ਦੇ ਸਮੇਂ ਜਿਲ੍ਹੇ ਨੂੰ ਕੀ ਕਿਹਾ ਜਾਂਦਾ ਸੀ? | ਵਿਸ਼ |
59. | ਵਿਸ਼ ਦਾ ਮੁੱਖੀ ਕੌਣ ਹੁੰਦਾ ਸੀ? | ਵਿਸ਼ਪਤੀ |
60. | ਵਰਧਨ ਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ? | ਗ੍ਰਾਮ |
61. | ਗ੍ਰਾਮ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ? | ਗ੍ਰਾਮਿਕ |
62. | ਹਰਸ਼ਵਰਧਨ ਦੀ ਆਮਦਨ ਦਾ ਮੁੱਖ ਸੋਮਾ ਕੀ ਸੀ? | ਭੂਮੀ ਕਰ |
63. | ਹਰਸ਼ਵਰਧਨ ਸਮੇਂ ਭੂਮੀ ਕਰ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਭਾਗ |
64. | ਹਰਸ਼ਵਰਧਨ ਦਾ ਦੰਡ ਵਿਧਾਨ ਕਿਹੋ ਜਿਹਾ ਸੀ? | ਬਹੁਤ ਕਠੋਰ |
65. | ਕਿਹੜਾ ਵਰਧਨ ਸ਼ਾਸਕ ਹਰ ਰੋਜ 500 ਸਾਧੂਆਂ ਅਤੇ ਬੋਧੀ ਸੰਤਾਂ ਨੂੰ ਭੋਜਨ ਕਰਵਾਉਂਦਾ ਸੀ? | ਹਰਸ਼ਵਰਧਨ |
66. | ਹਰਸ਼ਵਰਧਨ ਨੇ ਰਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਅਤੇ ਸ਼ਾਹੀ ਹੁਕਮਾਂ ਦਾ ਰਿਕਾਰਡ ਰੱਖਣ ਲਈ ਕਿਹੜਾ ਵਿਭਾਗ ਬਣਾਇਆ? | ਅਭਿਲੇਖ ਵਿਭਾਗ |
67. | ਹਰਸ਼ਵਰਧਨ ਸਮੇਂ ਕਿਹੜਾ ਵਿਸ਼ਵਵਿਦਿਆਲਾ ਸੰਸਾਰ ਪ੍ਰਸਿੱਧ ਸੀ? | ਨਾਲੰਦਾ |
68. | ਹਰਸ਼ਵਰਧਨ ਨੇ ਕਿਹੜੇ ਤਿੰਨ ਸੰਸਕ੍ਰਿਤ ਨਾਟਕ ਲਿਖੇ? | ਨਾਗਾਨੰਦ, ਰਤਨਾਵਲੀ, ਪ੍ਰਿਯਾਦਰਸ਼ਿਕਾ |
69. | ਨਾਲੰਦਾ ਵਿਸ਼ਵਵਿਦਿਆਲੇ ਦਾ ਪ੍ਰਸਿੱਧ ਕੁਲਪਤੀ ਕੌਣ ਸੀ? | ਸ਼ੀਲਭੱਦਰ |
70. | ਕੈਲਾਸ਼ ਮੰਦਰ ਦਾ ਨਿਰਮਾਣ ਕਿੱਥੇ ਕੀਤਾ ਗਿਆ? | ਕਾਂਚੀ |
71. | ਬੰਗਾਲ ਦੇ ਕਿਹੜੇ ਸ਼ਾਸਕ ਨੇ ਗਯਾ ਦੇ ਪਵਿੱਤਰ ਬੋਧੀ ਰੁੱਖ ਨੂੰ ਕਟਵਾ ਦਿੱਤਾ? | ਸ਼ਸ਼ਾਂਕ ਨੇ |
72. | ਹਰਸ਼ਵਰਧਨ ਸ਼ਸ਼ਾਂਕ ਤੋਂ ਕਿਸ ਗੱਲ ਦਾ ਬਦਲਾ ਲੈਣਾ ਚਾਹੁੰਦਾ ਸੀ? | ਆਪਣੇ ਭਰਾ ਅਤੇ ਭਣਵੱਈਏ ਦੇ ਕਤਲ ਦਾ |
73. | ਵਰਾਹਮਿਹਰ ਕੌਣ ਸੀ? | ਇੱਕ ਪ੍ਰਸਿੱਧ ਜੋਤਿਸ਼ੀ |
74. | ਪੁਰੀ ਵਿੱਚ ਸਥਿਤ ਭਗਵਾਨ ਜਗਨਨਾਥ ਦਾ ਮੰਦਰ ਕਿਸ ਵੰਸ਼ ਦੇ ਸ਼ਾਸਕ ਨੇ ਬਣਵਾਇਆ ਸੀ? | ਗੰਗ ਵੰਸ਼ |
75. | ਆਮਰਪਾਲੀ ਕਿਸ ਪ੍ਰਸਿੱਧ ਸ਼ਹਿਰ ਦੀ ਨਗਰਵਧੂ ਸੀ? | ਵੈਸ਼ਾਲੀ ਦੀ |
76. | ਆਯੁਰਵੇਦ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ? | ਚਰਕ ਨੂੰ |
77. | ਗੰਗ ਵੰਸ਼ ਦੀ ਪਹਿਲੀ ਰਾਜਧਾਨੀ ਕਿਹੜੀ ਸੀ? | ਕੋਲਾਰ |
78. | ਬੰਗਾਲ ਨੂੰ ਪ੍ਰਾਚੀਨ ਕਾਲ ਵਿੱਚ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਗੌੜ |
79. | ਹਰਸ਼ ਦੇ ਸ਼ਾਸਨਕਾਲ ਵਿੱਚ ਉੱਤਰੀ ਭਾਰਤ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਕਿਹੜਾ ਸੀ? | ਕਨੌਜ |
80. | ਪੁਲਕੇਸ਼ਿਨ ਦੂਜੇ ਨੇ ਹਰਸ਼ਵਰਧਨ ਨੂੰ ਕਿਸ ਨਦੀ ਦੇ ਕੰਢੇ ਹਰਾਇਆ? | ਨਰਮਦਾ |
81. | ਕਾਂਚੀ ਦੇ ਪ੍ਰਸਿੱਧ ਕੈਲਾਸ਼ਨਾਥ ਮੰਦਰ ਦਾ ਨਿਰਮਾਣ ਕਿਸਨੇ ਕਰਵਾਇਆ? | ਨਰਸਿਮਹਾਵਰਮਨ ਦੂਜੇ ਨੇ |
82. | ਫਾਹੀਯਾਨ ਕਿਸ ਦੇਸ਼ ਤੋਂ ਆਇਆ ਸੀ? | ਚੀਨ ਤੋਂ |
83. | ਕਾਦੰਬਰੀ ਦੀ ਰਚਨਾ ਕਿਸਨੇ ਕੀਤੀ? | ਬਾਨਭੱਟ ਨੇ |