ਮੁਹੰਮਦ ਬਿਨ ਤੁਗ਼ਲਕ ਦੇ ਪ੍ਰਸ਼ਾਸਨਿਕ ਤਜ਼ਰਬੇ ਅਤੇ ਫਿਰੋਜ ਤੁਗ਼ਲਕ ਦੇ ਸੁਧਾਰ
1. | ਤੁਗਲਕ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਗਾਜ਼ੀ ਮਲਿਕ ਨੇ |
2. | ਗਾਜ਼ੀ ਮਲਿਕ ਦਾ ਪੂਰਾ ਨਾਂ ਕੀ ਸੀ? | ਗਿਆਸ-ੳਦ-ਦੀਨ ਤੁਗ਼ਲਕ ਸ਼ਾਹ |
3. | ਤੁਗ਼ਲਕ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ? | 1320 ਈ: |
4. | ਤੁਗ਼ਲਕਾਬਾਦ ਕਿਲ੍ਹੇ ਦਾ ਨਿਰਮਾਣ ਕਿਸਨੇ ਕਰਵਾਇਆ? | ਗਿਆਸੁਦੀਨ ਤੁਗ਼ਲਕ ਨੇ |
5. | ਸਿੰਜਾਈ ਦੇ ਕਾਰਜ ਸ਼ੁਰੂ ਕਰਵਾਉਣ ਵਾਲਾ ਪਹਿਲਾ ਦਿੱਲੀ ਸੁਲਤਾਨ ਕਿਹੜਾ ਸੀ? | ਗਿਆਸੁਦੀਨ ਤੁਗ਼ਲਕ |
6. | ਤੁਗ਼ਲਕ ਵੰਸ਼ ਦੇ ਕਿਹੜੇ ਸ਼ਾਸਕ ਨੂੰ ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ ਹੈ? | ਮੁਹੰਮਦ ਬਿਨ ਤੁਗ਼ਲਕ |
7. | ਮੁਹੰਮਦ-ਬਿਨ-ਤੁਗ਼ਲਕ ਦਾ ਸ਼ਾਸਨਕਾਲ ਕੀ ਸੀ? | 1325-1351 ਈ: |
8. | ਅਜਮੇਰ ਵਿਖੇ ਖ਼ਵਾਜਾ ਮੁਈਨ-ਉਦ-ਦੀਨ ਚਿਸ਼ਤੀ ਦੀ ਦਰਗਾਹ ਤੇ ਜਾਣ ਵਾਲਾ ਪਹਿਲਾ ਸੁਲਤਾਨ ਕਿਹੜਾ ਸੀ? | ਮੁਹੰਮਦ ਬਿਨ ਤੁਗ਼ਲਕ |
9. | ਦਿੱਲੀ ਵਿਖ਼ੇ ਹਜ਼ਰਤ ਨਿਜਾਮੁਦੀਨ ਔਲੀਆ ਦਾ ਮਕਬਰਾ ਕਿਸਨੇ ਬਣਵਾਇਆ? | ਮੁਹੰਮਦ ਬਿਨ ਤੁਗ਼ਲਕ |
10. | ਮੁਹੰਮਦ ਬਿਨ ਤੁਗ਼ਲਕ ਕਿਸ ਸ਼ਹਿਰ ਨੂੰ ਰਾਜਧਾਨੀ ਬਣਾਉਣਾ ਚਾਹੁੰਦਾ ਸੀ? | ਦੇਵਗਿਰੀ ਨੂੰ |
11. | ਦੇਵਗਿਰੀ ਦਾ ਕੀ ਨਾਂ ਰੱਖਿਆ ਗਿਆ? | ਦੌਲਤਾਬਾਦ |
12. | ਮੁਹੰਮਦ ਬਿਨ ਤੁਗ਼ਲਕ ਦਾ ਅਸਲ ਨਾਂ ਕੀ ਸੀ? | ਜੂਨਾ ਖਾਂ |
13. | ਮੁਹੰਮਦ ਬਿਨ ਤੁਗ਼ਲਕ ਨੇ ਕਿਸਨੂੰ ਦਿੱਲੀ ਦਾ ਕਾਜ਼ੀ ਨਿਯੁਕਤ ਕੀਤਾ? | ਇਬਨ ਬਤੂਤਾ ਨੂੰ |
14. | ਮੁਹੰਮਦ ਬਿਨ ਤੁਗ਼ਲਕ ਸਮੇਂ ਦੱਖਣ ਵਿੱਚ ਕਿਹੜੇ ਦੋ ਪ੍ਰਸਿੱਧ ਰਾਜਵੰਸ਼ਾਂ ਦਾ ਜਨਮ ਹੋਇਆ? | ਵਿਜੈਨਗਰ ਅਤੇ ਬਾਹਮਣੀ |
15. | ਇਬਨਬਤੂਤਾ ਨੂੰ ਕਿਸਨੇ ਦਿੱਲੀ ਵਿਖੇ ਕਾਜ਼ੀ ਨਿਯੁਕਤ ਕੀਤਾ? | ਮੁਹੰਮਦ ਬਿਨ ਤੁਗ਼ਲਕ ਨੇ |
16. | ਇਬਨਬਤੂਤਾ ਕਿਸ ਦੇਸ਼ ਦਾ ਵਾਸੀ ਸੀ? | ਮੋਰਾੱਕੋ ਦਾ |
17. | ਇਬਨਬਤੂਤਾ ਨੇ ਕਿਹੜੀ ਪ੍ਰਸਿੱਧ ਪੁਸਤਕ ਰਚੀ? | ਰੇਹਲਾ |
18. | ਖੇਤੀ ਸੁਧਾਰ ਲਈ ਮੁਹੰਮਦ ਬਿਨ ਤੁਗ਼ਲਕ ਨੇ ਕਿਹੜਾ ਵਿਭਾਗ ਬਣਾਇਆ? | ਦੀਵਾਨੇ ਕੋਹੀ |
19. | ਤੱਕਾਵੀ ਕਰਜੇ ਦੇਣ ਵਾਲਾ ਪਹਿਲਾ ਭਾਰਤੀ ਸ਼ਾਸਕ ਕਿਹੜਾ ਸੀ? | ਮੁਹੰਮਦ ਬਿਨ ਤੁਗ਼ਲਕ |
20. | ਮੁਹੰਮਦ ਬਿਨ ਤੁਗ਼ਲਕ ਨੇ ਕਿਹੜੀ ਧਾਤੂ ਦੀ ਸੰਕੇਤਕ ਮੁਦਰਾ ਚਲਾਈ? | ਕਾਂਸੀ ਦੀ |
21. | ਕਿਸ ਮੱਧਕਾਲੀਨ ਭਾਰਤੀ ਸੁਲਤਾਨ ਨੂੰ ‘ਪ੍ਰਿੰਸ ਆਫ਼ ਮੋਨੇਰਾ’ ਵੀ ਕਿਹਾ ਜਾਂਦਾ ਹੈ? | ਮੁਹੰਮਦ ਬਿਨ ਤੁਗ਼ਲਕ |
22. | ਮੁਹੰਮਦ ਬਿਨ ਤੁਗ਼ਲਕ ਦੀ ਮੌਤ ਤੋਂ ਬਾਅਦ ਦਿੱਲੀ ਦਾ ਸੁਲਤਾਨ ਕੌਣ ਬਣਿਆ? | ਫਿਰੋਜ਼ ਸ਼ਾਹ ਤੁਗਲਕ |
23. | ਫਿਰੋਜ਼ ਤੁਗਲਕ ਨੇ ਕਿਹੜੇ ਚਾਰ ਕਰਾਂ ਨੂੰ ਛੱਡ ਕੇ ਬਾਕੀ ਕਰ ਮਾਫ਼ ਕਰ ਦਿੱਤੇ? | ਜਜ਼ੀਆ, ਜੱਕਾਤ, ਖਮਸ ਅਤੇ ਖਰਾਜ |
24. | ਫਿਰੋਜ਼ ਤੁਗ਼ਲਕ ਨੇ ਕਿੰਨੇ ਕਰ ਖਤਮ ਕਰ ਦਿੱਤੇ? | 24 |
25. | ਦੀਵਾਨ-ਏ-ਖੈਰਾਤ ਦਾ ਮੁੱਖ ਕੰਮ ਕੀ ਸੀ? | ਬੇਰੁਜਗਾਰਾਂ ਨੂੰ ਰੁਜ਼ਗਾਰ ਅਤੇ ਮੁਸਲਮਾਨ ਲੜਕੀਆਂ ਦੇ ਵਿਆਹ |
26. | ਫਿਰੋਜ਼ ਤੁਗਲਕ ਨੇ ਗਰੀਬਾਂ ਦੇ ਇਲਾਜ ਲਈ ਕਿਹੜਾ ਹਸਪਤਾਲ ਬਣਵਾਇਆ? | ਦਾਰ-ਉਲ-ਸ਼ਫਾ |
27. | ਭਾਰਤ ਵਿੱਚ ਨਹਿਰੀ ਸਿੰਜਾਈ ਸੁਰੂ ਕਰਵਾਉਣ ਵਾਲਾ ਪਹਿਲਾ ਸ਼ਾਸਕ ਕੌਣ ਸੀ? | ਫਿਰੋਜ਼ ਤੁਗ਼ਲਕ |
28. | ਭਾਰਤ ਵਿੱਚ ਪਹਿਲੀ ਵਾਰ ਟੋਕਨ ਕਰੰਸੀ ਕਿਸ ਦੁਆਰਾ ਜਾਰੀ ਕੀਤੀ ਗਈ? | ਮੁਹੰਮਦ ਬਿਨ ਤੁਗ਼ਲਕ |
29. | ਬਰਨੀ ਨੇ ਫਿਰੋਜ਼ਸਾਹ ਸਬੰਧੀ ਕਿਹੜੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ? | ਤਾਰੀਖ਼-ਏ-ਫਿਰੋਜਸ਼ਾਹੀ |
30. | ਬਰਨੀ ਨੇ ਕਿਸ ਤੁਗ਼ਲਕ ਸ਼ਾਸਕ ਦੀ ਮੌਤ ਬਾਰੇ ਲਿਖਿਆ ਹੈ, ‘‘ਲੋਕਾਂ ਨੂੰ ਉਸਤੋਂ ਅਤੇ ਉਸਨੂੰ ਲੋਕਾਂ ਤੋਂ ਛੁਟਕਾਰਾ ਮਿਲ ਗਿਆ’’? | ਮੁਹੰਮਦ-ਬਿਨ-ਤੁਗ਼ਲਕ |
31. | ਬ੍ਰਾਹਮਣਾਂ ਤੇ ਜਜੀਆ ਲਗਾਉਣ ਵਾਲਾ ਪਹਿਲਾ ਮੁਸਲਿਮ ਸ਼ਾਸਕ ਕੌਣ ਸੀਂ? | ਫਿਰੋਜ਼ ਤੁਗ਼ਲਕ |
32. | ਫਿਰੋਜ਼ ਤੁਗ਼ਲਕ ਨੇ ਕਿੰਨੇ ਬਾਗ ਲਗਵਾਏ? | 1200 |
33. | ਫਿਰੋਜ਼ ਤੁਗ਼ਲਕ ਦੁਆਰਾ ਸ਼ੁਰੂ ਕੀਤਾ ਗਿਆ ਸਿੰਜਾਈ ਕਰ ਉਪਜ ਦਾ ਕਿੰਨਵਾਂ ਹਿੱਸਾ ਹੁੰਦਾ ਸੀ? | ਦੱਸਵਾਂ ਹਿੱਸਾ |
34. | ਤੁਗ਼ਲਕ ਵੰਸ਼ ਦਾ ਕਿਹੜਾ ਸੁਲਤਾਨ ਗੁਲਾਮ ਰੱਖਣ ਦਾ ਸ਼ੌਕੀਨ ਸੀ? | ਫਿਰੋਜ਼ ਤੁਗ਼ਲਕ |
35. | ਫਿਰੋਜ ਤੁਗ਼ਲਕ ਕੋਲ ਕਿੰਨੇ ਗੁਲਾਮ ਸਨ? | 1,80,000 |
36. | ਗੁਲਾਮਾਂ ਦੀ ਭਲਾਈ ਲਈ ਫਿਰੋਜ਼ ਤੁਗ਼ਲਕ ਨੇ ਕਿਹੜਾ ਵਿਭਾਗ ਬਣਾਇਆ? | ਦੀਵਾਨ-ਏ-ਬੰਦਗਾਮੀ |
37. | ਫਿਰੋਜ਼ ਤੁਗਲਕ ਦੁਆਰਾ ਬਣਵਾਏ ਗਏ ਕੋਈ ਚਾਰ ਸ਼ਹਿਰਾਂ ਦੇ ਨਾਂ ਦੱਸੋ। | ਫਤਿਹਾਬਾਦ, ਹਿਸਾਰ, ਜੌਨਪੁਰ, ਫਿਰੋਜ਼ਾਬਾਦ |
38. | ਫਿਰੋਜ਼ ਤੁਗ਼ਲਕ ਸਮੇਂ ਕਿਹੜੇ ਦੋ ਸਥਾਨਾਂ ਤੋਂ ਅਸ਼ੋਕ ਸਤੰਭਾਂ ਨੂੰ ਦਿੱਲੀ ਲਿਆਂਦਾ ਗਿਆ? | ਤੋਪਰਾ ਅਤੇ ਮੇਰਠ ਤੋਂ |
39. | ਫਿਰੋਜ਼ ਤੁਗ਼ਲਕ ਨੇ ਕਿਹੜੇ ਦੋ ਨਵੇਂ ਸਿੱਕੇ ਜਾਰੀ ਕੀਤੇ? | ਅੱਧਾ ਅਤੇ ਬਿਖ |
40. | ਜੈਨਗਰ ਮੁਹਿੰਮ ਦੌਰਾਨ ਫਿਰੋਜ਼ ਤੁਗ਼ਲਕ ਨੇ ਕਿਸ ਮੰਦਰ ਨੂੰ ਤਬਾਹ ਕੀਤਾ? | ਜਗਨਨਾਥ ਮੰਦਰ |
41. | ਫਿਰੋਜ਼ ਤੁਗ਼ਲਕ ਨੇ ਜਵਾਲਾਮੁੱਖੀ ਮੰਦਰ ਦੀਆਂ ਕਿੰਨੀਆਂ ਸੰਸਕ੍ਰਿਤ ਪੁਸਤਕਾਂ ਦਾ ਫ਼ਾਰਸੀ ਅਨੁਵਾਦ ਕਰਵਾਇਆ? | 1300 |
42. | ਤੁਗ਼ਲਕ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? | ਨਸੀਰੁਦੀਨ ਮੁਹੰਮਦ ਤੁਗ਼ਲਕ |
43. | ਤੈਮੂਰ ਨੇ ਭਾਰਤ ਤੇ ਕਦੋਂ ਹਮਲਾ ਕੀਤਾ? | 1398 ਈ: |
44. | ਤੈਮੂਰ ਕਿਸ ਜਾਤੀ ਨਾਲ ਸੰਬੰਧ ਰੱਖਦਾ ਸੀ? | ਮੰਗੋਲ |
45. | ਮੰਗੋਲ ਮੂਲ ਰੂਪ ਵਿੱਚ ਕਿੱਥੋਂ ਦੇ ਵਾਸੀ ਸਨ? | ਮੱਧ ਏਸ਼ੀਆ ਦੇ |
46. | ਤੈਮੂਰ ਨੇ ਕਿਸਦੇ ਸ਼ਾਸਨਕਾਲ ਵਿੱਚ ਦਿੱਲੀ ਤੇ ਹਮਲਾ ਕੀਤਾ? | ਨਾਸਿਰਉਦੀਨ ਮੁਹੰਮਦ |
47. | ਤੈਮੂਰ ਨੇ ਦਿੱਲੀ ਤੇ ਕਦੋਂ ਹਮਲਾ ਕੀਤਾ? | 1398 ਈ: |
48. | ਤੈਮੂਰ ਨੇ ਕਿਸਨੂੰ ਲਾਹੌਰ, ਮੁਲਤਾਨ ਅਤੇ ਦੀਪਾਲਪੁਰ ਦਾ ਸੂਬੇਦਾਰ ਨਿਯੁਕਤ ਕੀਤਾ? | ਖਿਜ਼ਰ ਖਾਨ ਨੂੰ |
49. | ਖੇਤੀਬਾੜੀ ਵਿਭਾਗ ਦੀ ਸਥਾਪਨਾ ਕਰਨ ਵਾਲਾ ਮੱਧਕਾਲ ਦਾ ਪਹਿਲਾ ਸ਼ਾਸਕ ਕੌਣ ਸੀ? | ਮੁਹੰਮਦ ਬਿਨ ਤੁਗ਼ਲਕ |
50. | ਮੁਹੰਮਦ ਬਿਨ ਤੁਗ਼ਲਕ ਦੁਆਰਾ ਸਥਾਪਿਤ ਖੇਤੀਬਾੜੀ ਵਿਭਾਗ ਦਾ ਨਾ ਕੀ ਸੀ? | ਦੀਵਾਨੇ ਕੋਹੀ |
51. | ਤੱਕਾਵੀ ਕਰਜੇ ਦੇਣ ਵਾਲਾ ਪਹਿਲਾ ਭਾਰਤੀ ਸ਼ਾਸਕ ਕੌਣ ਸੀ? | ਮੁਹੰਮਦ ਬਿਨ ਤੁਗ਼ਲਕ |
52. | ਖਿਜ਼ਰ ਖਾਨ ਨੇ ਕਿਸ ਵੰਸ਼ ਦੀ ਸਥਾਪਨਾ ਕੀਤੀ? | ਸਈਅਦ ਵੰਸ਼ ਦੀ |
53. | ਸੱਯਦ ਵੰਸ਼ ਨੇ ਕਿੰਨਾ ਸਮਾਂ ਰਾਜ ਕੀਤਾ? | ਲੱਗਭਗ 37 ਸਾਲ |
54. | ਖਿਜ਼ਰ ਖਾਂ ਤੋਂ ਬਾਅਦ ਸਈਅਦ ਵੰਸ਼ ਦੀ ਗੱਦੀ ਤੇ ਕੌਣ ਬੈਠਾ? | ਮੁਬਾਰਕ ਸ਼ਾਹ |
55. | ਸਈਅਦ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? | ਆਲਮ ਸ਼ਾਹ |
56. | ਦਿੱਲੀ ਸਲਤਨਤ ਦਾ ਪਹਿਲਾ ਅਫ਼ਗਾਨ ਸ਼ਾਸਕ ਕੌਣ ਸੀ? | ਬਹਿਲੋਲ ਲੋਧੀ |
57. | ਬਹਿਲੋਲ ਲੋਧੀ ਨੇ ਕਿਸ ਵੰਸ਼ ਦੀ ਸਥਾਪਨਾ ਕੀਤੀ? | ਲੋਧੀ ਵੰਸ਼ ਦੀ |
58. | ਲੋਧੀ ਵੰਸ਼ ਦੀ ਸਥਾਪਨਾ ਕਦੋਂ ਹੋਈ? | 1451 ਈ: |
59. | ਬਹਿਲੋਲ ਲੋਧੀ ਤੋਂ ਬਾਅਦ ਕੌਣ ਗੱਦੀ ਤੇ ਬੈਠਾ? | ਸਿਕੰਦਰ ਲੋਧੀ |
60. | ਸਿਕੰਦਰ ਲੋਧੀ ਆਪਣੀ ਰਾਜਧਾਨੀ ਦਿੱਲੀ ਤੋਂ ਕਿੱਥੇ ਲੈ ਗਿਆ? | ਆਗਰਾ |
61. | ਆਗਰਾ ਦੀ ਸਥਾਪਨਾ ਕਿਸਨੇ ਕੀਤੀ? | ਸਿਕੰਦਰ ਲੋਧੀ ਨੇ |
62. | ਭੂਮੀ ਦੀ ਮਿਣਤੀ ਲਈ ਸਿਕੰਦਰ ਲੋਧੀ ਨੇ ਕਿਹੜਾ ਪੈਮਾਨਾ ਪ੍ਰਚਲਿਤ ਕੀਤਾ? | ਸਿਕੰਦਰੀ ਗਜ |
63. | ਸਿਕੰਦਰ ਲੋਧੀ ਆਪਣੀਆਂ ਰਚਨਾਵਾਂ ਕਿਸ ਨਾਂ ਹੇਠ ਕਰਦਾ ਸੀ? | ਗੁਲਰੁਖ਼ |
64. | ਸਿਕੰਦਰ ਲੋਧੀ ਨੇ ਨਗਰਕੋਟ ਦੇ ਕਿਸ ਪ੍ਰਸਿੱਧ ਮੰਦਰ ਨੂੰ ਤਬਾਹ ਕਰਵਾਇਆ? | ਜਵਾਲਾਮੁੱਖੀ ਮੰਦਰ ਨੂੰ |
65. | ਲੋਧੀ ਵੰਸ਼ ਦਾ ਅੰਤਮ ਸੁਲਤਾਨ ਕੌਣ ਸੀ? | ਇਬਰਾਹਿਮ ਲੋਧੀ |
66. | ਇਬਰਾਹਿਮ ਲੋਧੀ ਕਿਸਦਾ ਪੁੱਤਰ ਸੀ? | ਸਿਕੰਦਰ ਲੋਧੀ ਦਾ |
67. | ਇਬਰਾਹਿਮ ਲੋਧੀ ਕਦੋਂ ਗੱਦੀ ਤੇ ਬੈਠਾ? | 1517 ਈ: |
68. | ਲੋਧੀ ਵੰਸ਼ ਦਾ ਅੰਤ ਕਦੋਂ ਹੋਇਆ? | 1526 ਈ: |
69. | ਲੋਧੀ ਵੰਸ਼ ਦਾ ਅੰਤ ਕਿਹੜੀ ਲੜਾਈ ਨਾਲ ਹੋਇਆ? | ਪਾਨੀਪਤ ਦੀ ਪਹਿਲੀ ਲੜਾਈ |
70. | ਪਾਨੀਪਤ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਬਾਬਰ ਅਤੇ ਇਬਰਾਹਿਮ ਲੋਧੀ |
71. | ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਕਿਸਨੇ ਸੱਦਾ ਦਿੱਤਾ? | ਦੌਲਤ ਖਾਂ ਲੋਧੀ, ਆਲਮ ਖਾਂ ਲੋਧੀ |
72. | ਭਾਰਤ ਵਿੱਚ ਸਭ ਤੋਂ ਵੱਧ ਨਹਿਰਾਂ ਬਣਵਾਉਣ ਵਾਲਾ ਦਿੱਲੀ ਸੁਲਤਾਨ ਕੌਣ ਸੀ? | ਫਿਰੋਜ ਤੁਗ਼ਲਕ |