ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

  1. ਮੁਗ਼ਲਾਂ ਨੇ ਪੰਜਾਬ ਤੇ ਕਦੋਂ ਤੋਂ ਕਦੋਂ ਤੱਕ ਸ਼ਾਸਨ ਕੀਤਾ?  1526 ਈ: ਤੋਂ 1752 ਈ: ਤੱਕ
  2. ਮੁਗ਼ਲਕਾਲੀਨ ਪੰਜਾਬ ਕਿਹੜੇ ਦੋ ਮੁੱਖ ਸਮਾਜਿਕ ਵਰਗਾਂ ਵਿੱਚ ਵੰਡਿਆ ਹੋਇਆ ਸੀ? ਮੁਸਲਮਾਨ ਅਤੇ ਹਿੰਦੂ ਵਰਗ
  3. ਮੁਗ਼ਲਕਾਲ ਵਿੱਚ ਮੁਸਲਮਾਨਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਸਨ?3 (ਉੱਚ, ਮੱਧ ਤੇ ਨੀਵੀਂ ਸ਼੍ਰੇਣੀ)
  4. ਮੁਗ਼ਲਕਾਲ ਵਿੱਚ ਹਿੰਦੂਆਂ ਦੀਆਂ ਕਿਹੜੀਆਂ ਚਾਰ ਮੁੱਖ ਜਾਤੀਆਂ ਸਨ? ਬ੍ਰਾਹਮਣ,ਕਸ਼ੱਤਰੀ, ਵੈਸ਼, ਸ਼ੂਦਰ
  5. ਮੁਗ਼ਲਕਾਲ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ? ਤਰਸਯੋਗ
  6. ਮੁਗ਼ਲਕਾਲ ਵਿੱਚ ਹਿੰਦੂ ਸਿੱਖਿਆ ਕਿੱਥੇ ਪ੍ਰਾਪਤ ਕਰਦੇ ਸਨ? ਮੰਦਰਾਂ ਵਿੱਚੋਂ
  7. ਮੁਗ਼ਲਕਾਲ ਵਿੱਚ ਮੁਸਲਮਾਨ ਸਿੱਖਿਆ ਕਿੱਥੋਂ ਪ੍ਰਾਪਤ ਕਰਦੇ ਸਨ?  ਮਦਰੱਸਿਆਂ ਵਿੱਚੋਂ
  8. ਮੁਗ਼ਲਕਾਲ ਵਿੱਚ ਲੋਕਾਂ ਦਾ ਮੁੱਖ ਧੰਦਾ ਕੀ ਸੀ?  ਖੇਤੀਬਾੜੀ
  9. ਪੰਜਾਬ ਵਿੱਚ ਜਬਤੀ ਪ੍ਰਣਾਲੀ ਕਦੋਂ ਲਾਗੂ ਕੀਤੀ ਗਈ? 1581 ਈ: ਵਿੱਚ
  10. ਜ਼ਬਤੀ ਪ੍ਰਣਾਲੀ ਹੇਠ ਭੂਮੀ ਨੂੰ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾਂਦਾ ਸੀ? ਚਾਰ
  11. ਭੂਮੀ ਦੀ ਵੰਡ ਕਿਸ ਅਧਾਰ ਤੇ ਕੀਤੀ ਜਾਂਦੀ ਸੀ? ਉਪਜਾਊ ਸ਼ਕਤੀ ਦੇ ਅਧਾਰ ਤੇ
  12. ਜ਼ਬਤੀ ਪ੍ਰਣਾਲੀ ਅਨੁਸਾਰ ਭੂਮੀ ਦੀਆਂ ਕਿਹੜੀਆਂ ਕਿਸਮਾਂ ਸਨ? ਪੋਲਜ਼, ਪਰੌਤੀ, ਛੱਛਰ ਅਤੇ ਬੰਜਰ
  13. ਸਰਕਾਰ ਦਾ ਵੱਧ ਤੋਂ ਵੱਧ ਲਗਾਨ ਕਿੰਨਾ ਹੁੰਦਾ ਸੀ?ਇੱਕ ਤਿਹਾਈ
  14. ਪੰਜਾਬ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਸਨ? ਕਣਕ, ਚੌਲ, ਗੰਨਾ, ਕਪਾਹ, ਮੱਕੀ ਆਦਿ
  15. ਪੰਜਾਬ ਦਾ ਸਭ ਤੋਂ ਮਹੱਤਵਪੂਰਨ ਉਦਯੋਗ ਕਿਹੜਾ ਸੀ? ਸੂਤੀ ਕੱਪੜਾ ਉਦਯੋਗ
  16. ਕਿਹੜਾ ਸ਼ਹਿਰ ਦਰੀਆਂ, ਚਾਦਰਾਂ ਅਤੇ ਗਲੀਚੇ ਬਣਾਉਣ ਲਈ ਪ੍ਰਸਿੱਧ ਸੀ?  ਮੁਲਤਾਨ
  17. ਕਿੱਥੋਂ ਦੇ ਬਣੇ ਕੱਪੜੇ ਦੀ ਇੰਗਲੈਂਡ ਵਿੱਚ ਬਹੁਤ ਮੰਗ ਸੀ? ਸਮਾਣਾ ਦੇ
  18. ਅੰਮ੍ਰਿਤਸਰ ਸਾਹਿਬ ਅਤੇ ਲਾਹੌਰ ਵਿੱਚ ਕਿਹੜਾ ਪ੍ਰਸਿੱਧ ਕੱਪੜਾ ਬਣਦਾ ਸੀ?ਗੁਲਬਦਨ ਅਤੇ ਦਰਿਆਈ

Leave a Comment

Your email address will not be published. Required fields are marked *

error: Content is protected !!