ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖਸੀਅਤ

  1. ਮਹਾਰਾਜਾ ਰਣਜੀਤ ਸਿੰਘ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਸ਼ੇਰ-ਏ-ਪੰਜਾਬ
  2. ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕਿਸ ਨਾਂ ਹੇਠ ਚਲਾਉਂਦਾ ਸੀ? ਸਰਕਾਰ-ਏ-ਖ਼ਾਲਸਾ
  3. ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਨੂੰ ਕਿਸ ਨਾਂ ਨਾਲ ਬੁਲਾਉਂਦਾ ਸੀ?     ਦਰਬਾਰ-ਏ-ਖ਼ਾਲਸਾ
  4. ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਕੀ ਕਹਿ ਕੇ ਬੁਲਾਉਂਦਾ ਸੀ? ਸਿੱਖ ਪੰਥ ਦਾ ਕੂਕਰ
  5. ਮਹਾਰਾਜਾ ਰਣਜੀਤ ਸਿੰਘ ਨੇ ਕਿਸਦੇ ਨਾਂ ਤੇ ਸਿੱਕੇ ਚਲਾਏ?   ਗੁਰੂ ਨਾਨਕ ਦੇਵ ਜੀ ਅਤੇ ਗੁਰੂਗੋਬਿੰਦ ਸਿੰਘ ਜੀ ਦੇ
  6. ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਤੇ ਕਿਹੜੇ ਸ਼ਬਦ ਉੱਕਰੇ ਹੋਏ ਸਨ? ਅਕਾਲ ਸਹਾਇ
  7. ਮਹਾਰਾਜਾ ਰਣਜੀਤ ਸਿੰਘ ਕਿਸਤੋਂ ਹੁਕਮ ਲੈ ਕੇ ਯੁੱਧ ਕਰਨ ਲਈ ਜਾਂਦਾ ਸੀ? ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ
  8. ਮਹਾਰਾਜਾ ਰਣਜੀਤ ਸਿਘ ਦੇ ਅਸਤਬਲ ਦੇ ਸਭ ਤੋਂ ਚੰਗੇ ਘੋੜੇ ਦਾ ਨਾਂ ਕੀ ਸੀ?  ਲੈਲੀ
  9. ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਕੋਈ ਦੋ ਉੱਘੇ ਵਿਦਵਾਨਾਂ ਦੇ ਨਾਂ ਲਿਖੋ। ਸੋਹਨ ਲਾਲ ਸੂਰੀ, ਦੀਵਾਨ ਅਮਰ ਨਾਥ
  10. ਸੋਹਨ ਲਾਲ ਸੂਰੀ ਨੇ ਕਿਹੜੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ? ਉਮਦਤ-ਉਤ-ਤਵਾਰੀਖ
  11. ਜਫ਼ਰਨਾਮਾ-ਏ-ਰਣਜੀਤ ਸਿੰਘ ਦੀ ਰਚਨਾ ਕਿਸਨੇ ਕੀਤੀ? ਦੀਵਾਨ ਅਮਰ ਨਾਥ ਨੇ
  12. ਗਣੇਸ਼ ਦਾਸ ਵਡੇਹਰਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਕਿਸ ਅਹੁਦੇ ਤੇ ਕੰਮ ਕਰਦਾ ਸੀ? ਕਾਨੂੰਨਗੋ ਦੇ ਅਹੁਦੇ ਤੇ
  13. ਗਣੇਸ਼ ਦਾਸ ਵਡੇਹਰਾ ਨੇ ਕਿਹੜੀ ਪੁਸਤਕ ਦੀ ਰਚਨਾ ਕੀਤੀ? ਚਾਰ ਬਾਗ਼-ਏ-ਪੰਜਾਬ
  14. ਮਹਾਰਾਜਾ ਰਣਜੀਤ ਸਿੰਘ ਆਪਣੇ ਤੋਸ਼ੇਖਾਨੇ ਵਿੱਚ ਰੱਖੀ ਹੋਈ ਕਿਹੜੀ ਚੀਜ ਦੀ ਛੋਹ ਨੂੰ ਆਪਣੇ ਲਈ ਵਡਭਾਗਾ ਮੰਨਦਾ ਸੀ? ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਨੂੰ                                                             

Leave a Comment

Your email address will not be published. Required fields are marked *

error: Content is protected !!