ਮਰਾਠਾ ਸਾਮਰਾਜ
1. | ਸ਼ਿਵਾਜੀ ਦੇ ਪਿਤਾ ਦਾ ਨਾਂ ਕੀ ਸੀ? | ਸ਼ਾਹਜੀ ਭੌਂਸਲੇ |
2. | ਸ਼ਿਵਾਜੀ ਦੇ ਮਾਤਾ ਜੀ ਦਾ ਨਾਂ ਕੀ ਸੀ? | ਜੀਜਾ ਬਾਈ |
3. | ਸ਼ਿਵਾਜੀ ਦੇ ਜੀਵਨ ਤੇ ਕਿਸਦਾ ਸਭ ਤੋਂ ਵੱਧ ਪ੍ਰਭਾਵ ਮੰਨਿਆ ਜਾਂਦਾ ਹੈ? | ਮਾਤਾ ਜੀਜਾ ਬਾਈ ਦਾ |
4. | ਸ਼ਿਵਾਜੀ ਦੀ ਸੈਨਿਕ ਸਿਖ਼ਲਾਈ ਕਿਸਦੀ ਦੇਖ਼ਰੇਖ ਹੇਠ ਹੋਈ? | ਦਾਦਾਜੀ ਕੌਂਡਦੇਵ |
5. | ਸ਼ਿਵਾਜੀਦਾ ਪਹਿਲਾ ਅਧਿਆਪਕ ਕਿਸਨੂੰ ਮੰਨਿਆ ਜਾਂਦਾ ਹੈ? | ਦਾਦਾਜੀ ਕੌਂਡਦੇਵ ਨੂੰ |
6. | ਸ਼ਿਵਾਜੀ ਦੇ ਗੁਰੂ ਦਾ ਨਾਂ ਕੀ ਸੀ? | ਸਮਰਥ ਰਾਮਦਾਸ |
7. | ਸ਼ਿਵਾਜੀ ਦੁਆਰਾ ਕਬਜ਼ੇ ਵਿੱਚ ਲਿਆਂਦਾ ਗਿਆ ਪਹਿਲਾ ਕਿਲ੍ਹਾ ਕਿਹੜਾ ਸੀ? | ਤੋਰਣ ਦਾ ਕਿਲ੍ਹਾ |
8. | ਸ਼ਿਵਾਜੀ ਨੇ ਅਫ਼ਜਲ ਖਾਨ ਨੂੰ ਕਿਸ ਹਥਿਆਰ ਨਾਲ ਮਾਰਿਆ? | ਬਘਨਾਖ਼ |
9. | ਸ਼ਿਵਾਜੀ ਦਾ ਰਾਜਤਿਲਕ ਕਿੱਥੇ ਕੀਤਾ ਗਿਆ? | ਰਾਇਗੜ੍ਹ ਕਿਲ੍ਹੇ ਵਿੱਚ |
10. | ਸ਼ਿਵਾਜੀ ਦਾ ਰਾਜਤਿਲਕ ਕਦੋਂ ਹੋਇਆ? | 1674 ਈ: |
11. | ਸ਼ਿਵਾਜੀ ਦਾ ਰਾਜਤਿਲਕ ਕਿੱਥੇ ਹੋਇਆ? | ਰਾਏਗੜ੍ਹ |
12. | ਸ਼ਿਵਾਜੀ ਨੇ ਕਿਹੜੀ ਉਪਾਧੀ ਧਾਰਨ ਕੀਤੀ? | ਛੱਤਰਪਤੀ |
13. | ਅੰਗਰੇਜਾਂ ਨੇ ਪੇਸ਼ਵਾ ਦੀ ਉਪਾਧੀ ਨੂੰ ਕਦੋਂ ਖਤਮ ਕਰ ਦਿੱਤਾ? | 1818 ਈ: |
14. | ਅੰਗਰੇਜਾਂ ਨੇ ਕਿਸ ਪੇਸ਼ਵਾ ਦੇ ਸਮੇਂ ਪੇਸ਼ਵਾ ਦੀ ਉਪਾਧੀ ਨੂੰ ਖਤਮ ਕਰ ਦਿੱਤਾ? | ਪੇਸ਼ਵਾ ਬਾਜੀ ਰਾਓ ਦੂਜੇ |
15. | ਮਰਾਠਿਆਂ ਨੇ ਕਿਸ ਮੁਗ਼ਲ ਬਾਦਸ਼ਾਹ ਸਮੇਂ ਪਹਿਲੀ ਵਾਰ ਦਿੱਲੀ ਤੇ ਹਮਲਾ ਕੀਤਾ? | ਮੁਹੰਮਦ ਸ਼ਾਹ ਰੰਗੀਲਾ ਸਮੇਂ |
16. | ਭਾਰਤੀ ਜਲਸੈਨਾ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਸ਼ਿਵਾਜੀ ਨੂੰ |
17. | ਗੁਰੀਲਾ ਯੁੱਧ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ? | ਸ਼ਿਵਾਜੀ ਨੇ |
18. | ਸ਼ਿਵਾਜੀ ਦੇ ਮੰਤਰੀ ਮੰਡਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਅਸ਼ਟਪ੍ਰਧਾਨ |
19. | ਸ਼ਿਵਾਜੀ ਦੇ ਪ੍ਰਧਾਨਮੰਤਰੀ ਨੂੰ ਕੀ ਕਿਹਾ ਜਾਂਦਾ ਸੀ? | ਪੇਸ਼ਵਾ |
20. | ਸ਼ੰਭਾਜੀ ਕਿਸਦਾ ਲੜਕਾ ਸੀ? | ਸ਼ਿਵਾਜੀ |
21. | ਸ਼ੰਭਾਜੀ ਤੋਂ ਬਾਅਦ ਗੱਦੀ ਤੇ ਕੌਣ ਬੈਠਾ? | ਰਾਜਾਰਾਮ |
22. | ਰਾਜਾਰਾਮ ਕੌਣ ਸੀ? | ਸ਼ਿਵਾਜੀ ਦਾ ਲੜਕਾ/ਸੰਭਾਜੀ ਦਾ ਭਰਾ |
23. | ਤਾਰਾਬਾਈ ਕੌਣ ਸੀ? | ਰਾਜਾਰਾਮ ਦੀ ਪਤਨੀ |
24. | ਮਰਾਠਾ ਰਾਜ ਦੀ ਦਫ਼ਤਰੀ ਭਾਸ਼ਾ ਕਿਹੜੀ ਸੀ? | ਮਰਾਠੀ |
25. | ਸ਼ਿਵਾਜੀ ਦੇ ਪ੍ਰਸ਼ਾਸਨਕ ਸੁਧਾਰਾਂ ਵਿੱਚ ਕਿਸਦੀ ਝਲਕ ਵੇਖੀ ਜਾ ਸਕਦੀ ਹੈ? | ਅਹਿਮਦਨਗਰ ਦੇ ਮਲਿਕ ਅੰਬਰ ਦੀ |
26. | ਮਰਾਠਾ ਰਾਜ ਵਿੱਚ ਅਮਾਤਿਆ ਜਾਂ ਮਜੂਮਦਾਰ ਕਿਸ ਨਾਲ ਸੰਬੰਧਤ ਸੀ? | ਆਮਦਨ ਅਤੇ ਵਿੱਤ ਨਾਲ |
27. | ਮਰਾਠਾ ਧਾਰਮਿਕ ਮਾਮਲਿਆਂ ਅਤੇ ਦਾਨ ਆਦਿ ਨਾਲ ਸੰਬੰਧਤ ਕਾਰਜਾਂ ਲਈ ਕਿਸਦੀ ਨਿਯੁਕਤੀ ਕਰਦੇ ਸਨ? | ਪੰਡਿਤਰਾਓ ਦੀ |
28. | ਮਰਾਠਾ ਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ? | ਪਿੰਡ |
29. | ਮਰਾਠਾ ਰਾਜ ਵਿੱਚ ਪਿੰਡ ਦਾ ਪ੍ਰਬੰਧ ਕਿਸਦੇ ਅਧੀਨ ਹੁੰਦਾ ਸੀ? | ਪਟੇਲ ਅਧੀਨ |
30. | ਦੇਸ਼ਮੁੱਖ, ਦੇਸ਼ਪਾਂਡੇ, ਪਾਟਿਲ ਅਤੇ ਕੁਲਕਰਨੀ ਕਿਸ ਵਿਭਾਗ ਨਾਲ ਸੰਬੰਧਤ ਸਨ? | ਮਾਲ ਵਿਭਾਗ ਨਾਲ |
31. | ਸ਼ਿਵਾਜੀ ਨੇ ਭੂਮੀ ਪ੍ਰਬੰਧ ਨਾਲ ਸੰਬੰਧਤ ਕਿਹੜੀ ਪ੍ਰਣਾਲੀ ਨੂੰ ਖਤਮ ਕੀਤਾ? | ਜਿੰਮੀਦਾਰੀ ਪ੍ਰਣਾਲੀ |
32. | ਸ਼ਿਵਾਜੀ ਨੇ ਜਿੰਮੀਦਾਰੀ ਪ੍ਰਣਾਲੀ ਦੀ ਥਾਂ ਤੇ ਕਿਹੜੀ ਪ੍ਰਣਾਲੀ ਪ੍ਰਚਲਿਤ ਕੀਤੀ? | ਰਈਅਤਵਾੜੀ ਪ੍ਰਣਾਲੀ |
33. | ਮਰਾਠਾ ਰਾਜ ਵਿੱਚ ਭੂਮੀ ਨੂੰ ਮਾਪਣ ਲਈ ਕਿਹੜੇ ਗਜ ਦੀ ਵਰਤੋਂ ਕੀਤੀ ਜਾਂਦੀ ਸੀ? | ਕਾਠੀ ਗਜ਼ ਦੀ |
34. | ਮਰਾਠਾ ਰਾਜ ਦੇ ਦੋ ਮੁੱਖ ਕਰ ਕਿਹੜੇ ਸਨ? | ਚੌਥ ਅਤੇ ਸਰਦੇਸ਼ਮੁੱਖੀ |
35. | ਚੌਥ ਉਤਪਾਦਨ ਦਾ ਕਿੰਨਾ ਭਾਗ ਹੁੰਦਾ ਸੀ? | ਇੱਕ ਚੌਥਾਈ |
36. | ਸਰਦੇਸ਼ ਮੁੱਖੀ ਉਤਪਾਦਨ ਦਾ ਕਿੰਨੇ ਫ਼ੀਸਦੀ ਹੁੰਦਾ ਸੀ? | ਦਸ ਫੀਸਦੀ |
37. | ਸਰੰਜਮ ਅਤੇ ਮੋਕਸ ਕੀ ਸਨ? | ਜਾਗੀਰਾਂ ਦੀਆਂ ਕਿਸਮਾਂ |
38. | ਜਾਗੀਰਾਂ ਕਿਸਨੂੰ ਦਿੱਤੀਆਂ ਜਾਂਦੀਆਂ ਸਨ? | ਉੱਚ ਅਧਿਕਾਰੀਆਂ ਨੂੰ |
39. | ਮਰਾਠਾ ਰਾਜ ਵਿੱਚ ਸੇਨਾਪਤੀ ਨੂੰ ਕੀ ਕਿਹਾ ਜਾਂਦਾ ਸੀ? | ਸਾਰ-ਏ-ਨੌਬਾਤ |
40. | ਕਿਲ੍ਹੇ ਦੇ ਅਧਿਕਾਰੀ ਨੂੰ ਕੀ ਕਿਹਾ ਜਾਂਦਾ ਸੀ? | ਕਿਲ੍ਹਾਦਾਰ |
41. | ਪੈਦਲ ਸੈਨਾ ਦਾ ਇੱਕ ਟੁਕੜੀ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ? | ਨਾਇਕ |
42. | ਇੱਕ ਹਵਲਦਾਰ ਅਧੀਨ ਕਿੰਨੇ ਨਾਇਕ ਹੁੰਦੇ ਸਨ? | 5 |
43. | ਪੈਦਲ ਸੈਨਿਕਾਂ ਨੂੰ ਕੀ ਕਿਹਾ ਜਾਂਦਾ ਸੀ? | ਪਾਇਕ |
44. | ਸਭ ਤੋਂ ਪਹਿਲਾ ਪੇਸ਼ਵਾ ਕੌਣ ਸੀ? | ਬਾਲਾਜੀ ਵਿਸ਼ਵਨਾਥ |
45. | ਪੇਸ਼ਵਾ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਸੀ? | ਪੂਨੇ |
46. | ਸ਼ਿਵਾਜੀ ਨਾਲ ਲੜਣ ਵਾਲਾ ਮਜਾਲ ਖਾਂ ਕਿੱਥੋਂ ਦਾ ਸ਼ਾਸਕ ਸੀ? | ਬੀਜਾਪੁਰ ਦਾ |
47. | ਸ਼ਿਵਾਜੀ ਦੇ ਹਮਲੇ ਵਿੱਚ ਸ਼ਾਇਸਤਾ ਖਾਂ ਦੀਆਂ ਕਿੰਨੀਆਂ ਉਂਗਲਾਂ ਵੱਢੀਆਂ ਗਈਆਂ? | 3 |
48. | ਸ਼ਿਵਾਜੀ ਨੇ ਸ਼ਾਇਸਤਾ ਖਾਂ ਤੇ ਕਿਸ ਸਥਾਨ ਤੇ ਹਮਲਾ ਕੀਤਾ? | ਪੂਨਾ |
49. | ਸ਼ਿਵਾਜੀ ਨੇ ਕਿਸ ਨਾਲ ਪੁਰੰਧਰ ਦੀ ਸੰਧੀ ਕੀਤੀ? | ਜੈ ਸਿੰਘ |
50. | ਸ਼ਿਵਾਜੀ ਦੀ ਤਾਜ਼ਪੋਸੀ ਕਿੱਥੇ ਹੋਈ? | ਰਾਏਗੜ੍ਹ |
51. | ਸ਼ਿਵਾਜੀ ਨੇ ਕੋਂਡਨ ਦੇ ਕਿਲ੍ਹੇ ਨੂੰ ਕੀ ਨਾਂ ਦਿੱਤਾ? | ਸਿੰਹਗੜ੍ਹ |
52. | ਸ਼ਿਵਾਜੀ ਦੇ ਰਾਜ ਵਿੱਚ ਕਿਸਾਨਾਂ ਨੂੰ ਆਪਣੀ ਉਪਜ ਦਾ ਕਿੰਨਾ ਭਾਗ ਕਰ ਦੇ ਰੂਪ ਵਿੱਚ ਦੇਣਾ ਪੈਂਦਾ ਸੀ? | ਲੱਗਭਗ ਚਾਲ੍ਹੀ ਫੀਸਦੀ |
53. | ਸ਼ਿਵਾਜੀ ਦੀ ਸਮੁੰਦਰੀ ਸ਼ਕਤੀ ਦਾ ਕੇਂਦਰ ਕਿਹੜਾ ਸਥਾਨ ਸੀ? | ਕੋਲਾਬਾ |
54. | ਸ਼ਿਵਾਜੀ ਅਧੀਨ ਭੂਮੀ ਨੂੰ ਕਿਹੜੇ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ? | ਪੋਲਜ਼, ਪਰੌਤੀ, ਚਾਚਰ, ਬੰਜਰ |
55. | ਸ਼ਿਵਾਜੀ ਅਧੀਨ ਪ੍ਰਾਂਤ ਦੇ ਮੁੱਖੀ ਨੂੰ ਕੀ ਕਹਿੰਦੇ ਸਨ? | ਵਾਇਸਰਾਏ |
56. | ਸ਼ਿਵਾਜੀ ਦੇ ਅਧੀਨ 25 ਘੋੜਸਵਾਰਾਂ ਦੀ ਟੁਕੜੀ ਦਾ ਮੁੱਖੀ ਕੀ ਅਖਵਾਉਂਦਾ ਸੀ? | ਹਵਲਦਾਰ |
57. | ਮਰਾਠਾ ਸਾਮਰਾਜ ਦਾ ਦੂਜਾ ਸੰਸਥਾਪਕ ਕਿਸਨੂੰ ਮੰਨਿਆ ਜਾਂਦਾ ਹੈ? | ਪੇਸ਼ਵਾ ਬਾਲਾਜੀ ਵਿਸ਼ਵਨਾਥ ਨੂੰ |
58. | ਸ਼ਿਵਾਜੀ ਦੁਆਰਾ ਬਣਾਏ ਗਏ ਮਰਾਠਾ ਰਾਜ ਨੂੰ ਕੀ ਨਾਂ ਦਿੱਤਾ ਗਿਆ? | ਸਵਰਾਜ |
59. | 1700 ਈ: ਤੋਂ 1707 ਈ: ਤੱਕ ਸ਼ਾਸ਼ਨ ਕਰਨ ਵਾਲੀ ਤਾਰਾਬਾਈ ਕਿਸ ਮਰਾਠਾ ਸ਼ਾਸਕ ਦੀ ਪਤਨੀ ਸੀ? | ਰਾਜਾ ਰਾਮ |
60. | ਪੇਸ਼ਵਾ ਦੇ ਪੂਨੇ ਵਿਖੇ ਮੁੱਖ ਦਫ਼ਤਰ ਨੂੰ ਕੀ ਨਾਂ ਨਾਲ ਜਾਣਿਆ ਜਾਂਦਾ ਸੀ? | ਹਜ਼ੂਰ ਦਫ਼ਤਰ |
61. | ਸ਼ਿਵਾਜੀ ਦੇ ਸ਼ਾਸਨ ਦੀ ਰਾਜਧਾਨੀ ਕਿਹੜੀ ਸੀ? | ਰਾਇਗੜ੍ਹ |
62. | 1802 ਦੀ ਭਸੀਨ ਦੀ ਸੰਧੀ ਕਿਹੜੀਆਂ ਦੋ ਸ਼ਕਤੀਆਂ ਵਿਚਕਾਰ ਹੋਈ? | ਅੰਗਰੇਜ ਅਤੇ ਪੇਸ਼ਵਾ |