ਭਾਰਤ ਵਿੱਚ ਸੰਘੀ ਵਿਵਸਥਾ
1) | ਭਾਰਤ ਵਿੱਚ ਕਿਸ ਪ੍ਰਕਾਰ ਦੀ ਸ਼ਾਸਨ ਵਿਵਸਥਾ ਹੈ? | ਸੰਘੀ ਸ਼ਾਸਨ ਵਿਵਸਥਾ |
2) | ਸੰਘੀ ਵਿਵਸਥਾ ਤੋਂ ਕੀ ਭਾਵ ਹੈ? | ਕੇਂਦਰ ਅਤੇ ਰਾਜਾਂ ਵਿਚਕਾਰ ਸੰਬੰਧ |
3) | ਸੰਵਿਧਾਨ ਦੇ ਕਿਸ ਭਾਗ ਵਿੱਚ ਰਾਜਾਂ ਅਤੇ ਕੇਂਦਰ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ? | ਭਾਗ 11 |
4) | ਕੇਂਦਰ ਅਤੇ ਸ਼ਕਤੀਆਂ ਦੀ ਵੰਡ ਲਈ ਕਿੰਨੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ? | 3 ਸੰਘ ਸੂਚੀ, ਰਾਜ ਸੂਚੀ, ਸਮਵਰਤੀ ਸੂਚੀ |
5) | ਸੰਘ ਸੂਚੀ ਵਿੱਚ ਕਿੰਨੇ ਵਿਸ਼ੇ ਹਨ? | 100 |
6) | ਸ਼ੁਰੂ ਵਿੱਚ ਸੰਘ ਸੂਚੀ ਵਿੱਚ ਕਿੰਨੇ ਵਿਸ਼ੇ ਸਨ? | 97 |
7) | ਸੰਘ ਸੂਚੀ ਵਿੱਚ ਸ਼ਾਮਿਲ ਵਿਸ਼ਿਆਂ ਤੇ ਕਾਨੂੰਨ ਕੌਣ ਬਣਾ ਸਕਦਾ ਹੈ? | ਕੇਂਦਰ ਸਰਕਾਰ/ ਸੰਸਦ |
8) | ਰਾਜ ਸੂਚੀ ਵਿੱਚ ਕਿੰਨੇ ਵਿਸ਼ੇ ਹਨ? | 59 |
9) | ਸ਼ੁਰੂ ਵਿੱਚ ਰਾਜ ਸੂਚੀ ਵਿੱਚ ਕਿੰਨੇ ਵਿਸ਼ੇ ਸਨ? | 66 |
10) | ਰਾਜ ਸੂਚੀ ਵਿੱਚ ਸ਼ਾਮਿਲ ਵਿਸਿਆਂ ਤੇ ਕੌਣ ਕਾਨੂੰਨ ਬਣਾ ਸਕਦਾ ਹੈ? | ਰਾਜ ਸਰਕਾਰ |
11) | ਸਮਵਰਤੀ ਸੂਚੀ ਵਿੱਚ ਕਿੰਨੇ ਵਿਸ਼ੇ ਹਨ? | 52 |
12) | ਸ਼ੁਰੂ ਵਿੱਚ ਸਮਵਰਤੀ ਸੂਚੀ ਵਿੱਚ ਕਿੰਨੇ ਵਿਸ਼ੇ ਸਨ? | 47 |
13) | ਸਮਵਰਤੀ ਸੂਚੀ ਵਿੱਚ ਸ਼ਾਮਿਲ ਵਿਸ਼ਿਆਂ ਤੇ ਕੌਣ ਕਾਨੂੰਨ ਬਣਾ ਸਕਦਾ ਹੈ? | ਕੇਂਦਰ ਅਤੇ ਰਾਜ ਸਰਕਾਰ ਦੋਵੇਂ |
14) | ਜੇਕਰ ਕੇਂਦਰ ਅਤੇ ਰਾਜ ਸਰਕਾਰ ਦੋਵੇਂ ਹੀ ਸਮਵਰਤੀ ਸੂਚੀ ਵਿੱਚ ਸ਼ਾਮਿਲ ਇੱਕੋ ਵਿਸ਼ੇ ਤੇ ਕਾਨੂੰਨ ਬਣਾਉਂਦੀਆਂ ਹਨ ਤਾਂ ਕਿਸ ਦੁਆਰਾ ਬਣਾਏ ਗਏ ਕਾਨੂੰਨ ਨੂੰ ਮੰਜੂਰ ਕੀਤਾ ਜਾਵੇਗਾ? | ਕੇਂਦਰ ਸਰਕਾਰ ਦੁਆਰਾ |
15) | ਸਰਕਾਰੀਆ ਆਯੋਗ ਕਿਸ ਨਾਲ ਸਬੰਧਤ ਸੀ? | ਕੇਂਦਰ-ਰਾਜ ਸਬੰਧਾਂ ਨਾਲ |
16) | ਸੰਵਿਧਾਨ ਦੀ ਕਿਹੜੀ ਅਨੁਸੂਚੀ ਅਨੁਸਾਰ ਕੇਂਦਰ ਅਤੇ ਰਾਜ ਵਿਚਕਾਰ ਵਿਧਾਨਕ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ? | ਸੱਤਵੀਂ |
17) | ਰਾਜ ਅਤੇ ਕੇਂਦਰ ਵਿਚਕਾਰ ਸਬੰਧਾਂ ਅਤੇ ਸ਼ਕਤੀ ਸੰਤੁਲਨ ਲਈ ਕਿਹੜੇ ਕਮਿਸ਼ਨ ਦੀ ਸਥਾਪਨਾ 1983 ਈ: ਵਿੱਚ ਕੀਤੀ ਗਈ? | ਸਰਕਾਰੀਆ ਕਮਿਸ਼ਨ |
18) | ਭਾਰਤੀ ਸੰਵਿਧਾਨ ਵਿੱਚ ਸੰਘੀ ਪ੍ਰਣਾਲੀ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ? | ਕੈਨੇਡਾ ਦੇ ਸੰਵਿਧਾਨ ਤੋਂ |
19) | ਭਾਰਤੀ ਸੰਘੀ ਵਿਵਸਥਾ ਅਤੇ ਅਮਰੀਕੀ ਸੰਘੀ ਵਿਵਸਥਾ ਵਿੱਚ ਕਿਹੜੀ ਚੀਜ ਇੱਕੋ ਜਿਹੀ ਹੈ? | ਸੰਵਿਧਾਨਕ ਵਿਆਖਿਆ ਲਈ ਸੁਪਰੀਮ ਕੋਰਟ |
20) | ਭਾਰਤੀ ਸੰਵਿਧਾਨ ਵਿੱਚ ਸਮਵਰਤੀ ਸੂਚੀ ਦੀ ਧਾਰਨਾ ਕਿਸ ਦੇਸ਼ ਤੋਂ ਲਈ ਗਈ ਹੈ? | ਆਸਟ੍ਰੇਲੀਆ ਤੋਂ |
21) | ਭਾਰਤ ਸ਼ਾਸਨ ਕਾਨੂੰਨ 1919 ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਮੌਂਟਗੇਉ-ਚੇਮਸਫੋਰਡ ਕਾਨੂੰਨ |
22) | ਕਿਹੜੇ ਕਾਨੂੰਨ ਦੁਆਰਾ ਕੇਂਦਰ ਅਤੇ ਰਾਜ ਵਿਚਕਾਰ ਵਿਸ਼ਿਆਂ ਦੀ ਵੰਡ ਕੀਤੀ ਗਈ? | ਮੌਂਟਗੇਉ-ਚੇਮਸਫੋਰਡ ਕਾਨੂੰਨ |
23) | ਮੌਂਟਗੇਉ-ਚੇਮਸਫੋਰਡ ਕਾਨੂੰਨ ਦੁਆਰਾ ਲਾਗੂ ਕੀਤੀ ਗਈ ਸ਼ਾਸਨ ਪ੍ਰਣਾਲੀ ਨੂੰ ਕੀ ਨਾਂ ਦਿੱਤਾ ਜਾਂਦਾ ਹੈ? | ਦੂਹਰੀ ਸ਼ਾਸਨ ਪ੍ਰਣਾਲੀ |
24) | ਪਹਿਲੀ ਵਾਰ ਦੋ ਸਦਨੀ ਵਿਧਾਨ ਮੰਡਲ ਦੀ ਵਿਵਸਥਾ ਕਿਹੜੇ ਕਾਨੂੰਨ ਦੁਆਰਾ ਕੀਤੀ ਗਈ? | ਮੌਂਟਗੇਉ-ਚੇਮਸਫੋਰਡ ਕਾਨੂੰਨ |
25) | ਭਾਰਤ ਸਰਕਾਰ ਕਾਨੂੰਨ 1935 ਦੁਆਰਾ ਸ਼ਕਤੀਆਂ ਦੀ ਵੰਡ ਕਿੰਨੀਆਂ ਸੂਚੀਆਂ ਦੇ ਅਧਾਰ ਤੇ ਕੀਤੀ ਗਈ? | 3 (ਸੰਘੀ, ਰਾਜ ਅਤੇ ਸਮਵਰਤੀ ਸੂਚੀ) |
26) | ਕੇਂਦਰ ਵਿੱਚ ਦੂਹਰੀ ਸ਼ਾਸਨ ਪ੍ਰਣਾਲੀ ਦਾ ਆਰੰਭ ਕਿਹੜੇ ਕਾਨੂੰਨ ਦੁਆਰਾ ਕੀਤਾ ਗਿਆ? | ਭਾਰਤ ਸਰਕਾਰ ਕਾਨੂੰਨ 1935 ਦੁਆਰਾ |
27) | ਸਿੱਖਿਆ ਕਿਸ ਸੂਚੀ ਵਿੱਚ ਆਉਂਦਾ ਹੈ? | ਸਮਵਰਤੀ ਸੂਚੀ |
28) | ਪਹਿਲਾਂ ਸਿੱਖਿਆ ਕਿਸ ਸੂਚੀ ਅਧੀਨ ਦਰਜ ਸੀ? | ਰਾਜ ਸੂਚੀ |
29) | ਕਿਸ ਸੰਵਿਧਾਨਕ ਸੋਧ ਰਾਹੀਂ ਸਿੱਖਿਆ ਨੂੰ ਰਾਜ ਸੂਚੀ ਤੋਂ ਸਮਵਰਤੀ ਸੂਚੀ ਵਿੱਚ ਤਬਦੀਲ ਕਰ ਦਿੱਤਾ ਗਿਆ? | 42ਵੀਂ ਸੰਵਿਧਾਨਕ ਸੋਧ ਰਾਹੀਂ |
30) | 42ਵੀਂ ਸੰਵਿਧਾਨਕ ਸੋਧ ਕਿਸ ਸਾਲ ਹੋਈ? | 1976 |
31) | 42ਵੀਂ ਸੰਵਿਧਾਨਕ ਸੋਧ ਰਾਹੀਂ ਕਿਹੜੇ 5 ਵਿਸ਼ਿਆਂ ਨੂੰ ਰਾਜ ਸੂਚੀ ਤੋਂ ਸਮਵਰਤੀ ਸੂਚੀ ਵਿੱਚ ਤਬਦੀਲ ਕੀਤਾ ਗਿਆ? | ਸਿੱਖਿਆ, ਜੰਗਲ, ਵੱਟੇ, ਜੰਗਲੀ ਜੀਵਾਂ ਅਤੇ ਪੰਛੀਆਂ ਦੀ ਸੁਰੱਖਿਆ, ਨਿਆਂ ਪ੍ਰਬੰਧ |