ਬੁੱਧ ਮੱਤ ਅਤੇ ਜੈਨ ਮੱਤ
1. | ਬੁੱਧ ਅਤੇ ਜੈਨ, ਦੋਵਾਂ ਧਰਮਾਂ ਦੇ ਉਪਦੇਸ਼ ਮੁੱਖ ਰੂਪ ਵਿੱਚ ਕਿਸਦੇ ਸ਼ਾਸਨਕਾਲ ਵਿੱਚ ਦਿੱਤੇ ਗਏ? | ਬਿੰਬਿਸਾਰ |
2. | ਛੇਵੀਂ ਸਦੀ ਈ: ਪੂ: ਵਿੱਚ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਕਿਹੜਾ ਸੀ? | ਮਗਧ |
3. | ਜੈਨ ਧਰਮ ਦਾ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ? | ਸਵਾਮੀ ਮਹਾਂਵੀਰ |
4. | ਜੈਨ ਧਰਮ ਵਿੱਚ ਗੁਰੂ ਨੂੰ ਕੀ ਕਿਹਾ ਜਾਂਦਾ ਹੈ? | ਤੀਰਥਾਂਕਰ |
5. | ਜੈਨ ਧਰਮ ਦਾ ਪਹਿਲਾ ਤੀਰਥਾਂਕਰ ਕੌਣ ਸੀ? | ਰਿਸ਼ਭਨਾਥ |
6. | ਜੈਨ ਧਰਮ ਨਾਲ ਸੰਬੰਧਤ ਦਿਲਵਾੜਾ ਮੰਦਰ ਕਿੱਥੇ ਸਥਿਤ ਹਨ? | ਮਾਊਂਟ ਆਬੂ(ਰਾਜਸਥਾਨ) |
7. | ਰਿਸ਼ਭਨਾਥ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਆਦਿਨਾਥ, ਆਦਿਸ਼ਵਰ, ਯੁਗਾਦਿਦੇਵ, ਨਭੇਯਾ, ਪ੍ਰਥਮਾਰਾਜੇਸ਼ਵਰ |
8. | ਰਿਸ਼ਭਨਾਥ ਦਾ ਜਨਮ ਕਿੱਥੇ ਹੋਇਆ ਸੀ? | ਅਯੋਧਿਆ |
9. | ਰਿਸ਼ਭਨਾਥ ਦਾ ਚਿੰਨ੍ਹ ਕਿਹੜਾ ਮੰਨਿਆ ਜਾਂਦਾ ਹੈ? | ਬਲਦ |
10. | ਕਿਸ ਜੈਨ ਤੀਰਥਾਂਕਰ ਨੂੰ ਕਾਲੀਕਲਕਲਪਤਾਰੂ ਕਿਹਾ ਜਾਂਦਾ ਹੈ? | ਪਾਰਸ਼ਵਨਾਥ |
11. | ਪਾਰਸ਼ਵਨਾਥ ਦਾ ਜਨਮ ਮਹਾਂਵੀਰ ਤੋਂ ਕਿੰਨੇ ਸਾਲ ਪਹਿਲਾਂ ਹੋਇਆ? | 273 ਸਾਲ |
12. | ਪਾਰਸ਼ਵਨਾਥ ਕਿੱਥੋਂ ਦਾ ਰਾਜਕੁਮਾਰ ਸੀ? | ਬਨਾਰਸ |
13. | ਸਵਾਮੀ ਮਹਾਂਵੀਰ ਜੈਨ ਧਰਮ ਦੇ ਕਿੰਨਵੇਂ ਤੀਰਥਾਂਕਰ ਸਨ? | 24ਵੇਂ |
14. | ਸਵਾਮੀ ਮਹਾਂਵੀਰ ਦਾ ਕਿਹੜਾ ਚਿੰਨ੍ਹ ਮੰਨਿਆ ਜਾਂਦਾ ਹੈ? | ਸ਼ੇਰ |
15. | ਸਵਾਮੀ ਮਹਾਂਵੀਰ ਦੀ ਸੰਨਿਆਸ ਪੱਧਤੀ ਨੂੰ ਕੀ ਨਾਂ ਦਿੱਤਾ ਗਿਆ ਹੈ? | ਨਿਰਗ੍ਰੰਥ |
16. | ਨਿਰਗ੍ਰੰਥ ਤੋਂ ਕੀ ਭਾਵ ਹੈ? | ਬੰਧਨਾਂ ਤੋਂ ਰਹਿਤ |
17. | ਸਵਾਮੀ ਮਹਾਂਵੀਰ ਦਾ ਜਨਮ ਕਦੋਂ ਹੋਇਆ? | 599ਈ: |
18. | ਸਵਾਮੀ ਮਹਾਂਵੀਰ ਦਾ ਜਨਮ ਕਿੱਥੇ ਹੋਇਆ? | ਵੈਸ਼ਾਲੀ, ਨੇੜੇ ਕੁੰਡਗਰਾਮ, ਬਿਹਾਰ |
19. | ਮਹਾਂਵੀਰ ਸਵਾਮੀ ਦਾ ਬਚਪਨ ਦਾ ਕੀ ਨਾਂ ਸੀ? | ਵਰਧਮਾਨ |
20. | ਮਹਾਂਵੀਰ ਸਵਾਮੀ ਦੇ ਪਿਤਾ ਜੀ ਦਾ ਨਾਂ ਕੀ ਸੀ? | ਸਿਧਾਰਥ |
21. | ਮਹਾਂਵੀਰ ਸਵਾਮੀ ਦੇ ਮਾਤਾ ਜੀ ਦਾ ਨਾਂ ਕੀ ਸੀ? | ਤ੍ਰਿਸ਼ਲਾ |
22. | ਮਹਾਂਵੀਰ ਸਵਾਮੀ ਦੇ ਪਿਤਾ ਕਿਸ ਕਬੀਲੇ ਦੇ ਮੁੱਖੀ ਸਨ? | ਜਨਤ੍ਰਿਕਾ |
23. | ਮਹਾਂਵੀਰ ਸਵਾਮੀ ਦਾ ਵਿਆਹ ਕਿਸ ਨਾਲ ਹੋਇਆ? | ਰਾਜਕੁਮਾਰੀ ਯਸ਼ੋਦਾ ਨਾਲ |
24. | ਮਹਾਂਵੀਰ ਸਵਾਮੀ ਦੀ ਪੁੱਤਰੀ ਦਾ ਨਾਂ ਕੀ ਸੀ? | ਪ੍ਰਿਆ ਦਰਸ਼ਨਾ ਜਾਂ ਅਨੋਜਾ |
25. | ਜਮਾਲੀ ਕੌਣ ਸੀ? | ਮਹਾਂਵੀਰ ਸਵਾਮੀ ਦਾ ਜਵਾਈ |
26. | ਮਹਾਂਵੀਰ ਸਵਾਮੀ ਕਿੰਨੀ ਉਮਰ ਵਿੱਚ ਗਿਆਨ ਪ੍ਰਾਪਤੀ ਲਈ ਘਰੋਂ ਗਏ? | 30 ਸਾਲ ਦੀ ਉਮਰ ਵਿੱਚ |
27. | ਮਹਾਂਵੀਰ ਸਵਾਮੀ ਨੇ ਘਰ ਛੱਡਣ ਤੋਂ ਪਹਿਲਾਂ ਕਿਸਤੋਂ ਇਜ਼ਾਜਤ ਲਈ? | ਭਰਾ ਨੰਦੀਵਰਮਨ ਤੋਂ |
28. | ਮਹਾਂਵੀਰ ਸਵਾਮੀ ਨੂੰ ਗਿਆਨ ਪ੍ਰਾਪਤੀ ਕਿੰਨੀ ਉਮਰ ਵਿੱਚ ਹੋਈ? | 42 ਸਾਲ ਦੀ ਉਮਰ ਵਿੱਚ |
29. | ਮਹਾਂਵੀਰ ਸਵਾਮੀ ਨੂੰ ਗਿਆਨ ਪ੍ਰਾਪਤੀ ਕਿਹੜੀ ਨਦੀ ਦੇ ਨੇੜੇ ਹੋਈ? | ਰਿਜੁਪਾਲਿਕਾ ਨਦੀ |
30. | ਮਹਾਂਵੀਰ ਸਵਾਮੀ ਨੂੰ ਗਿਆਨ ਪ੍ਰਾਪਤੀ ਕਿੱਥੇ ਹੋਈ? | ਜਰਿਮਥਿਕ ਗ੍ਰਾਮ ਵਿਖੇ |
31. | ਖਜੁਰਾਹੋ ਜੈਨ ਮੰਦਰਾਂ ਦਾ ਨਿਰਮਾਣ ਕਿਸ ਵੰਸ਼ ਦੇ ਸ਼ਾਸਕਾਂ ਦੁਆਰਾ ਕਰਵਾਇਆ ਗਿਆ? | ਚੰਦੇਲ |
32. | ਮਹਾਂਵੀਰ ਸਵਾਮੀ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ? | ਪਾਵਾਪੁਰੀ |
33. | ਮਹਾਂਵੀਰ ਸਵਾਮੀ ਨੇ ਆਪਣਾ ਪਹਿਲਾ ਉਪਦੇਸ਼ ਕਿੰਨੇ ਪੈਰੋਕਾਰਾਂ ਨੂੰ ਦਿੱਤਾ? | 11 |
34. | ਵਰਧਮਾਨ ਜਿੰਨ ਤੋਂ ਕੀ ਭਾਵ ਹੈ? | ਇੰਦਰੀਆਂ ਦਾ ਜੇਤੂ |
35. | ਮਹਾਂਵੀਰ ਤੋਂ ਕੀ ਭਾਵ ਹੈ? | ਮਹਾਨ ਜੇਤੂ |
36. | ਮਹਾਂਵੀਰ ਸਵਾਮੀ ਦੇ ਪ੍ਰਸਿੱਧ ਪ੍ਰਚਾਰ ਕੇਂਦਰ ਕਿਹੜੇ ਸਨ? | ਰਾਜਗ੍ਰਹਿ, ਵੈਸ਼ਾਲੀ, ਕੌਸ਼ਲ, ਮਿਥਲਾ, ਵਿਦੇਹ, ਅੰਗ |
37. | ਮਹਾਂਵੀਰ ਸਵਾਮੀ ਨੇ ਕਿੰਨੇ ਵਰ੍ਹੇ ਪ੍ਰਚਾਰ ਕੀਤਾ? | 30 ਵਰ੍ਹੇ |
38. | ਮਹਾਂਵੀਰ ਸਵਾਮੀ ਨੂੰ ਨਿਰਵਾਣ ਕਦੋਂ ਅਤੇ ਕਿੱਥੇ ਪ੍ਰਾਪਤ ਹੋਇਆ? | 527 ਈ:ਪੂ:, ਪਾਵਾ ਪੁਰੀ ਵਿਖੇ |
39. | ਪਾਵਾ ਪੁਰੀ ਨੂੰ ਅੱਜਕੱਲ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਪਟਨਾ |
40. | ਮਹਾਂਵੀਰ ਸਵਾਮੀ ਦੇ ਕਿੰਨੇ ਪੈਰੋਕਾਰ ਸਨ? | ਲੱਗਭਗ 14000 |
41. | ਮਹਾਂਵੀਰ ਸਵਾਮੀ ਨੇ ਆਪਣੇ ਪੈਰੋਕਾਰਾਂ ਨੂੰ ਕਿੰਨੇ ਰਤਨਾਂ ਤੇ ਚੱਲਣ ਲਈ ਕਿਹਾ? | 3 |
42. | ਮਹਾਂਵੀਰ ਸਵਾਮੀ ਦੇ ਤਿੰਨ ਰਤਨ ਕਿਹੜੇ ਸਨ? | ਸੱਚੀ ਸ਼ਰਧਾ, ਸੱਚਾ ਗਿਆਨ, ਸੱਚਾ ਆਚਰਨ |
43. | ਜੈਨ ਧਰਮ ਅਨੁਸਾਰ ਮਨੁੱਖ ਨੂੰ ਕਿੰਨੇ ਅਨੁਵਰਤਾਂ ਦਾ ਪਾਲਣ ਕਰਨਾ ਚਾਹੀਦਾ ਹੈ? | 5 |
44. | ਜੈਨ ਧਰਮ ਦੇ ਪੰਜ ਅਨੁਵਰਤ ਕਿਹੜੇ ਹਨ? | ਅਹਿੰਸਾ, ਸਤਯ, ਅਸੇਤਯਾ, ਅਪਰਗ੍ਰਿਹਾ, ਬ੍ਰਹਮਚਾਰੀਆ |
45. | ਪਹਿਲੇ 4 ਅਨੁਵਰਤ ਕਿਸ ਦੁਆਰਾ ਦੱਸੇ ਗਏ? | ਪਾਰਸ਼ਵਨਾਥ |
46. | ਜੈਨ ਧਰਮ ਦਾ 5ਵਾਂ ਅਨੁਵਰਤ ਬ੍ਰਹਮਚਾਰੀਆ ਕਿਸ ਦੁਆਰਾ ਦੱਸਿਆ ਗਿਆ? | ਮਹਾਂਵੀਰ |
47. | ਪੰਜ ਅਨੁਵਰਤਾਂ ਦਾ ਪਾਲਣ ਕਰਨ ਵਾਲੇ ਜੈਨ ਸੰਤ ਨੂੰ ਕੀ ਕਿਹਾ ਜਾਂਦਾ ਹੈ? | ਮਹਾਂਵਰਤ |
48. | ਦਿਲਵਾੜਾ ਮੰਦਰ ਕਿਸ ਧਰਮ ਨਾਲ ਸੰਬੰਧਤ ਹੈ? | ਜੈਨ ਧਰਮ ਨਾਲ |
49. | ਜੈਨ ਧਰਮ ਅਨੁਸਾਰ ਮਨੁੱਖ ਦੇ ਜੀਵਨ ਦਾ ਮੁੱਖ ਉਦੇਸ਼ ਕੀ ਹੈ? | ਨਿਰਵਾਣ ਪ੍ਰਾਪਤੀ |
50. | ਕਿਹੜੇ ਸ਼ਾਸਕ ਦੇ ਸਮੇਂ ਜੈਨ ਧਰਮ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ? | ਚੰਦਰਗੁਪਤ ਮੌਰੀਆ |
51. | ਜੈਨ ਧਰਮ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ? | ਦਿਗੰਬਰ ਅਤੇ ਸ਼ਵੇਤਾਂਬਰ |
52. | ਜੈਨ ਧਰਮ ਵਿਚਕਾਰ ਵੰਡ ਦਾ ਮੁੱਖ ਕਾਰਨ ਕੀ ਸੀ? | ਮਗਧ ਦਾ ਭਿਅੰਕਰ ਅਕਾਲ |
53. | ਦਿਗੰਬਰ ਸੰਪਰਦਾਇ ਦਾ ਮੁੱਖੀ ਕੌਣ ਸੀ? | ਭਦਰਬਾਹੂ |
54. | ਜੈਨ ਧਰਮ ਨਾਲ ਸੰਬੰਧਤ ਕਿਸ ਧਾਰਮਿਕ ਪੁਸਤਕ ਵਿੱਚ ਜੈਨ ਤੀਰਥਾਂਕਰਾਂ ਦੀਆਂ ਜੀਵਣੀਆਂ ਹਨ? | ਕਲਪਸੂਤਰ |
55. | ਕਲਪਸੂਤਰ ਦੀ ਰਚਨਾ ਕਿਸਨੇ ਕੀਤੀ? | ਭਦਰਬਾਹੂ ਨੇ |
56. | ਕਲਪਸੂਤਰ ਕਿਸ ਭਾਸ਼ਾ ਵਿੱਚ ਲਿਖੀ ਗਈ? | ਸੰਸਕ੍ਰਿਤ |
57. | ਸ਼ਰਵਨਬੇਲਗੋਲਾ ਕਿਸ ਵਰਤਮਾਨ ਰਾਜ ਵਿੱਚ ਸਥਿਤ ਹੈ? | ਕਰਨਾਟਕ |
58. | ਦਿਗੰਬਰ ਸੰਪਰਦਾਇ ਦੇ ਪੈਰੋਕਾਰ ਕਿਹੜੇ ਕੱਪੜੇ ਪਾਉਂਦੇ ਸਨ? | ਕੱਪੜੇ ਨਹੀਂ ਪਾਉਂਦੇ ਸਨ |
59. | ਸ਼ਵੇਤਾਂਬਰ ਸੰਪਰਦਾਇ ਦਾ ਮੁੱਖੀ ਕੌਣ ਸੀ? | ਸਥੂਲਭਦਰ |
60. | ਸ਼ਵੇਤਾਂਬਰ ਕਿਹੜੇ ਕੱਪੜੇ ਪਾਉਂਦੇ ਸਨ? | ਚਿੱਟੇ ਕੱਪੜੇ |
61. | ਜੈਨ ਧਰਮ ਦੀ ਮੁੱਖ ਭਾਸ਼ਾ ਕਿਹੜੀ ਸੀ? | ਪ੍ਰਕ੍ਰਿਤ |
62. | ਜੈਨ ਮੱਤ ਵਿੱਚ ‘ਸੰਪੂਰਨ ਗਿਆਨ’ ਨੂੰ ਕੀ ਨਾਂ ਦਿੱਤਾ ਗਿਆ ਹੈ? | ਕੈਵਲਯ |
63. | ਪਹਿਲੀ ਜੈਨ ਕੌਂਸਿਲ ਕਿੱਥੇ ਬੁਲਾਈ ਗਈ? | ਪਾਟਲੀਪੁੱਤਰ |
64. | ਪਹਿਲੀ ਜੈਨ ਕੌਂਸਿਲ ਕਿਸ ਦੁਆਰਾ ਬੁਲਾਈ ਗਈ? | ਸਥੂਲਭਦਰ |
65. | ਦਿਗੰਬਰਾਂ ਦਾ ਮੁੱਖੀ ਕੌਣ ਸੀ? | ਭਦਰਬਾਹੂ |
66. | ਦੂਜੀ ਜੈਨ ਕੌਂਸਲ ਕਿੱਥੇ ਬੁਲਾਈ ਗਈ? | ਵੱਲਭੀ |
67. | ਦੂਜੀ ਜੈਨ ਕੌਂਸਲ ਵਿੱਚ ਕਿੰਨੇ ਅੰਗ ਅਤੇ ਉਪਅੰਗ ਤਿਆਰ ਕੀਤੇ ਗਏ? | 12 ਅੰਗ, 12 ਉਪਅੰਗ |
68. | ਬੁੱਧ ਮੱਤ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? | ਗੌਤਮ ਬੁੱਧ |
69. | ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ? | 567 ਈ:ਪੂ: |
70. | ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ? | ਕਪਿਲਵਸਤੂ ਦੇ ਨੇੜੇ ਲੁੰਬਨੀ ਪਿੰਡ ਵਿਖੇ |
71. | ਮਹਾਤਮਾ ਬੁੱਧ ਦੇ ਪਿਤਾ ਦਾ ਨਾਂ ਕੀ ਸੀ? | ਸ਼ੁਧੋਧਨ |
72. | ਮਹਾਤਮਾ ਬੁੱਧ ਦੀ ਮਾਤਾ ਦਾ ਨਾਂ ਕੀ ਸੀ? | ਮਹਾਂਮਾਯਾ |
73. | ਮਹਾਤਮਾ ਬੁੱਧ ਦੇ ਪਿਤਾ ਕਿਹੜੇ ਗਣਰਾਜ ਦੇ ਮੁੱਖੀ ਸਨ? | ਸ਼ਾਕਯ ਗਣਰਾਜ |
74. | ਸ਼ਾਕਯ ਗਣਰਾਜ ਦੀ ਰਾਜਧਾਨੀ ਦਾ ਨਾਂ ਕੀ ਸੀ? | ਕਪਿਲਵਸਤੂ |
75. | ਮਹਾਤਮਾ ਬੁੱਧ ਦੇ ਜਨਮ ਸਮੇਂ ਕਿਹੜੇ ਰਿਸ਼ੀ ਨੇ ਭਵਿੱਖਵਾਣੀ ਕੀਤੀ ਕੀ ਇਹ ਬੱਚਾ ਦੁਨੀਆਂ ਦਾ ਮਹਾਨ ਸਮਰਾਟ ਜਾਂ ਮਹਾਨ ਧਾਰਮਿਕ ਪੁਰਸ਼ ਬਣੇਗਾ? | ਆਸ਼ਿਤ |
76. | ਮਹਾਤਮਾ ਬੁੱਧ ਦਾ ਬਚਪਨ ਦਾ ਨਾਂ ਕੀ ਸੀ? | ਸਿਧਾਰਥ |
77. | ਮਹਾਤਮਾ ਬੁੱਧ ਦੇ ਜਨਮ ਤੋਂ ਕਿੰਨੇ ਦਿਨ ਬਾਅਦ ਉਹਨਾਂ ਦੀ ਮਾਤਾ ਦੀ ਮੌਤ ਹੋਈ? | 7 ਦਿਨ |
78. | ਮਹਾਤਮਾ ਬੁੱਧ ਦਾ ਪਾਲਣ ਪੋਸ਼ਣ ਕਿਸਨੇ ਕੀਤਾ? | ਪਰਜਾਪਤੀ ਗੌਤਮੀ |
79. | ਮਹਾਤਮਾ ਬੁੱਧ ਦਾ ਵਿਆਹ ਕਿਸ ਨਾਲ ਹੋਇਆ? | ਰਾਜਕੁਮਾਰੀ ਯਸ਼ੋਧਰਾ |
80. | ਮਹਾਤਮਾ ਬੁੱਧ ਦੇ ਪੁੱਤਰ ਦਾ ਕੀ ਨਾਂ ਸੀ? | ਰਾਹੁਲ |
81. | ਰਾਹੁਲ ਦਾ ਕੀ ਅਰਥ ਹੁੰਦਾ ਹੈ? | ਬੰਧਨ |
82. | ਮਹਾਤਮਾ ਬੁੱਧ ਨੇ ਕਿੰਨੀ ਉਮਰ ਵਿੱਚ ਘਰ ਛੱਡ ਦਿੱਤਾ? | 29 ਸਾਲ ਦੀ ਉਮਰ ਵਿੱਚ |
83. | ਮਹਾਤਮਾ ਬੁੱਧ ਦੇ ਗ੍ਰਹਿ ਤਿਆਗ ਦੀ ਘਟਨਾ ਨੂੰ ਕੀ ਨਾਂ ਦਿੱਤਾ ਜਾਂਦਾ ਹੈ? | ਮਹਾਂਭਿਨਿਸਕਰਮਾਣਾ |
84. | ਮਹਾਤਮਾ ਬੁੱਧ ਦੇ ਸਾਰਥੀ ਅਤੇ ਘੋੜੇ ਦਾ ਨਾਂ ਕੀ ਸੀ? | ਚੰਨਾ, ਕੰਥਕ |
85. | ਮਹਾਤਮਾ ਬੁੱਧ ਦਾ ਪਹਿਲਾ ਅਧਿਆਪਕ/ਗੁਰੂ ਕਿਸਨੂੰ ਮੰਨਿਆ ਜਾਂਦਾ ਹੈ? | ਅਲਾਰ ਕਲਾਮ ਨੂੰ |
86. | ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ? | ਬੋਧ ਗਯਾ ਵਿਖੇ |
87. | ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਰੁੱਖ ਦੇ ਹੇਠਾਂ ਹੋਈ? | ਪਿੱਪਲ ਦੇ |
88. | ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿਸ ਨਦੀ ਦੇ ਕੰਢੇ ਹੋਈ? | ਨੀਲਾਂਜਨਾ |
89. | ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਕਿੰਨੇ ਦਿਨ ਦੀ ਸਮਾਧੀ ਤੋਂ ਬਾਅਦ ਹੋਈ? | 48 ਦਿਨ |
90. | ਜਿਸ ਰੁੱਖ ਹੇਠ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਹੋਈ, ਉਸ ਰੁੱਖ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਮਹਾਂਬੋਧੀ ਰੁੱਖ |
91. | ਗਿਆਨ ਪ੍ਰਾਪਤੀ ਸਮੇਂ ਮਹਾਤਮਾ ਬੁੱਧ ਦੀ ਉਮਰ ਕਿੰਨੀ ਸੀ? | 35 ਵਰ੍ਹੇ |
92. | ਗਿਆਨ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਕਿੱਥੇ ਦਿੱਤਾ? | ਬਨਾਰਸ ਨੇੜੇ ਸਾਰਨਾਥ ਵਿਖੇ |
93. | ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਕਿਸਨੂੰ ਦਿੱਤਾ? | ਆਪਣੇ ਪੰਜ ਸਾਥੀਆਂ ਨੂੰ |
94. | ਮਹਾਤਮਾ ਬੁੱਧ ਨੇ ਆਪਣਾ ਸਰੀਰ ਕਦੋਂ ਤਿਆਗਿਆ? | 487 ਈ:ਪੂ: |
95. | ਮਹਾਤਮਾ ਬੁੱਧ ਨੇ ਆਪਣਾ ਸਰੀਰ ਕਿੱਥੇ ਤਿਆਗਿਆ? | ਕੁਸ਼ੀਨਗਰ ਵਿਖੇ |
96. | ਮਹਾਤਮਾ ਬੁੱਧ ਦੇ ਪ੍ਰਾਣ ਤਿਆਗਣ ਦੀ ਘਟਨਾ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਮਹਾਂਪਰਿਨਿਰਵਾਣ |
97. | ਮਹਾਤਮਾ ਬੁੱਧ ਦੇ ਪ੍ਰਾਣ ਤਿਆਗਣ ਦੀ ਘਟਨਾ ਨੂੰ ਕਿਸ ਚਿੰਨ੍ਹ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ? | ਸਤੂਪ ਦੁਆਰਾ |
98. | ਮਹਾਤਮਾ ਬੁੱਧ ਨੇ ਆਪਣੇ ਉਪਦੇਸ਼ ਕਿਸ ਭਾਸ਼ਾ ਵਿੱਚ ਦਿੱਤੇ? | ਪਾਲੀ |
99. | ਜਾਤਕ ਕਥਾਵਾਂ ਦਾ ਸੰਬੰਧ ਕਿਸ ਨਾਲ ਹੈ? | ਮਹਾਤਮਾ ਬੁੱਧ ਦੇ ਪਿਛਲੇ ਜਨਮਾਂ ਨਾਲ |
100. | ਮਹਾਤਮਾ ਬੁੱਧ ਨੇ ਸਭ ਤੋਂ ਵੱਧ ਪ੍ਰਚਾਰ ਕਿੱਥੇ ਕੀਤਾ? | ਸਰਾਸਵਸਤਰੀ (ਉੱਤਰ ਪ੍ਰਦੇਸ਼) |
101. | ਪਹਿਲੀ ਬੋਧ ਮਹਾਂਸਭਾ ਕਿੱਥੇ ਬੁਲਾਈ ਗਈ? | ਰਾਜਗ੍ਰਹਿ ਵਿਖੇ |
102. | ਪਹਿਲੀ ਬੋਧ ਮਹਾਂਸਭਾ ਕਿਸ ਸ਼ਾਸਕ ਸਮੇਂ ਬੁਲਾਈ ਗਈ? | ਅਜਾਤਸ਼ਤਰੂ ਸਮੇਂ |
103. | ਪਹਿਲੀ ਬੋਧ ਮਹਾਂਸਭਾ ਕਦੋਂ ਬੁਲਾਈ ਗਈ? | 483 ਈ:ਪੂ: |
104. | ਪਹਿਲੀ ਬੋਧ ਮਹਾਂਸਭਾ ਕਿਸਦੀ ਪ੍ਰਧਾਨਗੀ ਹੇਠ ਬੁਲਾਈ ਗਈ? | ਮਹਾਂਕਸ਼ੱਪ |
105. | ਦੂਜੀ ਬੋਧ ਮਹਾਂਸਭਾ ਕਦੋਂ ਬੁਲਾਈ ਗਈ? | 383 ਈ:ਪੂ: |
106. | ਦੂਜੀ ਬੋਧ ਮਹਾਂਸਭਾ ਕਿੱਥੇ ਬੁਲਾਈ ਗਈ? | ਵੈਸ਼ਾਲੀ |
107. | ਦੂਜੀ ਮਹਾਂਸਭਾ ਕਿਸਦੀ ਪ੍ਰਧਾਨਗੀ ਹੇਠ ਬੁਲਾਈ ਗਈ? | ਸਾਬਾਕਾਮੀ |
108. | ਦੂਜੀ ਬੋਧ ਮਹਾਂਸਭਾ ਕਿਸ ਸ਼ਾਸਕ ਦੇ ਸਮੇਂ ਬੁਲਾਈ ਗਈ? | ਕਾਲਸ਼ੋਕ |
109. | ਤੀਜੀ ਬੋਧ ਮਹਾਂਸਭਾ ਕਦੋਂ ਬੁਲਾਈ ਗਈ? | 250 ਈ:ਪੂ: |
110. | ਤੀਜੀ ਬੋਧ ਮਹਾਂਸਭਾ ਕਿੱਥੇ ਬੁਲਾਈ ਗਈ? | ਪਾਟਲੀਪੁੱਤਰ |
111. | ਤੀਜੀ ਬੋਧ ਮਹਾਂਸਭਾ ਕਿਸਦੀ ਪ੍ਰਧਾਨਗੀ ਹੇਠ ਬੁਲਾਈ ਗਈ? | ਮੋਗਲੀਪੁੱਤਰ ਤਿੱਸ |
112. | ਤੀਜੀ ਬੋਧ ਮਹਾਂਸਭਾ ਕਿਸ ਸ਼ਾਸਕ ਦੇ ਸਮੇਂ ਬੁਲਾਈ ਗਈ? | ਅਸ਼ੋਕ |
113. | ਚੌਥੀ ਬੋਧ ਮਹਾਂਸਭਾ ਕਿੱਥੇ ਬੁਲਾਈ ਗਈ? | ਕਸ਼ਮੀਰ |
114. | ਚੌਥੀ ਬੋਧ ਮਹਾਂਸਭਾ ਕਦੋਂ ਬੁਲਾਈ ਗਈ? | 100 ਈ:ਪੂ: |
115. | ਚੌਥੀ ਬੋਧ ਮਹਾਂਸਭਾ ਕਿਸਦੇ ਸ਼ਾਸਨਕਾਲ ਵਿੱਚ ਬੁਲਾਈ ਗਈ? | ਵਾਨ ਕਨਿਸ਼ਕ |
116. | ਚੌਥੀ ਬੋਧ ਮਹਾਂਸਭਾ ਕਿਸਦੀ ਪ੍ਰਧਾਨਗੀ ਹੇਠ ਬੁਲਾਈ ਗਈ? | ਵਸੂਮਿੱਤਰ |
117. | ਬੁੱਧ ਮਹਾਂਸਭਾਵਾਂ ਦਾ ਆਯੋਜਨ ਕਿਉਂ ਕੀਤਾ ਗਿਆ? | ਬੁੱਧ ਗ੍ਰੰਥਾਂ ਦੇ ਸੰਕਲਨ ਅਤੇ ਮੱਤਭੇਦਾਂ ਨੂੰ ਸੁਲਝਾਉਣ ਲਈ |
118. | ਕਮਲ ਅਤੇ ਬਲਦ ਨੂੰ ਕਿਸ ਘਟਨਾ ਦਾ ਚਿੰਨ੍ਹ ਮੰਨਿਆ ਜਾਂਦਾ ਹੈ? | ਮਹਾਤਮਾ ਬੁੱਧ ਦੇ ਜਨਮ ਦਾ |
119. | ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦਾ ਅਧਾਰ ਕੀ ਹੈ? | ਚਾਰ ਮਹਾਨ ਸੱਚਾਈਆਂ |
120. | ਮਹਾਤਮਾ ਬੁੱਧ ਨੇ ਆਪਣੇ ਪੈਰੋਕਾਰਾਂ ਨੂੰ ਕਿਸ ਮਾਰਗ ਤੇ ਚੱਲਣ ਲਈ ਕਿਹਾ? | ਅਸ਼ਟ ਮਾਰਗ |
121. | ਅਸ਼ਟ ਮਾਰਗ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਮੱਧ ਮਾਰਗ |
122. | ਬੋਧੀ ਸੰਘ ਦੀ ਸਥਾਪਨਾ ਕਿਸਨੇ ਕੀਤੀ? | ਮਹਾਤਮਾ ਬੁੱਧ ਨੇ |
123. | ਬੋਧੀ ਸੰਘ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਜਰੂਰੀ ਸੀ? | 15 ਸਾਲ |
124. | ਬੋਧੀ ਸੰਘ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਇਸਤਰੀ ਕੌਣ ਸੀ? | ਗੌਤਮੀ ਪ੍ਰਜਾਪਤੀ |
125. | ਬੋਧੀ ਸੰਘ ਵਿੱਚ ਸ਼ਾਮਿਲ ਹੁੰਦੇ ਸਮੇਂ ਕਿਹੜੇ ਰੰਗ ਦੇ ਕੱਪੜੇ ਪਾਉਣੇ ਪੈਂਦੇ ਸਨ? | ਪੀਲੇ |
126. | ਬੋਧੀ ਸੰਘ ਦੇ ਮੈਂਬਰਾਂ ਲਈ ਕਿੰਨੇ ਨਿਯਮਾਂ ਦਾ ਪਾਲਣ ਜਰੂਰੀ ਸੀ? | 10 |
127. | ਨਵੇਂ ਭਿਖਸ਼ੂ ਜਾਂ ਭਿਖਸ਼ੂਣੀਆਂ ਕਿੰਨੇ ਵਰ੍ਹੇ ਸਿੱਖਿਆ ਪ੍ਰਾਪਤ ਕਰਦੇ ਸਨ? | 10 ਸਾਲ |
128. | ਬੋਧੀ ਸੰਘ ਦੇ ਮੈਂਬਰ ਆਪਣਾ ਗੁਜ਼ਾਰਾ ਕਿਵੇਂ ਕਰਦੇ ਸਨ? | ਮੰਗ ਕੇ |
129. | ਮਹਾਤਮਾ ਬੁੱਧ ਦੇ ਨਿਰਵਾਣ ਤੋਂ ਬਾਅਦ ਬੁੱਧ ਧਰਮ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ? | ਹੀਨਯਾਨ ਅਤੇ ਮਹਾਂਯਾਨ |
130. | ਮਹਾਂਯਾਨ ਸ਼ਾਖਾ ਦੀ ਸਥਾਪਨਾ ਕਿਸਦੇ ਸਮੇਂ ਹੋਈ? | ਕਨਿਸ਼ਕ ਦੇ ਸਮੇਂ |
131. | ਪ੍ਰਸਿੱਧ ਬੋਧ ਭਿਖਸ਼ੂ ਨਾਗਾਰਜੁਨ ਦਾ ਸਬੰਧ ਕਿਹੜੇ ਸੰਪਰਦਾਇ ਨਾਲ ਸੀ? | ਮਹਾਂਯਾਨ ਨਾਲ |
132. | ਨਾਗਾਰਜੁਨ ਨੇ ਕਿਹੜੇ ਸ਼ਾਸਕ ਨਾਲ ਵਾਦ-ਵਿਵਾਦ ਕੀਤਾ? | ਯੂਨਾਨੀ ਸ਼ਾਸਕ ਮੀਨਾਂਡਰ ਨਾਲ |
133. | ਕਿਹੜੇ ਸ਼ਾਸਕ ਨੇ ਹੀਨਯਾਨ ਸੰਪਰਦਾਇ ਦਾ ਸਮਰਥਨ ਕੀਤਾ? | ਅਸ਼ੋਕ ਨੇ |
134. | ਮਹਾਂਵਿਭਾਸ਼ ਦਾ ਸਬੰਧ ਕਿਹੜੇ ਬੋਧੀ ਸੰਪਰਦਾਇ ਨਾਲ ਹੈ? | ਹੀਨਯਾਨ |
135. | ਕਿਹੜੀ ਸ਼ਾਖਾ ਨੂੰ ਬੁੱਧ ਧਰਮ ਦੇ ਪਤਨ ਦਾ ਕਾਰਨ ਮੰਨਿਆ ਜਾਂਦਾ ਹੈ? | ਵੱਜਰਯਾਨ |
136. | ਵੱਜਰਯਾਨ ਦੀ ਧਰਮ ਪੱਧਤੀ ਨੂੰ ਕੀ ਕਿਹਾ ਜਾਂਦਾ ਸੀ? | ਤਾਂਤ੍ਰਿਕ |
137. | ਵੱਜਰਯਾਨ ਦਾ ਸਭ ਤੋਂ ਪ੍ਰਸਿੱਧ ਵਿਹਾਰ ਕਿੱਥੇ ਸੀ? | ਬਿਹਾਰ ਵਿਖੇ ਵਿਕ੍ਰਮਸ਼ਿਲਾ |
138. | ਕਿਹੜੇ ਹੂਣ ਸ਼ਾਸਕ ਨੇ ਹਜ਼ਾਰਾਂ ਬੋਧੀਆਂ ਦਾ ਕਤਲ ਕਰਵਾਇਆ? | ਮਿਹਰਕੁਲ ਨੇ |
139. | ਸ਼ੁੰਗ ਵੰਸ਼ ਦਾ ਕਿਹੜਾ ਸ਼ਾਸਕ ਬੁੱਧ ਧਰਮ ਦਾ ਕੱਟੜ ਦੁਸ਼ਮਣ ਸੀ? | ਪੁਸ਼ਯਾਮਿਤਰ ਸ਼ੁੰਗ |
140. | ਬੁੱਧ ਧਰਮ ਦੀਆਂ ਧਾਰਮਿਕ ਪੁਸਤਕਾਂ ਕਿਹੜੀਆਂ ਹਨ? | ਪਿਟਕ |
141. | ਤ੍ਰਿਪਿਟਕ ਕਿਹੜੇ ਹਨ? | ਸੁੱਤਪਿਟਕ, ਵਿਨੈਪਿਟਕ, ਅਭਿਧੰਮਪਿਟਕ |
142. | ਬੁੱਧ ਚਰਿੱਤ ਕੀ ਹੈ? | ਮਹਾਤਮਾ ਬੁੱਧ ਦੀ ਜੀਵਣੀ |
143. | ਬੁੱਧ ਚਰਿੱਤ ਦੀ ਰਚਨਾ ਕਿਸਨੇ ਕੀਤੀ? | ਅਸ਼ਵਘੋਸ਼ ਨੇ |
144. | ਬੋਧੀ ਭਿਕਸ਼ੂ ਨਾਗਸੇਨ ਅਤੇ ਰਾਜੇ ਮੀਨਾਂਡਰ ਵਿਚਕਾਰ ਹੋਈ ਗੱਲਬਾਤ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਮਿਲੰਦ-ਪਾਨ੍ਹੋ |
145. | ਤ੍ਰਿਰਤਨ ਕਿਸ ਧਰਮ ਨਾਲ ਸੰਬੰਧਤ ਹੈ? | ਜੈਨ ਧਰਮ ਨਾਲ |
146. | ਬੁੱਧ ਧਰਮ ਦਾ ਸਭ ਤੋਂ ਵੱਧ ਪ੍ਰਭਾਵ ਕਿਹੜੇ ਦੋ ਵਰਗਾਂ ਤੇ ਸੀ? | ਵਪਾਰੀ ਅਤੇ ਯੋਗੀ |
147. | ਅਸ਼ੋਕ ਨੂੰ ਬੁੱਧ ਧਰਮ ਦੀ ਦੀਖਿਆ ਕਿਸਨੇ ਦਿੱਤੀ ਸੀ? | ਉਪਗੁਪਤ ਨੇ |
148. | ‘ਏਸ਼ੀਆ ਦੀ ਰੌਸ਼ਨੀ’ ਕਿਸਨੂੰ ਕਿਹਾ ਜਾਂਦਾ ਹੈ? | ਗੌਤਮ ਬੁੱਧ ਨੂੰ |
149. | ਮਹਾਤਮਾ ਬੁੱਧ ਦੇ ਉਪਦੇਸ਼ਾਂ ਦੇ ਸੰਗ੍ਰਹਿ ਦਾ ਨਾਂ ਕੀ ਸੀ? | ਸੁੱਤ ਪਿਟਕ |
150. | ਸ਼ਰਵਨਬੇਗੋਲਾ ਵਿੱਚ ਸਥਿਤ ਗੋਮਤੇਸ਼ਵਰ ਦੀ ਮੂਰਤੀ ਦੀ ਉਚਾਈ ਕਿੰਨੀ ਹੈ? | 57 ਫੁੱਟ |
151. | ਤ੍ਰਿਪਿਟਕ ਕਿਸ ਧਰਮ ਨਾਲ ਸੰਬੰਧਤ ਹਨ? | ਬੁੱਧ ਧਰਮ |
152. | ਬੁੱਧ ਧਰਮ ਨਾਲ ਸੰਬੰਧਤ ਸਭ ਤੋਂ ਅੰਤਮ ਰਚਨਾ ਕਿਹੜੀ ਮੰਨੀ ਜਾਂਦੀ ਹੈ? | ਵਮਸਥਾਪਕਸਿਨੀ |
153. | ਆਰੰਭਕ ਬੋਧੀ ਸਾਹਿਤ ਕਿਸ ਭਾਸ਼ਾ ਵਿੱਚ ਰਚਿਆ ਗਿਆ? | ਪ੍ਰਾਕਰਿਤ |
154. | ਅਜੰਤਾ ਦੀ ਗੁਫ਼ਾਵਾਂ ਵਿੱਚ ਬਣੇ ਚਿੱਤਰ ਕਿਸਤੇ ਅਧਾਰਤ ਹਨ? | ਮਹਾਤਮਾ ਬੁੱਧ ਦੇ ਜੀਵਨ ਤੇ |
155. | ਤਾਮਿਲ ਸਾਹਿਤ ਨਾਲ ਸੰਬੰਧਤ ਪ੍ਰਸਿੱਧ ਪੁਸਤਕਾਂ ਸ਼ਿਲਪਦਾਕਰਮ ਅਤੇ ਮਨੀਮੇਖਾਲਈ ਦਾ ਸੰਬੰਧ ਕਿਸ ਧਰਮ ਨਾਲ ਹੈ?
| ਬੁੱਧ ਧਰਮ ਨਾਲ |
156. | ਗੰਧਾਰ ਕਲਾ ਸਕੂਲ ਬੁੱਧ ਧਰਮ ਦੇ ਕਿਸ ਸੰਪਰਦਾਇ ਨਾਲ ਸੰਬੰਧਤ ਸੀ? | ਮਹਾਂਯਾਨ |
157. | ਕਿਸ ਦੇਸ਼ ਵਿੱਚ ਸਥਿਤ ਮਹਾਤਮਾ ਬੁੱਧ ਦੇ ਦੋ ਵੱਡੇ ਬੁੱਤਾਂ ਨੂੰ 2001 ਵਿੱਚ ਤਬਾਹ ਕਰ ਦਿੱਤਾ ਗਿਆ? | ਅਫ਼ਗਾਨਿਸਤਾਨ |
158. | ਰਾਸ਼ਟਰੀ ਝੰਡੇ ਵਿੱਚ ਸਥਿਤ ਚੱਕਰ ਨੂੰ ਕੀ ਕਿਹਾ ਜਾਂਦਾ ਹੈ? | ਧਰਮ ਚੱਕਰ |
159. | ਜਾਤਕ ਕਥਾਵਾਂ ਕਿਸ ਨਾਲ ਸੰਬੰਧਤ ਹਨ? | ਮਹਾਤਮਾ ਬੁੱਧ ਦੇ ਪਿਛਲੇ ਜਨਮਾਂ ਨਾਲ |
160. | ਜੈਨ ਮੱਤ ਦੇ ਤ੍ਰਿਰਤਨ ਕਿਹੜੇ ਹਨ? | ਸੱਚਾ ਵਿਸ਼ਵਾਸ, ਸੱਚਾ ਗਿਆਨ, ਸੱਚਾ ਕਰਮ |
161. | ਬੁੱਧ ਤੋਂ ਕੀ ਭਾਵ ਹੈ? | ਜਿਸਨੂੰ ਗਿਆਨ ਹੋ ਗਿਆ ਹੋਵੇ |
162. | ਨਾਗਅਰਜੁਨ ਬੁੱਧ ਮੱਤ ਦੇ ਕਿਸ ਸੰਪਰਦਾਇ ਨਾਲ ਸੰਬੰਧਤ ਸੀ? | ਮਹਾਂਯਾਨ |
163. | ਭਾਰਤ ਤੋਂ ਬਾਅਦ ਬੁੱਧ ਧਰਮ ਕਿਸ ਦੇਸ਼ ਵਿੱਚ ਪ੍ਰਚਲਿਤ ਹੋਇਆ? | ਸ੍ਰੀ ਲੰਕਾ |
164. | “he Light of Asia ਦੇ ਨਾਂ ਨਾਲ ਕੌਣ ਪ੍ਰਸਿੱਧ ਹੈ? | ਮਹਾਤਮਾ ਬੁੱਧ |
165. | ਅਸ਼ਟ ਮਾਰਗ ਕਿਸ ਧਰਮ ਨਾਲ ਸੰਬੰਧਤ ਹੈ? | ਬੁੱਧ ਧਰਮ ਨਾਲ |
166. | ਬੁੱਧ ਧਰਮ ਦੇ ਉਪਦੇਸ਼ ਕਿਸ ਭਾਸ਼ਾ ਵਿੱਚ ਲਿਖੇ ਗਏ? | ਪਾਲੀ ਭਾਸ਼ਾ |
167. | ਮਹਾਤਮਾ ਬੁੱਧ ਨੂੰ ਨਿਰਵਾਨ ਪ੍ਰਾਪਤੀ ਕਿੱਥੇ ਹੋਈ? | ਕੁਸ਼ੀਨਗਰ |
168. | ਮਹਾਤਮਾ ਬੁੱਧ ਦੇ ਪਹਿਲੇ ਉਪਦੇਸ਼ ਨੂੰ ਕੀ ਨਾਂ ਦਿੱਤਾ ਜਾਂਦਾ ਹੈ? | ਧਰਮਚੱਕਰਪਰਿਵਰਤਨ |
169. | ਜੈਨ ਸੰਤ ਗੋਮਤੀਸ਼ਵਰ ਦੀ ਪੱਥਰ ਦੀ ਮੂਰਤੀ ਕਿੱਥੇ ਸਥਿਤ ਹੈ? | ਸਰਵਨਬੇਲਗੋਲਾ |
170. | ਸੰਤ ਗੋਮਤੀਸ਼ਵਰ ਦੀ ਮੂਰਤੀ ਕਿੰਨੀ ਉੱਚੀ ਹੈ? | 57 ਫੁੱਟ |
171. | ਕਿਸ ਸਥਾਨ ਨੂੰ ਜੈਨ ਮੰਦਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ? | ਗਿਰਨਾਰ |
172. | ਕਨਿਸ਼ਕ ਬੁੱਧ ਧਰਮ ਦੇ ਕਿਸ ਸੰਪਰਦਾਇ ਨਾਲ ਸੰਬੰਧਤ ਸੀ? | ਮਹਾਂਯਾਨ |
173. | ਮਹਾਤਮਾ ਬੁੱਧ ਦੀ ਪਹਿਲੀ ਮੂਰਤੀ ਕਿਸਦੇ ਸ਼ਾਸਨ ਕਾਲ ਵਿੱਚ ਬਣਾਈ ਗਈ? | ਕਨਿਸ਼ਕ ਦੇ |
174. | ਕਨਿਸ਼ਕ ਦੇ ਸਮੇਂ ਬੁੱਧ ਧਰਮ ਚੀਨ ਪਹੁੰਚਿਆ। ਚੀਨ ਤੋਂ ਬਾਅਦ ਬੁੱਧ ਧਰਮ ਦਾ ਪ੍ਰਸਾਰ ਕਿਹੜੇ ਦੇਸ਼ਾਂ ਵਿੱਚ ਹੋਇਆ? | ਕੋਰੀਆ ਅਤੇ ਜਪਾਨ |
175. | ਕÇਲੰਗ ਦਾ ਰਾਜਾ ਖਾਰਵੇਲ ਕਿਸ ਧਰਮ ਦਾ ਪੈਰੋਕਾਰ ਸੀ? | ਜੈਨ ਮੱਤ |
176. | ਖਾਰਵੇਲ ਦੀ ਰਾਜਧਾਨੀ ਕਿਹੜੀ ਸੀ? | ਕਲਿੰਗਨਗਰ |
177. | ਮਹਾਤਮਾ ਬੁੱਧ ਦੇ ਪਹਿਲੇ ਉਪਦੇਸ਼ ਦੀ ਘਟਨਾ ਨੂੰ ਕੀ ਨਾਂ ਦਿੱਤਾ ਜਾਂਦਾ ਹੈ? | ਧਰਮਚੱਕਰਪਰਿਵਰਤਨ |
178. | ਸਭ ਤੋਂ ਪੁਰਾਣਾ ਜੈਨ ਸਾਹਿਤ ਕਿਹੜਾ ਹੈ? | 12 ਅੰਗ |
179. | ਚੌਥੀ ਬੋਧੀ ਮਹਾਂਸਭਾ ਵਿੱਚ ਕਿਹੜੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ ਗਈ? | ਮਹਾਂਵਿਭਾਸ਼ ਸੂਤਰ |
180. | ਕਿਸ ਸ਼ਾਸਕ ਨੇ ਬੁੱਧ ਨੂੰ ਰਾਜ ਧਰਮ ਬਣਾ ਦਿੱਤਾ? | ਅਸ਼ੋਕ ਨੇ |
181. | ਭਾਰਤ ਤੋਂ ਬਾਹਰ ਸਭ ਤੌਂ ਪਹਿਲਾਂ ਕਿਸ ਦੇਸ਼ ਵਿੱਚ ਬੱਧ ਮੱਤ ਦਾ ਪ੍ਰਚਾਰ ਸ਼ੁਰੂ ਹੋਇਆ? | ਸ੍ਰੀ ਲੰਕਾ |
182. | ਮਹਾਂਯਾਨ ਮੱਤ ਵਿੱਚ ਬੁੱਧ ਧਰਮ ਦਾ ਪ੍ਰਚਾਰ ਕਿਸ ਭਾਸ਼ਾ ਵਿੱਚ ਕੀਤਾ ਜਾਂਦਾ ਸੀ? | ਸੰਸਕ੍ਰਿਤ |
183. | ਨਾਲੰਦਾ ਯੂਨੀਵਰਸਟੀ ਮੁੱਖ ਰੂਪ ਵਿੱਚ ਬੁੱਧ ਧਰਮ ਦੇ ਕਿਸ ਸੰਪਰਦਾਇ ਨਾਲ ਸੰਬੰਧਤ ਸੀ? | ਮਹਾਂਯਾਨ |
184. | ਮਹਾਤਮਾ ਬੁੱਧ ਦੁਆਰਾ ਦਿੱਤੇ ਗਏ ਪਹਿਲੇ ਉਪਦੇਸ਼ ਦੀਆਂ ਮੂਰਤੀਆਂ ਵਿੱਚ ਉਹਨਾਂ ਦੀ ਕਿਹੜੀ ਮੁਦਰਾ ਦਰਸਾਈ ਗਈ ਹੈ? | ਧਿਆਨ ਮੁਦਰਾ |
185. | ਅਜੰਤਾ ਅਤੇ ਏਲੋਰਾ ਦੀ ਗੁਫ਼ਾਵਾਂ ਕਿਸ ਧਰਮ ਨਾਲ ਸੰਬੰਧਤ ਹਨ? | ਬੁੱਧ ਮੱਤ ਨਾਲ |
186. | ਭਗਵਾਨ ਵਿਸ਼ਣੂ ਦਾ 9ਵਾਂ ਅਵਤਾਰ ਕਿਸਨੂੰ ਮੰਨਿਆ ਜਾਂਦਾ ਹੈ? | ਮਹਾਤਮਾ ਬੁੱਧ ਨੂੰ |
187. | ਸ਼ਰਵਨਬੇਗੋਲਾ ਵਿੱਚ ਸਥਿਤ ਗੋਮਤੇਸ਼ਵਰ ਦੀ ਮੂਰਤੀ ਦੀ ਉਚਾਈ ਕਿੰਨੀ ਹੈ? | 57 ਫੁੱਟ |