ਬਾਲ ਵਿਕਾਸ ਅਤੇ ਮਨੋਵਿਗਿਆਨ-23
1. | ਤੇਜ਼ ਬੁੱਧੀ ਮਾਪਿਆਂ ਦੇ ਬੱਚੇ ਅਕਸਰ ਤੇਜ਼ ਬੁੱਧੀ ਹੁੰਦੇ ਹਨ। ਇਹ ਵਿਰਾਸਤ ਦੇ ਕਿਸ ਨਿਯਮ ਨੂੰ ਪ੍ਰਗਟਾਉਂਦਾ ਹੈ? | ਸਮਾਨਤਾ ਦੇ ਨਿਯਮ ਨੂੰ |
2. | ਕਈ ਵਾਰ ਬੱਚਿਆਂ ਅਤੇ ਮਾਪਿਆਂ ਦੀਆਂ ਵਿਸ਼ੇਸ਼ਤਾਵਾਂ ਭਿੰਨ ਹੁੰਦੀਆਂ ਹਨ। ਇਹ ਵਿਰਾਸਤ ਦੇ ਕਿਸ ਨਿਯਮ ਨਾਲ ਸੰਬੰਧਤ ਹੈ? | ਵਿਲੱਖਣਤਾ ਦੇ ਨਿਯਮ ਨਾਲ |
3. | ਇੱਕ ਪਰਿਵਾਰ ਵਿੱਚ ਮਾਪੇ ਤੇਜ਼ ਬੁੱਧੀ ਹਨ ਪਰ ਪੈਦਾ ਹੋਇਆ ਬੱਚਾ ਘੱਟ ਬੁੱਧੀ ਵਾਲਾ ਹੈ। ਇੱਥੇ ਵਿਰਾਸਤ ਦਾ ਕਿਹੜਾ ਨਿਯਮ ਲੱਗਦਾ ਹੈ? | ਪ੍ਰਤੀਗਮਨ ਦਾ ਨਿਯਮ |
4. | ਵਿਰਾਸਤ ਵਿੱਚ ਮਿਲਣ ਵਾਲੀਆਂ ਆਮ ਬਿਮਾਰੀਆਂ ਕਿਹੜੀਆਂ ਹਨ? | ਕੈਂਸਰ, ਟੀ ਬੀ, ਡਾਇਬਟੀਜ਼, ਅੰਧਰਾਤਾ, ਮਾਨਸਿਕ ਰੋਗ ਆਦਿ |
5. | ਵਾਤਾਵਰਨ ਕਦੋਂ ਤੱਕ ਵਿਅਕਤੀ ਤੇ ਪ੍ਰਭਾਵ ਪਾਉਂਦਾ ਹੈ? | ਜਨਮ ਤੋਂ ਮੌਤ ਤੱਕ |
6. | ਸਿੱਖਿਆ ਮਨੋਵਿਗਿਆਨ ਵਿੱਚ ਵਾਤਾਵਰਨ ਦੇ ਕਿਹੜੇ 3 ਪ੍ਰਕਾਰ ਮੰਨੇ ਜਾਂਦੇ ਹਨ? | ਭੌਤਿਕ, ਸਮਾਜਿਕ, ਨੈਤਿਕ |
7. | ਖੁਰਾਕ, ਜਲਵਾਯੂ, ਘਰ, ਸਕੂਲ, ਕੱਪੜੇ ਆਦਿ ਵਸਤੂਆਂ ਕਿਸ ਵਾਤਾਵਰਨ ਦਾ ਭਾਗ ਹਨ? | ਭੌਤਿਕ ਜਾਂ ਭੂਗੋਲਿਕ ਵਾਤਾਵਰਨ |
8. | ਸਾਡਾ ਫਲਸਫ਼ਾ, ਰਸਮਾਂ, ਰਿਵਾਜ, ਸਾਹਿਤ ਆਦਿ ਕਿਸ ਪ੍ਰਕਾਰ ਦਾ ਵਾਤਾਵਰਨ ਹੁੰਦਾ ਹੈ? | ਸਮਾਜਿਕ ਵਾਤਾਵਰਨ |
9. | ਇੱਕੋ ਸੈੱਲ ਤੋਂ ਪੈਦਾ ਹੋਏ ਦੋ ਜੁੜਵਾਂ ਬੱਚੇ ਕਿਹੋ ਜਿਹੇ ਹੁੰਦੇ ਹਨ? | ਸਮਰੂਪ |
10. | ਦੋ ਵੱਖ ਵੱਖ ਸੈੱਲਾਂ ਤੋਂ ਪੈਦਾ ਹੋਏ ਜੁੜਵਾਂ ਬੱਚਿਆਂ ਨੂੰ ਕੀ ਕਿਹਾ ਜਾਂਦਾ ਹੈ? | ਭਰਾਤਰੀ |
11. | ਕਿਸ ਪ੍ਰਕਾਰ ਦੇ ਜੁੜਵਾਂ ਬੱਚੇ ਇੱਕੋ Çਲੰਗ ਦੇ ਹੁੰਦੇ ਹਨ? | ਸਮਰੂਪ |
12. | ਵਾਤਾਵਰਨ ਦੇ ਪ੍ਰਭਾਵ ਦੇ ਸੰਬੰਧ ਵਿੱਚ ਇੱਕ ਲੜਕੇ ਦੀ ਉਦਾਹਰਣ ਦਿੱਤੀ ਜਾਂਦੀ ਹੈ ਜਿਸਨੂੰ ਬਘਿਆੜ ਚੁੱਕ ਕੇ ਲੈ ਗਿਆ ਸੀ ਅਤੇ ਉਸਦੀਆਂ ਆਦਤਾਂ ਵੀ ਬਘਿਆੜਾਂ ਵਾਂਗ ਬਣ ਗਈਆਂ ਸਨ। ਉਸ ਲੜਕੇ ਦਾ ਨਾਂ ਕੀ ਸੀ? | ਰਾਮੂ |
13. | ਅਮਲਾ ਅਤੇ ਕਮਲਾ ਨਾਮਕ ਲੜਕੀਆਂ ਕਿਸ ਜਾਨਵਰ ਦੇ ਘੁਰਨੇ ਵਿੱਚੋਂ ਮਿਲੀਆਂ ਸਨ? | ਬਘਿਆੜ ਦੇ |
14. | ਕੇਲੋਗ ਨੇ ਕਿਸ ਮਨੁੱਖੀ ਬੱਚੇ ਨੂੰ ਬਨਮਾਨਸ ਦੇ ਬੱਚੇ ਨਾਲ ਪਾਲਿਆ ਸੀ? | ਡੇਨਲਡ |
15. | ਜੇਗਰ ਹੋਗੇ ਮੱਛੀ ਨੂੰ ਅਸਧਾਰਨ ਤਾਪਮਾਨ ਵਿੱਚ ਅੰਡੇ ਦੇਣ ਲਈ ਰੱਖਿਆ ਜਾਵੇ ਤਾਂ ਉਸਦੇ ਬੱਚਿਆਂ ਦੀਆਂ ਕਿੰਨੀਆਂ ਅੱਖਾਂ ਹੋਣਗੀਆਂ? | ਇੱਕ |
16. | ਕਿਸ ਬਾਦਸ਼ਾਹ ਨੇ ਕੁਝ ਬੱਚਿਆਂ ਨੂੰ ਸਮਾਜ ਤੋਂ ਦੂਰ ਗੂੰਗੀਆਂ ਨਰਸਾਂ ਦੀ ਦੇਖਭਾਲ ਵਿੱਚ ਰੱਖਿਆ ਅਤੇ ਬੱਚੇ ਕੁਝ ਵੀ ਬੋਲਣਾ ਨਾ ਸਿੱਖ ਸਕੇ? | ਅਕਬਰ |
17. | ਇੱਕ ਬੱਚੇ ਨੂੰ ਉਸਤੋਂ ਉੱਚੀ ਆਰਥਿਕ ਅਤੇ ਸਮਾਜਿਕ ਪੱਧਰ ਵਾਲਾ ਪਰਿਵਾਰ ਗੋਦ ਲੈ ਲੈਂਦਾ ਹੈ। ਉਸ ਬੱਚੇ ਦੇ ਬੁੱਧੀਫ਼ਲ ਤੇ ਕੀ ਪ੍ਰਭਾਵ ਪੈਣ ਦੀ ਉਮੀਦ ਕੀਤੀ ਜਾ ਸਕਦੀ ਹੈ? | ਬੁੱਧੀਫ਼ਲ ਵਧ ਜਾਵੇਗਾ |
18. | ‘‘ਹਰ ਆਦਮੀ ਸਾਰੇ ਆਦਮੀਆਂ ਵਰਗਾ ਹੈ, ਉਹ ਹੋਰਨਾਂ ਕੁਝ ਵਿਅਕਤੀਆਂ ਵਰਗਾ ਹੈ, ਉਹ ਹੋਰ ਕਿਸੇ ਵਰਗਾ ਵੀ ਨਹੀਂ ਹੈ।“ ਕਿਸਦਾ ਕਥਨ ਹੈ? | ਆਲਪੋਰਟ ਨੇ |
19. | Adolescent ਸ਼ਬਦ ਲਾਤੀਨੀ ਭਾਸ਼ਾ ਦੇ ਕਿਸ ਸ਼ਬਦ ਤੋਂ ਬਣਿਆ ਹੈ? | Adolescere |
20. | Adolescere ਸ਼ਬਦ ਤੋਂ ਕੀ ਭਾਵ ਹੈ? | ਪਰਪੱਕਤਾ ਵੱਲ ਵਧਣਾ |