ਬਾਲ ਵਿਕਾਸ ਅਤੇ ਮਨੋਵਿਗਿਆਨ-17

1.        

ਅੰਤਰਦ੍ਰਿਸ਼ਟੀ ਦਾ ਸਿਧਾਂਤ ਕਿਸ ਮਨੋਵਿਗਿਆਨੀ ਨੇ ਦਿੱਤਾ?

ਕੋਹਲਰ ਨੇ

2.        

ਖੇਡ ਦੇ ਮੈਦਾਨ ਵਿੱਚ ਕਿਹੜਾ ਵਿਕਾਸ ਹੁੰਦਾ ਹੈ?

ਸਰੀਰਕ, ਮਾਨਸਿਕ, ਸਮਾਜਿਕ

3.        

ਕਿਸ਼ੋਰ ਅਵਸਥਾ ਨੂੰ ਜੀਵਨ ਦਾ ਸਭ ਤੋਂ ਔਖਾ ਸਮਾਂ ਕਿਸਨੇ ਕਿਹਾ ਹੈ?

ਕਿਲਪੈਟ੍ਰਿਕ ਨੇ

4.        

ਬੱਚਿਆਂ ਲਈ ਪ੍ਰਾਇਰੀ ਸਿੱਖਿਆ ਕਿਸ ਕਲਾਸ ਤੋਂ ਸ਼ੁਰੂ ਹੁੰਦੀ ਹੈ?

ਪਹਿਲੀ ਕਲਾਸ ਤੋਂ

5.        

ਪ੍ਰਾਇਮਰੀ ਕਲਾਸਾਂ ਕਿਹੜੀਆਂ ਹੁੰਦੀਆਂ ਹਨ?

ਪਹਿਲੀ ਤੋਂ ਪੰਜਵੀਂ

6.        

ਪ੍ਰੀ-ਸਕੂਲ ਸਿੱਖਿਆ ਤੋਂ ਕੀ ਭਾਵ ਹੈ?

ਸਕੂਲ ਤੋਂ ਪਹਿਲਾਂ ਦੀ ਸਿੱਖਿਆ

7.        

ਪ੍ਰੀ-ਸਕੂਲ ਸਿੱਖਿਆ ਕਿਸ ਉਮਰ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ?

0 ਤੋਂ 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ

8.        

ਪ੍ਰੀ-ਪ੍ਰਾਇਮਰੀ ਸਿੱਖਿਆ ਤੋਂ ਕੀ ਭਾਵ ਹੈ?

ਪਹਿਲੀ ਕਲਾਸ ਤੋਂ ਪਹਿਲਾਂ

9.        

ਪ੍ਰੀ –ਪ੍ਰਾਇਮਰੀ ਸਿੱਖਿਆ ਕਿਸ ਉਮਰ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ?

3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਨੂੰ

10.    

ਸਰਕਾਰ ਦੁਆਰਾ ਵਰਤਮਾਨ ਸਮੇਂ ਪ੍ਰੀ-ਪ੍ਰਾਇਮਰੀ ਸਿੱਖਿਆ ਕਿੱਥੇ ਦਿੱਤੀ ਜਾ ਰਹੀ ਹੈ?

ਆਂਗਣਵਾੜੀ ਸੈਂਟਰਾਂ ਵਿੱਚ

11.    

ਆਂਗਣਵਾੜੀ ਸੈਂਟਰ ਕਿਸ ਵਿਭਾਗ ਦੇ ਅਧੀਨ ਹਨ?

ਸਮਾਜ ਭਲਾਈ ਵਿਭਾਗ ਦੇ

12.    

ਆਂਗਣਵਾੜੀ ਸੈਂਟਰਾਂ ਨੂੰ ਕਿਸ ਯੋਜਨਾ ਤਹਿਤ ਸਥਾਪਿਤ ਕੀਤਾ ਗਿਆ ਹੈ?

Integrated Child Development  Services

13.    

ਭਾਰਤ ਵਿੱਚ ICDS ਸਕੀਮ ਕਦੋਂ ਸ਼ੁਰੂ ਕੀਤੀ ਗਈ?

2 ਅਕਤੂਬਰ 1975

14.    

ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਕਿਸ ਵਿਧੀ ਰਾਹੀਂ ਪੜ੍ਹਾਇਆ ਜਾਂਦਾ ਹੈ?

ਖੇਡ ਵਿਧੀ

15.    

ਵਰਤਮਾਨ ਸਮੇਂ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ ਕਿਹੜੀਆਂ ਕਲਾਸਾਂ ਵਿੱਚ ਵੰਡਿਆ ਜਾਂਦਾ ਹੈ?

ਕਲਾਸ ਵੰਡ ਨਹੀਂ ਹੁੰਦੀ

16.    

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਪ੍ਰੀ-ਪ੍ਰਾਇਮਰੀ ਦੀਆਂ ਕਿੰਨੀਆਂ ਕਲਾਸਾਂ ਬਣਾਈਆਂ ਗਈਆਂ ਹਨ?

3 (ਨਰਸਰੀ, ਜੂਨੀਅਰ ਕੇ.ਜੀ., ਸੀਨੀਅਰ ਕੇ.ਜੀ.)

17.    

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ਕਿੱਥੇ ਦਿੱਤੇ ਜਾਣ ਦੀ ਤਜ਼ਵੀਜ਼ ਹੈ?

ਸਕੂਲਾਂ ਵਿੱਚ

18.    

ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਜਿਆਦਾ ਮਹੱਤਵ ਕਿਊਂ ਦਿੱਤਾ ਜਾਂਦਾ ਹੈ?

ਇਸ ਉਮਰ ਵਿੱਚ ਬੱਚੇ ਦੀ ਸਿੱਖਣ ਗਤੀ ਬਹੁਤ  ਤੇਜ਼ ਹੁੰਦੀ ਹੈ

19.    

ਪਸ਼ੂ ਮਨੋਵਿਗਿਆਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਕੋਨਰਡ ਲੋਰਨਜ਼

20.    

ਕਿੰਡਰਗਾਰਟਨ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ?

ਫਰੋਬਲ ਨੇ

Leave a Comment

Your email address will not be published. Required fields are marked *

error: Content is protected !!