ਬਾਲ ਵਿਕਾਸ ਅਤੇ ਮਨੋਵਿਗਿਆਨ-16
1. | ਗਰਭ ਵਿੱਚ ਸਭ ਤੋਂ ਪਹਿਲਾਂ ਬੱਚੇ ਦੇ ਕਿਸ ਅੰਗ ਦਾ ਨਿਰਮਾਣ ਹੁੰਦਾ ਹੈ? | ਦਿਮਾਗ ਦਾ |
2. | LKG, UKG ਪ੍ਰਣਾਲੀ ਦਾ ਆਰੰਭ ਕਿਸਨੇ ਕੀਤਾ? | ਫ੍ਰੋਬਲ ਨੇ |
3. | ਬਾਲ ਅਵਸਥਾ ਵਿੱਚ ਬੱਚੇ ਦੀ ਸ਼ਖਸੀਅਤ ਕਿਹੋ ਜਿਹੀ ਹੁੰਦੀ ਹੈ? | ਬਾਹਰਮੁੱਖੀ |
4. | ਸਿੱਖਿਆ ਵਿੱਚ ਨਰਸਰੀ ਪ੍ਰਣਾਲੀ ਦਾ ਆਰੰਭ ਕਿਸਨੇ ਕੀਤਾ? | ਮਾਂਟੈਸਰੀ |
5. | ਡਾ: ਮਾਰੀਆ ਮਾਂਟੈਸਰੀ ਕਿੱਥੋਂ ਦੇ ਵਾਸੀ ਸਨ? | ਇਟਲੀ |
6. | ਖੇਡ ਵਿਧੀ ਦੀ ਕਾਢ ਕਿਸਨੇ ਕੱਢੀ? | ਹੈਨਰੀ ਕਰਾਲਡਵੇਲ ਕੁਕ |
7. | ਡਾਲਟਨ ਵਿਧੀ ਦਾ ਆਰੰਭ ਕਿਸਨੇ ਕੀਤਾ? | ਹੈਲਨ ਪਾਰਕ ਹਰਸਟ |
8. | ਸਿੱਖਿਆ ਮਨੋਵਿਗਿਆਨ ਦੇ ਸੰਦਰਭ ਵਿੱਚ ‘ਖੇਤਰ ਸਿਧਾਂਤ’ ਕਿਸਨੇ ਦਿੱਤਾ? | ਕ੍ਰਟਲੇਵਿਨ ਨੇ |
9. | ਕ੍ਰਟਲੇਵਿਨ ਕਿਸ ਦੇਸ਼ ਨਾਲ ਸੰਬੰਧ ਰੱਖਦਾ ਸੀ? | ਜਰਮਨੀ |
10. | ਰਾਬਰਟ ਗੇਨੇ ਅਨੁਸਾਰ ਵਿਦਿਆਰਥੀ ਦੇ ਸਿੱਖਣ ਦਾ ਸਭ ਤੋਂ ਅੰਤਮ ਪੱਧਰ ਕਿਸ ਉਮਰ ਵਿੱਚ ਪੂਰਾ ਹੁੰਦਾ ਹੈ? | 12 ਸਾਲ |
11. | ਹਿਊਰਿਸਟਿਕ ਵਿਧੀ ਦਾ ਆਰੰਭ ਕਿਸਨੇ ਕੀਤਾ? | ਆਰਮਸਟਰੌਂਗ ਨੇ |
12. | ਹਿਊਰਸਟਿਕ ਸ਼ਬਦ ਤੋਂ ਕੀ ਭਾਵ ਹੈ? | ਲੱਭਣਾ, ਖੋਜ ਕਰਨਾ |
13. | ਕਲਾਸਿਕ ਲਰਨਿੰਗ ਸਿਧਾਂਤ ਕਿਸਨੇ ਦਿੱਤਾ? | ਪੈਵਲਾਵ ਨੇ |
14. | ‘‘ਕਿਸੇ ਬਾਲਕ ਵਿੱਚ ਚਿੰਤਨ ਦੀ ਯੋਗਤਾ ਉਸਦੇ ਸਫ਼ਲ ਜੀਵਨ ਦਾ ਅਧਾਰ ਹੁੰਦੀ ਹੈ।“ ਕਿਸਦਾ ਕਥਨ ਹੈ? | ਕ੍ਰੋ ਐਂਡ ਕ੍ਰੋ |
15. | ਸੁਲਤਾਨ ਨਾਂ ਦੇ ਚਿੰਪੈਜੀ ਤੇ ਆਪਣੇ ਪ੍ਰਯੋਗ ਕਿਸਨੇ ਕੀਤੇ? | ਕੋਹਲਰ ਨੇ |
16. | ਗਰਭਅਵਸਥਾ ਵਿੱਚ ਸੰਤਾਨ ਤੇ ਕਿਸਦਾ ਜਿਆਦਾ ਪ੍ਰਭਾਵ ਪੈਂਦਾ ਹੈ? | ਮਾਂ ਦੇ ਪੋਸ਼ਣ ਦਾ |
17. | ਬਾਲ ਅਧਿਐਨ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ? | ਸਟੇਨਲੇ ਹਾਲ ਨੂੰ |
18. | ਸਰੀਰਕ ਵਿਕਾਸ ਦੀ ਗਤੀ ਕਿਸ ਅਵਸਥਾ ਵਿੱਚ ਬਹੁਤ ਹੌਲੀ ਹੋ ਜਾਂਦੀ ਹੈ? | ਬਾਲ ਅਵਸਥਾ ਵਿੱਚ |
19. | ਬੇਰੀ-ਬੇਰੀ ਰੋਗ ਕਿਸ ਵਿਟਾਮਿਨ ਦੀ ਘਾਟ ਕਰਕੇ ਹੁੰਦਾ ਹੈ? | ਵਿਟਾਮਿਨ ਬੀ |
20. | ਕਿਸ ਮਨੋਵਿਗਿਆਨੀ ਨੇ ਚੂਹਿਆਂ ਤੇ ਪ੍ਰਯੋਗ ਕੀਤੇ? | ਸਕਿਨਰ |