ਬਾਲ ਵਿਕਾਸ ਅਤੇ ਮਨੋਵਿਗਿਆਨ-10
1. | ਜਨਮ ਤੋਂ ਬਾਅਦ ਬੱਚੇ ਵਿੱਚ ਚਿੰਤਨ ਦਾ ਵਿਕਾਸ ਕਦੋਂ ਆਰੰਭ ਹੁੰਦਾ ਹੈ? | 2 ਸਾਲ ਦੀ ਉਮਰ ਤੋਂ ਬਾਅਦ |
2. | ਵਿਟਾਮਿਨ ਸੀ ਦੀ ਕਮੀ ਕਾਰਨ ਕਿਹੜਾ ਰੋਗ ਹੁੰਦਾ ਹੈ? | ਸਕਰਵੀ |
3. | 6 ਮਹੀਨੇ ਦੀ ਉਮਰ ਵਿੱਚ ਬੱਚੇ ਦਾ ਵਜਨ ਉਸਦੇ ਜਨਮ ਸਮੇਂ ਦੇ ਵਜਨ ਨਾਲੋਂ ਆਮ ਤੌਰ ਤੇ ਕਿੰਨਾ ਵਧ ਜਾਂਦਾ ਹੈ? | ਦੁਗਣਾ ਹੋ ਜਾਂਦਾ ਹੈ |
4. | ਕੁਦਰਤੀ ਚੋਣ ਦਾ ਸਿਧਾਂਤ ਕਿਸਨੇ ਦਿੱਤਾ? | ਡਾਰਵਿਨ ਨੇ |
5. | ਕਿਸ ਉਮਰ ਵਿੱਚ ਬੱਚਾ ਆਪਣੇ ਮਾਪਿਆਂ ਅਤੇ ਦੂਜਿਆਂ ਦੀ ਅਵਾਜ ਵਿੱਚ ਅੰਤਰ ਕਰਨਾ ਸਿੱਖ ਜਾਂਦਾ ਹੈ? | 1 ਮਹੀਨੇ ਦੀ ਉਮਰ ਵਿੱਚ |
6. | ਸਾਡੇ ਸਰੀਰ ਦਾ ਕਿੰਨਾ ਹਿੱਸਾ ਪਾਣੀ ਹੈ? | 70 ਫ਼ੀਸਦੀ |
7. | ‘‘ਸਿੱਖਿਆ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਮਨੋਵਿਗਿਆਨ ਦੀ ਕ੍ਰਿਪਾ ਤੇ ਨਿਰਭਰ ਹੈ।“ ਕਿਸ ਮਨੋਵਿਗਿਆਨਕ ਦਾ ਕਥਨ ਹੈ? | ਬੀ.ਐਨ.ਝਾਅ |
8. | ਅੰਤਰਮੁੱਖੀ ਅਤੇ ਬਾਹਰਮੁੱਖੀ ਵਿਅਕਤੀ ਵਿੱਚੋਂ ਕਿਸਦਾ ਸਮਾਜਿਕ ਵਿਕਾਸ ਆਮ ਤੌਰ ਤੇ ਤੇਜ ਹੁੰਦਾ ਹੈ? | ਬਾਹਰਮੁੱਖੀ ਦਾ |
9. | ਜਨਮ ਸਮੇ ਬੱਚਾ ਕਿਉਂ ਰੋਂਦਾ ਹੈ? | ਵਾਤਾਵਰਨ ਤਬਦੀਲੀ ਕਾਰਨ |
10. | ਮਾਨਸਿਕ ਉਮਰ ਪਤਾ ਕਰਨ ਦਾ ਤਰੀਕਾ ਸਭ ਤੋਂ ਪਹਿਲਾਂ ਕਿਸ ਦੁਆਰਾ ਈਜਾਦ ਕੀਤਾ ਗਿਆ? | ਐਲਫਰਡ ਬਿਨੈ ਦੁਆਰਾ |
11. | ਗੁਣਸੂਤਰਾਂ ਦਾ ਕਿੰਨਵਾਂ ਜੋੜਾ ਮਨੁੱਖੀ Çਲੰਗ ਦਾ ਨਿਰਧਾਰਨ ਕਰਦਾ ਹੈ? | 23ਵਾਂ ਜੋੜਾ |
12. | ਵਿਅਕਤੀਗਤ ਬੁੱਧੀ ਪ੍ਰੀਖਣ ਦੇ ਅਧਾਰ ਤੇ ਇੱਕੋ ਸਮੇਂ ਕਿੰਨੇ ਵਿਅਕਤੀਆਂ ਦਾ ਪ੍ਰੀਖਣ ਕੀਤਾ ਜਾਂਦਾ ਹੈ? | ਇੱਕ ਵਿਅਕਤੀ ਦਾ |
13. | ਸਮੂਹਿਕ ਬੁੱਧੀ ਪ੍ਰੀਖਣਾਂ ਦਾ ਜਨਮ ਕਦੋਂ ਹੋਇਆ? | ਪਹਿਲੇ ਵਿਸ਼ਵ ਯੁੱਧ ਸਮੇਂ |
14. | IQ ਕਿਸ ਫਾਰਮੂਲੇ ਰਾਹੀਂ ਪਤਾ ਕੀਤਾ ਜਾਂਦਾ ਹੈ? | ਮਾਨਸਿਕ ਉਮਰ/ਸਰੀਰਕ ਉਮਰ X 100 |
15. | ਪਹਿਲੇ ਵਿਸ਼ਵ ਯੁੱਧ ਸਮੇਂ ਕਿਹੜੇ ਦੋ ਬੁੱਧੀ ਪ੍ਰੀਖਣਾਂ ਦਾ ਨਿਰਮਾਣ ਕੀਤਾ ਗਿਆ? | ਅਲਫ਼ਾ, ਬੀਟਾ |
16. | ਆਰਮੀ ਅਲਫ਼ਾ ਟੈਸਟ ਕਿਹੜੇ ਵਿਅਕਤੀਆਂ ਤੇ ਕੀਤਾ ਜਾਂਦਾ ਸੀ? | ਪੜ੍ਹੇ ਲਿਖੇ |
17. | ਆਰਮੀ ਬੀਟਾ ਟੈਸਟ ਕਿਹੜੇ ਵਿਅਕਤੀਆਂ ਤੇ ਕੀਤਾ ਜਾਂਦਾ ਸੀ? | ਅਨਪੜ੍ਹ |
18. | ਏਰਿਕਸਨ ਨੇ ਆਪਣੇ ਮਨੋਸਮਾਜਿਕ ਸਿਧਾਂਤ ਵਿੱਚ ਜੀਵਨ ਕਾਲ ਨੂੰ ਕਿੰਨੀਆਂ ਅਵਸਥਾਵਾਂ ਵਿੱਚ ਵੰਡਿਆ ਹੈ? | 8 |
19. | ‘‘ਸਮਾਜੀਕਰਨ ਇੱਕ ਪ੍ਰਕਾਰ ਦਾ ਸਿੱਖਣਾ ਹੈ, ਜਿਹੜਾ ਸਿੱਖਣ ਵਾਲੇ ਨੂੰ ਸਮਾਜਿਕ ਕਾਰਜ ਕਰਨ ਦੇ ਯੋਗ ਬਣਾਉਂਦਾ ਹੈ।‘’ ਕਿਸਦਾ ਕਥਨ ਹੈ? | ਜਾਨਸਨ ਦਾ |
20. | ਬੱਚੇ ਦੇ ਸਮਾਜੀਕਰਨ ਦਾ ਪਹਿਲਾ ਕਾਰਕ ਕਿਹੜਾ ਹੈ? | ਪਰਿਵਾਰ |