ਪੰਜਾਬ ਦੇ ਇਤਿਹਾਸ ਦੇ ਸੋਮੇ

ਪੰਜਾਬ ਦੇ ਇਤਿਹਾਸ ਦੇ ਸੋਮੇ

  1. ਪੰਜਾਬ ਕਦੋਂ ਤੱਕ ਮੁਗਲ ਸਾਮਰਾਜ ਦਾ ਹਿੱਸਾ ਰਿਹਾ? 1752 ਈ: ਤੱਕ
  2. 1920 ਈ: ਤੋਂ ਪਹਿਲਾਂ ਪੰਜਾਬ ਦੇ ਗੁਰਦੁਆਰਿਆਂ ਤੇ ਕਿਸਦਾ ਅਧਿਕਾਰ ਸੀ? ਮਹੰਤਾਂ ਦਾ      
  3. ਕਿਹੜੀ ਲਹਿਰ ਦੁਆਰਾ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਛੁਡਾਇਆ ਗਿਆ? ਗੁਰਦੁਆਰਾ ਸੁਧਾਰ ਲਹਿਰ
  4. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ?1604 ਈ:
  5. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ? ਸ੍ਰੀ ਗੁਰੂ ਅਰਜਨ ਦੇਵ ਜੀ
  6. ਆਰੰਭ ਵਿੱਚ ਆਦਿ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ਼ ਕੀਤੀ ਗਈ? ਪਹਿਲੇ 5 ਗੁਰੂ ਸਾਹਿਬਾਨ ਦੀ
  7. ਗੁਰੂ ਗੋਬਿੰਦ ਸਿੰਘ ਜੀ ਸਮੇਂ ਆਦਿ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ  ਸਾਹਿਬ ਦੀ ਬਾਣੀ ਦਰਜ ਕੀਤੀ ਗਈ? ਗੁਰੂ ਤੇਗ ਬਹਾਦਰ ਜੀ ਦੀ
  8. ਆਦਿ ਗ੍ਰੰਥ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜ਼ਾ ਕਿਹੜੇ ਗੁਰੂ ਸਾਹਿਬ ਨੇ ਦਿੱਤਾ? ਗੁਰੂ ਗੋਬਿੰਦ ਸਿੰਘ ਜੀ ਨੇ
  9. ਦਸਮ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ? ਭਾਈ ਮਨੀ ਸਿੰਘ ਜੀ ਨੇ
  10. ਦਸਮ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ? 1721 ਈ:
  11. ਦਸਮ ਗ੍ਰੰਥ ਸਾਹਿਬ ਕਿਸਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ?  ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ
  12. ਦਸਮ ਗ੍ਰੰਥ ਸਾਹਿਬ ਕਿੰਨੇ ਗ੍ਰੰਥਾਂ ਦਾ ਸੰਗ੍ਰਹਿ ਹੈ? 18
  13. ਦਸਮ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੋਈ ਦੋ ਬਾਣੀਆਂ ਦੇ ਨਾਂ ਲਿਖੋ। ਜਾਪ ਸਾਹਿਬ, ਚੰਡੀ ਦੀ ਵਾਰ
  14. ਗੁਰੂ ਗੋਬਿੰਦ ਸਿੰਘ ਦੀ ਆਤਮਕਥਾ ਦਾ ਨਾਂ ਕੀ ਹੈ?  ਬਚਿੱਤਰ ਨਾਟਕ
  15. ਜਫ਼ਰਨਾਮਾ ਦਾ ਕੀ ਅਰਥ ਹੈ?  ਜਿੱਤ ਦੀ ਚਿੱਠੀ
  16. ਜਫ਼ਰਨਾਮਾ ਕਿਸਦੀ ਰਚਨਾ ਹੈ?   ਗੁਰੂ ਗੋਬਿੰਦ ਸਿੰਘ ਜੀ ਦੀ
  17. ਜਫ਼ਰਨਾਮਾ ਕਿਸਨੂੰ ਲਿਖਿਆ ਗਿਆ ਸੀ? ਔਰੰਗਜ਼ੇਬ ਨੂੰ
  18. ਜਫ਼ਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ?   ਫ਼ਾਰਸੀ
  19. ਗੁਰੂ ਗੋਬਿੰਦ ਸਿੰਘ ਜੀ ਨੇ ਜਫ਼ਰਨਾਮਾ ਕਿਹੜੇ ਸਥਾਨ ਤੇ ਲਿਖਿਆ?   ਦੀਨਾ ਕਾਂਗੜ ਵਿਖੇ
  20. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਸਨੂੰ ਨੂੰ ਕਿਹਾ ਜਾਂਦਾ ਹੈ?   ਭਾਈ ਗੁਰਦਾਸ ਦੀਆਂ ਵਾਰਾਂ ਨੂੰ
  21. ਭਾਈ ਗੁਰਦਾਸ ਜੀ ਦੇ ਪਿਤਾ ਦਾ ਨਾਂ ਕੀ ਸੀ?  ਦਤਾਰ ਚੰਦ ਭੱਲਾ
  22. ਭਾਈ ਗੁਰਦਾਸ ਜੀ ਕਿਹੜੇ ਗੁਰੂ ਸਾਹਿਬਾਨ ਦੇ ਸਮਕਾਲੀਨ ਸਨ?   ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਜੀ
  23. ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ?  39
  24. ਜਨਮ ਸਾਖੀਆਂ ਦਾ ਸਬੰਧ ਕਿਹੜੇ ਗੁਰੂ ਸਾਹਿਬ ਦੇ ਜਨਮ ਅਤੇ ਜੀਵਨ ਨਾਂਲ ਹੈ? ਗੁਰੂ ਨਾਨਕ ਦੇਵ ਜੀ ਦੇ
  25. ਪੁਰਾਤਨ ਜਨਮ ਸਾਖੀ ਦਾ ਸੰਪਾਦਨ ਕਿਸਨੇ ਕੀਤਾ?  ਭਾਈ ਵੀਰ ਸਿੰਘ ਨੇ
  26. ਪੁਰਾਤਨ ਜਨਮ ਸਾਖੀ ਦਾ ਸੰਪਾਦਨ ਕਦੋਂ ਕੀਤਾ ਗਿਆ?  1926 ਈ:
  27. ਪੁਰਾਤਨ ਜਨਮ ਸਾਖੀ ਕਿਹੜੀਆਂ ਦੋ ਜਨਮ ਸਾਖੀਆਂ ਦੇ ਸੁਮੇਲ ਨਾਲ ਤਿਆਰ ਕੀਤੀ ਗਈ ਹੈ?             ਵਲਾਇਤ ਵਾਲੀ ਜਨਮ ਸਾਖੀ ਅਤੇ ਹਾਫ਼ਜਾਬਾਦ ਵਾਲੀ ਜਨਮ ਸਾਖੀ
  28. ਮਿਹਰਬਾਨ ਕੌਣ ਸੀ?  ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਸਪੁੱਤਰ
  29. ਭਾਈ ਮਨੀ ਸਿੰਘ ਦੀ ਜਨਮ ਸਾਖੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਗਿਆਨ ਰਤਨਾਵਲੀ
  30. ਗਿਆਨ ਰਤਨਾਵਲੀ ਭਾਈ ਗੁਰਦਾਸ ਜੀ ਦੀ ਕਿਹੜੀ ਵਾਰ ਦੇ ਅਧਾਰ ਤੇ ਲਿਖੀ ਗਈ ਹੈ?    ਪਹਿਲੀ ਵਾਰ ਦੇ
  31. ਹੁਕਮਨਾਮੇ ਕਿਸ ਦੁਆਰਾ ਜਾਰੀ ਕੀਤੇ ਜਾਂਦੇ ਸਨ?  ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸਬੰਧਤ ਮੈਂਬਰਾਂ ਦੁਆਰਾ
  32. ਭਾਈ ਗੰਡਾ ਸਿੰਘ ਨੇ ਕਿੰਨੇ ਹੁਕਮਨਾਮਿਆਂ ਦਾ ਸੰਕਲਨ ਕੀਤਾ ਹੈ?    89
  33. ਸਭ ਤੋਂ ਵਧ ਹੁਕਮਨਾਮੇ ਕਿਹੜੇ ਗੁਰੂ ਸਾਹਿਬ ਦੇ ਪ੍ਰਾਪਤ ਹੋਏ ਹਨ?   ਗੁਰੂ ਗੋਬਿੰਦ ਸਿੰਘ ਜੀ ਦੇ
  34. ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?    34
  35. ਗੁਰੂ ਤੇਗ਼ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?   23
  36. ਸ੍ਰੀ ਗੁਰ ਸੋਭਾ ਦੀ ਰਚਨਾ ਕਿਸਨੇ ਕੀਤੀ?  ਸੈਨਾਪਤ ਨੇ
  37. ਸੈਨਾਪਤ ਕੋਣ ਸੀ? ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ
  38. ਸ੍ਰੀ ਗੁਰਸੋਭਾ ਵਿੱਚ ਕਿਹੜੇ ਸਮੇਂ ਦੀਆਂ ਘਟਨਾਵਾਂ ਦਾ ਵਰਣਨ ਹੈ?  1699 ਈ ਤੋਂ 1708 ਈ:
  39. ਸਿੱਖਾਂ ਦੀ ਭਗਤਮਾਲਾ ਦੀ ਰਚਨਾ ਕਿਸਨੇ ਕੀਤੀ? ਭਾਈ ਮਨੀ ਸਿੰਘ ਜੀ ਨੇ
  40. ਸਿੱਖਾਂ ਦੀ ਭਗਤਮਾਲਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਭਗਤ ਰਤਨਾਵਲੀ
  41. ਬੰਸਾਵਲੀਨਾਮਾ ਦਾ ਲੇਖਕ ਕੌਣ ਹੈ?  ਕੇਸਰ ਸਿੰਘ ਛਿੱਬੜ
  42. ਮਹਿਮਾ ਪ੍ਰਕਾਸ਼ ਵਾਰਤਕ ਦੀ ਰਚਨਾ ਕਿਸਨੇ ਕੀਤੀ?  ਬਾਵਾ ਕਿਰਪਾਲ ਸਿੰਘ ਨੇ
  43. ਮਹਿਮਾ ਪ੍ਰਕਾਸ਼ ਕਵਿਤਾ ਦੀ ਰਚਨਾ ਕਿਸਨੇ ਕੀਤੀ?  ਸਰੂਪ ਦਾਸ ਭੱਲਾ
  44. ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਿਸਨੇ ਕੀਤੀ? ਭਾਈ ਸੰਤੋਖ ਸਿੰਘ ਨੇ
  45. ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਿਸਨੇ ਕੀਤੀ? ਰਤਨ ਸਿੰਘ ਭੰਗੂ ਨੇ
  46. ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਦੀ ਰਚਨਾ ਕਿਸਨੇ ਕੀਤੀ?  ਗਿਆਨੀ ਗਿਆਨ ਸਿੰਘ ਨੇ
  47. ਤੁਜ਼ਕੇ ਬਾਬਰੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?  ਬਾਬਰ ਨਾਮਾ
  48. ਤੁਜ਼ਕੇ-ਬਾਬਰੀ ਦਾ ਲੇਖਕ ਕੌਣ ਸੀ?  ਬਾਬਰ
  49. ਤੁਜ਼ਕੇ ਬਾਬਰੀ ਕਿਸਦੀ ਆਤਮ ਕਥਾ ਹੈ? ਬਾਬਰ ਦੀ
  50. ਤੁਜ਼ਕੇ ਬਾਬਰੀ ਕਿਹੜੀ ਭਾਸ਼ਾ ਵਿੱਚ ਲਿਖੀ ਗਈ? ਤੁਰਕੀ
  51. ਆਈਨੇ ਅਕਬਰੀ ਅਤੇ ਅਕਬਰ ਨਾਮਾ ਦੀ ਰਚਨਾ ਕਿਸਨੇ ਕੀਤੀ? ਅਬੁਲ ਫਜ਼ਲ ਨੇ
  52. ਤੁਜ਼ਕੇ ਜਹਾਂਗੀਰੀ ਕਿਸਦੀ ਆਤਮ ਕਥਾ ਹੈ? ਜਹਾਂਗੀਰ ਦੀ
  53. ਜੰਗਨਾਮਾ ਦਾ ਲੇਖਕ ਕੌਣ ਹੈ? ਕਾਜ਼ੀ ਨੂਰ ਮੁਹੰਮਦ
  54. ਜੰਗਨਾਮਾ ਵਿੱਚ ਕਿਸਦੇ ਹਮਲੇ ਦਾ ਵਰਣਨ ਕੀਤਾ ਗਿਆ ਹੈ? ਅਹਿਮਦ ਸ਼ਾਹ ਅਬਦਾਲੀ ਦੇ
  55. ਤਵਾਰੀਖ—ਏ—ਸਿੱਖਾਂ ਦੀ ਰਚਨਾ ਕਿਸਨੇ ਕੀਤੀ? ਖੁਸ਼ਵਕਤ ਰਾਏ
  56. ਤਵਾਰੀਖ਼—ਏ—ਪੰਜਾਬ ਦੀ ਰਚਨਾ ਕਿਸਨੇ ਕੀਤੀ?  ਬੂਟੇ ਸ਼ਾਹ
  57. ਜਫ਼ਰਨਾਮਾ—ਏ—ਰਣਜੀਤ ਸਿੰਘ ਦਾ ਲੇਖਕ ਕੌਣ ਹੈ?  ਦੀਵਾਨ ਅਮਰਨਾਥ
  58. ਚਾਰ ਬਾਗ਼—ਏ—ਪੰਜਾਬ ਦਾ ਲੇਖਕ ਕੌਣ ਹੈ? ਗਣੇਸ਼ ਦਾਸ ਵਡੇਹਰਾ
  59. ਏ ਜਰਨੀ ਫਰਾਮ ਬੰਗਾਲ ਟੂ ਇੰਗਲੈਂਡ ਕਿਸਨੇ ਲਿਖੀ?   ਜਾਰਜ ਫੋਰਸਟਸਰ
  60. ਸਕੈੱਚ ਆਫ਼ ਦੀ ਸਿੱਖਸ ਕਿਸਦੀ ਰਚਨਾ ਹੈ? ਮੈਲਕੌਮ
  61. ਅੰਗਰੇਜ਼ ਲਿਖਾਰੀਆਂ ਦੀਆਂ ਲਿਖੀਆਂ ਪੁਸਤਕਾਂ ਵਿੱਚੋਂ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਸਭ ਤੋਂ ਮਹੱਤਵਪੂਰਨ ਪੁਸਤਕ ਕਿਸਨੂੰ ਮੰਨਿਆ ਜਾਂਦਾ ਹੈ? ਹਿਸਟਰੀ ਆਫ਼ ਦਾ ਸਿੱਖਸ    
  62. ਹਿਸਟਰੀ ਆਫ਼ ਦੀ ਸਿੱਖਸ ਦੀ ਰਚਨਾ ਕਿਸਨੇ ਕੀਤੀ? ਜੇ ਡੀ ਕਨਿੰਘਮ

Leave a Comment

Your email address will not be published. Required fields are marked *

error: Content is protected !!