ਪੇਂਡੂ ਅਤੇ ਸ਼ਹਿਰੀ ਪੱਧਰ ਤੇ ਲੋਕਤੰਤਰ
1) | ਪੰਚਾਇਤੀ ਰਾਜ ਦੀ ਸਥਾਪਨਾ ਕਿਸ ਸੰਵਿਧਾਨਕ ਸੋਧ ਅਨੁਸਾਰ ਕੀਤੀ ਗਈ? | 73ਵੀਂ ਸੰਵਿਧਾਨਕ ਸੋਧ 1992 |
2) | ਪੰਚਾਇਤੀ ਰਾਜ ਸੰਵਿਧਾਨ ਦੇ ਕਿਸ ਭਾਗ ਵਿੱਚ ਸ਼ਾਮਿਲ ਹੈ? | ਨੌਵੇਂ ਭਾਗ ਵਿੱਚ |
3) | ਸੰਵਿਧਾਨ ਦੇ ਨੌਵੇਂ ਭਾਗ ਨੂੰ ਕੀ ਨਾਂ ਦਿੱਤਾ ਗਿਆ ਹੈ? | ‘ਦ ਪੰਚਾਇਤਸ’ |
4) | ਪੰਚਾਇਤੀ ਰਾਜ ਨਾਲ ਸੰਬੰਧਤ ਧਾਰਾਵਾਂ ਕਿਹੜੀਆਂ ਹਨ? | 243 ਦੇ ਭਾਗ ਏ ਤੋਂ ਓ ਤੱਕ |
5) | ਪੰਚਾਇਤੀ ਰਾਜ ਸੰਵਿਧਾਨ ਦੇ ਕਿਸ ਸ਼ਡਿਊਲ ਵਿੱਚ ਸ਼ਾਮਿਲ ਹੈ? | 11ਵੇਂ ਸ਼ਡਿਊਲ ਵਿੱਚ |
6) | ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ? | 1952 ਈ: |
7) | ਪੰਚਾਇਤੀ ਰਾਜ ਸਥਾਪਿਤ ਕਰਨ ਵਾਲਾ ਪਹਿਲਾ ਰਾਜ ਕਿਹੜਾ ਸੀ? | ਰਾਜਸਥਾਨ |
8) | ਰਾਜਸਥਾਨ ਨੇ ਪੰਚਾਇਤੀ ਰਾਜ ਕਦੋਂ ਅਪਣਾਇਆ? | 1959 ਈ: |
9) | ਪੰਚਾਇਤੀ ਰਾਜ ਅਪਣਾਉਣ ਵਾਲਾ ਦੂਜਾ ਰਾਜ ਕਿਹੜਾ ਸੀ? | ਆਂਧਰਾ ਪ੍ਰਦੇਸ਼ |
10) | ਪੰਚਾਇਤੀ ਰਾਜ ਪ੍ਰਣਾਲੀ ਦੇ ਕਿੰਨੇ ਪੱਧਰ ਹਨ? | 3 ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ,ਜਿਲ੍ਹਾ ਪ੍ਰੀਸ਼ਦ |
11) | ਪੰਚਾਇਤੀ ਰਾਜ ਪ੍ਰਣਾਲੀ ਦਾ ਸਭ ਤੋਂ ਹੇਠਲਾ ਪੱਧਰ ਕਿਹੜਾ ਹੈ? | ਗ੍ਰਾਮ ਪੰਚਾਇਤ |
12) | ਗ੍ਰਾਮ ਪੰਚਾਇਤ ਦਾ ਮੁੱਖੀ ਕੀ ਅਖਵਾਉਂਦਾ ਹੈ? | ਪ੍ਰਧਾਨ/ਸਰਪੰਚ |
13) | ਪੰਚਾਇਤੀ ਰਾਜ ਸੰਸਥਾਵਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? | 5 ਸਾਲ |
14) | ਪੰਚਾਇਤ ਮੈਂਬਰ ਜਾਂ ਸਰਪੰਚ ਦੀ ਚੋਣ ਲੜਣ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? | 21 ਸਾਲ |
15) | ਪੰਚਾਇਤੀ ਰਾਜ ਸੰਸਥਾਵਾਂ ਵਿੱਚ ਇਸਤਰੀਆਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਹੁੰਦੀਆਂ ਹਨ? | ਕੁੱਲ ਸੀਟਾਂ ਦਾ ਤੀਜਾ ਹਿੱਸਾ |
16) | ਪੰਚਾਇਤਾਂ ਦੀਆਂ ਚੋਣਾਂ ਕਿਸ ਦੁਆਰਾ ਕਰਵਾਈਆਂ ਜਾਂਦੀਆਂ ਹਨ? | ਰਾਜ ਚੋਣ ਕਮਿਸ਼ਨ ਦੁਆਰਾ |
17) | ਰਾਜ ਵਿੱਤ ਕਮਿਸ਼ਨ ਦੀ ਨਿਯੁਕਤੀ ਕਿੰਨੇ ਸਮੇਂ ਬਾਅਦ ਕੀਤੀ ਜਾਂਦੀ ਹੈ? | 5 ਸਾਲ ਬਾਦ |
18) | ਪੰਚਾਇਤੀ ਰਾਜ ਪ੍ਰਣਾਲੀ ਵਿੱਚ ਰਾਜ ਵਿੱਤ ਕਮਿਸ਼ਨ ਕੀ ਕੰਮ ਕਰਦਾ ਹੈ? | ਪੰਚਾਇਤਾਂ ਦੀ ਆਰਥਿਕ ਹਾਲਤ ਦੀ ਜਾਂਚ |
19) | ਪੰਚਾਇਤ ਸਮਿਤੀ ਦੇ ਮੈਂਬਰ ਕੌਣ ਹੁੰਦੇ ਹਨ? | ਗ੍ਰਾਮ ਪੰਚਾਇਤਾਂ ਦੇ ਪ੍ਰਧਾਨ/ਸਰਪੰਚ |
20) | ਪੰਚਾਇਤੀ ਰਾਜ ਪ੍ਰਣਾਲੀ ਦਾ ਸਭ ਤੋਂ ਉਪਰਲਾ ਪੱਧਰ ਕਿਹੜਾ ਹੈ? | ਜਿਲ੍ਹਾ ਪ੍ਰੀਸ਼ਦ |
21) | ਜਿਲ੍ਹਾ ਪ੍ਰੀਸ਼ਦ ਦੇ ਮੁੱਖ ਕੰਮ ਕੀ ਹਨ? | ਪੰਚਾਇਤ ਸਮਿਤੀਆਂ ਵਿੱਚ ਤਾਲਮੇਲ,ਜਿਲ੍ਹਾ ਪੱਧਰੀ ਵਿਕਾਸ ਯੋਜਨਾਵਾਂ ਬਣਾਉਣਾ, ਗ੍ਰਾਮ ਪੰਚਾਇਤਾਂ ਵਿਚਕਾਰ ਫੰਡਾਂ ਦੀ ਵੰਡ |
22) | ਪੰਚਾਇਤੀ ਰਾਜ ਦੀ ਸਥਾਪਨਾ ਕਿਸ ਕਮੇਟੀ ਦੀਆਂ ਸਿਫਾਰਸ਼ਾਂ ਤੇ ਹੋਈ? | ਬਲਵੰਤ ਰਾਏ ਮੇਹਤਾ ਕਮੇਟੀ |
23) | ਪੰਚਾਇਤੀ ਰਾਜ ਵਿੱਚ ਤਿੰਨ ਪੱਧਰੀ ਪ੍ਰਣਾਲੀ ਦੀ ਸਿਫ਼ਾਰਸ਼ ਕਿਸ ਕਮੇਟੀ ਨੇ ਕੀਤੀ? | ਬਲਵੰਤ ਰਾਏ ਮੇਹਤਾ ਕਮੇਟੀ |
24) | ਅਸ਼ੋਕ ਮੇਹਤਾ ਕਮੇਟੀ ਦਾ ਗਠਨ ਕਦੋਂ ਕੀਤਾ ਗਿਆ? | 1977 ਈ: |
25) | ਅਸ਼ੋਕ ਮੇਹਤਾ ਕਮੇਟੀ ਨੇ ਪੰਚਾਇਤੀ ਰਾਜ ਲਈ ਕਿੰਨੇ ਪੱਧਰੀ ਪ੍ਰਣਾਲੀ ਸ਼ੁਰੂ ਕਰਨ ਦਾ ਸੁਝਾਅ ਦਿੱਤਾ? | ਦੋ ਪੱਧਰੀ ਪ੍ਰਣਾਲੀ |
26) | ਸੰਘਵੀ ਕਮੇਟੀ ਦਾ ਗਠਨ ਕਦੋਂ ਕੀਤਾ ਗਿਆ? | 1986 ਈ: |
27) | ਸ਼ਹਿਰੀ ਸਥਾਨਕ ਸੰਸਥਾਵਾਂ ਸੰਵਿਧਾਨ ਦੇ ਕਿਸ ਭਾਗ ਵਿੱਚ ਦਰਜ ਹਨ? | ਭਾਗ 9 ਏ |
28) | ਸੰਵਿਧਾਨ ਦੀਆਂ ਕਿਹੜੀਆਂ ਧਾਰਾਵਾਂ ਸ਼ਹਿਰੀ ਸਥਾਨਕ ਰਾਜ ਸੰਸਥਾਵਾਂ ਨਾਲ ਸੰਬੰਧਤ ਹਨ? | 243 ਪੀ ਤੋਂ 243 ਜੈਡ ਜੀ ਤੱਕ |
29) | ਸ਼ਹਿਰੀ ਸਥਾਨਕ ਸ਼ਾਸਨ ਸੰਸਥਾਵਾਂ ਨੂੰ ਆਮ ਰੂਪ ਵਿੱਚ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਨਗਰਪਾਲਿਕਾਵਾਂ |
30) | ਸ਼ਹਿਰੀ ਸਥਾਨਕ ਸ਼ਾਸਨ ਸੰਸਥਾਵਾਂ ਦੇ ਤਿੰਨ ਪੱਧਰ ਕਿਹੜੇ ਹਨ? | ਨਗਰ ਪੰਚਾਇਤ, ਮਿਊਂਸਪਲ ਕੌਂਸਲ, ਮਿਊਂਸਪਲ ਕਾਰਪੋਰੇਸ਼ਨ |
31) | ਸ਼ਹਿਰੀ ਸਥਾਨਕ ਸਾਸਨ ਸੰਸਥਾਵਾਂ ਦੇ ਮੈਂਬਰ ਕਿਵੇਂ ਚੁਣੇ ਜਾਂਦੇ ਹਨ? | ਸਿੱਧੇ ਲੋਕਾਂ ਦੁਆਰਾ |
32) | ਸ਼ਹਿਰੀ ਸਥਾਨਕ ਸ਼ਾਸਨ ਸੰਸਥਾਵਾਂ ਦੀ ਚੋਣ ਲਈ ਨਿਸਚਿਤ ਕੀਤੇ ਗਏ ਚੋਣ-ਖੇਤਰਾਂ ਨੂੰ ਕੀ ਕਿਹਾ ਜਾਂਦਾ ਹੈ? | ਵਾਰਡ |
33) | ਪੰਚਾਇਤੀ ਰਾਜ ਪ੍ਰਣਾਲੀ ਕਿਸ ਸਿਧਾਂਤ ਤੇ ਅਧਾਰਿਤ ਹੈ? | ਸੱਤਾ ਦੇ ਵਿਕੇਂਦਰੀਕਰਨ ਤੇ |
34) | 1956 ਈ: ਵਿੱਚ ਪੰਚਾਇਤੀ ਰਾਜ ਕਿਹੜੇ ਦੋ ਰਾਜਾਂ ਵਿੱਚ ਸਭ ਤੋਂ ਪਹਿਲਾਂ ਲਾਗੂ ਕੀਤਾ ਗਿਆ? | ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ |
35) | ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਰਾਜ ਸਰਕਾਰ ਨੂੰ ਗ੍ਰਾਮ ਪੰਚਾਇਤਾਂ ਦਾ ਗਠਨ ਕਰਨਾ ਪੈਂਦਾ ਹੈ? | 40 |
36) | ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਨਗਰਪਾਲਿਕਾ ਦਾ ਵਰਣਨ ਕੀਤਾ ਗਿਆ ਹੈ? | ਭਾਗ 9 ਏ |
37) | ਸਥਾਨਕ ਸਰਕਾਰ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ? | ਗ੍ਰਾਮ ਪੰਚਾਇਤ |
38) | ਸਥਾਨਕ ਸਰਕਾਰਾਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਹਨ? | 2 ਪੇਂਡੂ, ਸ਼ਹਿਰੀ |
39) | ਰਾਜਸਥਾਨ ਵਿੱਚ ਪੰਚਾਇਤੀ ਰਾਜ ਕਦੋਂ ਲਾਗੂ ਕੀਤਾ ਗਿਆ? | 2 ਅਕਤੂਬਰ 1959 |
40) | ਕਿਹੜੀ ਸੰਵਿਧਾਨ ਸੋਧ ਦੁਆਰਾ ਪੰਚਾਇਤੀ ਰਾਜ ਨੂੰ ਤਿੰਨ ਭਾਗਾਂ ਪਿੰਡ, ਬਲਾਕ ਅਤੇ ਜਿਲ੍ਹਾ ਵਿੱਚ ਵੰਡਿਆ ਗਿਆ? | 73ਵੀਂ ਸੰਵਿਧਾਨਕ ਸੋਧ ਰਾਹੀਂ |
41) | 73ਵੀਂ ਸੰਵਿਧਾਨ ਸੋਧ ਕਦੋਂ ਹੋਈ? | 1992 ਈ: |
42) | ਪੰਜਾਬ ਪੰਚਾਇਤੀ ਰਾਜ ਕਾਨੂੰਨ ਕਦੋਂ ਪਾਸ ਕੀਤਾ ਗਿਆ? | 21 ਅਪ੍ਰੈਲ 1994 ਈ: |
43) | ਗ੍ਰਾਮ ਪੰਚਾਇਤ ਦਾ ਕਾਰਜਕਾਲ ਕਿੰਨਾ ਹੁੰਦਾ ਹੈ? | 5 ਸਾਲ |
44) | ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ? | 5 ਤੋਂ 13 |
45) | ਪੰਚਾਇਤੀ ਰਾਜ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ? | ਗ੍ਰਾਮ ਪੰਚਾਇਤ |
46) | ਇੱਕ ਸਾਲ ਵਿੱਚ ਪੰਚਾਇਤ ਦੀਆਂ ਮਿੰਨੀਆਂ ਮੀਟਿੰਗਾਂ ਜਰੂਰੀ ਹਨ? | 2 |
47) | ਗ੍ਰਾਮ ਪੰਚਾਇਤ ਦੀਆਂ ਮੀਟਿੰਗਾਂ ਵਿੱਚ ਕਿੰਨੇ ਮੈਂਬਰਾਂ ਦਾ ਹਾਜ਼ਰ ਹੋਣਾ ਜਰੂਰੀ ਹੈ? | 1/5 |
48) | ਪੰਚਾਇਤ ਕਿੰਨੇ ਰੁਪਏ ਤੱਕ ਦੇ ਦੀਵਾਨੀ ਝਗੜੇ ਦਾ ਨਿਪਟਾਰਾ ਕਰ ਸਕਦੀ ਹੈ? | 500 ਰੁਪਏ |
49) | ਪੰਚਾਇਤਾਂ ਵਿੱਚ ਕਿੰਨੇ ਫ਼ੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹਨ? 33 ਫ਼ੀਸਦੀ |
|
50) | ਪੰਚਾਇਤ ਸੰਮਤੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਬਲਾਕ ਸੰਮਤੀ |
51) | ਬਲਾਕ ਸੰਮਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ? | 5 ਸਾਲ |
52) | ਬਲਾਕ ਸੰਮਤੀ ਵਿੱਚ ਇਸਤਰੀਆਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਹਨ? | 33 ਫ਼ੀਸਦੀ |
53) | ਬਲਾਕ ਸਮੰਤੀ ਦੀਆਂ ਇੱਕ ਮਹੀਨੇ ਵਿੱਚ ਕਿੰਨੀਆਂ ਮੀਟਿੰਗਾਂ ਜਰੂਰੀ ਹਨ? | 1 |
54) | ਬਲਾਕ ਸੰਮਤੀ ਨੂੰ ਕੌਣ ਭੰਗ ਕਰ ਸਕਦਾ ਹੈ? | ਜਿਲ੍ਹਾ ਪ੍ਰੀਸ਼ਦ |
55) | ਬਲਾਕ ਸੰਮਤੀ ਦੇ ਕਿੰਨੇ ਮੈਂਬਰ ਹੋ ਸਕਦੇ ਹਨ? | 6 ਤੋਂ 10 |
56) | ਪੰਚਾਇਤੀ ਰਾਜ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਹੈ? | ਜਿਲ੍ਹਾ ਪ੍ਰੀਸ਼ਦ |
57) | ਜਿਲ੍ਹਾ ਪ੍ਰੀਸ਼ਦ ਦਾ ਕਾਰਜਕਾਲ ਕਿੰਨਾ ਹੁੰਦਾ ਹੈ? | 5 ਸਾਲ |
58) | ਜਿਲ੍ਹਾ ਪ੍ਰੀਸ਼ਦ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ? | 10 ਤੋਂ 25 |
59) | ਜਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਨਿਯੁਕਤੀ ਕੌਣ ਕਰਦਾ ਹੈ? | ਡਿਪਟੀ ਕਮਿਸ਼ਨਰ |
60) | ਜਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ? | ਚੁਣੇ ਹੋਏ ਜਿਲ੍ਹਾ ਪ੍ਰੀਸ਼ਦ ਮੈਂਬਰਾਂ ਦੁਆਰਾ |
61) | ਕਿਸੇ ਰਾਜ ਵਿੱਚ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਘੋਸ਼ਿਤ ਕਰਨ ਲਈ ਰਾਜ ਦੀ ਜਨਸੰਖਿਆ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ? | 20 ਲੱਖ |
62) | ਭਾਰਤ ਦਾ ਪਹਿਲਾ ਨਗਰ ਨਿਗਮ ਕਿੱਥੇ ਸਥਾਪਿਤ ਕੀਤਾ ਗਿਆ? | ਮਦਰਾਸ |
63) | ਭਾਰਤੀ ਸੰਵਿਧਾਨ ਵਿੱਚ ਨੌਵੀਂ ਅਨੁਸੂਚੀ ਕਿਹੜੀ ਸੰਵਿਧਾਨਕ ਸੋਧ ਦੁਆਰਾ ਸ਼ਾਮਿਲ ਕੀਤੀ ਗਈ? | ਪਹਿਲੀ |
64) | 12ਵੀਂ ਅਨੁਸੂਚੀ ਦਾ ਸਬੰਧ ਕਿਹੜੇ ਵਿਸ਼ੇ ਨਾਲ ਹੈ? | ਨਗਰਪਾਲਿਕਾ ਨਾਲ |
65) | ਸੰਵਿਧਾਨ ਵਿੱਚ 73ਵੀਂ ਅਤੇ 74ਵੀਂ ਸੰਵਿਧਾਨਕ ਸੋਧ ਕਦੋਂ ਕੀਤੀ ਗਈ? | 1992 ਈ: |
66) | 73ਵੀਂ ਅਤੇ 74ਵੀਂ ਸੰਵਿਧਾਨਕ ਸੋਧ ਦਾ ਸਬੰਧ ਕਿਸ ਨਾਲ ਹੈ? | ਸਥਾਨਕ ਸਵੈ ਸ਼ਾਸਨ ਨਾਲ |
67) | 73ਵੀਂ ਸੰਵਿਧਾਨਕ ਸੋਧ ਕਿਸ ਨਾਲ ਸਬੰਧਤ ਹੈ? | ਪੰਚਾਇਤਾਂ ਨਾਲ |
68) | 74ਵੀਂ ਸੰਵਿਧਾਨਕ ਸੋਧ ਕਿਸ ਨਾਲ ਸਬੰਧਤ ਹੈ? | ਨਗਰਪਾਲਿਕਾਵਾਂ ਨਾਲ |
69) | 73ਵੀਂ ਸੰਵਿਧਾਨਕ ਸੋਧ ਅਨੁਸਾਰ ਸੰਵਿਧਾਨ ਵਿੱਚ ਕਿਹੜਾ ਭਾਗ ਅਤੇ ਕਿਹੜੀ ਅਨੁਸੂਚੀ ਜੋੜੀ ਗਈ? | 9ਵਾਂ ਭਾਗ ਅਤੇ 11ਵੀਂ ਅਨੁਸੂਚੀ |
70) | 74ਵੀਂ ਸੰਵਿਧਾਨਕ ਸੋਧ ਅਨੁਸਾਰ ਸੰਵਿਧਾਨ ਵਿੱਚ ਕਿਹੜਾ ਭਾਗ ਅਤੇ ਕਿਹੜੀ ਅਨੁਸੂਚੀ ਜੋੜੀ ਗਈ? | 9 ਏ ਭਾਗ ਅਤੇ 12ਵੀਂ ਅਨੁਸੂਚੀ |