ਦੂਜਾ ਅੰਗਰੇਜ ਸਿੱਖ ਯੁੱਧ: ਕਾਰਨ, ਸਿੱਟੇ ਅਤੇ ਪੰਜਾਬ ਤੇ ਕਬਜ਼ਾ
- ਅੰਗਰੇਜਾਂ ਨੇ ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਕਸ਼ਮੀਰ ਦਾ ਇਲਾਕਾ ਲਾਹੌਰ ਰਾਜ ਕੋਲੋਂ ਲੈ ਕੇ ਕਿਸਦੇ ਹਵਾਲੇ ਕਰ ਦਿੱਤਾ ਸੀ? ਰਾਜਾ ਗੁਲਾਬ ਸਿੰਘ ਦੇ
- ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਦਰਬਾਰ ਦਾ ਬ੍ਰਿਟਿਸ਼ ਰੈਜੀਡੈਂਟ ਕਿਸਨੂੰ ਬਣਾਇਆ ਗਿਆ ਸੀ? ਹੈਨਰੀ ਲਾਰੈਂਸ ਨੂੰ
- ਮਹਾਰਾਣੀ ਜਿੰਦਾਂ ਨੂੰ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜਿਆ ਗਿਆ? ਬਨਾਰਸ ਵਿਖੇ
- ਦੀਵਾਨ ਮੂਲਰਾਜ ਕਿੱਥੋਂ ਦਾ ਨਾਜ਼ਿਮ ਸੀ? ਮੁਲਤਾਨ ਦਾ
- ਮੂਲਰਾਜ ਦੁਆਰਾ ਅਸਤੀਫ਼ਾ ਦੇਣ ਤੇ ਕਿਸਨੂੰ ਮੁਲਤਾਨ ਦਾ ਨਾਜ਼ਿਮ ਨਿਯੁਕਤ ਕੀਤਾ ਗਿਆ? ਸ: ਕਾਹਨ ਸਿੰਘ ਨੂੰ
- ਸ: ਚਤਰ ਸਿੰਘ ਅਟਾਰੀ ਵਾਲਾ ਕਿੱਥੋਂ ਦਾ ਨਾਜ਼ਿਮ ਸੀ? ਹਜ਼ਾਰਾ ਦਾ
- ਲਾਰਡ ਡਲਹੌਜੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ?1848 ਈ:
- ਲਾਰਡ ਡਲਹੌਜੀ ਨੇ ਭਾਰਤੀ ਰਾਜਾਂ ਤੇ ਕਬਜ਼ਾ ਕਰਨ ਲਈ ਕਿਹੜੀ ਨੀਤੀ ਅਪਣਾਈ? ਲੈਪਸ ਦੀ ਨੀਤੀ
- ਦੂਜੇ ਐਂਗਲੋ-ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਸੀ? ਰਾਮਨਗਰ ਦੀ ਲੜਾਈ
- ਰਾਮਨਗਰ ਦੀ ਲੜਾਈ ਕਦੋਂ ਹੋਈ? 22 ਨਵੰਬਰ 1848 ਈ:
- ਰਾਮਨਗਰ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? ਹਿਊਗ ਗਫ਼
- ਰਾਮਨਗਰ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸਨੇ ਕੀਤੀ? ਸ: ਸ਼ੇਰ ਸਿੰਘ ਨੇ
- ਰਾਮਨਗਰ ਦੀ ਲੜਾਈ ਵਿੱਚ ਅੰਗਰੇਜਾਂ ਦੇ ਕਿਹੜੇ ਦੋ ਪ੍ਰਸਿੱਧ ਸੈਨਾਪਤੀ ਮਾਰੇ ਗਏ? ਜਨਰਲ ਹੈਵਲਾਕ ਅਤੇ ਜਨਰਲ ਕਿਊਰਟਨ
- ਚਿਲਿਆਂਵਾਲਾ ਦੀ ਲੜਾਈ ਕਦੋਂ ਹੋਈ? 13 ਜਨਵਰੀ 1849 ਈ: ਨੂੰ
- ਚਿਲਿਆਂਵਾਲਾ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? ਹਿਊਗ ਗਫ਼ ਨੇ
- ਚਿਲਿਆਂਵਾਲਾ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸਨੇ ਕੀਤੀ? ਸ: ਸ਼ੇਰ ਸਿੰਘ ਨੇ
- ਚਿਲਿਆਂਵਾਲਾ ਲੜਾਈ ਵਿੱਚ ਕਿਸਦੀ ਜਿੱਤ ਹੋਈ? ਸਿੱਖਾਂ ਦੀ
- ਅੰਗਰੇਜਾਂ ਨੇ ਮੁਲਤਾਨ ਦੇ ਕਿਲ੍ਹੇ ਨੂੰ ਕਦੋਂ ਘੇਰਾ ਪਾਇਆ? 1 ਦਸੰਬਰ 1848 ਈ:
- ਮੂਲਰਾਜ ਨੇ ਅੰਗਰੇਜਾਂ ਅੱਗੇ ਹਥਿਆਰ ਕਦੋਂ ਸੁੱਟੇ? 22 ਜਨਵਰੀ 1849 ਈ:
- ਦੂਜੇ ਐਂਗਲੋ-ਸਿੱਖ ਯੁੱਧ ਦੀ ਅੰਤਮ ਲੜਾਈ ਕਿਹੜੀ ਸੀ? ਗੁਜਰਾਤ ਦੀ ਲੜਾਈ
- ਗੁਜਰਾਤ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾ ਸੀ? ਸ: ਸ਼ੇਰ ਸਿੰਘ
- ਗੁਜਰਾਤ ਦੀ ਲੜਾਈ ਵਿੱਚ ਸ਼ੇਰ ਸਿੰਘ ਦੀ ਸਹਾਇਤਾ ਲਈ ਕੌਣ ਆਇਆ? ਭਾਈ ਮਹਾਰਾਜ ਸਿੰਘ ਅਤੇ ਅਕਰਮ ਖਾਂ
- ਗੁਜਰਾਤ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕੌਣ ਕਰ ਰਿਹਾ ਸੀ? ਹਿਊਗ ਗਫ਼
- ਗੁਜਰਾਤ ਦੀ ਲੜਾਈ ਕਦੋਂ ਸ਼ੁਰੂ ਹੋਈ? 21 ਫਰਵਰੀ 1849 ਈ:
- ਗੁਜਰਾਤ ਦੀ ਲੜਾਈ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਤੋਪਾਂ ਦੀ ਲੜਾਈ
- ਚਤਰ ਸਿੰਘ ਅਤੇ ਸ਼ੇਰ ਸਿੰਘ ਨੇ ਅੰਗਰੇਜਾਂ ਸਾਹਮਣੇ ਹਾਰ ਕਦੋਂ ਮੰਨੀ? 10 ਮਾਰਚ 1849 ਈ:
- ਅੰਤਮ ਸਿੱਖ ਮਹਾਰਾਜਾ ਕੌਣ ਸੀ? ਮਹਾਰਾਜਾ ਦਲੀਪ ਸਿੰਘ
- ਲਾਹੌਰ ਘੋਸ਼ਣਾ ਪੱਤਰ ਕਦੋਂ ਪੜ੍ਹਿਆ ਗਿਆ? 29 ਮਾਰਚ 1849 ਈ:
- ਪੰਜਾਬ ਦਾ ਪਹਿਲਾ ਚੀਫ਼ ਕਮਿਸ਼ਨਰ ਕਿਸਨੂੰ ਨਿਯੁਕਤ ਕੀਤਾ ਗਿਆ? ਹੈਨਰੀ ਲਾਰੈਂਸ ਨੂੰ
- ਦੂਜੇ ਐਂਗਲੋ-ਸਿੱਖ ਯੁੱਧ ਵਿੱਚ ਕਿਹੜੀਆਂ ਰਿਆਸਤਾਂ ਨੇ ਅੰਗਰੇਜਾਂ ਦਾ ਸਾਥ ਦਿੱਤਾ? ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਫਰੀਦਕੋਟ, ਕਪੂਰਥਲਾ