ਚੋਣ ਪ੍ਰਣਾਲੀ

1)

ਭਾਰਤ ਵਿੱਚ ਕਿਸ ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਹੈ?

ਸੰਸਦੀ ਸ਼ਾਸਨ ਪ੍ਰਣਾਲੀ

2)

ਸੰਵਿਧਾਨ ਅਨੁਸਾਰ ਦੇਸ਼ ਦਾ ਮੁੱਖੀ ਕੌਣ ਹੈ?

ਰਾਸ਼ਟਰਪਤੀ

3)

ਭਾਰਤ ਵਿੱਚ ਸਰਕਾਰ ਦਾ ਅਸਲ ਮੁੱਖੀ ਕੌਣ ਹੁੰਦਾ ਹੈ?

ਪ੍ਰਧਾਨ ਮੰਤਰੀ

4)

ਮੰਤਰੀ ਮੰਡਲ ਦਾ ਮੁੱਖੀ ਕੌਣ ਹੁੰਦਾ ਹੈ?

ਪ੍ਰਧਾਨ ਮੰਤਰੀ

5)

ਭਾਰਤ ਵਿੱਚ ਚੋਣ ਪ੍ਰਕਿਰਿਆ ਲਈ ਸਭ ਤੋਂ ਵੱਡੀ ਸੰਸਥਾ ਕਿਹੜੀ ਹੈ?

ਚੋਣ ਕਮਿਸ਼ਨ

6)

ਭਾਰਤ ਵਿੱਚ ਪਹਿਲੀ ਵਾਰ ਚੋਣਾਂ ਕਦੋਂ ਹੋਈਆਂ?

1951-52

7)

ਭਾਰਤ ਵਿੱਚ ਚੋਣਾਂ ਕਿਸ ਸੰਵਿਧਾਨਕ ਧਾਰਾ ਅਨੁਸਾਰ ਹੁੰਦੀਆਂ ਹਨ?

ਧਾਰਾ 326

8)

ਭਾਰਤੀ ਨਾਗਰਿਕ ਕਿਸ ਅਧਿਕਾਰ ਅਨੁਸਾਰ ਵੋਟ ਪਾਉਂਦੇ ਹਨ?

ਸਰਵਜਨਕ ਬਾਲਗ ਮੱਤ ਅਧਿਕਾਰ

9)

ਕਿਸ ਸੰਵਿਧਾਨਕ ਸੋਧ ਦੁਆਰਾ ਵੋਟ ਦਾ ਅਧਿਕਾਰ ਦੇਣ ਲਈ ਘੱਟੋਘੱਟ ਉਮਰ 18 ਸਾਲ ਕੀਤੀ ਗਈ?

61ਵੀਂ ਸੰਵਿਧਾਨਕ ਸੋਧ

10)

ਕਿਸ ਸਾਲ ਵੋਟ ਦੇਣ ਲਈ ਉਮਰ ਦੀ ਹੱਦ 18 ਸਾਲ ਕਰ ਦਿੱਤੀ ਗਈ?

1988

11)

ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ?

ਰਾਸ਼ਟਰਪਤੀ

12)

ਭਾਰਤ ਵਿੱਚ ਕਿਸ ਪ੍ਰਕਾਰ ਦੇ ਮਤ ਅਧਿਕਾਰ ਨੂੰ ਅਪਣਾਇਆ ਗਿਆ?

ਸਰਵਿਆਪਕ ਬਾਲਗ ਮਤ ਅਧਿਕਾਰ

13)

ਕਿਸੇ ਵੀ ਵਿਅਕਤੀ ਲਈ ਵੋਟਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ?

18 ਸਾਲ

14)

ਮੁੱਢਲੇ ਸੰਵਿਧਾਨ ਵਿੱਚ ਵੋਟਰ ਬਣਨ ਲਈ ਕਿੰਨੀ ਉਮਰ ਹੋਣੀ ਜਰੂਰੀ ਸੀ?

21 ਸਾਲ

15)

ਕਿਹੜੇ ਕਾਨੂੰਨ ਦੁਆਰਾ ਪ੍ਰਾਂਤੀ ਵਿਧਾਨ ਪ੍ਰੀਸ਼ਦਾਂ ਵਿੱਚ ਗੈਰ ਸਰਕਾਰੀ ਮੈਂਬਰਾਂ ਦੀ ਗਿਣਤੀ ਵਧਾ ਦਿੱਤੀ ਗਈ?

ਇੰਡੀਅਨ ਕੌਂਸਲ ਐਕਟ 1892 ਈ:

16)

ਗੈਰ ਸਰਕਾਰੀ ਮੈਂਬਰਾਂ ਦੀ ਨਿਯੁਕਤੀ ਲਈ ਚੋਣਾਂ ਦੀ ਵਿਵਸਥਾ ਕਿਸ ਕਾਨੂੰਨ ਦੁਆਰਾ ਕੀਤੀ ਗਈ?

ਇੰਡੀਅਨ ਕੌਂਸਲ ਐਕਟ 1892 ਈ:

17)

ਇੰਡੀਅਨ ਕੌਂਸਲ ਐਕਟ 1909 ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਮਾਰਲੇ-ਮਿੰਟੋ ਸੁਧਾਰ ਕਾਨੂੰਨ

18)

ਲਾਰਡ ਮਾਰਲੇ ਕੌਣ ਸੀ?

ਭਾਰਤ ਦਾ ਸੈਕਟਰੀ ਆਫ਼ ਸਟੇਟ

19)

ਲਾਰਡ ਮਿੰਟੋ ਕੌਣ ਸੀ?

ਭਾਰਤ ਦਾ ਵਾਇਸਰਾਏ

20)

ਮਾਰਲੇ-ਮਿੰਟੋ ਕਾਨੂੰਨ ਦੁਆਰਾ ਕੇਂਦਰੀ ਪਰਿਸ਼ਦ ਵਿੱਚ ਮੈਂਬਰਾਂ ਦੀ ਗਿਣਤੀ ਕਿੰਨੀ ਕਰ ਦਿੱਤੀ ਗਈ?

60

21)

ਵਾਇਸਰਾਏ ਦੀ ਕਾਰਜਕਾਰੀ ਪਰਿਸ਼ਦ ਦਾ ਪਹਿਲਾ ਭਾਰਤੀ ਮੈਂਬਰ ਕਿਸਨੂੰ ਬਣਾਇਆ ਗਿਆ?

ਸਤੇਂਦਰ ਪ੍ਰਸਾਦ ਸਿਨਹਾ

22)

ਕਿਹੜੇ ਕਾਨੂੰਨ ਦੁਆਰਾ ਸੰਪਰਦਾਇਕ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ?

ਮਾਰਲੇ-ਮਿੰਟੋ ਐਕਟ

23)

ਭਾਰਤ ਵਿੱਚ ਸੰਪਰਦਾਇਕ ਚੋਣਾਂ ਦਾ ਪਿਤਾ ਕਿਸਨੂੰ ਕਿਹਾ ਜਾਂਦਾ ਹੈ?

ਲਾਰਡ ਮਿੰਟੋ

24)

ਕਿਹੜੇ ਸਮਝੌਤੇ ਰਾਹੀਂ ਚੋਣ ਖੇਤਰਾਂ ਵਿੱਚ ਦਲਿਤਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ?

ਪੂਨਾ ਸਮਝੌਤਾ

25)

ਰਾਜ ਸਭਾ ਦੀਆਂ ਹਰੇਕ ਦੋ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਸਬੰਧੀ ਅਧਿਸੂਚਨਾ ਕੌਣ ਜਾਰੀ ਕਰਦਾ ਹੈ?

ਚੋਣ ਕਮਿਸ਼ਨ

26)

ਪੰਚਾਇਤਾਂ ਦੀਆਂ ਚੋਣਾਂ ਕੌਣ ਕਰਵਾਉਂਦਾ ਹੈ?

ਰਾਜ ਚੋਣ ਕਮਿਸ਼ਨ

27)

ਵੋਟ ਦਾ ਅਧਿਕਾਰ ਕਿਸ ਪ੍ਰਕਾਰ ਦਾ ਅਧਿਕਾਰ ਹੈ?

ਰਾਜਨੀਤਕ ਅਧਿਕਾਰ

28)

ਸਰਵ ਵਿਆਪੀ ਬਾਲਗ ਮਤ ਅਧਿਕਾਰ ਦਾ ਕੀ ਭਾਵ ਹੈ?

ਬਿਨਾਂ ਭੇਦਭਾਵ ਦੇ ਸਾਰੇ ਬਾਲਕਾਂ ਨੂੰ ਵੋਟ ਦਾ ਅਧਿਕਾਰ ਦੇਣਾ

29)

ਚੋਣ ਪ੍ਰਣਾਲੀ ਵਿੱਚ ਜਨ ਸਹਿਭਾਗਿਤਾ ਤੋਂ ਕੀ ਭਾਵ ਹੈ?

ਜਨਤਾ ਦੁਆਰਾ ਰਾਜਨੀਤਕ ਪ੍ਰਕਿਰਿਆ ਵਿੱਚ ਭਾਗ ਲੈਣਾ

30)

ਵੋਟ ਦਾ ਅਧਿਕਾਰ ਪ੍ਰਾਪਤ ਕਰਨ ਲਈ ਨਾਗਰਿਕ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ?

ਵੋਟ ਬਣਵਾਉਣਾ

31)

ਪਿੰਡ ਪੱਧਰ ਤੇ ਵੋਟ ਕੌਣ ਬਣਾਉਂਦਾ ਹੈ?

ਬੀ.ਐਲ.ਓ. (ਬੂਥ ਲੈਵਲ ਅਫ਼ਸਰ)

32)

2019 ਲੋਕ ਸਭਾ ਚੋਣਾਂ ਵਿੱਚ ਕਿੰਨੇ ਫ਼ੀਸਦੀ ਵੋਟਰਾਂ ਨੇ ਵੋਟ ਪਾਈ?

67 ਫ਼ੀਸਦੀ

33)

ਘੱਟ ਜਨਸਹਿਭਾਗਤਾ ਦੇ ਮੁੱਖ ਕਾਰਨ ਕੀ ਹਨ?

ਅਨਪੜ੍ਹਤਾ, ਗਰੀਬੀ, ਰਾਜਨੀਤਕ ਪੱਛੜਿਆਪਨ, ਬੇਰੁਜਗਾਰੀ ਆਦਿ।

34)

ਮਤਦਾਨ ਵਿਹਾਰ ਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ?

ਸਿੱਖਿਆ, ਆਰਥਿਕ ਹਾਲਤ, ਉਮਰ, ਜਾਤੀਵਾਦ, ਧਰਮ, ਖੇਤਰਵਾਦ ਆਦਿ

35)

ਚੋਣ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ?

25 ਜਨਵਰੀ 1950

36)

25 ਜਨਵਰੀ ਨੂੰ ਕਿਸ ਰੂਪ ਵਿੱਚ ਮਨਾਇਆ ਜਾਂਦਾ ਹੈ?

ਰਾਸ਼ਟਰੀ ਵੋਟਰ ਦਿਵਸ

37)

ਭਾਰਤੀ ਚੋਣ ਕਮਿਸ਼ਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ?

ਨਵੀਂ ਦਿੱਲੀ

38)

ਭਾਰਤੀ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਦਾ ਨਾਂ ਕੀ ਹੈ?

ਨਿਰਵਾਚਨ ਸਦਨ

39)

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਨਾਂ ਕੀ ਹੈ?

ਰਜੀਵ ਕੁਮਾਰ

40)

ਭਾਰਤੀ ਚੋਣ ਕਮਿਸ਼ਨ ਕਿੰਨੇ ਮੈਂਬਰੀ ਸੰਸਥਾ ਹੈ?

3

41)

ਆਮ ਤੌਰ ਤੇ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਦਾ ਅਹੁਦਾ ਕਿਸਨੂੰ ਦਿੱਤਾ ਜਾਂਦਾ ਹੈ?

ਰਿਟਾਇਰ ਆਈ.ਏ.ਐਸ. ਅਫ਼ਸਰ ਨੂੰ

42)

ਭਾਰਤੀ ਚੋਣ ਕਮਿਸ਼ਨ ਦੀ ਨਿਯੁਕਤੀ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਕੀਤੀ ਜਾਂਦੀ ਹੈ?

ਧਾਰਾ 324

43)

ਭਾਰਤੀ ਚੋਣ ਕਮਿਸ਼ਨ ਕਿਸ ਪ੍ਰਕਾਰ ਦੀ ਸੰਸਥਾ ਹੈ?

ਸੰਵਿਧਾਨਕ ਸੰਸਥਾ

44)

ਮੁੱਖ ਚੋਣ ਕਮਿਸਨਰ ਅਤੇ ਚੋਣ ਕਮਿਸ਼ਨਰ ਕਿੰਨਾ ਸਮਾਂ ਆਪਣੇ ਅਹੁਦੇ ਤੇ ਰਹਿ ਸਕਦੇ ਹਨ?

6 ਸਾਲ ਜਾਂ 65 ਸਾਲ ਦੀ ਉਮਰ ਤੱਕ

45)

ਮੁੱਖ ਚੋਣ ਕਮਿਸ਼ਨਰ ਨੂੰ ਕਿਸ ਵਿਧੀ ਰਾਹੀਂ ਉਸਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ?

ਪ੍ਰਸਤਾਵ ਪਾਸ ਕਰਕੇ ਸੰਸਦ ਦੇ ਦੋਹਾਂ ਸਦਨਾਂ ਦੇ ਦੋ ਤਿਹਾਈ ਬਹੁਮਤ ਨਾਲ

46)

ਚੋਣ ਕਮਿਸ਼ਨਰਾਂ ਨੂੰ ਕਿਸ ਵਿਧੀ ਰਾਹੀਂ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ?

ਬਿਨਾਂ ਕਿਸੇ ਵਿਸ਼ੇਸ਼ ਵਿਧੀ ਦੇ, ਰਾਸ਼ਟਰਪਤੀ ਦੁਆਰਾ ਮੁੱਖ ਚੋਣ ਕਮਿਸ਼ਨਰ ਦੀ ਸਲਾਹ ਨਾਲ

47)

ਮੁੱਖ ਚੋਣ ਕਮਿਸ਼ਨਰ ਦੀ ਤਨਖਾਹ ਕਿੰਨੀ ਹੁੰਦੀ ਹੈ?

ਢਾਈ ਲੱਖ ਰੁਪਏ ਮਹੀਨਾ

48)

ਭਾਰਤ ਵਿੱਚ ਚੋਣ ਪ੍ਰਕਿਰਿਆ ਕਿਸ ਕਾਨੂੰਨ ਤਹਿਤ ਕਰਵਾਈ ਜਾਂਦੀ ਹੈ?

ਲੋਕ ਪ੍ਰਤੀਨਿਧਤਾ ਕਾਨੂੰਨ, 1951

49)

ਲੋਕ ਪ੍ਰਤੀਨਿਧਤਾ ਬਿੱਲ 1951 ਨੂੰ ਸੰਸਦ ਵਿੱਚ ਕਿਸਨੇ ਪੇਸ਼ ਕੀਤਾ ਸੀ?

ਡਾ: ਬੀ ਆਰ ਅੰਬੇਦਕਰ

50)

EPIC ਦਾ ਪੂਰਾ ਨਾਂ ਕੀ ਹੈ?

ਇਲੈਕਟਰਜ਼ ਫੋਟੋ ਆਇਡੈਂਟਿਟੀ ਕਾਰਡ

51)

ECI 360 ਕੀ ਹੈ?

ਇੱਕ ਮੋਬਾਇਲ ਐਪਲੀਕੇਸ਼ਨ

52)

EVM ਦਾ ਪੂਰਾ ਨਾਂ ਕੀ ਹੈ?

ਇਲੈਕਟ੍ਰਾਨਿਕ ਵੋਟਿੰਗ ਮਸ਼ੀਨ

53)

ਅੱਜਕੱਲ੍ਹ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨਾਲ ਇੱਕ ਹੋਰ ਮਸ਼ੀਨ ਲਗਾਈ ਜਾਂਦੀ ਹੈ ਜਿਸ ਤੋਂ ਇੱਕ ਪਰਚੀ ਨਿਕਲਦੀ ਹੈ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਵੋਟ ਉਸੇ ਉਮੀਦਵਾਰ ਨੂੰ ਪਈ ਸੀ ਜਿਸਦਾ ਅਸੀਂ ਬਟਨ ਦਬਾਇਆ ਸੀ। ਇਸ ਮਸ਼ੀਨ ਦਾ ਨਾਂ ਕੀ ਹੈ?

VVPAT

54)

VVPAT  ਦਾ ਪੂਰਾ ਨਾਂ ਕੀ ਹੈ?

Voter Varified Paper Audit Trail

55)

VVPAT ਦੀ ਵਰਤੋਂ ਪਹਿਲੀ ਵਾਰ ਕਦੋਂ ਕੀਤੀ ਗਈ?

ਸਤੰਬਰ 2013

56)

VVPAT ਦੀ ਵਰਤੋਂ ਪਹਿਲੀ ਵਾਰ ਕਿਸ ਰਾਜ ਵਿੱਚ ਕੀਤੀ ਗਈ?

ਨਾਗਾਲੈਂਡ

57)

ਵੋਟਿੰਗ ਮਸ਼ੀਨਾਂ ਅਤੇ ਬੈਲਟ ਪੇਪਰਾਂ ਤੇ ਨੋਟਾ ਦਾ ਬਟਨ ਕਦੋਂ ਸ਼ੁਰੂ ਕੀਤਾ ਗਿਆ?

2014 ਈ:

58)

ਵੋਟਾਂ ਦੀ ਗਿਣਤੀ ਸ਼ੁਰੂ ਕਰਦੇ ਸਮੇਂ ਸਭ ਤੋਂ ਪਹਿਲਾਂ ਕਿਹੜੀਆਂ ਵੋਟਾਂ ਗਿਣੀਆਂ ਜਾਂਦੀਆਂ ਹਨ?

ਪੋਸਟਲ ਬੈਲਟ ਪੇਪਰ ਰਾਹੀਂ ਪਈਆਂ ਵੋਟਾਂ

59)

ਵੋਟਰ ਸੂਚੀਆਂ ਕੌਣ ਤਿਆਰ ਕਰਦਾ ਹੈ?

ਚੋਣ ਕਮਿਸ਼ਨ

60)

ਵੋਟਰ ਸੂਚੀਆਂ ਦੀ ਸੁਧਾਈ ਕਦੋਂ ਕੀਤੀ ਜਾਂਦੀ ਹੈ?

ਜਨਗਣਨਾ ਤੋਂ ਬਾਅਦ, ਚੋਣਾਂ ਤੋਂ ਪਹਿਲਾਂ

61)

ਨਵੀਂ ਵੋਟ ਬਣਵਾਉਣ ਲਈ ਕਿਹੜਾ ਫਾਰਮ ਭਰਨਾ ਪੈਂਦਾ ਹੈ?

ਫਾਰਮ ਨੰ: 6

62)

ਚੋਣ ਲੜਣ ਵਾਲੇ ਉਮੀਦਵਾਰਾਂ ਨੇ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਕਿੰਨੇ ਦਿਨ ਦੇ ਅੰਦਰ-ਅੰਦਰ ਚੋਣਾਂ ਦੌਰਾਨ ਕੀਤੇ ਖਰਚ ਦਾ ਹਿਸਾਬ ਦੇਣਾ ਹੁੰਦਾ ਹੈ?

45 ਦਿਨ

63)

ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਨਵੇਂ ਕਾਰਜਾਂ ਆਦਿ ਤੇ ਰੋਕ ਲੱਗ ਜਾਂਦੀ ਹੈ। ਅਜਿਹੀ ਸਥਿਤੀ ਨੂੰ ਕੀ ਕਿਹਾ ਜਾਂਦਾ ਹੈ?

ਚੋਣ ਜਾਬਤਾ

64)

ਚੋਣ ਜਾਬਤਾ ਕਦੋਂ ਲੱਗਦਾ ਹੈ?

ਚੋਣਾਂ ਦਾ ਐਲਾਨ ਹੋਣ ਤੋਂ ਫੌਰਨ ਬਾਅਦ

65)

ਚੋਣ ਖੇਤਰਾਂ ਦੀਆਂ ਹੱਦਾਂ ਨਵੇਂ ਸਿਰੋਂ ਕਦੋਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ?

ਮਰਦਮਸ਼ੁਮਾਰੀ ਤੋਂ ਬਾਅਦ

66)

ਚੋਣ ਖੇਤਰਾਂ ਦੀਆਂ ਹੱਦਾਂ ਵਿੱਚ ਤਬਦੀਲੀ ਕੌਣ ਕਰਦਾ ਹੈ?

ਸੀਮਾਬੰਦੀ ਆਯੋਗ

67)

ਚੋਣ ਪ੍ਰਕਿਰਿਆ ਦਾ ਸਭ ਤੋਂ ਪਹਿਲਾ ਕਾਰਜ ਕੀ ਹੁੰਦਾ ਹੈ?

ਚੋਣ ਹਲਕਿਆਂ/ਖੇਤਰਾਂ ਦੀ ਹੱਦਬੰਦੀ

68)

ਕੀ ਕੋਈ ਵਿਅਕਤੀ ਆਪਣਾ ਨਾਂ ਚੋਣ ਲੜਣ ਲਈ ਪ੍ਰਸਤਾਵਿਤ ਕਰ ਸਕਦਾ ਹੈ?

ਨਹੀਂ

69)

ਚੋਣ ਲੜਣ ਲਈ ਨਾਂ ਪ੍ਰਸਤਾਵਿਤ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ?

ਪ੍ਰਸਤਾਵਕ ਜਾਂ ਪ੍ਰਪੋਜ਼ਰ

70)

ਚੋਣ ਲੜਣ ਲਈ ਪ੍ਰਸਤਾਵਿਤ ਕੀਤੇ ਉਮੀਦਵਾਰ ਦਾ ਸਮਰਥਨ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ?

ਸਮਰਥਕ ਜਾਂ ਸੈਕੰਡਰ

71)

ਕਿਸੇ ਅਜਾਦ ਉਮੀਦਵਾਰ ਲਈ ਕਿੰਨੇ ਪ੍ਰਸਤਾਵਕਾਂ ਦਾ ਹੋਣਾ ਜਰੂਰੀ ਹੈ?

10

72)

ਉਮੀਦਵਾਰ ਨੂੰ ਚੋਣ ਲੜਣ ਲਈ ਕੁਝ ਰਾਸ਼ੀ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਵਾਉਣੀ ਪੈਂਦੀ ਜਿਹੜੀ ਚੋਣ ਜਿੱਤਣ ਤੇ ਵਾਪਿਸ ਮਿਲ ਜਾਂਦੀ ਹੈ। ਇਸਨੂੰ ਕੀ ਕਿਹਾ ਜਾਂਦਾ ਹੈ?

ਜਮਾਨਤ ਰਾਸ਼ੀ 

73)

ਜਮਾਨਤ ਰਾਸ਼ੀ ਵਾਪਸ ਪ੍ਰਾਪਤ ਕਰਨ ਲਈ ਕਿੰਨੀਆਂ! ਵੋਟਾਂ ਪ੍ਰਾਪਤ ਕਰਨਾ ਜਰੂਰੀ ਹੈ?

ਪਈਆਂ ਵੋਟਾਂ ਦਾ 6 ਫ਼ੀਸਦੀ

74)

ਚੋਣ ਮੁਹਿੰਮ ਵੱਧ ਤੋਂ ਵੱਧ ਕਿੰਨਾ ਸਮਾਂ ਚੱਲ ਸਕਦੀ ਹੈ?

14 ਦਿਨ

75)

ਚੋਣ ਮੁਹਿੰਮ ਨੂੰ ਵੋਟਾਂ ਪੈਣ ਤੋਂ ਕਿੰਨਾ ਸਮਾਂ ਪਹਿਲਾਂ ਬੰਦ ਕਰਨਾ ਜਰੂਰੀ ਹੈ?

48 ਘੰਟੇ ਪਹਿਲਾਂ

Leave a Comment

Your email address will not be published. Required fields are marked *

error: Content is protected !!