ਗੁਰੂ ਹਰਰਾਇ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ
- ਗੁਰੂ ਹਰਿ ਰਾਏ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?ਸੱਤਵੇਂ
- ਗੁਰੂ ਹਰਿ ਰਾਏ ਜੀ ਦਾ ਜਨਮ ਕਦੋਂ ਹੋਇਆ?1630 ਈ:
- ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?ਬਾਬਾ ਗੁਰਦਿੱਤਾ ਜੀ
- ਗੁਰੂ ਹਰਿ ਰਾਏ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?ਬੀਬੀ ਨਿਹਾਲ ਜੀ
- ਗੁਰੂ ਹਰਿ ਰਾਏ ਜੀ ਦੇ ਦਾਦਾ ਜੀ ਦਾ ਕੀ ਨਾਂ ਸੀ?ਗੁਰੂ ਹਰਗੋਬਿੰਦ ਸਾਹਿਬ ਜੀ
- ਗੁਰੂ ਹਰਿ ਰਾਏ ਜੀ ਦਾ ਜਨਮ ਕਿੱਥੇ ਹੋਇਆ?ਕੀਰਤਪੁਰ ਸਾਹਿਬ
- ਗੁਰੂ ਹਰਿ ਰਾਏ ਜੀ ਦਾ ਸੁਭਾਅ ਕਿਹੋ ਜਿਹਾ ਸੀ?ਬਹੁਤ ਕੋਮਲ
- ਗੁਰੂ ਹਰਿ ਰਾਏ ਜੀ ਦੀ ਸੁਪਤਨੀ ਦਾ ਕੀ ਨਾਂ ਸੀ?ਸੁਲੱਖਣੀ ਜੀ
- ਗੁਰੂ ਹਰਿ ਰਾਏ ਜੀ ਦੇ ਪੁੱਤਰਾਂ ਦੇ ਨਾਂ ਲਿਖੋ।ਰਾਮ ਰਾਏ ਜੀ ਅਤੇ ਹਰਿ ਕ੍ਰਿਸ਼ਨ ਜੀ
- ਗੁਰੂ ਹਰਿ ਰਾਏ ਜੀ ਨੂੰ ਗੁਰਗੱਦੀ ਕਦੋਂ ਮਿਲੀ?1645 ਈ:
- ਬਖਸ਼ੀਸ਼ਾਂ ਕਿਸਨੇ ਸਥਾਪਿਤ ਕੀਤੀਆਂ?ਗੁਰੂ ਹਰਿ ਰਾਏ ਜੀ ਨੇ
- ਬਖਸ਼ੀਸ਼ ਕੀ ਸੀ?ਸਿੱਖ ਧਰਮ ਦਾ ਪ੍ਰਚਾਰ ਕੇਂਦਰ
- ਗੁਰੂ ਹਰਿ ਰਾਏ ਜੀ ਨੇ ਕਿੰਨੀਆਂ ਬਖਸ਼ੀਸ਼ਾਂ ਸਥਾਪਿਤ ਕੀਤੀਆਂ? 3
- ਦਾਰਾ ਸ਼ਿਕੋਹ ਕੌਣ ਸੀ?ਸ਼ਾਹਜਹਾਂ ਦਾ ਪੁੱਤਰ,ਔਰੰਗਜੇਬ ਦਾ ਵੱਡਾ ਭਰਾ
- ਦਾਰਾ ਸ਼ਿਕੋਹ ਗੁਰੂ ਹਰਿ ਰਾਏ ਜੀ ਕੋਲ ਕਿਉਂ ਆਇਆ ਸੀ?ਇਲਾਜ ਕਰਵਾਉਣ ਅਤੇ ਸਹਾਇਤਾ ਲਈ
- ਗੁਰੂ ਹਰਿ ਰਾਏ ਜੀ ਨੇ ਕਿਹੜੇ ਪੁੱਤਰ ਨੂੰ ਗੁਰਗੱਦੀ ਤੋਂ ਬੇਦਖਲ ਕੀਤਾ?ਰਾਮ ਰਾਇ ਨੂੰ
- ਰਾਮ ਰਾਇ ਨੂੰ ਗੁਰਗੱਦੀ ਤੋਂ ਬੇਦਖਲ ਕਿਉਂ ਕੀਤਾ ਗਿਆ?ਉਸਨੇ ਗੁਰਬਾਣੀ ਦੀ ਗਲਤ ਵਿਆਖਿਆ ਕੀਤੀ ਸੀ
- ਗੁਰੂ ਹਰਿ ਰਾਏ ਜੀ ਨੇ ਗੁਰਗੱਦੀ ਕਿਸਨੂੰ ਸੌਂਪੀ?ਹਰਕ੍ਰਿਸ਼ਨ ਜੀ ਨੂੰ
- ਗੁਰੂ ਹਰਿ ਰਾਏ ਜੀ ਕਦੋਂ ਜੋਤੀ ਜੋਤਿ ਸਮਾਏ?1661 ਈ:
- ਗੁਰੂ ਹਰਿ ਰਾਏ ਜੀ ਕਿੱਥੇ ਜੋਤੀ ਜੋਤਿ ਸਮਾਏ?ਕੀਰਤਪੁਰ ਸਾਹਿਬ ਵਿਖੇ
- ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਕਿੰਨਵੇ ਗੁਰੂ ਸਨ?ਅੱਠਵੇਂ
- ਗੁਰੂ ਹਰਿ ਕ੍ਰਿਸ਼ਨ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?ਬਾਲ ਗੁਰੂ, ਬਾਲਾ ਪ੍ਰੀਤਮ
- ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ?1656 ਈ:
- ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ?ਕੀਰਤਪੁਰ ਸਾਹਿਬ ਵਿਖੇ
- ਗੁਰੂ ਹਰਿ ਕ੍ਰਿਸ਼ਨ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?ਗੁਰੂ ਹਰਿ ਰਾਏ ਜੀ
- ਗੁਰੂ ਹਰਿ ਕ੍ਰਿਸ਼ਨ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?ਸੁਲੱਖਣੀ ਜੀ
- ਗੁਰੂ ਹਰਿ ਕ੍ਰਿਸ਼ਨ ਜੀ ਦੇ ਵੱਡੇ ਭਰਾ ਦਾ ਕੀ ਨਾਂ ਸੀ?ਰਾਮ ਰਾਏ ਜੀ
- ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਕਦੋਂ ਮਿਲੀ?1661 ਈ:
- ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਹਰਿ ਕ੍ਰਿਸ਼ਨ ਜੀ ਕਿੰਨੇ ਵਰਿ੍ਹਆਂ ਦੇ ਸਨ?5
- ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਕਿਸਨੇ ਬੁਲਾਇਆ? ਔਰੰਗਜੇਬ ਨੇ
- ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਲਿਆਉਣ ਦਾ ਕੰਮ ਕਿਸਨੂੰ ਸੌਂਪਿਆ ਗਿਆ? ਰਾਜਾ ਜੈ ਸਿੰਘ ਨੂੰ
- ਗੁਰੂ ਹਰਿ ਕ੍ਰਿਸ਼ਨ ਜੀ ਦੇ ਦਿੱਲੀ ਪਹੁੰਚਣ ਤੇ ਦਿੱਲੀ ਵਿੱਚ ਕਿਹੜੀ ਬਿਮਾਰੀ ਫੈਲੀ ਹੋਈ ਸੀ? ਹੈਜਾ ਅਤੇ ਚੇਚਕ
- ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਜੀ ਕਿਹੜੇ ਸ਼ਬਦ ਬੋਲੇ?ਬਾਬਾ ਬਕਾਲੇ
- ਗੁਰੂ ਹਰਿ ਕ੍ਰਿਸ਼ਨ ਜੀ ਕਿੱਥੇ ਜੋਤੀ ਜੋਤਿ ਸਮਾਏ?ਦਿੱਲੀ ਵਿਖੇ
- ਗੁਰੂ ਹਰਿ ਕ੍ਰਿਸ਼ਨ ਜੀ ਕਦੋਂ ਜੋਤੀ ਜੋਤਿ ਸਮਾਏ?1664 ਈ: