ਗੁਰੂ ਗੋਬਿੰਦ ਸਿੰਘ ਜੀ: ਖਾਲਸਾ ਪੰਥ ਦੀ ਸਿਰਜਣਾ, ਉਹਨਾਂ ਦੀਆਂ ਲੜਾਈਆਂ ਅਤੇ ਸ਼ਖਸੀਅਤ

  1. ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ? ਦੱਸਵੇਂ
  2. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ? ਪਟਨਾ ਸਾਹਿਬ ਵਿਖੇ
  3. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ?1666 ਈ:
  4. ਗੁਰੂ ਗੋਬਿੰਦ ਸਿੰਘ ਦੀ ਦੇ ਪਿਤਾ ਜੀ ਦਾ ਕੀ ਨਾਂ ਸੀ? ਗੁਰੂ ਤੇਗ਼ ਬਹਾਦਰ ਜੀ
  5. ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ? ਮਾਤਾ ਗੁਜ਼ਰੀ ਜੀ
  6. ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਕਿਹੜੇ ਫਕੀਰ ਨੇ ਇਹ ਭਵਿੱਖਵਾਣੀ ਕੀਤੀ ਕਿ ‘‘ਇਹ ਬਾਲਕ ਵੱਡਾ ਹੋ ਕੇ ਮਹਾਂਪੁਰਸ਼ ਬਣੇਗਾ ਅਤੇ ਲੋਕਾਂ ਦੀ ਅਗਵਾਈ ਕਰੇਗਾ’’? ਭੀਖਣ ਸ਼ਾਹ
  7. ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਪਹਿਲੇ ਛੇ ਵਰ੍ਹੇ ਕਿੱਥੇ ਗੁਜਾਰੇ? ਪਟਨਾ ਸਾਹਿਬ ਵਿਖੇ
  8. ਗੁਰੂ ਗੋਬਿੰਦ ਸਿੰਘ ਜੀ ਦੇੇ ਨਾਬਾਲਗ ਕਾਲ ਵਿੱਚ ਉਹਨਾਂ ਦੀ ਸਰਪ੍ਰਸਤੀ ਕਿਸਨੇ ਕੀਤੀ? ਉਹਨਾਂ ਦੇ ਮਾਮਾ ਕ੍ਰਿਪਾਲ ਚੰਦ ਨੇ
  9. ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਿਆ ਕਿੱਥੇ ਪ੍ਰਾਪਤ ਕੀਤੀ? ਚੱਕ ਨਾਨਕੀ (ਸ਼੍ਰੀ ਆਨੰਦਪੁਰ ਸਾਹਿਬ)
  10. ਗੁਰੂ ਗੋਬਿੰਦ ਸਿੰਘ ਜੀ ਦੇ ਗੁਰਮੁੱਖੀ ਕਿਸਤੋਂ ਸਿੱਖੀ? ਭਾਈ ਸਾਹਿਬ ਚੰਦ ਤੋਂ
  11. ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਕਿਸਤੋਂ ਸਿੱਖੀ? ਪੰਡਤ ਹਰਜਸ ਤੋਂ
  12. ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਅਤੇ ਅਰਬੀ ਕਿਸਤੋਂ ਸਿੱਖੀ? ਕਾਜ਼ੀ ਪੀਰ ਮੁਹੰਮਦ ਤੋਂ
  13. ਗੁਰੂ ਗੋਬਿੰਦ ਸਿੰਘ ਜੀ ਨੇ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਕਿਸਤੋਂ ਸਿੱਖੀ? ਬਜ਼ਰ ਸਿੰਘ ਰਾਜਪੂਤ ਤੋਂ
  14. ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਤੇ ਕਦੋਂ ਬੈਠੇ? 1675 ਈ:
  15. ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ? 9 ਸਾਲ
  16. ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਵਿਸ਼ੇਸ਼ ਨਗਾਰਾ ਬਣਵਾਇਆ? ਰਣਜੀਤ ਨਗਾਰਾ
  17. ਰਣਜੀਤ ਨਗਾਰਾ ਕਦੋਂ ਵਜਾਇਆ ਜਾਂਦਾ ਸੀ? ਸ਼ਿਕਾਰ, ਲੰਗਰ ਅਤੇ ਯੁੱਧ ਦੇ ਸਮੇਂ
  18. ਗੁਰੂ ਗੋਬਿੰਦ ਸਿੰਘ ਜੀ ਨੂੰ ਨਾਹਨ ਆਉਣ ਦਾ ਸੱਦਾ ਕਿਸਨੇ ਦਿੱਤਾ? ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ
  19. ਨਾਹਨ ਵਿਖੇ ਗੁਰੂ ਸਾਹਿਬ ਨੇ ਕਿਹੜੇ ਕਿਲ੍ਹੇ ਦੀ ਉਸਾਰੀ ਕਰਵਾਈ? ਪਾਉਂਟਾ ਸਾਹਿਬ
  20. ਪਾਉਂਟਾ ਦਾ ਕੀ ਅਰਥ ਹੁੰਦਾ ਹੈ? ਪੈਰ ਰੱਖਣ ਦੀ ਥਾਂ
  21. ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਕਿੰਨੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ? 52
  22. ਭੰਗਾਣੀ ਦੀ ਲੜਾਈ ਕਦੋਂ ਹੋਈ? 1688 ਈ:
  23. ਭੰਗਾਣੀ ਦੀ ਲੜਾਈ ਕਿਹੜੀਆਂ ਧਿਰਾਂ ਵਿਚਕਾਰ ਹੋਈ? ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜੇ
  24. ਭੰਗਾਣੀ ਦੀ ਲੜਾਈ ਵਿੱਚ ਕਿਹੜੇ ਮੁਸਲਮਾਨ ਪੀਰ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ? ਪੀਰ ਬੁੱਧੂ ਸ਼ਾਹ ਨੇ
  25. ਨਾਦੌਣ ਦੀ ਲੜਾਈ ਕਦੋਂ ਹੋਈ? 1690 ਈ:
  26. ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਕਿਹੜੇ ਚਾਰ ਕਿਲ੍ਹੇ ਬਣਵਾਏ? ਆਨੰਦਗੜ੍ਹ, ਲੋਹਗੜ੍ਹ, ਫ਼ਤਿਹਗੜ੍ਹ, ਕੇਸਗੜ੍ਹ
  27. ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ? 1699 ਈ: ਵਿਸਾਖੀ ਵਾਲੇ ਦਿਨ
  28. 1752 ਈ: ਤੋਂ ਪਹਿਲਾਂ ਵਿਸਾਖੀ ਕਿਹੜੇ ਮਿਤੀ ਨੂੰ ਮਨਾਈ ਜਾਂਦੀ ਸੀ? 30 ਮਾਰਚ ਨੂੰ
  29. ਭਾਰਤ ਵਿੱਚ ਗ੍ਰੈਗੋਰੀਅਨ ਕੈਲੰਡਰ ਕਦੋਂ ਪ੍ਰਚਲਿਤ ਕੀਤਾ ਗਿਆ? 1752 ਈ:
  30. ਗ੍ਰੈਗੋਰੀਅਨ ਕੈਲੰਡਰ ਨੂੰ ਲਾਗੂ ਕਰਨ ਤੋਂ ਪਹਿਲਾਂ ਭਾਰਤ ਵਿੱਚ ਕਿਹੜਾ ਕੈਲੰਡਰ ਪ੍ਰਚਲਿਤ ਸੀ? ਵਿਕਰਮੀ ਕੈਲੰਡਰ
  31. ਗ੍ਰੈਗੋਰੀਅਨ ਕੈਲੰਡਰ ਲਾਗੂ ਕਰਦੇ ਸਮੇਂ ਵਿਕਰਮੀ ਕੈਲੰਡਰ ਵਿੱਚ ਕਿੰਨੇ ਦਿਨ ਦਾ ਵਾਧਾ ਕੀਤਾ ਗਿਆ? 12 ਦਿਨ
  32. ਖਾਲਸਾ ਪੰਥ ਦੀ ਸਥਾਪਨਾ ਕਾਰਨ ਸਿੱਖਾਂ ਦੀ ਕਿਹੜੀ ਪ੍ਰਥਾ ਦਾ ਅੰਤ ਹੋਇਆ? ਮਸੰਦ ਪ੍ਰਥਾ
  33. ਗੁਰੂ ਗੋਬਿੰਦ ਸਿੰਘ ਜੀ ਦੀ ਆਤਮਕਥਾ ਦਾ ਕੀ ਨਾਂ ਹੈ? ਬਚਿੱਤਰ ਨਾਟਕ
  34. ਖਾਲਸਾ ਪੰਥ ਦੀ ਸਥਾਪਨਾ ਕਿੱਥੇ ਕੀਤੀ ਗਈ? ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਆਨੰਦਪੁਰ ਸਾਹਿਬ)
  35. ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਪੁਸਤਕ ਵਿੱਚ ਲਿਖਿਆ ਹੈ ਕਿ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਅਤੇ ਜਾਲਮਾਂ ਦਾ ਨਾਸ਼ ਕਰਨਾ ਉਹਨਾਂ ਦੇ ਜੀਵਨ ਦਾ ਉਦੇਸ਼ ਹੈ? ਬਚਿੱਤਰ ਨਾਟਕ
  36. ਜਦੋਂ ਖਾਲਸਾ ਦੀ ਸਥਾਪਨਾ ਕਰਦੇ ਸਮੇਂ ਗੁਰੂ ਸਾਹਿਬ ਨੇ ਕਿਸੇ ਸਿੱਖ ਦੇ ਸੀਸ ਦੀ ਮੰਗ ਕੀਤੀ ਤਾਂ ਸਭ ਤੋਂ ਪਹਿਲਾਂ ਕੌਣ ਸੀਸ ਦੇਣ ਲਈ ਅੱਗੇ ਆਇਆ? ਭਾਈ ਦਇਆ ਰਾਮ ਜੀ
  37. ਸ਼੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ? 1701 ਈ:
  38. ਪਹਿਲੇ ਪੰਜ ਪਿਆਰਿਆਂ ਦੇ ਨਾਂ ਦੱਸੋ। ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਮੋਹਕਮ ਚੰਦ,ਭਾਈ ਸਾਹਿਬ ਚੰਦ, ਭਾਈ ਹਿੰਮਤ ਰਾਏ
  39. ਸ਼੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ? 1704 ਈ:
  40. ਨਿਰਮੋਹ ਅਤੇ ਬਸੌਲੀ ਦੀਆਂ ਲੜਾਈਆਂ ਕਿਹੜੇ ਸਾਲ ਹੋਈਆਂ? 1702 ਈ:
  41. ਕਿਹੜੀ ਲੜਾਈ ਵਿੱਚ 40 ਸਿੱਖ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਚਲੇ ਗਏ? ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ
  42. ਕਿਹੜੀ ਲੜਾਈ ਸਮੇਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਵਿੱਛੜ ਗਏ? ਸਰਸਾ ਦੀ ਲੜਾਈ
  43. ਸਰਸਾ ਦੀ ਲੜਾਈ ਕਦੋਂ ਹੋਈ? 1704 ਈ:
  44. ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕਿਸਨੇ ਵਜ਼ੀਰ ਖਾਂ ਦੇ ਹਵਾਲੇ ਕੀਤਾ? ਗੰਗੂ ਨੇ
  45. ਵਜੀਰ ਖਾਂ ਕਿੱਥੇ ਦਾ ਫੌਜਦਾਰ ਸੀ? ਸਰਹਿੰਦ ਦਾ
  46. ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਕਿੱਥੇ ਕੈਦ ਕੀਤਾ ਗਿਆ? ਠੰਢੇ ਬੁਰਜ ਵਿੱਚ
  47. ਛੋਟੇ ਸਾਹਿਬਜਾਦਿਆਂ ਦਾ ਕੀ ਨਾਂ ਸੀ? ਸਾਹਿਬਜਾਦਾ ਜੋਰਾਵਰ ਸਿੰਘ ਅਤੇ ਸਾਹਿਬਜਾਦਾ ਫ਼ਤਿਹ ਸਿੰਘ
  48. ਛੋਟੇ ਸਾਹਿਬਜਾਦਿਆਂ ਨੂੰ ਕਿਸਨੇ ਸ਼ਹੀਦ ਕਰਵਾਇਆ? ਵਜ਼ੀਰ ਖਾਂ ਨੇ
  49. ਛੋਟੇ ਸਾਹਿਬਜਾਦਿਆਂ ਨੂੰ ਕਿਵੇਂ ਸ਼ਹੀਦ ਕਰਵਾਇਆ ਗਿਆ? ਨੀਹਾਂ ਵਿੱਚ ਚਿਣਵਾ ਕੇ
  50. ਛੋਟੇ ਸਾਹਿਬਜਾਦਿਆਂ ਨੂੰ ਕਦੋਂ ਸ਼ਹੀਦ ਕਰਵਾਇਆ ਗਿਆ? 27 ਦਸੰਬਰ 1704 ਈ: ਨੂੰ
  51. ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦਾਂ ਦਾ ਕੀ ਨਾਂ ਸੀ? ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ
  52. ਛੋਟੇ ਸਾਹਿਬਜਾਦਿਆਂ ਦਾ ਅੰਤਮ ਸਸਕਾਰ ਕਰਨ ਲਈ ਜਮੀਨ ਕਿਸਨੇ ਖਰੀਦੀ? ਟੋਡਰ ਮੱਲ ਨੇ
  53. ਵੱਡੇ ਸਾਹਿਬਜਾਦਿਆਂ ਦਾ ਨਾਂ ਕੀ ਸੀ? ਸਾਹਿਬਜਾਦਾ ਅਜੀਤ ਸਿੰਘ ਅਤੇ ਸਾਹਿਬਜਾਦਾ ਜੁਝਾਰ ਸਿੰਘ
  54. ਵੱਡੇ ਸਾਹਿਬਜਾਦਿਆਂ ਨੇ ਕਿਹੜੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ? ਚਮਕੌਰ ਸਾਹਿਬ ਦੀ ਲੜਾਈ ਵਿੱਚ
  55. ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ? 1704 ਈ:
  56. ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਸ਼ਹੀਦ ਹੋਣ ਵਾਲੇ ਅੰਤਮ ਦੋ ਸਿੱਖ ਕੌਣ ਸਨ? ਸੰਗਤ ਸਿੰਘ ਅਤੇ ਸੰਤ ਸਿੰਘ
  57. ਕਿਹੜੇ ਦੋ ਮੁਸਲਮਾਨ ਭਰਾਵਾਂ ਨੇ ਮਾਛੀਵਾੜਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ‘ਉੱਚ ਦਾ ਪੀਰ’ ਦਾ ਨਾਂ ਦਿੱਤਾ? ਨਬੀ ਖਾਂ ਅਤੇ ਗਨੀ ਖਾਂ
  58. ਜਫ਼ਰਨਾਮਾ ਕੀ ਹੈ? ਇੱਕ ਚਿੱਠੀ
  59. ਜਫ਼ਰਨਾਮਾ ਕਿਸਨੇ ਕਿਸਨੂੰ ਲਿਖਿਆ? ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜੇਬ ਨੂੰ
  60. ਜਫ਼ਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ? ਫ਼ਾਰਸੀ ਭਾਸ਼ਾ ਵਿੱਚ
  61. ਗੁਰੂ ਗੋਬਿੰਦ ਸਿੰਘ ਜੀ ਨੇ ਜਫ਼ਰਨਾਮਾ ਕਿਹੜੇ ਸਥਾਨ ਤੇ ਬੈਠ ਕੇ ਲਿਖਿਆ? ਦੀਨਾ ਕਾਂਗੜ
  62. ਜਫ਼ਰਨਾਮਾ ਕਿਹੜਾ ਸਿੱਖ ਔਰੰਗਜੇਬ ਕੋਲ ਲੈ ਕੇ ਗਿਆ? ਭਾਈ ਦਯਾ ਸਿੰਘ
  63. ਖਿਦਰਾਣਾ ਦੀ ਲੜਾਈ ਕਦੋਂ ਹੋਈ? 1705 ਈ:
  64. ਖਿਦਰਾਣਾ ਨੂੰ ਅੱਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਸ਼੍ਰੀ ਮੁਕਤਸਰ ਸਾਹਿਬ
  65. ਗੁਰੂ ਸਾਹਿਬ ਨੂੰ ਬੇਦਾਵਾ ਪਾੜਣ ਦੀ ਬੇਨਤੀ ਕਿਸਨੇ ਕੀਤੀ? ਭਾਈ ਮਹਾਂ ਸਿੰਘ ਨੇ
  66. ਖਿਦਰਾਣਾ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਕਿਉਂ ਦਿੱਤਾ ਗਿਆ? ਗੁਰੂ ਸਾਹਿਬ ਨੇ ਬੇਦਾਵਾ ਦੇ ਕੇ ਆਉਣ ਵਾਲੇ 40 ਸਿੱਖਾਂ ਨੂੰ ਇਸ ਥਾਂ ਤੇ ਮੁਕਤ ਕੀਤਾ ਸੀ
  67. ਜਿਹੜੇ 40 ਸਿੱਖ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਦੇ ਕੇ ਆਏ ਸਨ, ਸ਼ਹੀਦੀ ਪ੍ਰਾਪਤੀ ਤੋਂ ਬਾਅਦ ਕਿਸ ਨਾਂ ਨਾਲ ਪ੍ਰਸਿੱਧ ਹੋਏ? 40 ਮੁਕਤੇ
  68. ਖਿਦਰਾਣਾ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਥੇ ਨਿਵਾਸ ਕੀਤਾ? ਤਲਵੰਡੀ ਸਾਬੋ ਵਿਖੇ
  69. ਤਲਵੰਡੀ ਸਾਬੋ ਨੂੰ ਅੱਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਦਮਦਮਾ ਸਾਹਿਬ ਅਤੇ ਗੁਰੂ ਕੀ ਕਾਸ਼ੀ
  70. ਗੁਰੂ ਸਾਹਿਬ ਨੇ ਦਮਦਮਾ ਸਾਹਿਬ ਵਿਖੇ ਕਿੰਨਾ ਸਮਾਂ ਅਰਾਮ ਕੀਤਾ? ਲੱਗਭਗ 9 ਮਹੀਨੇ
  71. ਤਲਵੰਡੀ ਸਾਬੋ ਨੂੰ ਗੁਰੂ ਕੀ ਕਾਸ਼ੀ ਕਿਉਂ ਕਿਹਾ ਜਾਂਦਾ ਹੈ? ਗੁਰੂ ਸਾਹਿਬ ਦੀਆਂ ਧਾਰਮਿਕ ਅਤੇ ਸਾਹਿਤਕ ਗਤੀਵਿਧੀਆਂ ਕਾਰਨ
  72. ਗੁਰੂ ਗੋਬਿੰਦ ਸਿੰਘ ਜੀ ਦੀ ਬੰਦਾ ਬਹਾਦਰ ਨਾਲ ਮੁਲਾਕਾਤ ਕਿੱਥੇ ਹੋਈ? ਨੰਦੇੜ ਵਿਖੇ
  73. ਗੁਰੂ ਗੋਬਿੰਦ ਸਿੰਘ ਨੂੰ ਕਤਲ ਕਰਨ ਲਈ ਪਠਾਣਾਂ ਨੂੰ ਕਿਸਨੇ ਨੰਦੇੜ ਭੇਜਿਆ? ਵਜ਼ੀਰ ਖਾਂ
  74. ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ ਜੋਤਿ ਸਮਾਏ? 1708 ਈ:
  75. ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਸਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ? ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
  76. ਗੁਰੂ ਸਾਹਿਬ ਦੀਆਂ ਸ਼੍ਰੋਮਣੀ ਰਚਨਾਵਾਂ ਦੇ ਨਾਂ ਲਿਖੋ। ਜਾਪੁ ਸਾਹਿਬ, ਬਚਿੱਤਰ ਨਾਟਕ, ਜ਼ਫਰਨਾਮਾ,ਚੰਡੀ ਦੀ ਵਾਰ, ਅਕਾਲ ਉਸਤਤਿ ਆਦਿ।

Leave a Comment

Your email address will not be published. Required fields are marked *

error: Content is protected !!