ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖ ਧਰਮ ਦਾ ਵਿਕਾਸ
1) ਸਿੱਖਾਂ ਦੇ ਦੂਜੇ ਗੁਰੂ ਕੌਣ ਸਨ? ਗੁਰੂ ਅੰਗਦ ਦੇਵ ਜੀ
2) ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ? ਮੱਤੇ ਦੀ ਸਰਾਇ (ਸ੍ਰੀ ਮੁਕਤਸਰ ਸਾਹਿਬ)
3) ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ? 1504 ਈ:
4) ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਕੀ ਸੀ? ਭਾਈ ਲਹਿਣਾ
5) ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ? ਸਭਰਾਈਂ ਦੇਵੀ
6) ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ? ਫੇਰੂ ਮੱਲ ਜੀ
7) ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਮਿਲੀ? 1539 ਈ:
8) ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ? ਬੀਬੀ ਖੀਵੀ ਜੀ ਨਾਲ
9) ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਨਾਂ ਦੱਸੋ। ਦਾਤੂ ਅਤੇ ਦਾਸੂ
10) ਗੁਰੂ ਅੰਗਦ ਦੇਵ ਜੀ ਦੀਆਂ ਪੁੱਤਰੀਆਂ ਦੇ ਨਾਂ ਦੱਸੋ। ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀਜੀ
11) ਗੁਰੂ ਸਾਹਿਬ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸੀ? ਖਡੂਰ ਸਾਹਿਬ
12) ਗੁਰੂ ਅੰਗਦ ਦੇਵ ਜੀ ਨੇ ਕਿਹੜੀ ਲਿਪੀ ਨੂੰ ਪ੍ਰਸਿੱਧ ਕੀਤਾ? ਗੁਰਮੁੱਖੀ ਲਿਪੀ ਨੂੰ
13) ਗੋਇੰਦਵਾਲ ਸਾਹਿਬ ਦੀ ਨੀਂਹ ਕਿਸਨੇ ਰੱਖੀ? ਗੁਰੂ ਅੰਗਦ ਦੇਵ ਜੀ ਨੇ
14) ਗੋਇੰਦਵਾਲ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ? 1546 ਈ:
15) ਗੋਇੰਦਵਾਲ ਸਾਹਿਬ ਕਿਹੜੀ ਨਦੀ ਦੇ ਕੰਢੇ ਸਥਿੱਤ ਹੈ? ਬਿਆਸ ਨਦੀ ਦੇ
16) ਉਦਾਸੀ ਮਤ ਦਾ ਸੰਸਥਾਪਕ ਕੌਣ ਸੀ? ਬਾਬਾ ਸ੍ਰੀ ਚੰਦ ਜੀ
17) ਉਦਾਸੀ ਮਤ ਵਿੱਚ ਕਿਸਤੇ ਜੋਰ ਦਿੱਤਾ ਜਾਂਦਾ ਸੀ?ਸੰਨਿਆਸੀ ਜੀਵਨ ਤੇ
18) ਕਿਹੜਾ ਮੁਗਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀ? ਹੁਮਾਯੂੰ
19) ਗੁਰੂ ਅੰਗਦ ਦੇਵ ਜੀ ਦੀ ਹੁੰਮਾਯੂੰ ਨਾਲ ਕਿੱਥੇ ਮੁਲਾਕਾਤ ਹੋਈ? ਖਡੂਰ ਸਾਹਿਬ
20) ਸਿੱਖਾਂ ਦੇ ਤੀਜੇ ਗੁਰੂ ਕੌਣ ਸਨ?ਗੁਰੂ ਅਮਰਦਾਸ ਜੀ
21) ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ? ਬਾਸਰਕੇ ਵਿਖੇ
22) ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ? 1479 ਈ:
23) ਗੁਰੂ ਅਮਰਦਾਸ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ? ਸੁਲੱਖਣੀ ਜੀ
24) ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ? ਤੇਜਭਾਨ ਜੀ
25) ਗੁਰੂ ਅਮਰਦਾਸ ਜੀ ਕਿਸ ਜਾਤੀ ਨਾਲ ਸਬੰਧਤ ਸਨ? ਭੱਲਾ
26) ਗੁਰੂ ਅਮਰਦਾਸ ਜੀ ਦੀਆਂ ਸਪੁੱਤਰੀਆਂ ਦੇ ਨਾਂ ਦੱਸੋ। ਬੀਬੀ ਦਾਨੀ ਅਤੇ ਬੀਬੀ ਭਾਨੀ
27) ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਂ ਦੱਸੋ। ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ
28) ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਅਮਰਦਾਸ ਜੀ ਦੀ ਉਮਰ ਕਿੰਨੀ ਸੀ? 73 ਸਾਲ
29) ਗੁਰੂ ਅਮਰਦਾਸ ਜੀ ਗੁਰਗੱਦੀ ਤੇ ਕਦੋਂ ਬਿਰਾਜਮਾਨ ਹੋਏ? 1552 ਈ:
30) ਗੁਰੂ ਅਮਰਦਾਸ ਜੀ ਦਾ ਗੁਰਗੱਦੀ ਕਾਲ ਕੀ ਸੀ? 1552 ਈ: ਤੋਂ 1574 ਈ: ਤੱਕ
31) ਗੋਇੰਦਵਾਲ ਸਾਹਿਬ ਦੀ ਬਾਉਲੀ ਦੀਆਂ ਕਿੰਨੀਆਂ ਪੌੜੀਆਂ ਹਨ? 84
32) ਮੰਜੀ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ? ਗੁਰੂ ਅਮਰਦਾਸ ਜੀ ਨੇ
33) ਗੁਰੂ ਅਮਰਦਾਸ ਜੀ ਨੇ ਕਿੰਨੀਆਂ ਮੰਜੀਆਂ ਦੀ ਸਥਾਪਨਾ ਕੀਤੀ? 22
34) ਮੰਜੀ ਪ੍ਰਥਾ ਦਾ ਉਦੇਸ਼ ਕੀ ਸੀ? ਸਿੱਖ ਮਤ ਦਾ ਪ੍ਰਚਾਰ ਕਰਨਾ
35) ਮੰਜੀ ਦੇ ਮੁਖੀ ਨੂੰ ਕੀ ਕਹਿੰਦੇ ਸਨ? ਮੰਜੀਦਾਰ
36) ਗੁਰੂ ਅਮਰਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ? 907
37) ਅਨੰਦੁ ਸਾਹਿਬ ਬਾਣੀ ਦੀ ਰਚਨਾ ਕਿਸਨੇ ਕੀਤੀ? ਗੁਰੂ ਅਮਰਦਾਸ ਜੀ ਨੇ
38) ਗੁਰੂ ਅਮਰਦਾਸ ਜੀ ਨੂੰ ਮਿਲਣ ਕਿਹੜਾ ਮੁਗਲ ਬਾਦਸ਼ਾਹ ਆਇਆ? ਅਕਬਰ
39) ਗੁਰੂ ਅਮਰਦਾਸ ਜੀ ਅਤੇ ਅਕਬਰ ਦੀ ਮੁਲਾਕਾਤ ਕਿੱਥੇ ਹੋਈ?ਗੋਇੰਦਵਾਲ ਸਾਹਿਬ ਵਿਖੇ
40) ਅਕਬਰ ਗੋਇੰਦਵਾਲ ਸਾਹਿਬ ਕਦੋਂ ਆਇਆ? 1568 ਈ:
41) ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਅਧਿਕਾਰੀ ਕਿਸਨੂੰ ਨਿਯੁਕਤ ਕੀਤਾ? ਗੁਰੂ ਰਾਮਦਾਸ ਜੀ ਨੂੰ
42) ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤਿ ਸਮਾਏ? 1574 ਈ:
43) ਸਿੱਖਾਂ ਦੇ ਚੌਥੇ ਗੁਰੂ ਕੌਣ ਸੀ? ਗੁਰੂ ਰਾਮਦਾਸ ਜੀ
44) ਗੁਰੂ ਰਾਮਦਾਸ ਜੀ ਦਾ ਗੁਰਗੱਦੀ ਕਾਲ ਕੀ ਸੀ? 1574 ਈ: ਤੋਂ 1581 ਈ: ਤੱਕ
45) ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ? ਭਾਈ ਜੇਠਾ ਜੀ
46) ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ? ਦਇਆ ਕੌਰ
47) ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ? ਹਰੀਦਾਸ ਜੀ
48) ਸੋਢੀ ਸੁਲਤਾਨ ਕਿਸ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ? ਗੁਰੂ ਰਾਮਦਾਸ ਜੀ
49) ਗੁਰੂ ਰਾਮਦਾਸ ਜੀ ਕਿਸ ਜਾਤੀ ਨਾਲ ਸਬੰਧ ਰੱਖਦੇ ਸਨ? ਸੋਢੀ
50) ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਂ ਸੀ? ਬੀਬੀ ਭਾਨੀ
51) ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦੇ ਨਾਂ ਦੱਸੋ। ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨਦੇਵ ਜੀ
52) ਗੁਰੂ ਰਾਮਦਾਸ ਜੀ ਗੱਦੀ ਤੇ ਕਦੋਂ ਬੈਠੇ? 1574 ਈ:
53) ਗੁਰੂ ਰਾਮਦਾਸ ਜੀ ਨੇ ਕਿਹੜੇ ਨਗਰ ਦੀ ਸਥਾਪਨਾ ਕੀਤੀ? ਰਾਮਦਾਸਪੁਰਾ ਦੀ
54) ਰਾਮਦਾਸਪੁਰਾ ਬਾਅਦ ਵਿੱਚ ਕਿਸ ਨਾਂ ਨਾਲ ਪ੍ਰਸਿੱਧ ਹੋਇਆ? ਸ੍ਰੀ ਅੰਮ੍ਰਿਤਸਰ ਸਾਹਿਬ
55) ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ? 1577 ਈ: ਵਿੱਚ
56) ਗੁਰੂ ਰਾਮਦਾਸ ਜੀ ਅਤੇ ਅਕਬਰ ਦੀ ਮੁਲਾਕਾਤ ਕਿੱਥੇ ਹੋਈ?ਲਾਹੌਰ ਵਿਖੇ
57) ਸਿੱਖਾਂ ਅਤੇ ਉਦਾਸੀਆਂ ਵਿਚਾਲੇ ਸਮਝੌਤਾ ਕਿਸ ਗੁਰੂ ਸਾਹਿਬ ਸਮੇਂ ਹੋਇਆ? ਗੁਰੂ ਰਾਮਦਾਸ ਜੀ
58) ਮਸੰਦ ਪ੍ਰਥਾ ਕਿਸਨੇ ਸ਼ੁਰੂ ਕੀਤੀ? ਗੁਰੂ ਰਾਮਦਾਸ ਜੀ ਨੇ
59) ਲਾਵਾਂ ਬਾਣੀ ਦੀ ਰਚਨਾ ਕਿਸਨੇ ਕੀਤੀ? ਗੁਰੂ ਰਾਮਦਾਸ ਜੀ ਨੇ
60) ਚਾਰ ਲਾਵਾਂ ਦਾ ਪਾਠ ਕਿਸ ਮੌਕੇ ਤੇ ਕੀਤਾ ਜਾਂਦਾ ਹੈ? ਅਨੰਦ ਕਾਰਜ਼ ਸਮੇਂ
61) ਗੁਰੂ ਰਾਮਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ? 679
62) ਗੁਰੂ ਰਾਮਦਾਸ ਜੀ ਕਦੋਂ ਜੋਤੀ ਜੋਤਿ ਸਮਾਏ? 1581 ਈ:
63) ਗੁਰੂ ਰਾਮਦਾਸ ਜੀ ਨੇ ਗੁਰਗੱਦੀ ਕਿਸਨੂੰ ਦਿੱਤੀ? ਗੁਰੂ ਅਰਜਨ ਦੇਵ ਜੀ ਨੂੰ