ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੀ ਸ਼ਹੀਦੀ

  1. ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?15 ਅਪ੍ਰੈਲ 1563 ਈ:
  2. ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ?ਗੋਇੰਦਵਾਲ ਸਾਹਿਬ ਵਿਖੇ
  3. ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ? ਗੁਰੂ ਰਾਮਦਾਸ ਜੀ
  4. ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ?ਬੀਬੀ ਭਾਨੀ ਜੀ
  5. ਗੁਰੂ ਅਮਰਦਾਸ ਜੀ , ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸਨ?ਨਾਨਾ ਜੀ
  6. ਗੁਰੂ ਅਰਜਨ ਦੇਵ ਜੀ ਜਨਮ ਸਮੇਂ ਗੁਰੂ ਅਮਰਦਾਸ ਜੀ ਨੇ ਕੀ ਭਵਿੱਖਵਾਣੀ ਕੀਤੀ? ਮੇਰਾ ਇਹ ਦੋਹਤਾ ਬਾਣੀ ਕਾ ਬੋਹਿਥਾ ਹੋਵੇਗਾ
  7. ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਦਾ ਕੀ ਨਾਂ ਸੀ? ਗੰਗਾ ਦੇਵੀ ਜੀ
  8. ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਦਾ ਕੀ ਨਾਂ ਸੀ?ਹਰਗੋਬਿੰਦ ਜੀ
  9. ਹਰਗੋਬਿੰਦ ਜੀ ਦਾ ਜਨਮ ਕਦੋਂ ਹੋਇਆ? 1595 ਈ:
  10. ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਕਦੋਂ ਮਿਲੀ?1581 ਈ:
  11. ਗੁਰੂ ਅਰਜਨ ਦੇਵ ਜੀ ਦੇ ਕਿੰਨੇ  ਭਰਾ ਸਨ?ਦੋ, ਪ੍ਰਿਥੀ ਚੰਦ ਅਤੇ ਮਹਾਂਦੇਵ
  12. ਪ੍ਰਿਥੀ ਚੰਦ ਕੌਣ ਸੀ?  ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ
  13. ਪ੍ਰਿਥੀ ਚੰਦ ਨੇ ਕਿਹੜਾ ਸੰਪਰਦਾਇ ਚਲਾਇਆ?ਮੀਣਾ
  14. ਨਕਸ਼ਬੰਦੀ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ?ਸਰਹਿੰਦ ਵਿਖੇ
  15. ਨਕਸ਼ਬੰਦੀ ਲਹਿਰ ਦਾ ਨੇਤਾ ਕੌਣ ਸੀ?ਸ਼ੇਖ ਅਹਿਮਦ ਸਰਹਿੰਦੀ
  16. ਚੰਦੂ ਸ਼ਾਹ ਕੌਣ ਸੀ?ਲਾਹੌਰ ਦਾ ਦੀਵਾਨ
  17. ਹਰਿਮੰਦਰ ਤੋਂ ਕੀ ਭਾਵ ਹੈ?ਈਸ਼ਵਰ ਦਾ ਮੰਦਰ
  18. ਹਰਿਮੰਦਰ ਸਾਹਿਬ ਦੀ ਸਥਾਪਨਾ ਕਿੱਥੇ ਕੀਤੀ ਗਈ?ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ
  19. ਹਰਿਮੰਦਰ ਸਾਹਿਬ ਦੀ ਸਥਾਪਨਾ ਕਿਹੜੇ ਸਰੋਵਰ ਦੇ ਵਿਚਕਾਰ ਕੀਤੀ ਗਈ?ਅੰਮ੍ਰਿਤ ਸਰੋਵਰ ਦੇ ਵਿਚਕਾਰ
  20. ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ?13 ਜਨਵਰੀ 1588 ਈ:
  21. ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਕਿਸਤੋਂ ਰੱਖਵਾਈ?ਸਾਈਂ ਮੀਆਂ ਮੀਰ ਜੀ ਤੋਂ
  22. ਹਰਿਮੰਦਰ ਸਾਹਿਬ ਦੇ ਕਿੰਨੇ ਦਰਵਾਜੇ ਰਖਵਾਏ ਗਏ?ਚਾਰ
  23. ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਕਦੋਂ ਪੂਰਾ ਹੋਇਆ? 1601 ਈ:
  24. ਤਰਨਤਾਰਨ ਸਾਹਿਬ ਦੀ ਸਥਾਪਨਾ ਕਿਸਨੇ ਕੀਤੀ?ਗੁਰੂ ਅਰਜਨ ਦੇਵ ਜੀ ਨੇ
  25. ਤਰਨਤਾਰਨ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ?1590 ਈ:
  26. ਗੁਰੂ ਅਰਜਨ ਦੇਵ ਜੀ ਦੁਆਰ ਸਥਾਪਿਤ ਕੀਤੇ ਕਿਸੇ ਦੋ ਸ਼ਹਿਰਾਂ ਦੇ ਨਾਂ ਲਿਖੋ।ਕਰਤਾਰਪੁਰ ਅਤੇ ਹਰਗੋਬਿੰਦਪੁਰ
  27. ਕਰਤਾਰਪੁਰ  ਕਿਹੜੇ ਜਿਲ੍ਹੇ ਵਿੱਚ ਸਥਿਤ ਹੈ?ਜਲੰਧਰ ਵਿੱਚ
  28. ਕਰਤਾਰਪੁਰ ਦਾ ਕੀ ਅਰਥ ਹੈ?ਈਸ਼ਵਰ ਦਾ ਨਗਰ
  29. ਕਰਤਾਰਪੁਰ ਸਾਹਿਬ ਵਿਖੇ ਕਿਹੜਾ ਸਰੋਵਰ ਬਣਵਾਇਆ ਗਿਆ?ਗੰਗਸਰ
  30. ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦਪੁਰ ਦੀ ਸਥਾਪਨਾ ਕਿਉਂ ਕੀਤੀ?ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਵਿੱਚ
  31. ਹਰਗੋਬਿੰਦਪੁਰ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ?1595 ਈ:
  32. ਗੁਰੂ ਅਰਜਨ ਦੇਵ ਜੀ ਨੇ ਬਾਉਲੀ ਦਾ ਨਿਰਮਾਣ ਕਿੱਥੇ ਕਰਵਾਇਆ?ਡੱਬੀ ਬਜਾਰ, ਲਾਹੌਰ ਵਿਖੇ
  33. ਮਸੰਦ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ ਸੀ?ਗੁਰੂ ਰਾਮਦਾਸ ਜੀ ਨੇ
  34. ਮਸੰਦ ਪ੍ਰਥਾ ਦਾ ਅਸਲ ਵਿਕਾਸ ਕਿਸਦੇ ਸਮੇਂ ਹੋਇਆ?ਗੁਰੂ ਅਰਜਨ ਦੇਵ ਜੀ ਦੇ ਸਮੇਂ
  35. ਮਸੰਦ ਕਿਹੜੀ ਭਾਸ਼ਾ ਦਾ ਸ਼ਬਦ ਹੈ?ਫਾਰਸੀ
  36. ਮਸੰਦ ਸ਼ਬਦ ਕਿਹੜੇ ਫਾਰਸੀ ਸ਼ਬਦ ਤੋਂ ਬਣਿਆ ਹੈ?ਮਸਨਦ
  37. ਮਸੰਦ (ਮਸਨਦ) ਸ਼ਬਦ ਤੋਂ ਕੀ ਭਾਵ ਹੁੰਦਾ ਹੈ?ਉੱਚਾ ਸਥਾਨ
  38. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ?ਗੁਰੂ ਅਰਜਨ ਦੇਵ ਜੀ ਨੇ
  39. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿੱਥੇ ਕੀਤਾ ਗਿਆ?ਅੰਮ੍ਰਿਤਸਰ ਸਾਹਿਬ ਵਿਖੇ
  40. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਹੜੇ ਸਰੋਵਰ ਦੇ ਕੰਢੇ ਕੀਤਾ ਗਿਆ?ਰਾਮਸਰ ਸਰੋਵਰ ਦੇ ਕੰਢੇ
  41. ਆਦਿ ਗ੍ਰੰਥ ਸਾਹਿਬ ਵਿੱਚ ਬਾਣੀ ਨੂੰ ਲਿਖਣ ਦਾ ਕਾਰਜ ਕਿਸ ਦੁਆਰਾ ਕੀਤਾ ਗਿਆ?ਭਾਈ ਗੁਰਦਾਸ ਜੀ ਦੁਆਰਾ
  42. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਹੜੇ ਸਾਲ ਆਰੰਭ ਹੋਇਆ?1601 ਈ:
  43. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਹੜੇ ਸਾਲ ਸੰਪੂਰਨ ਹੋਇਆ?1604 ਈ:
  44. ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕਦੋਂ ਕੀਤਾ ਗਿਆ?16 ਅਗਸਤ 1604 ਈ:
  45. ਆਦਿ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਹਨ? 1430
  46. ਆਦਿ ਗ੍ਰੰਥ ਸਾਹਿਬ ਵਿੱਚ ਬਾਣੀ ਨੂੰ ਕਿੰਨੇ ਰਾਗਾਂ ਵਿੱਚ ਦਰਜ ਕੀਤਾ ਗਿਆ?31
  47. ਆਦਿ ਗ੍ਰੰਥ ਸਾਹਿਬ ਕਿਹੜੀ ਲਿਪੀ ਵਿੱਚ ਲਿਖਿਆ ਗਿਆ ਹੈ? ਗੁਰਮੁੱਖੀ ਲਿਪੀ ਵਿੱਚ
  48. ਆਰੰਭ ਵਿੱਚ ਆਦਿ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਸੀ? ਪਹਿਲੇ ਪੰਜ ਗੁਰੂ ਸਾਹਿਬਾਨ ਦੀ
  49. ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਦਿ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਸਾਹਿਬ ਦੀ ਬਾਣੀ ਸ਼ਾਮਿਲ ਕੀਤੀ ਗਈ? ਗੁਰੂ ਤੇਗ ਬਹਾਦਰ ਜੀ ਦੀ
  50. ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਸਾਹਿਬ ਨੂੰ ਕਿਹੜਾ ਦਰਜਾ ਦਿੱਤਾ? ਗੁਰੂ ਗ੍ਰੰਥ ਸਾਹਿਬ ਜੀ ਦਾ
  51. ਆਦਿ ਗ੍ਰੰਥ ਸਾਹਿਬ ਵਿੱਚ ਸਭ ਤੋਂ ਵਧ ਸ਼ਬਦ ਕਿਹੜੇ ਗੁਰੂ ਸਾਹਿਬ ਦੇ ਹਨ? ਗੁਰੂ ਅਰਜਨ ਦੇਵ ਜੀ ਦੇ
  52. ਗੁਰੂ ਅਰਜਨ ਦੇਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ? 30 ਮਈ 1606 ਈ:
  53. ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ? ਜਹਾਂਗੀਰ ਨੇ
  54. ਜਹਾਂਗੀਰ ਕਦੋਂ ਗੱਦੀ ਤੇ ਬੈਠਾ? 1605 ਈ:
  55. ਜਹਾਂਗੀਰ ਦੀ ਆਤਮਕਥਾ ਦਾ ਕੀ ਨਾਂ ਹੈ? ਤੁਜ਼ਕੇ ਜਹਾਂਗੀਰੀ

Leave a Comment

Your email address will not be published. Required fields are marked *

error: Content is protected !!