ਕਾਰਨਵਾਲਿਸ, ਵਿਲੀਅਮ ਬੈਂਟਿਕ, ਡਲਹੌਜੀ ਅਤੇ ਹੋਰ ਅੰਗਰੇਜ ਅਧਿਕਾਰੀ
1. | ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? | ਵਾਰਨ ਹੇਸਟਿੰਗਜ਼ |
2. | ਵਾਰਨ ਹੇਸਟਿੰਗਜ਼ ਬ੍ਰਿਟਿਸ਼ ਖਜਾਨੇ ਨੂੰ ਕਿੱਥੋਂ ਬਦਲ ਕੇ ਕਲਕੱਤਾ ਲੈ ਗਿਆ? | ਮੁਰਸ਼ਿਦਾਬਾਦ ਤੋਂ |
3. | ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ? | ਲਾਰਡ ਕਾਰਨਵਾਲਿਸ ਨੂੰ |
4. | ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ? | ਸਤਿੰਦਰ ਨਾਥ ਟੈਗੋਰ |
5. | ਕਾਰਨਵਾਲਿਸ ਕੋਡ ਕਦੋਂ ਸ਼ੁਰੂ ਕੀਤਾ ਗਿਆ? | 1793 ਈ: |
6. | ਭਾਰਤ ਵਿੱਚ ਪੁਲੀਸ ਪ੍ਰਬੰਧ ਦਾ ਨਿਰਮਾਤਾ ਕੌਣ ਸੀ? | ਲਾਰਡ ਕਾਰਨਵਾਲਿਸ |
7. | ਪੁਰਾਣੇ ਸਮਿਆਂ ਵਿੱਚ ਭਾਰਤ ਦੀ ਅਮੀਰੀ ਕਾਰਨ ਇਸਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਸੋਨੇ ਦੀ ਚਿੜੀ |
8. | ਉਦਯੋਗਿਕ ਕ੍ਰਾਂਤੀ ਦਾ ਆਰੰਭ ਕਿੱਥੇ ਹੋਇਆ? | ਇੰਗਲੈਂਡ |
9. | ਉਦਯੋਗਿਕ ਕ੍ਰਾਂਤੀ ਦਾ ਆਰੰਭ ਕਦੋਂ ਹੋਇਆ? | 18ਵੀਂ ਸਦੀ ਵਿੱਚ |
10. | ਭਾਰਤ ਵਿੱਚ ਨੀਲ ਉਦਯੋਗ ਕਿੱਥੇ ਸ਼ੁਰੂ ਕੀਤਾ ਗਿਆ? | ਗੁਜਰਾਤ ਵਿੱਚ |
11. | ਭਾਰਤ ਵਿੱਚ ਪਹਿਲੀ ਕੱਪੜਾ ਮਿੱਲ ਕਦੋਂ ਸਥਾਪਿਤ ਕੀਤੀ ਗਈ? | 1853 ਈ: |
12. | ਭਾਰਤ ਵਿੱਚ ਪਹਿਲੀ ਕੱਪੜਾ ਮਿੱਲ ਕਿੱਥੇ ਸਥਾਪਿਤ ਕੀਤੀ ਗਈ? | ਬੰਬਈ ਵਿਖੇ |
13. | ਭਾਰਤ ਵਿੱਚ ਪਹਿਲੀ ਕੱਪੜਾ ਮਿੱਲ ਕਿਸਨੇ ਸਥਾਪਿਤ ਕੀਤੀ? | ਕਾਵਾਸਜੀ ਨਾਨਾਬਾਈ |
14. | ਭਾਰਤ ਵਿੱਚ ਪਟਸਨ ਦਾ ਪਹਿਲਾ ਕਾਰਖਾਨਾ ਕਦੋਂ ਲਗਾਇਆ ਗਿਆ? | 1854 ਈ: |
15. | ਭਾਰਤ ਵਿੱਚ ਪਟਸਨ ਦਾ ਪਹਿਲਾ ਕਾਰਖਾਨਾ ਕਿੱਥੇ ਲਗਾਇਆ ਗਿਆ? | ਬੰਗਾਲ ਵਿੱਚ |
16. | ਦਿੱਲੀ ਭਾਰਤ ਦੀ ਰਾਜਧਾਨੀ ਕਿਸ ਵਾਇਸਰਾਏ ਦੇ ਸਮੇਂ ਬਣੀ? | ਲਾਰਡ ਇਰਵਿਨ |
17. | ਆਸਾਮ ਟੀ ਕੰਪਨੀ ਦੀ ਸਥਾਪਨਾ ਕਦੋਂ ਸ਼ੁਰੂ ਕੀਤੀ ਗਈ? | 1834 ਈ: |
18. | ਅੰਗਰੇਜਾਂ ਨੇ ਭਾਰਤ ਵਿੱਚ ਕਿੰਨੀਆਂ ਲਗਾਨ ਪ੍ਰਣਾਲੀਆਂ ਸ਼ੁਰੂ ਕੀਤੀਆਂ? | 3 (ਸਥਾਈ ਬੰਦੋਬਸਤ, ਰੱਯਤਵਾੜੀ, ਮਹਿਲਵਾੜੀ) |
19. | ਸਥਾਈ ਬੰਦੋਬਸਤ ਕਿਹੜੇ ਰਾਜ ਤੋਂ ਸ਼ੁਰੂ ਕੀਤਾ ਗਿਆ? | ਬੰਗਾਲ ਵਿੱਚ |
20. | ਸਥਾਈ ਬੰਦੋਬਸਤ ਕਿਹੜੇ ਅੰਗਰੇਜ਼ ਗਵਰਨਰ ਜਨਰਲ ਨੇ ਸ਼ੁਰੂ ਕੀਤਾ? | ਲਾਰਡ ਕਾਰਨਵਾਲਿਸ |
21. | ਸਥਾਈ ਬੰਦੋਬਸਤ ਪ੍ਰਣਾਲੀ ਕਿਸ ਦੁਆਰਾ ਤਿਆਰ ਕੀਤੀ ਗਈ? | ਸਰ ਜੌਹਨ ਸ਼ੋਰ |
22. | ਸਥਾਈ ਬੰਦੋਬਸਤ ਪ੍ਰਣਾਲੀ ਵਿੱਚ ਭੂਮੀ ਦਾ ਮਾਲਕ ਕਿਸਨੂੰ ਮੰਨਿਆ ਗਿਆ? | ਜਿੰਮੀਦਾਰ ਨੂੰ |
23. | ਸਥਾਈ ਬੰਦੋਬਸਤ ਪ੍ਰਣਾਲੀ ਵਿੱਚ ਭੂਮੀ ਲਗਾਨ ਕੌਣ ਇਕੱਠਾ ਕਰਦਾ ਸੀ? | ਜਿੰਮੀਦਾਰ |
24. | ਸਥਾਈ ਬੰਦੋਬਸਤ ਤਹਿਤ ਇਕੱਠੇ ਕੀਤੇ ਲਗਾਨ ਵਿੱਚ ਜਿੰਮੀਦਾਰ ਦਾ ਹਿੱਸਾ ਕਿੰਨਾ ਹੁੰਦਾ ਸੀ? | ਗਿਆਰਵ੍ਹਾਂ ਹਿੱਸਾ |
25. | ਬਾਅਦ ਵਿੱਚ ਸਥਾਈ ਬੰਦੋਬਸਤ ਨੂੰ ਹੋਰ ਕਿਹੜੇ ਰਾਜਾਂ ਵਿੱਚ ਲਾਗੂ ਕੀਤਾ ਗਿਆ? | ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਸਰਕਾਰ |
26. | ਰੱਯਤਵਾੜੀ ਪ੍ਰਬੰਧ ਕਿੱਥੇ ਸ਼ੁਰੂ ਕੀਤਾ ਗਿਆ? | ਮਦਰਾਸ ਵਿੱਚ |
27. | ਰੱਯਤਵਾੜੀ ਪ੍ਰਬੰਧ ਬਾਅਦ ਵਿੱਚ ਕਿਹੜੇ ਹੋਰ ਦੋ ਰਾਜਾਂ ਵਿੱਚ ਸ਼ੁਰੂ ਹੋਇਆ? | ਬੰਬੇ ਅਤੇ ਆਸਾਮ |
28. | ਰੱਯਤਵਾੜੀ ਪ੍ਰਬੰਧ ਵਿੱਚ ਲਗਾਨ ਕਿਸਤੋਂ ਇਕੱਠਾ ਕੀਤਾ ਜਾਂਦਾ ਸੀ? | ਰੱਯਤ(ਕਿਸਾਨ) ਤੋਂ |
29. | ਰੱਯਤਵਾੜੀ ਪ੍ਰਬੰਧ ਵਿੱਚ ਭੂਮੀ ਲਗਾਨ ਦੀ ਦਰ ਵੱਧ ਤੋਂ ਵੱਧ ਕਿੰਨੇ ਸਾਲ ਲਈ ਨਿਸਚਿਤ ਕੀਤੀ ਜਾ ਸਕਦੀ ਸੀ? | 30 |
30. | ਕਾਰਨਵਾਲਿਸ ਦੁਆਰਾ ਸ਼ੁਰੂ ਕੀਤੇ ਗਏ ਸਥਾਈ ਬੰਦੋਬਸਤ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਜਿੰਮੀਦਾਰੀ ਪ੍ਰਥਾ |
31. | ਰੱਯਤਵਾੜੀ ਪ੍ਰਬੰਧ ਦਾ ਨਿਰਮਾਤਾ ਕਿਸਨੂੰ ਮੰਨਿਆ ਜਾਂਦਾ ਹੈ? | ਥਾਮਸ ਮੁਨਰੋ ਨੂੰ |
32. | ਥਾਮਸ ਮੁਨਰੋ ਕੌਣ ਸੀ? | ਮਦਰਾਸ ਦਾ ਗਵਰਨਰ |
33. | ਮਦਰਾਸ ਵਿੱਚ ਰੱਯਤਵਾੜੀ ਪ੍ਰਬੰਧ ਕਿਸਨੇ ਸ਼ੁਰੂ ਕੀਤਾ? | ਥਾਮਸ ਮੁਨਰੋ ਨੇ |
34. | ਬੰਬੇ ਵਿੱਚ ਰੱਯਤਵਾੜੀ ਅਤੇ ਮਹੱਲਵਾੜੀ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ? | ਐਲਫਿਨਸਟੋਨ ਨੇ |
35. | ਮਹਿਲਵਾੜੀ ਪ੍ਰਬੰਧ ਕਿਹੜੇ ਅੰਗਰੇਜ ਅਧਿਕਾਰੀਆਂ ਦੁਆਰਾ ਸ਼ੁਰੂ ਕੀਤਾ ਗਿਆ? | ਬਰਡ ਅਤੇ ਥਾਮਸਨ |
36. | ਮਹਿਲਵਾੜੀ ਪ੍ਰਬੰਧ ਕਿਸਦੀ ਸਿਫ਼ਾਰਿਸ਼ ਤੇ ਸ਼ੁਰੂ ਕੀਤਾ ਗਿਆ? | ਹੋਲਟ ਮਕੈਂਜੀ |
37. | ਮਹਿਲਵਾੜੀ ਪ੍ਰਬੰਧ ਕਿਹੜੇ ਰਾਜਾਂ ਵਿੱਚ ਸ਼ੂਰੂ ਕੀਤਾ ਗਿਆ? | ਪੰਜਾਬ, ਯੂ ਪੀ , ਮੱਧ ਭਾਰਤ |
38. | ਮਹਿਲਵਾੜੀ ਪ੍ਰਬੰਧ ਵਿੱਚ ਸਰਕਾਰ ਲਗਾਨ ਕਿਸਤੋਂ ਪ੍ਰਾਪਤ ਕਰਦੀ ਸੀ? | ਮਹਿਲ (ਪੂਰੇ ਪਿੰਡ) ਤੋਂ |
39. | ਅੰਗਰੇਜਾਂ ਦੁਆਰਾ ਚਲਾਈ ਗਈ ਕਿਹੜੀ ਲਗਾਨ ਪ੍ਰਣਾਲੀ ਨੂੰ ਸਭ ਤੋਂ ਚੰਗੀ ਮੰਨਿਆ ਜਾਂਦਾ ਹੈ? | ਮਹਿਲਵਾੜੀ |
40. | ਕਿਹੜੇ ਕਾਨੂੰਨ ਰਾਹੀਂ ਭਾਰਤ ਵਿੱਚ ਪਹਿਲੀ ਵਾਰ ਸਿੱਖਿਆ ਦੇ ਪ੍ਰਸਾਰ ਸਰਕਾਰੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ? | ਚਾਰਟਰ ਐਕਟ 1813 |
41. | ਭਾਰਤ ਵਿੱਚ ਅੰਗਰੇਜੀ ਸਿੱਖਿਆ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਲਾਰਡ ਮੈਕਾਲੇ ਨੂੰ |
42. | ਕਿਸ ਅੰਗਰੇਜ ਗਵਰਨਰਜ ਜਨਰਲ ਤੇ ਭਾਰਤ ਵਿੱਚ ਰਿਸ਼ਵਤ ਲੈਣ ਤੇ ਦੋਸ਼ ਹੇਠ ਇੰਗਲੈਂਡ ਵਿੱਚ ਮਹਾਂਦੋਸ਼ ਮੁਕੱਦਮਾ ਚਲਾਇਆ ਗਿਆ? | ਵਾਰਨ ਹੇਸਟਿੰਗਜ਼ |
43. | ਸਹਾਇਕ ਸੰਧੀ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ? | ਲਾਰਡ ਵੈਲਜ਼ਲੀ |
44. | ਸਹਾਇਕ ਸੰਧੀ ਪ੍ਰਣਾਲੀ ਕਦੋਂ ਸ਼ੁਰੂ ਕੀਤੀ ਗਈ? | 1798 ਈ: |
45. | ਸਹਾਇਕ ਸੰਧੀ ਪ੍ਰਣਾਲੀ ਨੂੰ ਸਭ ਤੋਂ ਪਹਿਲਾਂ ਕਿਸ ਰਾਜ ਨੇ ਸਵੀਕਾਰ ਕੀਤਾ? | ਹੈਦਰਾਬਾਦ ਨੇ |
46. | ਹੈਦਰਾਬਾਦ ਦੇ ਨਿਜ਼ਾਮ ਨੇ ਸਹਾਇਕ ਸੰਧੀ ਕਦੋਂ ਸਵੀਕਾਰ ਕੀਤੀ? | 1798 ਈ: |
47. | ਮਦਰਾਸ ਪ੍ਰੈਜ਼ੀਡੈਂਸੀ ਦੀ ਸਥਾਪਨਾ ਕਦੋਂ ਕੀਤੀ ਗਈ? | 1801 ਈ: |
48. | ਬੰਬੇ ਪ੍ਰੈਜ਼ੀਡੈਂਸੀ ਦੀ ਸਥਾਪਨਾ ਕਦੋਂ ਕੀਤੀ ਗਈ? | 1818ਈ: |
49. | ਆਗਰਾ ਰਿਆਸਤ ਕਦੋਂ ਸਥਾਪਿਤ ਕੀਤੀ ਗਈ? | 1834 ਈ: |
50. | ਕਿਸ ਅੰਗਰੇਜ ਗਵਰਨਰ ਜਨਰਲ ਨੇ ਪਿੰਡਾਰੀਆਂ ਖਿਲਾਫ਼ ਮੁਹਿੰਮ ਚਲਾਈ? | ਲਾਰਡ ਹੇਸਟਿੰਗਜ਼ ਨੇ |
51. | ਲਾਰਡ ਵਿਲੀਅਮ ਬੈਂਟਿਕ ਦਾ ਭਾਰਤ ਵਿੱਚ ਕਾਰਜਕਾਲ ਕੀ ਸੀ? | 1825-33ਈ: |
52. | ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? | ਵਿਲੀਅਮ ਬੈਂਟਿਕ |
53. | ਕਿਸ ਐਕਟ ਦੁਆਰਾ ਵਿਲੀਅਮ ਬੈਂਟਿਕ ਭਾਰਤ ਦਾ ਗਵਰਨਰ ਜਨਰਲ ਬਣਿਆ? | ਚਾਰਟਰ ਐਕਟ 1833 |
54. | ਸਤੀ ਪ੍ਰਥਾ ਨੂੰ ਕਿਸਨੇ ਖਤਮ ਕੀਤਾ? | ਵਿਲੀਅਮ ਬੈਂਟਿੰਕ ਨੇ |
55. | ਸਤੀ ਪ੍ਰਥਾ ਤੇ ਪਾਬੰਦੀ ਕਦੋਂ ਲਗਾਈ ਗਈ? | 1829 ਈ: ਵਿੱਚ |
56. | ਭਾਰਤ ਵਿੱਚ ਸਿਵਲ ਸੇਵਾਵਾਂ ਕਿਸ ਦੁਆਰਾ ਸੁਰੂ ਕੀਤੀਆਂ ਗਈਆਂ? | ਬੈਂਟਿਕ |
57. | ਬਾਲ ਹੱਤਿਆ ਅਤੇ ਬੱਚਿਆਂ ਦੀ ਬਲੀ ਤੇ ਪਾਬੰਦੀ ਕਿਸਨੇ ਲਗਾਈ? | ਵਿਲੀਅਮ ਬੈਂਟਿਕ ਨੇ |
58. | ਕਿਸ ਅੰਗਰੇਜ ਗਵਰਨਰ ਜਨਰਲ ਦੇ ਸਮੇਂ ਅੰਗਰੇਜੀ ਨੂੰ ਭਾਰਤ ਦੀ ਦਫ਼ਤਰੀ ਭਾਸ਼ਾ ਐਲਾਨਿਆ ਗਿਆ? | ਵਿਲੀਅਮ ਬੈਂਟਿਕ ਸਮੇਂ |
59. | ਅੰਗਰੇਜੀ ਨੂੰ ਭਾਰਤ ਦੀ ਦਫ਼ਤਰੀ ਭਾਸ਼ਾ ਕਿਸਦੀ ਸਿਫ਼ਾਰਸ਼ ਤੇ ਬਣਾਇਆ ਗਿਆ? | ਲਾਰਡ ਮੈਕਾਲੇ ਦੀ |
60. | ਕਿਸ ਗਵਰਨਰ ਜਨਰਲ ਸਮੇਂ ਅਫ਼ੀਮ ਦੇ ਵਪਾਰ ਨੂੰ ਸਰਕਾਰੀ ਨਿਯੰਤਰਣ ਹੇਠ ਲਿਆਂਦਾ ਗਿਆ? | ਵਿਲੀਅਮ ਬੈਂਟਿਕ |
61. | ਕਿਹੜੇ ਅੰਗਰੇਜ ਗਵਰਨਰ ਜਨਰਲ ਨੂੰ Liberator of Indian Press ਕਿਹਾ ਜਾਂਦਾ ਹੈ? | ਚਾਰਲਸ ਮੈਟਕਾਫ਼ ਨੂੰ |
62. | ਕਿਸ ਅੰਗਰੇਜ ਗਵਰਨਰ ਜਨਰਲ ਨੇ ਪ੍ਰੈਸ ਤੋਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ? | ਚਾਰਲਸ ਮੈਟਕਾਫ਼ ਨੇ |
63. | ਮਨੁੱਖੀ ਬਲੀ ਤੇ ਪਾਬੰਦੀ ਕਿਸ ਗਵਰਨਰ ਜਨਰਲ ਦੁਆਰਾ ਲਗਾਈ ਗਈ? | ਲਾਰਡ ਹਾਰਡਿੰਗ |
64. | ਲੈਪਸ ਦੀ ਨੀਤੀ ਦੀ ਵਰਤੋਂ ਕਿਸ ਗਵਰਨਰ ਜਨਰਲ ਨੇ ਕੀਤੀ? | ਲਾਰਡ ਡਲਹੌਜੀ |
65. | ਲਾਰਡ ਡਲਹੌਜੀ ਦਾ ਭਾਰਤ ਵਿੱਚ ਕਾਰਜਕਾਲ ਦੱਸੋ। | 1848-1856 |
66. | ਕਿਸ ਦਸਤਾਵੇਜ ਨੂੰ ‘ਬ੍ਰਿਟਿਸ਼ ਸਿੱਖਿਆ ਦਾ ਮੈਗਨਾਕਾਰਟਾ’ ਕਿਹਾ ਜਾਂਦਾ ਹੈ? | ਵੁੱਡ ਡਿਸਪੈਚ ਨੂੰ |
67. | ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿਸ ਅੰਗਰੇਜ ਗਵਰਨਰ ਜਨਰਲ ਦੇ ਸਮੇਂ ਸ਼ੁਰੂ ਕੀਤੀ ਗਈ? | ਲਾਰਡ ਡਲਹੌਜੀ |
68. | ਪਹਿਲੀ ਰੇਲਵੇ ਲਾਈਨ ਕਿਹੜੇ ਦੋ ਰੇਲਵੇ ਸਟੇਸ਼ਨਾਂ ਵਿਚਕਾਰ ਚਲਾਈ ਗਈ? | ਬੰਬਈ ਤੋਂ ਥਾਨੇ |
69. | ਪਹਿਲੀ ਡਾਕ ਤਾਰ ਪ੍ਰਣਾਲੀ ਕਿਸ ਗਵਰਨਰ ਜਨਰਲ ਸਮੇਂ ਸ਼ੁਰੂ ਹੋਈ? | ਲਾਰਡ ਡਲਹੌਜੀ |
70. | ਪਹਿਲੀ ਟੈਲੀਗ੍ਰਾਫ ਲਾਈਨ ਕਿੱਥੋਂ ਕਿੱਥੇ ਤੱਕ ਵਿਛਾਈ ਗਈ? | ਕਲਕੱਤਾ ਤੋਂ ਆਗਰਾ |
71. | ਪਹਿਲੀ ਵਾਰ ਡਾਕ ਟਿਕਟਾਂ ਕਦੋਂ ਜਾਰੀ ਕੀਤੀਆਂ ਗਈਆਂ? | 1854 ਈ: |
72. | Public Works Department ਦੀ ਸਥਾਪਨਾ ਕਿਸ ਅੰਗਰੇਜ ਗਵਰਨਰ ਜਨਰਲ ਨੇ ਕੀਤੀ? | ਲਾਰਡ ਡਲਹੌਜੀ ਨੇ |
73. | ਉਪਾਧੀਆਂ ਅਤੇ ਪੈਨਸ਼ਨਾਂ ਕਿਸ ਅੰਗਰੇਜ ਗਵਰਨਰ ਜਨਰਲ ਸਮੇਂ ਖਤਮ ਕੀਤੀਆਂ ਗਈਆਂ? | ਲਾਰਡ ਡਲਹੌਜੀ ਸਮੇਂ |
74. | ਅੰਗਰੇਜਾਂ ਨੇ ਕਿਸ ਸਥਾਨ ਨੂੰ ਆਪਣੀ ਗਰਮੀਆਂ ਦੀ ਰਾਜਧਾਨੀ ਬਣਾਇਆ? | ਸ਼ਿਮਲਾ ਨੂੰ |
75. | ਸੰਥਾਲ ਵਿਦਰੋਹ ਕਦੋਂ ਹੋਇਆ? | 1855 ਈ: |
76. | ਕਿਸ ਐਕਟ ਦੇ ਨਤੀਜੇ ਵਜੋਂ ਗਵਰਨਰ ਜਨਰਲ ਦੀ ਥਾਂ ਤੇ ਵਾਇਸਰਾਏ ਦਾ ਅਹੁਦਾ ਕਾਇਮ ਕੀਤਾ ਗਿਆ? | ਭਾਰਤ ਸਰਕਾਰ ਕਾਨੂੰਨ 1858 |
77. | ਲਾਰਡ ਡਲਹੌਜੀ ਦੀ ਲੈਪਸ ਦੀ ਨੀਤੀ ਨੂੰ ਕਿਸਨੇ ਖਤਮ ਕੀਤਾ? | ਲਾਰਡ ਕੇਨਿੰਗ ਨੇ |
78. | ਲੈਪਸ ਦੀ ਨੀਤੀ ਨੂੰ ਕਦੋਂ ਖਤਮ ਕੀਤਾ ਗਿਆ? | 1859 ਈ: |
79. | ਲਾਰਡ ਕੇਨਿੰਗ ਸਮੇਂ ਬੰਗਾਲ ਵਿੱਚ ਕਿਹੜਾ ਵੱਡਾ ਵਿਦਰੋਹ ਹੋਇਆ? | ਨੀਲ ਕਿਸਾਨ ਵਿਦਰੋਹ |
80. | ਭਾਰਤ ਵਿੱਚ ਪਹਿਲੀ ਮਰਦਮਸ਼ੁਮਾਰੀ ਕਦੋਂ ਕਰਵਾਈ ਗਈ? | 1871 ਈ: |
81. | ਭਾਰਤ ਵਿੱਚ ਪਹਿਲੀ ਮਰਦਮਸ਼ੁਮਾਰੀ ਕਿਸ ਅੰਗਰੇਜ ਵਾਇਸਰਾਏ ਸਮੇਂ ਕਰਵਾਈ ਗਈ? | ਲਾਰਡ ਮਾਯੋ |
82. | ਲਾਰਡ ਮਾਯੋ ਦੀ ਹੱਤਿਆ ਕਿਸਨੇ ਕੀਤੀ? | ਸ਼ੇਰ ਅਲੀ ਅਫ਼ਰੀਦੀ ਨੇ |
83. | ਲਾਰਡ ਮਾਯੋ ਦੀ ਹੱਤਿਆ ਕਿੱਥੇ ਕੀਤੀ ਗਈ? | ਪੋਰਟ ਬਲੇਅਰ (ਅੰਡੇਮਾਨ) |
84. | ਮਾਯੋ ਕਾਲਜ ਕਿੱਥੇ ਸਥਿਤ ਹੈ? | ਅਜਮੇਰ |
85. | ਵਰਨੈਕੁਲਰ ਪ੍ਰੈਸ ਐਕਟ 1878 ਕਿਸ ਵਾਇਸਰਾਏ ਦੁਆਰਾ ਪਾਸ ਕੀਤਾ ਗਿਆ? | ਲਾਰਡ ਲਿਟਨ |
86. | 1877 ਈ: ਦਾ ਦਿੱਲੀ ਦਰਬਾਰ ਕਿਸ ਵਾਇਸਰਾਏ ਦੁਆਰਾ ਆਯੋਜਿਤ ਕੀਤਾ ਗਿਆ? | ਲਾਰਡ ਲਿਟਨ |
87. | ਲਾਰਡ ਲਿਟਨ ਨੇ ਭਾਰਤੀ ਸਿਵਲ ਸੇਵਾਵਾਂ ਲਈ ਵੱਧ ਤੋਂ ਵੱਧ ਉਮਰ ਦੀ ਹੱਦ ਨੂੰ ਘਟਾ ਕੇ ਕਿੰਨਾ ਕਰ ਦਿੱਤਾ? | 19 ਸਾਲ |
88. | ਵਰਨੈਕੁਲਰ ਪ੍ਰੈਸ ਐਕਟ ਨੂੰ ਕਿਸਨੇ ਵਾਪਿਸ ਲਿਆ? | ਲਾਰਡ ਰਿਪਨ ਨੇ |
89. | ਪਹਿਲੀ ਸੰਗਠਤ ਮਰਦਮਸ਼ੁਮਾਰੀ ਕਦੋਂ ਕਰਵਾਈ ਗਈ? | 1881 ਈ: |
90. | ਸਕੂਲ ਸਿੱਖਿਆ ਲਈ ਲਾਰਡ ਰਿਪਨ ਨੇ ਕਿਹੜਾ ਕਮਿਸ਼ਨ ਕਾਇਮ ਕੀਤਾ? | ਹੰਟਰ ਕਮਿਸ਼ਨ |
91. | ਕਿਸ ਅੰਗਰੇਜ ਵਾਇਸਰਾਏ ਨੂੰ ਭਾਰਤ ਦਾ ਸਭ ਤੋਂ ਮਹਾਨ ਅਤੇ ਪਿਆਰਿਆ ਜਾਣ ਵਾਲਾ ਵਾਇਸਰਾਏ ਮੰਨਿਆ ਜਾਂਦਾ ਹੈ? | ਲਾਰਡ ਰਿਪਨ |
92. | ਲਾਰਡ ਰਿਪਨ ਨੂੰ ਭਾਰਤ ਦਾ ਸਭ ਤੋਂ ਮਹਾਨ ਅਤੇ ਪਿਆਰ ਯੋਗ ਵਾਇਸਰਾਏ ਕਿਸਨੇ ਕਿਹਾ? | ਮਦਨ ਮੋਹਨ ਮਾਲਵੀਆ |
93. | ਇਲਬਿਰਟ ਬਿੱਲ ਕਿਸਨੇ ਪੇਸ਼ ਕੀਤਾ? | ਸੀ ਪੀ ਇਲਬਿਰਟ ਨੇ |
94. | ਇਲਬਿਰਟ ਬਿੱਲ ਕਿਉਂ ਪੇਸ਼ ਕੀਤਾ ਗਿਆ? | ਭਾਰਤੀ ਜੱਜਾਂ ਨੂੰ ਅੰਗਰੇਜਾਂ ਨਾਲ ਸੰਬੰਧਤ ਮਾਮਲਿਆਂ ਦੀ ਸੁਣਵਾਈ ਦੀ ਸ਼ਕਤੀ ਦੇਣ ਲਈ |
95. | ਕਾਂਗਰਸ ਦੀ ਸਥਾਪਨਾ ਕਿਸ ਗਵਰਨਰ ਜਨਰਲ ਸਮੇਂ ਹੋਈ? | ਲਾਰਡ ਡਫਰਿਨ |
96. | ਬੰਗਾਲ ਦੀ ਵੰਡ ਕਿਸਨੇ ਕੀਤੀ? | ਲਾਰਡ ਕਰਜਨ ਨੇ |
97. | ਭਾਰਤ ਵਿੱਚ ਕਿਹੜਾ ਗਵਰਨਰ ਜਨਰਲ ਸਭ ਤੋਂ ਲੰਮਾਂ ਸਮਾਂ ਰਿਹਾ? | ਲਾਰਡ ਡਲਹੌਜੀ |
98. | 1ncient Monuments 1ct 1904 ਕਿਸਨੇ ਪਾਸ ਕੀਤਾ? | ਲਾਰਡ ਕਰਜਨ ਨੇ |
99. | ਬੰਗਾਲ ਵੰਡ ਦਾ ਫੈਸਲਾ ਕਿਸਨੇ ਵਾਪਿਸ ਲਿਆ? | ਲਾਰਡ ਹਾਰਡਿੰਗ ਦੂਜੇ ਨੇ |
100. | 1911 ਦਾ ਦਿੱਲੀ ਦਰਬਾਰ ਕਿਸ ਦੁਆਰਾ ਆਯੋਜਿਤ ਕੀਤਾ ਗਿਆ? | ਹਾਰਡਿੰਗ ਦੂਜੇ ਦੁਆਰਾ |
101. | ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਿਸਨੇ ਬਣਾਇਆ? | ਹਾਰਡਿੰਗ ਦੂਜੇ ਨੇ |
102. | ਦੂਜੀ ਐਂਗਲੋ-ਮੈਸੂਰ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? | ਵਾਰਨ ਹੇਸਟਿੰਗਜ਼ |
103. | ‘ਜਨ ਗਣ ਮਨ’ 1912 ਈ: ਵਿੱਚ ਕਿਸ ਸਿਰਲੇਖ ਅਧੀਨ ਛਪਿਆ ਸੀ? | ਭਾਰਤ ਵਿਧਾਤਾ |
104. | ਟਾਈਮਜ਼ ਆਫ਼ ਇੰਡੀਆ ਅਖ਼ਬਾਰ ਕਦੋਂ ਪ੍ਰਕਾਸ਼ਿਤ ਕੀਤੀ ਗਈ? | 1838 ਈ: |
105. | ਟਾਈਮਜ਼ ਆਫ਼ ਇੰਡੀਆ ਦਾ ਪਹਿਲਾ ਨਾਂ ਕੀ ਸੀ? | ਬੰਬੇ ਟਾਈਮਜ਼ |
106. | ਗਦਰ ਪਾਰਟੀ ਦਾ ਪਹਿਲਾ ਪ੍ਰਧਾਨ ਕੌਣ ਸੀ? | ਸੋਹਨ ਸਿੰਘ ਭਕਨਾ |
107. | ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਵਿੱਚ ਚੰਦਰਸ਼ੇਖਰ ਅਜਾਦ ਕਿਸ ਅਹੁਦੇ ਤੇ ਸੀ? | ਕਮਾਂਡਰ ਇਨ ਚੀਫ਼ |
108. | ਅਦਾਲਤਾਂ ਵਿੱਚ ਭਾਰਤੀ ਭਾਸ਼ਾਵਾਂ ਦੀ ਵਰਤੋਂ ਦੀ ਆਗਿਆ ਕਿਸਨੇ ਦਿੱਤੀ? | ਬੈਂਟਿਕ ਨੇ |
109. | ਭਾਰਤ ਵਿੱਚ ਰੇਲਵੇ ਪ੍ਰਣਾਲੀ ਸਥਾਪਿਤ ਕਰਨ ਦੀ ਪਹਿਲੀ ਯੋਜਨਾ ਕਿਸਨੇ ਬਣਾਈ ਸੀ? | ਹਾਰਡਿੰਗ ਨੇ |
110. | ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣੀ? | 1911 ਈ: |
111. | ਭਾਰਤ ਦਾ ਅੰਤਮ ਅੰਗਰੇਜ ਵਾਇਸਰਾਏ ਕੌਣ ਸੀ? | ਲਾਰਡ ਮਾਊਂਟਬੈਟਨ |
112. | ਅਜਾਦ ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ? | ਲਾਰਡ ਮਾਊਂਟਬੈਟਨ |
113. | ਅਜਾਦ ਭਾਰਤ ਦਾ ਪਹਿਲਾ ਭਾਰਤੀ ਵਾਇਸਰਾਏ ਕੌਣ ਸੀ? | ਸੀ ਰਾਜਗੋਪਾਲਾਚਾਰੀ |
114. | ਅਜਾਦ ਭਾਰਤ ਦਾ ਅੰਤਮ ਗਵਰਨਰ ਜਨਰਲ ਕੌਣ ਸੀ? | ਸੀ ਰਾਜਗੋਪਾਲਾਚਾਰੀ |
115. | ਭਾਰਤੀ ਸਿਵਲ ਸੇਵਾਵਾਂ ਕਾਨੂੰਨ ਕਿਸ ਵਾਇਸਰਾਏ ਦੇ ਸਮੇਂ ਪਾਸ ਹੋਇਆ? | ਕੇਨਿੰਗ |
116. | ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਅਸਲ ਵਿੱਚ ਕਿਸ ਦੁਆਰਾ ਚਲਾਈ ਗਈ? | ਲਾਰਡ ਮਿੰਟੋ |
117. | ਇੰਡੀਅਨ ਯੂਨੀਰਸਟੀਜ਼ ਐਕਟ 1904 ਕਿਸ ਦੁਆਰਾ ਪੇਸ਼ ਕੀਤਾ ਗਿਆ? | ਲਾਰਡ ਕਰਜਨ |
118. | ਲਾਰਡ ਰਿਪਨ ਦੁਆਰਾ ਪੇਸ਼ ਕੀਤਾ ਗਿਆ ਕਿਹੜਾ ਬਿੱਲ ਤਤਕਾਲੀਨ ਨਿਆਂ ਪ੍ਰਣਾਲੀ ਵਿੱਚ ਨਸਲੀ ਵਿਤਕਰੇ ਨੂੰ ਖਤਮ ਕਰਦਾ ਸੀ? | ਇਲਬਿਰਟ ਬਿੱਲ |
119. | 1947 ਵਿੱਚ ਲਾਰਡ ਮਾਊਂਟਬੈਟਨ ਕਿਸਦੀ ਥਾਂ ਤੇ ਭਾਰਤ ਦਾ ਵਾਇਸਰਾਏ ਬਣਿਆ? | ਲਾਰਡ ਵਾਵੇਲ |
120. | ਐਨਸ਼ੀਏਂਟ ਮਨੂਮੈਂਟ ਪਰਿਜ਼ਰਵੇਸ਼ਨ ਐਕਟ ਕਿਸ ਵਾਇਸਰਾਏ ਸਮੇਂ ਪਾਸ ਕੀਤਾ ਗਿਆ? | ਲਾਰਡ ਕਰਜਨ |
121. | 15 ਅਗਸਤ 1947 ਨੂੰ ਭਾਰਤ ਦਾ ਵਾਇਸਰਾਏ ਕੌਣ ਸੀ? | ਲਾਰਡ ਮਾਊਂਟਬੈਟਨ |