ਕਾਨੂੰਨ, ਸੁਤੰਤਰਤਾ, ਨਿਆਂ ਅਤੇ ਸਮਾਨਤਾ

1)

ਸੰਵਿਧਾਨ ਦੀ ਅੱਠਵੀਂ ਅਨੂਸੂਚੀ ਦਾ ਸਬੰਧ ਕਿਸ ਨਾਲ ਹੈ?

ਭਾਸ਼ਾਵਾਂ ਨਾਲ

2)

ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਧਾਰਨਾ ਕਿਹੜੀ ਕ੍ਰਾਂਤੀ ਤੋਂ ਆਈ ਹੈ?

ਫਰਾਂਸ ਦੀ ਕ੍ਰਾਂਤੀ ਤੋਂ

3)

ਜਨ ਹਿੱਤ ਯਾਚਿਕਾ ਦੀ ਧਾਰਨਾ ਕਿਹੜੇ ਦੇਸ਼ ਵਿੱਚ ਆਰੰਭ ਹੋਈ?

ਸੰਯੁਕਤ ਰਾਜ ਅਮਰੀਕਾ

4)

ਜੇਕਰ ਕਿਸੇ ਵਿਅਕਤੀ ਨੂੰ ਗੈਰਕਾਨੂੰਨੀ ਤੌਰ ਤੇ ਕੈਦ ਕੀਤਾ ਜਾਂਦਾ ਹੈ ਤਾਂ ਕਿਹੜੀ ਰਿੱਟ  ਦਾਇਰ ਕੀਤੀ ਜਾਂਦੀ ਹੈ?

ਹੈਬੀਅਸ ਕਾਰਪਸ

5)

ਭਾਰਤੀ ਆਰਥਿਕ ਸੁਧਾਰਾਂ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਮਨਮੋਹਨ ਸਿੰਘ

6)

ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਧਾਰਨਾ ਕਿੱਥੋਂ ਪੈਦਾ ਹੋਈ?

ਫਰਾਂਸ ਦੀ ਕ੍ਰਾਂਤੀ ਤੋਂ

7)

ਕਿਹੜੇ ਆਰਟੀਕਲ ਤਹਿਤ ਸੱਭਿਆਚਾਰਕ ਅਤੇ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ?

ਆਰਟੀਕਲ 29 ਅਤੇ 30

8)

ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਸੰਵਿਧਾਨ ਨਿਰਮਾਤਾਵਾਂ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਪੇਸ਼ ਕਰਦਾ ਹੈ?

ਪ੍ਰਸਤਾਵਨਾ

9)

ਜੇਕਰ ਕਿਸੇ ਭਾਰਤੀ ਨਾਗਰਿਕ ਨੂੰ ਉਸਦੇ ਧਰਮ ਕਾਰਨ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇ ਤਾਂ ਇਹ ਕਿਹੜੇ ਮੌਲਿਕ ਅਧਿਕਾਰ ਦਾ ਉਲੰਘਣ ਹੈ?

ਸਮਾਨਤਾ ਦਾ ਅਧਿਕਾਰ

10)

ਕਿਹੜੇ ਆਪਾਤਕਾਲ ਦੌਰਾਨ ਧਾਰਾ 19 ਅਧੀਨ ਮਿਲੇ ਮੌਲਿਕ ਅਧਿਕਾਰ ਵੀ ਖੋਹੇ ਜਾ ਸਕਦੇ ਹਨ?

ਯੁੱਧ ਜਾਂ ਬਾਹਰੀ ਹਮਲਾ

11)

ਮੌਲਿਕ ਅਧਿਕਾਰਾਂ ਨਾਲ ਸਬੰਧਤ ਮਾਮਲੇ ਕਿਹੜੀ ਅਦਾਲਤ ਵਿੱਚ ਪੇਸ਼ ਕੀਤੇ ਜਾ ਸਕਦੇ ਹਨ?

ਸੁਪਰੀਮ ਕੋਰਟ ਜਾਂ ਹਾਈ ਕੋਰਟ

12)

ਭਾਰਤੀ ਸੰਵਿਧਾਨ ਘਟ ਗਿਣਤੀਆਂ ਨੂੰ ਕਿਸ ਅਧਾਰ ਤੇ ਮਾਨਤਾ ਦਿੰਦਾ ਹੈ?

ਧਰਮ ਦੇ ਅਧਾਰ ਤੇ

13)

ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਛੂਆਛਾਤ ਇੱਕ ਜੁਰਮ ਹੈ?

ਆਰਟੀਕਲ 17

14)

ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਵੱਖ-ਵੱਖ ਰਾਜਾਂ ਵਿੱਚ ਅਨੂਸੂਚਿਤ ਖੇਤਰਾਂ ਲਈ ਵਿਸ਼ੇਸ਼ ਉਪਬੰਧ ਹਨ?

ਸੱਤਵੀਂ

15)

ਫੈਕਟਰੀ /ਖਾਣਾਂ ਵਿੱਚ ਕੰਮ ਕਰਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ?

14 ਸਾਲ

16)

ਡਾ: ਬੀ ਆਰ ਅੰਬੇਦਕਰ ਨੇ ਕਿਹੜੇ ਮੌਲਿਕ ਅਧਿਕਾਰ ਨੂੰ ਸੰਵਿਧਾਨ ਦੀ ਆਤਮਾ ਮੰਨਿਆ ਹੈ?

ਸੰਵਿਧਾਨਕ ਉਪਚਾਰਾਂ ਦਾ ਅਧਿਕਾਰ

17)

ਸਾਡੇ ਸੰਵਿਧਾਨ ਨੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਦੀ ਜਿੰਮੇਵਾਰੀ ਕਿਸਨੂੰ ਸੌਂਪੀ ਹੈ?

ਸੁਪਰੀਮ ਕੋਰਟ ਨੂੰ

18)

ਧਰਮ ਨਿਰਪੇਖ ਸ਼ਬਦ ਨੂੰ ਸੰਵਿਧਾਨ ਵਿੱਚ ਕਦੋਂ ਜੋੜਿਆ ਗਿਆ?

1976 ਈ:

19)

ਕਾਨੂੰਨ ਦੇ ਸਾਹਮਣੇ ਸਮਾਨਤਾ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਦਰਜ ਹੈ?

14ਵੀਂ

20)

ਸੰਵਿਧਾਨ ਦੀ ਕਿਹੜੀ ਧਾਰਾ ਦੇਸ਼ ਵਿੱਚ ਹਰ ਵਿਅਕਤੀ ਨੂੰ ਆਪਣੀ ਮਰਜੀ ਦਾ ਧਰਮ ਅਪਣਾਉਣ ਅਤੇ ਆਪਣੀ ਮਰਜੀ ਅਨੁਸਾਰ ਪੂਜਾ ਕਰਨ ਦਾ ਅਧਿਕਾਰ ਦਿੰਦੀ ਹੈ?

ਧਾਰਾ 26

21)

ਸੰਵਿਧਾਨ ਦੀ ਕਿਹੜੀ ਧਾਰਾ ਸਰਕਾਰੀ ਸਿੱਖਿਆ ਸੰਸਥਾਵਾਂ  ਵਿੱਚ ਧਾਰਮਿਕ ਸਿੱਖਿਆ ਦੇਣ ਦੇ ਪਾਬੰਦੀ ਲਗਾਉਂਦੀ ਹੈ?

ਧਾਰਾ 28

22)

ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਨਾਗਰਿਕਾਂ ਦੇ ਕਿਸੇ ਵੀ ਵਰਗ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈ?

ਧਾਰਾ 29

23)

ਕਿਹੜੀ ਸੰਵਿਧਾਨਕ ਧਾਰਾ ਘੱਟ ਗਿਣਤੀਆਂ ਨੂੰ ਆਪਣੀ ਮਰਜੀ ਅਨੁਸਾਰ ਸਿੱਖਿਆ ਸੰਸਥਾਵਾਂ ਸਥਾਪਿਤ ਅਤੇ ਸੰਚਾਲਿਤ ਕਰਨ ਦਾ ਅਧਿਕਾਰ ਦਿੰਦੀ ਹੈ?

ਧਾਰਾ 30

24)

ਕਿਹੜੀ ਸੰਵਿਧਾਨਕ ਸੋਧ ਅਨੁਸਾਰ ਸਹਿਕਾਰੀ ਸਮਿਤੀਆਂ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ?

97ਵੀਂ ਸੰਵਿਧਾਨ ਸੋਧ

25)

97ਵੀਂ ਸੰਵਿਧਾਨਕ ਸੋਧ ਕਿਹੜੇ ਸਾਲ ਕੀਤੀ ਗਈ?

2011 ਈ:

26)

97ਵੀਂ ਸੰਵਿਧਾਨਕ ਸੋਧ ਦੁਆਰਾ ਸੰਵਿਧਾਨ ਵਿੱਚ ਕਿਹੜਾ ਭਾਗ ਜੋੜਿਆ ਗਿਆ?

9 ਬੀ

27)

ਸਹਕਾਰੀ ਸਮਿਤੀਆਂ ਬਣਾਉਣ ਦਾ ਅਧਿਕਾਰ ਕਿਹੜੀ ਸੰਵਿਧਾਨਕ ਧਾਰਾ ਅਨੁਸਾਰ ਮੌਲਿਕ ਅਧਿਕਾਰ ਹੈ?

ਧਾਰਾ 19

28)

ਪ੍ਰਸਤਾਵਨਾ ਵਿੱਚ ਕਿਹੜੇ ਤਿੰਨ ਪ੍ਰਕਾਰ ਦੇ ਨਿਆਂ ਦੀ ਗੱਲ ਕੀਤੀ ਗਈ ਹੈ?

ਸਮਾਜਿਕ, ਆਰਥਿਕ, ਰਾਜਨੀਤਕ

29)

ਸਾਡੇ ਸੰਵਿਧਾਨ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ ਦੀ ਧਾਰਨਾ ਕਿੱਥੋਂ ਲਈ ਗਈ ਹੈ?

ਰੂਸੀ ਕ੍ਰਾਂਤੀ 1917

30)

ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦਾ ਸਿਧਾਂਤ ਕਿੱਥੋਂ ਲਿਆ ਗਿਆ ਹੈ?

ਫਰਾਂਸ ਦੀ ਕ੍ਰਾਂਤੀ ਤੋਂ

31)

ਹੋਰ ਪੱਛੜੇ ਵਰਗਾਂ ਲਈ ਸਿੱਖਿਆ ਸੰਸਥਾਵਾਂ ਵਿੱਚ ਦਾਖਲੇ ਲਈ ਕਿੰਨੇ ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ?

27 ਫੀਸਦੀ

32)

ਆਰਥਿਕ ਤੌਰ ਤੇ ਕਮਜੋਰ ਵਰਗਾਂ ਨੂੰ ਕਿੰਨੇ ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ?

10 ਫੀਸਦੀ

33)

ਆਰਥਿਕ ਤੌਰ ਤੇ ਕਮਜੋਰ ਵਰਗ ਲਈ ਰਾਖਵਾਂਕਰਨ ਕਿਹੜੀ ਸੰਵਿਧਾਨਕ ਸੋਧ ਰਾਹੀਂ ਦਿੱਤਾ ਗਿਆ?

103ਵੀਂ ਸੰਵਿਧਾਨਕ ਸੋਧ, 2019

34)

ਆਰਥਿਕ ਤੌਰ ਤੇ ਕਮਜੋਰ ਵਰਗ ਵਿੱਚ ਸ਼ਾਮਿਲ ਹੋਣ ਲਈ ਸਲਾਨਾ ਆਮਦਨ ਕਿੰਨੀ ਹੋਣੀ ਚਾਹੀਦੀ ਹੈ?

8 ਲੱਖ ਰੁਪਏ ਤੋਂ ਘੱਟ

35)

ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਛੂਆਛਾਤ ਦੀ ਮਨਾਹੀ ਕੀਤੀ ਗਈ ਹੈ?

ਧਾਰਾ 17

36)

ਸੰਵਿਧਾਨ ਦੀ ਕਿਹੜੀ ਧਾਰਾ ਉਪਾਧੀਆਂ ਦਾ ਖਾਤਮਾ ਕਰਦੀ ਹੈ?

ਧਾਰਾ 18

37)

ਸੰਵਿਧਾਨ ਦੀ ਧਾਰਾ 19 ਕਿੰਨੇ ਪ੍ਰਕਾਰ ਦੀ ਸੁਤੰਤਰਤਾ ਪ੍ਰਦਾਨ ਕਰਦੀ ਹੈ?

6

38)

ਕੀ ਰਾਜ ਸੰਵਿਧਾਨ ਦੀ ਧਾਰਾ 19 ਤਹਿਤ ਮਿਲੇ ਅਧਿਕਾਰਾਂ ਤੇ ਪਾਬੰਦੀਆਂ ਲਗਾ ਸਕਦਾ ਹੈ?

ਜੀ ਹਾਂ

39)

ਪ੍ਰੈਸ ਦੀ ਸੁਤੰਤਰਤਾ ਸੰਵਿਧਾਨ ਦੇ ਕਿਹੜੀ ਧਾਰਾ ਵਿੱਚ ਸ਼ਾਮਿਲ ਹੁੰਦੀ ਹੈ?

ਧਾਰਾ 19

40)

ਰਾਜ ਸਰਵਜਨਕ ਸਥਾਨ ਤੇ ਇਕੱਠੇ ਹੋਣ, ਸੰਮੇਲਨ ਕਰਨ ਜਾਂ ਸੰਗਠਨ ਬਣਾਉਣ ਤੇ ਕਿਸ ਅਧਾਰ ਤੇ ਰੋਕ ਲਗਾ ਸਕਦਾ ਹੈ?

ਭਾਰਤ ਦੀ ਏਕਤਾ ਅਖੰਡਤਾ ਦੇ ਖਿਲਾਫ ਹੋਣ, ਆਵਾਜਾਈ ਨਿਯੰਤਰਣ

41)

ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣਾ ਗੈਰ ਕਾਨੂੰਨੀ ਹੁੰਦਾ ਹੈ?

ਧਾਰਾ 144

42)

ਸਿੱਖਿਆ ਦਾ ਅਧਿਕਾਰ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਦਿੱਤਾ ਗਿਆ ਹੈ?

ਧਾਰਾ 21

43)

ਭਾਰਤੀ ਸੰਵਿਧਾਨ ਵਿੱਚ ਸਿੱਖਿਆ ਦੇ ਅਧਿਕਾਰ ਦੀ ਵਿਵਸਥਾ ਕਿਹੜੀ ਸੰਵਿਧਾਨਕ ਸੋਧ ਦੁਆਰਾ ਕੀਤੀ ਗਈ ਹੈ?

86ਵੀਂ ਸੰਵਿਧਾਨਕ ਸੋਧ ਦੁਆਰਾ

44)

86ਵੀਂ ਸੰਵਿਧਾਨਕ ਸੋਧ ਕਦੋਂ ਕੀਤੀ ਗਈ?

2004 ਈ:

45)

86ਵੀਂ ਸੰਵਿਧਾਨਕ ਸੋਧ ਤੋਂ ਪਹਿਲਾਂ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੀ ਵਿਵਸਥਾ ਸੀ?

ਧਾਰਾ 45 ਵਿੱਚ

46)

ਸੰਵਿਧਾਨ ਦੀ ਕਿਹੜੀ ਧਾਰਾ ਜਬਰਦਸਤੀ ਕੰਮ ਕਰਵਾਉਣ ਅਤੇ ਮਨੁੱਖੀ ਖਰੀਦੋ-ਫਰੋਖ਼ਤ ਦੀ ਮਨਾਹੀ ਕਰਦੀ ਹੈ?

ਧਾਰਾ 23

47)

ਸੰਵਿਧਾਨ ਦੀ ਧਾਰਾ 24 ਕਿੰਨੀ ਉਮਰ ਦੇ ਬੱਚਿਆਂ ਨੂੰ ਖਤਰਨਾਕ ਕੰਮਾਂ ਤੇ ਲਗਾਉਣ ਤੇ ਪਾਬੰਦੀ ਲਗਾਉਂਦੀ ਹੈ?

14 ਸਾਲ

48)

ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਰਸ਼ਟਰੀ ਅਤੇ ਰਾਜ ਆਯੋਗਾਂ ਦੀ ਸਥਾਪਨਾ ਕਿਹੜੇ ਕਾਨੂੰਨ ਤਹਿਤ ਕੀਤੀ ਗਈ?

ਬਾਲ ਅਧਿਕਾਰ ਸੁਰੱਖਿਆ ਆਯੋਗ ਕਾਨੂੰਨ 2005

49)

ਧਰਮ ਦੀ ਸੁਤੰਤਰਤਾ ਦਾ ਅਧਿਕਾਰ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਮਿਲਿਆ ਹੈ?

ਧਾਰਾ 25 ਤੋਂ 28 ਤੱਕ

50)

ਸੰਵਿਧਾਨ ਦੀ ਕਿਹੜੀ ਧਾਰਾ ਘੱਟ ਗਿਣਤੀਆਂ ਦੇ ਹਿੱਤਾਂ ਦੀ ਸੁਰੱਖਿਆ ਨਾਲ ਸਬੰਧਤ ਹੈ?

ਧਾਰਾ 29

51)

ਸੰਵਿਧਾਨ ਦੇ ਕਿਹੜੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਆਤਮਾ ਮੰਨਿਆ ਜਾਂਦਾ ਹੈ?

ਸੰਵਿਧਾਨਕ ਉਪਚਾਰਾਂ ਦਾ ਅਧਿਕਾਰ

52)

ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਪ੍ਰਾਪਤ ਹੁੰਦਾ  ਹੈ?

ਧਾਰਾ 32

53)

ਕਿਸ ਵਿਅਕਤੀ ਨੇ ਕਿਹਾ ਸੀ ਕਿ ਧਾਰਾ 32 ਤੋਂ ਸਾਡਾ ਸੰਵਿਧਾਨ ਅਰਥਹੀਣ ਹੈ, ਇਹ ਸੰਵਿਧਾਨ ਦੀ ਆਤਮਾ ਅਤੇ ਹਿਰਦਾ ਹੈ?

ਡਾ: ਬੀ ਆਰ ਅੰਬੇਦਕਰ

54)

ਧਾਰਾ 32 ਅਧੀਨ ਰਿੱਟ ਕਿਸ ਦੁਆਰਾ ਜਾਰੀ ਕੀਤੀ ਜਾ ਸਕਦੀ ਹੈ?

ਸਰਵਉੱਚ ਅਦਾਲਤ ਦੁਆਰਾ

55)

ਉੱਚ ਅਦਾਲਤ ਕਿਹੜੀ ਧਾਰਾ ਤਹਿਤ ਰਿੱਟ ਜਾਰੀ ਕਰ ਸਕਦੀ ਹੈ?

ਧਾਰਾ 226

56)

1950 ਈ: ਤੋਂ ਪਹਿਲਾਂ ਕਿਹੜੀਆਂ ਉੱਚ ਅਦਾਲਤਾਂ ਨੂੰ ਰਿੱਟ ਜਾਰੀ  ਦਾ ਅਧਿਕਾਰ ਸੀ?

ਕਲਕੱਤਾ, ਬੰਬਈ, ਮਦਰਾਸ

57)

ਪੁਲੀਸ ਬਲ, ਸੁਰੱਖਿਆ ਬਲ ਅਤੇ ਖੁਫ਼ੀਆ ਏਜੰਸੀਆਂ ਦੇ ਮੂਲ ਅਧਿਕਾਰਾਂ ਤੇ ਕੌਣ ਰੋਕ ਲਗਾ ਸਕਦਾ ਹੈ?

ਸੰਸਦ

58)

ਪੁਲੀਸ ਬਲ, ਸੁਰੱਖਿਆ ਬਲ ਅਤੇ ਖੁਫ਼ੀਆਂ ਏਜੰਸੀਆਂ ਦੇ ਮੂਲ ਅਧਿਕਾਰਾਂ ਤੇ ਕਿਹੜੀ ਧਾਰਾ ਅਧੀਨ ਪਾਬੰਦੀ ਲਗਾਈ ਜਾ ਸਕਦੀ ਹੈ?

ਧਾਰਾ 33

59)

ਧਾਰਾ 33 ਅਧੀਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੂਲ ਅਧਿਕਾਰਾਂ ਦੇ ਉਲੰਘਣ ਦੇ ਸਬੰਧ ਵਿੱਚ ਕਿਹੜੀ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ?

ਕਿਸੇ ਵੀ ਅਦਾਲਤ ਵਿੱਚ ਨਹੀਂ

60)

ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਦਰਜ ਹਨ?

ਚੌਥੇ ਭਾਗ ਵਿੱਚ

61)

ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ?

ਆਇਰਲੈਂਡ ਦੇ ਸੰਵਿਧਾਨ ਤੋਂ

62)

ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੀਆਂ ਕਿਹੜੀਆਂ ਧਾਰਾਵਾਂ ਵਿੱਚ ਦਰਜ ਹਨ?

ਧਾਰਾ 38 ਤੋਂ 51 ਤੱਕ

63)

ਕਿਹੜੇ ਵਿਦਵਾਨ ਨੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਸੰਵਿਧਾਨ ਦੀ ਮੂਲ ਆਤਮਾ ਕਿਹਾ ਹੈ?

ਗ੍ਰੇਨਵਿਲ ਆਸਟਿਨ

64)

ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਮਕਸਦ ਕਿਸ ਪ੍ਰਕਾਰ ਦੇ ਰਾਜ ਦਾ ਨਿਰਮਾਣ ਕਰਨਾ ਹੈ?

ਲੋਕ ਕਲਿਆਣਕਾਰੀ ਰਾਜ

65)

ਨੀਤੀ ਨਿਰਦੇਸ਼ ਸਿਧਾਂਤਾਂ ਦਾ ਮੁੱਖ ਮਕਸਦ ਕੀ ਹੈ?

ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ

66)

ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਅਸੀਂ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ?

3 (ਸਮਾਜਵਾਦੀ, ਗਾਂਧੀਵਾਦੀ ਉਦਾਰਵਾਦੀ)

67)

42ਵੀਂ ਸੰਵਿਧਾਨ ਸੋਧ ਸਮੇਂ ਨੀਤੀ ਨਿਰਦੇਸ਼ ਤੱਤਾਂ ਵਿੱਚ ਕਿੰਨੇ ਨਵੇਂ ਨੀਤੀ ਨਿਰਦੇਸ਼ਕ ਤੱਤ ਜੋੜੇ ਗਏ?

4

68)

86ਵੀਂ ਸੰਵਿਧਾਨਕ ਸੋਧ ਰਾਹੀਂ ਕਿਹੜੇ ਨੀਤੀ ਨਿਰਦੇਸ਼ਕ ਤੱਤ ਨੂੰ ਮੌਲਿਕ ਅਧਿਕਾਰਾਂ ਨਾਲ ਜੋੜ ਦਿੱਤਾ ਗਿਆ?

ਧਾਰਾ 45 ਨੂੰ

69)

ਧਾਰਾ 45 ਨੂੰ ਕਿਸ ਧਾਰਾ ਤਹਿਤ ਮੂਲ ਅਧਿਕਾਰਾਂ ਨਾਲ ਜੋੜਿਆ ਗਿਆ?

ਧਾਰਾ 21 ਏ

70)

ਧਾਰਾ 45 ਅਤੇ ਧਾਰਾ 21 ਏ ਦਾ ਸਬੰਧ ਕਿਸ ਚੀਜ ਨਾਲ ਹੈ?

ਸਿੱਖਿਆ ਨਾਲ

71)

ਕਿਸਨੇ ਕਿਹਾ, ਨੀਤੀ ਨਿਰਦੇਸ਼ਕ ਤੱਤ ਸੰਵਿਧਾਨ ਨੂੰ ਜੀਵਨਦਾਨ ਦੇਣ ਵਾਲੀਆਂ ਵਿਵਸਥਾਵਾਂ ਹਨ?

ਐਲ ਐਮ ਸਿੰਘਵੀ

Leave a Comment

Your email address will not be published. Required fields are marked *

error: Content is protected !!