ਅੰਗਰੇਜੀ ਰਾਜ ਦੀ ਸਥਾਪਨਾ: ਪਲਾਸੀ ਅਤੇ ਬਕਸਰ ਦੀਆਂ ਲੜਾਈਆਂ
1. | ਪੂਰਵ-ਆਧੁਨਿਕ ਕਾਲ ਦੇ ਕਿਸ ਯਾਤਰੀ ਬਾਰੇ ਮੰਨਿਆ ਜਾਂਦਾ ਹੈ ਕਿ ਉਸਨੇ ਲੱਗਭਗ 73000 ਮੀਲ ਦੀ ਯਾਤਰਾ ਕੀਤੀ? | ਮਾਰਕੋ ਪੋਲੋ |
2. | ਭਾਰਤ ਵਿੱਚ ਆਉਣ ਵਾਲੇ ਪਹਿਲੇ ਯੂਰਪੀ ਕੌਣ ਸਨ? | ਪੁਰਤਗਾਲੀ |
3. | ਕਿਹੜੇ ਵਿਦੇਸ਼ੀ ਪਹਿਲੀ ਵਾਰ ਸਮੁੰਦਰੀ ਰਸਤੇ ਰਾਹੀਂ ਭਾਰਤ ਆਏ? | ਪੁਰਤਗਾਲੀ |
4. | ਭਾਰਤ ਵਿੱਚ ਪਹੁੰਚਣ ਵਾਲਾ ਪਹਿਲਾ ਯੂਰਪੀ ਯਾਤਰੀ ਕੌਣ ਸੀ? | ਵਾਸਕੋਡੀਗਾਮਾ |
5. | ਵਾਸਕੋਡੀਗਾਮਾ ਭਾਰਤ ਕਦੋਂ ਪਹੁੰਚਿਆ? | 1498 ਈ: |
6. | ਵਾਸਕੋਡੀਗਾਮਾ ਭਾਰਤ ਵਿੱਚ ਕਿਹੜੀ ਥਾਂ ਤੇ ਸਭ ਤੋਂ ਪਹਿਲਾਂ ਪਹੁੰਚਿਆ? | ਕਾਲੀਕੱਟ |
7. | ਵਾਸਕੋਡੀਗਾਮਾ ਨੇ ਭਾਰਤ ਵਿੱਚ ਕਿੱਥੇ ਫੈਕਟਰੀ ਸਥਾਪਿਤ ਕੀਤੀ? | ਕਨੂਰ |
8. | ਪੁਰਤਗਾਲੀਆਂ ਨੇ ਗੋਆ ਕਿਸ ਕੋਲੋਂ ਜਿੱਤਿਆ ਸੀ? | ਬੀਜਾਪੁਰ ਦੇ ਸੁਲਤਾਨ ਕੋਲੋਂ |
9. | ਪੁਰਤਗਾਲੀਆਂ ਦਾ ਪਹਿਲਾ ਹੈਡਕੁਆਟਰ ਕਿਹੜਾ ਸੀ? | ਕੋਚੀਨ |
10. | ਬਾਅਦ ਵਿੱਚ ਪੁਰਤਗਾਲੀਆਂ ਨੇ ਆਪਣਾ ਹੈਡਕੁਆਟਰ ਕਿੱਥੇ ਬਣਾਇਆ? | ਗੋਆ |
11. | ਸਭ ਤੋਂ ਪਹਿਲਾਂ ਗੋਆ ਨੂੰ ਕਿਸਨੇ ਆਪਣੀ ਬਸਤੀ ਬਣਾਇਆ? | ਪੁਰਤਗਾਲੀਆਂ ਨੇ |
12. | ਭਾਰਤ ਵਿੱਚ ਪਹਿਲਾ ਪੁਰਤਗਾਲੀ ਗਵਰਨਰ ਕੌਣ ਸੀ? | ਫ੍ਰਾਂਸਿਸਕੋ ਅਲਮੀਡਾ |
13. | ਫ੍ਰਾਂਸਿਸਕੋ ਅਲਮੀਡਾ ਦੀ ਹਿੰਦ ਮਹਾਂਸਾਗਰ ਤੇ ਪ੍ਰਭਾਵ ਸਥਾਪਿਤ ਕਰਨ ਦੀ ਨੀਤੀ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਬਲੂ ਵਾਟਰ ਪਾਲਿਸੀ |
14. | ਕਿਸ ਵਾਇਸਰਾਏ ਦੇ ਸਮੇਂ ਪੁਰਤਗਾਲੀਆਂ ਨੇ ਆਪਣਾ ਹੈਡਕੁਆਟਰ ਕੋਚੀਨ ਤੋਂ ਗੋਆ ਤਬਦੀਲ ਕੀਤਾ? | ਨੀਨੋ ਡੀ ਕੁਨਹਾ |
15. | ਪੁਰਤਗਾਲੀਆਂ ਨੂੰ ਭਾਰਤ ਤੋਂ ਪੂਰੀ ਤਰ੍ਹਾਂ ਕਦੋਂ ਕੱਢਿਆ ਗਿਆ? | 1961 ਈ: |
16. | ਪੁਰਤਗਾਲੀਆਂ ਨੇ ਭਾਰਤ ਵਿੱਚ ਕਿਹੜੀ ਚੀਜ ਦੀ ਖੇਤੀ ਸ਼ੁਰੂ ਕੀਤੀ? | ਤੰਬਾਕੂ, ਮਿਰਚ, ਮੱਕੀ, ਪਪੀਤਾ ਆਦਿ |
17. | ਭਾਰਤ ਵਿੱਚ ਪਹਿਲਾ ਛਾਪਾਖਾਨਾ ਕਿੱਥੇ ਲਗਾਇਆ ਗਿਆ? | ਗੋਆ |
18. | ਭਾਰਤ ਵਿੱਚ ਪਹਿਲਾ ਛਾਪਾਖਾਨਾ ਕਿਸਨੇ ਲਗਾਇਆ? | ਪੁਰਤਗਾਲੀਆਂ ਨੇ |
19. | ਭਾਰਤ ਅਤੇ ਏਸ਼ੀਆ ਵਿੱਚ ਈਸਾਈ ਮੱਤ ਦਾ ਪ੍ਰਚਾਰ ਕਰਨ ਵਾਲੇ ਪਹਿਲੇ ਯੂਰਪੀ ਕੌਣ ਸਨ? | ਪੁਰਤਗਾਲੀ |
20. | ਕਿਸ ਆਪਰੇਸ਼ਨ ਦੁਆਰਾ ਪੁਰਤਗਾਲੀਆਂ ਨੂੰ ਭਾਰਤ ਵਿੱਚੋਂ ਕੱਢਿਆ ਗਿਆ? | ਆਪਰੇਸ਼ਨ ਵਿਜੇ |
21. | ਡੱਚ ਮੂਲ ਰੂਪ ਵਿੱਚ ਕਿੱਥੋਂ ਦੇ ਵਾਸੀਆਂ ਨੂੰ ਕਿਹਾ ਜਾਂਦਾ ਹੈ? | ਹਾਲੈਂਡ ਨੂੰ |
22. | ਹਾਲੈਂਡ ਨੂੰ ਵਰਤਮਾਨ ਕਿਸ ਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ? | ਨੀਦਰਲੈਂਡ |
23. | ਡੱਚ ਯੂਨਾਇਟਿਡ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ? | 1602 ਈ: |
24. | ਡੱਚਾਂ ਨੇ ਭਾਰਤ ਵਿੱਚ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ? | ਮਸੂਲੀਪਟਨਮ |
25. | ਭਾਰਤ ਵਿੱਚ ਡੱਚਾਂ ਦਾ ਪਹਿਲਾ ਮੁੱਖ ਕੇਂਦਰ ਕਿਹੜਾ ਸੀ? | ਪੁਲੀਕਤ |
26. | 1690 ਈ: ਵਿੱਚ ਡੱਚਾਂ ਨੇ ਆਪਣਾ ਮੁੱਖ ਕੇਂਦਰ ਕਿਸ ਸਥਾਨ ਨੂੰ ਬਣਾਇਆ? | ਨਾਗਪਟਨਮ |
27. | ਭਾਰਤ ਵਿੱਚ ਡੱਚਾਂ ਦੇ ਕੋਈ ਦੋ ਵਪਾਰਕ ਕੇਂਦਰਾਂ ਦੇ ਨਾਂ ਲਿਖੋ। | ਕੋਚੀਨ, ਸੂਰਤ, ਆਗਰਾ, ਨਾਗਾਪਟਨਮ |
28. | ਇੰਗਲਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ? | 1600 ਈ: |
29. | ਇੰਗਲਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਿਸਨੇ ਕੀਤੀ? | ਅੰਗਰੇਜ਼ ਵਪਾਰੀਆਂ ਨੇ |
30. | ਇੰਗਲਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਰਨ ਵਾਲੇ ਅੰਗਰੇਜ ਵਪਾਰੀਆਂ ਦੇ ਸਮੂਹ ਦਾ ਨਾਂ ਕੀ ਸੀ? | ਮਰਚੈਂਟ ਅਡਵੈਂਚਰਰਸ |
31. | ਇੰਗਲਿਸ਼ ਈਸਟ ਇੰਡੀਆ ਕੰਪਨੀ ਨੂੰ ਪੂਰਬ ਵਪਾਰ ਕਰਨ ਦਾ ਅਧਿਕਾਰ ਕਿਸਨੇ ਦਿੱਤਾ ਸੀ? | ਰਾਣੀ ਐਲਿਜ਼ਾਬੈਥ ਪਹਿਲੀ ਨੇ |
32. | ਈਸਟ ਇੰਡੀਆ ਕੰਪਨੀ ਦੇ ਗਵਰਨਰ ਦੀ ਨਿਯੁਕਤੀ ਕੌਣ ਕਰਦਾ ਸੀ? | ਈਸਟ ਇੰਡੀਆ ਕੰਪਨੀ ਦੇ ਮੈਂਬਰ |
33. | ਕੈਪਟਨ ਵਿਲੀਅਮ ਹਾਕਿੰਸ ਕਦੋਂ ਭਾਰਤ ਆਇਆ? | 1608 ਈ: |
34. | ਕੈਪਟਨ ਵਿਲੀਅਮ ਹਾਕਿੰਸ ਕਿਸਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ? | ਜਹਾਂਗੀਰੀ ਦੇ |
35. | ਥਾਮਸ ਰੋਅ ਕਦੋਂ ਭਾਰਤ ਆਇਆ? | 1615 ਈ: |
36. | ਥਾਮਸ ਰੋਅ ਕਿਸਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ? | ਜਹਾਂਗੀਰ ਦੇ |
37. | ਥਾਮਸ ਰੋਅ ਭਾਰਤ ਵਿੱਚ ਕਿਸਦਾ ਰਾਜਦੂਤ ਬਣਕੇ ਆਇਆ? | ਜੇਮਜ਼ ਪਹਿਲੇ ਦਾ |
38. | ਵਿਲੀਅਮ ਹਕਿੰਸ ਕੌਣ ਸੀ? | ਅੰਗਰੇਜ ਵਪਾਰੀ / ਅਧਿਕਾਰੀ |
39. | ਵਿਲੀਅਮ ਹਾਕਿੰਸ ਕਿਸਦੇ ਸ਼ਾਸਨਕਾਲ ਵਿੱਚ ਭਾਰਤ ਆਇਆ? | ਜਹਾਂਗੀਰ ਦੇ |
40. | ਜਹਾਂਗੀਰ ਨੇ ਵਿਲੀਅਮ ਹਾਕਿੰਸ ਨੂੰ ਕਿਸ ਥਾਂ ਤੇ ਫੈਕਟਰੀ ਸਥਾਪਿਤ ਕਰਨ ਦੀ ਆਗਿਆ ਦਿੱਤੀ? | ਸੂਰਤ |
41. | ਭਾਰਤੀਆਂ ਦੇ ਕੱਪੜਿਆਂ ਅਤੇ ਰਿਵਾਜਾਂ ਬਾਰੇ ਲਿਖਣ ਵਾਲਾ ਪਹਿਲਾ ਯੂਰਪੀ ਲੇਖਕ ਕੌਣ ਸੀ? | ਰਾਲਫ਼ ਫਿਚ |
42. | ਅੰਗਰੇਜਾਂ ਨੂੰ ਬੰਬਈ ਕਿਸ ਕੋਲੋਂ ਲਿਆ ਸੀ? | ਪੁਰਤਗਾਲੀਆਂ ਕੋਲੋਂ |
43. | ਅੰਗਰੇਜਾਂ ਨੂੰ ਬੰਬਈ ਕਿਵੇਂ ਪ੍ਰਾਪਤ ਹੋਇਆ? | ਦਾਜ ਵਿੱਚ |
44. | ਬੰਬਈ ਦੀਪ ਕਿਸ ਅੰਗਰੇਜ ਰਾਜਕੁਮਾਰ ਨੂੰ ਦਾਜ ਵਿੱਚ ਮਿਲਿਆ ਸੀ? | ਚਾਰਲਸ ਦੂਜੇ ਨੂੰ |
45. | ਰਾਲਫ਼ ਫਿਚ ਕਿਸਦੇ ਸ਼ਾਸਨਕਾਲ ਵਿੱਚ ਭਾਰਤ ਆਇਆ? | ਅਕਬਰ ਦੇ |
46. | ਅੰਗਰੇਜਾਂ ਨੇ ਕਲਕੱਤਾ ਵਿੱਚ ਕਿਹੜਾ ਕਿਲ੍ਹਾ ਬਣਵਾਇਆ ਸੀ? | ਫੋਰਟ ਵਿਲੀਅਮ |
47. | ਅੰਗਰੇਜਾਂ ਨੇ ਮਦਰਾਸ ਵਿੱਚ ਆਪਣਾ ਕਾਰਖਾਨਾ ਕਦੋਂ ਸਥਾਪਿਤ ਕੀਤਾ? | 1640 ਈ: |
48. | ਅੰਗਰੇਜਾਂ ਨੂੰ ਬੰਗਾਲ ਵਿੱਚ ਕਰ ਮੁਕਤ ਵਪਾਰ ਕਰਨ ਦਾ ਅਧਿਕਾਰ ਕਿਸਨੇ ਦਿੱਤਾ? | 1717 ਈ: |
49. | ਅੰਗਰੇਜਾਂ ਨੂੰ ਬੰਗਾਲ ਵਿੱਚ ਕਰ ਮੁਕਤ ਵਪਾਰ ਕਰਨ ਦਾ ਅਧਿਕਾਰ ਕਿਸਨੇ ਦਿੱਤਾ? | ਫਰੁਖ਼ਸ਼ਿਅਰ ਨੇ |
50. | ਅੰਗਰੇਜਾਂ ਨੂੰ ਕਰ ਮੁਕਤ ਵਪਾਰ ਲਈ ਜਾਰੀ ਕੀਤੇ ਜਾਣ ਵਾਲੇ ਪਾਸ ਨੂੰ ਕੀ ਕਿਹਾ ਜਾਂਦਾ ਸੀ? | ਦਸਤਕ |
51. | ਕਿਸ ਯੁੱਧ ਤੋਂ ਬਾਅਦ ਅੰਗਰੇਜ ਭਾਰਤ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਯੂਰਪੀ ਸ਼ਕਤੀ ਬਣੇ? | ਵਾਂਡੀਵਾਸ਼ |
52. | ਭਾਰਤ ਵਿੱਚ ਪਹੁੰਚਣ ਵਾਲੇ ਅੰਤਮ ਯੂਰਪੀ ਕੌਣ ਸਨ? | ਫਰਾਂਸੀਸੀ |
53. | ਫਰੈਂਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ? | 1664 ਈ: |
54. | ਫਰੈਂਚ ਈਸਟ ਇੰਡੀਆ ਕੰਪਨੀ ਕਿਸਦੇ ਸ਼ਾਸਨਕਾਲ ਵਿੱਚ ਸਥਾਪਿਤ ਹੋਈ? | ਲੂਈ ਚੌਧਵੇਂ |
55. | ਫਰਾਂਸੀਸੀਆਂ ਨੇ ਆਪਣੀ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ? | ਸੂਰਤ |
56. | ਫਰਾਂਸੀਸੀਆਂ ਨੇ ਪਾਂਡੀਚਰੀ ਨੂੰ ਆਪਣੀ ਰਾਜਧਾਨੀ ਕਦੋਂ ਬਣਾਇਆ? | 1674 ਈ: |
57. | ਫਰਾਂਸੀਸੀਆਂ ਨੇ ਭਾਰਤ ਵਿੱਚ ਆਪਣੀ ਪਹਿਲੀ ਫੈਕਟਰੀ ਕਦੋਂ ਸਥਾਪਿਤ ਕੀਤੀ? | 1668 ਈ: |
58. | ਇੰਗਲਿਸ਼ ਈਸਟ ਇੰਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ ਕਰਨ ਦਾ ਏਕਾਧਿਕਾਰ ਕਿਸਨੇ ਦਿੱਤਾ? | ਰਾਣੀ ਐਲਿਜ਼ਾਬੈਥ ਨੇ |
59. | ਅੰਗਰੇਜਾਂ ਨੇ ਭਾਰਤ ਵਿੱਚ ਪਹਿਲੀ ਬਸਤੀ ਕਿੱਥੇ ਸਥਾਪਤ ਕੀਤੀ? | ਸੂਰਤ |
60. | ਸੇਂਟ ਡੇਵਿਡ ਕਿਲ੍ਹਾ ਕਿੱਥੇ ਸਥਿਤ ਹੈ? | ਕੁਡਲੁਰ (ਚੇਨੱਈ) |
61. | ਫਰਾਂਸੀਸੀਆਂ ਨੇ ਆਪਣਾ ਹੈਡਕੁਆਟਰ ਕਿੱਥੇ ਬਣਾਇਆ? | ਪਾਂਡੀਚਰੀ |
62. | ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਕੌਣ ਸੀ? | ਸਿਰਾਜੂਦੌਲਾ |
63. | ਭਾਰਤ ਵਿੱਚ ਅੰਗਰੇਜੀ ਰਾਜ ਦੀ ਨੀਂਹ ਕਿਸ ਲੜਾਈ ਦੁਆਰਾ ਰੱਖੀ ਗਈ? | ਪਲਾਸੀ ਦੀ ਲੜਾਈ |
64. | ਪਲਾਸੀ ਦੀ ਲੜਾਈ ਕਦੋਂ ਹੋਈ? | 1757 ਈ: |
65. | ਪਲਾਸੀ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਅੰਗਰੇਜਾਂ ਅਤੇ ਸਿਰਾਜੂਦੌਲਾ |
66. | ਮੀਰ ਜਾਫ਼ਰ ਨੇ ਅੰਗਰੇਜਾਂ ਨੂੰ ਕਿਹੜੇ ਰਾਜਾਂ ਵਿੱਚ ਕਰ ਮੁਕਤ ਵਪਾਰ ਦਾ ਅਧਿਕਾਰ ਦਿੱਤਾ? | ਬੰਗਾਲ, ਬਿਹਾਰ, ਉੜੀਸਾ |
67. | ਮੀਰ ਜਾਫ਼ਰ ਨੇ ਕਿੰਨੇ ਪਰਗਨਿਆਂ ਦੀ ਜਿਮੀਂਦਾਰੀ ਅੰਗਰੇਜਾਂ ਨੂੰ ਦਿੱਤੀ? | 24 |
68. | ਬਕਸਰ ਦੀ ਲੜਾਈ ਕਦੋਂ ਹੋਈ? | 1764 ਈ: |
69. | ਬਕਸਰ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਸੁਜਾਉਦੌਲਾ, ਸ਼ਾਹ ਆਲਮ ਦੂਜੇ ਅਤੇ ਮੀਰ ਕਾਸਮ ਦੀਆਂ ਸਾਂਝੀਆਂ ਫੌਜਾਂ ਅਤੇ ਅੰਗਰੇਜਾਂ ਵਿਚਕਾਰ |
70. | ਬਕਸਰ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? | ਮੁਨਰੋ ਨੇ |
71. | ਬਕਸਰ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ? | ਅੰਗਰੇਜਾਂ ਦੀ |
72. | ਮੀਰ ਜਾਫ਼ਰ ਦੀ ਮੌਤ ਤੋਂ ਬਾਅਦ ਕਿਸਨੂੰ ਗੱਦੀ ਤੇ ਬਿਠਾਇਆ ਗਿਆ? | ਨਿਜਾਮ-ਉਦ-ਦੌਲਾ ਨੂੰ |
73. | ਕਿਸ ਲੜਾਈ ਨੇ ਅੰਗਰੇਜਾਂ ਨੂੰ ਬੰਗਾਲ ਦਾ ਅਸਲ ਸ਼ਾਸਕ ਬਣਾ ਦਿੱਤਾ? | ਬਕਸਰ ਦੀ ਲੜਾਈ ਨੇ |
74. | ਬੰਗਾਲ ਵਿੱਚੋਂ ਦੂਹਰੀ ਸ਼ਾਸਨ ਪ੍ਰਣਾਲੀ ਕਿਸਨੇ ਖਤਮ ਕੀਤੀ? | ਵਾਰਨ ਹੇਸਟਿੰਗਜ਼ ਨੇ |
75. | ਲਾਰਡ ਕਲਾਈਵ ਬੰਗਾਲ ਦਾ ਗਵਰਨਰ ਕਦੋਂ ਬਣਿਆ? | 1757 ਈ: |
76. | ਕਿਹੜੇ ਗਵਰਨਰ ਜਨਰਲ ਨੂੰ ਭਾਰਤ ਵਿੱਚ ਅੰਗਰੇਜ਼ੀ ਰਾਜ ਦਾ ਸੰਸਥਾਪਕ ਮੰਨਿਆ ਜਾਂਦਾ ਹੈ? | ਲਾਰਡ ਕਲਾਈਵ |
77. | ਅੰਗਰੇਜਾਂ ਅਤੇ ਮੈਸੂਰ ਵਿਚਕਾਰ ਕਿੰਨੀਆਂ ਲੜਾਈਆਂ ਹੋਈਆਂ? | 4 |
78. | ਪਹਿਲਾ ਐਂਗਲੋ-ਮੈਸੂਰ ਯੁੱਧ ਕਦੋਂ ਹੋਇਆ? | 1767-69 ਈ: |
79. | ਪਹਿਲੇ ਐਂਗਲੋ-ਮੈਸੂਰ ਯੁੱਧ ਵਿੱਚ ਕਿਸਦੀ ਜਿੱਤ ਹੋਈ? | ਹੈਦਰ ਅਲੀ ਦੀ |
80. | ਪਹਿਲੇ ਐਂਗਲੋ-ਮੈਸੂਰ ਯੁੱਧ ਕਿਸ ਸੰਧੀ ਨਾਲ ਖਤਮ ਹੋਇਆ? | ਮਦਰਾਸ ਦੀ ਸੰਧੀ |
81. | ਦੂਜਾ ਐਂਗਲੋ-ਮੈਸੂਰ ਯੁੱਧ ਕਦੋਂ ਹੋਇਆ? | 1780-84 ਈ: |
82. | ਟੀਪੂ ਸੁਲਤਾਨ ਮੈਸੂਰ ਦਾ ਸ਼ਾਸਕ ਕਦੋਂ ਬਣਿਆ? | 1782 ਈ: |
83. | ਪ੍ਰਸ਼ਾਸਨ ਵਿੱਚ ਪੱਛਮੀ ਪ੍ਰਣਾਲੀ ਅਪਣਾਉਣ ਵਾਲਾ ਪਹਿਲਾ ਭਾਰਤੀ ਸ਼ਾਸਕ ਕੌਣ ਸੀ? | ਟੀਪੂ ਸੁਲਤਾਨ |
84. | ਟੀਪੂ ਸੁਲਤਾਨ ਦੀ ਮੌਤ ਕਿੱਥੇ ਹੋਈ? | ਸ੍ਰੀਰੰਗਾਪਟਨਮ |
85. | ਦੂਜਾ ਐਂਗਲੋ-ਮੈਸੂਰ ਯੁੱਧ ਕਿਸ ਸੰਧੀ ਨਾਲ ਖਤਮ ਹੋਇਆ? | ਮੰਗਲੌਰ ਦੀ ਸੰਧੀ ਨਾਲ |
86. | ਮੰਗਲੌਰ ਦੀ ਸੰਧੀ (1784) ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਅੰਗਰੇਜ ਅਤੇ ਟੀਪੂ ਸੁਲਤਾਨ |
87. | ਦੂਜੇ ਐਂਗਲੋ-ਮੈਸੂਰ ਯੁੱਧ ਵਿੱਚ ਕਿਸਦੀ ਜਿੱਤ ਹੋਈ? | ਅੰਗਰੇਜਾਂ ਦੀ |
88. | ਤੀਜਾ ਐਂਗਲੋ-ਮੈਸੂਰ ਯੁੱਧ ਕਦੋਂ ਹੋਇਆ? | 1790-92 ਈ: |
89. | ਸ਼੍ਰੀਰੰਗਾਪਟਨਮ ਦੀ ਸੰਧੀ ਕਦੋਂ ਹੋਈ? | 1792 ਈ: |
90. | ਚੌਥਾ ਐਂਗਲੋ-ਮੈਸੂਰ ਯੁੱਧ ਕਦੋਂ ਲੜਿਆ ਗਿਆ? | 1799 ਈ: |
91. | ਚੌਥੇ ਐਂਗਲੋ-ਮੈਸੂਰ ਯੁੱਧ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? | ਲਾਰਡ ਵੈਲਜ਼ਲੀ ਨੇ |
92. | ਟੀਪੂ ਸੁਲਤਾਨ ਦੀ ਮੌਤ ਕਦੋਂ ਹੋਈ? | 1799 ਈ: |
93. | ਟੀਪੂ ਸੁਲਤਾਨ ਦੀ ਮੌਤ ਕਿਸ ਲੜਾਈ ਵਿੱਚ ਹੋਈ? | ਚੌਥੀ ਐਂਗਲੋ-ਮੈਸੂਰ ਲੜਾਈ |
94. | ਟੀਪੂ ਸੁਲਤਾਨ ਦੀ ਆਤਮਕਥਾ ਦਾ ਨਾਂ ਕੀ ਹੈ? | ਤਾਰੀਖ਼-ਏ-ਖੁਦਾਈ |
95. | ਟੀਪੂ ਸੁਲਤਾਨ ਨੇ ਕ੍ਰਿਸ਼ਨਰਾਜ ਸਾਗਰ ਡੈਮ ਦੀ ਨੀਂਹ ਕਿਸ ਨਦੀ ਤੇ ਰੱਖੀ? | ਕਾਵੇਰੀ |
96. | ਫਤੇਹੁਲ ਮੁਜਾਹਿਦੀਨ ਦੀ ਰਚਨਾ ਕਿਸਨੇ ਕੀਤੀ? | ਟੀਪੂ ਸੁਲਤਾਨ ਨੇ |
97. | ਕਰਨਾਟਕ ਦੀਆਂ ਲੜਾਈਆਂ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈਆਂ? | ਅੰਗਰੇਜ-ਫਰਾਂਸੀਸੀ |
98. | ਪਹਿਲਾ ਕਰਨਾਟਕ ਯੁੱਧ ਕਦੋਂ ਸ਼ੁਰੂ ਹੋਇਆ? | 1746 ਈ: |
99. | ਪਹਿਲਾ ਕਰਨਾਟਕ ਯੁੱਧ ਕਿਸ ਸੰਧੀ ਦੁਆਰਾ ਖਤਮ ਹੋਇਆ? | ਐਕਸ ਲਾ ਛਾਪੇਲ |
100. | ਦੂਜਾ ਕਰਨਾਟਕ ਯੁੱਧ ਕਦੋਂ ਸ਼ੁਰੂ ਹੋਇਆ? | 1750 ਈ: |
101. | ਤੀਜਾ ਕਰਨਾਟਕ ਯੁੱਧ ਕਦੋਂ ਲੜਿਆ ਗਿਆ? | 1758 ਈ: |
102. | ਤੀਜਾ ਕਰਨਾਟਕ ਯੁੱਧ ਕਿਸ ਸੰਧੀ ਦੁਆਰਾ ਖਤਮ ਹੋਇਆ? | ਪੈਰਿਸ ਦੀ ਸੰਧੀ ਦੁਆਰਾ |
103. | ਅੰਗਰੇਜਾਂ ਨੂੰ ਭਾਰਤ ਵਿੱਚ ਕਰ ਮੁਕਤ ਵਪਾਰ ਦਾ ਅਧਿਕਾਰ ਕਿਸਨੇ ਦਿੱਤਾ? | ਫਰੁਖਸਿਅਰ ਨੇ |
104. | ਫਰੁਖ਼ਸਿਅਰ ਨੇ ਅੰਗਰੇਜਾਂ ਨੂੰ ਭਾਰਤ ਵਿੱਚ ਕਰ ਮੁਕਤ ਵਪਾਰ | ਦਾ ਅਧਿਕਾਰ ਕਦੋਂ ਦਿੱਤਾ? 1717 ਈ: |
105. | ਨਵਾਬ ਸਿਰਾਜੂਦੌਲਾ ਨੇ ਕਾਸਮ ਬਜਾਰ ਵਿਖੇ ਅੰਗਰੇਜੀ ਫੈਕਟਰੀ ਨੂੰ ਕਦੋਂ ਘੇਰਾ ਪਾਇਆ? | 20 ਜੂਨ 1756 |
106. | ਬਲੈਕ ਹੋਲ ਦੀ ਦੁਰਘਟਨਾ ਕਿੱਥੇ ਹੋਈ? | ਕਲਕੱਤਾ |
107. | ਬਲੈਕ ਹੋਲ ਦੁਰਘਟਨਾ ਵਿੱਚ ਕਿੰਨੇ ਅੰਗਰੇਜ ਮਾਰੇ ਗਏ? | 123 |
108. | ਅੰਗਰੇਜਾਂ ਨੇ ਬਲੈਕ ਹੋਲ ਘਟਨਾ ਲਈ ਕਿਸਨੂੰ ਜਿੰਮੇਵਾਰ ਮੰਨਿਆ? | ਸਿਰਾਜੂਦੌਲਾ ਨੂੰ |
109. | ਸਹਾਇਕ ਸੰਧੀ ਦੀ ਨੀਤੀ ਕਿਸਨੇ ਸ਼ੁਰੂ ਕੀਤੀ? | ਲਾਰਡ ਵੈਲਜ਼ਲੀ ਨੇ |
110. | ਲਾਰਡ ਵੈਲਜ਼ਲੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ? | 1798 ਈ: |
111. | ਸਭ ਤੋਂ ਪਹਿਲਾਂ ਕਿਹੜੇ ਰਾਜ ਨੇ ਸਹਾਇਕ ਸੰਧੀ ਨੂੰ ਸਵੀਕਾਰ ਕੀਤਾ? | ਹੈਦਰਾਬਾਦ ਨੇ |
112. | ਲਾਰਡ ਵੈਲਜ਼ਲੀ ਨੇ ਸਹਾਇਕ ਸੰਧੀ ਤੋਂ ਇਲਾਵਾ ਅੰਗਰੇਜੀ ਰਾਜ ਦੇ ਵਿਸਥਾਰ ਲਈ ਹੋਰ ਕਿਹੜੇ ਤਰੀਕੇ ਅਪਣਾਏ? | ਯੁੱਧ ਅਤੇ ਪੈਨਸ਼ਨਾਂ |
113. | ਟੀਪੂ ਸੁਲਤਾਨ ਕਿੱਥੋਂ ਦਾ ਸ਼ਾਸਕ ਸੀ? | ਮੈਸੂਰ ਦਾ |
114. | ਸਾਗੋਲੀ ਦੀ ਸੰਧੀ ਕਿਹੜੀਆਂ ਦੋ ਧਿਰਾਂ ਵਿਚਾਲੇ ਹੋਈ? | ਅੰਗਰੇਜਾਂ ਅਤੇ ਗੋਰਖਿਆਂ ਵਿਚਾਲੇ |
115. | ਕਿਹੜੇ ਅੰਗਰੇਜ਼ ਗਵਰਨਰ ਜਨਰਲ ਨੇ ਗੋਰਖ਼ਿਆਂ ਅਤੇ ਪਿੰਡਾਰੀਆਂ ਦੀ ਲੁੱਟਮਾਰ ਤੋਂ ਲੋਕਾਂ ਨੂੰ ਬਚਾਇਆ? | ਲਾਰਡ ਹੇਸਟਿੰਗਜ਼ ਨੇ |
116. | ਕਿਹੜੇ ਅੰਗਰੇਜ ਗਵਰਨਰ ਜਨਰਲ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਮਰਾਜਵਾਦੀ ਗਵਰਨਰ ਜਨਰਲ ਮੰਨਿਆ ਜਾਂਦਾ ਹੈ? | ਲਾਰਡ ਡਲਹੌਜੀ ਨੂੰ |
117. | ਲਾਰਡ ਡਲਹੌਜੀ ਨੇ ਭਾਰਤੀ ਰਾਜਾਂ ਨੂੰ ਹੜਪਣ ਲਈ ਕਿਹੜੀ ਨੀਤੀ ਅਪਣਾਈ? | ਲੈਪਸ ਦੀ ਨੀਤੀ |
118. | ਲਾਰਡ ਡਲਹੌਜੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ? | 1848 ਈ: |
119. | ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? | 1849 ਈ: |
120. | ਲੈਪਸ ਦੀ ਨੀਤੀ ਅਨੁਸਾਰ ਅੰਗਰੇਜੀ ਰਾਜ ਵਿੱਚ ਮਿਲਾਇਆ ਗਿਆ ਪਹਿਲਾ ਭਾਰਤੀ ਰਾਜ ਕਿਹੜਾ ਸੀ? | ਸਤਾਰਾ |
121. | ਅਵਧ ਨੂੰ ਕਿਹੜਾ ਦੋਸ਼ ਲਗਾ ਕੇ ਅੰਗਰੇਜੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ? | ਭੈੜੇ ਪ੍ਰਬੰਧ ਦਾ ਦੋਸ਼ ਲਗਾ ਕੇ |
122. | ਪਹਿਲਾ ਅੰਗਰੇਜ-ਅਫ਼ਗਾਨ ਯੁੱਧ ਕਦੋਂ ਹੋਇਆ? | 1839 ਈ: |
123. | ਪਾਣੀਪਤ ਦੀ ਤੀਜੀ ਲੜਾਈ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ? | ਸ਼ਾਹ ਆਲਮ ਦੂਜਾ |
124. | ਅੰਗਰੇਜ ਸਰਕਾਰ ਦੁਆਰਾ ਇੰਗਲਿਸ਼ ਈਸਟ ਇੰਡੀਆ ਕੰਪਨੀ ਦੀਆਂ ਗਤੀਵਿਧੀਆਂ ਤੇ ਨਿਯੰਤਰਣ ਕਰਨ ਲਈ ਬਣਾਇਆ ਗਿਆ ਪਹਿਲਾ ਕਾਨੂੰਨ ਕਿਹੜਾ ਸੀ? | ਰੈਗੂਲੇਟਿੰਗ ਐਕਟ 1773 |
125. | ਰੈਗੂਲੇਟਿੰਗ ਐਕਟ 1773 ਰਾਹੀਂ ਗਵਰਨਰ ਜਨਰਲ ਦੇ ਅਹੁਦੇ ਦਾ ਨਾਂ ਕੀ ਰੱਖ ਦਿੱਤਾ ਗਿਆ? | ਗਵਰਨਰ ਜਨਰਲ ਆਫ਼ ਬੰਗਾਲ |
126. | ਰੈਗੂਲੇਟਿੰਗ ਐਕਟ 1773 ਰਾਹੀਂ ਗਵਰਨਰ ਜਨਰਲ ਦੀ ਸਹਾਇਤਾ ਲਈ ਕਿੰਨੇ ਮੈਂਬਰਾਂ ਦੀ ਕਾਰਜਕਾਰੀ ਕੌਂਸਿਲ ਬਣਾਈ ਗਈ? | 4 |
127. | ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕਿਸਨੂੰ ਬਣਾਇਆ ਗਿਆ? | ਵਾਰਨ ਹੇਸਟਿੰਗਜ਼ |
128. | ਸੁਪਰੀਮ ਕੋਰਟ ਦੀ ਸਥਾਪਨਾ ਕਿਸ ਕਾਨੂੰਨ ਰਾਹੀਂ ਕੀਤੀ ਗਈ? | ਰੈਗੂਲੇਟਿੰਗ ਐਕਟ 1773 |
129. | ਸੁਪਰੀਮ ਕੋਰਟ ਦੀ ਸਥਾਪਨਾ ਕਿੱਥੇ ਕੀਤੀ ਗਈ? | ਕਲਕੱਤਾ |
130. | ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਕੀਤੀ ਗਈ? | 1774 |
131. | ਪਿਟਸ ਇੰਡੀਆ ਐਕਟ ਕਦੋਂ ਪਾਸ ਕੀਤਾ ਗਿਆ? | 1784 ਈ: |
132. | ਪਿਟਸ ਇੰਡੀਆ ਐਕਟ 1784 ਦਾ ਮਕਸਦ ਕੀ ਸੀ? | ਰੈਗੂਲੇਟਿੰਗ ਐਕਟ 1773 ਦੀਆਂ ਕਮੀਆਂ ਨੂੰ ਦੂਰ ਕਰਨਾ |
133. | ਪਿਟਸ ਇੰਡੀਆ ਐਕਟ ਦਾ ਨਾਂ ਕਿਸਦੇ ਨਾਂ ਤੇ ਰੱਖਿਆ ਗਿਆ? | ਵਿਲੀਅਮ ਪਿਟ ਦੇ ਨਾਂ ਤੇ |
134. | ਵਿਲੀਅਮ ਪਿਟ ਕੌਣ ਸੀ? | ਬ੍ਰਿਟੇਨ ਦਾ ਪ੍ਰਧਾਨ ਮੰਤਰੀ |
135. | ਪਿਟਸ ਇੰਡੀਆ ਐਕਟ ਅਨੁਸਾਰ ਗਵਰਨਰ ਜਨਰਲ ਦੀ ਕੌਂਸਲ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਕਰ ਦਿੱਤੀ ਗਈ? | 3 |
136. | ਕਿਸ ਕਾਨੂੰਨ ਨੇ ਭਾਰਤ ਵਿੱਚ ਬ੍ਰਿਟਿਸ਼ ਬਸਤੀਵਾਦ ਨੂੰ ਕਾਨੂੰਨੀ ਮਾਨਤਾ ਦਿੱਤੀ? | ਚਾਰਟਰ ਐਕਟ 1833 |
137. | ਚਾਰਟਰ ਐਕਟ ਕਿੰਨੇ ਸਮੇਂ ਬਾਅਦ ਲਿਆਂਦੇ ਜਾਂਦੇ ਸਨ? | 20 ਸਾਲ ਬਾਅਦ |
138. | ਗਵਰਨਰ ਜਨਰਲ ਆਫ਼ ਇੰਡੀਆ ਦਾ ਅਹੁਦਾ ਕਿਸ ਚਾਰਟਰ ਐਕਟ ਰਾਹੀਂ ਬਣਾਇਆ ਗਿਆ? | ਚਾਰਟਰ ਐਕਟ 1833 |
139. | ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? | ਲਾਰਡ ਵਿਲੀਅਮ ਬੈਂਟਿਕ |
140. | ਕਿਸ ਕਾਨੂੰਨ ਰਾਹੀਂ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਗਿਆ? | ਚਾਰਟਰ ਐਕਟ 1853 |
141. | ਭਾਰਤੀ ਸਿਵਲ ਸੇਵਾਵਾਂ ਦੀ ਸਥਾਪਨਾ ਕਿਸ ਕਾਨੂੰਨ ਤਹਿਤ ਕੀਤੀ ਗਈ? | ਚਾਰਟਰ ਐਕਟ 1853 |
142. | ਕਿਸ ਕਾਨੂੰਨ ਰਾਹੀਂ ਗਵਰਨਰ ਜਨਰਲ ਦੀ ਕੌਂਸਲ ਦੇ ਵਿਧਾਨਕ ਅਤੇ ਕਾਰਜਕਾਰੀ ਕੰਮਾਂ ਨੂੰ ਵੱਖ ਕੀਤਾ ਗਿਆ? | ਚਾਰਟਰ ਐਕਟ 1853 |
143. | ਕੰਪਨੀ ਦੀ ਵਪਾਰਕ ਅਜਾਰੇਦਾਰੀ ਨੂੰ ਕਿਸ ਕਾਨੂੰਨ ਰਾਹੀਂ ਖਤਮ ਕੀਤਾ ਗਿਆ? | ਚਾਰਟਰ ਐਕਟ 1833 |
144. | ਭਾਰਤ ਨਾਲ ਸੰਬੰਧਤ ਸਭ ਤੋਂ ਅੰਤਮ ਚਾਰਟਰ ਐਕਟ ਕਿਹੜਾ ਸੀ? | ਚਾਰਟਰ ਐਕਟ 1853 |
145. | 1773 ਦੇ ਰੈਗੁਲੇਟਿੰਗ ਐਕਟ ਰਾਹੀਂ ਅੰਗਰੇਜ ਸਰਕਾਰ ਨੇ ਇੰਗਲਿਸ਼ ਈਸਟ ਇੰਡੀਆ ਕੰਪਨੀ ਨੂੰ ਕਿੰਨਾ ਕਰਜਾ ਦਿੱਤਾ? | 4 ਲੱਖ ਰੁਪਏ |
146. | 1773 ਈ: ਦੇ ਰੈਗੁਲੇਟਿੰਗ ਐਕਟ ਰਾਹੀਂ ਬੰਗਾਲ ਲਈ ਇੱਕ ਗਵਰਨਰ ਜਨਰਲ ਅਤੇ ਕਿੰਨੇ ਕੌਂਸਲਰ ਨਿਯੁਕਤ ਕੀਤੇ ਗਏ? | 4 |
147. | 1773 ਈ: ਦੇ ਰੈਗੁਲੇਟਿੰਗ ਐਕਟ ਰਾਹੀਂ ਗਵਰਨਰ ਜਨਰਲ ਦੇ ਅਹੁਦੇ ਦੀ ਮਿਆਦ ਕਿੰਨੀ ਸੀ? | 5 ਸਾਲ |
148. | ਬੰਗਾਲ ਵਿੱਚ ਸਥਾਪਿਤ ਸੁਪਰੀਮ ਕੋਰਟ ਵਿੱਚ ਇੱਕ ਮੁੱਖ ਜੱਜ ਅਤੇ ਕਿੰਨੇ ਜੱਜ ਸਨ? | 3 |
149. | ਮਾਰਲੇ-ਮਿੰਟੋ ਸੁਧਾਰਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਇੰਡੀਅਨ ਕੌਂਸਲਜ਼ ਐਕਟ 1909 |
150. | ਕਿਸ ਐਕਟ ਰਾਹੀਂ ਚੋਣ ਹਲਕਿਆਂ ਨੂੰ ਧਾਰਮਿਕ ਅਧਾਰ ਤੇ ਵੰਡਿਆ ਗਿਆ? | ਇੰਡੀਅਨ ਕੌਂਸਲਜ਼ ਐਕਟ 1909 |
151. | ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਬਣਨ ਵਾਲਾ ਪਹਿਲਾ ਭਾਰਤੀ ਕੌਣ ਸੀ? | ਸਤੇਂਦਰ ਪ੍ਰਸਾਦ ਸਿਨਹਾ |
152. | Father of Communal Electorate ਕਿਸਨੂੰ ਕਿਹਾ ਜਾਂਦਾ ਹੈ? | ਲਾਰਡ ਮਿੰਟੋ ਨੂੰ |
153. | ਮੌਂਟਗੇਊ-ਚੈਮਸਫੋਰਡ ਸੁਧਾਰਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਭਾਰਤ ਸਰਕਾਰ ਕਾਨੂੰਨ 1919 |
154. | ਜਮੋਰਿਨ ਦਾ ਸ਼ਬਦੀ ਅਰਥ ਕੀ ਹੈ? | ਸਮੁੰਦਰ ਦਾ ਮਾਲਕ |
155. | ਕਿਸ ਪੁਰਤਾਗਲੀ ਨੂੰ ‘ਮਨੁੱਖੀ ਰੂਪ ਵਿੱਚ ਸ਼ੈਤਾਨ’ ਵੀ ਕਿਹਾ ਜਾਂਦਾ ਹੈ? | ਵਾਸਕੋਡੀ ਗਾਮਾ ਨੂੰ |
156. | ਕਿਸ ਕਾਨੂੰਨ ਰਾਹੀਂ ਨਵਜੰਮੀਆਂ ਬੱਚੀਆਂ ਨੂੰ ਮਾਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ? | ਬੰਗਾਲ ਰੈਗੂਲੇਸ਼ਨ ਐਕਟ 1795 |
157. | ਭਾਰਤ ਦੇ ਗਵਰਨਰ ਜਨਰਲ ਨੂੰ ਵਾਇਸਰਾਏ ਦਾ ਅਹੁਦਾ ਕਦੋਂ ਦਿੱਤਾ ਗਿਆ? | 1858 ਈ: |
158. | ਕਿਸ ਪੁਰਤਾਗਲੀ ਵਾਈਸਰਾਏ ਨੇ ਆਦਿਲ ਸ਼ਾਹੀ ਸੁਲਤਾਨ ਤੋਂ ਬੀਜਾਪੁਰ ਜਿੱਤ ਕੇ ਪੁਰਤਗਾਲੀ ਸਰਕਾਰ ਦਾ ਮੁੱਖ ਦਫ਼ਤਰ ਬਣਾਇਆ? | ਅਲਬੁਕਰੱਕ |
159. | ਪੁਰਤਗਾਲੀਆਂ ਦੇ ਸਮੁੰਦਰੀ ਏਕਾਧਿਕਾਰ ਨੂੰ ਕਿਸਨੇ ਤੋੜਿਆ? | ਡੱਚਾਂ ਨੇ |
160. | ਪਹਿਲੀ ਪੁਰਤਗਾਲੀ ਫੈਕਟਰੀ ਕਿਸਨੇ ਸਥਾਪਿਤ ਕੀਤੀ ਸੀ? | ਕੈਬਰਲ |
161. | ਆਪਣੀ ਦੂਜੀ ਸਮੁੰਦਰੀ ਯਾਤਰਾ ਦੌਰਾਨ ਵਾਸਕੋਡੀਗਾਮਾ ਨੇ ਕਿਸ ਸਥਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ? | ਕੰਨੂਰ |
162. | ਮਹਾਂਬੰਦੁਲਾ ਕਿਸ ਫੌਜ ਦਾ ਸੈਨਾਪਤੀ ਸੀ? | ਬਰਮਾ ਦੀ ਫੌਜ ਦਾ |
163. | ਯੂਨਾਇਟਿਡ ਈਸਟ ਇੰਡੀਆ ਕੰਪਨੀ ਕਿਸ ਯੂਰਪੀ ਸ਼ਕਤੀ ਦੁਆਰਾ ਬਣਾਈ ਗਈ ਸੀ? | ਡੱਚਾਂ ਦੁਆਰਾ |
164. | ਕਿਸ ਸੰਧੀ ਦੁਆਰਾ ਫਰਾਂਸੀਸੀਆਂ ਨੇ 1748 ਈ: ਵਿੱਚ ਮਦਰਾਸ ਅੰਗਰੇਜਾਂ ਨੂੰ ਵਾਪਿਸ ਕਰ ਦਿੱਤਾ? | ਐਕਸ ਲਾ ਛਾਪੇਲ |
165. | ਭਾਰਤੀਆਂ ਨਾਲ ਵਪਾਰ ਕਰਨ ਲਈ ਕੰਪਨੀ ਦੀ ਸਥਾਪਨਾ ਕਰਨ ਵਾਲੇ ਪਹਿਲੇ ਯੂਰਪੀ ਕੌਣ ਸਨ? | ਪੁਰਤਗਾਲੀ |
166. | ਭਗਵਦ ਗੀਤਾ ਦਾ ਅੰਗਰੇਜੀ ਅਨੁਵਾਦ ਕਰਨ ਵਾਲਾ ਪਹਿਲਾ ਯੂਰਪੀ ਕੌਣ ਸੀ? | ਜੇਮਜ਼ ਪ੍ਰਿੰਸੇਪ |
167. | ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਿਸ ਮੁਗ਼ਲ ਬਾਦਸ਼ਾਹ ਦੇ ਸਮੇਂ ਹੋਈ? | ਅਕਬਰ |
168. | ਪਲਾਸੀ ਦੀ ਲੜਾਈ ਦਾ ਤਤਕਾਲੀ ਕਾਰਨ ਕੀ ਸੀ? | ਸਿਰਾਜੂਦੌਲਾ ਦੁਆਰਾ ਫੋਰਟ ਵਿਲੀਅਮ ਤੇ ਹਮਲਾ |
169. | ਪਲਾਸੀ ਦੀ ਲੜਾਈ ਜਿੱਤਣ ਲਈ ਲਾਰਡ ਕਲਾਈਵ ਨੇ ਸਿਰਾਜੂਦੌਲਾ ਦੇ ਕਿਸ ਸੈਨਾਪਤੀ ਨਾਲ ਗੁਪਤ ਸਮਝੌਤਾ ਕੀਤਾ? | ਮੀਰ ਜਾਫ਼ਰ |
170. | ਪਲਾਸੀ ਕਿੱਥੇ ਸਥਿਤ ਹੈ? | ਪੱਛਮੀ ਬੰਗਾਲ, ਮੁਰਸ਼ਿਦਾਬਾਦ ਦੇ ਨੇੜੇ |
171. | ਪਲਾਸੀ ਦਾ ਇਹ ਨਾਂ ਕਿਵੇਂ ਪਿਆ? | ਪਲਾਸ਼ ਦੇ ਫੁੱਲਾਂ ਕਾਰਨ |
172. | ਪਲਾਸੀ ਦੀ ਲੜਾਈ ਦਾ ਹੀਰੋ ਕਿਸਨੂੰ ਕਿਹਾ ਜਾਂਦਾ ਹੈ? | ਲਾਰਡ ਕਲਾਈਵ ਨੂੰ |
173. | ਕਿਸ ਭਾਰਤੀ ਸ਼ਾਸਕ ਨੇ ਇੱਕ ਨਵਾਂ ਕੈਲੰਡਰ, ਸਿੱਕੇ, ਪੈਮਾਨੇ ਅਤੇ ਵੱਟੇ ਤਿਆਰ ਕੀਤੇ? | ਟੀਪੂ ਸੁਲਤਾਨ ਨੇ |
174. | ਭਾਰਤ ਵਿੱਚ ਦੋ ਸਦਨੀ ਵਿਧਾਨ ਮੰਡਲ ਦੀ ਸਥਾਪਨਾ ਕਿਸ ਕਾਨੂੰਨ ਰਾਹੀਂ ਕੀਤੀ ਗਈ? | ਭਾਰਤ ਸਰਕਾਰ ਕਾਨੂੰਨ 1919 |
175. | ਭਾਰਤ ਸਰਕਾਰ ਕਾਨੂੰਨ 1919 ਅਨੁਸਾਰ ਹੇਠਲੇ ਸਦਨ ਨੂੰ ਕੀ ਨਾਂ ਦਿੱਤਾ ਗਿਆ? | ਵਿਧਾਨ ਸਭਾ |
176. | ਈਸਟ ਇੰਡੀਆ ਕੰਪਨੀ ਨੂੰ ਬੰਬਈ ਕਿਸ ਕੋਲੋਂ ਪ੍ਰਾਪਤ ਹੋਇਆ? | ਚਾਰਲਸ ਦੂਜੇ ਕੋਲੋਂ |
177. | ਬਕਸਰ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? | ਮੇਜਰ ਮੁਨਰੋ |
178. | ਅੰਗਰੇਜਾਂ ਨੇ ਬੰਗਾਲ ਵਿੱਚ ਆਪਣੀ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ? | ਹੁਗਲੀ |