ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗ਼ਲ ਰਾਜ ਦਾ ਪਤਨ
- ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ਤੇ ਕਿੰਨੇ ਹਮਲੇ ਕੀਤੇ? 8
- ਅਹਿਮਦਸ਼ਾਹ ਅਬਦਾਲੀ ਕਿੱਥੋਂ ਦਾ ਬਾਦਸ਼ਾਹ ਸੀ? ਅਫ਼ਗਾਨਿਸਤਾਨ
- ਬਾਦਸ਼ਾਹ ਬਣਨ ਤੋਂ ਪਹਿਲਾਂ ਅਹਿਮਦ ਸ਼ਾਹ ਕਿਸਦਾ ਸੈਨਾਪਤੀ ਸੀ? ਨਾਦਰ ਸ਼ਾਹ ਦਾ
- ਅਹਿਮਦਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਬਾਦਸ਼ਾਹ ਕਦੋਂ ਬਣਿਆ?1747 ਈ:
- ਮੁਹੰਮਦ ਸ਼ਾਹ ਨੂੰ ਉਸਦੇ ਸ਼ਰਾਬ ਅਤੇ ਸੁੰਦਰੀ ਦੇ ਸ਼ੌਕ ਕਾਰਨ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਰੰਗੀਲਾ
- ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਪਹਿਲਾ ਹਮਲਾ ਕਦੋਂ ਕੀਤਾ? 1747-48 ਈ:
- ਮਨੂਪੁਰ ਵਿਖੇ ਅਹਿਮਦਸ਼ਾਹ ਅਬਦਾਲੀ ਨੂੰ ਕਿਸਨੇ ਹਰਾਇਆ? ਮੀਰ ਮਨੂੰ ਨੇ
- ਅਬਦਾਲੀ ਨੇ ਪੰਜਾਬ ਨੂੰ ਆਪਣੇ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ? 1752 ਈ:
- ਅਬਦਾਲੀ ਨੇ 1752 ਈ: ਵਿੱਚ ਕਿਸਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ? ਮੀਰ ਮਨੂੰ ਨੂੰ
- ਪੰਜਾਬ ਦੀ ਸੂਬੇਦਾਰ ਬਣਨ ਵਾਲੀ ਮੀਰ ਮਨੂੰ ਦੀ ਪਤਨੀ ਦਾ ਨਾਂ ਕੀ ਸੀ? ਮੁਗ਼ਲਾਨੀ ਬੇਗਮ
- ਅਬਦਾਲੀ ਨੇ 1757 ਈ: ਵਿੱਚ ਕਿਸਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ? ਤੈਮੂਰ ਸ਼ਾਹ ਨੂੰ
- ਬਾਬਾ ਦੀਪ ਸਿੰਘ ਜੀ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ? 11 ਨਵੰਬਰ 1757 ਈ:
- ਬਾਬਾ ਦੀਪ ਸਿੰਘ ਜੀ ਨੇ ਕਿੱਥੇ ਪਹੁੰਚ ਕੇ ਪ੍ਰਾਣ ਤਿਆਗੇ? ਸ਼੍ਰੀ ਹਰਿਮੰਦਰ ਸਾਹਿਬ ਵਿਖੇ
- ਪਾਨੀਪਤ ਦੀ ਤੀਜੀ ਲੜਾਈ ਕਦੋਂ ਹੋਈ? 14 ਜਨਵਰੀ 1761 ਈ:
- ਪਾਨੀਪਤ ਦੀ ਤੀਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? ਅਬਦਾਲੀ ਅਤੇ ਮਰਾਠੇ
- ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਾ ਤੋਪਖਾਨੇ ਦੀ ਅਗਵਾਈ ਕੌਣ ਕਰ ਰਿਹਾ ਸੀ? ਇਬਰਾਹਿਮ ਗਾਰਦੀ
- ਪਾਨੀਪਤ ਦੀ ਤੀਜੀ ਲੜਾਈ ਵਿੱਚ ਕਿਸਦੀ ਜਿੱਤ ਹੋਈ? ਅਬਦਾਲੀ ਦੀ
- ਪਾਨੀਪਤ ਦੀ ਲੜਾਈ ਵਿੱਚ ਕਿੰਨੇ ਮਰਾਠਾ ਸੈਨਿਕ ਮਾਰੇ ਗਏ? 28000
- ਕਿਹੜੇ ਸਿੱਖ ਜਰਨੈਲ ਨੇ ਅਬਦਾਲੀ ਦੀ ਫੌਜ ਤੇ ਹਮਲਾ ਕਰਕੇ ਕੈਦੀਆਂ ਨੂੰ ਛੁਡਵਾ ਲਿਆ? ਜੱਸਾ ਸਿੰਘ ਆਹਲੂਵਾਲੀਆ
- ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕਦੋਂ ਕੀਤਾ?1761 ਈ:
- ਲਾਹੌਰ ਜਿੱਤ ਕਾਰਨ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹੜੀ ਉਪਾਧੀ ਮਿਲੀ? ਸੁਲਤਾਨ-ਉਲ-ਕੌਮ
- ਵੱਡਾ ਘੱਲੂਘਾਰਾ ਕਿੱਥੇ ਵਾਪਰਿਆ? ਮਲੇਰਕੋਟਲਾ ਨੇੜੇ ਕੁੱਪ ਪਿੰਡ ਵਿਖੇ
- ਵੱਡਾ ਘੱਲੂਘਾਰਾ ਕਦੋਂ ਵਾਪਰਿਆ? 5 ਫਰਵਰੀ 1762 ਈ:
- ਇਸ ਘੱਲੂਘਾਰੇ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ? 25000-30000
- ਵੱਡੇ ਘੱਲੂਘਾਰੇ ਵਿੱਚ ਕਿਸਦੀ ਫੌਜ਼ ਨੇ ਸਿੱਖਾਂ ਤੇ ਹਮਲਾ ਕੀਤਾ? ਅਬਦਾਲੀ ਅਤੇ ਜੈਨ ਖਾਂ ਦੀ ਫੌਜ਼
- ਕਿਸਨੇ ਲਿਖਿਆ ਹੈ, ‘‘ਜੇਕਰ ਸਿੱਖਾਂ ਦੀ ਸੈਨਾ ਭੱਜੇ ਤਾਂ ਉਸਨੂੰ ਅਜਿਹਾ ਨਾ ਸਮਝੋ, ਇਹ ਉਹਨਾਂ ਦੀ ਯੁੱਧ ਸਬੰਧੀ ਇੱਕ ਚਾਲ ਹੈ’’? ਕਾਜ਼ੀ ਨੂਰ ਮੁਹੰਮਦ
- ਕਿਹੜੇ ਪ੍ਰਸਿੱਧ ਲੇਖਕ ਨੇ ਕਿਹਾ ਸੀ, ‘‘ਸਿੱਖਾਂ ਨਾਲ ਲੜਨਾ ਉਸੇ ਤਰ੍ਹਾਂ ਫਜ਼ੂਲ ਸੀ ਜਿਵੇਂ ਜਾਲ ਵਿੱਚ ਹਵਾ ਨੂੰ ਫੜਨ ਦਾ ਯਤਨ ਕਰਨਾ।’’ ਖੁਸ਼ਵੰਤ ਸਿੰਘ