ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮਨੂੰ-ਉਹਨਾਂ ਦੇ ਸਿੱਖਾਂ ਨਾਲ ਸੰਬੰਧ
- ਅਬਦੁਸ ਸਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਕਿਸਨੇ ਨਿਯੁਕਤ ਕੀਤਾ? ਫਰੁਖ਼ਸੀਅਰ ਨੇ
- ਅਬਦੁਸ ਸਮਦ ਖਾਂ ਕਦੋਂ ਲਾਹੌਰ ਦਾ ਸੂਬੇਦਾਰ ਬਣਿਆ? 1713 ਈ:
- ਅਬਦੁਸ ਸਮਦ ਖਾਂ ਨੇ ਕਿਹੜੇ ਮਹਾਨ ਸਿੱਖ ਜਰਨੈਲ ਨੂੰ ਗ੍ਰਿਫਤਾਰ ਕੀਤਾ? ਬੰਦਾ ਸਿੰਘ ਬਹਾਦਰ
- ਬੰਦਾ ਸਿੰਘ ਬਹਾਦਰ ਨੂੰ ਕਿਹੜੀ ਲੜਾਈ ਵਿੱਚ ਗ੍ਰਿਫਤਾਰ ਕੀਤਾ ਗਿਆ? ਗੁਰਦਾਸ ਨੰਗਲ ਦੀ ਲੜਾਈ ਵਿੱਚ
- ਅਬਦੁਸ ਸਮਦ ਖਾਂ ਦੇ ਸਿੱਖਾਂ ਤੇ ਕੀਤੇ ਜੁਲਮਾਂ ਕਾਰਨ ਫਰੁਖ਼ਸੀਅਰ ਨੇ ਉਸਨੂੰ ਕਿਹੜਾ ਸਨਮਾਨ ਦਿੱਤਾ? ਰਾਜ ਦੀ ਤਲਵਾਰ
- ਅਬਦੁਸ ਸਮਦ ਖਾਂ ਦੇ ਜੁਲਮਾਂ ਤੋਂ ਬਚਣ ਲਈ ਸਿੱਖ ਕਿੱਥੇ ਸ਼ਰਨ ਲੈਂਦੇ ਸਨ? ਲੱਖੀ ਜੰਗਲਾਂ ਤੇ ਸ਼ਿਵਾਲਿਕ ਪਹਾੜੀਆਂ ਵਿਚ
- ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡੇ ਗਏ? ਤੱਤ ਖਾਲਸਾ ਅਤੇ ਬੰਦਈ ਖਾਲਸਾ
- ਤੱਤ ਖਾਲਸਾ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਣਦੇ ਸਨ? ਨੀਲੇ ਰੰਗ ਦੇ
- ਬੰਦਈ ਖਾਲਸਾ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਣਦੇ ਸਨ? ਲਾਲ ਰੰਗ ਦੇ
- ਤੱਤ ਖਾਲਸਾ ਵਾਲੇ ਕਿਸਦੇ ਅਸੂਲਾਂ ਤੇ ਦ੍ਰਿੜ ਸਨ? ਗੁਰੂ ਗੋਬਿੰਦ ਸਿੰਘ ਜੀ ਦੇ
- ਬੰਦਈ ਖਾਲਸਾ ਵਾਲੇ ਕਿਸਦੇ ਅਸੂਲਾਂ ਤੇ ਚੱਲਦੇ ਸਨ? ਬੰਦਾ ਸਿੰਘ ਬਹਾਦਰ ਦੇ
- ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿੱਚ ਸਮਝੌਤਾ ਕਿਸਨੇ ਕਰਵਾਇਆ? ਭਾਈ ਮਨੀ ਸਿੰਘ ਜੀ ਨੇ
- ਭਾਈ ਮਨੀ ਸਿੰਘ ਕੌਣ ਸਨ? ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ
- ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿਚਕਾਰ ਸਮਝੌਤਾ ਕਦੋਂ ਤੇ ਕਿੱਥੇ ਹੋਇਆ? 1721 ਈ:, ਸ਼੍ਰੀ ਅੰਮ੍ਰਿਤਸਰ ਸਾਹਿਬ
- ਜ਼ਕਰੀਆ ਖਾਂ ਕੌਣ ਸੀ? ਅਬਦੁਸ ਸਮਦ ਖਾਂ ਦਾ ਪੁੱਤਰ
- ਜ਼ਕਰੀਆ ਖਾਂ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ? 1726 ਈ:
- ਜ਼ਕਰੀਆ ਖਾਂ ਸਿੱਖਾਂ ਨੂੰ ਕਿੱਥੇ ਸ਼ਹੀਦ ਕਰਵਾਉਂਦਾ ਸੀ? ਲਾਹੌਰ ਦੇ ਦਿੱਲੀ ਗੇਟ ਵਿੱਚ ਨਖਸ ਨਾਂ ਦੇ ਸਥਾਨ ਤੇ
- ਸਿੱਖਾਂ ਦੀ ਸ਼ਹੀਦੀ ਕਾਰਨ ਨਖਸ ਦਾ ਨਾਂ ਕੀ ਪੈ ਗਿਆ? ਸ਼ਹੀਦ ਗੰਜ
- ਭਾਈ ਤਾਰਾ ਸਿੰਘ ਵਾਂ ਕਿੱਥੋਂ ਦੇ ਵਸਨੀਕ ਸਨ? ਅੰਮ੍ਰਿਤਸਰ ਸਾਹਿਬ ਦੇ ਪਿੰਡ ਵਾਂਦੇ
- ਨੌਸ਼ਹਿਰੇ ਦਾ ਕਿਹੜਾ ਚੌਧਰੀ ਆਪਣੇ ਘੋੜੇ ਸਿੱਖਾਂ ਦੇ ਖੇਤਾਂ ਵਿੱਚ ਛੱਡਦਾ ਸੀ? ਸਾਹਿਬ ਰਾਏ
- ਭਾਈ ਤਾਰਾ ਸਿੰਘ ਨੇ ਕਿੰਨੇ ਸਾਥੀਆਂ ਨਾਲ ਮੁਗ਼ਲ ਫੌਜਾਂ ਦਾ ਮੁਕਾਬਲਾ ਕੀਤਾ? 22
- ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਕਦੋਂ ਕੀਤਾ? 1733 ਈ:
- ਸਿੱਖਾਂ ਦੇ ਕਿਹੜੇ ਨੇਤਾ ਨੂੰ ਨਵਾਬ ਦੀ ਉਪਾਧੀ ਦਿੱਤੀ ਗਈ? ਸਰਦਾਰ ਕਪੂਰ ਸਿੰਘ ਫੈਜ਼ਲਪੁਰੀਆ
- ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਸੰਗਠਿਤ ਕਦੋਂ ਕੀਤਾ? 1734 ਈ:
- ਨਵਾਬ ਕਪੂਰ ਸਿੰਘ ਨੇ ਸਿੱਖਾਂ ਦੇ ਕਿਹੜੇ ਦੋ ਜੱਥੇ ਬਣਾਏ? ਬੁੱਢਾ ਦਲ ਅਤੇ ਤਰੁਣਾ ਦਲ
- ਬੁੱਢਾ ਦਲ ਵਿੱਚ ਕਿੰਨੀ ਉਮਰ ਦੇ ਸਿੱਖ ਹੁੰਦੇ ਸਨ? 40 ਸਾਲ ਤੋਂ ਵੱਧ ਉਮਰ ਦੇ
- ਤਰੁਣਾ ਦਲ ਨੂੰ ਅੱਗੇ ਕਿੰਨੇ ਜੱਥਿਆਂ ਵਿੱਚ ਵੰਡਿਆ ਗਿਆ? 5
- ਬੁੱਢਾ ਦਲ ਕੀ ਕੰਮ ਕਰਦਾ ਸੀ? ਧਾਰਮਿਕ ਸਥਾਨਾਂ ਦੀ ਦੇਖਭਾਲ
- ਤਰੁਣਾ ਦਲ ਦਾ ਕੀ ਕੰਮ ਸੀ? ਦੁਸ਼ਮਣਾਂ ਦਾ ਮੁਕਾਬਲਾ ਕਰਨਾ
- ਜ਼ਕਰੀਆ ਖਾਂ ਨੇ ਸਿੱਖਾਂ ਕੋਲੋਂ ਆਪਣੀ ਜ਼ਾਗੀਰ ਕਦੋਂ ਵਾਪਸ ਲਈ? 1735 ਈ:
- ਭਾਈ ਬੋਤਾ ਸਿੰਘ ਨੇ ਆਪਣੇ ਕਿਹੜੇ ਸਾਥੀ ਨਾਲ ਰਲਕੇ ਚੌਕੀ ਕਾਇਮ ਕੀਤੀ? ਭਾਈ ਗਰਜਾ ਸਿੰਘ ਨਾਲ
- ਭਾਈ ਬੋਤਾ ਸਿੰਘ ਨੇ ਸਰਾਇ ਨੂਰਦੀਨ ਵਿਖੇ ਚੌਕੀ ਕਿਉਂ ਸਥਾਪਿਤ ਕੀਤੀ? ਸਿੱਖਾਂ ਦੀ ਹੋਂਦ ਵਿਖਾਉਣ ਲਈ
- ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ ਕਿਹੜੇ ਚੌਧਰੀ ਦਾ ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਨੇ ਸਿਰ ਵੱਢ ਦਿੱਤਾ? ਮੱਸੇ ਰੰਗੜ ਦਾ
- ਭਾਈ ਤਾਰੂ ਸਿੰਘ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਉਹਨਾਂ ਦੀ ਖੋਪਰੀ ਉਤਾਰ ਦਿੱਤੀ ਗਈ
- ਭਾਈ ਤਾਰੂ ਸਿੰਘ ਜੀ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ? 1 ਜੁਲਾਈ 1745 ਈ:
- ਜ਼ਕਰੀਆ ਖਾਂ ਦੀ ਮੌਤ ਕਦੋਂ ਹੋਈ? 1 ਜੁਲਾਈ 1745 ਈ:
- ਯਾਹੀਆ ਖਾਂ ਕੌਣ ਸੀ? ਜ਼ਕਰੀਆ ਖਾਂ ਦਾ ਪੁੱਤਰ
- ਯਾਹੀਆ ਖਾਂ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ? 1746 ਈ:
- ਕਿਸ ਫੌਜ਼ਦਾਰ ਨੇ ਗੁਰੂ ਸ਼ਬਦ ਦੀ ਵਰਤੋਂ ਦੀ ਮਨਾਹੀ ਕਰ ਦਿੱਤੀ? ਦੀਵਾਨ ਲਖ਼ਪਤ ਰਾਏ
- ਪਹਿਲਾ ਘੱਲੂਘਾਰਾ ਕਿੱਥੇ ਵਾਪਰਿਆ? ਕਾਹਨੂੰਵਾਨ ਵਿਖੇ
- ਪਹਿਲਾ ਘੱਲੂਘਾਰਾ ਕਦੋਂ ਵਾਪਰਿਆ? 1746 ਈ:
- ਪਹਿਲੇ ਘੱਲੂਘਾਰੇ ਵਿੱਚ ਮੁਗ਼ਲ ਫੌਜ ਦੀ ਅਗਵਾਈ ਕੌਣ ਕਰ ਰਿਹਾ ਸੀ? ਯਾਹੀਆ ਖਾਂ ਅਤੇ ਲਖਪਤਰਾਏ
- ਪਹਿਲੇ ਘੱਲੂਘਾਰੇ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ? 7000
- ਪਹਿਲੇ ਘੱਲੂਘਾਰੇ ਵਿੱਚ ਕਿੰਨੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ? 3000
- ਪਹਿਲੇ ਘੱਲੂਘਾਰੇ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਛੋਟਾ ਘੱਲੂਘਾਰਾ
- ਮੀਰ ਮਨੂੰ ਦਾ ਅਸਲ ਨਾਂ ਕੀ ਸੀ? ਮੁਈਨ-ਉਲ-ਮੁਲਕ
- ਰਾਮ ਰੌਣੀ ਦੇ ਕਿਲ੍ਹੇ ਵਿੱਚ ਘਿਰੇ ਸਿੱਖਾਂ ਦੀ ਸਹਾਇਤਾ ਕਿਹੜੇ ਸਿੱਖ ਜਰਨੈਲ ਨੇ ਕੀਤੀ? ਜੱਸਾ ਸਿੰਘ ਰਾਮਗੜ੍ਹੀਆ ਨੇ
- ਕਿਹੜੇ ਮੁਗ਼ਲ ਦੀਵਾਨ ਦੇ ਨਰਮ ਰਵੱਈਏ ਕਾਰਨ ਸਿੱਖ ਉਸਨੂੰ ਮਿੱਠਾ ਮੱਲ ਕਹਿੰਦੇ ਸਨ? ਕੌੜਾ ਮੱਲ ਨੂੰ