ਸੰਵਿਧਾਨ

1)

ਰਸਮੀ ਤੌਰ ਤੇ ਸੰਵਿਧਾਨ ਸਭਾ ਦਾ ਵਿਚਾਰ ਕਿਸ ਦੁਆਰਾ ਪੇਸ਼ ਕੀਤਾ ਗਿਆ? 

ਐਮ ਐਨ ਰਾਓ ਦੁਆਰਾ

2)

ਗੈਰਰਸਮੀ ਤੌਰ ਤੇ ਸੰਵਿਧਾਨ ਸਭਾ ਦਾ ਪਹਿਲਾ ਵਿਚਾਰ ਕਿਸ ਦੁਆਰਾ ਪੇਸ਼  ਕੀਤਾ ਗਿਆ?

ਬਾਲਕ ਗੰਗਾਧਰ ਤਿਲਕ

3)

ਕਾਂਗਰਸ ਨੇ ਪਹਿਲੀ ਵਾਰ ਸੰਵਿਧਾਨ ਸਭਾ ਦੀ ਮੰਗ ਕਦੋਂ ਕੀਤੀ?

1935 ਈ:

4)

ਬ੍ਰਿਟਿਸ਼ ਸਰਕਾਰ ਨੇ ਸੰਵਿਧਾਨ ਸਭਾ ਨੂੰ ਆਪਣੇ ਕਿਸ ਮਤੇ ਤਹਿਤ ਕਦੋਂ ਮੰਨਿਆ?

ਅਗਸਤ ਆਫ਼ਰ, 1940

5)

ਸੰਵਿਧਾਨ ਸਭਾ ਦਾ ਨਿਰਮਾਣ ਕਦੋਂ ਕੀਤਾ ਗਿਆ?

ਨਵੰਬਰ 1946

6)

ਸੰਵਿਧਾਨ ਸਭਾ ਦਾ ਨਿਰਮਾਣ ਕਿਸ ਯੋਜਨਾ ਦਾ ਹਿੱਸਾ ਸੀ?

ਕੈਬਨਿਟ ਮਿਸ਼ਨ ਦਾ

7)

ਕੈਬਨਿਟ ਮਿਸ਼ਨ ਯੋਜਨਾ ਅਨੁਸਾਰ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਸਨ?

389

8)

ਅਜਾਦੀ ਤੋਂ ਬਾਅਦ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਰਹਿ ਗਈ?

299

9)

ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ?

9 ਦਸੰਬਰ 1946

10)

ਪਾਕਿਸਤਾਨ ਲਈ ਵੱਖਰੀ ਸੰਵਿਧਾਨ ਸਭਾ ਕਦੋਂ ਬਣਾਈ ਗਈ?

3 ਜੂਨ 1947 ਈ:

11)

ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਿੱਥੇ ਹੋਈ?

ਦਿੱਲੀ

12)

ਸੰਵਿਧਾਨ ਸਭਾ ਦਾ ਪਹਿਲਾ ਪ੍ਰਧਾਨ ਕਿਸਨੂੰ ਚੁਣਿਆ ਗਿਆ?

ਡਾ: ਸੱਚਿਦਾਨੰਦ ਸਿਨਹਾ

13)

ਸੰਵਿਧਾਨ ਸਭਾ ਦੀ ਦੂਜੀ ਮੀਟਿੰਗ ਕਦੋਂ ਹੋਈ?

11 ਦਸੰਬਰ 1946

14)

ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਕਿਸਨੂੰ ਚੁਣਿਆ ਗਿਆ?

ਡਾ: ਰਜਿੰਦਰ ਪ੍ਰਸਾਦ ਨੂੰ

15)

ਪੰਡਤ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਸਭਾ ਵਿੱਚ ‘ਉਦੇਸ਼ ਪ੍ਰਸਤਾਵ’ਕਦੋਂ ਪੇਸ਼ ਕੀਤਾ?

13 ਦਸੰਬਰ 1946

16)

ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ?

ਬੀ ਐਨ ਰਾਓ

17)

ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦਾ ਗਠਨ ਕਦੋਂ ਕੀਤਾ ਗਿਆ?

29 ਅਗਸਤ 1947

18)

ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦਾ ਚੇਅਰਮੈਨ ਕੌਣ ਸੀ?

ਡਾ: ਬੀ ਆਰ ਅੰਬੇਦਕਰ

19)

ਰਾਸ਼ਟਰੀ ਝੰਡੇ ਦੀ ਕਮੇਟੀ ਦਾ ਪ੍ਰਧਾਨ ਕੌਣ ਸੀ?

ਜੇ ਬੀ ਕ੍ਰਿਪਲਾਨੀ

20)

ਸੰਵਿਧਾਨ ਦਾ ਨਿਰਮਾਣ ਕਦੋਂ ਪੂਰਾ ਹੋਇਆ?

26 ਨਵੰਬਰ 1949 ਈ:

21)

ਸੰਵਿਧਾਨ ਕਦੋਂ ਲਾਗੂ ਕੀਤਾ ਗਿਆ?

26 ਜਨਵਰੀ 1950 ਈ:

22)

ਸੰਵਿਧਾਨ ਦੇ ਨਿਰਮਾਣ ਤੇ ਕਿੰਨਾ ਸਮਾਂ ਲੱਗਿਆ?

2 ਸਾਲ 11 ਮਹੀਨੇ 18 ਦਿਨ

23)

ਸੰਵਿਧਾਨ ਵਿੱਚ ਕਿੰਨੇ ਭਾਗ, ਕਿੰਨੇ ਆਰਟੀਕਲ ਅਤੇ ਕਿੰਨੇ ਸ਼ਡਿਊਲ ਸਨ?

22 ਭਾਗ, 395 ਆਰਟੀਕਲ, 8 ਸ਼ਡਿਊਲ

24)

ਭਾਰਤੀ ਸੰਵਿਧਾਨ ਸੰਘਾਤਮਕ ਸਰਕਾਰ, ਰਾਜਪਾਲ ਦਾ ਅਹੁਦਾ ਅਤੇ ਨਿਆਂਪ੍ਰਣਾਲੀ ਕਿਸ ਤੋਂ ਲਈ ਗਈ ਹੈ?

ਭਾਰਤ ਸਰਕਾਰ ਕਾਨੂੰਨ 1935

25)

ਭਾਰਤੀ ਸੰਵਿਧਾਨ ਵਿੱਚ ਕਿਹੜੀਆਂ ਦੋ ਚੀਜਾਂ ਅਸਟ੍ਰੇਲੀਆ ਦੇ  ਸੰਵਿਧਾਨ ਤੋਂ ਲਈਆਂ ਗਈਆਂ ਹਨ?

ਸੀਮਾਵਰਤੀ ਸੂਚੀ, ਸੰਸਦ ਦੇ ਦੋਹਾਂ ਸਦਨਾਂ ਦਾ ਸਾਂਝਾ ਸੈਸ਼ਨ

26)

ਭਾਰਤੀ ਸੰਵਿਧਾਨ ਵਿੱਚ ਸੋਧ ਦੀ ਵਿਧੀ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ?

ਦੱਖਣੀ ਅਫ਼ਰੀਕਾ 

27)

ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਪੰਜ ਸਾਲਾ ਯੋਜਨਾ ਅਤੇ ਮੁੱਢਲੇ ਕਰਤੱਵ ਕਿਸ ਸੰਵਿਧਾਨ ਦੀ ਦੇਣ ਹਨ?

ਸੋਵੀਅਤ ਸੰਘ ਦੇ ਸੰਵਿਧਾਨ ਦੀ

28)

ਬ੍ਰਿਟਿਸ਼ ਸਰਕਾਰ ਨੇ ਪਹਿਲੀ ਵਾਰ ਕਦੋਂ ਸਵੀਕਾਰ ਕੀਤਾ ਕਿ ਭਾਰਤ ਦਾ ਸੰਵਿਧਾਨ  ਭਾਰਤ ਦੇ ਲੋਕਾਂ ਦੁਆਰਾ ਹੀ ਤਿਆਰ ਕੀਤਾ ਜਾਵੇਗਾ?

1940 ਈ: ਵਿੱਚ

29)

ਪਹਿਲੀ ਵਾਰ ਕ੍ਰਿਪਸ ਮਿਸ਼ਨ ਨੇ ਸੰਵਿਧਾਨ ਤਿਆਰ ਕਰਨ ਲਈ ਸੰਵਿਧਾਨ ਸਭਾ ਦੇ ਗਠਨ ਦੀ ਗੱਲ ਕਦੋਂ ਕੀਤੀ?

1942 ਈ: ਵਿੱਚ

30)

ਸੰਵਿਧਾਨ ਸਭਾ ਦਾ ਗਠਨ ਕਿਸਦੀ ਸਿਫ਼ਾਰਸ਼ ਤੇ ਕੀਤਾ ਗਿਆ?

ਕੈਬਨਿਟ ਮਿਸ਼ਨ

31)

ਕਿੰਨੀ ਜਨਸੰਖਿਆ ਪਿੱਛੇ ਸੰਵਿਧਾਨ ਸਭਾ ਦਾ ਇੱਕ ਮੈਂਬਰ ਚੁਣਿਆ ਗਿਆ?

10 ਲੱਖ

32)

ਸੰਵਿਧਾਨ ਸਭਾ ਦਾ ਰਸਮੀ ਉਦਘਾਟਨ ਕਦੋਂ ਕੀਤਾ ਗਿਆ?

9 ਦਸੰਬਰ 1946 ਈ:

33)

ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ ਕਿਸਨੂੰ ਚੁਣਿਆ ਗਿਆ?

ਸੱਚਿਦਾਨੰਦ ਸਿਨਹਾ ਨੂੰ

34)

ਡਾ: ਰਜਿੰਦਰ ਪ੍ਰਸਾਦ ਨੂੰ ਸਥਾਈ ਪ੍ਰਧਾਨ ਕਦੋਂ ਚੁਣਿਆ ਗਿਆ?

11 ਦਸੰਬਰ 1946 ਈ:

35)

ਸੰਵਿਧਾਨ ਸਭਾ ਦਾ ਉਪ ਪ੍ਰਧਾਨ ਕੌਣ ਸੀ?

ਐਚ ਸੀ ਮੁਖ਼ਰਜੀ

36)

ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ?

ਬੀ ਐਨ ਰਾਓ

37)

ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਕਿੰਨੇ ਮੈਂਬਰ ਸਨ?

7

38)

ਸੰਵਿਧਾਨ ਦਾ ਖਰੜਾ ਪਹਿਲੀ ਵਾਰ ਸੰਵਿਧਾਨ ਸਭਾ ਕੋਲ ਕਦੋਂ ਪੇਸ਼ ਕੀਤਾ ਗਿਆ?

21 ਫਰਵਰੀ 1948 ਨੂੰ

39)

ਸੰਵਿਧਾਨ ਦੇ ਖਰੜੇ ਤੇ ਕਿੰਨੇ ਦਿਨ ਚਰਚਾ ਹੋਈ?

114

40)

ਸੰਵਿਧਾਨ ਦੇ ਨਿਰਮਾਣ ਤੇ ਲੱਗਭਗ ਕਿੰਨਾ ਖਰਚਾ ਹੋਇਆ?

64 ਲੱਖ ਰੁਪਏ

41)

ਸੰਵਿਧਾਨ ਨੂੰ ਪੂਰਨ ਰੂਪ ਵਿੱਚ ਕਦੋਂ ਲਾਗੂ ਕੀਤਾ ਗਿਆ?

26 ਜਨਵਰੀ 1950 ਨੂੰ

42)

ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਕਦੋਂ ਹੋਈ?

24 ਜਨਵਰੀ 1950 ਨੂੰ

43)

ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਝੰਡਾ ਕਦੋਂ ਸਵੀਕਾਰ ਕੀਤਾ ਗਿਆ?

22 ਜੁਲਾਈ 1947 ਈ:

44)

ਰਾਸ਼ਟਰੀ ਗੀਤ ਕਦੋਂ ਅਪਣਾਇਆ ਗਿਆ?

24 ਜਨਵਰੀ 1950 ਈ: ਨੂੰ

45)

ਭਾਰਤੀ ਸੰਵਿਧਾਨ ਤੇ ਸਭ ਤੋਂ ਵਧ ਪ੍ਰਭਾਵ ਕਿਹੜੇ ਕਾਨੂੰਨ ਦਾ ਹੈ?

ਭਾਰਤ ਸਰਕਾਰ ਕਾਨੂੰਨ 1935

46)

ਮੌਲਿਕ ਅਧਿਕਾਰ ਅਤੇ ਸਰਵਉੱਚ ਅਦਾਲਤ, ਨਿਆਂਇਕ ਪੁਨਰਨਿਰੀਖਣ ਅਤੇ ਨਿਆਂਪਾਲਿਕਾ ਦੀ ਸੁਤੰਤਰਤਾ, ਸੰਵਿਧਾਨ ਦੀ ਸਰਵਉੱਚਤਾ, ਰਾਸ਼ਟਰਪਤੀ ਦੇ ਮਹਾਂਅਭਿਯੋਗ ਦੀ ਪ੍ਰਕਿਰਿਆ, ਉਪ-ਰਾਸ਼ਟਰਪਤੀ ਦਾ ਅਹੁਦਾ ਆਦਿ ਧਾਰਨਾਵਾਂ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈਆਂ ਗਈਆਂ ਹਨ?

ਸੰਯੁਕਤ ਰਾਜ ਅਮਰੀਕਾ

47)

ਸੰਸਦੀ ਪ੍ਰਣਾਲੀ, ਇਕਹਿਰੀ ਨਾਗਰਿਕਤਾ, ਕਾਨੂੰਨ ਦਾ ਸ਼ਾਸਨ, ਕਾਨੂੰਨ ਨਿਰਮਾਣ ਦੀ ਪ੍ਰਕਿਰਿਆ, ਸੰਸਦ ਦੇ ਵਿਸ਼ੇਸ਼ ਅਧਿਕਾਰ, ਦੋ ਸਦਨੀ ਵਿਧਾਨ ਮੰਡਲ ਆਦਿ ਦੀਆਂ ਧਾਰਨਾਵਾਂ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈਆਂ ਗਈਆਂ ਹਨ?

ਬ੍ਰਿਟਿਸ਼ ਸੰਵਿਧਾਨ ਵਿੱਚੋਂ

48)

ਸਰਕਾਰ ਦੀ ਸੰਘੀ ਵਿਵਸਥਾ, ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਆਦਿ ਦੀਆਂ ਧਾਰਨਾਵਾਂ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈਆਂ ਗਈਆਂ ਹਨ?

ਕੈਨੇਡਾ ਦੇ ਸੰਵਿਧਾਨ ਵਿੱਚੋਂ

49)

ਕੇਂਦਰ ਅਤੇ ਰਾਜਾਂ ਵਿਚ ਸਬੰਧ, ਸੱਤਵੀਂ ਅਨੁਸੂਚੀ ਦੀ ਸਮਵਰਤੀ ਸੂਚੀ ਅਤੇ ਪ੍ਰਸਤਾਵਨਾ ਦੀ ਭਾਸ਼ਾ ਆਦਿ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈਆ ਗਈਆਂ ਹਨ?

ਅਸਟ੍ਰੇਲੀਆ ਸੰਵਿਧਾਨ ਤੋਂ

50)

ਰਾਜ ਦੇ ਨੀਤੀ ਨਿਰਦੇਸ਼ਕ ਤੱਤ, ਰਾਸ਼ਟਰਪਤੀ ਦੀ ਚੋਣ ਵਿਧੀ, ਰਾਸ਼ਟਰਪਤੀ ਦੁਆਰਾ ਰਾਜ ਸਭਾ ਵਿੱਚ ਮੈਂਬਰਾਂ ਦੀ ਨਿਯੁਕਤੀ ਦਾ ਤਰੀਕਾ ਆਦਿ ਕਿਸ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ?

ਆਇਰਲੈਂਡ ਦੇ ਸੰਵਿਧਾਨ  ਤੋਂ

51)

ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦਾ ਸਿਧਾਂਤ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ?

ਜਪਾਨ ਦੇ ਸੰਵਿਧਾਨ ਤੋਂ

52)

ਸੰਵਿਧਾਨ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਕਿਸ ਸੰਵਿਧਾਨ ਤੋਂ ਲਈ ਗਈ ਹੈ?

ਦੱਖਣੀ ਅਫ਼ਰੀਕਾ

53)

ਸੰਵਿਧਾਨ ਨੂੰ ਕਦੋਂ ਸਵੀਕਾਰ ਕੀਤਾ ਗਿਆ?

26 ਨਵੰਬਰ 1949

54)

ਕਿਹੜੀ ਧਾਰਾ ਵਿੱਚ ਸੰਵਿਧਾਨਕ ਸੋਧ ਦੀ ਪ੍ਰਕਿਰਿਆ ਦਿੱਤੀ ਗਈ ਹੈ?

ਆਰਟੀਕਲ 368

55)

ਭਾਰਤੀ ਸੰਵਿਧਾਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਡਾ: ਬੀ ਆਰ ਅੰਬੇਦਕਰ

56)

ਅਜਾਦ ਭਾਰਤ ਦੇ ਪਹਿਲੇ ਮੰਤਰੀ ਮੰਡਲ ਵਿੱਚ ਡਾ: ਬੀ ਆਰ ਅੰਬੇਦਕਰ ਕੋਲ ਕਿਹੜਾ ਅਹੁਦਾ ਸੀ?

ਕਾਨੂੰਨ ਮੰਤਰੀ

57)

ਕਿਹੜੀ ਸੰਵਿਧਾਨਕ ਸੋਧ ਦੁਆਰਾ ਵੋਟ ਪਾਉਣ ਲਈ ਉਮਰ 18 ਕੀਤੀ ਗਈ?

61 ਸੰਵਿਧਾਨਕ ਸੋਧ

58)

ਕਿਹੜੇ ਸਾਲ ਵੋਟ ਪਾਉਣ ਲਈ ਘੱਟੋ ਘੱਟ ਉਮਰ 18 ਸਾਲ ਕੀਤੀ ਗਈ?

1989 ਈ:

59)

ਭਾਰਤੀ ਸੰਵਿਧਾਨ ਨੂੰ ਕਿੰਨੀ ਵਾਰ ਸੋਧਿਆ ਜਾ ਚੁੱਕਿਆ ਹੈ?

104

60)

ਕਿਹੜੀ ਸੰਵਿਧਾਨਕ ਸੋਧ ਦੁਆਰਾ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਘੋਸ਼ਿਤ ਕੀਤਾ ਗਿਆ?

69ਵੀਂ

61)

ਕੈਬਨਿਟ ਮਿਸ਼ਨ ਕਿਸਦੀ ਅਗਵਾਈ ਹੇਠ ਭਾਰਤ ਆਇਆ?

ਲਾਰਡ ਪੈਥਿਕ ਲਾਰੈਂਸ

62)

ਭਾਰਤ ਦਾ ਸੰਵਿਧਾਨ ਕਿਸ ਦੁਆਰਾ ਸਵੀਕਾਰ ਕੀਤਾ ਗਿਆ?

ਸੰਵਿਧਾਨ ਸਭਾ ਦੁਆਰਾ

63)

ਸੰਵਿਧਾਨ ਸਭਾ ਦੀ ਮੰਗ ਕਾਂਗਰਸ ਦੇ ਕਿਹੜੇ ਸੈਸ਼ਨ ਵਿੱਚ ਕੀਤੀ ਗਈ?

ਲਖਨਊ ਸੈਸ਼ਨ 1936

64)

ਕਿਹੜੇ ਕਾਨੂੰਨ ਦੁਆਰਾ ਬ੍ਰਿਟਿਸ਼ ਸਰਕਾਰ ਨੇ ਭਾਰਤ ਦਾ ਨਿਯੰਤਰਣ ਸਿੱਧਾ ਆਪਣੇ ਅਧੀਨ ਲੈ ਲਿਆ?

ਭਾਰਤ ਸਰਕਾਰ ਕਾਨੂੰਨ 1858

65)

ਭਾਰਤੀਆਂ ਦੀ ਸੰਵਿਧਾਨ ਸਭਾ ਦੀ ਮੰਗ ਨੂੰ ਬ੍ਰਿਟਿਸ਼ ਸਰਕਾਰ ਨੇ ਪਹਿਲੀ ਵਾਰ ਅਸਿੱਧੇ ਤੌਰ ਤੇ ਕਿਹੜੀ ਯੋਜਨਾ ਤਹਿਤ ਸਵੀਕਾਰ ਕੀਤਾ?

ਅਗਸਤ ਆਫ਼ਰ

66)

ਖਰੜਾ ਕਮੇਟੀ ਅੱਗੇ ਪ੍ਰਸਤਾਵਨਾ ਦੀ ਸਿਫ਼ਾਰਸ਼ ਕਿਸਨੇ ਕੀਤੀ?

ਜਵਾਹਰ ਲਾਲ ਨਹਿਰੂ

67)

ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਹੀ ਕਿਉਂ ਲਾਗੂ ਕੀਤਾ ਗਿਆ?

ਕਿਉਂਕਿ 1929 ਤੋਂ ਬਾਅਦ 26 ਜਨਵਰੀ ਨੂੰ ਸੁਤੰਤਰਤਾ ਦਿਵਸ  ਮਨਾਇਆ ਜਾਂਦਾ ਸੀ।

68)

ਸੰਵਿਧਾਨ ਸਭਾ ਦੇ ਮੈਂਬਰ ਕਿਸ ਦੁਆਰਾ ਚੁਣੇ ਗਏ?

ਰਾਜ ਵਿਧਾਨ ਸਭਾਵਾਂ ਦੁਆਰਾ

69)

ਸੱਚਿਦਾਨੰਦ ਸਿਨਹਾ ਨੇ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਿਉਂ ਕੀਤੀ?

ਉਹ ਸੰਵਿਧਾਨ ਸਭਾ ਦੇ ਸਭ ਤੋਂ ਬਜ਼ੁਰਗ ਮੈਂਬਰ ਸਨ

70)

ਰਾਸ਼ਟਰੀ ਝੰਡੇ ਦੇ ਨਿਰਮਾਣ ਨਾਲ ਸਬੰਧਤ ਕਮੇਟੀ ਦੇ ਪ੍ਰਧਾਨ ਕੌਣ ਸਨ?

ਜੇ ਬੀ ਕ੍ਰਿਪਲਾਨੀ

71)

ਨਾਗਰਿਕਤਾ, ਚੋਣਾਂ ਅਤੇ ਸੰਸਦ ਸਬੰਧੀ ਸੰਵਿਧਾਨਕ ਮੱਦਾਂ ਕਦੋਂ ਲਾਗੂ ਹੋਈਆਂ?

26 ਨਵੰਬਰ 1949

72)

ਸੰਵਿਧਾਨ ਦੀ ਪਹਿਲੀ ਅਨੂਸੂਚੀ ਵਿੱਚ ਕਿਸ ਸਬੰਧੀ ਨਿਯਮ ਹਨ?

ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਸਬੰਧੀ

73)

ਸੰਵਿਧਾਨ ਦੀ ਦੂਜੀ ਅਨੁਸੂਚੀ ਵਿੱਚ ਕਿਸਦਾ ਵਰਣਨ ਕੀਤਾ ਗਿਆ ਹੈ?

ਰਾਸ਼ਟਰਪਤੀ, ਉਪਰਾਸ਼ਟਰਪਤੀ, ਲੋਕ ਸਭਾ ਦੇ ਸਪੀਕਰ, ਕੰਟਰੌਲਰ ਅਤੇ ਆਡੀਟਰ ਜਨਰਲ, ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਜੱਜਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਆਦਿ ਦਾ।

74)

ਸੰਵਿਧਾਨ ਦੀ ਤੀਜੀ ਅਨੁਸੂਚੀ ਵਿੱਚ ਕਿਸਦਾ ਜਿਕਰ ਕੀਤਾ ਗਿਆ ਹੈ?

ਕੇਂਦਰੀ ਮੰਤਰੀਆਂ, ਜੱਜਾਂ ਆਦਿ ਦੀ ਸਹੁੰ ਦਾ।

75)

ਰਾਜ ਸਭਾ ਅਤੇ ਲੋਕ ਸਭਾ ਦੀਆਂ ਸੀਟਾਂ ਦਾ ਵਰਣਨ ਕਿਹੜੀ ਸੂਚੀ ਵਿੱਚ ਕੀਤਾ ਗਿਆ ਹੈ?

ਚੌਥੀ

76)

ਸੰਵਿਧਾਨ ਦੀ ਪੰਜਵੀਂ ਅਨੁਸੂਚੀ ਕਿਸ ਨਾਲ ਸਬੰਧਤ ਹੈ?

ਅਨੁਸੂਚਿਤ ਖੇਤਰਾਂ ਦੇ ਪ੍ਰਬੰਧ ਸਬੰਧੀ

77)

ਛੇਵੀਂ ਅਨੁਸੂਚੀ ਕਿਸ ਨਾਲ ਸਬੰਧਤ ਹੈ?

ਅਸਾਮ, ਮੇਘਾਲਿਆ, ਮਿਜੋਰਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ ਦੇ ਅਨੁਸੂਚਿਤ ਕਬੀਲਿਆਂ ਦੇ ਇਲਾਕਿਆਂ ਦੇ ਪ੍ਰਬੰਧ ਸਬੰਧੀ।

78)

ਰਾਜ ਸਰਕਾਰ ਅਤੇ ਕੇਂਦਰੀ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਕਿਹੜੀਅਨੁਸੂਚੀ ਦੁਆਰਾ ਕੀਤੀ ਗਈ ਹੈ?

ਸੱਤਵੀਂ ਅਨੁਸੂਚੀ

79)

ਅੱਠਵੀਂ ਅਨੁਸੂਚੀ ਦਾ ਸਬੰਧ ਕਿਸ ਨਾਲ ਹੈ?

ਭਾਸ਼ਾਵਾਂ ਨਾਲ

80)

ਭਾਰਤੀ ਸੰਵਿਧਾਨ ਅਨੁਸਾਰ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ?

22

81)

ਸੰਵਿਧਾਨ ਦੀ ਕਿਹੜੀ ਸੂਚੀ ਰਾਜ ਵਿਧਾਨ ਸਭਾ ਦੇ ਭੂਮੀ ਸੁਧਾਰਾਂ ਨਾਲ ਸਬੰਧਤ ਕਾਨੂੰਨਾਂ ਨਾਲ ਸਬੰਧਤ ਹੈ?

ਨੌਵੀਂ ਅਨੁਸੂਚੀ

82)

ਦੱਸਵੀਂ ਅਨੁਸੂਚੀ ਨੂੰ ਕਿਹੜੀ ਸੰਵਿਧਾਨਕ ਸੋਧ ਦੁਆਰਾ ਸੰਵਿਧਾਨ ਦੁਆਰਾ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ?

52ਵੀਂ ਸੰਵਿਧਾਨ ਸੋਧ 1985

83)

ਦੱਸਵੀਂ ਅਨੁਸੂਚੀ ਦਾ ਸਬੰਧ ਕਿਸ ਨਾਲ ਹੈ?

ਦਲ ਬਦਲੀ ਨਾਲ

84)

11ਵੀਂ ਅਨੁਸੂਚੀ ਨੂੰ ਸੰਵਿਧਾਨ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ?

1993

85)

11ਵੀਂ ਅਨੁਸੂਚੀ ਕਿਸ ਵਿਸ਼ੇ ਨਾਲ ਸਬੰਧਤ ਹੈ?

ਪੰਚਾਇਤੀ ਰਾਜ ਨਾਲ

86)

ਭਾਰਤੀ ਸੰਵਿਧਾਨ ਵਿੱਚ ਪਹਿਲੀ ਸੋਧ ਕਦੋਂ ਕੀਤੀ ਗਈ?

1951 ਈ:

87)

ਸੰਵਿਧਾਨ ਦੇ ਪਹਿਲੇ ਭਾਗ ਵਿੱਚ ਕਿਸਦਾ ਵਰਣਨ ਹੈ?

ਸੰਘ ਅਤੇ ਇਸਦੇ ਖੇਤਰ ਦਾ

88)

ਨਾਗਰਿਕਤਾ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਸ਼ਾਮਿਲ ਹੈ?

ਦੂਜੇ ਭਾਗ ਵਿੱਚ

89)

ਮੌਲਿਕ ਅਧਿਕਾਰ ਸੰਵਿਧਾਨ ਦੇ ਕਿਹੜੇ ਭਾਗ ਦੁਆਰਾ ਮਿਲੇ ਹਨ?

ਤੀਜੇ ਭਾਗ ਦੁਆਰਾ

90)

ਸੰਵਿਧਾਨ ਦੇ ਚੌਥੇ ਭਾਗ ਵਿੱਚ ਕਿਸਦਾ ਵਰਣਨ ਹੈ?

ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ

91)

ਸੰਵਿਧਾਨ ਦੇ ਕਿਹੜੇ ਭਾਗ ਵਿੱਚ ਐਮਰਜੰਸੀ ਨਾਲ ਸਬੰਧਤ ਮੱਦਾਂ ਹਨ?

ਅਠਾਰਵੇਂ ਭਾਗ ਵਿੱਚ

92)

ਸੰਵਿਧਾਨ ਦਾ ਕਿਹੜਾ ਭਾਗ ਸੰਵਿਧਾਨਕ ਸੋਧਾਂ ਦੀ ਵਿਵਸਥਾ ਕਰਦਾ ਹੈ?

ਵੀਹਵਾਂ ਭਾਗ

93)

ਭਾਰਤੀ ਸੰਵਿਧਾਨ ਭਾਰਤ ਨੂੰ ਕੀ ਕਹਿ ਕੇ ਬੁਲਾਉਂਦਾ ਹੈ?

ਰਾਜਾਂ ਦਾ ਸੰਘ

94)

ਨਵੇਂ ਰਾਜਾਂ ਦੇ ਨਿਰਮਾਣ ਦੀ ਸ਼ਕਤੀ ਕਿਸ ਕੋਲ ਹੈ?

ਸੰਸਦ ਕੋਲ

95)

ਅਜਾਦੀ ਦੇ ਸਮੇਂ ਭਾਰਤ ਵਿੱਚ ਕਿੰਨੀਆਂ ਰਾਜਨੀਤਕ ਇਕਾਈਆਂ ਸਨ?

552

96)

ਅਜਾਦੀ ਸਮੇਂ ਕਿੰਨੇ ਰਾਜਾਂ ਨੇ ਭਾਰਤ ਵਿੱਚ ਸ਼ਾਮਿਲ ਹੋਣਾ ਸਵੀਕਾਰ ਕੀਤਾ?

549

97)

ਕਿਹੜੇ 3 ਰਾਜਾਂ ਨੇ ਭਾਰਤ ਵਿੱਚ ਸ਼ਾਮਿਲ ਹੋਣ ਤੋਂ ਨਾਂਹ ਕਰ ਦਿੱਤੀ?

ਹੈਦਰਾਬਾਦ, ਜੂਨਾਗੜ੍ਹ ਅਤੇ ਕਸ਼ਮੀਰ

98)

ਐਸ. ਕੇ. ਧਾਰ ਕਮਿਸ਼ਨ ਅਨੁਸਾਰ ਰਾਜਾਂ ਦਾ ਗਠਨ ਕਿਸ ਅਧਾਰ ਤੇ ਕੀਤਾ ਜਾਣਾ ਚਾਹੀਦਾ ਹੈ?

ਪ੍ਰਬੰਧਨ ਸਹੂਲਤਾਂ ਦੇ ਅਧਾਰ ਤੇ

99)

ਐਸ ਕੇ ਧਾਰ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੇ ਵਿਚਾਰ ਕਰਨ ਲਈ ਕਿਹੜੀ ਕਮੇਟੀ ਦਾ ਨਿਰਮਾਣ ਕੀਤਾ ਗਿਆ?

ਜੇ ਵੀ ਪੀ ਕਮੇਟੀ

100)

ਕਿਹੜੇ ਕਾਨੂੰਨ ਦੁਆਰਾ ਪਹਿਲੀ ਵਾਰ ਭਾਰਤ ਨੂੰ ਸੰਘ ਦਾ ਦਰਜਾ ਦਿੱਤਾ ਗਿਆ?

ਭਾਰਤ ਸਰਕਾਰ ਕਾਨੂੰਨ 1935

101)

ਭਾਰਤ ਸਰਕਾਰ ਕਾਨੂੰਨ 1935 ਦੁਆਰਾ ਲੱਗਭਗ ਕਿੰਨੇ ਫੀਸਦੀ ਭਾਰਤੀ ਲੋਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ?

10

102)

ਸੰਘੀ ਅਦਾਲਤ ਦੀ ਸਥਾਪਨਾ ਕਦੋਂ ਕੀਤੀ ਗਈ?

1937 ਈ:

103)

ਭਾਰਤ ਦੀ ਵੰਡ ਦੀ ਯੋਜਨਾ ਕਿਸ ਦੁਆਰਾ ਪੇਸ਼ ਕੀਤੀ ਗਈ?

ਲਾਰਡ ਮਾਊਂਟਬੈਟਨ ਦੁਆਰਾ

104)

ਮਾਊਂਟਬੈਟਨ ਯੋਜਨਾ ਕਦੋਂ ਪੇਸ਼ ਕੀਤੀ ਗਈ?

3 ਜੂਨ 1947

105)

ਲਾਰਡ ਮਾਊਂਟਬੈਟਨ ਕੌਣ ਸੀ?

ਭਾਰਤ ਦਾ ਵਾਇਸਰਾਏ

106)

ਭਾਰਤੀ ਸੁਤੰਤਰਤਾ ਕਾਨੂੰਨ ਕਦੋਂ ਲਾਗੂ ਹੋਇਆ?

1947 ਈ:

107)

ਅਜਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਬਣਿਆ?

ਲਾਰਡ ਮਾਊਂਟਬੈਟਨ

108)

ਪੰ: ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਕਿਸਨੇ ਚੁਕਵਾਈ?

ਲਾਰਡ ਮਾਊਂਟਬੈਟਨ ਨੇ

109)

ਦੇਸੀ ਰਿਆਸਤਾਂ ਦੇ ਮੈਂਬਰ ਕਿਸ ਦੁਆਰਾ ਚੁਣੇ ਗਏ?

ਰਿਆਸਤਾਂ ਦੇ ਮੁੱਖੀਆਂ ਦੁਆਰਾ

110)

ਸੰਵਿਧਾਨ ਸਭਾ ਲਈ ਚੋਣਾਂ ਕਦੋਂ ਹੋਈਆਂ?

ਜੁਲਾਈ-ਅਗਸਤ 1946

111)

ਸੰਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲੀਆਂ?

208

112)

ਸੰਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਮੁਸਲਿਮ ਲੀਗ ਨੂੰ ਕਿੰਨੀਆਂ ਸੀਟਾਂ ਮਿਲੀਆਂ?

73

113)

ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦੀਆਂ ਸਾਰੀਆਂ ਸ਼ਕਤੀਆਂ ਦਾ ਸ੍ਰੋਤ ਕਿਸਨੂੰ ਮੰਨਿਆ ਗਿਆ?

ਭਾਰਤ ਦੀ ਜਨਤਾ ਨੂੰ

114)

ਖਰੜਾ ਕਮੇਟੀ ਦੇ ਕਿਹੜੇ ਮੈਂਬਰ ਨੇ ਖਰਾਬ ਸਿਹਤ ਕਾਰਨ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ?

ਬੀ ਐਲ ਮਿਤਰ

115)

ਖਰੜਾ ਕਮੇਟੀ ਦੇ ਕਿਹੜੇ ਮੈਂਬਰ ਦੀ ਮੌਤ ਤੋਂ ਬਾਅਦ ਕਮੇਟੀ ਵਿੱਚ ਟੀ ਟੀ ਕ੍ਰਿਸ਼ਨਾਮੂਰਤੀ ਨੂੰ ਸ਼ਾਮਿਲ ਕੀਤਾ ਗਿਆ?

ਡੀ ਪੀ ਖੇਤਾਨ

116)

ਸੰਵਿਧਾਨ ਸਭਾ ਦੇ ਪਹਿਲੇ ਖਰੜੇ ਤੇ ਕਿੰਨੇ ਦਿਨ ਚਰਚਾ ਹੋਈ?

5 ਦਿਨ

117)

ਸੰਵਿਧਾਨ ਸਭਾ ਵਿੱਚ ਸੰਵਿਧਾਨ ਦੇ ਖਰੜੇ ਤੇ ਦੂਜੀ ਵਾਰ ਕਦੋਂ ਚਰਚਾ ਸ਼ੁਰੂ ਹੋਈ?

15 ਨਵੰਬਰ 1948 ਈ:

118)

ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ ਤੇ ਕਦੋਂ ਹਸਤਾਖਰ ਕੀਤੇ?

26 ਨਵੰਬਰ 1949

119)

ਸੰਵਿਧਾਨ ਦੇ ਪਾਸ ਕੀਤੇ ਖਰੜੇ ਤੇ ਕਿੰਨੇ ਮੈਂਬਰਾਂ ਨੇ ਹਸਤਾਖਰ ਕੀਤੇ?

284

120)

ਰਾਸ਼ਟਰੀ ਗਾਣ ਨੂੰ ਕਦੋਂ ਅਪਣਾਇਆ ਗਿਆ?

24 ਜਨਵਰੀ 1950 ਈ:

121)

ਡਾ: ਰਜਿੰਦਰ ਪ੍ਰਸਾਦ ਨੂੰ ਭਾਰਤ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ?

24 ਜਨਵਰੀ 1950 ਈ:

122)

ਸੰਵਿਧਾਨ ਸਭਾ ਦੀਆਂ ਕੁੱਲ ਕਿੰਨੀਆਂ ਮੀਟਿੰਗਾਂ ਹੋਈਆਂ?

11

123)

ਸੰਵਿਧਾਨ ਸਭਾ ਦੇ ਮੈਂਬਰਾਂ ਨੇ ਕਿੰਨੇ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਸੰਵਿਧਾਨ ਬਣਾਇਆ?

60 ਦੇਸ਼ਾਂ

124)

ਸੰਵਿਧਾਨ ਸਭਾ ਦੀ ਅੰਤਮ ਮੀਟਿੰਗ ਕਦੋਂ ਹੋਈ?

24 ਜਨਵਰੀ 1950 ਈ:

125)

ਸੰਵਿਧਾਨ ਸਭਾ ਦਾ ਸਕੱਤਰ ਕਿਸਨੂੰ ਨਿਯੁਕਤ ਕੀਤਾ ਗਿਆ?

ਐਚ ਵੀ ਆਰ ਆਯੰਗਰ

126)

ਸੰਵਿਧਾਨ ਸਭਾ ਦਾ ਮੁੱਖ ਡ੍ਰਾਫਟਸਮੈਨ ਕਿਸਨੂੰ ਬਣਾਇਆ ਗਿਆ?

ਐਲ ਐਨ ਮੁਖ਼ਰਜੀ

127)

ਸੰਵਿਧਾਨ ਨੂੰ ਕਿਸ ਦੁਆਰਾ ਲਿਖਿਆ ਗਿਆ?

ਪ੍ਰੇਮ ਬਿਹਾਰੀ ਰਾਇਜਾਦਾ

128)

ਕਿਹੜੀ ਸੰਵਿਧਾਨਕ ਸੋਧ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਹੈ?

42ਵੀਂ ਸੰਵਿਧਾਨਕ ਸੋਧ

129)

ਕਿਹੜੇ ਦੇਸ਼ ਦਾ ਸੰਵਿਧਾਨ ਸਭ ਤੋਂ ਲੰਮਾਂ ਲਿਖਤੀ ਸੰਵਿਧਾਨ ਹੈ?

ਭਾਰਤ ਦਾ

130)

ਵਰਤਮਾਨ ਸੰਵਿਧਾਨ ਵਿੱਚ ਕਿੰਨੀਆਂ ਧਾਰਾਵਾਂ, ਕਿੰਨੇ ਭਾਗ ਅਤੇ ਕਿੰਨੀਆਂ ਅਨੁਸੂਚੀਆਂ ਹਨ?

470 ਧਾਰਾਵਾਂ, 25 ਭਾਗ ਅਤੇ 12 ਅਨੁਸੂਚੀਆਂ

131)

ਭਾਰਤੀ ਸੰਵਿਧਾਨ ਨੂੰ ਵਕੀਲਾਂ ਦਾ ਸਵਰਗ ਕਿਸਨੇ ਕਿਹਾ ਹੈ?

ਸਰ ਆਈਵਰ ਜੇਨਿੰਗਰ

132)

ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਵਿੱਚ ਕਿੰਨੇ ਮੈਂਬਰਾਂ ਨੇ ਭਾਗ ਲਿਆ?

211 ਮੈਂਬਰਾਂ ਨੇ

133)

ਮੁਸਲਿਮ ਲੀਗ ਨੇ ਸੰਵਿਧਾਨ ਸਭਾ ਦਾ ਬਾਈਕਾਟ ਕਿਉਂ ਕੀਤਾ?

ਪਾਕਿਸਤਾਨ ਦੀ ਮੰਗ ਕਾਰਨ

134)

ਭਾਰਤੀ ਸੰਵਿਧਾਨ ਸਭਾ ਦੇ ਕਿੰਨੇ ਉਪ-ਪ੍ਰਧਾਨ ਸਨ?

2 (ਡਾ: ਐਚ ਸੀ ਮੁਖ਼ਰਜੀ ਅਤੇ ਵੀ ਟੀ ਕਿਸ਼ਨਾਮਚਾਰੀ)

Leave a Comment

Your email address will not be published. Required fields are marked *

error: Content is protected !!