ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਹਨਾਂ ਦੇ ਸੰਗਠਨ ਦਾ ਸਰੂਪ

  1. ਮਿਸਲ ਸ਼ਬਦ ਤੋਂ ਕੀ ਭਾਵ ਹੈ? ਬਰਾਬਰ ਜਾਂ ਫਾਈਲ
  2. ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ?12
  3. ਫ਼ੈਜ਼ਲਪੁਰੀਆ ਮਿਸਲ ਦਾ ਸੰਸਥਾਪਕ ਕੌਣ ਸੀ? ਨਵਾਬ ਕਪੂਰ ਸਿੰਘ
  4. ਫੈਜ਼ਲਪੁਰੀਆ ਮਿਸਲ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਸਿੰਘਪੁਰੀਆ ਮਿਸਲ
  5. ਨਵਾਬ ਕਪੂਰ ਸਿੰਘ ਨੂੰ ਨਵਾਬੀ ਕਿਸ ਕੋਲੋਂ ਮਿਲੀ ਸੀ? ਜ਼ਕਰੀਆ ਖਾਂ ਕੋਲੋਂ
  6. ਆਹਲੂਵਾਲੀਆ ਮਿਸਲ ਦਾ ਮੋਢੀ ਕੌਣ ਸੀ? ਜੱਸਾ ਸਿੰਘ ਆਹਲੂਵਾਲੀਆ
  7. ਦਲ ਖ਼ਾਲਸਾ ਵਿੱਚ ਜੱਸਾ ਸਿੰਘ ਆਹਲੂਵਾਲੀਆ ਦਾ ਕੀ ਅਹੁਦਾ ਸੀ?     ਪ੍ਰਧਾਨ ਸੈਨਾਪਤੀ
  8. ਜੱਸਾ ਸਿੰਘ ਨੇ ਕਿਸ ਸ਼ਹਿਰ ਨੂੰ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਬਣਾਇਆ? ਕਪੂਰਥਲਾ
  9. ਰਾਮਗੜ੍ਹੀਆ ਮਿਸਲ ਦੀ ਸਥਾਪਨਾ ਕਿਸਨੇ ਕੀਤੀ?               ਖੁਸ਼ਹਾਲ ਸਿੰਘ ਨੇ
  10. ਖੁਸ਼ਹਾਲ ਸਿੰਘ ਨੇ ਕਿਸਤੋਂ ਅੰਮ੍ਰਿਤ ਛਕਿਆ ਸੀ? ਬੰਦਾ ਸਿੰਘ ਬਹਾਦਰ ਤੋਂ
  11. ਰਾਮਗੜ੍ਹੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ? ਜੱਸਾ ਸਿੰਘ ਰਾਮਗੜ੍ਹੀਆ
  12. ਜੱਸਾ ਸਿੰਘ ਰਾਮਗੜ੍ਹੀਆ ਨੇ ਕਿਹੜੇ ਕਿਲ੍ਹੇ ਵਿੱਚੋਂ ਸਿੱਖਾਂ ਨੂੰ ਬਚਾਇਆ? ਰਾਮਰੌਣੀ ਦੇ ਕਿਲ੍ਹੇ ਵਿੱਚੋਂ
  13. ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਰੌਣੀ ਦੇ ਕਿਲ੍ਹੇ ਦਾ ਕੀ ਨਾਂ ਰੱਖਿਆ?     ਰਾਮਗੜ੍ਹ
  14. ਜੱਸਾ ਸਿੰਘ ਰਾਮਗੜ੍ਹੀਆ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? ਸ਼੍ਰੀ ਹਰਗੋਬਿੰਦਪੁਰ ਨੂੰ
  15. ਭੰਗੀ ਮਿਸਲ ਦੀ ਸਥਾਪਨਾ ਕਿਸਨੇ ਕੀਤੀ? ਛੱਜਾ ਸਿੰਘ ਨੇ
  16. ਝੰਡਾ ਸਿੰਘ ਭੰਗੀ ਨੇ ਜ਼ਮਜਮਾ ਤੋਪ ਕਿੱਥੋਂ ਦੇ ਸ਼ਾਸਕ ਕੋਲੋਂ ਪ੍ਰਾਪਤ ਕੀਤੀ ਸੀ? ਰਾਮਨਗਰ ਦੇ
  17. ਸ਼ੁਕਰਚੱਕੀਆ ਮਿਸਲ ਦਾ ਮੋਢੀ ਕੌਣ ਸੀ?              ਚੜ੍ਹਤ ਸਿੰਘ ਸ਼ੁੱਕਰਚੱਕੀਆ
  18. ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਕਿਹੜਾ ਸ਼ਹਿਰ ਸੀ? ਗੁਜ਼ਰਾਂਵਾਲਾ
  19. ਰਣਜੀਤ ਸਿੰਘ ਦੇ ਪਿਤਾ ਦਾ ਨਾਂ ਕੀ ਸੀ? ਮਹਾਂ ਸਿੰਘ
  20. ਚੜ੍ਹਤ ਸਿੰਘ ਸ਼ੁੱਕਰਚੱਕੀਆ ਰਣਜੀਤ ਸਿੰਘ ਦਾ ਕੀ ਲੱਗਦਾ ਸੀ? ਦਾਦਾ
  21. ਗੱਦੀ ਤੇ ਬੈਠਣ ਸਮੇਂ ਰਣਜੀਤ ਸਿੰਘ ਦੀ ਉਮਰ ਕਿੰਨੀ ਸੀ? 12 ਸਾਲ
  22. ਕਨੱਈਆ ਮਿਸਲ ਦਾ ਸੰਸਥਾਪਕ ਕੌਣ ਸੀ? ਜੈ ਸਿੰਘ
  23. ਜੈ ਸਿੰਘ ਨੇ ਆਪਣੀ ਪੋਤਰੀ ਮਹਿਤਾਬ ਕੌਰ ਦਾ ਰਿਸ਼ਤਾ ਕਿਸ ਨਾਲ ਕੀਤਾ? ਰਣਜੀਤ ਸਿੰਘ ਨਾਲ
  24. ਫੂਲਕੀਆ ਮਿਸਲ ਦਾ ਮੋਢੀ ਕੌਣ ਸੀ? ਚੌਧਰੀ ਫੂਲ
  25. ਚੌਧਰੀ ਫੂਲ ਨੂੰ ਰਾਜ ਕਰਨ ਦਾ ਆਸ਼ੀਰਵਾਦ ਕਿਹੜੇ ਗੁਰੂ ਸਾਹਿਬ ਨੇ ਦਿੱਤਾ ਸੀ? ਗੁਰੂ ਹਰਿ ਰਾਏ ਜੀ ਨੇ
  26. ਪਟਿਆਲਾ ਵਿਖੇ ਫੂਲਕੀਆ ਮਿਸਲ ਦਾ ਸੰਸਥਾਪਕ ਕੌਣ ਸੀ? ਆਲਾ ਸਿੰਘ
  27. ਆਲਾ ਸਿੰਘ ਨੂੰ ਰਾਜਾ ਦੀ ਉਪਾਧੀ ਕਿਸਨੇ ਦਿੱਤੀ?  ਅਹਿਮਦ ਸ਼ਾਹ ਅਬਦਾਲੀ ਨੇ
  28. ਨਿਸ਼ਾਨਵਾਲੀਆ ਮਿਸਲ ਦਾ ਮੋਢੀ ਕੌਣ ਸੀ? ਸਰਦਾਰ ਸੰਗਤ ਸਿੰਘ
  29. ਡੱਲ੍ਹੇਵਾਲੀਆ ਮਿਸਲ ਦਾ ਮੋਢੀ ਕੌਣ ਸੀ?                ਗੁਲਾਬ ਸਿੰਘ
  30. ਡੱਲ੍ਹੇਵਾਲੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਸਰਦਾਰ ਕਿਹੜਾ ਸੀ? ਤਾਰਾ ਸਿੰਘ ਘੇਬਾ
  31. ਸ਼ਹੀਦ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ? ਬਾਬਾ ਦੀਪ ਸਿੰਘ ਜੀ
  32. ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਦਾ ਨਾਂ ਕੀ ਸੀ? ਗੁਰਮਤਾ
  33. ਗੁਰਮਤਾ ਤੋਂ ਕੀ ਭਾਵ ਹੈ? ਗੁਰੂ ਦਾ ਮਤ ਜਾਂ ਫੈਸਲਾ
  34. ਗੁਰਮਤਾ ਕਿੱਥੇ ਬੁਲਾਇਆ ਜਾਂਦਾ ਸੀ? ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ
  35. ਗੁਰਮਤਾ ਸਾਲ ਵਿੱਚ ਕਿੰਨੀ ਵਾਰ ਬੁਲਾਇਆ ਜਾਂਦਾ ਸੀ? ਦੋ ਵਾਰ
  36. ਗੁਰਮਤਾ ਕਿਹੜੇ ਮੌਕਿਆਂ ਤੇ ਬੁਲਾਇਆ ਜਾਂਦਾ ਸੀ? ਦੀਵਾਲੀ ਅਤੇ ਵਿਸਾਖੀ ਦੇ ਮੌਕੇ
  37. ਮਿਸਲ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ?                ਸਰਦਾਰ
  38. ਸਰਦਾਰ ਤੋਂ ਬਾਅਦ ਕਿਸਦਾ ਅਹੁਦਾ ਆਉਂਦਾ ਸੀ?                ਮਿਸਲਦਾਰ ਦਾ
  39. ਮਿਸਲਾਂ ਦੇ ਸਮੇਂ ਜਿਲ੍ਹੇ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ? ਕਾਰਦਾਰ
  40. ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ? ਪਿੰਡ
  41. ਪਿੰਡ ਦਾ ਪ੍ਰਬੰਧ ਕੌਣ ਚਲਾਉਂਦਾ ਸੀ? ਪੰਚਾਇਤ
  42. ਮਿਸਲਾਂ ਦੇ ਸਮੇਂ ਆਮਦਨ ਦਾ ਮੁੱਖ ਸੋਮਾ ਕੀ ਸੀ? ਲਗਾਨ
  43. ਭੂਮੀ ਲਗਾਨ ਕਿਸ ਅਧਾਰ ਤੇ ਨਿਸਚਿਤ ਕੀਤਾ ਜਾਂਦਾ ਸੀ? ਉਪਜਾਊ ਸ਼ਕਤੀ ਦੇ ਅਧਾਰ ਤੇ
  44. ਲਗਾਨ ਸਾਲ ਵਿੱਚ ਕਿੰਨੀ ਵਾਰ ਇਕੱਠਾ ਕੀਤਾ ਜਾਂਦਾ ਸੀ?     ਦੋ ਵਾਰ
  45. ਰਾਖੀ ਪ੍ਰਥਾ ਅਧੀਨ ਉਪਜ ਦਾ ਕਿੰਨਾ ਭਾਗ ਮਿਸਲਾਂ ਨੂੰ ਦਿੱਤਾ ਜਾਂਦਾ ਸੀ? ਪੰਜਵਾਂ ਭਾਗ
  46. ਮਿਸਲ ਪ੍ਰਸ਼ਾਸਨ ਵਿੱਚ ਸਭ ਤੋਂ ਉੱਚੀ ਅਦਾਲਤ ਕਿਹੜੀ ਹੁੰਦੀ ਸੀ? ਸਰਬੱਤ ਖ਼ਾਲਸਾ
  47. 1800 ਈ: ਵਿੱਚ ਸਿੱਖਾਂ ਕੋਲ ਕਿੰਨੀਆਂ ਤੋਪਾਂ ਸਨ? 40
  48. ਕਿਹੜੀ ਸੈਨਾ ਨੂੰ ਸਿੱਖ ਫੌਜ਼ ਵਿੱਚ ਸਭ ਤੋਂ ਘੱਟ ਮਹੱਤਵਪੂਰਨ ਮੰਨਿਆ ਜਾਂਦਾ ਸੀ? ਪੈਦਲ ਸੈਨਾ ਨੂੰ

Leave a Comment

Your email address will not be published. Required fields are marked *

error: Content is protected !!