ਸ਼ੇਰ ਸ਼ਾਹ ਸੂਰੀ ਅਤੇ ਉਸਦੀ ਸ਼ਾਸਨ ਵਿਵਸਥਾ
1. | ਸ਼ੇਰ ਸ਼ਾਹ ਸੂਰੀ ਦਾ ਅਸਲ ਨਾਂ ਕੀ ਸੀ? | ਫਰੀਦ |
2. | ਸ਼ੇਰ ਸ਼ਾਹ ਸੂਰੀ ਦੇ ਪਿਤਾ ਦਾ ਨਾਂ ਕੀ ਸੀ? | ਹਸਨ ਖਾਨ |
3. | ਹਸਨ ਖਾਂ ਦੇ ਕਿੰਨੇ ਪੁੱਤਰ ਸਨ? | 8 |
4. | ਸ਼ੇਰ ਸ਼ਾਹ ਦੀ ਪਹਿਲੀ ਲੜਾਈ ਕਿਸ ਰਾਜ ਦੇ ਖਿਲਾਫ਼ ਸੀ? | ਕਲਿੰਜਰ ਦੇ |
5. | ਹਸਨ ਖਾਨ ਕਿੱਥੇ ਕੰਮ ਕਰਦਾ ਸੀ? | ਸਾਸਾਰਾਮ, ਬਿਹਾਰ ਵਿਖੇ |
6. | ਫ਼ਰੀਦ ਨੂੰ ਸ਼ੇਰ ਖਾਨ ਦੀ ਉਪਾਧੀ ਕਿਸਨੇ ਦਿੱਤੀ? | ਬਹਾਰ ਖਾਂ ਲੋਹਾਨੀ |
7. | ਬਹਾਰ ਖਾਂ ਲੋਹਾਨੀ ਕੌਣ ਸੀ? | ਬਿਹਾਰ ਦਾ ਸੂਬੇਦਾਰ |
8. | ਚੌਸਾ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਸ਼ੇਰ ਸ਼ਾਹ ਸੂਰੀ ਅਤੇ ਹੁਮਾਯੂੰ |
9. | ਚੌਸਾ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ? | ਸ਼ੇਰ ਸ਼ਾਹ ਸੂਰੀ ਦੀ |
10. | ਕਿਸ ਲੜਾਈ ਤੋਂ ਬਾਅਦ ਸ਼ੇਰ ਖਾਨ ਨੇ ‘ਸ਼ੇਰ ਸ਼ਾਹ ਸੂਰੀ’ ਉਪਾਧੀ ਧਾਰਨ ਕੀਤੀ? | ਚੌਸਾ |
11. | ਕਨੌਜ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਸ਼ੇਰ ਸ਼ਾਹ ਸੂਰੀ ਅਤੇ ਹੁਮਾਯੂੰ |
12. | ਕਨੌਜ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ? | ਸ਼ੇਰ ਸ਼ਾਹ ਸੂਰੀ ਦੀ |
13. | ਕਨੌਜ ਦੀ ਲੜਾਈ ਕਦੋਂ ਹੋਈ? | 1540 ਈ: |
14. | ਸ਼ੇਰ ਸ਼ਾਹ ਸੂਰੀ ਦਿੱਲੀ ਦਾ ਸੁਲਤਾਨ ਕਦੋਂ ਬਣਿਆ? | 1540 ਈ: |
15. | ਸ਼ੇਰ ਸ਼ਾਹ ਸੂਰੀ ਦੀ ਮੌਤ ਕਦੋਂ ਹੋਈ? | 1545 ਈ: |
16. | ਸ਼ੇਰ ਸ਼ਾਹ ਸੂਰੀ ਦੀ ਮੌਤ ਕਿਸ ਕਿਲ੍ਹੇ ਤੇ ਹਮਲੇ ਸਮੇਂ ਹੋਈ? | ਕਲਿੰਜਰ ਕਿਲ੍ਹੇ ਦੇ |
17. | ਸ਼ੇਰ ਸ਼ਾਹ ਸੂਰੀ ਦੀ ਮੌਤ ਕਿਵੇਂ ਹੋਈ? | ਬਾਰੂਦ ਦੇ ਧਮਾਕੇ ਕਾਰਨ |
18. | ਸ਼ੇਰ ਸ਼ਾਹ ਸੂਰੀ ਦੀ ਮੌਤ ਤੋਂ ਬਾਅਦ ਗੱਦੀ ਤੇ ਕੌਣ ਬੈਠਾ? | ਇਸਲਾਮ ਸ਼ਾਹ |
19. | ਸ਼ੇਰ ਸ਼ਾਹ ਸੂਰੀ ਨੇ ਦੀਨਪਨਾਹ ਨਗਰ ਦਾ ਕੀ ਨਾਂ ਰੱਖਿਆ? | ਸ਼ੇਰਗੜ੍ਹ |
20. | ਦੀਨਪਨਾਹ ਨਗਰ ਦੀ ਸਥਾਪਨਾ ਕਿਸਨੇ ਕੀਤੀ ਸੀ? | ਹੁੰਮਾਯੂੰ ਨੇ |
21. | ਦੀਨਪਨਾਹ ਨਗਰ ਕਿਸ ਸ਼ਹਿਰ ਦਾ ਛੇਵਾਂ ਨਗਰ ਸੀ? | ਦਿੱਲੀ ਦਾ |
22. | ਸ਼ੇਰ ਸ਼ਾਹ ਸੂਰੀ ਨੇ ਕਿਹੜੀ ਕਰੰਸੀ ਚਲਾਈ? | ਰੁਪਈਆ |
23. | ਰੁਪਈਆ ਕਿਸ ਧਾਤੂ ਦਾ ਬਣਿਆ ਹੁੰਦਾ ਸੀ? | ਚਾਂਦੀ ਦਾ |
24. | ਸੋਨੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ? | ਮੋਹਰ |
25. | ਤਾਂਬੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ? | ਪੈਸਾ |
26. | ਸ਼ੇਰ ਸ਼ਾਹ ਸੂਰੀ ਨੂੰ ‘ਉਸਤਾਦ-ਏ-ਬਾਦਸ਼ਾਹਾਂ’ ਕਿਸਨੇ ਕਿਹਾ? | ਹੁੰਮਾਯੂੰ ਨੇ |
27. | ਸ਼ੇਰ ਸ਼ਾਹ ਸੂਰੀ ਦੁਆਰਾ ਬਣਵਾਏ ਗਏ ਕਿਸ ਕਿਲ੍ਹੇ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਿਲ ਕੀਤਾ ਹੈ? | ਰੋਹਤਾਸ (ਪਾਕਿਸਤਾਨ) |
28. | ਸ਼ੇਰ ਸਾਹ ਸੂਰੀ ਮਸਜਿਦ ਕਿੱਥੇ ਸਥਿਤ ਹੈ? | ਪਟਨਾ, ਬਿਹਾਰ |
29. | ਦਿੱਲੀ ਦੇ ਪੁਰਾਣੇ ਕਿਲ੍ਹੇ ਵਿੱਚ ਸਥਾਪਿਤ ਮਸਜਿਦ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਕਿਲ੍ਹਾ-ਏ-ਕੁਨ੍ਹਾ |
30. | ਸ਼ੇਰ ਸ਼ਾਹ ਸੂਰੀ ਦੁਆਰਾ ਬਣਵਾਇਆ ਗਿਆ ਸ਼ਹਿਰ ‘ਭੇਰਾ’ ਪਾਕਿਸਤਾਨ ਦੇ ਕਿਸ ਜਿਲ੍ਹੇ ਵਿੱਚ ਸਥਿਤ ਹੈ? | ਸਰਗੋਧਾ |
31. | ਤਾਰੀਖ਼-ਏ-ਸ਼ੇਰਸ਼ਾਹੀ ਦੀ ਰਚਨਾ ਕਿਸਨੇ ਕੀਤੀ? | ਅੱਬਾਸ ਖਾਨ ਸਰਵਾਨੀ |
32. | ਅੱਬਾਸ ਖਾਨ ਸਰਵਾਨੀ ਕਿਸ ਮੁਗ਼ਲ ਸ਼ਾਸਕ ਅਧੀਨ ਵਾਕਿਆ ਨਵੀਸ ਸੀ? | ਅਕਬਰ |
33. | ਕਿਹੜੇ ਇਤਿਹਾਸਕਾਰ ਦਾ ਕਹਿਣਾ ਸੀ ਕਿ ਸ਼ੇਰ ਸ਼ਾਹ ਸੂਰੀ ਆਪਣੇ ਨਾਂ ਤੇ ਸ਼ਹਿਰ ਵਸਾਉਂਦੇ ਸਮੇਂ ਪੁਰਾਣੇ ਸ਼ਹਿਰ ਨੂੰ ਤਬਾਹ ਕਰ ਦਿੰਦਾ ਸੀ? | ਬਦੌਨੀ |
34. | ਸ਼ੇਰ ਸ਼ਾਹ ਸੂਰੀ ਦੇ ਸਮੇਂ ਸੂਬਿਆਂ ਨੂੰ ਕੀ ਕਿਹਾ ਜਾਂਦਾ ਸੀ? | ਸਰਕਾਰ |
35. | ਸ਼ੇਰ ਸ਼ਾਹ ਸੂਰੀ ਨੇ ਆਪਣੇ ਰਾਜ ਨੂੰ ਕਿੰਨੇ ਸਰਕਾਰਾਂ ਵਿੱਚ ਵੰਡਿਆ ਸੀ? | 47 |
36. | ਸਰਕਾਰ ਨੂੰ ਅੱਗੇ ਕਿਹੜੀਆਂ ਪ੍ਰਸ਼ਾਸਨਿਕ ਇਕਾਈਆਂ ਵਿੱਚ ਵੰਡਿਆ ਜਾਂਦਾ ਸੀ? | ਪਰਗਨਾ |
37. | ਸ਼ੇਰ ਸ਼ਾਹ ਸੂਰੀ ਨੇ ਕਿੰਨੇ ਕੇਂਦਰੀ ਵਿਭਾਗਾਂ ਦੀ ਸਥਾਪਨਾ ਕੀਤੀ? | 4 |
38. | ਦੀਵਾਨ-ਏ-ਅਰਜ਼ ਦਾ ਮੁੱਖੀ ਕੌਣ ਹੁੰਦੀ ਸੀ? | ਅਰਜ਼-ਏ-ਮੁਮਾਲਿਕ |
39. | ਦੀਵਾਨ-ਏ-ਅਰਜ਼ ਮਹਿਕਮਾ ਕਿਸ ਨਾਲ ਸੰਬੰਧਤ ਸੀ? | ਸੈਨਾ ਨਾਲ |
40. | ਦੀਵਾਨ-ਏ-ਵਜ਼ਾਰਤ ਕੀ ਸੀ? | ਵਿੱਤ ਵਿਭਾਗ |
41. | ਧਾਰਮਿਕ ਅਤੇ ਵਿਦੇਸ਼ੀ ਮਾਮਲੇ ਕਿਸ ਵਿਭਾਗ ਅਧੀਨ ਸਨ? | ਦੀਵਾਨ-ਏ-ਰਿਸਾਲਤ |
42. | ਸ਼ਾਹੀ ਦਰਬਾਰ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਦੀਵਾਨ-ਏ-ਇੰਸ਼ਾ |
43. | ਸ਼ਿਕਦਾਰ ਦਾ ਕੰਮ ਕੀ ਸੀ? | ਕਾਨੂੰਨ ਅਤੇ ਸ਼ਾਂਤੀ ਕਾਇਮ ਰੱਖਣਾ |
44. | ਅਮੀਨ ਕੀ ਕੰਮ ਕਰਦਾ ਸੀ? | ਕਰ ਇਕੱਠਾ ਕਰਨਾ |
45. | ਪਰਗਨੇ ਦੇ ਨਿਆਂ ਸੰਬੰਧੀ ਕੰਮ ਕਿਸਦੀ ਅਗਵਾਈ ਹੇਠ ਕੀਤੇ ਜਾਂਦੇ ਸਨ? | ਮੁਨਸਿਫ਼ ਦੁਆਰਾ |
46. | ਕਿਸ ਲੜਾਈ ਦੇ ਨਤੀਜੇ ਵਜੋਂ ਬਿਹਾਰ ਸ਼ੇਰ ਸ਼ਾਹ ਸੂਰੀ ਦੇ ਨਿਯੰਤਰਨ ਹੇਠ ਆ ਗਿਆ? | ਸੂਰਜਗੜ੍ਹ ਦੀ ਲੜਾਈ |
47. | ਸ਼ੇਰ ਸ਼ਾਹ ਸੂਰੀ ਦੇ ਜੀਵਨ ਦੀ ਅੰਤਮ ਲੜਾਈ ਕਿਹੜੀ ਸੀ? | ਕਲਿੰਜਰ ਦੀ ਲੜਾਈ |
48. | ਸ਼ੇਰ ਸ਼ਾਹ ਸੂਰੀ ਦਾ ਮਕਬਰਾ ਕਿੱਥੇ ਸਥਿਤ ਹੈ? | ਸਾਸਾਰਾਮ, ਬਿਹਾਰ |
49. | ਕਿਹੜੀ ਲੜਾਈ ਤੋਂ ਬਾਅਦ ਹੁਮਾਯੂੰ ਨੂੰ ਭਾਰਤ ਛੱਡ ਕੇ ਜਾਣਾ ਪਿਆ? | ਕਨੌਜ ਦੀ ਲੜਾਈ |
50. | ਸ਼ੇਰ ਸ਼ਾਹ ਸੂਰੀ ਨੇ ਕਿਹੜੀ ਪ੍ਰਸਿੱਧ ਸੜਕ ਦਾ ਨਿਰਮਾਣ ਕਰਵਾਇਆ? | ਜੀ ਟੀ ਰੋਡ ਦਾ |
51. | ਜੀ. ਟੀ. ਰੋਡ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਸ਼ੇਰ ਸ਼ਾਹ ਸੂਰੀ ਮਾਰਗ |
52. | ਜੀ. ਟੀ. ਰੋਡ ਕਿੱਥੋਂ ਤੋਂ ਕਿੱਥੋਂ ਤੱਕ ਫੈਲੀ ਹੋਈ ਸੀ? | ਕਲਕੱਤੇ ਤੋਂ ਪਿਸ਼ਾਵਰ ਤੱਕ |
53. | ਜੀ. ਟੀ. ਰੋਡ ਦੀ ਲੰਬਾਈ ਕਿੰਨੀ ਸੀ? | 1500 ਕਿਲੋਮੀਟਰ |
54. | ਸ਼ੇਰ ਸ਼ਾਹ ਸੂਰੀ ਨੇ ਭੂਮੀ ਦੀ ਪੈਮਾਇਸ਼ ਲਈ ਕਿਹੜੇ ਗਜ ਦੀ ਵਰਤੋਂ ਕੀਤੀ? | ਸਿਕੰਦਰੀ ਗਜ |
55. | ਦਿੱਲੀ ਦਾ ਪੁਰਾਣਾ ਕਿਲ੍ਹਾ ਕਿਸਨੇ ਬਣਵਾਇਆ? | ਸ਼ੇਰ ਸ਼ਾਹ ਸੂਰੀ ਨੇ |
56. | ਮਲਿਕ ਮੁਹੰਮਦ ਜਾਇਸੀ ਨੇ ਪਦਮਾਵਤ ਕਿਸਦੇ ਸ਼ਾਸਨਕਾਲ ਵਿੱਚ ਪੂਰੀ ਕੀਤੀ? | ਸ਼ੇਰ ਸ਼ਾਹ ਸੂਰੀ |
57. | ਪਦਮਾਵਤ ਕਿਸ ਭਾਸ਼ਾ ਵਿੱਚ ਲਿਖੀ ਗਈ? | ਹਿੰਦੀ |
58. | ਲਗਾਨ ਦਰ ਤੈਅ ਕਰਨ ਲਈ ਭੂਮੀ ਦੀ ਉਪਜਾਊ ਸ਼ਕਤੀ ਦੇ ਅਧਾਰ ਤੇ ਵੰਡ ਭਾਰਤ ਵਿੱਚ ਪਹਿਲੀ ਵਾਰ ਕਿਸ ਦੇ ਰਾਜਕਾਲ ਵਿੱਚ ਕੀਤੀ ਗਈ? | ਸ਼ੇਰ ਸ਼ਾਹ ਸੂਰੀ |
59. | ਸ਼ੇਰ ਸ਼ਾਹ ਤੋਂ ਬਾਅਦ ਗੱਦੀ ਤੇ ਕੌਣ ਬੈਠਾ? | ਇਸਲਾਮ ਸ਼ਾਹ |
60. | ਸ਼ੇਰ ਸ਼ਾਹ ਸੂਰੀ ਦੁਆਰਾ ਬਣਾਈ ਗਈ ਸੜਕ ਨੂੰ ਕੀ ਨਾਂ ਦਿੱਤਾ ਗਿਆ? | ਸੜਕ-ਏ-ਆਜਮ |
61. | ਸੜਕ-ਏ-ਆਜ਼ਮ ਨੂੰ ਅੱਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਜੀ.ਟੀ.ਰੋਡ ਅਤੇ ਸ਼ੇਰ ਸ਼ਾਹ ਸੂਰੀ ਮਾਰਗ |
62. | ਸ਼ੇਰ ਸ਼ਾਹ ਸੂਰੀ ਦੀ ਮੌਤ ਕਿੱਥੇ ਹੋਈ? | ਕਲਿੰਜਰ |