ਸਮਾਜਿਕ-ਧਾਰਮਿਕ ਲਹਿਰਾਂ: ਬ੍ਰਹਮੋ ਸਮਾਜ, ਆਰੀਆ ਸਮਾਜ, ਅਲੀਗੜ੍ਹ ਅੰਦੋਲਨ, ਡਾ: ਭੀਮ ਰਾਓ ਅੰਬੇਦਕਰ ਦੁਆਰਾ ਅਨੁਸੂਚਿਤ ਜਾਤੀਆਂ ਨੂੰ ਉੱਚਾ ਚੁੱਕਣ ਲਈ ਕੀਤੇ ਗਏ ਯਤਨ
1. | ਕਿਸ ਸਮਾਜ ਸੁਧਾਰਕ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਕਿਹਾ ਜਾਂਦਾ ਹੈ? | ਰਾਜਾ ਰਾਮ ਮੋਹਨ ਰਾਏ ਨੂੰ |
2. | ਬ੍ਰਹਮੋ ਸਮਾਜ ਦੀ ਸਥਾਪਨਾ ਕਿਸਨੇ ਕੀਤੀ? | ਰਾਜਾ ਰਾਮ ਮੋਹਨ ਰਾਏ ਨੇ |
3. | ਰਾਜਾ ਰਾਮ ਮੋਹਨ ਰਾਏ ਕਿੰਨੀਆਂ ਭਾਸ਼ਾਵਾਂ ਜਾਣਦੇ ਸਨ? | 9 |
4. | ਰਾਜਾ ਰਾਮ ਮੋਹਨ ਰਾਏ ਨੂੰ ਇੰਗਲੈਂਡ ਕਿਸਨੇ ਭੇਜਿਆ? | ਅਕਬਰ ਦੂਜੇ ਨੇ |
5. | ਰਾਜਾ ਰਾਮ ਮੋਹਨ ਰਾਏ ਨੂੰ ‘ਰਾਜਾ’ ਦੀ ਉਪਾਧੀ ਕਿਸਨੇ ਦਿੱਤੀ? | ਅਕਬਰ ਦੂਜੇ ਨੇ |
6. | ਰਾਜਾ ਰਾਮ ਮੋਹਨ ਰਾਏ ਦੀ ਮੌਤ ਕਿੱਥੇ ਹੋਈ? | ਇੰਗਲੈਂਡ |
7. | ਬ੍ਰਹਮੋ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਗਈ? | ਕਲਕੱਤਾ ਵਿਖੇ |
8. | ਬ੍ਰਹਮੋ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ? | 1828 |
9. | ਬ੍ਰਹਮੋ ਸਮਾਜ ਨੂੰ ਪਹਿਲਾਂ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਬ੍ਰਹਮੋ ਸਭਾ |
10. | ਬ੍ਰਹਮੋ ਸਮਾਜ ਦੀ ਸਫ਼ਲਤਾ ਵਿੱਚ ਰਾਜਾ ਰਾਮ ਮੋਹਨ ਰਾਏ ਤੋਂ ਇਲਾਵਾ ਹੋਰ ਕਿਹੜੇ ਸਮਾਜ ਸੁਧਾਰਕਾਂ ਨੇ ਸਹਿਯੋਗ ਦਿੱਤਾ? | ਦੇਬਿੰਦਰਨਾਥ ਟੈਗੋਰ ਅਤੇ ਕੇਸ਼ਬ ਚੰਦਰ ਸੇਨ |
11. | ਰਾਜਾ ਰਾਮ ਮੋਹਨ ਰਾਏ ਦੀ ਮੌਤ ਤੋਂ ਬਾਅਦ ਬ੍ਰਹਮੋ ਸਮਾਜ ਕਿਹੜੀਆਂ ਦੋ ਸ਼ਾਖਾਵਾਂ ਵਿੱਚ ਵੰਡਿਆ ਗਿਆ? | ਆਦਿ ਬ੍ਰਹਮੋ ਸਮਾਜ ਅਤੇ ਭਾਰਤੀ ਬ੍ਰਹਮੋ ਸਮਾਜ |
12. | ਸਧਾਰਨ ਬ੍ਰਹਮੋ ਸਮਾਜ ਦੀ ਸਥਾਪਨਾ ਕਿਸਨੇ ਕੀਤੀ? | ਆਨੰਦ ਮੋਹਨ ਬੋਸ, ਸ਼ਿਵਨਾਥ ਸ਼ਾਸਤਰੀ |
13. | ਸਧਾਰਨ ਬ੍ਰਹਮੋ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਗਈ? | ਕਲਕੱਤਾ |
14. | ਸਧਾਰਨ ਬ੍ਰਹਮੋ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ? | 1878 ਈ: |
15. | ਧਰਮ ਸਭਾ ਦੀ ਸਥਾਪਨਾ ਕਿਸਨੇ ਕੀਤੀ? | ਰਾਧਾਕਾਂਤ ਦੇਬ ਨੇ |
16. | ਧਰਮ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? | 1829 |
17. | ਧਰਮ ਸਭਾ ਮੁੱਖ ਰੂਪ ਵਿੱਚ ਕਿਹੜੇ ਸਮਾਜ ਸੁਧਾਰਕਾਂ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੇ ਵਿਰੋਧ ਲਈ ਬਣਾਈ ਗਈ? | ਰਾਜਾ ਰਾਮ ਮੋਹਨ ਰਾਏ, ਹੈਨਰੀ ਵਿਵੀਅਨ ਦੋਰਜੀਓ |
18. | ਬ੍ਰਹਮੋ ਸਮਾਜ ਦੇ ਕਾਰਜਾਂ ਦੇ ਵਿਰੋਧ ਵਜੋਂ ਕਿਹੜੀ ਸੰਸਥਾ ਬਣਾਈ ਗਈ? | ਧਰਮ ਸਭਾ |
19. | ਦੇਬਿੰਦਰ ਨਾਥ ਟੈਗੋਰ ਕੌਣ ਸਨ? | ਰਬਿੰਦਰ ਨਾਥ ਟੈਗੋਰ ਦੇ ਪਿਤਾ |
20. | ਦੇਬਿੰਦਰ ਨਾਥ ਟੈਗੋਰ ਨੇ ਰਾਜਾ ਰਾਮ ਮੋਹਨ ਰਾਏ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਲਈ ਕਿਹੜੀ ਸੰਸਥਾ ਬਣਾਈ? | ਤੱਤਵ ਬੋਧਿਨੀ ਸਭਾ |
21. | ਯੰਗ ਬੰਗਾਲ ਅੰਦੋਲਨ ਕਿਸਨੇ ਸ਼ੁਰੂ ਕੀਤਾ? | ਹੈਨਰੀ ਵਿਵੀਅਨ ਦੋਰਜੀਓ |
22. | ਹੈਨਰੀ ਵਿਵੀਅਨ ਦੋਰਜੀਓ ਕਿੱਥੇ ਅਧਿਆਪਕ ਸੀ? | ਹਿੰਦੂ ਕਾਲਜ਼ ਕਲਕੱਤਾ |
23. | ਭਾਰਤ ਦਾ ਮਾਰਟਿਨ ਲੂਥਰ ਕਿਸਨੂੰ ਕਿਹਾ ਜਾਂਦਾ ਹੈ? | ਸਵਾਮੀ ਦਯਾਨੰਦ ਸਰਸਵਤੀ ਨੂੰ |
24. | ਸਵਾਮੀ ਦਯਾਨੰਦ ਦਾ ਮੁੱਢਲਾ ਨਾਂ ਕੀ ਸੀ? | ਮੂਲ ਸ਼ੰਕਰ |
25. | ਬਚਪਨ ਵਿੱਚ ਸਵਾਮੀ ਦਯਾਨੰਦ ਕਿਸਦੇ ਭਗਤ ਸਨ? | ਸ਼ਿਵਜੀ ਦੇ |
26. | ਆਰੀਆ ਸਮਾਜ ਦੀ ਸਥਾਪਨਾ ਕਿਸਨੇ ਕੀਤੀ? | ਸਵਾਮੀ ਦਯਾਨੰਦ ਨੇ |
27. | ਆਰੀਆ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਗਈ? | ਬੰਬਈ ਵਿਖੇ |
28. | ਆਰੀਆ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ? | 1875 ਈ: |
29. | ਲਾਹੌਰ ਵਿਖੇ ਆਰੀਆ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ? | 1877 ਈ: |
30. | ਸਵਾਮੀ ਦਯਾਨੰਦ ਦੀ ਸਭ ਤੋਂ ਪ੍ਰਸਿੱਧ ਪੁਸਤਕ ਕਿਹੜੀ ਹੈ? | ਸਤਿਆਰਥ ਪ੍ਰਕਾਸ਼ |
31. | ‘ਵੇਦਾਂ ਵੱਲ ਮੁੜੋ’ ਦਾ ਨਾਅਰਾ ਕਿਸਨੇ ਦਿੱਤਾ? | ਸਵਾਮੀ ਦਯਾਨੰਦ ਨੇ |
32. | ‘ਸ਼ੁੱਧੀ’ ਅੰਦੋਲਨ ਕਿਸ ਦੁਆਰਾ ਚਲਾਇਆ ਗਿਆ? | ਸਵਾਮੀ ਦਯਾਨੰਦ ਦੁਆਰਾ |
33. | ਪ੍ਰਾਰਥਨਾ ਸਮਾਜ ਦੀ ਸਥਾਪਨਾ ਕਿਸਨੇ ਕੀਤੀ? | ਆਤਮਾਰਾਮ ਪਾਂਡੁਰੰਗ |
34. | ਪ੍ਰਾਰਥਨਾ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਗਈ? | ਬੰਬਈ |
35. | ਈਸ਼ਵਰ ਚੰਦਰ ਵਿੱਦਿਆਸਾਗਰ ਨੂੰ ‘ਵਿਦਿਆਸਾਗਰ’ ਦੀ ਉਪਾਧੀ ਕਿੱਥੋਂ ਮਿਲੀ? | ਸੰਸਕ੍ਰਿਤ ਕਾਲਜ਼ ਕਲਕੱਤਾ ਤੋਂ |
36. | ਈਸ਼ਵਰ ਚੰਦਰ ਵਿੱਦਿਆਸਾਗਰ ਨੂੰ ਕਿਸ ਖੇਤਰ ਵਿੱਚ ਸੁਧਾਰਾਂ ਲਈ ਯਾਦ ਕੀਤਾ ਜਾਂਦਾ ਹੈ? | ਲੜਕੀਆਂ ਦੀ ਸਿੱਖਿਆ, ਵਿਧਵਾ ਪੁਨਰਵਿਆਹ |
37. | ਕੁੜੀਆਂ ਦੀ ਸਿੱਖਿਆ ਲਈ ਪਹਿਲਾ ਸਕੂਲ ਕਦੋਂ ਖੋਲਿ੍ਹਆ ਗਿਆ? | 1849 ਈ: |
38. | ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸਨੇ ਕੀਤੀ? | ਸਵਾਮੀ ਵਿਵੇਕਾਨੰਦ ਨੇ |
39. | ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿੱਥੇ ਕੀਤੀ ਗਈ? | ਬੈਲੂਰ ਮਠ, ਕਲਕੱਤਾ |
40. | ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸਦੀ ਯਾਦ ਵਿੱਚ ਕੀਤੀ ਗਈ? | ਰਾਮ ਕ੍ਰਿਸ਼ਨ ਪਰਮਹੰਸ ਦੀ |
41. | ਰਾਮ ਕ੍ਰਿਸ਼ਨ ਪਰਮਹੰਸ ਕਿਸ ਮੰਦਰ ਵਿੱਚ ਪੁਜਾਰੀ ਸਨ? | ਦਕਸ਼ਿਨੇਸ਼ਵਰ ਮੰਦਰ, ਕਲਕੱਤਾ |
42. | ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ? | 1897 |
43. | ਸਵਾਮੀ ਵਿਵੇਕਾ ਨੰਦ ਨੇ ਕਿਸ ਸਥਾਨ ਤੇ ਵਿਸ਼ਵ ਸਰਵ ਧਰਮ ਸੰਮੇਲਨ ਵਿੱਚ ਭਾਗ ਲਿਆ? | ਸ਼ਿਕਾਗੋ(ਅਮਰੀਕਾ) |
44. | ਪਰਮਹੰਸ ਮੰਡਲੀ ਦੀ ਸਥਾਪਨਾ ਕਦੋਂ ਕੀਤੀ ਗਈ? | 1849 ਈ: |
45. | ਪਰਮਹੰਸ ਮੰਡਲੀ ਦੀ ਸਥਾਪਨਾ ਕਿਸਨੇ ਕੀਤੀ? | ਦੁਰਗਾਰਾਮ ਮਹਿਤਾ, ਦਾਦੋਬਾ ਪਾਂਡੂਰੰਗ |
46. | ਪਰਮਹੰਸ ਮੰਡਲੀ ਦੀ ਸਥਾਪਨਾ ਕਿੱਥੇ ਕੀਤੀ ਗਈ? | ਬੰਬਈ |
47. | ਮਾਨਵ ਧਰਮ ਸਭਾ ਦੀ ਸਥਾਪਨਾ ਕਿੱਥੇ ਕੀਤੀ ਗਈ? | ਸੂਰਤ |
48. | ਥਿਉਸਾਫ਼ੀਕਲ ਸੁਸਾਇਟੀ ਦੀ ਸਥਾਪਨਾ ਕਿਸਨੇ ਕੀਤੀ? | ਮੈਡਮ ਬਲਾਵਸਕੀ, ਕਰਨਲ ਆਲਕਾਟ |
49. | ਥਿਉਸਾਫ਼ੀਕਲ ਸੁਸਾਇਟੀ ਦੀ ਸਥਾਪਨਾ ਕਿੱਥੇ ਕੀਤੀ ਗਈ? | ਨਿਊਯਾਰਕ (ਅਮਰੀਕਾ) |
50. | ਥਿਉਸਾਫ਼ੀਕਲ ਸੁਸਾਇਟੀ ਨੇ ਭਾਰਤ ਵਿੱਚ ਕਿੱਥੇ ਦਫ਼ਤਰ ਬਣਾਇਆ? | ਮਦਰਾਸ ਦੇ ਨੇੜੇ ਅਡਿਯਾਰ |
51. | ਭਾਰਤ ਵਿੱਚ ਥਿਉਸਾਫ਼ੀਕਲ ਸੁਸਾਇਟੀ ਦਾ ਪ੍ਰਚਾਰ ਕਿਸਨੇ ਕੀਤਾ? | ਐਨੀ ਬੇਸੰਟ ਨੇ |
52. | ਹੋਮ ਰੂਲ ਲੀਗ ਦੀ ਸਥਾਪਨਾ ਕਿਸਨੇ ਕੀਤੀ? | ਐਨੀ ਬੇਸੰਟ ਨੇ |
53. | ਐਨੀ ਬੇਸੰਟ ਨੇ ਹੋਮ ਰੂਲ ਲੀਗ ਦੀ ਸਥਾਪਨਾ ਕਿੱਥੇ ਕੀਤੀ? | ਮਦਰਾਸ |
54. | ਸੱਤਿਆਸੋਧਕ ਸਮਾਜ ਦੀ ਸਥਾਪਨਾ ਕਿਸਨੇ ਕੀਤੀ? | ਜਯੋਤੀਬਾ ਫੂਲੇ |
55. | ਗੋਪਾਲ ਹਰੀ ਦੇਸ਼ਮੁੱਖ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਲੋਕ ਹਿੱਤਕਾਰੀ |
56. | ਪੂਨਾ ਵਿਖੇ ਡੈਕਨ ਐਜੂਕੇਸ਼ਨ ਸੁਸਾਇਟੀ ਕਿਸਨੇ ਬਣਾਈ? | ਜੀ.ਜੀ. ਅਗਰਕਰ |
57. | ਪੂਨਾ ਸੇਵਾ ਸਦਨ ਦੀ ਸਥਾਪਨਾ ਕਿਸਨੇ ਕੀਤੀ? | ਰਾਮਾਬਾਈ ਰਾਨਾਡੇ, ਜੀ.ਕੇ.ਦੇਵਧਰ |
58. | ਸਰਵੈਂਟਸ ਆਫ਼ ਇੰਡੀਆ ਸੁਸਾਇਟੀ ਦੀ ਸਥਾਪਨਾ ਕਿਸਨੇ ਕੀਤੀ? | ਗੋਪਾਲ ਕ੍ਰਿਸ਼ਨ ਗੋਖਲੇ ਨੇ |
59. | ਸਰਵੈਂਟਸ ਆਫ਼ ਇੰਡੀਆ ਸੁਸਾਇਟੀ ਦੀ ਸਥਾਪਨਾ ਕਦੋਂ ਕੀਤੀ ਗਈ? | 1905 ਈ: |
60. | ਸਰਵੈਂਟਸ ਆਫ਼ ਇੰਡੀਆ ਸੁਸਾਇਟੀ ਦੀ ਸਥਾਪਨਾ ਕਿੱਥੇ ਕੀਤੀ ਗਈ? | ਬੰਬਈ |
61. | ਅਲੀਗੜ੍ਹ ਅੰਦੋਲਨ ਕਿਸਨੇ ਸ਼ੁਰੂ ਕੀਤਾ? | ਸਰ ਸੱਯਦ ਅਹਿਮਦ ਖਾਂ ਨੇ |
62. | ‘ਦ ਸਾਇੰਟਿਫਿਕ ਸੁਸਾਇਟੀ’ ਦੀ ਸਥਾਪਨਾ ਕਿਸਨੇ ਕੀਤੀ? | ਸਰ ਸੱਯਦ ਅਹਿਮਦ ਖਾਂ ਨੇ |
63. | ਸਰ ਸੱਯਦ ਅਹਿਮਦ ਖਾਂ ਨੂੰ ਸਰ ਦੀ ਉਪਾਧੀ ਕਿਸਨੇ ਦਿੱਤੀ? | ਅੰਗਰੇਜਾਂ ਨੇ |
64. | ਅਲੀਗੜ੍ਹ ਮੁਸਲਿਮ ਯੂਨੀਵਰਸਟੀ ਦਾ ਪਹਿਲਾ ਨਾਂ ਕੀ ਸੀ? | ਮੁਹੰਮਡਨ ਐਂਗਲੋ-ਓਰੀਐਂਟਲ ਕਾਲਜ਼ |
65. | ਮੁਹੰਮਡਨ ਐਂਗਲੋ-ਓਰੀਐਂਟਲ ਕਾਲਜ਼ ਦੀ ਸਥਾਪਨਾ ਕਿਸਨੇ ਕੀਤੀ? | ਸਰ ਸੱਯਦ ਅਹਿਮਦ ਖਾਂ ਨੇ |
66. | ਮੁਹੰਮਦਡ ਐਂਗਲੋ-ਓਰੀਐਂਟਲ ਕਾਲਜ਼ ਕਿੱਥੇ ਸ਼ੁਰੂ ਕੀਤਾ ਗਿਆ? | ਅਲੀਗੜ੍ਹ |
67. | ਫੈਰਾਜ਼ੀ ਅੰਦੋਲਨ ਕਿੱਥੇ ਸ਼ੁਰੂ ਕੀਤਾ ਗਿਆ? | ਬੰਗਾਲ ਵਿੱਚ |
68. | ਵਹਾਬੀ ਅੰਦੋਲਨ ਕਿਸਨੇ ਸ਼ੁਰੂ ਕੀਤਾ? | ਸ਼ਾਹ ਵਲੀਉੱਲ੍ਹਾ |
69. | ਅਹਿਮਦੀਆ ਅੰਦੋਲਨ ਦਾ ਸੰਸਥਾਪਕ ਕੌਣ ਸੀ? | ਮਿਰਜਾ ਗੁਲਾਮ ਅਹਿਮਦ |
70. | ਅਹਿਮਦੀਆ ਅੰਦੋਲਨ ਕਦੋਂ ਸ਼ੁਰੂ ਕੀਤਾ ਗਿਆ? | 1889 ਈ: |
71. | ਨਿਰੰਕਾਰੀ ਲਹਿਰ ਦਾ ਮੋਢੀ ਕੌਣ ਸੀ? | ਬਾਬਾ ਦਯਾਲ ਜੀ |
72. | ਨਾਮਧਾਰੀ ਲਹਿਰ ਦਾ ਮੋਢੀ ਕੌਣ ਸੀ? | ਸਤਿਗੁਰੂ ਬਾਲਕ ਸਿੰਘ |
73. | ਨਾਮਧਾਰੀ ਲਹਿਰ ਦਾ ਅਸਲ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ? | ਬਾਬਾ ਰਾਮ ਸਿੰਘ ਨੂੰ |
74. | ਬਾਬਾ ਰਾਮ ਸਿੰਘ ਨੇ ਨਾਮਧਾਰੀ ਲਹਿਰ ਕਿੱਥੇ ਸ਼ੁਰੂ ਕੀਤੀ? | ਭੈਣੀ ਸਾਹਿਬ, ਲੁਧਿਆਣਾ |
75. | ਨਾਮਧਾਰੀਆਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਕੂਕੇ |
76. | ਨਾਮਧਾਰੀਆਂ ਨੂੰ ਕੂਕੇ ਕਿਉਂ ਕਿਹਾ ਜਾਂਦਾ ਹੈ? | ਨਾਮ ਸਿਮਰਨ ਵਿੱਚ ਮਸਤ ਹੋ ਕੇ ਕੂਕਾਂ ਮਾਰਨ ਕਾਰਨ |
77. | ਨਾਮਧਾਰੀਆਂ ਨੇ ਕਿਸ ਵਿਆਹ ਦੀ ਪ੍ਰਥਾ ਸ਼ੁਰੂ ਕੀਤੀ? | ਆਨੰਦ ਵਿਆਹ |
78. | ਲੁਧਿਆਣਾ ਵਿਖੇ ਕਿੰਨੇ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾਇਆ ਗਿਆ? | 50 |
79. | ਬਾਬਾ ਰਾਮ ਸਿੰਘ ਨੂੰ ਕੈਦ ਕਰਕੇ ਕਿੱਥੇ ਭੇਜਿਆ ਗਿਆ? | ਰੰਗੂਨ |
80. | ਸਿੰਘ ਸਭਾ ਲਹਿਰ ਦੀ ਸਥਾਪਨਾ ਕਦੋਂ ਹੋਈ? | 1873 ਈ: |
81. | ਸਿੰਘ ਸਭਾ ਲਹਿਰ ਦੀ ਸਭ ਤੋਂ ਪਹਿਲੀ ਸ਼ਾਖਾ ਕਿੱਥੇ ਖੋਲ੍ਹੀ ਗਈ? | ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ |
82. | ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਕਦੋਂ ਕੀਤੀ ਗਈ? | 1902-03 ਈ: |
83. | ਚੀਫ਼ ਖਾਲਸਾ ਦੀਵਾਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? | ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ |
84. | ਚੀਫ਼ ਖਾਲਸਾ ਦੀਵਾਨ ਦਾ ਮੁੱਖ ਕੰਮ ਕੀ ਸੀ? | ਸਿੰਘ ਸਭਾਵਾਂ ਵਿੱਚ ਤਾਲਮੇਲ ਰੱਖਣਾ |
85. | ਖ਼ਾਲਸਾ ਕਾਲਜ਼ ਕਿੱਥੇ ਸਥਿਤ ਹੈ? | ਸ਼੍ਰੀ ਅੰਮ੍ਰਿਤਸਰ ਸਾਹਿਬ |
86. | ਸਿੱਖ ਐਜੂਕੇਸ਼ਨਲ ਸੁਸਾਇਟੀ ਦੀ ਸਥਾਪਨਾ ਕਿਉਂ ਕੀਤੀ ਗਈ? | ਸਿੱਖਿਆ ਦੇ ਵਿਕਾਸ ਲਈ |
87. | ਅਹਿਮਦੀਆ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ? | ਕਾਦੀਆਂ, ਗੁਰਦਾਸਪੁਰ |
88. | ਜਾਤ-ਪਾਤ ਵਿਰੁੱਧ ਕਾਨੂੰਨ ਪਹਿਲੀ ਵਾਰ ਕਦੋਂ ਬਣਾਇਆ ਗਿਆ? | 1850 ਈ: |
89. | ਬਾਲ ਹੱਤਿਆ ਤੇ ਪਾਬੰਦੀ ਕਦੋਂ ਲਗਾਈ ਗਈ? | 1802 ਈ: |
90. | ਸਤੀ ਪ੍ਰਥਾ ਤੇ ਪਾਬੰਦੀ ਕਦੋਂ ਲਗਾਈ ਗਈ? | 1829 ਈ: |
91. | ਸਤੀ ਪ੍ਰਥਾ ਤੇ ਪਾਬੰਦੀ ਕਿਸਨੇ ਲਗਾਈ? | ਲਾਰਡ ਵਿਲੀਅਮ ਬੈਂਟਿਕ |
92. | ਸਤੀ ਪ੍ਰਥਾ ਤੇ ਪਾਬੰਦੀ ਕਿਸਦੇ ਯਤਨਾਂ ਨਾਲ ਲਗਾਈ ਗਈ? | ਰਾਜਾ ਰਾਮ ਮੋਹਨ ਰਾਏ |
93. | ਵਿਧਵਾ ਵਿਆਹ ਨੂੰ ਕਾਨੂੰਨੀ ਮਾਨਤਾ ਕਦੋਂ ਦਿੱਤੀ ਗਈ? | 1856 ਈ: |
94. | ਹਿੰਦੂ ਕਾਲਜ਼ ਦੀ ਸਥਾਪਨਾ ਕਦੋਂ ਕੀਤੀ ਗਈ? | 1817 |
95. | ਹਿੰਦੂ ਕਾਲਜ਼ ਦੀ ਸਥਾਪਨਾ ਕਿੱਥੇ ਕੀਤੀ ਗਈ? | ਕਲਕੱਤਾ |
96. | ਬੰਗਾਲ ਏਸ਼ਿਆਟਿਕ ਸੁਸਾਇਟੀ ਦੀ ਸਥਾਪਨਾ ਕਦੋਂ ਕੀਤੀ ਗਈ? | 1784 ਈ: |
97. | ਬੰਗਾਲ ਏਸ਼ਿਆਟਿਕ ਸੁਸਾਇਟੀ ਦੀ ਸਥਾਪਨਾ ਕਿਸਨੇ ਕੀਤੀ? | ਵਿਲੀਅਮ ਜੋਨਜ਼ |
98. | 1860 ਈ: ਦੇ ਕਾਨੂੰਨ ਅਨੁਸਾਰ ਲੜਕੀਆਂ ਦੇ ਵਿਆਹ ਲਈ ਘੱਟੋ-ਘੱਟ ਕਿੰਨੀ ਉਮਰ ਨਿਸਚਿਤ ਕੀਤੀ ਗਈ? | 10 ਸਾਲ |
99. | Pioneer of Journalism ਕਿਸਨੂੰ ਕਿਹਾ ਜਾਂਦਾ ਹੈ? | ਰਾਜਾ ਰਾਮ ਮੋਹਨ ਰਾਏ |
100. | ਭਾਰਤੀ ਪੁਨਰਜਾਗਰਣ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਰਾਜਾ ਰਾਮ ਮੋਹਨ ਰਾਏ ਨੂੰ |
101. | ਆਲ ਇੰਡੀਆ ਡਿਪਰੈਸਡ ਕਲਾਸ ਐਸੋਸੀਏਸ਼ਨ ਦੀ ਸਥਾਪਨਾ ਕਿਸਨੇ ਕੀਤੀ? | ਡਾ: ਬੀ: ਆਰ: ਅੰਬੇਦਕਰ |
102. | 19ਵੀਂ ਸਦੀ ਵਿੱਚ ਹਿੰਦੂ ਧਰਮ ਦੇ ਪੁਨਰਉੱਥਾਨ ਵਿੱਚ ਕਿਸਦਾ ਸਹਿਯੋਗ ਸਭ ਤੋਂ ਵੱਧ ਮੰਨਿਆ ਜਾਂਦਾ ਹੈ? | ਸਵਾਮੀ ਵਿਵੇਕਾਨੰਦ |
103. | ਮਦਨ ਮੋਹਨ ਮਾਲਵੀਆ ਨੂੰ ‘ਮਹਾਮਾਨਾ’ ਦੀ ਉਪਾਧੀ ਕਿਸਨੇ ਦਿੱਤੀ? | ਮਹਾਤਮਾ ਗਾਂਧੀ ਨੇ |
104. | ਸਤੀ ਪ੍ਰਥਾ ਨੂੰ ਖਤਮ ਕਰਨ ਲਈ ਕਾਨੂੰਨ ਕਦੋਂ ਬਣਾਇਆ ਗਿਆ? | 1929 ਈ: |
105. | ਵਿਧਵਾ ਪੁਨਰਵਿਆਹ ਨੂੰ ਕਾਨੂੰਨੀ ਮਾਨਤਾ ਕਦੋਂ ਦਿੱਤੀ ਗਈ? | 1856 ਈ: |
106. | 1854 ਦਾ ਵੁੱਡ ਡਿਸਪੈਚ ਕਿਸ ਵਿਸ਼ੇ ਨਾਲ ਸੰਬੰਧਤ ਸੀ? | ਸਿੱਖਿਆ ਸੁਧਾਰਾਂ ਨਾਲ |
107. | ਕਿਸ ਦਸਤਾਵੇਜ ਨੂੰ ‘ਮੈਗਨਾਕਾਰਟਾ ਆਫ਼ ਇੰਗਲਿਸ਼ ਐਜੂਕੇਸ਼ਨ ਇਨ ਇੰਡੀਆ’ ਕਿਹਾ ਜਾਂਦਾ ਹੈ? | ਵੁੱਡ ਡਿਸਪੈਚ 1854 |
108. | ਕਿਸ ਦਸਤਾਵੇਜ ਦੁਆਰਾ ਸਿੱਖਿਆ ਦੀ ਜਿੰਮੇਵਾਰੀ ਰਾਜ ਨੂੰ ਦਿੱਤੀ ਗਈ? | ਵੁੱਡ ਡਿਸਪੈਚ 1854 |
109. | ਕਿਸ ਦਸਤਾਵੇਜ ਦੁਆਰਾ ਸਰਕਾਰ ਨੇ ਸਿੱਖਿਆ ਲਈ 1 ਲੱਖ ਰੁਪਏ ਤੱਕ ਖਰਚ ਕਰਨ ਦੀ ਆਗਿਆ ਦਿੱਤੀ? | ਚਾਰਟਰ ਐਕਟ 1813 |
110. | ਭਾਰਤ ਵਿੱਚ ਅੰਗਰੇਜੀ ਨੂੰ ਸਿੱਖਿਆ ਦਾ ਮਾਧਿਅਮ ਕਦੋਂ ਬਣਾਇਆ ਗਿਆ? | 1835 |
111. | ਭਾਰਤ ਵਿੱਚ ਅੰਗਰੇਜੀ ਨੂੰ ਸਿੱਖਿਆ ਦਾ ਮਾਧਿਅਮ ਕਿਸ ਕਾਨੂੰਨ ਗਿਆ? | ਇੰਗਲਿਸ਼ ਐਜੂਕੇਸ਼ਨ ਐਕਟ ਰਾਹੀਂ ਬਣਾਇਆ 1854 |
112. | 1854 ਦੇ ਵੁੱਡ ਡਿਸਪੈਚ ਦੀਆਂ ਪ੍ਰਾਪਤੀਆਂ ਦਾ ਵਿਸ਼ਲੇਸ਼ਣ ਕਰਨ ਲਈ ਕਿਹੜਾ ਕਮਿਸ਼ਨ ਨਿਯੁਕਤ ਕੀਤਾ ਗਿਆ? | ਹੰਟਰ ਕਮਿਸ਼ਨ |
113. | ਗਵਰਨਰ ਜਨਰਲ ਨੂੰ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਕਦੋਂ ਮਿਲੀ? | 1861 ਈ: |
114. | ਹੰਟਰ ਕਮਿਸ਼ਨ ਦੀ ਨਿਯੁਕਤੀ ਕਦੋਂ ਕੀਤੀ ਗਈ? | 1882 |
115. | ਸੈਡਲਰ ਕਮਿਸ਼ਨ ਦੀ ਨਿਯੁਕਤੀ ਕਿਸ ਯੂਨੀਵਰਸਟੀ ਦੀਆਂ ਸਮੱਸਿਆਵਾਂ ਦਾ ਅਧਿਐਨ ਕਰਨ ਲਈ ਕੀਤੀ ਗਈ? | ਸੈਡਲਰ ਕਮਿਸ਼ਨ |
116. | ਭਾਰਤ ਵਿੱਚੋਂ ਗੁਲਾਮੀ ਪ੍ਰਥਾ ਨੂੰ ਕਿਸ ਕਾਨੂੰਨ ਰਾਹੀਂ ਖਤਮ ਕੀਤਾ ਗਿਆ? | ਚਾਰਟਰ ਐਕਟ 1833 |
117. | ਕਿਸ ਸਮਾਜ ਸੁਧਾਰਕ ਨੂੰ ਦੇਸ਼ਬੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ? | ਸੀ. ਆਰ. ਦਾਸ |
118. | ਦੀਨਬੰਧੂ ਦੇ ਨਾਂ ਨਾਲ ਕਿਸਨੂੰ ਜਾਣਿਆ ਜਾਂਦਾ ਹੈ? | ਸੀ.ਐਫ.ਐਂਡਰਿਊਸ |
119. | ਸੀ.ਐਫ.ਐਂਡਰਿਊਸ ਨੂੰ ਦੀਨਬੰਧੂ ਦਾ ਨਾਂ ਕਿਸਨੇ ਦਿੱਤਾ? | ਮਹਾਤਮਾ ਗਾਂਧੀ |
120. | ਬਾਲ ਗੰਗਾਧਰ ਤਿਲਕ ਕਿਸ ਰਾਜ ਨਾਲ ਸੰਬੰਧਤ ਸਨ? | ਮਹਾਂਰਾਸ਼ਟਰ |
121. | ਸ਼ਿਵਾਜੀ ਤਿਉਹਾਰ ਦਾ ਆਰੰਭ ਕਿਸ ਦੁਆਰਾ ਕੀਤਾ ਗਿਆ? | ਬਾਲ ਗੰਗਾਧਰ ਤਿਲਕ |
122. | ਨੈਸ਼ਨਲ ਲਿਬਰਲ ਫਾਊਂਡੇਸ਼ਨ ਦੀ ਸਥਾਪਨਾ ਕਿਸਨੇ ਕੀਤੀ? | ਸੁਰਿੰਦਰ ਨਾਥ ਬੈਨਰਜੀ |
123. | ਮੌਲਾਨਾ ਅਬੁਲ ਕਲਾਮ ਅਜਾਦ ਕਿਸ ਭਾਸ਼ਾ ਦੇ ਮਾਹਿਰ ਸਨ? | ਅਰਬੀ |
124. | ਸਰਵੈਂਟਸ ਆਫ਼ ਇੰਡੀਆ ਸੁਸਾਇਟੀ ਕਿੱਥੇ ਸਥਾਪਿਤ ਕੀਤੀ ਗਈ? | ਇੰਗਲੈਂਡ |
125. | ਡਿਊਕ ਆਫ਼ ਕਨਾਟ ਨੇ ਨਰਿੰਦਰ ਮੰਡਲ ਦਾ ਉਦਘਾਟਨ ਕਦੋਂ ਕੀਤਾ? | 1921 ਈ: |
126. | ‘ਭਾਰਤ ਦਾ ਹੀਰਾ’, ‘ਮਹਾਰਾਸ਼ਟਰ ਦਾ ਗਹਿਣਾ‘ ਅਤੇ ‘ਕਾਮਿਆਂ ਦਾ ਰਾਜਕੁਮਾਰ’ ਕਿਸਨੂੰ ਮੰਨਿਆ ਗਿਆ ਹੈ? | ਗੋਪਾਲ ਕ੍ਰਿਸ਼ਨ ਗੋਖਲੇ |
127. | ‘ਇੰਡੀਆ ਵਿਨਸ ਫ੍ਰੀਡਮ’ ਕਿਸਦੀ ਲਿਖਤ ਹੈ? | ਮੌਲਾਨਾ ਅਬੁਲ ਕਲਾਮ ਅਜਾਦ |
128. | 1932 ਈ: ਵਿੱਚ ਆਲ ਇੰਡੀਆ ਹਰੀਜਨ ਸਮਾਜ ਦੀ ਸਥਾਪਨਾ ਕਿਸਨੇ ਕੀਤੀ? | ਮਹਾਤਮਾ ਗਾਂਧੀ |
129. | ਮਹਾਤਮਾ ਗਾਂਧੀ ਨੇ ‘ਦੀਨ ਬੰਧੂ’ ਕਿਸਨੂੰ ਕਿਹਾ? | ਸੀ.ਐਫ. ਐਂਡਰਿਊਜ |
130. | ਮਹਾਰਾਸ਼ਟਰ ਦੇ ਕਿਸ ਸਮਾਜ ਸੁਧਾਰਕ ਨੂੰ ਲੋਕਹਿੱਤਵਾਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ? | ਗੋਪਾਲ ਹਰੀ ਦੇਸ਼ਮੁੱਖ |
131. | ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਸਥਾਪਨਾ ਕਿਸਨੇ ਕੀਤੀ? | ਨਰਾਇਣ ਮਲਾਹਰ ਜੋਸ਼ੀ |
132. | ਕਿਸ ਸਮਾਜ ਸੁਧਾਰਕ ਨੇ ਕਿਹਾ ਸੀ ਕਿ ਧਰਮ ਭੁੱਖ ਨੂੰ ਨਹੀਂ ਮਿਟਾ ਸਕਦਾ? | ਸਵਾਮੀ ਵਿਵੇਕਾਨੰਦ |
133. | ਸਵਾਮੀ ਵਿਵੇਕਾਨੰਦ ਦੀ ਪ੍ਰਸਿੱਧ ਪੈਰੋਕਾਰ ਕੌਣ ਸੀ? | ਸਿਸਟਰ ਨਿਵੇਦਿਤਾ |
134. | ਮਾਯੋ ਕਾਲਜ ਕਿੱਥੇ ਸਥਾਪਿਤ ਕੀਤਾ ਗਿਆ? | ਅਜਮੇਰ |
135. | ਬਾਲ ਗੰਗਾਧਰ ਤਿਲਕ ਨੇ ਆਪਣਾ ਕੈਰੀਅਰ ਕਿਸ ਰੂਪ ਵਿੱਚ ਸ਼ੁਰੂ ਕੀਤਾ? | ਪ੍ਰੋਫੈਸਰ |
136. | ਏਸ਼ਿਆਟਿਕ ਸੁਸਾਇਟੀ ਕਲਕੱਤਾ ਦੀ ਸਥਾਪਨਾ ਕਿਸਨੇ ਕੀਤੀ? | ਵਿਲੀਅਮ ਜੋਨਜ਼ |
137. | ‘ਐਟ ਦੀ ਫੀਟ ਆਫ਼ ਮਹਾਤਮਾ ਗਾਂਧੀ’ ਪੁਸਤਕ ਦਾ ਲੇਖਕ ਕੌਣ ਹੈ? | ਡਾ: ਰਜਿੰਦਰ ਪ੍ਰਸਾਦ |
138. | ਕਿਸ ਪ੍ਰਸਿੱਧ ਬੰਗਾਲੀ ਨਾਟਕ ਵਿੱਚ ਅੰਗਰੇਜਾਂ ਦੁਆਰਾ ਨੀਲ ਕਿਸਾਨਾਂ ਤੇ ਕੀਤੇ ਜਾ ਰਹੇ ਜੁਲਮਾਂ ਨੂੰ ਚਿਤਰਿਤ ਕੀਤਾ ਗਿਆ ਸੀ? | ਨੀਲ ਦਰਪਣ |
139. | ਬਵਾਏ ਸਕਾਊਟ ਅਤੇ ਸਿਵਲ ਗਾਈਡ ਅੰਦੋਲਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਬਾਦੇਨ ਪਾਵਲ |
140. | ਮਹਾਤਮਾ ਗਾਂਧੀ ਨੇ ਮੀਰਾ ਭੈਣ ਦਾ ਨਾਂ ਕਿਸਨੂੰ ਦਿੱਤਾ? | ਮੈਡਲਿਨ ਸਲੇਡ ਨੂੰ |
141. | ਸੇਵਾਗਰਾਮ ਆਸ਼ਰਮ ਦੀ ਸਥਾਪਨਾ ਕਿਸਨੇ ਕੀਤੀ? | ਮਹਾਤਮਾ ਗਾਂਧੀ ਨੇ |
142. | ਸੇਵਾਗਰਾਮ ਆਸ਼ਰਮ ਕਿੱਥੇ ਸਥਿਤ ਹੈ? | ਵਾਰਧਾ, ਮਹਾਂਰਾਸ਼ਟਰ |
143. | ਫੋਨਿਕਸ ਆਸ਼ਰਮ ਦੀ ਸਥਾਪਨਾ ਕਿਸਨੇ ਕੀਤੀ? | ਮਹਾਤਮਾ ਗਾਂਧੀ ਨੇ |
144. | ਫੋਨਿਕਸ ਆਸ਼ਰਮ ਕਿੱਥੇ ਸਥਿਤ ਹੈ? | ਡਰਬਨ, ਦੱਖਣੀ ਅਫ਼ਰੀਕਾ |
145. | ਕਿਹੜੇ ਸਮਾਜਿਕ ਰਾਜਨੀਤਕ ਆਗੂ ਨੇ ਰਾਜਨੀਤੀ ਛੱਡ ਦਿੱਤੀ ਅਤੇ ਪਾਂਡੀਚਰੀ ਜਾ ਕੇ ਇੱਕ ਆਸ਼ਰਮ ਸਥਾਪਿਤ ਕਰ ਲਿਆ? | ਅਰਬਿੰਦੋ ਘੋਸ਼ |
146. | ਸਰ ਸਈਅਦ ਅਹਿਮਦ ਖਾਂ ਦੁਆਰਾ ਮੁਸਲਮਾਨਾਂ ਵਿੱਚ ਸ਼ੁਰੂ ਕੀਤੇ ਗਏ ਸੁਧਾਰ ਅੰਦੋਲਨ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਅਲੀਗੜ੍ਹ ਅੰਦੋਲਨ |
147. | ‘ਆਦਿਵਾਸੀ’ ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ? | ਠਾਕਰ ਬੱਪਾ |
148. | ਭਾਰਤ ਦੀ ਪਹਿਲੀ ਇਸਤਰੀ ਯੂਨੀਵਰਸਟੀ ਕਿਸਨੇ ਸਥਾਪਿਤ ਕੀਤੀ? | ਢੋਂਡੁ ਕੇਸ਼ਵ ਕਾਰਵੇ |
149. | ਸੱਤਿਆਸੋਧਕ ਸਮਾਜ ਮੁੱਖ ਰੂਪ ਵਿੱਚ ਕਿਹੜੀਆਂ ਜਾਤੀਆਂ ਦੀ ਹਾਲਤ ਵਿੱਚ ਸੁਧਾਰ ਲਈ ਬਣਾਇਆ ਗਿਆ ਸੀ? | ਪੱਛੜੀਆਂ ਜਾਤੀਆਂ |
150. | ਭਾਰਤੀ ਪੁਨਰਜਾਗਰਣ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਰਾਜਾ ਰਾਮ ਮੋਹਨ ਰਾਏ ਨੂੰ |
151. | ਲੋਕਮਾਨਿਆ ਬਾਲ ਗੰਗਾਧਰ ਤਿਲਕ ਵਿੱਚ ‘ਲੋਕਮਾਨਿਆ’ ਤੋਂ ਕੀ ਭਾਵ ਹੈ? | ਲੋਕਾਂ ਦੁਆਰਾ ਸਵੀਕਾਰ ਕੀਤਾ |