ਵੈਦਿਕ ਸੱਭਿਅਤਾ: ਆਰੀਆ ਦਾ ਅਸਲ ਨਿਵਾਸ, ਉਹਨਾਂ ਦਾ ਸਮਾਜਿਕ, ਆਰਥਿਕ ਅਤੇ ਧਾਰਮਿਕ ਜੀਵਨ

1.      

ਆਰੀਆ ਲੋਕ ਕਦੋਂ ਭਾਰਤ ਆਏ?

1500 ਈ: ਪੂ: -1000 ਈ: ਪੂ:

2.     

ਰਿਗਵੈਦਿਕ ਕਾਲ ਕਿਸ ਸਮੇਂ ਨੂੰ ਮੰਨਿਆ ਜਾਂਦਾ ਹੈ?

1500 ਈ:ਪੂ: ਤੋਂ 1000 ਈ:ਪੂ:

3.     

ਆਰੀਆ ਲੋਕ ਕਿਹੜੇ ਰਸਤੇ ਭਾਰਤ ਆਏ?

ਅਫ਼ਗਾਨਿਸਤਾਨ ਦੇ ਰਸਤੇ

4.     

ਆਰੀਆ ਦਾ ਕੀ ਅਰਥ ਹੁੰਦਾ ਹੈ?

ਸ੍ਰੇਸ਼ਟ

5.     

ਆਰੀਆ ਦੇ ਮੂਲ ਨਿਵਾਸ ਸਬੰਧੀ ਸਪਤ ਸਿੰਧੂ ਸਿਧਾਂਤ ਕਿਸਨੇ ਦਿੱਤਾ ਸੀ?

ਏ ਸੀ ਦਾਸ, ਕੇ ਐਮ ਮੁਨਸ਼ੀ ਅਤੇ  ਡਾਕਟਰ ਸੰਪੂਰਨਾਨੰਦ

6.     

ਆਰੀਆ ਦੇ ਮੂਲ ਨਿਵਾਸ ਸਬੰਧੀ ਤਿੱਬਤ ਦਾ ਸਿਧਾਂਤ ਕਿਸਦੀ ਦੇਣ ਹੈ?

ਸਵਾਮੀ ਦਯਾਨੰਦ

7.     

ਸਵਾਮੀ ਦਯਾਨੰਦ ਨੇ ਆਪਣੀ ਕਿਹੜੀ ਪੁਸਤਕ ਵਿੱਚ ਤਿੱਬਤ ਦਾ ਸਿਧਾਂਤ ਦਿੱਤਾ?

ਸਤਿਆਰਥ ਪ੍ਰਕਾਸ਼

8.     

ਆਰਕਟਿਕ ਹੋਮ ਇਨ ਵੇਦਾਜ਼ ਦਾ ਲੇਖਕ ਕੌਣ ਹੈ?

ਬਾਲ ਗੰਗਾਧਰ ਤਿਲਕ

9.     

ਬਾਲ ਗੰਗਾਧਰ ਤਿਲਕ ਅਨੁਸਾਰ ਆਰੀਆ ਕਿੱਥੋਂ ਦੇ ਮੂਲ ਨਿਵਾਸੀ ਸਨ?

ਉੱਤਰੀ ਧਰੁਵ ਦੇ

10.   

ਰਿਗਵੈਦਿਕ ਕਾਲ ਵਿੱਚ ਜੇਹਲਮ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਵਿਤਸਤਾ

11.    

ਆਰੀਆ ਦੇ ਮੂਲ ਨਿਵਾਸੀ ਸਬੰਧੀ ਕਿਹੜੇ ਸਿਧਾਂਤ ਨੂੰ ਸਭ ਤੋਂ ਜਿਆਦਾ ਵਿਦਵਾਨ ਸਹੀ ਮੰਨਦੇ ਹਨ?

ਮੱਧ ਏਸ਼ੀਆ ਸਿਧਾਂਤ

12.   

ਆਰੀਆ ਨੂੰ ਭਾਰਤ ਵਿੱਚ ਕਿਹੜੇ ਕਬੀਲਿਆਂ ਨਾਲ ਲੜਣਾ ਪਿਆ?

ਦਰਾਵਿੜ ਜਾਂ ਦੱਸਯੂ ਅਤੇ ਪਣੀ

13.   

ਆਰੀਆ ਦੀ ਭਾਰਤ ਵਿੱਚ ਜਿੱਤ ਦਾ ਵੱਡਾ ਕਾਰਨ ਕੀ ਸੀ?

ਚੰਗੇ ਹਥਿਆਰ ਅਤੇ ਤੇਜ਼ ਰੱਥ

14.   

ਸ਼ੁਰੂ ਵਿੱਚ ਆਰੀਆ ਕਿਸ ਪ੍ਰਦੇਸ ਵਿੱਚ ਵੱਸੇ?

ਸਪਤ ਸਿੰਧੂ ਪ੍ਰਦੇਸ਼ ਵਿੱਚ

15.   

ਸਪਤ ਸਿੰਧੂ ਪ੍ਰਦੇਸ ਵਿੱਚ ਕਿਹੜੀਆਂ ਸੱਤ ਨਦੀਆਂ ਵਹਿੰਦੀਆਂ ਸਨ?

ਸਤਲੁਜ, ਰਾਵੀ, ਬਿਆਸ, ਚਨਾਬ, ਜੇਹਲਮ, ਸਿੰਧ ਅਤੇ ਸਰਸਵਤੀ

16.   

ਸਪਤਸਿੰਧੂ ਨੂੰ ਬ੍ਰਹਮਵਰਤ ਦਾ ਨਾਂ ਕਿਉਂ ਦਿੱਤਾ ਗਿਆ?

ਕਿਉਂਕਿ ਇੱਥੇ ਰਿਗਵੇਦ ਦੀ ਰਚਨਾ ਹੋਈ ਸੀ

17.   

ਸਪਤਸਿੰਧੂ ਤੋਂ ਬਾਅਦ ਆਰੀਆ ਕਿਹੜੇ ਮੈਦਾਨਾਂ ਵੱਲ ਵਧੇ?

ਗੰਗਾ ਦੇ ਮੈਦਾਨਾਂ ਵੱਲ

18.   

ਰਿਗਵੇਦ ਵਿੱਚ ਚਨਾਬ ਨਦੀ ਨੂੰ ਕੀ ਨਾਂ ਦਿੱਤਾ ਗਿਆ ਹੈ?

ਅਸਕਿਨੀ

19.   

ਰਿਗਵੇਦ ਵਿੱਚ ਕਿਸ ਨਦੀ ਨੂੰ ਪੁਰੂਸ਼ਿਨੀ ਕਿਹਾ ਗਿਆ ਹੈ?

ਰਾਵੀ

20.  

ਰਿਗਵੇਦ ਵਿੱਚ ਬਿਆਸ ਨੂੰ ਕੀ ਨਾਂ ਦਿੱਤਾ ਗਿਆ ਹੈ?

ਵਿਪਾਸ਼ਾ

21.   

ਆਰੀਆ ਨੇ ਗੰਗਾ ਦੇ ਮੈਦਾਨੀ ਇਲਾਕੇ ਨੂੰ ਕੀ ਨਾ ਦਿੱਤਾ?

ਆਰੀਆਵਰਤ

22.   

ਵੇਦ ਸ਼ਬਦ ਕਿਸ ਮੂਲ ਸ਼ਬਦ ਤੋਂ ਬਣਿਆ ਹੈ?

ਵਿਦ

23.  

ਵਿਦ ਸ਼ਬਦ ਤੋਂ ਕੀ ਭਾਵ ਹੈ?

ਗਿਆਨ

24.  

ਸਭ ਤੋਂ ਪਹਿਲਾਂ ਕਿਹੜੇ ਵੇਦ ਦੀ ਰਚਨਾ ਕੀਤੀ ਗਈ?

ਰਿਗਵੇਦ

25.  

ਰਿਗਵੇਦ ਤੋਂ ਬਾਅਦ ਕਿਹੜੇ ਤਿੰਨ ਵੇਦ ਰਚੇ ਗਏ?

ਸਾਮਵੇਦ, ਯਜੁਰਵੇਦ, ਅਥਰਵਵੇਦ

26.  

ਰਿਗਵੇਦ ਵਿੱਚ ਕਿੰਨੇ ਮੰਤਰ ਅਤੇ ਸੂਕਤ ਹਨ?

10552 ਮੰਤਰ ਅਤੇ 1028 ਸੂਕਤ

27.  

ਰਿਗਵੇਦ ਨੂੰ ਕਿੰਨੇ ਮੰਡਲਾਂ ਵਿੱਚ ਵੰਡਿਆ ਗਿਆ ਹੈ?

10

28.  

ਉਪਨਿਸ਼ਦਾਂ ਦੀ ਗਿਣਤੀ ਕਿੰਨੀ ਹੈ?

108

29.    

1000 ਈ: ਪੂ: ਤੋਂ 700 ਈ: ਪੂ: ਦੇ ਸਮੇਂ ਦੀ ਜਾਣਕਾਰੀ ਦਾ ਮੁੱਖ ਸੋਮਾ ਕੀ ਹੈ?

ਦੋ ਮਹਾਂਕਾਵਿ (ਰਮਾਇਣ, ਮਹਾਂਭਾਰਤ)

30.  

ਭਾਰਤ ਦਾ ਸਭ ਤੋਂ ਵੱਡਾ ਕਾਵਿ ਗ੍ਰੰਥ ਕਿਹੜਾ ਹੈ?

ਮਹਾਂਭਾਰਤ

31.   

ਮਹਾਂਭਾਰਤ ਵਿੱਚ ਕਿੰਨੇ ਸਲੋਕ ਹਨ?

ਇੱਕ ਲੱਖ ਤੋਂ ਵਧ

32.  

ਮਹਾਭਾਰਤ ਦੀ ਰਚਨਾ ਕਿਸਨੇ ਕੀਤੀ?

ਮਹਾਂਰਿਸ਼ੀ ਵੇਦ ਵਿਆਸ ਨੇ

33.  

ਰਾਮਾਇਣ ਦੀ ਰਚਨਾ ਕਿਸਨੇ ਕੀਤੀ?

ਮਹਾਂਰਿਸ਼ੀ ਬਾਲਮੀਕਿ ਨੇ

34.  

ਰਿਗਵੈਦਿਕ ਸ਼ਾਸਨ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਕੀ ਸੀ?

ਪਰਿਵਾਰ

35.  

ਪਰਿਵਾਰ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?

ਗ੍ਰਹਿਪਤੀ ਜਾਂ ਕੁਲਪਤੀ

36.  

ਪਿੰਡ ਦੇ ਮੁੱਖੀ ਨੂੰ ਕੀ ਆਖਦੇ ਸਨ?

ਗ੍ਰਾਮਣੀ ਜਾਂ ਗ੍ਰਹਿਮਣ

37.  

ਵਿਸ਼ ਕਿਸਨੂੰ ਕਹਿੰਦੇ ਸਨ?

ਪਿੰਡਾਂ ਦੇ ਸਮੂਹ ਨੂੰ

38.  

ਵਿਸ਼ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?

ਵਿਸ਼ਪਤੀ

39.  

ਕਈ ਵਿਸ਼ਾਂ ਨੂੰ ਮਿਲਾ ਕੇ ਰਿਗਵੈਦਿਕ ਕਾਲ ਦੀ ਕਿਹੜੀ ਇਕਾਈ ਬਣਦੀ ਸੀ?

ਜਨ

40.  

ਜਨ ਦੇ ਮੁੱਖੀ ਨੂੰ ਕੀ ਕਹਿੰਦੇ ਸਨ?

ਰਾਜਨ ਜਾਂ ਰਾਜਾ

41.   

ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ ਜਾਂ ਉਸਦਾ ਅਹੁਦਾ ਜੱਦੀ ਸੀ?

ਜੱਦੀ

42.  

ਰਾਜੇ ਦੀ ਸਹਾਇਤਾ ਲਈ ਕਿਹੜੀਆਂ ਦੋ ਸੰਸਥਾਵਾਂ ਹੁੰਦੀਆਂ ਸਨ?

ਸਭਾ ਅਤੇ ਸਮਿਤੀ

43.  

ਲੋੜ ਪੈਣ ਤੇ ਰਾਜੇ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਸੀ?

ਸਮਿਤੀ ਦੁਆਰਾ

44.  

ਰਾਜੇ ਨੂੰ ਧਾਰਮਿਕ ਮਸਲਿਆਂ ਵਿੱਚ ਸਲਾਹ ਕੌਣ ਦਿੰਦਾ ਸੀ?

ਪੁਰੋਹਿਤ

45.  

ਰਿਗਵੈਦਿਕ ਕਾਲ ਵਿੱਚ ਸੈਨਾ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?

ਸੈਨਾਨੀ

46.  

ਰਿਗਵੈਦਿਕ ਕਾਲ ਵਿੱਚ ਕਿਸ ਪ੍ਰਕਾਰ ਦੇ ਪਰਿਵਾਰ ਹੁੰਦੇ ਸਨ?

ਸਾਂਝੇ ਪਰਿਵਾਰ

47.  

ਪਰਿਵਾਰ ਪਿਤਾ ਪ੍ਰਧਾਨ ਹੁੰਦੇ ਸਨ ਜਾਂ ਮਾਤਾ ਪ੍ਰਧਾਨ?

ਪਿਤਾ ਪ੍ਰਧਾਨ

48.  

ਰਿਗਵੈਦਿਕ ਕਾਲ ਵਿੱਚ ਲੋਕਾਂ ਦੀ ਵੰਡ ਕਿਸ ਅਧਾਰ ਤੇ ਕੀਤੀ ਗਈ ਸੀ?

ਕਿੱਤੇ ਦੇ ਅਧਾਰ ਤੇ

49.  

ਕੀ ਰਿਗਵੈਦਿਕ ਕਾਲ ਵਿੱਚ ਜਾਤੀ ਪ੍ਰਥਾ ਪ੍ਰਚਲਿਤ ਸੀ?

ਨਹੀਂ

50.  

ਆਰੀਆ ਦੇ ਮਨੋਰੰਜਨ ਦਾ ਮੁੱਖ ਸਾਧਨ ਕੀ ਸੀ?

ਰੱਥ ਦੌੜ

51.   

ਆਰੀਆ ਲੋਕ ਕਿਸਦੀ ਪੂਜਾ ਕਰਦੇ ਸਨ?

ਕੁਦਰਤੀ ਸ਼ਕਤੀਆਂ ਦੀ

52.  

ਰਿਗਵੇਦ ਵਿੱਚ ਕਿੰਨੇ ਦੇਵਤਿਆਂ ਦਾ ਵਰਣਨ ਕੀਤਾ ਗਿਆ ਹੈ?

33

53.  

ਆਰੀਆ ਕਿਸਨੂੰ ਆਪਣਾ ਸਭ ਤੋਂ ਵੱਡਾ ਦੇਵਤਾ ਮੰਨਦੇ ਸਨ?

ਵਰੁਣ ਨੂੰ

54.  

ਵਰੁਣ ਕਿਸ ਕੁਦਰਤੀ ਸ਼ਕਤੀ ਦਾ ਦੇਵਤਾ ਸੀ?

ਅਕਾਸ਼ ਦਾ

55.  

ਆਰੀਆ ਦਾ ਦੂਜਾ ਵੱਡਾ ਦੇਵਤਾ ਕੌਣ ਸੀ?

ਇੰਦਰ

56.  

ਰਿਗਵੈਦ ਵਿੱਚ ਕਿਸ ਨਦੀ ਨੂੰ ਦੇਵੀ ਕਿਹਾ ਗਿਆ ਹੈ?

ਸਰਸਵਤੀ

57.  

ਇੰਦਰ ਕਿਹੜੀਆਂ ਸ਼ਕਤੀਆਂ ਦਾ ਦੇਵਤਾ ਸੀ?

ਵਰਖਾ ਅਤੇ ਯੁੱਧ ਦਾ

58.  

ਰਿਗਵੇਦ ਵਿੱਚ ਸਭ ਤੋਂ ਵਧ ਮੰਤਰ ਕਿਸਦੀ ਪ੍ਰਸੰਸਾ ਵਿੱਚ ਹਨ?

ਇੰਦਰ ਦੀ

59.  

ਰਿਗਵੇਦ ਵਿੱਚ ਇੰਦਰ ਦੀ ਪ੍ਰਸ਼ੰਸਾ ਵਿੱਚ ਕਿੰਨੇ ਮੰਤਰ ਲਿਖੇ ਗਏ ਹਨ?

250

60. 

ਅਗਨੀ ਦੇਵਤਾ ਦਾ ਸਬੰਧ ਕਿਸ ਨਾਲ ਸੀ?

ਵਿਆਹ ਅਤੇ ਅੰਤਮ ਸੰਸਕਾਰ

61.   

ਹਨੇਰੀ-ਤੂਫਾਨ ਦਾ ਦੇਵਤਾ ਕੌਣ ਸੀ?

ਰੁਦਰ

62.  

ਮੌਤ ਦਾ ਦੇਵਤਾ ਕੌਣ ਸੀ?

ਯਮ

63.  

ਆਰਣਈ ਕਿਸ ਕੁਦਰਤੀ ਸ਼ਕਤੀ ਦੀ ਦੇਵੀ ਸੀ?

ਵਣਾਂ ਦੀ

64.  

ਵਪਾਰ ਕਰਨ ਲਈ ਕਿਹੜੇ ਪਸ਼ੂ ਦੀ ਵਰਤੋਂ ਅਦਲਾ-ਬਦਲੀ ਲਈ ਕੀਤੀ ਜਾਂਦੀ ਸੀ?

ਗਊ ਦੀ

65.  

ਸੋਮ ਕਿਸ ਚੀਜ ਦਾ ਦੇਵਤਾ ਸੀ?

ਪੌਦਿਆਂ ਦਾ

66. 

ਰਿਗਵੇਦ ਦਾ ਕਿਹੜਾ ਮੰਡਲ ਸੋਮ ਦੇਵਤਾ ਨੂੰ ਸਮਰਪਿਤ ਹੈ?

9ਵਾਂ ਮੰਡਲ

67.  

ਗਾਇਤਰੀ ਮੰਦਰ ਕਿਸ ਵੇਦ ਵਿੱਚ ਸ਼ਾਮਿਲ ਹੈ?

ਰਿਗਵੇਦ ਵਿੱਚ

68.  

ਰਿਗਵੇਦ ਨਾਲ ਸੰਬੰਧਤ ਉਪਵੇਦ ਦਾ ਨਾਂ ਕੀ ਹੈ?

ਆਯੁਰਵੇਦ

69. 

ਆਯੁਰਵੇਦ ਕਿਸ ਨਾਲ ਸੰਬੰਧਤ ਹੈ?

ਦਵਾਈਆਂ ਅਤੇ ਇਲਾਜ ਨਾਲ

70.  

ਰਿਗਵੇਦ ਵਿੱਚ 7 ਘੋੜਿਆਂ ਵਾਲੇ ਰੱਥ ਵਿੱਚ ਸਵਾਰੀ ਕਰਨ ਵਾਲੇ ਕਿਹੜੇ ਦੇਵਤਾ ਦਾ ਵਰਣਨ ਕੀਤਾ ਗਿਆ ਹੈ?

 ਸੂਰਜ ਦੇਵਤਾ ਦਾ

71.   

ਗਾਇਤਰੀ ਮੰਤਰ ਕਿਸ ਵੇਦ ਵਿੱਚੋਂ ਲਿਆ ਗਿਆ ਹੈ?

ਰਿਗਵੇਦ

72.  

ਗਾਇਤਰੀ ਮੰਤਰ ਵਿੱਚ ਕਿਸਨੂੰ ਸੰਬੋਧਿਤ ਕੀਤਾ ਗਿਆ ਹੈ? ਸਵਿਤਰੀ ਨੂੰ

 

73.  

ਵੈਦਿਕ ਸਮਾਜ ਵਿੱਚ ਵਰਣ ਵੰਡ ਰਿਗਵੇਦ ਦੇ ਕਿਸ ਮੰਡਲ ਵਿੱਚ ਦਰਜ ਹੈ?

ਪੂਰਸ਼ ਸੂਕਤ

74.  

ਪੁਰਸ਼ ਸੂਕਤ ਰਿਗਵੇਦ ਦੇ ਕਿੰਨਵੇਂ ਮੰਡਲ ਵਿੱਚ ਦਰਜ ਹੈ?

10ਵੇਂ ਮੰਡਲ ਵਿੱਚ

75.  

ਕਿਸ ਦੇਵਤਾ ਨੂੰ ਕਿਲਿ੍ਹਆਂ ਨੂੰ ਨਸ਼ਟ ਕਰਨ ਵਾਲਾ ਅਤੇ ਯੁੱਧ ਦਾ ਦੇਵਤਾ ਮੰਨਿਆ ਜਾਂਦਾ ਸੀ?

ਇੰਦਰ ਨੂੰ

76.  

ਕਿਸ ਵੇਦ ਵਿੱਚ ਰਿਗਵੇਦ ਨਾਲ ਸੰਬੰਧਤ ਮੰਤਰਾਂ ਦੇ ਉਚਾਰਨ ਲਈ ਧੁਨਾਂ ਦਾ ਵਰਣਨ ਕੀਤਾ ਗਿਆ ਹੈ?

ਸਾਮਵੇਦ

77.  

ਸਾਮਵੇਦ ਨਾਲ ਕਿਹੜਾ ਉਪਵੇਦ ਸੰਬੰਧਤ ਹੈ?

ਗੰਧਰਵਵੇਦ

78.  

ਗੰਧਰਵਵੇਦ ਕਿਸ ਕਲਾ ਨਾਲ ਸੰਬੰਧਤ ਹੈ?

ਸੰਗੀਤ

79.  

ਸਾਮਵੇਦ ਦੀਆਂ ਧੁਨਾਂ ਕਿਸ ਦੁਆਰਾ ਉਚਾਰੀਆਂ ਜਾਂਦੀ ਸਨ?

ਉਦਗਾਤਰੀ

80.  

ਕਿਸ ਵੇਦ ਵਿੱਚ ਬਲੀ ਦੀ ਰਸਮ ਦਾ ਤਰੀਕਾ ਦੱਸਿਆ ਗਿਆ ਹੈ?

ਯਜੁਰਵੇਦ

81.   

ਕਿਸ ਸੰਤ ਨੇ ਪੁਰਾਤਨ ਵੇਦ ਨੂੰ ਚਾਰ ਵੱਖੋ ਵੱਖ ਵੇਦਾਂ ਵਿੱਚ ਵੰਡਿਆ?

ਵਿਆਸ ਨੇ

82.  

ਯਜੁਰਵੇਦ ਨਾਲ ਕਿਹੜਾ ਉਪਵੇਦ ਸੰਬੰਧਤ ਹੈ?

ਧਨੁਰਵੇਦ

83.  

ਧਨੁਰਵੇਦ ਕਿਸ ਕਲਾ ਨਾਲ ਸੰਬੰਧਤ ਜਾਣਕਾਰੀ ਦਿੰਦਾ ਹੈ?

ਯੁੱਧ ਕਲਾ ਨਾਲ

84.  

ਕਿਸ ਵੇਦ ਦਾ ਸੰਬੰਧ ਜਾਦੂ ਨਾਲ ਹੈ?

ਅਥਰਵਵੇਦ

85.  

ਜਾਦੂ ਦੀ ਵਰਤੋਂ ਕਿਸਤੋਂ ਬਚਣ ਲਈ ਕੀਤੀ ਜਾਂਦੀ ਸੀ?

ਬੁਰੀਆਂ ਸ਼ਕਤੀਆਂ, ਬਿਮਾਰੀਆਂ

86.  

ਅਥਰਵਵੇਦ ਨਾਲ ਸੰਬੰਧਤ ਉਪਵੇਦ ਕਿਹੜਾ ਹੈ?

ਸ਼ਿਲਪਵੇਦ

87.  

ਰਿਗਵੇਦ ਵਿੱਚ ‘ਪੁਰੰਦਰ’ ਸ਼ਬਦ ਕਿਸ ਲਈ ਵਰਤਿਆ ਗਿਆ ਹੈ?

ਇੰਦਰ ਦੇਵ ਲਈ

88.  

ਸ਼ਿਲਪਵੇਦ ਕਿਸ ਕਲਾ ਦਾ ਵਰਣਨ ਕਰਦਾ ਹੈ?

ਵਾਸਤੂਕਲਾ

89.  

ਸੰਗੀਤ ਦੀ ਉਤਪੱਤੀ ਕਿਸ ਵੇਦ ਤੋਂ ਹੋਈ ਮੰਨੀ ਜਾਂਦੀ ਹੈ?

ਸਾਮਵੇਦ ਤੋਂ

90. 

ਅਥਰਵਵੇਦ ਵਿੱਚ ਕਿੰਨੇ ਮੰਤਰ ਹਨ?

730

91.   

ਕਿਸ ਵੈਦਿਕ ਰਚਨਾ ਦਾ ਭਾਵ ‘ਗੁਰੂ ਦੇ ਨੇੜੇ ਬੈਠ ਕੇ ਪ੍ਰਾਪਤ ਕੀਤਾ ਗਿਆਨ’ ਹੈ?

ਉਪਨਿਸ਼ਦ

92.  

ਉਪਨਿਸ਼ਦਾਂ ਨੂੰ ਵੇਦਾਰਿਤ ਕਿਉਂ ਕਿਹਾ ਜਾਂਦਾ ਸੀ?

ਇਹਨਾਂ ਦੀ ਰਚਨਾ ਵੈਦਿਕ ਕਾਲ ਦੇ ਅੰਤ ਵਿੱਚ ਹੋਈ ਸੀ

93.  

ਉਪਨਿਸ਼ਦ ਗਿਣਤੀ ਵਿੱਚ ਕਿੰਨੇ ਹਨ?

108

94.  

ਜਿਹੜੇ ਗ੍ਰੰਥਾਂ ਵਿੱਚ ਵੇਦਾਂ ਦੀ ਵਿਆਖਿਆ ਕੀਤੀ ਗਈ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?

ਬ੍ਰਾਹਮਣ

95.  

ਕਿਹੜੀਆਂ ਧਾਰਮਿਕ ਪੁਸਤਕਾਂ ਦੀ ਰਚਨਾ ਜੰਗਲਾਂ ਵਿੱਚ ਰਹਿਣ ਵਾਲੇ ਰਿਸ਼ੀਆਂ ਦੁਆਰਾ ਕੀਤੀ ਗਈ ਮੰਨੀ ਜਾਂਦੀ ਹੈ?

ਆਰਣਿਅਕ ਦੀ

96. 

ਸਮਹਿਤਾ, ਬ੍ਰਾਹਮਣ ਅਤੇ ਆਰਣੀਅਕ ਕਿਸ ਕਾਲ ਵਿੱਚ ਰਚੇ ਗਏ?

ਉੱਤਰ ਵੈਦਿਕ ਕਾਲ ਵਿੱਚ

97.  

ਅਸ਼ਟਅਧਿਆਈ ਦੀ ਰਚਨਾ ਕਿਸ ਦੁਆਰਾ ਕੀਤੀ ਗਈ?

ਪਾਣਿਨੀ ਦੁਆਰਾ

98.  

ਉਪਵੇਦ ਗਿਣਤੀ ਵਿੱਚ ਕਿੰਨੇ ਹਨ?

4

99. 

ਨਿਆਂ ਦਰਸ਼ਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਰਿਸ਼ੀ ਗੌਤਮ ਨੂੰ

100.               

ਰਿਸ਼ੀ ਕਪਿਲ ਦੁਆਰਾ ਕਿਸ ਫਿਲਾਸਫ਼ੀ ਨੂੰ ਜਨਮ ਦਿੱਤਾ ਗਿਆ?

ਸਾਂਖਿਆ

101.                 

ਪ੍ਰਾਚੀਨ ਭਾਰਤ ਦੀ ਕਿਸ ਪੁਸਤਕ ਦਾ ਅਨੁਵਾਦ 15 ਭਾਰਤੀ ਅਤੇ 40 ਵਿਦੇਸ਼ੀ ਭਾਸ਼ਾਵਾਂ ਵਿੱਚ ਕੀਤਾ ਜਾ ਚੁੱਕਿਆ ਹੈ?

ਪੰਚਤੰਤਰ

102.                

ਯੋਗ ਦਰਸ਼ਨ ਦਾ ਪਿਤਾਮਾ ਕੌਣ ਸੀ?

ਪਾਤੰਜਲੀ

103.                

ਭਗਵਤ ਗੀਤਾ ਕਿਸ ਭਾਸ਼ਾ ਵਿੱਚ ਲਿਖੀ ਗਈ?

ਸੰਸਕ੍ਰਿਤ

104.                

ਸੂਤਰ ਸਾਹਿਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ?

3

105.                

ਸਭ ਤੋਂ ਪੁਰਾਣੀ ਸਮ੍ਰਿਤੀ ਕਿਹੜੀ ਹੈ?

ਮਨੂੰ ਸਮ੍ਰਿਤੀ

106.               

ਮਨੂੰ ਸਮ੍ਰਿਤੀ ਦੀ ਰਚਨਾ ਕਿਸਨੇ ਕੀਤੀ?

ਰਿਸ਼ੀ ਮਨੂੰ ਨੇ

107.                

ਦਸਰਾਜਨ ਯੁੱਧ ਕਿਸ ਨਦੀ ਦੇ ਕੰਢੇ ਲੜਿਆ ਗਿਆ?

ਰਾਵੀ

108.                

ਦਸਰਾਜਨ ਯੁੱਧ ਵਿੱਚ ਕਿਸਦੀ ਜਿੱਤ ਹੋਈ?

ਸੁਦਾਸ ਦੀ

109.               

ਪੁਰਾਣਾਂ ਦਾ ਅਧਿਐਨ ਕਰਨ ਵਾਲਾ ਪਹਿਲਾ ਮੁਸਲਮਾਨ ਕੌਣ ਸੀ?

ਅਲਬਰੂਨੀ

110.                 

ਪੁਰਾਣਿਕ ਹਿੰਦੂ ਗ੍ਰੰਥਾਂ ਵਿੱਚ ਰਾਜਾ ਭਰਤ ਦੀ ਪਤਨੀ ਦਾ ਨਾਂ ਕੀ ਸੀ?

ਮਾਂਡਵੀ

111.  

ਮਹਾਂਭਾਰਤ ਵਿੱਚ ਘਟੋਤਕਚ ਕਿਸਦਾ ਪੁੱਤਰ ਸੀ?

ਭੀਮ ਦਾ

112. 

ਗਾਰਗੀ, ਮੈਤਰਈ ਅਤੇ ਕਪਿਲਾ ਕਿੱਥੋਂ ਦੀਆਂ ਵਾਸੀ ਸਨ?

ਮਿਥਿਲਾ

113.                 

ਮਿਥਿਲਾ ਵਰਤਮਾਨ ਕਿਸ ਭਾਰਤੀ ਰਾਜ ਵਿੱਚ ਹੈ?

ਬਿਹਾਰ

114.                 

ਵੈਦਿਕ ਕਾਲ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਪ੍ਰਚਲਿਤ ਸੀ?

ਰਾਜਤੰਤਰ

115.                 

ਉਪਨਿਸ਼ਦਾਂ ਵਿੱਚ ਕਿਸ ਫਿਲਾਸਫ਼ੀ ਦਾ ਵਰਣਨ ਕੀਤਾ ਗਿਆ ਹੈ?

ਵੇਦਾਂਤਾ ਦਾ

116.                 

ਆਰੀਆ ਲੋਕਾਂ ਦੇ ਸਥਾਨਕ ਲੋਕਾਂ ਨਾਲ ਹੋਏ ਯੁੱਧਾਂ ਵਿੱਚ ਸਫ਼ਲਤਾ ਦਾ ਵੱਡਾ ਕਾਰਨ ਕੀ ਸੀ?

ਤੇਜ਼ ਰਫ਼ਤਾਰ ਰੱਥ

117.                 

ਪੂਰਵ-ਵੈਦਿਕ ਕਾਲ ਵਿੱਚ ਵਰਣ ਪ੍ਰਥਾ ਕਿਸਤੇ ਅਧਾਰਿਤ ਸੀ?

ਕਿੱਤੇ ਤੇ

118.                 

ਬਲੀ ਦੇਣ ਦੀ ਵਿਧੀ ਕਿਸ ਵੇਦ ਵਿੱਚ ਸ਼ਾਮਿਲ ਹੈ?

ਯਜੁਰਵੇਦ

119.                 

ਉਪਨਿਸ਼ਦ ਕਿਸ ਪ੍ਰਕਾਰ ਦੀਆਂ ਪੁਸਤਕਾਂ ਹਨ?

ਫਿਲਾਸਫ਼ੀ

120.                

ਬ੍ਰਾਹਮਣ ਪੁਸਤਕਾਂ ਦਾ ਅੰਤਮ ਭਾਗ ਕੀ ਅਖਵਾਉਂਦਾ ਹੈ?

ਸਤਪਾਠਾ

121. 

ਸ਼੍ਰੀਮਦ ਭਗਵਤ ਗੀਤਾ ਦੇ ਕਿੰਨੇ ਪਾਠ ਅਤੇ ਕਿੰਨੇ ਸੰਸਕ੍ਰਿਤ ਸ਼ਲੋਕ ਹਨ?

18 ਪਾਠ, 700 ਸ਼ਲੋਕ

122.                 

ਰਮਾਇਣ ਦੀਆਂ ਘਟਨਾਵਾਂ ਕਿਸ ਯੁੱਗ ਵਿੱਚ ਹੋਈਆਂ ਮੰਨੀਆਂ ਜਾਂਦੀਆਂ ਹਨ?

ਤਰੇਤਾ

123.                         

‘ਯੁੱਧ ਮਨੁੱਖ ਦੇ ਮਨ ਵਿੱਚ ਸ਼ੁਰੂ ਹੁੰਦਾ ਹੈ ’ ਕਿਸ ਵੇਦ ਵਿੱਚ ਲਿਖਿਆ ਹੈ?

ਅਥਰਵਵੇਦ ਵਿੱਚ

124.                

ਰਿਗਵੈਦ ਵਿੱਚ ਗੈਰ-ਆਰੀਆ ਲੋਕਾਂ ਨੂੰ ਕਿਸ ਨਾਂ ਨਾਲ ਜਾਣਿਆ ਗਿਆ ਹੈ?

ਦਾਸ, ਦਸਯੂ

125.                

ਵੈਦਿਕ ਕਾਲ ਦੀ ਕਿਸ ਨਦੀ ਬਾਰੇ ਮੰਨਿਆ ਜਾਂਦਾ ਹੈ ਕਿ ਪਹਿਲਾਂ ਇਹ ਗਾਇਬ ਹੋ ਗਈ ਸੀ ਪਰ ਹੁਣ ਰਾਜਸਥਾਨ ਦੀ ਇੱਕ ਅੰਤਰਥਲੀ ਨਦੀ ਹੈ?

ਸਰਸਵਤੀ

126.                

ਪ੍ਰਾਚੀਨ ਕਾਲ ਵਿੱਚ ਚਨਾਬ ਨਦੀ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਅਸਿਕਰੂ

127.                

ਪ੍ਰਾਚੀਨ ਕਾਲ ਦੀਆਂ ਕਥਾਵਾਂ ਵਿੱਚ ਸਮੁੰਦਰ ਮੰਥਨ ਤੋਂ ਪੈਦਾ ਹੋਇਆ ‘ਸੁਰਭੀ’ ਕੀ ਸੀ?

ਇੱਕ ਗਊ

128.                

ਆਯੁਰਵੇਦ ਦਾ ਸੰਬੰਧ ਕਿਸ ਵੇਦ ਨਾਲ ਹੈ?

ਅਥਰਵਵੇਦ

129.                

ਕਿਸ ਅਵਤਾਰ ਬਾਰੇ ਮੰਨਿਆ ਜਾਂਦਾ ਹੈ ਕਿ ਉਸਨੇ ਮਹਾਬਲੀ ਕੋਲੋਂ ਚਲਾਕੀ ਨਾਲ ਧਰਤੀ ਅਤੇ ਸਵਰਗ ਲੈ ਲਏ?

ਵਾਮਨ

130.                

ਰਿਗਵੈਦਿਕ ਕਾਲ ਵਿੱਚ ਰਾਜੇ ਤੋਂ ਬਾਅਦ ਕਿਸਦਾ ਅਹੁਦਾ ਹੁੰਦਾ ਸੀ?

ਪੁਰੋਹਿਤ ਦਾ

131.                 

ਮਹਾਂਭਾਰਤ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਜਯ ਸੰਹਿਤਾ

132.                

ਮਹਾਂਭਾਰਤ ਵਿੱਚ ਘਟੋਤਕਚ ਕਿਸਦਾ ਪੁੱਤਰ ਸੀ?

ਭੀਮ ਦਾ

133.                

ਸੰਖਯਾ ਦਰਸ਼ਨ ਦਾ ਪਿਤਾਮਾ ਕੌਣ ਹੈ?

ਰਿਸ਼ੀ ਕਪਿਲ

134.                

ਰਿਗਵੈਦਿਕ ਕਾਲ ਤੋਂ ਬਾਅਦ ਕਿਹੜਾ ਕਾਲ ਸ਼ੁਰੂ ਹੋਇਆ?

ਉੱਤਰ ਵੈਦਿਕ ਕਾਲ

135.                

ਕਿਸ ਸਮੇਂ ਨੂੰ ਉੱਤਰਵੈਦਿਕ ਕਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ?

1000 ਈ:ਪੂ: ਤੋਂ 600 ਈ:ਪੂ:

136.                

ਆਰੀਆ ਦੇ ਸਪਤ ਸਿੰਧੂ ਤੋਂ ਪੂਰਵ ਵੱਲ ਵਧਣ ਦੀ ਘਟਨਾ ਦਾ ਜਿਕਰ ਕਿਸ ਧਾਰਮਿਕ ਪੁਸਤਕ ਵਿੱਚ ਮਿਲਦਾ ਹੈ?

ਸਤਪਾਠਾ ਬ੍ਰਾਹਮਣ ਵਿੱਚ

137.                

ਸਤਪਾਠਾ ਬ੍ਰਾਹਮਣ ਵਿੱਚ ਕਿੰਨੇ ਪ੍ਰਸ਼ਾਸਨਿਕ ਅਧਿਕਾਰੀਆਂ/ਮੰਤਰੀਆਂ ਦਾ ਜ਼ਿਕਰ ਕੀਤਾ ਗਿਆ ਹੈ?

12

138.                

ਉੱਤਰ ਵੈਦਿਕ ਕਾਲ ਵਿੱਚ ਰਾਜੇ ਨੂੰ ਕੀ ਕਿਹਾ ਜਾਂਦਾ ਸੀ?

ਰਾਜਨ/ਮਹਾਰਾਜ

139.                

ਉੱਤਰ ਵੈਦਿਕ ਕਾਲ ਵਿੱਚ ਰਾਣੀ ਨੂੰ ਕੀ ਕਿਹਾ ਜਾਂਦਾ ਸੀ?

ਮਾਹਿਸ਼ੀ

140.                

ਰਾਜੇ ਦੀ ਗੱਦੀ ਦੇ ਵਾਰਿਸ ਨੂੰ ਕੀ ਕਿਹਾ ਜਾਂਦਾ ਸੀ?

ਯੁਵਰਾਜ

141.                 

ਗੋਵੀਕਰਤਾ ਕੌਣ ਸੀ?

ਜੰਗਲਾਂ ਦਾ ਮੁੱਖੀ

142.                

ਖ਼ਜਾਨਚੀ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਸੰਗ੍ਰਹਿਤਾ/ਸਮਗ੍ਰਹਿਤਰੀ

143.                         

‘ਰਾਸ਼ਟਰ’ਸ਼ਬਦ ਪਹਿਲੀ ਵਾਰ ਕਿਸ ਕਾਲ ਵਿੱਚ ਵਰਤਿਆ ਗਿਆ?

ਉੱਤਰਵੈਦਿਕ ਕਾਲ ਵਿੱਚ

144.                

ਉੱਤਰ ਵੈਦਿਕ ਕਾਲ ਦਾ ਸਭ ਤੋਂ ਮਹੱਤਵਪੂਰਨ ਯੱਗ ਕਿਹੜਾ ਸੀ?

ਅਸ਼ਵਮੇਧ ਯੱਗ

145.                

ਭਾਗਦੁਹ ਕਿਸਨੂੰ ਕਿਹਾ ਜਾਂਦਾ ਸੀ?

ਕਰ ਇਕੱਠਾ ਕਰਨ ਵਾਲੇ ਨੂੰ

146.                

ਮੰਤਰੀਆਂ ਦੀ ਨਿਯੁਕਤੀ ਕੌਣ ਕਰਦਾ ਸੀ?

ਰਾਜਾ

147.                

ਉੱਤਰ ਵੈਦਿਕ ਕਾਲ ਵਿੱਚ ਮੰਤਰੀਆਂ ਨੂੰ ਕੀ ਕਿਹਾ ਜਾਂਦਾ ਸੀ?

ਰਤਨਿਨ

148.                

ਵਰਣ ਆਸ਼ਰਮ ਪ੍ਰਥਾ ਕਿਸ ਕਾਲ ਵਿੱਚ ਵਿਕਸਿਤ ਹੋਈ?

ਉੱਤਰਵੈਦਿਕ ਕਾਲ ਵਿੱਚ

149.                

ਵਰਨ ਆਸ਼ਰਮ ਪ੍ਰਥਾ ਵਿੱਚ ਮਨੁੱਖ ਦੀ ਉਮਰ ਨੂੰ ਕਿੰਨੇ ਸਾਲ ਮੰਨਿਆ ਜਾਂਦਾ ਸੀ?

100 ਸਾਲ

150.                

ਵਰਨ ਆਸ਼ਰਮ ਪ੍ਰਥਾ ਵਿੱਚ ਕਿੰਨੇ ਆਸ਼ਰਮ ਹੁੰਦੇ ਸਨ?

4 (ਬ੍ਰਹਮਚਾਰੀਆ, ਗ੍ਰਹਿਸਥ, ਵਾਨਪ੍ਰਸਤ, ਸੰਨਿਆਸ)

151.                 

ਦਵਿੱਜ ਤੋਂ ਕੀ ਭਾਵ ਸੀ?

ਦੂਜਾ ਜਨਮ

152.                

ਦਵਿੱਜ ਕਿਸਨੂੰ ਮੰਨਿਆ ਜਾਂਦਾ ਸੀ?

ਬ੍ਰਾਹਮਣ, ਕਸ਼ੱਤਰੀਆਂ ਅਤੇ ਵੈਸ਼ਾਂ ਨੂੰ

153.                

ਉਪਨਯਨ ਦੀ ਰਸਮ ਕਦੋਂ ਕੀਤੀ ਜਾਂਦੀ ਸੀ?

ਵਿੱਦਿਆ ਪ੍ਰਾਪਤੀ ਆਰੰਭ ਕਰਨ ਸਮੇਂ

154.                

ਉੱਤਰਵੈਦਿਕ ਕਾਲ ਵਿੱਚ ਕਿਸ ਦੇਵਤੇ ਨੂੰ ਸਭ ਤੋਂ ਵੱਡਾ ਮੰਨਿਆ ਗਿਆ?

ਭਗਵਾਨ ਬ੍ਰਹਮਾ/ ਪ੍ਰਜਾਪਤੀ ਨੂੰ

155.                

ਬ੍ਰਹਮਾ ਦਾ ਕਾਰਜ ਕੀ ਸੀ?

ਵਿਅਕਤੀ ਦੀ ਉਤਪੱਤੀ

156.                

ਉੱਤਰਵੈਦਿਕ ਕਾਲ ਵਿੱਚ ਦੂਜਾ ਅਤੇ ਤੀਜਾ ਸਥਾਨ ਕਿਸ ਦੇਵਤੇ ਦਾ ਸੀ?

ਭਗਵਾਨ ਵਿਸ਼ਨੂੰ ਅਤੇ ਸ਼ਿਵ ਜੀ

157.                

ਭਗਵਾਨ ਵਿਸ਼ਣੂ ਦੇ ਕਿਹੜੇ ਕਾਰਜ ਮੰਨੇ ਗਏ ਹਨ?

ਵਿਅਕਤੀ ਦੀ ਸੰਭਾਲ ਅਤੇ ਰਾਖੀ

158.                

ਭਗਵਾਨ ਸ਼ਿਵ ਜੀ ਦਾ ਕੀ ਕਾਰਜ ਮੰਨਿਆ ਜਾਂਦਾ ਹੈ?

ਵਿਅਕਤੀ ਦੀ ਮੌਤ/ਨਾਸ਼

159.                

ਉੱਤਰ ਵੈਦਿਕ ਕਾਲ ਵਿੱਚ ਕਿਸ ਦੇਵਤਾ ਨੂੰ ਸ਼ੂਦਰਾਂ ਦਾ ਦੇਵਤਾ ਮੰਨਿਆ ਜਾਂਦਾ ਸੀ?

ਪੁਸ਼ਾਣ ਨੂੰ

160.               

ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਨੂੰ ਇਕੱਠੇ ਰੂਪ ਵਿੱਚ ਕੀ ਕਿਹਾ ਜਾਂਦਾ ਸੀ?

ਤ੍ਰਿਦੇਵ

161.                 

ਉੱਤਰਵੈਦਿਕ ਕਾਲ ਵਿੱਚ ਵਿਅਕਤੀ ਨੂੰ ਕਿੰਨੇ ਸੰਸਕਾਰ ਕਰਨੇ ਪੈਂਦੇ ਸਨ?

40

162.                

ਆਰੀਆ ਦਾ ਮੁੱਖ ਕਿੱਤਾ ਕੀ ਸੀ?

ਖੇਤੀਬਾੜੀ

163.                

ਉੱਤਰਵੈਦਿਕ ਕਾਲ ਵਿੱਚ ਦੌਲਤ ਦਾ ਮਾਪ ਕਿਸਨੂੰ ਮੰਨਿਆ ਜਾਂਦਾ ਸੀ?

ਪਸ਼ੂਆਂ ਦੀ ਗਿਣਤੀ ਨੂੰ

164.                

ਉੱਤਰਵੈਦਿਕ ਕਾਲ ਵਿੱਚ ਕਿਹੜੇ ਸਿੱਕੇ ਪ੍ਰਚਲਿਤ ਹੋਏ?

ਨਿਸ਼ਕ, ਸਤਮਾਨ ਅਤੇ ਕ੍ਰਿਸ਼ਮਾਨ

165.                

ਕਿਸ ਕਾਲ ਵਿੱਚ ਇਸਤਰੀਆਂ ਦੀ ਹਾਲਤ ਵਿੱਚ ਨਿਘਾਰ ਆਉਣਾ ਸ਼ੁਰੂ ਹੋਇਆ?

ਉੱਤਰ ਵੈਦਿਕ ਕਾਲ ਵਿੱਚ

166.                         

‘ਰਾਸ਼ਟਰ’ ਦੀ ਧਾਰਨਾ ਕਿਸ ਕਾਲ ਵਿੱਚ ਹੋਂਦ ਵਿੱਚ ਆਈ?

ਉੱਤਰ ਵੈਦਿਕ ਕਾਲ ਵਿੱਚ

167.                

ਕਿਸ ਬ੍ਰਾਹਮਣ ਵਿੱਚ ‘ਰਾਜੇ ਦੇ ਦੈਵੀ ਅਧਿਕਾਰਾਂ ਦੇ ਸਿਧਾਂਤ’ ਦਾ ਵਰਣਨ ਕੀਤਾ ਗਿਆ ਹੈ?

ਤੈਤਰੀਆ ਬ੍ਰਾਹਮਣ ਵਿੱਚ

168.                

ਵਿਆਹ, ਯਾਤਰਾ, ਸੜਕ ਅਤੇ ਪਸ਼ੂਆਂ ਦੀ ਭਲਾਈ ਨਾਲ ਕਿਸ ਦੇਵਤਾ ਦਾ ਸੰਬੰਧ ਮੰਨਿਆ ਜਾਂਦਾ ਸੀ?

ਪੁਸ਼ਾਣ ਦੇਵਤਾ ਦਾ

169.               

ਉੱਤਰ ਵੈਦਿਕ ਕਾਲ ਵਿੱਚ ਬਣਾਏ ਗਏ ਵਪਾਰੀਆਂ ਦੇ ਸਮੂਹਾਂ ਨੂੰ ਕੀ ਕਿਹਾ ਜਾਂਦਾ ਸੀ?

ਗਿਲਡ

170.                

ਗਿਲਡ ਵਿਚਲੇ ਸੀਨੀਅਰ ਵਪਾਰੀਆਂ ਨੂੰ ਕੀ ਕਿਹਾ ਜਾਂਦਾ ਸੀ?

ਸਰੇਸ਼ਟਿਨ

171.                 

ਕਿਸ ਪ੍ਰਕਾਰ ਦੇ ਵਿਆਹ ਵਿੱਚ ਪਿਤਾ ਆਪਣੀ ਲੜਕੀ ਕਿਸੇ ਬ੍ਰਾਹਮਣ ਨੂੰ ਦਾਨ ਦੇ ਤੌਰ ਤੇ ਦੇ ਦਿੰਦਾ ਸੀ?

ਦੇਵ ਵਿਆਹ

172.                

ਕਿਸ ਪ੍ਰਕਾਰ ਦੇ ਵਿਆਹ ਵਿੱਚ ਲੜਕੀ ਦੇ ਪਿਤਾ ਨੂੰ ਲੜਕੀ ਦੀ ਕੀਮਤ ਦੇ ਰੂਪ ਵਿੱਚ ਇੱਕ ਗਾਂ ਅਤੇ ਬਲਦ ਦਿੱਤਾ ਜਾਂਦਾ ਸੀ?

ਅਰਸਾ ਵਿਆਹ

173.                

ਲੜਕੀ ਨੂੰ ਖਰੀਦ ਕੇ ਕੀਤਾ ਗਿਆ ਵਿਆਹ ਕਿਹੜਾ ਵਿਆਹ ਅਖਵਾਉਂਦਾ ਸੀ?

ਅਸੁਰ ਵਿਆਹ

174.                

ਕਿਸ ਪ੍ਰਕਾਰ ਦਾ ਵਿਆਹ ਲੜਕੀ ਨੂੰ ਅਗਵਾ ਕਰਕੇ ਕੀਤਾ ਜਾਂਦਾ ਸੀ?

ਰਾਖਸ਼ਸ ਵਿਆਹ

175.                

ਕਿਸ ਵਿਆਹ ਵਿੱਚ ਲੜਕੀ ਨੂੰ ਸੁੱਤਿਆਂ ਹੋਇਆਂ, ਨਸ਼ੇ ਵਿੱਚ ਜਾਂ ਮਾਨਸਿਕ ਤੌਰ ਤੇ ਦਬਾਅ ਕੇ ਵਿਆਹ ਕੀਤਾ ਜਾਂਦਾ ਸੀ?

ਪਿਸ਼ਾਚ ਵਿਆਹ

176.                

ਮਹਾਂਭਾਰਤ ਨੂੰ ਪਹਿਲਾਂ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਜਯਸੰਮਹਿਤਾ

177.                

ਪੁਰਾਣ ਗਿਣਤੀ ਵਿੱਚ ਕਿੰਨੇ ਹਨ?

18

178.                

ਸਭ ਤੋਂ ਪ੍ਰਸਿੱਧ ਪੁਰਾਣ ਕਿਹੜਾ ਹੈ?

ਭਗਵਤੀ ਪੁਰਾਣ

179.                

ਸਭ ਤੋਂ ਪੁਰਾਣਾ ਪੁਰਾਣ ਕਿਹੜਾ ਹੈ?

ਮਤਸਯ ਪੁਰਾਣ

180.                

ਇੰਡੋਨੇਸ਼ੀਆ ਵਿੱਚ ਬਣੇ ਕਿਸ ਮੰਦਰ ਵਿੱਚ ਰਮਾਇਣ ਅਤੇ ਮਹਾਂਭਾਰਤ ਨਾਲ ਸੰਬੰਧਤ ਦ੍ਰਿਸ਼ ਚਿਤ੍ਰਿਤ ਕੀਤੇ ਗਏ ਹਨ?

ਬੋਰੋਬੁਦਰ

Leave a Comment

Your email address will not be published. Required fields are marked *

error: Content is protected !!