ਵਿਜੇਨਗਰ ਸਾਮਰਾਜ ਦੀ ਸਥਾਪਨਾ ਅਤੇ ਪ੍ਰਸ਼ਾਸਨ
1. | ਵਿਜੈਨਗਰ ਸਾਮਰਾਜ ਦੀ ਸਥਾਪਨਾ ਕਿਸਨੇ ਕੀਤੀ? | ਹਰੀਹਰ ਅਤੇ ਬੁੱਕਾ ਰਾਏ ਨੇ |
2. | ਹਰੀਹਰ ਅਤੇ ਬੁੱਕਾ ਰਾਏ ਨੇ ਕਿਹੜਾ ਵੰਸ਼ ਸਥਾਪਿਤ ਕੀਤਾ? | ਸੰਗਮ ਵੰਸ਼ |
3. | ਹਰੀਹਰ ਅਤੇ ਬੁੱਕਾ ਰਾਏ ਪਹਿਲਾਂ ਕਿਹੜੇ ਸ਼ਾਸਕਾਂ ਅਧੀਨ ਨੌਕਰੀ ਕਰਦੇ ਸਨ? | ਕੈਕਤੀਆ |
4. | ਵਿਜੈਨਗਰ ਦੀ ਰਾਜਧਾਨੀ ਦਾ ਨਾਂ ਕੀ ਸੀ? | ਹੰਪੀ |
5. | ਹੰਪੀ ਕਿਸ ਵਰਤਮਾਨ ਭਾਰਤੀ ਰਾਜ ਵਿੱਚ ਸਥਿਤ ਹੈ? | ਕਰਨਾਟਕ |
6. | ਵਿਜੈਨਗਰ ਸਾਮਰਾਜ ਦੀ ਸਥਾਪਨਾ ਕਦੋਂ ਕੀਤੀ ਗਈ? | 1336 ਈ: |
7. | ਵਿਜੈਨਗਰ ਸਾਮਰਾਜ ਤੇ ਕਿੰਨੇ ਰਾਜਵੰਸ਼ਾਂ ਨੇ ਰਾਜ ਕੀਤਾ? | 4 |
8. | ਹਰੀਹਰ ਅਤੇ ਬੁੱਕਾ ਰਾਏ ਕਿਸ ਵੰਸ਼ ਨਾਲ ਸਬੰਧ ਰੱਖਦੇ ਸਨ? | ਸੰਗਮ ਵੰਸ਼ ਨਾਲ |
9. | ਵਿਜੇਨਗਰ ਅਤੇ ਬਾਹਮਣੀ ਰਾਜ ਵਿਚਕਾਰ ਝਗੜੇ ਦਾ ਮੁੱਖ ਕਾਰਨ ਕਿਹੜੇ ਖੇਤਰ ਤੇ ਕਬਜ਼ਾ ਕਰਨਾ ਸੀ? | ਰਇਚੁਰ ਦੁਆਬ |
10. | ਸੰਗਮ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ? | ਦੇਵ ਰਾਏ ਦੂਜੇ ਨੂੰ |
11. | ਨਿਕੋਲੋ ਕੌਂਤੀ ਅਤੇ ਅਬਦੁੱਰ ਰੱਜਾਕ ਕੌਣ ਸਨ? | ਵਿਦੇਸ਼ੀ ਯਾਤਰੀ |
12. | ਨਿਕੋਲੋ ਕੌਂਤੀ ਕਿਸਦੇ ਸ਼ਾਸਨਕਾਲ ਵਿੱਚ ਵਿਜੈਨਗਰ ਆਇਆ? | ਦੇਵ ਰਾਏ ਪਹਿਲੇ ਦੇ |
13. | ਅਬਦੁੱਰ ਰੱਜਾਕ ਕਿਸਦੇ ਸ਼ਾਸਨਕਾਲ ਵਿੱਚ ਵਿਜੈਨਗਰ ਆਇਆ? | ਦੇਵ ਰਾਏ ਦੂਜੇ ਦੇ |
14. | ਵਿਜੈਨਗਰ ਸਾਮਰਾਜ ਦਾ ਸਭ ਤੋਂ ਮਹਾਨ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ? | ਕ੍ਰਿਸ਼ਨਦੇਵ ਰਾਏ |
15. | ਕ੍ਰਿਸ਼ਨਦੇਵ ਰਾਏ ਦੇ ਸਮੇਂ ਕਿਹੜਾ ਪੁਰਤਗਾਲੀ ਯਾਤਰੀ ਵਿਜੈਨਗਰ ਸਾਮਰਾਜ ਵਿੱਚ ਰਹਿੰਦਾ ਸੀ? | ਡੋਮਿੰਗੋ ਪੇਸ |
16. | ਵਿੱਠਲਸਵਾਮੀ ਮੰਦਰ ਅਤੇ ਹਰਾਰਾ ਮੰਦਰ ਕਿੱਥੇ ਸਥਿਤ ਹਨ? | ਹੰਪੀ ਵਿਖੇ |
17. | ਵਿੱਠਲਸਵਾਮੀ ਮੰਦਰ ਅਤੇ ਹਰਾਰਾ ਮੰਦਰ ਦਾ ਨਿਰਮਾਣ ਕਿਸਨੇ ਕਰਵਾਇਆ ਸੀ? | ਕ੍ਰਿਸ਼ਨਦੇਵ ਰਾਏ ਨੇ |
18. | ਕਿਹੜੀ ਲੜਾਈ ਵਿਜੈਨਗਰ ਦੇ ਪਤਨ ਦਾ ਵੱਡਾ ਕਾਰਨ ਬਣੀ? | ਤਾਲੀਕੋਟ ਦੀ ਲੜਾਈ |
19. | ਤਾਲੀਕੋਟ ਦੀ ਲੜਾਈ ਕਦੋਂ ਹੋਈ? | 1565 ਈ: |
20. | ਤਾਲੀਕੋਟ ਦੀ ਲੜਾਈ ਵਿੱਚ ਕਿਹੜੇ ਰਾਜਾਂ ਦੀਆਂ ਸਾਂਝੀਆਂ ਫੌਜਾਂ ਨੇ ਵਿਜੈਨਗਰ ਵਿਰੁੱਧ ਹਮਲਾ ਕੀਤਾ? | ਅਹਿਮਦਨਗਰ, ਬਿਦਰ, ਬੀਜਾਪੁਰ, ਗੋਲਕੋਂਡਾ |
21. | 1565 ਈ: ਤੋਂ ਬਾਅਦ ਵਿਜੈਨਗਰ ਸਰਕਾਰ ਕਿਸ ਸਥਾਨ ਤੇ ਤਬਦੀਲ ਹੋ ਗਈ? | ਪੇਨੁਕੋਂਡਾ |
22. | ਕਿਹੜੇ ਵਿਜੈਨਗਰ ਸ਼ਾਸਕ ਨੂੰ ਅਭਿਨਵ ਭੋਜ ਵੀ ਕਿਹਾ ਜਾਂਦਾ ਹੈ? | ਕ੍ਰਿਸ਼ਨਦੇਵ ਰਾਏ |
23. | ਵਿਜੈਨਗਰ ਸਾਮਰਾਜ ਵਿੱਚ ਪ੍ਰਾਂਤਾਂ ਨੂੰ ਕੀ ਕਿਹਾ ਜਾਂਦਾ ਸੀ? | ਮੰਡਲਮ |
24. | ਵਿਜੈਨਗਰ ਸਾਮਰਾਜ ਦੇ ਜਿਲਿ੍ਹਆਂ ਨੂੰ ਕੀ ਕਹਿੰਦੇ ਸਨ? | ਕੋਟਮ ਜਾਂ ਕੁਰੱਮ |
25. | ਵਿਜੈਨਗਰ ਰਾਜ ਵਿੱਚ ਪਰਗਨੇ ਨੂੰ ਕੀ ਕਿਹਾ ਜਾਂਦਾ ਸੀ? | ਨਾਡੂ |
26. | ਰਯਾ ਰੇਖਾ ਕੀ ਸੀ? | ਵਿਜੈਨਗਰ ਦਾ ਭੂਮੀ ਲਗਾਨ |
27. | ਵਿਜੈਨਗਰ ਸਾਮਰਾਜ ਦੀ ਕਿਹੜੀ ਇਸਤਰੀ ਆਪਣੀ ਵਿਦਵਤਾ ਕਾਰਨ ਬਹੁਤ ਪ੍ਰਸਿੱਧ ਸੀ? | ਗੰਗਾ ਦੇਵੀ |
28. | ਵਿਜੈਨਗਰ ਸਾਮਰਾਜ ਦਾ ਮੁੱਖ ਤਿਉਹਾਰ ਕਿਹੜਾ ਸੀ? | ਮਹਾਨੌਮੀ |
29. | ਜਿਆਦਾਤਰ ਵਿਜੈਨਗਰ ਸ਼ਾਸਕ ਕਿਸ ਮੱਤ ਦੇ ਪੈਰੋਕਾਰ ਸਨ? | ਵੈਸ਼ਨਵ |
30. | ਜਿਆਦਾਤਰ ਵਿਜੈਨਗਰ ਸ਼ਾਸਕ ਕਿਸ ਦੇਵਤਾ ਦੀ ਪੂਜਾ ਕਰਦੇ ਸਨ? | ਭਗਵਾਨ ਵੀਰੂਪਕਸ ਦੀ |
31. | ਅਸ਼ਟ ਦਿੱਗਜ਼ ਕਿਸਨੂੰ ਕਿਹਾ ਜਾਂਦਾ ਹੈ? | 8 ਪ੍ਰਸਿੱਧ ਤੇਲਗੂ ਕਵੀਆਂ/ਵਿਦਵਾਨਾਂ ਨੂੰ |
32. | ਵਿਜੈਨਗਰ ਰਾਜ ਵਿੱਚ ਸ਼ਾਸਕ ਕੋਲੋਂ ਜਮੀਨ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਕੀ ਕਿਹਾ ਜਾਂਦਾ ਸੀ? | ਨਾਇਕ |
33. | ਵਿਜੈਨਗਰ ਵਿੱਚ ਪਿੰਡਾਂ ਦਾ ਸ਼ਾਸਨ ਪ੍ਰਬੰਧ ਕਿਸ ਪ੍ਰਣਾਲੀ ਅਧੀਨ ਚਲਾਇਆ ਜਾਂਦਾ ਸੀ? | ਆਇਗਰ ਪ੍ਰਣਾਲੀ |
34. | ਆਇਗਰ ਪ੍ਰਣਾਲੀ ਵਿੱਚ ਕਿੰਨੇ ਆਇਗਰ ਪਿੰਡ ਦਾ ਪ੍ਰਬੰਧ ਚਲਾਉਂਦੇ ਸਨ? | 12 |
35. | ਕਿਸ ਵਿਜੈਨਗਰ ਸ਼ਾਸਕ ਦੇ ਸਮੇਂ ਨੂੰ ਤੇਲਗੂ ਸਾਹਿਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ? | ਕ੍ਰਿਸ਼ਨਦੇਵ ਰਾਏ |
36. | ਕਿਸ ਵਿਜੈਨਗਰ ਸ਼ਾਸਕ ਨੂੰ ਆਂਧਰਾ ਪਿਤਾਮਾ ਵੀ ਕਿਹਾ ਜਾਂਦਾ ਹੈ? | ਕ੍ਰਿਸ਼ਨਦੇਵ ਰਾਏ |
37. | ਅਮੁਦਤਾਮਲਾਯਦ ਕਿਸ ਵਿਜੈਨਗਰ ਸ਼ਾਸਕ ਦੀ ਰਚਨਾ ਹੈ? | ਕ੍ਰਿਸ਼ਨਦੇਵ ਰਾਏ |
38. | ਵਿਜੈਨਗਰ ਰਾਜ ਨੂੰ ਅੱਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਹੰਪੀ |
39. | ਕ੍ਰਿਸ਼ਨਦੇਵ ਰਾÇਂੲ ਦੇ ਦਰਬਾਰ ਵਿੱਚ ਹਾਜ਼ਰ ਅਸ਼ਟਦਿੱਗਜ ਕੌਣ ਸਨ? | ਤਾਮਿਲ ਭਾਸ਼ਾ ਦੇ 8 ਵਿਦਵਾਨ |
40. | ਸਲੁਵ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਨਰਸਿਮਹਾ ਸਲੁਵ |
41. | ਸਲੁਵ ਵੰਸ਼ ਦਾ ਸਭ ਤੋਂ ਮਹਾਨ ਰਾਜਾ ਕੌਣ ਸੀ? | ਨਰਸਿਮਹਾ ਸਲੁਵ |
42. | ਤਲੁਵ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਵੀਰ ਨਰਸਿਮਹਾ ਨੇ |
43. | ਤਲੁਵ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕਿਹੜਾ ਸੀ? | ਕ੍ਰਿਸ਼ਨਦੇਵ ਰਾਏ |
44. | ਬਾਹਮਣੀ ਰਾਜ ਦੀ ਸਥਾਪਨਾ ਕਿਸਨੇ ਕੀਤੀ? | ਹਸਨ ਗੰਗੂ ਨੇ |
45. | ਹਸਨ ਗੰਗੂ ਨੇ ਕਿਹੜੀ ਉਪਾਧੀ ਧਾਰਨ ਕੀਤੀ? | ਅਲਾਉੱਦੀਨ ਬਾਹਮਣ ਸ਼ਾਹ |
46. | ਹਸਨ ਗੰਗੂ ਕਦੋਂ ਗੱਦੀ ਤੇ ਬੈਠਾ? | 1347 ਈ: |
47. | ਹਸਨ ਗੰਗੂ ਨੇ ਕਿਹੜੇ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? | ਗੁਲਬਰਗਾ |
48. | ਬਾਹਮਣੀ ਸਾਮਰਾਜ ਦੇ ਕਿਹੜੇ ਸ਼ਾਸਕ ਨੇ ਗੁਲਬਰਗਾ ਦੀ ਥਾਂ ਤੇ ਬੀਦਰ ਨੂੰ ਆਪਣੀ ਰਾਜਧਾਨੀ ਬਣਾਇਆ? | ਅਹਿਮਦ ਸ਼ਾਹ ਨੇ |
49. | ਮੁਹੰਮਦ ਗਵਾਂ ਕੌਣ ਸੀ? | ਮੁਹੰਮਦ ਸ਼ਾਹ ਤੀਜੇ ਦਾ ਪ੍ਰਧਾਨ ਮੰਤਰੀ |
50. | ਮੁਹੰਮਦ ਗਵਾਂ ਦੀ ਮੌਤ ਕਿਵੇਂ ਹੋਈ? | ਉਸਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ |
51. | ਮੁਹੰਮਦ ਗਵਾਂ ਨੂੰ ਫਾਂਸੀ ਦੀ ਸਜਾ ਕਿਸਨੇ ਦਿੱਤੀ? | ਮੁਹੰਮਦ ਸ਼ਾਹ ਤੀਜੇ ਨੇ |
52. | ਬਾਹਮਣੀ ਸਾਮਰਾਜ ਦੇ ਕਿਹੜੇ ਸ਼ਾਸਕ ਦੀ ਆਪਣੇ ਪ੍ਰਧਾਨ ਮੰਤਰੀ ਦੀ ਮੌਤ ਦੇ ਗਮ ਵਿੱਚ ਮੌਤ ਹੋ ਗਈ? | ਮੁਹੰਮਦ ਸ਼ਾਹ ਤੀਜਾ |
53. | ਬਾਹਮਣੀ ਸਾਮਰਾਜ ਦਾ ਸ਼ਾਸਕ ਵਰਗ ਕਿਹੜੇ ਦੋ ਗੁੱਟਾਂ ਵਿੱਚ ਵੰਡਿਆ ਹੋਇਆ ਸੀ? | ਦੱਕਨੀ ਅਤੇ ਵਿਦੇਸ਼ੀ |
54. | ਬਾਹਮਣੀ ਸਾਮਰਾਜ ਦਾ ਅੰਤਮ ਸ਼ਾਸਕ ਕੌਣ ਸੀ? | ਕਲੀਮ-ਉੱਲਾ-ਸ਼ਾਹ |
55. | ਬਾਹਮਣੀ ਸਾਮਰਾਜ ਨੇ ਕਿਹੜੇ ਸਾਮਰਾਜ ਨਾਲ ਲੰਮਾਂ ਸਮਾਂ ਸੰਘਰਸ਼ ਕੀਤਾ? | ਵਿਜੈਨਗਰ ਨਾਲ |
56. | ਬਾਹਮਣੀ ਸਾਮਰਾਜ ਵਿੱਚ ਪ੍ਰਧਾਨ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ? | ਵਕੀਲ-ਉਸ-ਸਲਤਨਤ |
57. | ਅਮੀਰ-ਏ-ਜੁਮਲਾ ਕੌਣ ਸੀ? | ਬਾਹਮਣੀ ਰਾਜ ਵਿੱਚ ਵਿੱਤ ਮੰਤਰੀ |
58. | ਹਸਨ ਗੰਗੂ ਨੇ ਬਾਹਮਣੀ ਰਾਜ ਨੂੰ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ? | 4 |
59. | ਬਾਹਮਣੀ ਰਾਜ ਕਿਹੜੇ ਚਾਰ ਪ੍ਰਾਂਤਾਂ ਵਿੱਚ ਵੰਡਿਆ ਗਿਆ? | ਗੁਲਬਰਗਾ, ਦੌਲਤਾਬਾਦ, ਬੇਰਾਰ, ਬਿਦਰ |
60. | ਬਾਹਮਣੀ ਰਾਜ ਦੇ ਪ੍ਰਾਂਤਾਂ ਨੂੰ ਕੀ ਕਿਹਾ ਜਾਂਦਾ ਸੀ? | ਤਰਫ਼ |
61. | ਤਰਫ਼ ਦਾ ਮੁੱਖੀ ਕੌਣ ਹੁੰਦਾ ਸੀ? | ਤਰਫ਼ਦਾਰ |
62. | ਮੁਹੰਮਦ ਗਵਾਂ ਨੇ ਬਾਹਮਣੀ ਸਾਮਰਾਜ ਨੁੰ ਕਿੰਨੇ ਤਰਫ਼ਾਂ ਵਿੱਚ ਵੰਡਿਆ? | 8 |
63. | ਬਾਹਮਣੀ ਸਾਮਰਾਜ ਵਿੱਚ ਜਿਲ੍ਹੇ ਨੂੰ ਕੀ ਕਿਹਾ ਜਾਂਦਾ ਸੀ? | ਸਰਕਾਰ |
64. | ਬਾਹਮਣੀ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ? | ਪਿੰਡ |
65. | ਬਾਹਮਣੀ ਸੁਲਤਾਨਾਂ ਦੀ ਆਮਦਨ ਦਾ ਮੁੱਖ ਸ੍ਰੋਤ ਕੀ ਸੀ? | ਭੂਮੀ ਲਗਾਨ |
66. | ਬੀਜਾਪੁਰ ਦੀ ਕਿਹੜੀ ਇਮਾਰਤ ਆਪਣੀ ਕਲਾ ਕਾਰਨ ਸਾਰੇ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ? | ਗੋਲ ਗੁੰਬਦ |
67. | ਬਾਹਮਣੀ ਰਾਜ ਦੇ ਪਤਨ ਤੋਂ ਬਾਅਦ ਇਸ ਵਿੱਚੋਂ ਕਿੰਨੇ ਸੁਤੰਤਰ ਰਾਜ ਪੈਦਾ ਹੋਏ? | 5 |
68. | ਅਹਿਮਦਨਗਰ ਦੀ ਸਥਾਪਨਾ ਕਿਸਨੇ ਕੀਤੀ? | ਮਲਿਕ ਅਹਿਮਦ ਨੇ |
69. | ਬਾਹਮਣੀ ਰਾਜ ਦੀ ਪਹਿਲੀ ਰਾਜਧਾਨੀ ਕਿਹੜੀ ਸੀ? | ਗੁਲਬਰਗਾ |
70. | ਵਿਜੈਨਗਰ ਸਾਮਰਾਜ ਦਾ ਹਿੰਦੂ ਰਾਜਵੰਸ਼ ਕਿਸਦੀ ਹਾਰ ਨਾਲ ਖਤਮ ਹੋਇਆ? | ਰਾਮ ਰਾਜਾ |
71. | ਵਿਜੈਨਗਰ ਸਾਮਰਾਜ ਦੇ ਅਵਸ਼ੇਸ਼ ਕਿੱਥੋਂ ਪ੍ਰਾਪਤ ਹੋਏ ਹਨ? | ਹੰਪੀ ਤੋਂ |
72. | 1565 ਈ: ਵਿੱਚ ਵਿਜੇਨਗਰ ਦੀ ਤਬਾਹੀ ਤੋਂ ਬਾਅਦ ਇਸਦੀ ਰਾਜਧਾਨੀ ਕਿੱਥੇ ਤਬਦੀਲ ਕਰ ਦਿੱਤੀ ਗਈ? | ਪੇਨੂਕੋਂਡਾ |
73. | ਵਿਜੈਨਗਰ ਵਿੱਚ ਪਿੰਡਾਂ ਦਾ ਪ੍ਰਬੰਧ ਕਿਸਦੇ ਅਧੀਨ ਹੁੰਦਾ ਸੀ? | ਆਯੰਗਰ ਦੇ |
74. | ਵਿਜੈਨਗਰ ਵਿਖੇ ਅਰਵਿਡੂ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਤਿਰੂਮਾਲਾ |
75. | ਵਿਜੈਨਗਰ ਕਿਸ ਨਦੀ ਦੇ ਕੰਢੇ ਸਥਾਪਿਤ ਕੀਤਾ ਗਿਆ? | ਤੁੰਗਭਦਰਾ |
76. | ਵਿਜੈਨਗਰ ਅਤੇ ਬਾਹਮਣੀ ਰਾਜ ਵਿੱਚ ਝਗੜੇ ਦਾ ਕਾਰਨ ਕੀ ਸੀ? | ਰਾਇਚੁਰ ਦੁਆਬ ਦਾ ਖੇਤਰ |
77. | ਤਾਲੀਕੋਟ ਦੀ ਲੜਾਈ ਨੇ ਕਿਸ ਸਾਮਰਾਜ ਦਾ ਅੰਤ ਕਰ ਦਿੱਤਾ? | ਵਿਜੈਨਗਰ ਸਾਮਰਾਜ |
78. | ਵਿਜੈਨਗਰ ਦੇ ਸ਼ਾਸਕ ਕਿਸਦੇ ਨਾਂ ਤੇ ਸ਼ਾਸਨ ਕਰਦੇ ਸਨ? | ਵੀਰੂਪਕਸ਼ |
79. | ਵਿਜੈਨਗਰ ਸ਼ਾਸਕਾਂ ਦੀ ਆਮਦਨ ਦਾ ਵਿੱਚ ਵਿਸ਼ੇਸ਼ ਸਾਧਨ ਕੀ ਸੀ? | ਬੰਦਰਗਾਹਾਂ ਤੋਂ ਆਮਦਨ |
80. | ਨਾਗਨਿਬ ਕਿਸ ਵੰਸ਼ ਦੀ ਰਾਣੀ ਸੀ? | ਆਂਧਰਾ |
81. | ਸ੍ਰੀਕਾਕੁਲਮ ਕਿਹੜੇ ਸ਼ਾਸਕਾਂ ਦੀ ਰਾਜਧਾਨੀ ਸੀ? | ਆਂਧਰਾ ਦੀ |
82. | ਅਸਿਫ਼ਜਾਹੀ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਨਿਜ਼ਾਮ ਉਲ ਮੁਲਕ |
83. | ਅਵਧ ਦੇ ਸੁਤੰਤਰ ਰਾਜ ਦੀ ਸਥਾਪਨਾ ਕਿਸਨੇ ਕੀਤੀ? | ਸਾਦਤ ਖਾਂ |
84. | ਬੰਗਾਲ ਦਾ ਸੁਤੰਤਰ ਰਾਜ ਕਿਸਨੇ ਸਥਾਪਿਤ ਕੀਤਾ? | ਮੁਰਸ਼ਿਦ ਕੁਲੀ ਖਾਨ |
85. | ਅਮੁਕਤਾਮਲਯਾਦਾ ਕਿਸਦੀ ਰਚਨਾ ਹੈ? | ਕ੍ਰਿਸ਼ਨਦੇਵ ਰਾਇ ਦੀ |
86. | ਭਾਰਤ ਵਿੱਚ ਮੈਗਾਲਿਥ ਸੱਭਿਆਚਾਰ ਦੇ ਚਿੰਨ੍ਹ ਕਿਸ ਰਾਜ ਵਿੱਚ ਮਿਲੇ ਹਨ? | ਤਾਮਿਲਨਾਡੂ |
87. | ਅਵਧ ਦਾ ਕਿਹੜਾ ਨਵਾਬ ਆਪਣੀ ਰਾਜਧਾਨੀ ਨੂੰ ਪੱਕੇ ਤੌਰ ਤੇ ਫੈਜਾਬਾਦ ਤੋਂ ਲਖਨਊ ਲੈ ਗਿਆ? | ਸ਼ੁਜਾਉਦੌਲਾ |
88. | ਗੁਜਰਾਤ ਦੇ ਕਿਸ ਸ਼ਾਸਕ ਨੇ ਪੁਰਤਗਾਲੀਆਂ ਖਿਲਾਫ਼ ਮਿਸਰ ਅਤੇ ਤੁਰਕੀ ਨਾਲ ਸਮਝੌਤਾ ਕੀਤਾ? | ਮੁਹੰਮਦ ਸ਼ਾਹ ਪਹਿਲਾ |
89. | ਚਾਰਮੀਨਾਰ ਦੀ ਉਸਾਰੀ ਕਿਸਨੇ ਕਰਵਾਈ? | ਕੁਲੀ ਕੁਤਬ ਸ਼ਾਹ |
90. | ਵਿਜੈਨਗਰ ਸਾਮਰਾਜ ਦੇ ਅਵਸ਼ੇਸ਼ ਕਿੱਥੋਂ ਪ੍ਰਾਪਤ ਹੋਏ ਹਨ? | ਹੰਪੀ ਤੋਂ |
91. | ਵਿਜੈਨਗਰ ਸਾਮਰਾਜ ਦਾ ਹਿੰਦੂ ਰਾਜਵੰਸ਼ ਕਿਸਦੀ ਹਾਰ ਨਾਲ ਖਤਮ ਹੋਇਆ? | ਰਾਮ ਰਾਜਾ |