ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ
1) | ਭਾਰਤ ਦਾ ਪਹਿਲਾ ਨਾਗਰਿਕ ਕਿਸਨੂੰ ਮੰਨਿਆ ਜਾਂਦਾ ਹੈ? | ਰਾਸ਼ਟਰਪਤੀ ਨੂੰ |
2) | ਦੇਸ਼ ਦਾ ਸੰਵਿਧਾਨਕ ਮੁੱਖੀ ਕੌਣ ਹੁੰਦਾ ਹੈ? | ਰਾਸ਼ਟਰਪਤੀ |
3) | ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਰਾਸ਼ਟਰਪਤੀ ਕੇਂਦਰੀ ਕਾਰਜਪਾਲਿਕਾ ਦਾ ਮੁੱਖੀ ਹੁੰਦਾ ਹੈ? | ਧਾਰਾ 52 |
4) | ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ? | ਡਾ: ਰਜੇਂਦਰ ਪ੍ਰਸਾਦ |
5) | ਡਾ: ਰਜੇਂਦਰ ਪ੍ਰਸਾਦ ਕਿੰਨੀ ਵਾਰ ਰਾਸ਼ਟਰਪਤੀ ਬਣੇ? | 2 |
6) | ਕਿਹੜਾ ਵਿਅਕਤੀ ਦੋ ਵਾਰ ਭਾਰਤ ਦਾ ਉਪਰਾਸ਼ਟਰਪਤੀ ਅਤੇ ਇੱਕ ਵਾਰ ਰਾਸ਼ਟਰਪਤੀ ਬਣਿਆ? | ਡਾ: ਐਸ ਰਾਧਾਕ੍ਰਿਸ਼ਨਨ |
7) | ਸੰਵਿਧਾਨ ਦੀ ਕਿਹੜੀ ਧਾਰਾ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਭਾਰਤ ਸਰਕਾਰ ਦੇ ਸਾਰੇ ਕਾਰਜਕਾਰੀ ਕੰਮ ਰਾਸ਼ਟਰਪਤੀ ਦੇ ਨਾਂ ਹੇਠ ਕੀਤੇ ਜਾਣ? | ਧਾਰਾ 53 |
8) | ਰਾਸ਼ਟਰਪਤੀ ਦੀ ਚੋਣ ਵਿਧੀ ਸੰਵਿਧਾਨ ਦੀ ਕਿਸ ਧਾਰਾ ਵਿੱਚ ਦਿੱਤੀ ਗਈ ਹੈ? | ਧਾਰਾ 54 |
9) | ਰਾਸ਼ਟਰਪਤੀ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ? | ਸੰਸਦ, ਵਿਧਾਨ ਸਭਾਵਾਂ ਅਤੇ ਦਿੱਲੀ ਤੇ ਪੁੱਡੂਚੇਰੀ ਦੇ ਚੁਣੇ ਹੋਏ ਮੈਂਬਰਾਂ ਦੁਆਰਾ |
10) | ਰਾਸ਼ਟਰਪਤੀ ਦੀ ਚੋਣ ਲਈ ਰਾਜ ਵਿਧਾਨ ਸਭਾ ਦੇ ਮੈਂਬਰ ਦੀ ਵੋਟ ਦੀ ਕੀਮਤ ਕਿਵੇਂ ਨਿਧਾਰਤ ਕੀਤੀ ਜਾਂਦੀ ਹੈ? | ਰਾਜ ਦੀ ਜਨਸੰਖਿਆ ਨੂੰ ਵਿਧਾਨ ਸਭਾ ਮੈਂਬਰਾਂ ਦੀ ਗਿਣਤੀ ਨਾਲ ਭਾਗ ਦੇ ਕੇ |
11) | ਰਾਸ਼ਟਰਪਤੀ ਦੀ ਚੋਣ ਦੇ ਸੰਦਰਭ ਵਿੱਚ ਇੱਕ ਐਮ ਪੀ ਦੀ ਵੋਟ ਦੀ ਕੀਮਤ ਕਿਵੇਂ ਨਿਸਚਿਤ ਕੀਤੀ ਜਾਂਦੀ ਹੈ? | ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਕੀਮਤ ਨੂੰ ਜੋੜ ਕੇ ਸੰਸਦ ਮੈਂਬਰਾਂ ਦੀ ਗਿਣਤੀ ਨਾਲ ਭਾਗ ਕੀਤਾ ਜਾਂਦਾ ਹੈ |
12) | ਰਾਸ਼ਟਰਪਤੀ ਦੀ ਚੋਣ ਕਿਸ ਵਿਧੀ ਨਾਲ ਕੀਤੀ ਜਾਂਦੀ ਹੈ? | ਇਕਹਿਰੀ ਬਦਲਵੀਂ ਮਤ ਪ੍ਰਣਾਲੀ |
13) | ਕਿਸ ਰਾਸ਼ਟਰਪਤੀ ਦੀ ਚੋਣ ਕਰਦੇ ਸਮੇਂ ਦੂਜੇ ਗੇੜ ਦੀ ਵੋਟਾਂ ਦੀ ਗਿਣਤੀ ਕਰਨੀ ਪਈ? | ਵੀ ਵੀ ਗਿਰੀ |
14) | ਭਾਰਤ ਦਾ ਕਿਹੜਾ ਰਾਸ਼ਟਰਪਤੀ ਇੱਕ ਵਾਰ ਚੋਣ ਹਾਰ ਗਿਆ ਪਰ ਦੂਜੀ ਵਾਰ ਬਿਨਾਂ ਮੁਕਾਬਲੇ ਚੁਣਿਆ ਗਿਆ? | ਨੀਲਮ ਸੰਜੀਵ ਰੈਡੀ |
15) | ਭਾਰਤ ਦਾ ਸਭ ਤੋਂ ਛੋਟੀ ਉਮਰ ਵਿੱਚ ਰਾਸ਼ਟਰਪਤੀ ਕੌਣ ਬਣਿਆ ਸੀ? | ਨੀਲਮ ਸੰਜੀਵ ਰੈਡੀ |
16) | ਭਾਰਤ ਦੀ ਪਹਿਲੀ ਇਸਤਰੀ ਰਾਸ਼ਟਰਪਤੀ ਕੌਣ ਸੀ? | ਪ੍ਰਤਿਭਾ ਦੇਵੀ ਸਿੰਘ ਪਾਟਿਲ |
17) | ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਨਿਸਚਿਤ ਕੀਤਾ ਗਿਆ ਹੈ? | ਧਾਰਾ 56 |
18) | ਰਾਸ਼ਟਰਪਤੀ ਬਣਨ ਲਈ ਕਿਸੇ ਵਿਅਕਤੀ ਦੀ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? | 35 ਸਾਲ |
19) | ਕੋਈ ਵਿਅਕਤੀ ਕਿੰਨੀ ਵਾਰ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ? | ਜਿੰਨੀ ਵਾਰ ਚਾਹੇ |
20) | ਰਾਸ਼ਟਰਪਤੀ ਨੂੰ ਉਸਦੇ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ? | ਸੁਪਰੀਮ ਕੋਰਟ ਦਾ ਮੁੱਖ ਜੱਜ |
21) | ਜੇਕਰ ਸੁਪਰੀਮ ਕੋਰਟ ਦੇ ਮੁੱਖ ਜੱਜ ਦਾ ਅਹੁਦਾ ਖਾਲੀ ਹੋਵੇ ਤਾਂ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਵੇਗਾ? | ਸੁਪਰੀਮ ਕੋਰਟ ਦਾ ਸਭ ਤੋਂ ਸੀਨੀਅਰ ਜੱਜ |
22) | ਰਾਸ਼ਟਰਪਤੀ ਦੀ ਤਨਖਾਹ ਅਤੇ ਭੱਤੇ ਕੌਣ ਨਿਰਧਾਰਿਤ ਕਰਦਾ ਹੈ? | ਸੰਸਦ |
23) | ਭਾਰਤ ਦੀ ਵਰਤਮਾਨ ਰਾਸ਼ਟਰਪਤੀ ਕੌਣ ਹੈ? | ਦ੍ਰੋਪਦੀ ਮੁਰਮੂ |
24) | ਭਾਰਤ ਦੇ ਰਾਸ਼ਟਰਪਤੀ ਦੀ ਵਰਤਮਾਨ ਤਨਖਾਹ ਕਿੰਨੀ ਹੈ? | 5 ਲੱਖ ਰੁਪਏ |
25) | ਰਾਸ਼ਟਰਪਤੀ ਆਪਣਾ ਅਸਤੀਫ਼ਾ ਕਿਸਨੂੰ ਸੌਂਪਦਾ ਹੈ? | ਉਪ ਰਾਸ਼ਟਰਪਤੀ |
26) | ਰਾਸ਼ਟਰਪਤੀ ਨੂੰ ਉਸਦੇ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ? | ਮਹਾਂਦੋਸ਼ ਦੁਆਰਾ |
27) | ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਰਾਸ਼ਟਰਪਤੀ ਤੇ ਮਹਾਂਦੋਸ਼ ਲਗਾਇਆ ਜਾ ਸਕਦਾ ਹੈ? | ਧਾਰਾ 61 |
28) | ਰਾਸ਼ਟਰਪਤੀ ਤੇ ਮਹਾਂਦੋਸ਼ ਦਾ ਮਤਾ ਕਿਸ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ? | ਕਿਸੇ ਵੀ ਸਦਨ ਵਿੱਚ |
29) | ਰਾਸ਼ਟਰਪਤੀ ਤੇ ਮਹਾਂਦੋਸ਼ ਦਾ ਮਤਾ ਪੇਸ਼ ਕਰਨ ਲਈ ਸਦਨ ਦੇ ਕਿੰਨੇ ਮੈਂਬਰਾਂ ਦੇ ਹਸਤਾਖਰ ਜਰੂਰੀ ਹਨ? | ਇੱਕ ਚੌਥਾਈ ਮੈਂਬਰਾਂ ਦੇ |
30) | ਮਹਾਂਦੋਸ਼ ਦਾ ਮਤਾ ਪੇਸ਼ ਕਰਨ ਲਈ ਰਾਸ਼ਟਰਪਤੀ ਨੂੰ ਕਿੰਨੇ ਦਿਨ ਦਾ ਅਗਾਊਂ ਨੋਟਿਸ ਦੇਣਾ ਪੈਂਦਾ ਹੈ? | 14 ਦਿਨ ਦਾ |
31) | ਜੇਕਰ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਵੇ ਤਾਂ ਰਾਸ਼ਟਰਪਤੀ ਦੀ ਭੂਮਿਕਾ ਕੌਣ ਨਿਭਾਉਂਦਾ ਹੈ? | ਉਪ-ਰਾਸ਼ਟਰਪਤੀ |
32) | ਰਾਸ਼ਟਰਪਤੀ ਦੇ ਤੌਰ ਤੇ ਨਿਭਾਈਆਂ ਸੇਵਾਵਾਂ ਦੌਰਾਨ ਉਪ-ਰਾਸ਼ਟਰਪਤੀ ਨੂੰ ਕਿਹੜੀ ਤਨਖਾਹ ਮਿਲਦੀ ਹੈ? | ਰਾਸ਼ਟਰਪਤੀ ਵਾਲੀ ਤਨਖਾਹ |
33) | ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਉਸਦੀ ਤਨਖਾਹ ਅਤੇ ਭੱਤੇ ਕਿਸ ਦੁਆਰਾ ਘਟਾਏ ਜਾ ਸਕਦੇ ਹਨ? | ਕਿਸੇ ਦੁਆਰਾ ਵੀ ਨਹੀ |
34) | ਰਾਸ਼ਟਰਪਤੀ ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ? | ਧਾਰਾ 75 |
35) | ਰਾਸ਼ਟਰਪਤੀ ਮੰਤਰੀਆਂ ਦੀ ਨਿਯੁਕਤੀ ਸੰਵਿਧਾਨ ਦੀ ਕਿਸ ਧਾਰਾ ਤਹਿਤ ਕਰਦਾ ਹੈ? | ਧਾਰਾ 77 |
36) | ਸੰਵਿਧਾਨ ਦੀ ਕਿਹੜੀ ਧਾਰਾ ਰਾਸ਼ਟਰਪਤੀ ਨੂੰ ਸੰਸਦ ਦਾ ਸੈਸ਼ਨ ਬੁਲਾਉਣ, ਸ਼ੁਰੂ ਕਰਨ ਜਾਂ ਲੋਕ ਸਭਾ ਨੂੰ ਭੰਗ ਕਰਨ ਦੀ ਸ਼ਕਤੀ ਦਿੰਦੀ ਹੈ? | ਧਾਰਾ 85 |
37) | ਰਾਸ਼ਟਰਪਤੀ ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਦੋਹਾਂ ਸਦਨਾਂ ਦਾ ਸਾਂਝਾ ਸੈਸ਼ਨ ਬੁਲਾ ਸਕਦਾ ਹੈ? | ਧਾਰਾ 108 |
38) | ਰਾਸ਼ਟਰਪਤੀ ਵਿਗਿਆਨ, ਸਾਹਿਤ, ਕਲਾ ਜਾਂ ਸਮਾਜ ਸੇਵਾ ਨਾਲ ਸੰਬੰਧਤ ਕਿੰਨੇ ਮੈਂਬਰਾਂ ਨੂੰ ਰਾਜ ਸਭਾ ਲਈ ਨਾਮਜਦ ਕਰ ਸਕਦਾ ਹੈ? | 12 |
39) | ਰਾਸ਼ਟਰਪਤੀ ਐਂਗਲੋ ਇੰਡੀਅਨ ਸਮੁਦਾਇ ਦੇ ਕਿੰਨੇ ਮੈਂਬਰ ਲੋਕ ਸਭਾ ਲਈ ਨਾਮਜਦ ਕਰ ਸਕਦਾ ਹੈ? | 2 |
40) | ਕਿਹੜਾ ਬਿੱਲ ਰਾਸ਼ਟਰਪਤੀ ਦੀ ਆਗਿਆ ਤੋਂ ਬਿਨਾਂ ਸੰਸਦ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ? | ਧਨ ਬਿੱਲ |
41) | ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਰਾਸ਼ਟਰਪਤੀ ਹਰ ਪੰਜ ਸਾਲ ਬਾਅਦ ਵਿੱਤ ਆਯੋਗ ਦੀ ਨਿਯੁਕਤੀ ਕਰਦਾ ਹੈ? | ਧਾਰਾ 280 |
42) | ਵਿੱਤ ਆਯੋਗ ਦਾ ਮੁੱਖ ਕੰਮ ਕੀ ਹੁੰਦਾ ਹੈ? | ਕੇਂਦਰ ਅਤੇ ਰਾਜ ਵਿਚਕਾਰ ਆਮਦਨ ਦੀ ਵੰਡ ਸੰਬੰਧੀ ਸਿਫ਼ਾਰਸ਼ ਕਰਨਾ |
43) | ਸੰਵਿਧਾਨ ਦੀ ਕਿਹੜੀ ਧਾਰਾ ਰਾਸ਼ਟਰਪਤੀ ਨੂੰ ਮੌਤ ਦੀ ਸਜਾ ਮੁਆਫ਼ ਕਰਨ ਦੀ ਸ਼ਕਤੀ ਦਿੰਦੀ ਹੈ? | ਧਾਰਾ 72 |
44) | ਦੇਸ਼ ਜਾਂ ਰਾਜ ਵਿੱਚ ਆਪਾਤਕਾਲ ਕੌਣ ਲਗਾ ਸਕਦਾ ਹੈ? | ਰਾਸ਼ਟਰਪਤੀ |
45) | ਸੰਵਿਧਾਨ ਦੀ ਧਾਰਾ 352 ਕਿਸ ਆਪਾਤਕਾਲ ਨਾਲ ਸੰਬੰਧਤ ਹੈ? | ਰਾਸ਼ਟਰੀ ਆਪਾਤਕਾਲ |
46) | ਧਾਰਾ 352 ਦੀ ਵਰਤੋਂ ਕਿਸ ਸਥਿਤੀ ਵਿੱਚ ਕੀਤੀ ਜਾਂਦੀ ਹੈ? | ਯੁੱਧ, ਬਾਹਰੀ ਹਮਲੇ, ਹਥਿਆਰਬੰਦ ਵਿਦਰੋਹ ਦੀ ਸਥਿਤੀ ਵਿੱਚ |
47) | ਸੰਵਿਧਾਨ ਦੀ ਕਿਸ ਧਾਰਾ ਦੁਆਰਾ ਦੇਸ਼ ਜਾ ਰਾਜ ਵਿੱਚ ਰਾਸ਼ਟਰਪਤੀ ਰਾਜ ਲਗਾਇਆ ਜਾਂਦਾ ਹੈ? | ਧਾਰਾ 356 ਅਤੇ 365 |
48) | ਵਿੱਤੀ ਆਪਾਤਕਾਲ ਕਿਸ ਧਾਰਾ ਤਹਿਤ ਲਗਾਇਆ ਜਾਂਦਾ ਹੈ? | ਧਾਰਾ 360 |
49) | ਕਾਨੁੰਨ ਬਣਾਉਣ ਦੇ ਸੰਬੰਧ ਵਿੱਚ ਰਾਸ਼ਟਰਪਤੀ ਕਿੰਨੀ ਪ੍ਰਕਾਰ ਦੀ ਵੀਟੋ ਵਰਤ ਸਕਦਾ ਹੈ? | 3 (Absolute Veto, Suspensive Veto, Pocket Veto) |
50) | ਡਾ: ਰਜਿੰਦਰ ਪ੍ਰਸਾਦ ਨੂੰ ਭਾਰਤ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ? | 24 ਜਨਵਰੀ 1950 ਨੂੰ |
51) | ਰਾਸ਼ਟਰਪਤੀ ਸੰਵਿਧਾਨ ਦੀ ਕਿਹੜੀ ਧਾਰਾ ਅਧੀਨ ਲੋਕ ਸਭਾ ਭੰਗ ਕਰ ਸਕਦਾ ਹੈ? | 85 |
52) | ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਰਾਸ਼ਟਰਪਤੀ, ਉਪਰਾਸ਼ਟਰਪਤੀ ਮੁੱਖ ਜੱਜ ਆਦਿ ਦੀਆਂ ਤਨਖਾਹਾਂ ਸਬੰਧੀ ਮੱਦਾਂ ਹਨ? | ਦੂਜੀ ਅਨੁਸੂਚੀ |
53) | ਰਾਸ਼ਟਰਪਤੀ ਤੇ ਮਹਾਂਦੋਸ਼ ਚਲਾਉਣ ਲਈ ਕਿੰਨੇ ਦਿਨ ਦਾ ਨੋਟਿਸ ਦੇਣਾ ਪੈਂਦਾ ਹੈ? | 14 ਦਿਨ ਦਾ |
54) | ਰਾਸ਼ਟਰਪੀ ਦੀ ਚੋਣ ਕਿਹੜੀ ਧਾਰਾ ਅਧੀਨ ਹੁੰਦੀ ਹੈ? | ਧਾਰਾ 54 |
55) | ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਸ਼ਾਸਕ ਕੌਣ ਹੁੰਦਾ ਹੈ? | ਰਾਸ਼ਟਰਪਤੀ |
56) | ਜੇਕਰ ਭਾਰਤ ਦਾ ਰਾਸ਼ਟਪਤੀ ਆਪਣਾ ਅਹੁਦਾ ਛੱਡਣਾ ਚਾਹੇ ਤਾਂ ਉਹ ਆਪਣਾ ਅਸਤੀਫ਼ਾ ਕਿਸਨੂੰ ਭੇਜੇਗਾ? | ਉਪ-ਰਾਸ਼ਟਰਪਤੀ |
57) | ਕਿਸੇ ਰਾਜ ਵਿੱਚ ਰਾਸ਼ਟਰਪਤੀ ਰਾਜ ਕਿਹੜੀ ਧਾਰਾ ਅਨੁਸਾਰ ਲਾਗੂ ਕੀਤਾ ਜਾਂਦਾ ਹੈ? | ਧਾਰਾ 356 |
58) | ਵਿੱਤ ਆਯੋਗ ਦੀ ਨਿਯੁਕਤੀ ਕੌਣ ਕਰਦਾ ਹੈ? | ਰਾਸ਼ਟਰਪਤੀ |
59) | ਵਿੱਚ ਆਯੋਗ ਦਾ ਗਠਨ ਕਿੰਨੇ ਸਾਲ ਬਾਅਦ ਹੁੰਦਾ ਹੈ? | 5 ਸਾਲ |
60) | ਲੋਕ ਸਭਾ ਦਾ ਕਿਹੜਾ ਸਪੀਕਰ ਬਾਅਦ ਵਿੱਚ ਭਾਰਤ ਦਾ ਰਾਸ਼ਟਰਪਤੀ ਬਣਿਆ? | ਨੀਲਮ ਸੰਜੀਵਾ ਰੈਡੀ |
61) | 1962 ਦੇ ਭਾਰਤ-ਚੀਨ ਯੁੱਧ ਸਮੇਂ ਦੇਸ਼ ਦਾ ਰਾਸ਼ਟਰਪਤੀ ਕੌਣ ਸੀ? | ਵੀ ਕੇ ਕ੍ਰਿਸ਼ਨਾ ਮੈਨਨ |
62) | ਭਾਰਤ ਦੀਆਂ ਤਿੰਨ ਸੈਨਾਵਾਂ ਦਾ ਮੁੱਖੀ ਕੌਣ ਹੁੰਦਾ ਹੈ? | ਰਾਸ਼ਟਰਪਤੀ |
63) | ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਕਿੰਨੇ ਸਮੇਂ ਲਈ ਹੁੰਦੀ ਹੈ? | 4 ਸਾਲ ਲਈ |
64) | ਅੰਤਰ ਰਾਜੀ ਕੌਂਸਲ ਦੀ ਸਥਾਪਨਾ ਕੌਣ ਕਰ ਸਕਦਾ ਹੈ? | ਰਾਸ਼ਟਰਪਤੀ |
65) | ਜਦੋਂ ਭਾਰਤ ਦਾ ਉਪ ਰਾਸ਼ਟਰਪਤੀ, ਰਾਸ਼ਟਰਪਤੀ ਦੀ ਗੈਰਹਾਜ਼ਰੀ ਵਿੱਚ ਬਤੌਰ ਰਾਸ਼ਟਰਪਤੀ ਕੰਮ ਕਰਦਾ ਹੈ ਤਾਂ ਉਸਨੂੰ ਕਿਸ ਅਹੁਦੇ ਦੀ ਤਨਖਾਹ ਮਿਲਦੀ ਹੈ? | ਰਾਸ਼ਟਰਪਤੀ ਦੀ ਤਨਖਾਹ |
66) | ਭਾਰਤ ਨੂੰ ਲੋਕਤੰਤਰੀ ਗਣਰਾਜ ਕਿਉਂ ਕਿਹਾ ਜਾਂਦਾ ਹੈ? | ਕਿਉਂ ਕਿ ਰਾਜ ਦਾ ਮੁੱਖੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ |
67) | ਧਾਰਾ 352 ਅਧੀਨ ਘੋਸ਼ਿਤ ਕੀਤੇ ਗਏ ਆਪਾਤਕਾਲ ਤੇ ਕਿੰਨੇ ਸਮੇਂ ਵਿੱਚ ਸੰਸਦ ਦੀ ਮੰਜੂਰੀ ਲਾਜਮੀ ਹੈ? | 1 ਮਹੀਨੇ ਵਿੱਚ |
68) | ਰਾਸ਼ਟਰਪਤੀ ਦਾ ਕਾਰਜਕਾਲ ਕਦੋਂ ਤੋਂ ਗਿਣਿਆ ਜਾਂਦਾ ਹੈ? | ਉਸ ਦੁਆਰਾ ਬਤੌਰ ਰਾਸ਼ਟਰਪਤੀ ਅਹੁਦਾ ਸੰਭਾਲਨ ਦੀ ਮਿਤੀ ਤੋਂ |
69) | ਦੇਸ਼ ਵਿੱਚ ਹੁਣ ਤੱਕ ਕਿੰਨੀ ਵਾਰ ਰਾਸ਼ਟਰੀ ਆਪਾਤਕਾਲ ਘੋਸ਼ਿਤ ਕੀਤਾ ਗਿਆ ਹੈ? | 3 |
70) | ਰਾਸ਼ਟਰਪਤੀ ਆਪਣਾ ਤਿਆਗਪੱਤਰ ਕਿਸਨੂੰ ਭੇਜਦਾ ਹੈ? | ਉਪ ਰਾਸ਼ਟਰਪਤੀ ਨੂੰ |
71) | ਭਾਰਤ ਦੇ ਕਿਹੜੇ ਉਪ ਰਾਸ਼ਟਰਪਤੀ ਨੇ ਰਾਸ਼ਟਰਪਤੀ ਦੀ ਚੋਣ ਲੜਣ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ? | ਵੀ ਵੀ ਗਿਰੀ ਨੇ |
72) | ਉਪ-ਰਾਸ਼ਟਰਪਤੀ ਦਾ ਦਰਜਾ ਦੇਸ਼ ਵਿੱਚ ਕਿੰਨਵਾਂ ਹੁੰਦਾ ਹੈ? | ਦੂਜਾ |
73) | ਉਪ-ਰਾਸ਼ਟਰਪਤੀ ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਚੁਣਿਆ ਜਾਂਦਾ ਹੈ? | ਧਾਰਾ 63 |
74) | ਉਪ-ਰਾਸ਼ਟਰਪਤੀ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ? | ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਅਤੇ ਨਾਮਜਦ ਮੈਂਬਰਾਂ ਦੁਆਰਾ |
75) | ਕੀ ਉਪ-ਰਾਸ਼ਟਰਪਤੀ ਦੀ ਚੋਣ ਵਿੱਚ ਰਾਜ ਵਿਧਾਨ ਸਭਾਵਾਂ ਦੇ ਮੈਂਬਰ ਭਾਗ ਲੈਂਦੇ ਹਨ? | ਨਹੀਂ |
76) | ਉਪ-ਰਾਸ਼ਟਰਪਤੀ ਦੀ ਚੋਣ ਕਿਸ ਵਿਧੀ ਨਾਲ ਕੀਤੀ ਜਾਂਦੀ ਹੈ? | ਇਕਹਿਰੀ ਬਦਲਵੀਂ ਮਤ ਪ੍ਰਣਾਲੀ |
77) | ਉਪ-ਰਾਸ਼ਟਰਪਤੀ ਦੀ ਚੋਣ ਲੜਣ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? | 35 ਸਾਲ |
78) | ਉਪ-ਰਾਸ਼ਟਰਪਤੀ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ? | ਰਾਸ਼ਟਰਪਤੀ ਜਾਂ ਉਸਦਾ ਨੁਮਾਇੰਦਾ |
79) | ਉਪ-ਰਾਸ਼ਟਰਪਤੀ ਦਾ ਕਾਰਜਕਾਲ ਆਮ ਹਾਲਤਾਂ ਵਿੱਚ ਕਿੰਨਾ ਹੁੰਦਾ ਹੈ? | 5 ਸਾਲ |
80) | ਉਪ-ਰਾਸ਼ਟਰਪਤੀ ਆਪਣਾ ਅਸਤੀਫ਼ਾ ਕਿਸਨੂੰ ਭੇਜਦਾ ਹੈ? | ਰਾਸ਼ਟਰਪਤੀ ਨੂੰ |
81) | ਸੰਸਦ ਦਾ ਕਿਹੜਾ ਸਦਨ ਉਪ-ਰਾਸ਼ਟਰਪਤੀ ਨੂੰ ਮਤਾ ਪਾਸ ਕਰਕੇ ਉਸਦੇ ਅਹੁਦੇ ਤੋਂ ਹਟਾ ਸਕਦਾ ਹੈ? | ਰਾਜ ਸਭਾ |
82) | ਉਪ-ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਣ ਤੇ ਰਾਜਸਭਾ ਦੀ ਕਾਰਵਾਈ ਕੌਣ ਚਲਾਉਂਦਾ ਹੈ? | ਰਾਜਸਭਾ ਦਾ ਡਿਪਟੀ ਚੇਅਰਮੈਨ |
83) | ਉਪ-ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਲੋਕ ਸਭਾ ਦੇ ਕਿਸ ਅਧਿਕਾਰੀ ਨਾਲ ਮਿਲਦੀਆਂ ਹਨ? | ਲੋਕ ਸਭਾ ਦੇ ਸਪੀਕਰ ਨਾਲ |
84) | ਉਪ-ਰਾਸ਼ਟਰਪਤੀ, ਰਾਸ਼ਟਰਪਤੀ ਦੇ ਅਹੁਦੇ ਤੇ ਵੱਧ ਤੋਂ ਵੱਧ ਕਿੰਨਾ ਸਮਾਂ ਕੰਮ ਕਰ ਸਕਦਾ ਹੈ? | ਛੇ ਮਹੀਨੇ |
85) | ਉਪਰਾਸ਼ਟਰਪਤੀ ਦੀ ਚੋਣ ਵਿੱਚ ਮਤਦਾਤਾ ਕੌਣ ਹੁੰਦੇ ਹਨ? | ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ |
86) | ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋਣ ਤੇ ਰਾਸ਼ਟਰੀ ਆਪਾਤਕਾਲ ਕਿਹੜੀ ਧਾਰਾ ਦੇ ਤਹਿਤ ਐਲਾਨੀ ਜਾਂਦੀ ਹੈ? | 352 |
87) | ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਕਿਸ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਨਾਲ ਮਿਲਦਾ ਜੁਲਦਾ ਹੈ? | ਬ੍ਰਿਟੇਨ |
88) | ਜਦੋਂ ਰਾਜ ਸਭਾ ਦਾ ਚੇਅਰਮੈਨ, ਰਾਸ਼ਟਰਪਤੀ ਦੇ ਤੌਰ ਤੇ ਕੰਮ ਕਰਦਾ ਹੈ ਤਾਂ ਰਾਜ ਸਭਾ ਦੇ ਚੇਅਰਮੈਨ ਦੇ ਤੌਰ ਤੇ ਕੌਣ ਕੰਮ ਕਰਦਾ ਹੈ? | ਡਿਪਟੀ ਚੇਅਰਮੈਨ |
89) | ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਦੀ ਚੋਣ ਨਾਲ ਸਬੰਧਤ ਮਸਲੇ ਕਿਹੜੀ ਅਦਾਲਤ ਵਿੱਚ ਵਿਚਾਰੇ ਜਾਂਦੇ ਹਨ? | ਸਰਵਉੱਚ ਅਦਾਲਤ ਵਿੱਚ |
90) | ਉਪ ਰਾਸ਼ਟਰਪਤੀ ਨੂੰ ਉਸਦੇ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਕਿਹੜੇ ਸਦਨ ਵਿੱਚ ਚਲਾਈ ਜਾ ਸਕਦੀ ਹੈ? | ਸਿਰਫ ਰਾਜ ਸਭਾ ਵਿੱਚ |
91) | ਸੰਵਿਧਾਨ ਅਨੁਸਾਰ ਕਾਰਜਪਾਲਿਕਾ ਦਾ ਮੁੱਖੀ ਕੌਣ ਹੁੰਦਾ ਹੈ? | ਰਾਸ਼ਟਰਪਤੀ |
92) | ਕਿਹੜੇ ਮੁੱਖ ਜੱਜ ਨੇ ਬਤੌਰ ਰਾਸ਼ਟਰਪਤੀ ਵੀ ਅਹੁਦਾ ਸੰਭਾਲਿਆ? | ਐਮ ਹਿਦਾਇਤਉੱਲਾਹ |
93) | ਰਾਸ਼ਟਰਪਤੀ ਕਿਹੜੀ ਸੰਵਿਧਾਨਕ ਧਾਰਾ ਅਨੁਸਾਰ ਆਰਡੀਨੈਂਸ ਜਾਰੀ ਕਰ ਸਕਦਾ ਹੈ? | ਧਾਰਾ 123 |
94) | ਰਾਜਾਂ ਵਿੱਚ ਰਾਸ਼ਟਰਪਤੀ ਦੇ ਨਾਂ ਤੇ ਜਾਰੀ ਕੀਤੇ ਕਾਨੂੰਨ ਤੇ ਕਿਸਦੇ ਹਸਤਾਖਰ ਹੋਣੇ ਜਰੂਰੀ ਹਨ? | ਸਰਕਾਰ ਦੇ ਸਕੱਤਰ ਦੇ |
95) | ਜੇਕਰ ਕਿਸੇ ਰਾਸ਼ਟਰਪਤੀ ਦੀ ਕਾਰਜਕਾਲ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਪਰਾਸ਼ਟਰਪਤੀ ਕਿੰਨਾਂ ਸਮਾਂ ਉਸਦੇ ਅਹੁਦੇ ਤੇ ਕੰਮ ਕਰ ਸਕਦਾ ਹੈ? | 6 ਮਹੀਨੇ ਤੱਕ |
96) | ਰਾਸ਼ਟਰਪਤੀ ਜਾਂ ਰਾਜਪਾਲ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕਿਸੇ ਵੀ ਕਾਰਜ ਜਾਂ ਲਏ ਗਏ ਕਿਸੇ ਵੀ ਫੈਸਲੇ ਦੇ ਸਬੰਧ ਵਿੱਚ ਦੇਸ਼ ਦੀ ਕਿਸੇ ਵੀ ਅਦਾਲਤ ਵਿੱਚ ਜਵਾਬਦੇਹ ਨਹੀਂ ਹੋਣਗੇ। ਰਾਸ਼ਰਪਤੀ ਅਤੇ ਰਾਜਪਾਲ ਨੂੰ ਇਹ ਸ਼ਕਤੀ ਕਿਹੜੀ ਸੰਵਿਧਾਨਕ ਧਾਰਾ ਅਧੀਨ ਪ੍ਰਾਪਤ ਹੁੰਦੀ ਹੈ? | ਧਾਰਾ 361 |
97) | ਰਾਜਾਂ ਵਿੱਚ ਆਪਾਤਕਾਲ ਕਿਹੜੀਆਂ ਹਾਲਤਾਂ ਵਿੱਚ ਲਗਾਇਆ ਜਾ ਸਕਦਾ ਹੈ? | ਸੰਵਿਧਾਨਕ ਤੰਤਰ ਦਾ ਫੇਲ੍ਹ ਹੋਣਾ ਜਾਂ ਕੇਂਦਰੀ ਨਿਰਦੇਸ਼ਾਂ ਦਾ ਪਾਲਣ ਨਾ ਹੋਣਾ |
98) | ਭਾਰਤ ਵਿੱਚ ਵਿੱਤੀ ਆਪਾਤਕਾਲ ਹੁਣ ਤੱਕ ਕਿੰਨੀ ਵਾਰ ਲਗਾਇਆ ਗਿਆ ਹੈ? | ਕਦੇ ਵੀ ਨਹੀਂ |