ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ
- ਮੁਗ਼ਲਾਂ ਨੇ ਪੰਜਾਬ ਤੇ ਕਦੋਂ ਤੋਂ ਕਦੋਂ ਤੱਕ ਸ਼ਾਸਨ ਕੀਤਾ? 1526 ਈ: ਤੋਂ 1752 ਈ: ਤੱਕ
- ਮੁਗ਼ਲਕਾਲੀਨ ਪੰਜਾਬ ਕਿਹੜੇ ਦੋ ਮੁੱਖ ਸਮਾਜਿਕ ਵਰਗਾਂ ਵਿੱਚ ਵੰਡਿਆ ਹੋਇਆ ਸੀ? ਮੁਸਲਮਾਨ ਅਤੇ ਹਿੰਦੂ ਵਰਗ
- ਮੁਗ਼ਲਕਾਲ ਵਿੱਚ ਮੁਸਲਮਾਨਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਸਨ?3 (ਉੱਚ, ਮੱਧ ਤੇ ਨੀਵੀਂ ਸ਼੍ਰੇਣੀ)
- ਮੁਗ਼ਲਕਾਲ ਵਿੱਚ ਹਿੰਦੂਆਂ ਦੀਆਂ ਕਿਹੜੀਆਂ ਚਾਰ ਮੁੱਖ ਜਾਤੀਆਂ ਸਨ? ਬ੍ਰਾਹਮਣ,ਕਸ਼ੱਤਰੀ, ਵੈਸ਼, ਸ਼ੂਦਰ
- ਮੁਗ਼ਲਕਾਲ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ? ਤਰਸਯੋਗ
- ਮੁਗ਼ਲਕਾਲ ਵਿੱਚ ਹਿੰਦੂ ਸਿੱਖਿਆ ਕਿੱਥੇ ਪ੍ਰਾਪਤ ਕਰਦੇ ਸਨ? ਮੰਦਰਾਂ ਵਿੱਚੋਂ
- ਮੁਗ਼ਲਕਾਲ ਵਿੱਚ ਮੁਸਲਮਾਨ ਸਿੱਖਿਆ ਕਿੱਥੋਂ ਪ੍ਰਾਪਤ ਕਰਦੇ ਸਨ? ਮਦਰੱਸਿਆਂ ਵਿੱਚੋਂ
- ਮੁਗ਼ਲਕਾਲ ਵਿੱਚ ਲੋਕਾਂ ਦਾ ਮੁੱਖ ਧੰਦਾ ਕੀ ਸੀ? ਖੇਤੀਬਾੜੀ
- ਪੰਜਾਬ ਵਿੱਚ ਜਬਤੀ ਪ੍ਰਣਾਲੀ ਕਦੋਂ ਲਾਗੂ ਕੀਤੀ ਗਈ? 1581 ਈ: ਵਿੱਚ
- ਜ਼ਬਤੀ ਪ੍ਰਣਾਲੀ ਹੇਠ ਭੂਮੀ ਨੂੰ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾਂਦਾ ਸੀ? ਚਾਰ
- ਭੂਮੀ ਦੀ ਵੰਡ ਕਿਸ ਅਧਾਰ ਤੇ ਕੀਤੀ ਜਾਂਦੀ ਸੀ? ਉਪਜਾਊ ਸ਼ਕਤੀ ਦੇ ਅਧਾਰ ਤੇ
- ਜ਼ਬਤੀ ਪ੍ਰਣਾਲੀ ਅਨੁਸਾਰ ਭੂਮੀ ਦੀਆਂ ਕਿਹੜੀਆਂ ਕਿਸਮਾਂ ਸਨ? ਪੋਲਜ਼, ਪਰੌਤੀ, ਛੱਛਰ ਅਤੇ ਬੰਜਰ
- ਸਰਕਾਰ ਦਾ ਵੱਧ ਤੋਂ ਵੱਧ ਲਗਾਨ ਕਿੰਨਾ ਹੁੰਦਾ ਸੀ?ਇੱਕ ਤਿਹਾਈ
- ਪੰਜਾਬ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਸਨ? ਕਣਕ, ਚੌਲ, ਗੰਨਾ, ਕਪਾਹ, ਮੱਕੀ ਆਦਿ
- ਪੰਜਾਬ ਦਾ ਸਭ ਤੋਂ ਮਹੱਤਵਪੂਰਨ ਉਦਯੋਗ ਕਿਹੜਾ ਸੀ? ਸੂਤੀ ਕੱਪੜਾ ਉਦਯੋਗ
- ਕਿਹੜਾ ਸ਼ਹਿਰ ਦਰੀਆਂ, ਚਾਦਰਾਂ ਅਤੇ ਗਲੀਚੇ ਬਣਾਉਣ ਲਈ ਪ੍ਰਸਿੱਧ ਸੀ? ਮੁਲਤਾਨ
- ਕਿੱਥੋਂ ਦੇ ਬਣੇ ਕੱਪੜੇ ਦੀ ਇੰਗਲੈਂਡ ਵਿੱਚ ਬਹੁਤ ਮੰਗ ਸੀ? ਸਮਾਣਾ ਦੇ
- ਅੰਮ੍ਰਿਤਸਰ ਸਾਹਿਬ ਅਤੇ ਲਾਹੌਰ ਵਿੱਚ ਕਿਹੜਾ ਪ੍ਰਸਿੱਧ ਕੱਪੜਾ ਬਣਦਾ ਸੀ?ਗੁਲਬਦਨ ਅਤੇ ਦਰਿਆਈ