ਮਹਾਰਾਜਾ ਰਣਜੀਤ ਸਿੰਘ ਦਾ ਸਿਵਲ ਅਤੇ ਸੈਨਿਕ ਪ੍ਰਬੰਧ

  1. ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪ੍ਰਸਿੱਧ ਪ੍ਰਧਾਨ ਮੰਤਰੀ ਦਾ ਨਾਂ ਲਿਖੋ। ਰਾਜਾ ਧਿਆਨ ਸਿੰਘ
  2. ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਦਾ ਨਾਂ ਕੀ ਸੀ? ਫ਼ਕੀਰ ਅਜ਼ੀਜ-ਉਦ-ਦੀਨ
  3. ਮਹਾਰਾਜਾ ਰਣਜੀਤ ਸਿੰਘ ਦੇ ਕੋਈ ਦੋ ਪ੍ਰਸਿੱਧ ਵਿੱਤ ਮੰਤਰੀਆਂ ਦੇ ਨਾਂ ਲਿਖੋ। ਦੀਵਾਨ ਭਵਾਨੀ ਦਾਸ, ਦੀਵਾਨ ਗੰਗਾ ਰਾਮ,ਦੀਵਾਨ ਦੀਨਾ ਨਾਥ
  4. ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਮੁੱਖ ਸੈਨਾਪਤੀ ਕੌਣ ਸੀ? ਮਹਾਰਾਜਾ ਰਣਜੀਤ ਸਿੰਘ
  5. ਮਹਾਰਾਜਾ ਰਣਜੀਤ ਸਿੰਘ ਦੇ ਦੋ ਪ੍ਰਸਿੱਧ ਸੈਨਾਪਤੀਆਂ ਦੇ ਨਾਂ ਲਿਖੋ। ਦੀਵਾਨ ਮੋਹਕਮ ਚੰਦ, ਮਿਸਰ ਦੀਵਾਨ ਚੰਦ, ਸਰਦਾਰ ਹਰੀ ਸਿੰਘ ਨਲੂਆ
  6. ਆਪਣੇ ਕਿਹੜੇ ਸੈਨਾਪਤੀ ਦੀ ਮੌਤ ਤੇ ਮਹਾਰਾਜਾ ਰਣਜੀਤ ਸਿੰਘ ਕਈ ਦਿਨ ਰੋਂਦਾ ਰਿਹਾ?  ਸਰਦਾਰ ਹਰੀ ਸਿੰਘ ਨਲੂਆ
  7. ਸ਼ਾਹੀ ਘਰਾਣੇ ਅਤੇ ਰਾਜ ਦਰਬਾਰ ਦੀ ਦੇਖਭਾਲ ਕਰਨ ਦੀ ਜਿੰਮੇਵਾਰੀ  ਕਿਹੜੇ ਰਾਜ ਅਧਿਕਾਰੀ ਦੀ ਸੀ? ਡਿਉੜ੍ਹੀਵਾਲਾ
  8. ਮਹਾਰਾਜਾ ਰਣਜੀਤ ਸਿੰਘ ਨੇ ਭੂਮੀ ਲਗਾਨ ਦਾ ਹਿਸਾਬ ਰੱਖਣ ਲਈ ਕਿਹੜਾ ਦਫ਼ਤਰ ਬਣਾਇਆ ਸੀ? ਦਫ਼ਤਰ-ਏ-ਮਾਲ
  9. ਦਫ਼ਤਰ-ਏ-ਤੋਸ਼ਾਖਾਨਾ ਵਿੱਚ ਕੀ ਰੱਖਿਆ ਜਾਂਦਾ ਸੀ? ਬਹੁਮੁੱਲੀਆਂ ਵਸਤੂਆਂ ਅਤੇ ਮਹਾਰਾਜਾ ਨੂੰ ਮਿਲੇ ਹੋਏ ਤੋਹਫ਼ੇ
  10. ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਕਿੰਨੇ ਸੂਬਿਆਂ ਵਿੱਚ ਵੰਡਿਆ? 4 (ਲਾਹੌਰ, ਮੁਲਤਾਨ, ਕਸ਼ਮੀਰ,ਪਿਸ਼ਾਵਰ)
  11. ਸੂਬੇ ਦਾ ਪ੍ਰਬੰਧ ਚਲਾਉਣਾ ਕਿਸਦੀ ਜਿੰਮੇਵਾਰੀ ਸੀ?                ਨਾਜ਼ਿਮ ਦੀ
  12. ਪਰਗਨੇ ਦਾ ਪ੍ਰਬੰਧ ਕੌਣ ਚਲਾਉਂਦਾ ਸੀ? ਕਾਰਦਾਰ
  13. ਕਾਰਦਾਰ ਦੀ ਸਹਾਇਤਾ ਕਰਨ ਲਈ ਕਿਹੜੇ ਅਧਿਕਾਰੀ ਹੁੰਦੇ ਸਨ? ਕਾਨੂੰਨਗੋ ਅਤੇ ਮੁਕੱਦਮ
  14. ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ? ਪਿੰਡ
  15. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਨੂੰ ਕੀ ਕਿਹਾ ਜਾਂਦਾ ਸੀ? ਮੌਜਾ
  16. ਪਿੰਡਾਂ ਦਾ ਪ੍ਰਬੰਧ ਕੌਣ ਚਲਾਉਂਦਾ ਸੀ? ਪੰਚਾਇਤ
  17. ਪਿੰਡ ਦੀ ਜਮੀਨ ਦਾ ਰਿਕਾਰਡ ਕੌਣ ਰੱਖਦਾ ਸੀ? ਪਟਵਾਰੀ
  18. Ñਭੂਮੀ ਲਗਾਨ ਇਕੱਠਾ ਕਰਨ ਵਿੱਚ ਸਰਕਾਰ ਦੀ ਸਹਾਇਤਾ ਕੌਣ ਕਰਦਾ ਸੀ? ਚੌਧਰੀ
  19. ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ਕੌਣ ਸੀ? ਕੋਤਵਾਲ
  20. ਮਹਾਰਾਜਾ ਰਣਜੀਤ ਸਿਘ ਦੇ ਸਮੇਂ ਲਾਹੌਰ ਦਾ ਕੋਤਵਾਲ ਕੌਣ ਸੀ? ਇਮਾਮ ਬਖ਼ਸ਼
  21. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਮਦਨ ਦਾ ਮੁੱਖ ਸੋਮਾ ਕੀ ਸੀ? ਭੂਮੀ ਲਗਾਨ
  22. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕੁੱਲ ਸਲਾਨਾ ਆਮਦਨ ਕਿੰਨੀ ਸੀ? ਲੱਗਭਗ 3 ਕਰੋੜ ਰੁਪਏ
  23. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਚਲਿਤ ਕੋਈ ਤਿੰਨ ਭੂਮੀ ਲਗਾਨ   ਪ੍ਰਣਾਲੀਆਂ ਦੇ ਨਾਂ ਲਿਖੋ। ਬਟਾਈ, ਕਨਕੂਤ, ਜ਼ਬਤ, ਬਿੱਘਾ
  24. ਜ਼ਬਤ ਪ੍ਰਣਾਲੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਨਕਦ ਪ੍ਰਣਾਲੀ
  25. ਕਿਹੜੀ ਭੂਮੀ ਲਗਾਨ ਪ੍ਰਣਾਲੀ ਵਿੱਚ ਲਗਾਨ ਦੀ ਦਰ ਖੜ੍ਹੀ ਫਸਲ ਨੂੰ    ਵੇਖ ਕੇ ਤੈਅ ਕੀਤੀ ਜਾਂਦੀ ਸੀ? ਕਨਕੂਤ
  26. ਭੂਮੀ ਲਗਾਨ ਇਕੱਠਾ ਕਰਨ ਲਈ ਨਿਯੁਕਤ ਕੀਤੇ ਗਏ ਠੇਕੇਦਾਰਾਂ ਨੂੰ ਕੀ ਕਿਹਾ ਜਾਂਦਾ ਸੀ? ਇਜ਼ਾਰਾਦਾਰ
  27. ਇਜਾਰਾਦਾਰ ਨੂੰ ਭੂਮੀ ਤੋਂ ਲਗਾਨ ਇਕੱਠਾ ਕਰਨ ਦਾ ਅਧਿਕਾਰ ਕਿੰਨੇ ਸਮੇਂ ਲਈ ਦਿੱਤਾ ਜਾਂਦਾ ਸੀ? 3 ਤੋਂ 6 ਸਾਲ ਲਈ
  28. ਭੂਮੀ ਲਗਾਨ ਤੋਂ ਬਾਅਦ ਰਾਜ ਦੀ ਆਮਦਨ ਦਾ ਦੂਜਾ ਮੁੱਖ ਸਾਧਨ ਕਿਹੜਾ ਸੀ? ਚੁੰਗੀ ਕਰ
  29. ਅਫ਼ੀਮ, ਭੰਗ, ਸ਼ਰਾਬ ਅਤੇ ਹੋਰ ਨਸ਼ੀਲੀਆਂ ਚੀਜਾਂ ਤੇ ਲਗਾਏ ਗਏ ਕਰ ਨੂੰ ਕੀ ਕਿਹਾ ਜਾਂਦਾ ਸੀ? ਆਬਕਾਰੀ
  30. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਿਹੜੀਆਂ ਜਾਗੀਰਾਂ ਦੀ ਗਿਣਤੀ ਸਭ ਤੋਂ ਵੱਧ ਸੀ? ਸੇਵਾ ਜਾਗੀਰਾਂ ਦੀ
  31. ਮਹਾਰਾਜਾ ਰਣਜੀਤ ਸਿੰਘ ਨੇ ਘੋੜਿਆਂ ਨੂੰ ਦਾਗਣ ਦੀ ਪ੍ਰੰਪਰਾ ਕਦੋਂ ਸ਼ੁਰੂ ਕੀਤੀ? 1830 ਈ:
  32. ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਗਈਆਂ ਜਾਗੀਰਾਂ ਨੂੰ ਕੀ ਕਿਹਾ ਜਾਂਦਾ ਸੀ? ਧਰਮਾਰਥ ਜਾਗੀਰਾਂ
  33. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਭ ਤੋਂ ਉੱਚੀ ਅਦਾਲਤ ਕਿਹੜੀ ਹੁੰਦੀ ਸੀ? ਮਹਾਰਾਜਾ ਦੀ ਅਦਾਲਤ
  34. ਅਦਾਲਤ-ਏ-ਆਲਾ ਕਿੱਥੇ ਸਥਿਤ ਸੀ? ਲਾਹੌਰ ਵਿੱਚ
  35. ਪਿੰਡਾਂ ਵਿੱਚ ਝਗੜਿਆਂ ਦੇ ਫੈਸਲੇ ਕੌਣ ਕਰਦਾ ਸੀ? ਪੰਚਾਇਤ
  36. ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਸੀ? ਫੌਜ-ਏ-ਆਇਨ ਅਤੇ ਫੌਜ-ਏ-ਬੇਕਵਾਇਦ
  37. ਮਹਾਰਾਜਾ ਰਣਜੀਤ ਸਿੰਘ ਨੇਫੌਜ ਨੂੰ ਸਿਖ਼ਲਾਈ ਦੇਣ ਲਈ ਕਿਹੜੇ ਯੂਰਪੀ ਅਧਿਕਾਰੀ ਦੀ ਨਿਯੁਕਤੀ ਕੀਤੀ? ਜਨਰਲ ਵੈਂਤੁਰਾ
  38. ਮਹਾਰਾਜਾ ਰਣਜੀਤ ਸਿੰਘ ਦਾ ਤੋਪਖਾਨਾ ਕਿੰਨੇ ਵਰਗਾਂ ਵਿੱਚ ਵੰਡਿਆ    ਹੋਇਆ ਸੀ? 4
  39. ਫੌਜ-ਏ-ਕਿਲ੍ਹਾਜਾਤ ਦਾ ਮੁੱਖ ਕੰਮ ਕੀ ਸੀ? ਕਿਲਿ੍ਆਂ ਦੀ ਰੱਖਿਆ ਕਰਨਾ

Leave a Comment

Your email address will not be published. Required fields are marked *

error: Content is protected !!