ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ
- ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? 1780 ਈ:
- ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ? ਬਡਰੁੱਖਾ ਜਾਂ ਗੁਜ਼ਰਾਂਵਾਲਾ
- ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਂ ਕੀ ਸੀ? ਮਹਾਂ ਸਿੰਘ
- ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਦਾ ਨਾਂ ਕੀ ਸੀ? ਚੜ੍ਹਤ ਸਿੰਘ
- ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸਬੰਧ ਰੱਖਦਾ ਸੀ? ਸ਼ੁਕਰਚੱਕੀਆ
- ਮਹਾਰਾਜਾ ਰਣਜੀਤ ਸਿੰਘ ਦੀ ਮਾਂ ਦਾ ਨਾਂ ਕੀ ਸੀ? ਰਾਜ ਕੌਰ
- ਮਹਾਰਾਜਾ ਰਣਜੀਤ ਸਿੰਘ ਦੀ ਮਾਂ ਕਿਸ ਨਾਂ ਨਾਲ ਪ੍ਰਸਿੱਧ ਸੀ? ਮਾਈ ਮਲਵੈਣ
- ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਨਾਂ ਕੀ ਸੀ? ਬੁੱਧ ਸਿੰਘ
- ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾ ਯੁੱਧ ਕਿੰਨੀ ਉਮਰ ਵਿੱਚ ਲੜਿਆ? 11/12 ਸਾਲ ਦੀ ਉਮਰ ਵਿੱਚ
- ਮਹਾਰਾਜਾ ਰਣਜੀਤ ਸਿੰਘ ਨੂੰ ਗੱਦੀ ਕਿੰਨੀ ਉਮਰ ਵਿੱਚ ਮਿਲੀ? 12 ਸਾਲ ਦੀ ਉਮਰ ਵਿੱਚ
- ਤਿਕੜੀ ਦੀ ਸਰਪ੍ਰਸਤੀ ਦਾ ਕਾਲ ਕਿਸ ਸਮੇਂ ਨੂੰ ਮੰਨਿਆ ਜਾਂਦਾ ਹੈ? 1792 ਈ: ਤੋਂ 1797 ਈ:
- ਤਿਕੜੀ ਤੋਂ ਕੀ ਭਾਵ ਹੈ? ਰਾਜ ਕੌਰ, ਸਦਾ ਕੌਰ ਅਤੇ ਲਖਪਤ ਰਾਏ
- ਸਦਾ ਕੌਰ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਦੀ ਸੱਸ
- ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ? ਮਹਿਤਾਬ ਕੌਰ ਨਾਲ
- ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਦੋਂ ਹੋਇਆ? 1796 ਈ:
- ਮਹਰਾਜਾ ਰਣਜੀਤ ਸਿੰਘ ਨੇ ਰਾਜ ਪ੍ਰਬੰਧ ਕਦੋਂ ਸੰਭਾਲਿਆ? 1797 ਈ:
- ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਨਾਂ ਕੀ ਸੀ? ਲਾਹੌਰ
- ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਕਿਹੜੀ ਸੀ? ਲਾਹੌਰ ਦੀ
- ਲਾਹੌਰ ਤੇ ਕਿਸਦਾ ਸ਼ਾਸਨ ਸੀ? ਭੰਗੀ ਸਰਦਾਰਾਂ ਦਾ
- ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜਾ ਕਦੋਂ ਕੀਤਾ? 1799 ਈ:
- ਭਸੀਨ ਦੀ ਲੜਾਈ ਕਦੋਂ ਹੋਈ? 1800 ਈ:
- ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਦਾ ਤਿਲਕ ਕਿਸਨੇ ਲਗਾਇਆ? ਬਾਬਾ ਸਾਹਿਬ ਸਿੰਘ ਬੇਦੀ
- ਮਹਾਰਾਜਾ ਬਣਨ ਤੋਂ ਬਾਅਦ ਰਣਜੀਤ ਸਿੰਘ ਨੇ ਕਿਹੜੀ ਉਪਾਧੀ ਧਾਰਨ ਕੀਤੀ? ਸਰਕਾਰ-ਏ-ਖਾਲਸਾ
- ਆਪਣੇ ਰਾਜਤਿਲਕ ਮੌਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹੜਾ ਸਿੱਕਾ ਚਲਾਇਆ? ਨਾਨਕ ਸ਼ਾਹੀ
- ਮਹਾਰਾਜਾ ਰਣਜੀਤ ਸਿੰਘ ਨੇ ਜਮਜਮਾ ਤੋਪ ਕਿਸਤੋਂ ਪ੍ਰਾਪਤ ਕੀਤੀ? ਮਾਈ ਸੁੱਖਾਂ
- ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤਣ ਲਈ ਕਿੰਨੀ ਵਾਰ ਫੌਜ਼ ਭੇਜੀ? 7
- ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ? 1807 ਈ:
- ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਤੇ ਕਦੋਂ ਜਿੱਤ ਪ੍ਰਾਪਤ ਕੀਤੀ? 1809 ਈ:
- ਮਹਾਰਾਜਾ ਰਣਜੀਤ ਸਿੰਘ ਨੇ ਅਟਕ ਕਦੋਂ ਜਿੱਤਿਆ? 1813 ਈ:
- ਮਹਾਰਾਜਾ ਰਣਜੀਤ ਸਿੰਘ ਨੇ ਅਟਕ ਨੂੰ ਕਿਸ ਕੋਲੋਂ ਜਿੱਤਿਆ? ਜਹਾਂਦਾਦ ਖਾਂ
- ਮਹਾਰਾਜਾ ਰਣਜੀਤ ਸਿੰਘ ਲਈ ਮੁਲਤਾਨ ਕਿਸਨੇ ਜਿੱਤਿਆ? ਮਿਸਰ ਦੀਵਾਨ ਚੰਦ
- ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਕਿਸ ਕੋਲੋਂ ਜਿੱਤਿਆ? ਨਵਾਬ ਮੁਜੱਫਰ ਖ਼ਾਂ ਕੋਲੋਂ
- ਮੁਲਤਾਨ ਦੀ ਜਿੱਤ ਦੀ ਖੁਸ਼ੀ ਵਿੱਚ ਮਿਸਰ ਦੀਵਾਨ ਚੰਦ ਨੂੰ ਕਿਹੜਾ ਖਿਤਾਬ ਮਿਲਿਆ? ਜ਼ਫਰ ਜੰਗ
- ਮੁਲਤਾਨ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨੀ ਸਲਾਨਾ ਆਮਦਨ ਹੁੰਦੀ ਸੀ? 7 ਲੱਖ
- ਕਸ਼ਮੀਰ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨੀ ਸਲਾਨਾ ਆਮਦਨ ਹੁੰਦੀ ਸੀ? 40 ਲੱਖ
- ਮਹਾਰਾਜਾ ਰਣਜੀਤ ਸਿੰਘ ਨੇ ਕਿਸਨੂੰ ਕਸ਼ਮੀਰ ਦਾ ਪਹਿਲਾ ਗਵਰਨਰ ਬਣਾਇਆ? ਦੀਵਾਨ ਮੋਤੀ ਰਾਮ
- ਦੀਵਾਨ ਮੋਤੀ ਰਾਮ ਤੋਂ ਬਾਅਦ ਕਿਸਨੂੰ ਕਸ਼ਮੀਰ ਦਾ ਗਵਰਨਰ ਬਣਾਇਆ ਗਿਆ? ਹਰੀ ਸਿੰਘ ਨਲਵਾ ਨੂੰ
- ਨੌਸ਼ਹਿਰਾ ਦੀ ਲੜਾਈ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਟਿੱਬਾ ਟੇਹਰੀ ਦੀ ਲੜਾਈ
- ਨੌਸ਼ਹਿਰਾ ਦੀ ਲੜਾਈ ਕਦੋਂ ਹੋਈ? 14 ਮਾਰਚ 1823 ਈ:
- ਜ਼ਮਰੌਦ ਦੀ ਲੜਾਈ ਕਦੋਂ ਹੋਈ? 1837 ਈ:
- ਜਮਰੌਦ ਦੀ ਲੜਾਈ ਵਿੱਚ ਕਿਹੜਾ ਪ੍ਰਸਿੱਧ ਸਿੱਖ ਜਰਨੈਲ ਸ਼ਹੀਦ ਹੋਇਆ? ਹਰੀ ਸਿੰਘ ਨਲਵਾ
- ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਸਿੰਘ ਆਹਲੂਵਾਲੀਆ ਨੇ ਕਿੱਥੇ ਪੱਗਾਂ ਵਟਾਈਆਂ? ਤਰਨਤਾਰਨ ਵਿਖੇ
- ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਪ੍ਰਸਿੱਧ ਸੰਸਥਾ ਦਾ ਖਾਤਮਾ ਕਰ ਦਿੱਤਾ? ਗੁਰਮਤਾ ਦਾ
- ਗੁਰਮਤਾ ਦਾ ਖਾਤਮਾ ਕਦੋਂ ਕੀਤਾ ਗਿਆ? 1805 ਈ:
- ਅਕਾਲੀ ਫੂਲਾ ਸਿੰਘ ਨੇ ਕਿਹੜੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ? ਨੌਸ਼ਹਿਰਾ
- ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ? 1839 ਈ:
- ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਗੱਦੀ ਕਿਸਨੂੰ ਮਿਲੀ? ਖੜਕ ਸਿੰਘ ਨੂੰ
- ਖੜਕ ਸਿੰਘ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤਰ
- ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਜਿੱਤਣ ਲਈ ਫ਼ਤਿਹ ਖਾਂ ਨਾਲ ਨਾਲ ਸਮਝੌਤਾ ਕਦੋਂ ਕੀਤਾ? 1813 ਈ:
- ਵਫ਼ਾ ਬੇਗਮ ਕੌਣ ਸੀ? ਸ਼ਾਹ ਸ਼ੁਜਾਹ ਦੀ ਪਤਨੀ
- ਮਹਾਰਾਜਾ ਰਣਜੀਤ ਸਿੰਘ ਨੇ ਕੋਹਿਨੂਰ ਹੀਰਾ ਕਿੱਥੋਂ ਪ੍ਰਾਪਤ ਕੀਤਾ? ਵਫ਼ਾ ਬੇਗਮ ਤੋਂ
- ਮਹਾਰਾਜਾ ਰਣਜੀਤ ਸਿੰਘ ਨੂੰ ਪੇਸ਼ਾਵਰ ਤੋਂ ਕਿੰਨੀ ਸਲਾਨਾ ਆਮਦਨ ਹੁੰਦੀ ਸੀ? ਸਾਢੇ ਬਾਰ੍ਹਾਂ ਲੱਖ