ਬਾਲ ਵਿਕਾਸ ਅਤੇ ਮਨੋਵਿਗਿਆਨ-5
1. | ਬੁੱਧੀ ਪ੍ਰੀਖਿਆਵਾਂ ਦਾ ਜਨਮਦਾਤਾ ਕਿਸਨੂੰ ਕਿਹਾ ਜਾਂਦਾ ਹੈ? | ਐਲਫਰਡ ਬਿਨੈ ਨੂੰ |
2. | ਜਨਮ ਸਮੇਂ ਬੱਚੇ ਦੀਆਂ ਕਿੰਨੀਆਂ ਹੱਡੀਆਂ ਹੁੰਦੀਆਂ ਹਨ? | ਲੱਗਭਗ 300 |
3. | ਬਚਪਨ ਦਾ ਸਮਾਂ ਕਿਸ ਉਮਰ ਨੂੰ ਮੰਨਿਆ ਜਾਂਦਾ ਹੈ? | 5-12 ਸਾਲ |
4. | ਬਚਪਨ ਵਿੱਚ ਆਮ ਤੌਰ ਤੇ ਬੱਚੇ ਦੀ ਸ਼ਖਸੀਅਤ ਕਿਹੋ ਜਿਹੀ ਹੁੰਦੀ ਹੈ? | ਬਾਹਰਮੁੱਖੀ |
5. | ‘ਰੋਰਸ਼ਾ ਇੰਕ ਬਲਾਟ’ ਟੈਸਟ ਦਾ ਨਿਰਮਾਣ ਕਿਸਨੇ ਕੀਤਾ ਸੀ? | ਡਾ: ਹਰਮਨ ਰੋਰਸ਼ਾ |
6. | ਬੱਚਾ ਕਿਸ ਉਮਰ ਵਿੱਚ ਵਾਕਾਂ ਦੁਆਰਾ ਆਪਣੀ ਗੱਲ ਨੂੰ ਕਹਿਣ ਦੇ ਯੋਗ ਹੋ ਜਾਂਦਾ ਹੈ? | 5 ਸਾਲ |
7. | ਆਮ ਤੌਰ ਤੇ ਬੱਚਾ ਸਭ ਤੋਂ ਪਹਿਲਾਂ ਕਿਹੜਾ ਸ਼ਬਦ ਬੋਲਦਾ ਹੈ? | ਮਾਂ |
8. | ਆਮ ਤੌਰ ਤੇ ਬੱਚਾ ਸਭ ਤੋਂ ਪਹਿਲਾਂ ਕਿਸਦੀ ਭਾਸ਼ਾ ਨੂੰ ਪਛਾਣਦਾ ਹੈ? | ਮਾਂ ਦੀ |
9. | ਬਾਲ ਅਵਸਥਾ ਵਿੱਚ ਸਿੱਖਿਆ ਕਿਸ ਪ੍ਰਕਾਰ ਦੇਣੀ ਚਾਹੀਦੀ ਹੈ? | ਸਮੂਹਿਕ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਦੁਆਰਾ |
10. | ਪ੍ਰੋਜੈਕਟ ਵਿਧੀ ਦੀ ਖੋਜ ਕਿਸਨੇ ਕੀਤੀ? | ਜਾਨ ਡੀਵੀ ਨੇ |
11. | ਕਿਸ ਅਵਸਥਾ ਵਿੱਚ ਬੱਚੇ ਆਪਣੇ ਹਮਉਮਰ ਸਮੂਹ ਦੇ ਐਕਟਿਵ ਮੈਂਬਰ ਬਣ ਜਾਂਦੇ ਹਨ? | ਕਿਸ਼ੋਰ ਅਵਸਥਾ |
12. | ਸਿੱਖਿਆ ਮਨੋਵਿਗਿਆਨ ਵਿੱਚ ਨਿਰੀਖਣ ਵਿਧੀ ਦਾ ਆਰੰਭ ਕਿਸਨੇ ਕੀਤਾ? | ਵਾਟਸਨ ਨੇ |
13. | ਸਿੱਖਿਆ ਅਧਿਕਾਰ ਕਾਨੂੰਨ 2009 ਅਨੁਸਾਰ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਹਫ਼ਤੇ ਵਿੱਚ ਕਿੰਨੇ ਘੰਟੇ ਕੰਮ ਕਰਨਾ ਚਾਹੀਦਾ ਹੈ? | 45 ਘੰਟੇ |
14. | ਸਿੱਖਣਾ ਕਿਸ ਪ੍ਰਕਾਰ ਦਾ ਪਰਿਵਰਤਨ ਹੈ? | ਸਥਾਈ |
15. | ਸਿੱਖਣਾ ਕਦੋਂ ਸੰਪੂਰਨ ਮੰਨਿਆ ਜਾਂਦਾ ਹੈ? | ਜਦੋਂ ਵਿਵਹਾਰ ਵਿੱਚ ਸਥਾਈ ਤਬਦੀਲੀ ਆ ਜਾਵੇ |
16. | ਸ਼ਰਮ ਅਤੇ ਮਾਣ ਵਾਲੀਆਂ ਭਾਵਨਾਵਾਂ ਦਾ ਵਿਕਾਸ ਕਿਸ ਉਮਰ ਵਿੱਚ ਹੁੰਦਾ ਹੈ? | ਬਾਲ ਅਵਸਥਾ ਵਿੱਚ |
17. | ਬੁੱਧੀ ਦਾ ਬਹੁਕਾਰਕ ਸਿਧਾਂਤ ਕਿਸਨੇ ਪੇਸ਼ ਕੀਤਾ? | ਥਾਰਨਡਾਈਕ |
18. | ਪ੍ਰਯੋਗਾਤਮਕ ਵਿਧੀ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਵਿਲੀਅਮ ਬੁੰਟ |
19. | ਕਿਹੜੇ ਮਨੋਵਿਗਿਆਨਕ ਅਨੁਸਾਰ, ਸਿੱਖਣ ਦਾ ਮਤਲਬ ਗਿਆਨ ਦਾ ਨਿਰਮਾਣ ਕਰਨਾ ਹੈ? | ਪਿਆਜੇ |
20. | ਮਨੋਵਿਗਿਆਨ ਨੂੰ ਵਿਗਿਆਨ ਦਾ ਦਰਜਾ ਕਿਸ ਵਿਧੀ ਕਾਰਨ ਮਿਲਿਆ? | ਪ੍ਰਯੋਗਾਤਮਕ |