ਬਾਲ ਵਿਕਾਸ ਅਤੇ ਮਨੋਵਿਗਿਆਨ-21
1. | ਕੋਹਲਰ ਨੇ ਸੁਲਤਾਨ ਨਾਲ ਕੀਤੇ ਅੰਤਰਦ੍ਰਿਸ਼ਟੀ ਸਿੱਖਣ ਦੇ ਪ੍ਰਯੋਗ ਕਿਸ ਦੀਪ ਤੇ ਕੀਤੇ? | ਟੇਨੇਰੀਫ਼ |
2. | ਸਿੱਖਿਆ ਸ਼ਬਦ ਦੀ ਉਤਪਤੀ ਲਾਤੀਨੀ ਭਾਸ਼ਾ ਦੇ ਕਿਹੜੇ ਸ਼ਬਦਾਂ ਤੋਂ ਹੋਈ ਮੰਨੀ ਜਾਂਦੀ ਹੈ? | Educare, Educere, Educatum |
3. | Educare ਸ਼ਬਦ ਤੋਂ ਕੀ ਭਾਵ ਹੈ? | ਪਾਲਣ-ਪੋਸ਼ਣ ਕਰਨਾ |
4. | Educere ਸ਼ਬਦ ਤੋਂ ਕੀ ਭਾਵ ਹੈ? | ਅੱਗੇ ਲਿਆਉਣਾ |
5. | Educatum ਸ਼ਬਦ ਤੋਂ ਕੀ ਭਾਵ ਹੈ? | ਸਿੱਖਣ ਦੀ ਕਿਰਿਆ |
6. | ‘‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’’ ਕਿਸਦਾ ਫੁਰਮਾਨ ਹੈ? | ਸ੍ਰੀ ਗੁਰੂ ਨਾਨਕ ਦੇਵ ਜੀ |
7. | ‘‘ਸਿੱਖਿਆ ਮਨੋਵਿਗਿਆਨ, ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਕਿ ਅਧਿਆਪਨ ਅਤੇ ਸਿੱਖਣ ਸ਼ਕਤੀ ਨਾਲ ਸੰਬੰਧ ਰੱਖਦੀ ਹੈ।‘’ ਕਿਸਦਾ ਕਥਨ ਹੈ? | ਸਕਿਨਰ |
8. | ‘‘ਸਿੱਖਿਆ ਮਨੋਵਿਗਿਆਨ ਇੱਕ ਪ੍ਰਾਣੀ ਦੇ ਜਨਮ ਤੋਂ ਲੈ ਕੇ ਬੁਢਾਪੇ ਤੱਕ ਦੇ ਸਿੱਖਣ ਤਜ਼ਰਬਿਆਂ ਦਾ ਵੇਰਵਾ ਹੈ।‘’ ਕਿਸਦਾ ਕਥਨ ਹੈ? | ਕਰੋਅ ਐਂਡ ਕਰੋਅ |
9. | ਸਿੱਖਿਆ ਮਨੋਵਿਗਿਆਨ ਕਿਸ ਪ੍ਰਕਾਰ ਦਾ ਵਿਗਿਆਨ ਹੈ? | ਵਸਤੂਨਿਸ਼ਟ |
10. | ਸਿੱਖਿਆ ਮਨੋਵਿਗਿਆਨ ਨੂੰ ਵਸਤੂਨਿਸ਼ਟ ਕਿਉਂ ਮੰਨਿਆ ਜਾਂਦਾ ਹੈ? | ਕਿਉਂਕਿ ਡੈਟਾ ਟੈਸਟਾਂ ਦੁਆਰਾ ਇਕੱਠਾ ਕੀਤਾ ਜਾਂਦਾ ਹੈ |
11. | ਸਿੱਖਿਆ ਮਨੋਵਿਗਿਆਨ ਦੇ ਸਿਧਾਂਤ ਕਿਹੋ ਜਿਹੇ ਹਨ? | ਸਰਵਭੌਮਿਕ ਅਤੇ ਪ੍ਰਮਾਣਿਕ |
12. | ਲਿੰਡਰਗੇਨ ਅਨੁਸਾਰ ਸਿੱਖਿਆ ਮਨੋਵਿਗਿਆਨ ਸਿੱਖਿਆ ਦੇ ਕਿਹੜੇ 3 ਪਹਿਲੂਆਂ ਨਾਲ ਸੰਬੰਧਤ ਹੈ? | ਸਿੱਖਿਆਰਥੀ, ਸਿੱਖਣ ਪ੍ਰਕਿਰਿਆ, ਸਿੱਖਣ ਅਵਸਥਾ |
13. | ਕਿਸ ਉਮਰ ਨੂੰ ਸ਼ਿਸ਼ੂਕਾਲ ਕਿਹਾ ਜਾਂਦਾ ਹੈ? | 0-2 ਸਾਲ |
14. | ਕੁਝ ਬੱਚੇ ਪਹਿਲਾਂ ਤੁਰਨਾ ਸਿੱਖਦੇ ਹਨ, ਕੁਝ ਥੋੜ੍ਹੀ ਦੇਰ ਨਾਲ। ਕੁਝ ਬੱਚੇ ਜਲਦੀ ਬੋਲਣਾ ਸਿੱਖ ਜਾਂਦੇ ਹਨ, ਕੁਝ ਦੇਰ ਨਾਲ। ਅਜਿਹਾ ਕਿਉਂ ਹੁੰਦਾ ਹੈ? | ਵਿਅਕਤੀਗਤ ਭਿੰਨਤਾਵਾਂ ਕਾਰਨ |
15. | ਇੱਕ ਬਾਲਕ ਵਿਅਕਤੀ ਕਈ ਵਾਰ ਬੱਚਿਆਂ ਵਰਗੀਆਂ ਖੇਡਾਂ ਖੇਡਣੀਆਂ ਸ਼ੁਰੂ ਕਰ ਦਿੰਦਾ ਹੈ ਜਾਂ ਬੱਚਿਆਂ ਵਰਗੀਆਂ ਗੱਲਾਂ ਕਰਦਾ ਹੈ। ਮਨੋਵਿਸ਼ਲੇਸ਼ਣ ਵਿੱਚ ਇਸਨੂੰ ਕੀ ਕਿਹਾ ਜਾਂਦਾ ਹੈ? | ਪ੍ਰਤਿਗਮਨ ਜਾਂ ਪਿੱਛਗਾਮੀ ਪ੍ਰਕਰਿਆ (regressive process) |
16. | ਮੁੱਢਲੀ ਬਾਲ ਅਵਸਥਾ ਲਈ ‘ਪੂਰਵ ਸਕੂਲ ਅਵਸਥਾ’ ਸ਼ਬਦ ਦੀ ਵਰਤੋਂ ਕਿਸ ਮਨੋਵਿਗਿਆਨਕ ਨੇ ਕੀਤੀ? | ਗੈਸੇਲ ਨੇ |
17. | ਮੁੱਢਲੀ ਬਾਲ ਅਵਸਥਾ ਵਿੱਚ ਸਰੀਰ ਦੇ ਕਿਸ ਅੰਗ ਦੀ ਲੰਬਾਈ ਬਾਕੀ ਜਿਸਮ ਨਾਲੋਂ ਤੇਜੀ ਨਾਲ ਵਧਦੀ ਹੈ? | ਲੱਤਾਂ ਦੀ |
18. | ਛੇ ਸਾਲ ਦੀ ਉਮਰ ਵਿੱਚ ਬੱਚੇ ਦਾ ਔਸਤ ਭਾਰ ਅਤੇ ਔਸਤ ਲੰਬਾਈ ਕਿੰਨੀ ਹੁੰਦੀ ਹੈ? | 43 ਪੌਂਡ, 42 ਇੰਚ |
19. | ਬੱਚਾ ਕਿਸ ਉਮਰ ਤੱਕ ਪੂਰਾ ਵਾਕ ਬੋਲਣਾ ਸ਼ੁਰੂ ਕਰ ਦਿੰਦਾ ਹੈ? | 3 ਸਾਲ |
20. | 3 ਸਾਲ ਦੀ ਉਮਰ ਤੱਕ ਬੱਚੇ ਦੀ ਬੋਲ-ਸ਼ਬਦਾਵਲੀ ਲੱਗਭਗ ਕਿੰਨੀ ਹੋ ਜਾਂਦੀ ਹੈ? | 900 ਸ਼ਬਦ |