ਬਾਲ ਵਿਕਾਸ ਅਤੇ ਮਨੋਵਿਗਿਆਨ-20
1. | ‘‘ਬੱਚੇ ਨੂੰ ਆਨੰਦਦਾਇਕ ਸਰਲ ਕਹਾਣੀਆਂ ਦੁਆਰਾ ਸਿੱਖਿਆ ਦੇਣੀ ਚਾਹੀਦੀ ਹੈ।“ ਕਿਸਦਾ ਕਥਨ ਹੈ? | ਕੋਲਸੈਨਿਕ ਦਾ |
2. | ਬੱਚਾ ਆਪਣਾ ਨਾਂ ਕਿਸ ਉਮਰ ਵਿੱਚ ਪਹਿਚਾਣਨਾ ਸ਼ੁਰੂ ਕਰਦਾ ਹੈ? | ਅੱਠਵੇਂ ਮਹੀਨੇ ਵਿੱਚ |
3. | ਇੱਕ ਕੌਸ਼ਲ ਸਿੱਖਣ ਦੀ ਪਹਿਲੀ ਅਵਸਥਾ ਕਿਹੜੀ ਹੁੰਦੀ ਹੈ? | ਅਨੁਕਰਨ |
4. | ‘‘ਬੱਚੇ ਦਾ ਮਨ ਹੀ ਅਧਿਆਪਕ ਦੀ ਪਾਠ ਪੁਸਤਕ ਹੈ।“ ਕਿਸਦਾ ਕਥਨ ਹੈ? | ਰੂਸੋ ਨੇ |
5. | 3-4 ਸਾਲ ਦੀ ਉਮਰ ਤੱਕ ਬੱਚੇ ਦਾ ਭਾਰ ਕਿੰਨਾ ਹੁੰਦਾ ਹੈ? | 38-40 ਪੌਂਡ |
6. | ਪੜ੍ਹਨ ਦੀ ਤਕਨੀਕ, ਜਿਸਦੀ ਵਰਤੋਂ ਅਨੁਕ੍ਰਮਣਿਕਾ ਜਾਂ ਸਮ-ਅਰਥ ਕੋਸ਼ ਵਿੱਚ ਪਦਾਂ ਅਤੇ ਸੰਦਰਭ ਲੱਭਣ ਲਈ ਕੀਤੀ ਜਾਂਦੀ ਹੈ, ਉਸਨੂੰ ਕੀ ਕਹਿੰਦੇ ਹਨ? | ਸਕੈਨਿੰਗ |
7. | ਬਾਲਕ ਨੂੰ ਸੱਜੇ- ਖੱਬੇ ਦਾ ਗਿਆਨ ਕਿਸ ਉਮਰ ਵਿੱਚ ਹੁੰਦਾ ਹੈ? | 4 ਸਾਲ ਦੀ ਉਮਰ ਵਿੱਚ |
8. | ਕਿਸ ਮਨੋਵਿਗਿਆਨਕ ਅਨੁਸਾਰ, ‘‘ਬੱਚੇ ਦਾ ਦਿਮਾਗ ਕੋਰਾ ਕਾਗਜ਼ ਹੁੰਦਾ ਹੈ, ਜੋ ਚਾਹੋ ਲਿਖ ਸਕਦੇ ਹੋ”? | ਕਾਂਤ |
9. | ਇੱਕ ਸਾਲ ਦਾ ਬੱਚਾ ਕਿੰਨੇ ਸ਼ਬਦ ਬੋਲ ਲੈਂਦਾ ਹੈ? | 4-5 ਸ਼ਬਦ |
10. | ‘‘ਸਿੱਖਣਾ ਵਿਕਾਸ ਦੀ ਪ੍ਰਕਿਰਿਆ ਹੈ।“ ਕਿਸਦਾ ਕਥਨ ਹੈ? | ਵੁਡਵਰਥ |
11. | ਗੈਸਟਾਲਟ ਸ਼ਬਦ ਦਾ ਅਰਥ ਕੀ ਹੈ? | ਪੂਰਾ |
12. | ਸਿੱਖਣ ਲਈ ਵਿਸ਼ੇ ਦਾ ਸਰੂਪ ਕਿਹੋ ਜਿਹਾ ਹੋਣਾ ਚਾਹੀਦਾ ਹੈ? | ਸਰਲ ਤੋਂ ਕਠਿਨ |
13. | ਸਿੱਖਣ ਦਾ ਸਥਾਨਅੰਤਰਣ ਸਭ ਤੋਂ ਵੱਧ ਕਿਹੜੀਆਂ ਸਥਿਤੀਆਂ ਵਿੱਚ ਹੁੰਦਾ ਹੈ? | ਸਮਾਨ ਸਥਿਤੀਆਂ ਵਿੱਚ |
14. | ਸਿੱਖਣ ਦੀ ਸਫ਼ਲਤਾ ਦਾ ਮੁੱਖ ਅਧਾਰ ਕੀ ਹੈ? | ਟੀਚਾ ਪ੍ਰਾਪਤੀ ਦੀ ਇੱਛਾ |
15. | ਸਵਾਦੀ ਵਸਤੂ ਵੇਖ ਕੇ ਮੂੰਹ ਵਿੱਚ ਪਾਣੀ ਆਉਣਾ ਕਿਸ ਪ੍ਰਕਾਰ ਦੀ ਕਿਰਿਆ ਹੈ? | ਸਹਿਜ ਕਿਰਿਆ |
16. | ਜਦੋਂ ਇੱਕ ਸਥਿਤੀ ਵਿੱਚ ਪ੍ਰਾਪਤ ਸਿੱਖਿਆ ਦੂਜੀ ਸਥਿਤੀ ਵਿੱਚ ਸਿੱਖਣ ਵਿੱਚ ਮੁਸ਼ਕਿਲ ਪੈਦਾ ਕਰੇ ਤਾਂ ਇਹ ਕਿਸ ਪ੍ਰਕਾਰ ਦਾ ਸਥਾਨਅੰਤਰਣ ਹੁੰਦਾ ਹੈ? | ਨਕਾਰਾਤਮਕ ਸਥਾਨਅੰਤਰਣ |
17. | ‘ਫਾਦਰ ਆਫ਼ ਕੰਡੀਸ਼ਨਿੰਗ’ ਕਿਸਨੂੰ ਕਿਹਾ ਜਾਂਦਾ ਹੈ? | ਪੈਵਲੋਵ ਨੂੰ |
18. | ਇੱਕ ਵਿਅਕਤੀ ਗਣਿਤ ਸਿੱਖ ਲੈਂਦਾ ਹੈ। ਇਹ ਉਸ ਦੇ ਭੌਤਿਕ ਵਿਗਿਆਨ ਦੀ ਪੜ੍ਹਾਈ ਵਿੱਚ ਉਪਯੋਗੀ ਹੁੰਦਾ ਹੈ। ਇਸਨੂੰ ਕਿਸ ਪ੍ਰਕਾਰ ਦਾ ਸਿੱਖਣ ਦਾ ਸਥਾਨੰਤਰਣ ਕਿਹਾ ਜਾਵੇਗਾ? | ਸਕਾਰਾਤਮਕ ਸਥਾਨਅੰਤਰਣ |
19. | ਦੁਹਰਾਈ ਕਰਨ ਨਾਲ ਚੀਜਾਂ ਚੰਗੀ ਤਰ੍ਹਾਂ ਸਿੱਖੀਆਂ ਜਾਂਦੀਆਂ ਹਨ। ਇਸ ਨਾਲ ਕਿਸ ਨਿਯਮ ਦੀ ਪੁਸ਼ਟੀ ਹੁੰਦੀ ਹੈ? | ਅਭਿਆਸ ਦੇ ਨਿਯਮ ਦੀ |
20. | ਵਿਵਹਾਰਵਾਦ ਦੀ ਧਾਰਨਾ ਕਿਸਨੇ ਦਿੱਤੀ? | ਵਾਟਸਨ ਨੇ |