ਬਾਲ ਵਿਕਾਸ ਅਤੇ ਮਨੋਵਿਗਿਆਨ-15
1. | ਬੁੱਧੀ ਦਾ ਬਹੁਬੁੱਧੀ ਸਿਧਾਂਤ ਕਿਸਨੇ ਦਿੱਤਾ? | ਗਾਰਡਨਰ ਨੇ |
2. | ਜਿਆਦਾਤਰ ਭਾਰਤੀ ਵਿਦਵਾਨਾਂ ਅਨੁਸਾਰ ਸੰਵੇਗ ਕਿੰਨੀ ਪ੍ਰਕਾਰ ਦੇ ਹੁੰਦੇ ਹਨ? | 2 |
3. | ਐਲਫਰਡ ਬਿਨੇ ਨੇ ਬੁੱਧੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੈ? | 3 |
4. | ਬੱਚਿਆਂ ਵਿੱਚ ਸੰਵੇਗਾਤਕ ਸਥਿਰਤਾ ਪੈਦਾ ਕਰਨ ਲਈ ਮਾਪਿਆਂ ਨੂੰ ਕਿਸ ਪ੍ਰਕਾਰ ਦਾ ਵਿਵਹਾਰ ਕਰਨਾ ਚਾਹੀਦਾ ਹੈ? | ਸਕਾਰਾਤਮਕ |
5. | ਸਕਿਨਰ ਦਾ ਟੇਂਟੋਫੋਨ ਕਿਸਦੀ ਜਾਂਚ ਕਰਦਾ ਹੈ? | ਵਿਅਕਤੀਤਵ ਦੀ |
6. | ‘‘ਬੱਚੇ ਵਿੱਚ ਸਭ ਤੋਂ ਪਹਿਲਾਂ ਡਰ, ਗੁੱਸਾ ਅਤੇ ਪ੍ਰੇਮ ਦੇ ਸੰਵੇਗ ਵਿਕਸਿਤ ਹੁੰਦੇ ਹਨ।“ ਕਿਸਦਾ ਕਥਨ ਹੈ? | ਵਾਟਸਨ |
7. | ਜਿਸ ਪ੍ਰਕਿਰਿਆ ਵਿੱਚ ਬੱਚਾ ਆਪਣੇ ਸਮਾਜ ਵਿੱਚ ਸਵੀਕਾਰ ਕੀਤੇ ਤਰੀਕਿਆਂ ਨੂੰ ਸਿੱਖਦਾ ਅਤੇ ਆਪਣੀ ਸ਼ਖਸੀਅਤ ਦਾ ਅੰਗ ਬਣਾਉਂਦਾ ਹੈ, ਉਸ ਪ੍ਰਕਿਰਆ ਨੂੰ ਕੀ ਕਹਿੰਦੇ ਹਨ? | ਸਮਾਜਿਕ ਪਰਿਵਰਤਨ |
8. | ਬੱਚਾ ਸਿੱਖਣਾ ਕਦੋਂ ਸ਼ੁਰੂ ਕਰਦਾ ਹੈ? | ਜਨਮ ਸਮੇਂ ਤੋਂ ਹੀ |
9. | ਬੁਧੀ ਦਾ ਤਰਲ ਅਤੇ ਠੋਸ ਸਿਧਾਂਤ ਕਿਸਨੇ ਦਿੱਤਾ? | ਕੈਟਲ ਨੇ |
10. | ਬੱਚਾ ਆਪਣੀ ਮਾਂ ਨੂੰ ਪਛਾਣਨਾ ਕਦੋਂ ਆਰੰਭ ਕਰਦਾ ਹੈ? | 3 ਮਹੀਨੇ ਦੀ ਉਮਰ ਤੋਂ |
11. | ਗਾਰਡਨਰ ਨੇ ਬੁੱਧੀ ਦੇ ਕਿੰਨੇ ਪ੍ਰਕਾਰ ਦੱਸੇ ਹਨ? | 8 |
12. | ਮੂਲ ਪ੍ਰਵਿਰਤੀਆਂ ਦਾ ਸਿਧਾਂਤ ਕਿਸਨੇ ਦਿੱਤਾ? | ਮੈਕਡੂਨਲ ਨੇ |
13. | ਮੈਕਡੂਨਲ ਨੇ ਕਿੰਨੀਆਂ ਮੂਲ ਪ੍ਰਵਿਰਤੀਆਂ ਦੱਸੀਆਂ ਹਨ? | 14 |
14. | ਗਰਭਵਤੀ ਇਸਤਰੀਆਂ ਦਾ ਵਜਨ ਆਮ ਨਾਲੋਂ ਕਿੰਨਾ ਵੱਧ ਜਾਂਦਾ ਹੈ? | 10 ਤੋਂ 12 ਕਿੱਲੋ |
15. | ‘‘ਬੱਚਿਆਂ ਲਈ ਸਭ ਤੋਂ ਵਧੀਆ ਅਧਿਆਪਕ ਉਹ ਹੈ ਜੋ ਆਪ ਬੱਚੇ ਵਰਗਾ ਹੋਵੇ।“ ਕਿਸਦਾ ਕਥਨ ਹੈ? | ਮੇਂਕੇਨ ਨੇ |
16. | ਗਰਭ ਵਿੱਚ ਬੱਚੇ ਦੀ ਸਾਹ ਲੈਣ ਦੀ ਪ੍ਰਕਿਰਿਆ ਕਦੋਂ ਸ਼ੁਰੂ ਹੁੰਦੀ ਹੈ? | 16ਵੇਂ ਹਫ਼ਤੇ |
17. | ਮਨੁੱਖ ਦਾ ਵਿਗਿਆਨਕ ਨਾਂ ਕੀ ਹੈ? | ਹੋਮੋਸੇਪੀਅਨ |
18. | ਕੁਦਰਤੀ ਚੋਣ ਦਾ ਸਿਧਾਂਤ ਕਿਸਨੇ ਦਿੱਤਾ? | ਡਾਰਵਿਨ ਨੇ |
19. | ਕਿਸ ਮਨੋਵਿਗਿਆਨੀ ਨੇ ਬਿੱਲੀ ਤੇ ਤਜ਼ਰਬੇ ਕਰਕੇ ਯਤਨ ਅਤੇ ਭੁੱਲ ਦਾ ਸਿਧਾਂਤ ਦਿੱਤਾ? | ਥਾਰਨਡਾਈਕ ਨੇ |
20. | ਕਿਹੜੇ ਵਿਦਵਾਨ ਨੇ 20ਵੀਂ ਸਦੀ ਨੂੰ ਬੱਚਿਆਂ ਦੀ ਸਦੀ ਕਿਹਾ ਹੈ? | ਕ੍ਰੋ ਐਂਡ ਕ੍ਰੋ |