ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ

1)

ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਦੀ ਅਸਲ ਸ਼ਕਤੀ ਕਿਸ ਕੋਲ ਹੁੰਦੀ ਹੈ?

ਪ੍ਰਧਾਨ ਮੰਤਰੀ ਦੇ

2)

ਸੰਸਦੀ ਸ਼ਾਸਨ ਪ੍ਰਣਾਲੀ ਸਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਲਾਗੂ ਕੀਤੀ ਗਈ?

ਬ੍ਰਿਟੇਨ

3)

ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ?

ਰਾਸ਼ਟਰਪਤੀ

4)

ਕੇਂਦਰੀ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ?

ਪ੍ਰਧਾਨ ਮੰਤਰੀ

5)

ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਪ੍ਰਧਾਨ ਮੰਤਰੀ, ਮੰਤਰੀ ਮੰਡਲ ਦਾ ਮੁੱਖੀ ਹੁੰਦਾ ਹੈ?

ਧਾਰਾ 74

6)

ਰਾਸ਼ਟਰਪਤੀ ਕਿਸ ਧਾਰਾ ਅਨੁਸਾਰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ?

ਧਾਰਾ 75

7)

ਪ੍ਰਧਾਨ ਮੰਤਰੀ ਕੌਣ ਹੁੰਦਾ ਹੈ?

ਲੋਕ ਸਭਾ ਵਿੱਚ ਬਹੁਮਤ ਦਲ ਦਾ ਨੇਤਾ

8)

ਜੇਕਰ ਲੋਕ ਸਭਾ ਵਿੱਚ ਕੋਈ ਵੀ ਦਲ ਬਹੁਮਤ ਪ੍ਰਾਪਤ ਨਾ ਕਰੇ ਤਾਂ ਪ੍ਰਧਾਨ ਮੰਤਰੀ ਕਿਸ ਅਨੁਸਾਰ ਬਣਾਇਆ ਜਾਵੇਗਾ?

ਰਾਸ਼ਟਰਪਤੀ ਦੀ ਇੱਛਾ ਅਨੁਸਾਰ

9)

ਪ੍ਰਧਾਨ ਮੰਤਰੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ?

ਨਿਸਚਿਤ ਨਹੀਂ ਹੁੰਦਾ

10)

ਪ੍ਰਧਾਨ ਮੰਤਰੀ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ?

25 ਸਾਲ

11)

ਪ੍ਰਧਾਨ ਮੰਤਰੀ ਦਾ ਕਾਰਜਕਾਲ ਆਮ ਤੌਰ ਤੇ ਕਿੰਨਾ ਹੁੰਦਾ ਹੈ?

 

12)

ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤਿਆਗਪੱਤਰ ਦੇਣ ਵਾਲਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ?

ਮੁਰਾਰਜੀ ਦੇਸਾਈ

13)

ਹੁਣ ਤੱਕ ਕਿੰਨੇ ਪ੍ਰਧਾਨ ਮੰਤਰੀਆਂ ਦੀ ਮੌਤ ਉਹਨਾਂ ਦੇ ਅਹੁਦੇ ਤੇ ਰਹਿੰਦਿਆਂ ਹੋਈ ਹੈ?

3

14)

ਕਿਸ ਪ੍ਰਧਾਨ ਮੰਤਰੀ ਨੇ ਇੱਕ ਵਾਰ ਆਪਣਾ ਅਹੁਦਾ ਛੱਡਣ ਤੋਂ ਬਾਅਦ ਦੁਬਾਰਾ ਅਹੁਦਾ ਸੰਭਾਲਿਆ ਸੀ?

ਇੰਦਰਾ ਗਾਂਧੀ ਨੇ

15)

ਰਾਸ਼ਟਰਪਤੀ ਕਿਸਦੀ ਸਿਫ਼ਾਰਸ਼ ਤੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ?

ਪ੍ਰਧਾਨ ਮੰਤਰੀ ਦੀ

16)

ਰਾਸ਼ਟਰਪਤੀ ਕਿਸਦੀ ਸਿਫ਼ਾਰਸ਼ ਤੇ ਲੋਕ ਸਭਾ ਭੰਗ ਕਰਦਾ ਹੈ?

ਪ੍ਰਧਾਨ ਮੰਤਰੀ ਦੀ

17)

ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ?

ਜਵਾਹਰ ਲਾਲ ਨਹਿਰੂ

18)

ਭਾਰਤ ਦਾ ਸਭ ਤੋਂ ਲੰਮਾ ਸਮਾਂ ਪ੍ਰਧਾਨ ਮੰਤਰੀ ਕੌਣ ਰਿਹਾ?

ਜਵਾਹਰ ਲਾਲ ਨਹਿਰੂ

19)

ਜਵਾਹਰ ਲਾਲ ਨਹਿਰੂ ਤੋਂ ਬਾਅਦ ਪ੍ਰਧਾਨ ਮੰਤਰੀ ਕੌਣ ਬਣਿਆ?

ਗੁਲਜਾਰੀ ਲਾਲ ਨੰਦਾ

20)

ਸਭ ਤੋਂ ਛੋਟੀ ਉਮਰ ਵਿੱਚ ਕੌਣ ਪ੍ਰਧਾਨ ਮੰਤਰੀ ਬਣਿਆ?

ਰਾਜੀਵ ਗਾਂਧੀ

21)

ਕਿਹੜਾ ਪ੍ਰਧਾਨ ਮੰਤਰੀ ਇੱਕ ਵਾਰ ਵੀ ਸੰਸਦ ਨਹੀਂ ਗਿਆ?

ਚੌਧਰੀ ਚਰਨ ਸਿੰਘ

22)

ਭਾਰਤ ਦਾ ਵਰਤਮਾਨ ਪ੍ਰਧਾਨ ਮੰਤਰੀ ਕੌਣ ਹੈ?

ਨਰਿੰਦਰ ਮੋਦੀ

23)

ਨੀਤੀ ਆਯੋਗ ਦਾ ਚੇਅਰਮੈਨ ਕੌਣ ਹੁੰਦਾ ਹੈ?

ਪ੍ਰਧਾਨ ਮੰਤਰੀ

24)

ਸੰਵਿਧਾਨ ਦੀ ਕਿਸ ਧਾਰਾ ਵਿੱਚ ਮੰਤਰੀਆਂ ਦੀ ਨਿਯੁਕਤੀ, ਕਾਰਜਕਾਲ, ਜਿੰਮੇਵਾਰੀਆਂ ਅਤੇ ਯੋਗਤਾਵਾਂ ਦਾ ਵਰਣਨ ਹੈ?

ਧਾਰਾ 75

25)

ਸੰਵਿਧਾਨ ਦੀ ਧਾਰਾ 74 ਕਿਸ ਵਿਸ਼ੇ ਨਾਲ ਸੰਬੰਧਤ ਹੈ?

ਮੰਤਰੀ ਮੰਡਲ ਨਾਲ

26)

ਮੰਤਰੀ ਮੰਡਲ ਦਾ ਮੁੱਖੀ ਕੌਣ ਹੁੰਦਾ ਹੈ?

ਪ੍ਰਧਾਨ ਮੰਤਰੀ

27)

ਮੰਤਰੀਆਂ ਦੀ ਨਿਯੁਕਤੀ ਕੌਣ ਕਰਦਾ ਹੈ?

ਰਾਸ਼ਟਰਪਤੀ

28)

ਰਾਸ਼ਟਰਪਤੀ ਮੰਤਰੀਆਂ ਦੀ ਨਿਯੁਕਤੀ ਕਿਸਦੀ ਸਲਾਹ ਤੇ ਕਰਦਾ ਹੈ?

ਪ੍ਰਧਾਨ ਮੰਤਰੀ ਦੀ

29)

ਮੰਤਰੀ ਮੰਡਲ ਵਿੱਚ ਸ਼ਾਮਿਲ ਮੰਤਰੀਆਂ ਦੀ ਗਿਣਤੀ ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਦਾ ਵੱਧ ਤੋਂ ਵੱਧ ਕਿੰਨਾ ਭਾਗ ਹੋ ਸਕਦੀ ਹੈ?

15 ਫ਼ੀਸਦੀ 

30)

ਜੇਕਰ ਕੋਈ ਵਿਅਕਤੀ ਮੰਤਰੀ ਬਣ ਜਾਵੇ ਪਰ ਉਹ ਕਿਸੇ ਵੀ ਸਦਨ ਦਾ ਮੈਂਬਰ ਨਾ ਹੋਵੇ ਤਾਂ ਉਸਨੂੰ ਕਿੰਨੇ ਸਮੇਂ ਵਿੱਚ ਸਦਨ ਦਾ ਮੈਂਬਰ ਬਣਨਾ ਪੈਂਦਾ ਹੈ?

6 ਮਹੀਨੇ ਵਿੱਚ

31)

ਮੰਤਰੀ ਕਿੰਨੇ ਪ੍ਰਕਾਰ ਦੇ ਹੁੰਦੇ ਹਨ?

3 (ਕੈਬਨਿਟ/ਰਾਜ/ ਉਪ ਮੰਤਰੀ)

32)

ਦੇਸ਼ ਦੇ ਜਿਆਦਾ ਮਹੱਤਵਪੂਰਨ ਮਹਿਕਮੇ ਕਿਸਨੂੰ ਦਿੱਤੇ ਜਾਂਦੇ ਹਨ?

ਕੈਬਨਿਟ ਮੰਤਰੀਆਂ ਨੂੰ

33)

ਕਿਹੜੇ ਮੰਤਰੀਆਂ ਦੀ ਨਿਯੁਕਤੀ ਕੈਬਨਿਟ ਮੰਤਰੀਆਂ ਜਾਂ ਰਾਜ ਮੰਤਰੀਆਂ ਦੀ ਸਹਾਇਤਾ ਲਈ ਕੀਤੀ ਜਾਂਦੀ ਹੈ?

ਉਪ ਮੰਤਰੀਆਂ ਦੀ

34)

ਮੰਤਰੀਆਂ ਦੀ ਨਿਯੁਕਤੀ ਸੰਸਦ ਦੇ ਕਿਹੜੇ ਸਦਨ ਵਿੱਚੋਂ ਕੀਤੀ ਜਾ ਸਕਦੀ ਹੈ?

ਕਿਸੇ ਵੀ ਸਦਨ ਵਿੱਚੋਂ

35)

ਕਾਰਜਪਾਲਿਕਾ ਦੀ ਅਸਲ ਸ਼ਕਤੀ ਕਿਸ ਵਿੱਚ ਹੁੰਦੀ ਹੈ?

ਮੰਤਰੀ ਮੰਡਲ ਵਿੱਚ

36)

ਕੇਂਦਰੀ ਮੰਤਰੀ ਪਰਿਸ਼ਦ ਦੇ ਮੰਤਰੀ ਕਿਸ ਪ੍ਰਤੀ ਉੱਤਰਦਾਈ ਹੁੰਦੇ ਹਨ?

ਲੋਕ ਸਭਾ ਪ੍ਰਤੀ

37)

ਸੁਤੰਤਰ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਕੌਣ ਸੀ?

ਡਾ: ਭੀਮ ਰਾਓ ਅੰਬੇਦਕਰ

38)

ਕੇਂਦਰੀ ਮੰਤਰੀਆਂ ਨੂੰ ਸਹੁੰ ਕੌਣ ਚੁਕਾਉਂਦਾ ਹੈ?

ਰਾਸ਼ਟਰਪਤੀ

39)

ਭਾਰਤ ਵਿੱਚ ਜਿਆਦਾਤਰ ਕੇਂਦਰੀ ਮੰਤਰੀ ਕਿਸ ਸਦਨ ਵਿੱਚੋਂ ਚੁਣੇ ਜਾਂਦੇ ਹਨ?

ਲੋਕ ਸਭਾ ਤੋਂ

40)

ਅਜਾਦ ਭਾਰਤ ਦਾ ਪਹਿਲਾ ਵਿੱਤ ਮੰਤਰੀ ਕੌਣ ਸੀ?

ਸ਼ਣਮੁੱਖਮ ਚੇਟੀ

41)

ਸੰਵਿਧਾਨ ਦੀ ਧਾਰਾ 75 ਵਿੱਚ ਕਿਸਦੀ ਚਰਚਾ ਕੀਤੀ ਗਈ ਹੈ?

ਮੰਤਰੀ ਪ੍ਰੀਸ਼ਦ ਦੀ

42)

ਭਾਰਤ ਦੇ ਪਹਿਲੇ ਉਪ-ਪ੍ਰਧਾਨ ਮੰਤਰੀ ਕੌਣ ਸਨ?

ਸ: ਵੱਲਭ ਭਾਈ ਪਟੇਲ

43)

ਕੇਂਦਰੀ ਹਿੰਦੀ ਸਮਿਤੀ ਦਾ ਚੇਅਰਮੈਨ ਕੌਣ ਹੁੰਦਾ ਹੈ?

ਪ੍ਰਧਾਨ ਮੰਤਰੀ

44)

ਸੰਸਦੀ ਸਰਕਾਰ ਵਿੱਚ ਰਾਜ ਦੀ ਅਸਲ ਸ਼ਕਤੀ ਕਿਸਦੇ ਹੱਥ ਵਿੱਚ ਹੁੰਦੀ ਹੈ?

ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ

45)

ਕੇਂਦਰੀ ਮੰਤਰੀਆਂ ਨੂੰ ਉਹਨਾਂ ਦੇ ਵਿਭਾਗ ਕਿਸ ਦੁਆਰਾ ਅਲਾਟ ਕੀਤੇ ਜਾਂਦੇ ਹਨ?

ਪ੍ਰਧਾਨ ਮੰਤਰੀ ਦੁਆਰਾ

46)

ਪ੍ਰਧਾਨ ਮੰਤਰੀ ਦੀ ਤਨਖਾਹ ਅਤੇ ਭੱਤੇ ਕੌਣ ਨਿਰਧਾਰਿਤ ਕਰਦਾ ਹੈ?

ਸੰਸਦ

Leave a Comment

Your email address will not be published. Required fields are marked *

error: Content is protected !!