ਪੇਂਡੂ ਅਤੇ ਸ਼ਹਿਰੀ ਪੱਧਰ ਤੇ ਲੋਕਤੰਤਰ

1)

ਪੰਚਾਇਤੀ ਰਾਜ ਦੀ ਸਥਾਪਨਾ ਕਿਸ ਸੰਵਿਧਾਨਕ ਸੋਧ ਅਨੁਸਾਰ ਕੀਤੀ  ਗਈ?

73ਵੀਂ ਸੰਵਿਧਾਨਕ ਸੋਧ 1992

2)

ਪੰਚਾਇਤੀ ਰਾਜ ਸੰਵਿਧਾਨ ਦੇ ਕਿਸ ਭਾਗ ਵਿੱਚ ਸ਼ਾਮਿਲ ਹੈ?

ਨੌਵੇਂ ਭਾਗ ਵਿੱਚ

3)

ਸੰਵਿਧਾਨ ਦੇ ਨੌਵੇਂ ਭਾਗ ਨੂੰ ਕੀ ਨਾਂ ਦਿੱਤਾ ਗਿਆ ਹੈ?

‘ਦ ਪੰਚਾਇਤਸ’

4)

ਪੰਚਾਇਤੀ ਰਾਜ ਨਾਲ ਸੰਬੰਧਤ ਧਾਰਾਵਾਂ ਕਿਹੜੀਆਂ ਹਨ?

243 ਦੇ ਭਾਗ ਏ ਤੋਂ ਓ ਤੱਕ

5)

ਪੰਚਾਇਤੀ ਰਾਜ ਸੰਵਿਧਾਨ ਦੇ ਕਿਸ ਸ਼ਡਿਊਲ ਵਿੱਚ ਸ਼ਾਮਿਲ ਹੈ?

 11ਵੇਂ ਸ਼ਡਿਊਲ ਵਿੱਚ

6)

ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ?

1952 ਈ:

7)

ਪੰਚਾਇਤੀ ਰਾਜ ਸਥਾਪਿਤ ਕਰਨ ਵਾਲਾ ਪਹਿਲਾ ਰਾਜ ਕਿਹੜਾ ਸੀ?

ਰਾਜਸਥਾਨ

8)

ਰਾਜਸਥਾਨ ਨੇ ਪੰਚਾਇਤੀ ਰਾਜ ਕਦੋਂ ਅਪਣਾਇਆ?

1959 ਈ:

9)

ਪੰਚਾਇਤੀ ਰਾਜ ਅਪਣਾਉਣ ਵਾਲਾ ਦੂਜਾ ਰਾਜ ਕਿਹੜਾ ਸੀ?

ਆਂਧਰਾ ਪ੍ਰਦੇਸ਼

10)

ਪੰਚਾਇਤੀ ਰਾਜ ਪ੍ਰਣਾਲੀ ਦੇ ਕਿੰਨੇ ਪੱਧਰ ਹਨ?

3 ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ,ਜਿਲ੍ਹਾ ਪ੍ਰੀਸ਼ਦ

11)

ਪੰਚਾਇਤੀ ਰਾਜ ਪ੍ਰਣਾਲੀ ਦਾ ਸਭ ਤੋਂ ਹੇਠਲਾ ਪੱਧਰ ਕਿਹੜਾ ਹੈ?

ਗ੍ਰਾਮ ਪੰਚਾਇਤ

12)

ਗ੍ਰਾਮ ਪੰਚਾਇਤ ਦਾ ਮੁੱਖੀ ਕੀ ਅਖਵਾਉਂਦਾ ਹੈ?

ਪ੍ਰਧਾਨ/ਸਰਪੰਚ

13)

ਪੰਚਾਇਤੀ ਰਾਜ ਸੰਸਥਾਵਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ?

5 ਸਾਲ

14)

ਪੰਚਾਇਤ ਮੈਂਬਰ ਜਾਂ ਸਰਪੰਚ ਦੀ ਚੋਣ ਲੜਣ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ?

21 ਸਾਲ

15)

ਪੰਚਾਇਤੀ ਰਾਜ ਸੰਸਥਾਵਾਂ ਵਿੱਚ ਇਸਤਰੀਆਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਹੁੰਦੀਆਂ ਹਨ?

ਕੁੱਲ ਸੀਟਾਂ ਦਾ ਤੀਜਾ ਹਿੱਸਾ

16)

ਪੰਚਾਇਤਾਂ ਦੀਆਂ ਚੋਣਾਂ ਕਿਸ ਦੁਆਰਾ ਕਰਵਾਈਆਂ ਜਾਂਦੀਆਂ ਹਨ?

ਰਾਜ ਚੋਣ ਕਮਿਸ਼ਨ ਦੁਆਰਾ

17)

ਰਾਜ ਵਿੱਤ ਕਮਿਸ਼ਨ ਦੀ ਨਿਯੁਕਤੀ ਕਿੰਨੇ ਸਮੇਂ ਬਾਅਦ ਕੀਤੀ ਜਾਂਦੀ ਹੈ?

5 ਸਾਲ ਬਾਦ

18)

ਪੰਚਾਇਤੀ ਰਾਜ ਪ੍ਰਣਾਲੀ ਵਿੱਚ ਰਾਜ ਵਿੱਤ ਕਮਿਸ਼ਨ ਕੀ ਕੰਮ ਕਰਦਾ ਹੈ?

ਪੰਚਾਇਤਾਂ ਦੀ ਆਰਥਿਕ ਹਾਲਤ ਦੀ ਜਾਂਚ

19)

ਪੰਚਾਇਤ ਸਮਿਤੀ ਦੇ ਮੈਂਬਰ ਕੌਣ ਹੁੰਦੇ ਹਨ?

ਗ੍ਰਾਮ ਪੰਚਾਇਤਾਂ ਦੇ ਪ੍ਰਧਾਨ/ਸਰਪੰਚ

20)

ਪੰਚਾਇਤੀ ਰਾਜ ਪ੍ਰਣਾਲੀ ਦਾ ਸਭ ਤੋਂ ਉਪਰਲਾ ਪੱਧਰ ਕਿਹੜਾ ਹੈ?

ਜਿਲ੍ਹਾ ਪ੍ਰੀਸ਼ਦ

21)

ਜਿਲ੍ਹਾ ਪ੍ਰੀਸ਼ਦ ਦੇ ਮੁੱਖ ਕੰਮ ਕੀ ਹਨ?

ਪੰਚਾਇਤ ਸਮਿਤੀਆਂ ਵਿੱਚ ਤਾਲਮੇਲ,ਜਿਲ੍ਹਾ ਪੱਧਰੀ ਵਿਕਾਸ ਯੋਜਨਾਵਾਂ ਬਣਾਉਣਾ, ਗ੍ਰਾਮ ਪੰਚਾਇਤਾਂ ਵਿਚਕਾਰ ਫੰਡਾਂ ਦੀ ਵੰਡ

22)

ਪੰਚਾਇਤੀ ਰਾਜ ਦੀ ਸਥਾਪਨਾ ਕਿਸ ਕਮੇਟੀ ਦੀਆਂ ਸਿਫਾਰਸ਼ਾਂ ਤੇ ਹੋਈ?

ਬਲਵੰਤ ਰਾਏ ਮੇਹਤਾ ਕਮੇਟੀ

23)

ਪੰਚਾਇਤੀ ਰਾਜ ਵਿੱਚ ਤਿੰਨ ਪੱਧਰੀ ਪ੍ਰਣਾਲੀ ਦੀ ਸਿਫ਼ਾਰਸ਼ ਕਿਸ ਕਮੇਟੀ ਨੇ ਕੀਤੀ?

ਬਲਵੰਤ ਰਾਏ ਮੇਹਤਾ ਕਮੇਟੀ

24)

ਅਸ਼ੋਕ ਮੇਹਤਾ ਕਮੇਟੀ ਦਾ ਗਠਨ ਕਦੋਂ ਕੀਤਾ ਗਿਆ?

1977 ਈ:

25)

ਅਸ਼ੋਕ ਮੇਹਤਾ ਕਮੇਟੀ ਨੇ ਪੰਚਾਇਤੀ ਰਾਜ ਲਈ ਕਿੰਨੇ ਪੱਧਰੀ ਪ੍ਰਣਾਲੀ ਸ਼ੁਰੂ ਕਰਨ ਦਾ ਸੁਝਾਅ ਦਿੱਤਾ?

ਦੋ ਪੱਧਰੀ ਪ੍ਰਣਾਲੀ

26)

ਸੰਘਵੀ ਕਮੇਟੀ ਦਾ ਗਠਨ ਕਦੋਂ ਕੀਤਾ ਗਿਆ?

1986 ਈ:

27)

ਸ਼ਹਿਰੀ ਸਥਾਨਕ ਸੰਸਥਾਵਾਂ ਸੰਵਿਧਾਨ ਦੇ ਕਿਸ ਭਾਗ ਵਿੱਚ ਦਰਜ ਹਨ?

ਭਾਗ 9 ਏ

28)

ਸੰਵਿਧਾਨ ਦੀਆਂ ਕਿਹੜੀਆਂ ਧਾਰਾਵਾਂ ਸ਼ਹਿਰੀ ਸਥਾਨਕ ਰਾਜ ਸੰਸਥਾਵਾਂ ਨਾਲ ਸੰਬੰਧਤ ਹਨ?

243 ਪੀ ਤੋਂ 243 ਜੈਡ ਜੀ ਤੱਕ

29)

ਸ਼ਹਿਰੀ ਸਥਾਨਕ ਸ਼ਾਸਨ ਸੰਸਥਾਵਾਂ ਨੂੰ ਆਮ ਰੂਪ ਵਿੱਚ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਨਗਰਪਾਲਿਕਾਵਾਂ

30)

ਸ਼ਹਿਰੀ ਸਥਾਨਕ ਸ਼ਾਸਨ ਸੰਸਥਾਵਾਂ ਦੇ ਤਿੰਨ ਪੱਧਰ ਕਿਹੜੇ ਹਨ?

ਨਗਰ ਪੰਚਾਇਤ, ਮਿਊਂਸਪਲ ਕੌਂਸਲ, ਮਿਊਂਸਪਲ ਕਾਰਪੋਰੇਸ਼ਨ

31)

ਸ਼ਹਿਰੀ ਸਥਾਨਕ ਸਾਸਨ ਸੰਸਥਾਵਾਂ ਦੇ ਮੈਂਬਰ ਕਿਵੇਂ ਚੁਣੇ ਜਾਂਦੇ ਹਨ?

ਸਿੱਧੇ ਲੋਕਾਂ ਦੁਆਰਾ

32)

ਸ਼ਹਿਰੀ ਸਥਾਨਕ ਸ਼ਾਸਨ ਸੰਸਥਾਵਾਂ ਦੀ ਚੋਣ ਲਈ ਨਿਸਚਿਤ ਕੀਤੇ ਗਏ ਚੋਣ-ਖੇਤਰਾਂ ਨੂੰ ਕੀ ਕਿਹਾ ਜਾਂਦਾ ਹੈ?

ਵਾਰਡ

33)

ਪੰਚਾਇਤੀ ਰਾਜ ਪ੍ਰਣਾਲੀ ਕਿਸ ਸਿਧਾਂਤ ਤੇ ਅਧਾਰਿਤ ਹੈ?

ਸੱਤਾ ਦੇ ਵਿਕੇਂਦਰੀਕਰਨ ਤੇ

34)

1956 ਈ: ਵਿੱਚ ਪੰਚਾਇਤੀ ਰਾਜ ਕਿਹੜੇ ਦੋ ਰਾਜਾਂ ਵਿੱਚ ਸਭ ਤੋਂ ਪਹਿਲਾਂ ਲਾਗੂ ਕੀਤਾ ਗਿਆ?

ਰਾਜਸਥਾਨ ਅਤੇ ਆਂਧਰਾ ਪ੍ਰਦੇਸ਼

35)

ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਰਾਜ ਸਰਕਾਰ ਨੂੰ  ਗ੍ਰਾਮ ਪੰਚਾਇਤਾਂ ਦਾ ਗਠਨ ਕਰਨਾ ਪੈਂਦਾ ਹੈ?

40

36)

ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਨਗਰਪਾਲਿਕਾ ਦਾ ਵਰਣਨ ਕੀਤਾ ਗਿਆ ਹੈ?

ਭਾਗ 9 ਏ

37)

ਸਥਾਨਕ ਸਰਕਾਰ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?

ਗ੍ਰਾਮ ਪੰਚਾਇਤ

38)

ਸਥਾਨਕ ਸਰਕਾਰਾਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਹਨ?

2 ਪੇਂਡੂ, ਸ਼ਹਿਰੀ

39)

ਰਾਜਸਥਾਨ ਵਿੱਚ ਪੰਚਾਇਤੀ ਰਾਜ ਕਦੋਂ ਲਾਗੂ ਕੀਤਾ ਗਿਆ?

2 ਅਕਤੂਬਰ 1959

40)

ਕਿਹੜੀ ਸੰਵਿਧਾਨ ਸੋਧ ਦੁਆਰਾ ਪੰਚਾਇਤੀ ਰਾਜ ਨੂੰ ਤਿੰਨ ਭਾਗਾਂ ਪਿੰਡ, ਬਲਾਕ ਅਤੇ ਜਿਲ੍ਹਾ ਵਿੱਚ ਵੰਡਿਆ ਗਿਆ?

73ਵੀਂ ਸੰਵਿਧਾਨਕ ਸੋਧ ਰਾਹੀਂ

41)

73ਵੀਂ ਸੰਵਿਧਾਨ ਸੋਧ ਕਦੋਂ ਹੋਈ?

1992 ਈ:

42)

ਪੰਜਾਬ ਪੰਚਾਇਤੀ ਰਾਜ ਕਾਨੂੰਨ ਕਦੋਂ ਪਾਸ ਕੀਤਾ ਗਿਆ?

21 ਅਪ੍ਰੈਲ 1994 ਈ:

43)

ਗ੍ਰਾਮ ਪੰਚਾਇਤ ਦਾ ਕਾਰਜਕਾਲ ਕਿੰਨਾ ਹੁੰਦਾ ਹੈ?

5 ਸਾਲ

44)

ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ?

5 ਤੋਂ 13

45)

ਪੰਚਾਇਤੀ ਰਾਜ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?

ਗ੍ਰਾਮ ਪੰਚਾਇਤ

46)

ਇੱਕ ਸਾਲ ਵਿੱਚ ਪੰਚਾਇਤ ਦੀਆਂ ਮਿੰਨੀਆਂ ਮੀਟਿੰਗਾਂ ਜਰੂਰੀ ਹਨ?

2

47)

ਗ੍ਰਾਮ ਪੰਚਾਇਤ ਦੀਆਂ ਮੀਟਿੰਗਾਂ ਵਿੱਚ ਕਿੰਨੇ ਮੈਂਬਰਾਂ ਦਾ ਹਾਜ਼ਰ ਹੋਣਾ ਜਰੂਰੀ ਹੈ?

1/5

48)

ਪੰਚਾਇਤ ਕਿੰਨੇ ਰੁਪਏ ਤੱਕ ਦੇ ਦੀਵਾਨੀ ਝਗੜੇ ਦਾ ਨਿਪਟਾਰਾ ਕਰ ਸਕਦੀ ਹੈ?

500 ਰੁਪਏ

49)

ਪੰਚਾਇਤਾਂ ਵਿੱਚ ਕਿੰਨੇ ਫ਼ੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹਨ? 33 ਫ਼ੀਸਦੀ

 

50)

ਪੰਚਾਇਤ ਸੰਮਤੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਬਲਾਕ ਸੰਮਤੀ

51)

ਬਲਾਕ ਸੰਮਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ?

5 ਸਾਲ

52)

ਬਲਾਕ ਸੰਮਤੀ ਵਿੱਚ ਇਸਤਰੀਆਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਹਨ?

33 ਫ਼ੀਸਦੀ

53)

ਬਲਾਕ ਸਮੰਤੀ ਦੀਆਂ ਇੱਕ ਮਹੀਨੇ ਵਿੱਚ ਕਿੰਨੀਆਂ ਮੀਟਿੰਗਾਂ ਜਰੂਰੀ ਹਨ?

1

54)

ਬਲਾਕ ਸੰਮਤੀ ਨੂੰ ਕੌਣ ਭੰਗ ਕਰ ਸਕਦਾ ਹੈ?

ਜਿਲ੍ਹਾ ਪ੍ਰੀਸ਼ਦ

55)

ਬਲਾਕ ਸੰਮਤੀ ਦੇ ਕਿੰਨੇ ਮੈਂਬਰ ਹੋ ਸਕਦੇ ਹਨ?

6 ਤੋਂ 10

56)

ਪੰਚਾਇਤੀ ਰਾਜ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਹੈ?

ਜਿਲ੍ਹਾ ਪ੍ਰੀਸ਼ਦ

57)

ਜਿਲ੍ਹਾ ਪ੍ਰੀਸ਼ਦ ਦਾ ਕਾਰਜਕਾਲ ਕਿੰਨਾ ਹੁੰਦਾ ਹੈ?

5 ਸਾਲ

58)

ਜਿਲ੍ਹਾ ਪ੍ਰੀਸ਼ਦ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ?

10 ਤੋਂ 25

59)

ਜਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਨਿਯੁਕਤੀ ਕੌਣ ਕਰਦਾ ਹੈ?

ਡਿਪਟੀ ਕਮਿਸ਼ਨਰ

60)

ਜਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ?

ਚੁਣੇ ਹੋਏ ਜਿਲ੍ਹਾ ਪ੍ਰੀਸ਼ਦ ਮੈਂਬਰਾਂ ਦੁਆਰਾ

61)

ਕਿਸੇ ਰਾਜ ਵਿੱਚ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਘੋਸ਼ਿਤ ਕਰਨ ਲਈ ਰਾਜ ਦੀ ਜਨਸੰਖਿਆ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ?

20 ਲੱਖ

62)

ਭਾਰਤ ਦਾ ਪਹਿਲਾ ਨਗਰ ਨਿਗਮ ਕਿੱਥੇ ਸਥਾਪਿਤ ਕੀਤਾ ਗਿਆ?

ਮਦਰਾਸ

63)

ਭਾਰਤੀ ਸੰਵਿਧਾਨ ਵਿੱਚ ਨੌਵੀਂ ਅਨੁਸੂਚੀ ਕਿਹੜੀ ਸੰਵਿਧਾਨਕ ਸੋਧ ਦੁਆਰਾ ਸ਼ਾਮਿਲ ਕੀਤੀ ਗਈ?

ਪਹਿਲੀ

64)

12ਵੀਂ ਅਨੁਸੂਚੀ ਦਾ ਸਬੰਧ ਕਿਹੜੇ ਵਿਸ਼ੇ ਨਾਲ ਹੈ?

ਨਗਰਪਾਲਿਕਾ ਨਾਲ

65)

ਸੰਵਿਧਾਨ ਵਿੱਚ 73ਵੀਂ ਅਤੇ 74ਵੀਂ ਸੰਵਿਧਾਨਕ ਸੋਧ ਕਦੋਂ ਕੀਤੀ ਗਈ?

1992 ਈ:

66)

73ਵੀਂ ਅਤੇ 74ਵੀਂ ਸੰਵਿਧਾਨਕ ਸੋਧ ਦਾ ਸਬੰਧ ਕਿਸ ਨਾਲ ਹੈ?

ਸਥਾਨਕ ਸਵੈ ਸ਼ਾਸਨ ਨਾਲ

67)

73ਵੀਂ ਸੰਵਿਧਾਨਕ ਸੋਧ ਕਿਸ ਨਾਲ ਸਬੰਧਤ ਹੈ?

ਪੰਚਾਇਤਾਂ ਨਾਲ

68)

74ਵੀਂ ਸੰਵਿਧਾਨਕ ਸੋਧ ਕਿਸ ਨਾਲ ਸਬੰਧਤ ਹੈ?

ਨਗਰਪਾਲਿਕਾਵਾਂ ਨਾਲ

69)

73ਵੀਂ ਸੰਵਿਧਾਨਕ ਸੋਧ ਅਨੁਸਾਰ ਸੰਵਿਧਾਨ ਵਿੱਚ ਕਿਹੜਾ ਭਾਗ ਅਤੇ ਕਿਹੜੀ ਅਨੁਸੂਚੀ ਜੋੜੀ ਗਈ?

9ਵਾਂ ਭਾਗ ਅਤੇ 11ਵੀਂ ਅਨੁਸੂਚੀ

70)

74ਵੀਂ ਸੰਵਿਧਾਨਕ ਸੋਧ ਅਨੁਸਾਰ ਸੰਵਿਧਾਨ ਵਿੱਚ ਕਿਹੜਾ ਭਾਗ ਅਤੇ ਕਿਹੜੀ ਅਨੁਸੂਚੀ ਜੋੜੀ ਗਈ?

9 ਏ ਭਾਗ ਅਤੇ 12ਵੀਂ ਅਨੁਸੂਚੀ

Leave a Comment

Your email address will not be published. Required fields are marked *

error: Content is protected !!