ਗੁਰੂ ਹਰਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

  1. ਗੁਰੂ ਹਰਗੋਬਿੰਦ ਜੀ ਦਾ ਜਨਮ ਕਦੋਂ ਹੋਇਆ?1595 ਈ:
  2. ਗੁਰੂ ਹਰਗੋਬਿੰਦ ਜੀ ਦਾ ਜਨਮ ਕਿੱਥੇ ਹੋਇਆ? ਪਿੰਡ ਵਡਾਲੀ (ਸ੍ਰੀ ਅੰਮ੍ਰਿਤਸਰ ਸਾਹਿਬ)
  3. ਗੁਰੂ ਹਰਗੋਬਿੰਦ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ? ਗੁਰੂ ਅਰਜਨ ਦੇਵ ਜੀ
  4. ਗੁਰੂ ਹਰਗੋਬਿੰਦ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ? ਮਾਤਾ ਗੰਗਾ ਦੇਵੀ ਜੀ
  5. ਗੁਰੂ ਹਰਗੋਬਿੰਦ ਜੀ ਦੀ ਸਿੱਖਿਆ ਕਿਸਦੀ ਨਿਗਰਾਨੀ ਹੇਠ ਹੋਈ? ਬਾਬਾ ਬੁੱਢਾ ਜੀ
  6. ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਹਰਗੋਬਿੰਦ ਜੀ ਦੀ ਉਮਰ ਕਿੰਨੀ ਸੀ?11 ਸਾਲ
  7. ਗੁਰੂ ਹਰਗੋਬਿੰਦ ਜੀ ਦਾ ਗੁਰਗੱਦੀ ਕਾਲ ਦੱਸੋ।1606 ਈ: ਤੋਂ 1645 ਈ: ਤੱਕ
  8. ਗੁਰੂ ਹਰਗੋਬਿੰਦ ਜੀ ਦੇਬੱਚਿਆਂ ਦੇ ਨਾਂ ਲਿਖੋ। ਬਾਬਾ ਗੁਰਦਿੱਤਾ ਜੀ, ਬਾਬਾ ਅਨੀ ਰਾਏ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਟਲ ਰਾਏ ਜੀ, ਗੁਰੂ ਤੇਗ਼ ਬਹਾਦਰ ਜੀ ਅਤੇ ਬੀਬੀ ਵੀਰੋ ਜੀ
  9. ਗੁਰੂ ਹਰਗੋਬਿੰਦ ਜੀ ਨੇ ਕਿਹੜੀ ਨੀਤੀ ਚਲਾਈ?ਮੀਰੀ ਤੇ ਪੀਰੀ ਦੀ
  10. ਗੁਰੂ ਹਰਗੋਬਿੰਦ ਜੀ ਨੇ ਕਿਹੜੀਆਂ ਦੋ ਤਲਵਾਰਾਂ ਧਾਰਨ ਕੀਤੀਆਂ? ਮੀਰੀ ਤੇ ਪੀਰੀ ਦੀ ਤਲਵਾਰ
  11. ਮੀਰੀ ਦੀ ਤਲਵਾਰ ਕਿਸਦਾ ਪ੍ਰਤੀਕ ਸੀ? ਦੁਨਿਆਵੀ ਸੱਤਾ ਦੀ
  12. ਪੀਰੀ ਦੀ ਤਲਵਾਰ ਕਿਸਦੀ ਪ੍ਰਤੀਕ ਸੀ?  ਧਾਰਮਿਕ ਅਗਵਾਈ ਦੀ
  13. ਸ਼ੁਰੂ ਵਿੱਚ ਕਿੰਨੇ ਸੈਨਿਕ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਭਰਤੀ ਹੋਏ?500
  14. ਗੁਰੂ ਹਰਗੋਬਿੰਦ ਜੀ ਨੇ ਕਿੰਨੇ ਅੰਗਰੱਖਿਅਕ ਭਰਤੀ ਕੀਤੇ?52
  15. ਗੁਰੂ ਸਾਹਿਬ ਦੀ ਫੌਜ ਵਿੱਚ ਪਠਾਣ ਰੈਜੀਮੈਂਟ ਦਾ ਸੈਨਾਨਾਇਕ ਕੌਣ ਸੀ? ਪੈਂਦਾ ਖਾਂ
  16. ਅਕਾਲ ਤਖ਼ਤ ਤੋਂ ਕੀ ਭਾਵ ਹੈ? ਪ੍ਰਮਾਤਮਾ ਦੀ ਗੱਦੀ
  17. ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਿਸਨੇ ਕਰਵਾਈ?ਗੁਰੂ ਹਰਗੋਬਿੰਦ ਜੀ ਨੇ
  18. ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਿੱਥੇ ਕਰਵਾਈ ਗਈ?ਹਰਿਮੰਦਰ ਸਾਹਿਬ ਦੇ ਸਾਹਮਣੇ
  19. ਅਕਾਲ ਤਖ਼ਤ ਸਾਹਿਬ ਵਿੱਚ ਕਿੰਨੇ ਉੱਚੇ ਥੜ੍ਹੇ ਦਾ ਨਿਰਮਾਣ ਕੀਤਾ ਗਿਆ?12 ਫੁੱਟ
  20. ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਦੋਂ ਆਰੰਭ ਹੋਈ?1606 ਈ:
  21. ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਦੋਂ ਸੰਪੂਰਨ ਹੋਈ?1609 ਈ:
  22. ਗੁਰੂ ਹਰਗੋਬਿੰਦ ਜੀ ਨੂੰ ਸੰਗਤ ਨੇ ਕਿਹੜੀ ਉਪਾਧੀ ਦਿੱਤੀ?ਸੱਚਾ ਪਾਤਸ਼ਾਹ
  23. ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ ਕਿਹੜੇ ਕਿਲ੍ਹੇ ਦੀ ਉਸਾਰੀ ਕਰਵਾਈ? ਲੋਹਗੜ੍ਹ
  24. ਗੁਰੂ ਹਰਗੋਬਿੰਦ ਜੀ ਦੇ ਦਰਬਾਰ ਵਿੱਚ ਵੀਰ ਰਸੀ ਵਾਰਾਂ ਕੌਣ ਗਾਉਂਦੇ ਸਨ?ਅਬਦੁੱਲਾ ਅਤੇ ਨੱਥਾ ਮੱਲ
  25. ਗੁਰੂ ਹਰਗੋਬਿੰਦ ਜੀ ਨੂੰ ਕਿਸਨੇ ਕੈਦ ਕਰਵਾਇਆ? ਜਹਾਂਗੀਰ ਨੇ
  26. ਗੁਰੂ ਹਰਗੋਬਿੰਦ ਜੀ ਨੂੰ ਕਿਹੜੇ ਕਿਲ੍ਹੇ ਵਿੱਚ ਕੈਦ ਕਰਵਾਇਆ ਗਿਆ?ਗਵਾਲੀਅਰ ਦੇ ਕਿਲ੍ਹੇ ਵਿੱਚ
  27. ਗੁਰੂ ਹਰਗੋਬਿੰਦ ਜੀ ਕਿੰਨਾ ਸਮਾਂ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਰਹੇ? ਲੱਗਭਗ ਸਵਾ ਦੋ ਸਾਲ
  28. ਗੁਰੂ ਹਰਗੋਬਿੰਦ ਜੀ ਦਾ ਗਵਾਲੀਅਰ ਵਿੱਚ ਕੈਦ ਰਹਿਣ ਦਾ ਸਮਾਂ ਕੀ ਸੀ?1606 ਈ: ਤੋਂ 1608 ਈ:
  29. ਗੁਰੂ ਹਰਗੋਬਿੰਦ ਜੀ ਨੇ ਆਪਣੇ ਨਾਲ ਕਿੰਨੇ ਹੋਰ ਰਾਜਿਆਂ ਨੂੰ ਗਵਾਲੀਅਰ ਦੇਕਿਲ੍ਹੇ ਵਿੱਚੋਂ ਰਿਹਾਅ ਕਰਵਾਇਆ? 52
  30. ਗੁਰੂ ਹਰਗੋਬਿੰਦ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਬੰਦੀ ਛੋੜ ਬਾਬਾ
  31. ਕੌਲਾਂ ਕੌਣ ਸੀ? ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ
  32. ਗੁਰੂ ਹਰਗੋਬਿੰਦ ਜੀ ਸਮੇਂ ਸਿੱਖਾਂ ਅਤੇ ਮੁਗਲਾਂ ਵਿਚਕਾਰ ਕਿੰਨੀਆਂ ਲੜਾਈਆਂ ਹੋਈਆਂ? 4
  33. ਗੁਰੂ ਹਰਗੋਬਿੰਦ ਜੀ ਅਤੇ ਮੁਗ਼ਲਾਂ ਵਿਚਕਾਰ ਪਹਿਲੀ ਲੜਾਈ ਕਦੋਂ ਹੋਈ? 1634 ਈ:
  34. ਗੁਰੂ ਹਰਗੋਬਿੰਦ ਜੀ ਅਤੇ ਮੁਗ਼ਲਾਂ ਵਿਚਕਾਰ ਪਹਿਲੀ ਲੜਾਈ ਕਿੱਥੇ ਹੋਈ? ਅੰਮ੍ਰਿਤਸਰ ਵਿਖੇ
  35. ਗੁਰੂ ਹਰਗੋਬਿੰਦ ਜੀ ਅਤੇ ਮੁਗ਼ਲਾਂ ਵਿਚਕਾਰ ਪਹਿਲੀ ਲੜਾਈ ਦਾ ਕੀ ਕਾਰਨ ਸੀ?ਸ਼ਾਹੀ ਬਾਜ
  36. ਗੁਰੂ ਹਰਗੋਬਿੰਦ ਸਾਹਿਬ ਸਮੇਂ ਸਿੱਖਾਂ  ਅਤੇ ਮੁਗ਼ਲਾਂ ਵਿਚਕਾਰ ਦੂਜੀ ਲੜਾਈ ਕਦੋਂ ਹੋਈ? 1634 ਈ:
  37. ਗੁਰੂ ਹਰਗੋਬਿੰਦ ਸਾਹਿਬ ਸਮੇਂ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਦੂਜੀ ਲੜਾਈ ਕਿੱਥੇ ਹੋਈ? ਲਹਿਰਾ (ਬਠਿੰਡਾ ਦੇ ਨੇੜੇ)
  38. ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਦੂਜੀ ਲੜਾਈ ਦਾ ਕੀ ਕਾਰਨ ਸੀ?ਦੋ ਘੋੜੇ, ਦਿਲਬਾਗ ਅਤੇ ਗੁਲਬਾਗ
  39. ਦਿਲਬਾਗ ਅਤੇ ਗੁਲਬਾਗ ਨੂੰ ਮੁਗਲਾਂ ਕੋਲੋਂ ਕਿਸਨੇ ਛੁਡਵਾਇਆ ਸੀ?ਭਾਈ ਬਿਧੀ ਚੰਦ ਨੇ
  40. ਕਰਤਾਰਪੁਰ ਦੀ ਲੜਾਈ ਕਦੋਂ ਹੋਈ?1635 ਈ: ਵਿੱਚ
  41. ਫਗਵਾੜਾ ਦੀ ਲੜਾਈ ਕਦੋਂ ਹੋਈ?1635 ਈ: ਵਿੱਚ
  42. ਗੁਰੂ ਹਰਗੋਬਿੰਦ ਜੀ ਨੇ ਕਿਹੜਾ ਨਗਰ ਵਸਾਇਆ?  ਕੀਰਤਪੁਰ ਸਾਹਿਬ
  43. ਕੀਰਤਪੁਰ ਦਾ ਕੀ ਅਰਥ ਹੈ? ਉਹ ਸਥਾਨ ਜਿੱਥੇ ਈਸ਼ਵਰ ਦੀ ਉਸਤਤ ਹੋਵੇ
  44. ਗੁਰੂ ਹਰਗੋਬਿੰਦ ਜੀ ਨੇ ਆਪਣਾ ਉੱਤਰਅਧਿਕਾਰੀ ਕਿਸਨੂੰ ਨਿਯੁਕਤ ਕੀਤਾ?ਹਰ ਰਾਇ ਜੀ ਨੂੰ
  45. ਗੁਰੂ ਹਰਗੋਬਿੰਦ ਜੀ ਕਦੋਂ ਜੋਤੀ ਜੋਤਿ ਸਮਾਏ?1645 ਈ:
  46. ਗੁਰੂ ਹਰਗੋਬਿੰਦ ਜੀ ਕਿੱਥੇ ਜੋਤੀ ਜੋਤਿ ਸਮਾਏ?ਕੀਰਤਪੁਰ ਸਾਹਿਬ ਵਿਖੇ
  47.  

Leave a Comment

Your email address will not be published. Required fields are marked *

error: Content is protected !!