ਕਾਰਨਵਾਲਿਸ, ਵਿਲੀਅਮ ਬੈਂਟਿਕ, ਡਲਹੌਜੀ ਅਤੇ ਹੋਰ ਅੰਗਰੇਜ ਅਧਿਕਾਰੀ

1.      

ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ?

ਵਾਰਨ ਹੇਸਟਿੰਗਜ਼

2.     

ਵਾਰਨ ਹੇਸਟਿੰਗਜ਼ ਬ੍ਰਿਟਿਸ਼ ਖਜਾਨੇ ਨੂੰ ਕਿੱਥੋਂ ਬਦਲ ਕੇ ਕਲਕੱਤਾ ਲੈ ਗਿਆ?

ਮੁਰਸ਼ਿਦਾਬਾਦ ਤੋਂ

3.     

ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ?

ਲਾਰਡ ਕਾਰਨਵਾਲਿਸ ਨੂੰ

4.     

ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ?

ਸਤਿੰਦਰ ਨਾਥ ਟੈਗੋਰ

5.     

ਕਾਰਨਵਾਲਿਸ ਕੋਡ ਕਦੋਂ ਸ਼ੁਰੂ ਕੀਤਾ ਗਿਆ?

1793 ਈ:

6.     

ਭਾਰਤ ਵਿੱਚ ਪੁਲੀਸ ਪ੍ਰਬੰਧ ਦਾ ਨਿਰਮਾਤਾ ਕੌਣ ਸੀ?

ਲਾਰਡ ਕਾਰਨਵਾਲਿਸ

7.     

ਪੁਰਾਣੇ ਸਮਿਆਂ ਵਿੱਚ ਭਾਰਤ ਦੀ ਅਮੀਰੀ ਕਾਰਨ ਇਸਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਸੋਨੇ ਦੀ ਚਿੜੀ

8.     

ਉਦਯੋਗਿਕ ਕ੍ਰਾਂਤੀ ਦਾ ਆਰੰਭ ਕਿੱਥੇ ਹੋਇਆ?

ਇੰਗਲੈਂਡ

9.     

ਉਦਯੋਗਿਕ ਕ੍ਰਾਂਤੀ ਦਾ ਆਰੰਭ ਕਦੋਂ ਹੋਇਆ?

18ਵੀਂ ਸਦੀ ਵਿੱਚ

10.   

ਭਾਰਤ ਵਿੱਚ ਨੀਲ ਉਦਯੋਗ ਕਿੱਥੇ ਸ਼ੁਰੂ ਕੀਤਾ ਗਿਆ?

ਗੁਜਰਾਤ ਵਿੱਚ

11.    

ਭਾਰਤ ਵਿੱਚ ਪਹਿਲੀ ਕੱਪੜਾ ਮਿੱਲ ਕਦੋਂ ਸਥਾਪਿਤ ਕੀਤੀ ਗਈ?

1853 ਈ:

12.   

ਭਾਰਤ ਵਿੱਚ ਪਹਿਲੀ ਕੱਪੜਾ ਮਿੱਲ ਕਿੱਥੇ ਸਥਾਪਿਤ ਕੀਤੀ ਗਈ?

ਬੰਬਈ ਵਿਖੇ

13.   

ਭਾਰਤ ਵਿੱਚ ਪਹਿਲੀ ਕੱਪੜਾ ਮਿੱਲ ਕਿਸਨੇ ਸਥਾਪਿਤ ਕੀਤੀ?

ਕਾਵਾਸਜੀ ਨਾਨਾਬਾਈ

14.   

ਭਾਰਤ ਵਿੱਚ ਪਟਸਨ ਦਾ ਪਹਿਲਾ ਕਾਰਖਾਨਾ ਕਦੋਂ ਲਗਾਇਆ ਗਿਆ?

1854 ਈ:

15.   

ਭਾਰਤ ਵਿੱਚ ਪਟਸਨ ਦਾ ਪਹਿਲਾ ਕਾਰਖਾਨਾ ਕਿੱਥੇ ਲਗਾਇਆ ਗਿਆ?

ਬੰਗਾਲ ਵਿੱਚ

16.   

ਦਿੱਲੀ ਭਾਰਤ ਦੀ ਰਾਜਧਾਨੀ ਕਿਸ ਵਾਇਸਰਾਏ ਦੇ ਸਮੇਂ ਬਣੀ?

ਲਾਰਡ ਇਰਵਿਨ

17.   

ਆਸਾਮ ਟੀ ਕੰਪਨੀ ਦੀ ਸਥਾਪਨਾ ਕਦੋਂ ਸ਼ੁਰੂ ਕੀਤੀ ਗਈ?

1834 ਈ:

18.   

ਅੰਗਰੇਜਾਂ ਨੇ ਭਾਰਤ ਵਿੱਚ ਕਿੰਨੀਆਂ ਲਗਾਨ ਪ੍ਰਣਾਲੀਆਂ ਸ਼ੁਰੂ ਕੀਤੀਆਂ?

3 (ਸਥਾਈ ਬੰਦੋਬਸਤ, ਰੱਯਤਵਾੜੀ, ਮਹਿਲਵਾੜੀ)

19.   

ਸਥਾਈ ਬੰਦੋਬਸਤ ਕਿਹੜੇ ਰਾਜ ਤੋਂ ਸ਼ੁਰੂ ਕੀਤਾ ਗਿਆ?

ਬੰਗਾਲ ਵਿੱਚ

20.  

ਸਥਾਈ ਬੰਦੋਬਸਤ ਕਿਹੜੇ ਅੰਗਰੇਜ਼ ਗਵਰਨਰ ਜਨਰਲ ਨੇ ਸ਼ੁਰੂ ਕੀਤਾ?

ਲਾਰਡ ਕਾਰਨਵਾਲਿਸ

21.   

ਸਥਾਈ ਬੰਦੋਬਸਤ ਪ੍ਰਣਾਲੀ ਕਿਸ ਦੁਆਰਾ ਤਿਆਰ ਕੀਤੀ ਗਈ?

ਸਰ ਜੌਹਨ ਸ਼ੋਰ

22.   

ਸਥਾਈ ਬੰਦੋਬਸਤ ਪ੍ਰਣਾਲੀ ਵਿੱਚ ਭੂਮੀ ਦਾ ਮਾਲਕ ਕਿਸਨੂੰ ਮੰਨਿਆ ਗਿਆ?

ਜਿੰਮੀਦਾਰ ਨੂੰ

23.  

ਸਥਾਈ ਬੰਦੋਬਸਤ ਪ੍ਰਣਾਲੀ ਵਿੱਚ ਭੂਮੀ ਲਗਾਨ ਕੌਣ ਇਕੱਠਾ ਕਰਦਾ ਸੀ?

ਜਿੰਮੀਦਾਰ

24.  

ਸਥਾਈ ਬੰਦੋਬਸਤ ਤਹਿਤ ਇਕੱਠੇ ਕੀਤੇ ਲਗਾਨ ਵਿੱਚ ਜਿੰਮੀਦਾਰ ਦਾ ਹਿੱਸਾ ਕਿੰਨਾ ਹੁੰਦਾ ਸੀ?

ਗਿਆਰਵ੍ਹਾਂ ਹਿੱਸਾ

25.  

ਬਾਅਦ ਵਿੱਚ ਸਥਾਈ ਬੰਦੋਬਸਤ ਨੂੰ ਹੋਰ ਕਿਹੜੇ ਰਾਜਾਂ ਵਿੱਚ ਲਾਗੂ ਕੀਤਾ ਗਿਆ?

ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਸਰਕਾਰ

26.  

ਰੱਯਤਵਾੜੀ ਪ੍ਰਬੰਧ ਕਿੱਥੇ ਸ਼ੁਰੂ ਕੀਤਾ ਗਿਆ?

ਮਦਰਾਸ ਵਿੱਚ

27.  

ਰੱਯਤਵਾੜੀ ਪ੍ਰਬੰਧ ਬਾਅਦ ਵਿੱਚ ਕਿਹੜੇ ਹੋਰ ਦੋ ਰਾਜਾਂ ਵਿੱਚ ਸ਼ੁਰੂ ਹੋਇਆ?

ਬੰਬੇ ਅਤੇ ਆਸਾਮ

28.  

ਰੱਯਤਵਾੜੀ ਪ੍ਰਬੰਧ ਵਿੱਚ ਲਗਾਨ ਕਿਸਤੋਂ ਇਕੱਠਾ ਕੀਤਾ ਜਾਂਦਾ ਸੀ?

ਰੱਯਤ(ਕਿਸਾਨ) ਤੋਂ

29.  

ਰੱਯਤਵਾੜੀ ਪ੍ਰਬੰਧ ਵਿੱਚ ਭੂਮੀ ਲਗਾਨ ਦੀ ਦਰ ਵੱਧ ਤੋਂ ਵੱਧ ਕਿੰਨੇ ਸਾਲ ਲਈ ਨਿਸਚਿਤ ਕੀਤੀ ਜਾ ਸਕਦੀ ਸੀ?

30

30.  

ਕਾਰਨਵਾਲਿਸ ਦੁਆਰਾ ਸ਼ੁਰੂ ਕੀਤੇ ਗਏ ਸਥਾਈ ਬੰਦੋਬਸਤ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਜਿੰਮੀਦਾਰੀ ਪ੍ਰਥਾ

31.   

ਰੱਯਤਵਾੜੀ ਪ੍ਰਬੰਧ ਦਾ ਨਿਰਮਾਤਾ ਕਿਸਨੂੰ ਮੰਨਿਆ ਜਾਂਦਾ ਹੈ?

ਥਾਮਸ ਮੁਨਰੋ ਨੂੰ

32.  

ਥਾਮਸ ਮੁਨਰੋ ਕੌਣ ਸੀ?

ਮਦਰਾਸ ਦਾ ਗਵਰਨਰ

33.  

ਮਦਰਾਸ ਵਿੱਚ ਰੱਯਤਵਾੜੀ ਪ੍ਰਬੰਧ ਕਿਸਨੇ ਸ਼ੁਰੂ ਕੀਤਾ?

ਥਾਮਸ ਮੁਨਰੋ ਨੇ

34.  

ਬੰਬੇ ਵਿੱਚ ਰੱਯਤਵਾੜੀ ਅਤੇ ਮਹੱਲਵਾੜੀ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ?

ਐਲਫਿਨਸਟੋਨ ਨੇ

35.  

ਮਹਿਲਵਾੜੀ ਪ੍ਰਬੰਧ ਕਿਹੜੇ ਅੰਗਰੇਜ ਅਧਿਕਾਰੀਆਂ ਦੁਆਰਾ ਸ਼ੁਰੂ ਕੀਤਾ ਗਿਆ?

ਬਰਡ ਅਤੇ ਥਾਮਸਨ

36.  

ਮਹਿਲਵਾੜੀ ਪ੍ਰਬੰਧ ਕਿਸਦੀ ਸਿਫ਼ਾਰਿਸ਼ ਤੇ ਸ਼ੁਰੂ ਕੀਤਾ ਗਿਆ?

ਹੋਲਟ ਮਕੈਂਜੀ

37.  

ਮਹਿਲਵਾੜੀ ਪ੍ਰਬੰਧ ਕਿਹੜੇ ਰਾਜਾਂ ਵਿੱਚ ਸ਼ੂਰੂ ਕੀਤਾ ਗਿਆ?

ਪੰਜਾਬ, ਯੂ ਪੀ , ਮੱਧ ਭਾਰਤ

38.  

ਮਹਿਲਵਾੜੀ ਪ੍ਰਬੰਧ ਵਿੱਚ ਸਰਕਾਰ ਲਗਾਨ ਕਿਸਤੋਂ ਪ੍ਰਾਪਤ ਕਰਦੀ ਸੀ?

ਮਹਿਲ (ਪੂਰੇ ਪਿੰਡ) ਤੋਂ

39.  

ਅੰਗਰੇਜਾਂ ਦੁਆਰਾ ਚਲਾਈ ਗਈ ਕਿਹੜੀ ਲਗਾਨ ਪ੍ਰਣਾਲੀ ਨੂੰ ਸਭ ਤੋਂ ਚੰਗੀ ਮੰਨਿਆ ਜਾਂਦਾ ਹੈ?

ਮਹਿਲਵਾੜੀ

40.  

ਕਿਹੜੇ ਕਾਨੂੰਨ ਰਾਹੀਂ ਭਾਰਤ ਵਿੱਚ ਪਹਿਲੀ ਵਾਰ ਸਿੱਖਿਆ ਦੇ ਪ੍ਰਸਾਰ ਸਰਕਾਰੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ?

ਚਾਰਟਰ ਐਕਟ 1813

41.   

ਭਾਰਤ ਵਿੱਚ ਅੰਗਰੇਜੀ ਸਿੱਖਿਆ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਲਾਰਡ ਮੈਕਾਲੇ ਨੂੰ

42.  

ਕਿਸ ਅੰਗਰੇਜ ਗਵਰਨਰਜ ਜਨਰਲ ਤੇ ਭਾਰਤ ਵਿੱਚ ਰਿਸ਼ਵਤ ਲੈਣ ਤੇ ਦੋਸ਼ ਹੇਠ ਇੰਗਲੈਂਡ ਵਿੱਚ ਮਹਾਂਦੋਸ਼ ਮੁਕੱਦਮਾ ਚਲਾਇਆ ਗਿਆ?

ਵਾਰਨ ਹੇਸਟਿੰਗਜ਼

43.  

ਸਹਾਇਕ ਸੰਧੀ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ?

ਲਾਰਡ ਵੈਲਜ਼ਲੀ

44.  

ਸਹਾਇਕ ਸੰਧੀ ਪ੍ਰਣਾਲੀ ਕਦੋਂ ਸ਼ੁਰੂ ਕੀਤੀ ਗਈ?

1798 ਈ:

45.  

ਸਹਾਇਕ ਸੰਧੀ ਪ੍ਰਣਾਲੀ ਨੂੰ ਸਭ ਤੋਂ ਪਹਿਲਾਂ ਕਿਸ ਰਾਜ ਨੇ ਸਵੀਕਾਰ ਕੀਤਾ?

ਹੈਦਰਾਬਾਦ ਨੇ

46.  

ਹੈਦਰਾਬਾਦ ਦੇ ਨਿਜ਼ਾਮ ਨੇ ਸਹਾਇਕ ਸੰਧੀ ਕਦੋਂ ਸਵੀਕਾਰ ਕੀਤੀ?

1798 ਈ:

47.  

ਮਦਰਾਸ ਪ੍ਰੈਜ਼ੀਡੈਂਸੀ ਦੀ ਸਥਾਪਨਾ ਕਦੋਂ ਕੀਤੀ ਗਈ?

1801 ਈ:

48.  

ਬੰਬੇ ਪ੍ਰੈਜ਼ੀਡੈਂਸੀ ਦੀ ਸਥਾਪਨਾ ਕਦੋਂ ਕੀਤੀ ਗਈ?

1818ਈ:

49.  

ਆਗਰਾ ਰਿਆਸਤ ਕਦੋਂ ਸਥਾਪਿਤ ਕੀਤੀ ਗਈ?

1834 ਈ:

50.  

ਕਿਸ ਅੰਗਰੇਜ ਗਵਰਨਰ ਜਨਰਲ ਨੇ ਪਿੰਡਾਰੀਆਂ ਖਿਲਾਫ਼ ਮੁਹਿੰਮ ਚਲਾਈ?

ਲਾਰਡ ਹੇਸਟਿੰਗਜ਼ ਨੇ

51.   

ਲਾਰਡ ਵਿਲੀਅਮ ਬੈਂਟਿਕ ਦਾ ਭਾਰਤ ਵਿੱਚ ਕਾਰਜਕਾਲ ਕੀ ਸੀ?

1825-33ਈ:

52.  

ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ?

ਵਿਲੀਅਮ ਬੈਂਟਿਕ

53.  

ਕਿਸ ਐਕਟ ਦੁਆਰਾ ਵਿਲੀਅਮ ਬੈਂਟਿਕ ਭਾਰਤ ਦਾ ਗਵਰਨਰ ਜਨਰਲ ਬਣਿਆ?

ਚਾਰਟਰ ਐਕਟ 1833

54.  

ਸਤੀ ਪ੍ਰਥਾ ਨੂੰ ਕਿਸਨੇ ਖਤਮ ਕੀਤਾ?

ਵਿਲੀਅਮ ਬੈਂਟਿੰਕ ਨੇ

55.  

ਸਤੀ ਪ੍ਰਥਾ ਤੇ ਪਾਬੰਦੀ ਕਦੋਂ ਲਗਾਈ ਗਈ?

1829 ਈ: ਵਿੱਚ

56.  

ਭਾਰਤ ਵਿੱਚ ਸਿਵਲ ਸੇਵਾਵਾਂ ਕਿਸ ਦੁਆਰਾ ਸੁਰੂ ਕੀਤੀਆਂ ਗਈਆਂ?

ਬੈਂਟਿਕ

57.  

ਬਾਲ ਹੱਤਿਆ ਅਤੇ ਬੱਚਿਆਂ ਦੀ ਬਲੀ ਤੇ ਪਾਬੰਦੀ ਕਿਸਨੇ ਲਗਾਈ?

ਵਿਲੀਅਮ ਬੈਂਟਿਕ ਨੇ

58.  

ਕਿਸ ਅੰਗਰੇਜ ਗਵਰਨਰ ਜਨਰਲ ਦੇ ਸਮੇਂ ਅੰਗਰੇਜੀ ਨੂੰ ਭਾਰਤ ਦੀ ਦਫ਼ਤਰੀ ਭਾਸ਼ਾ ਐਲਾਨਿਆ ਗਿਆ?

ਵਿਲੀਅਮ ਬੈਂਟਿਕ ਸਮੇਂ

59.  

ਅੰਗਰੇਜੀ ਨੂੰ ਭਾਰਤ ਦੀ ਦਫ਼ਤਰੀ ਭਾਸ਼ਾ ਕਿਸਦੀ ਸਿਫ਼ਾਰਸ਼ ਤੇ ਬਣਾਇਆ ਗਿਆ?

ਲਾਰਡ ਮੈਕਾਲੇ ਦੀ

60. 

ਕਿਸ ਗਵਰਨਰ ਜਨਰਲ ਸਮੇਂ ਅਫ਼ੀਮ ਦੇ ਵਪਾਰ ਨੂੰ ਸਰਕਾਰੀ ਨਿਯੰਤਰਣ ਹੇਠ ਲਿਆਂਦਾ ਗਿਆ?

ਵਿਲੀਅਮ ਬੈਂਟਿਕ

61.   

ਕਿਹੜੇ ਅੰਗਰੇਜ ਗਵਰਨਰ ਜਨਰਲ ਨੂੰ Liberator of Indian Press ਕਿਹਾ ਜਾਂਦਾ ਹੈ?

ਚਾਰਲਸ ਮੈਟਕਾਫ਼ ਨੂੰ

62.  

ਕਿਸ ਅੰਗਰੇਜ ਗਵਰਨਰ ਜਨਰਲ ਨੇ ਪ੍ਰੈਸ ਤੋਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ?

ਚਾਰਲਸ ਮੈਟਕਾਫ਼ ਨੇ

63.  

ਮਨੁੱਖੀ ਬਲੀ ਤੇ ਪਾਬੰਦੀ ਕਿਸ ਗਵਰਨਰ ਜਨਰਲ ਦੁਆਰਾ ਲਗਾਈ ਗਈ?

ਲਾਰਡ ਹਾਰਡਿੰਗ

64.  

ਲੈਪਸ ਦੀ ਨੀਤੀ ਦੀ ਵਰਤੋਂ ਕਿਸ ਗਵਰਨਰ ਜਨਰਲ ਨੇ ਕੀਤੀ?

ਲਾਰਡ ਡਲਹੌਜੀ

65.  

ਲਾਰਡ ਡਲਹੌਜੀ ਦਾ ਭਾਰਤ ਵਿੱਚ ਕਾਰਜਕਾਲ ਦੱਸੋ।

1848-1856

66. 

ਕਿਸ ਦਸਤਾਵੇਜ ਨੂੰ ‘ਬ੍ਰਿਟਿਸ਼ ਸਿੱਖਿਆ ਦਾ ਮੈਗਨਾਕਾਰਟਾ’ ਕਿਹਾ ਜਾਂਦਾ ਹੈ?

ਵੁੱਡ ਡਿਸਪੈਚ ਨੂੰ

67.  

ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿਸ ਅੰਗਰੇਜ ਗਵਰਨਰ ਜਨਰਲ ਦੇ ਸਮੇਂ ਸ਼ੁਰੂ ਕੀਤੀ ਗਈ?

ਲਾਰਡ ਡਲਹੌਜੀ

68.  

ਪਹਿਲੀ ਰੇਲਵੇ ਲਾਈਨ ਕਿਹੜੇ ਦੋ ਰੇਲਵੇ ਸਟੇਸ਼ਨਾਂ ਵਿਚਕਾਰ ਚਲਾਈ ਗਈ?

ਬੰਬਈ ਤੋਂ ਥਾਨੇ

69. 

ਪਹਿਲੀ ਡਾਕ ਤਾਰ ਪ੍ਰਣਾਲੀ ਕਿਸ ਗਵਰਨਰ ਜਨਰਲ ਸਮੇਂ ਸ਼ੁਰੂ ਹੋਈ?

ਲਾਰਡ ਡਲਹੌਜੀ

70.  

ਪਹਿਲੀ ਟੈਲੀਗ੍ਰਾਫ ਲਾਈਨ ਕਿੱਥੋਂ ਕਿੱਥੇ ਤੱਕ ਵਿਛਾਈ ਗਈ?

ਕਲਕੱਤਾ ਤੋਂ ਆਗਰਾ

71.   

ਪਹਿਲੀ ਵਾਰ ਡਾਕ ਟਿਕਟਾਂ ਕਦੋਂ ਜਾਰੀ ਕੀਤੀਆਂ ਗਈਆਂ?

1854 ਈ:

72.    

Public Works Department ਦੀ ਸਥਾਪਨਾ ਕਿਸ ਅੰਗਰੇਜ ਗਵਰਨਰ ਜਨਰਲ ਨੇ ਕੀਤੀ?

ਲਾਰਡ ਡਲਹੌਜੀ ਨੇ

73.  

ਉਪਾਧੀਆਂ ਅਤੇ ਪੈਨਸ਼ਨਾਂ ਕਿਸ ਅੰਗਰੇਜ ਗਵਰਨਰ ਜਨਰਲ ਸਮੇਂ ਖਤਮ ਕੀਤੀਆਂ ਗਈਆਂ?

ਲਾਰਡ ਡਲਹੌਜੀ ਸਮੇਂ

74.  

ਅੰਗਰੇਜਾਂ ਨੇ ਕਿਸ ਸਥਾਨ ਨੂੰ ਆਪਣੀ ਗਰਮੀਆਂ ਦੀ ਰਾਜਧਾਨੀ ਬਣਾਇਆ?

ਸ਼ਿਮਲਾ ਨੂੰ

75.  

ਸੰਥਾਲ ਵਿਦਰੋਹ ਕਦੋਂ ਹੋਇਆ?

1855 ਈ:

76.  

ਕਿਸ ਐਕਟ ਦੇ ਨਤੀਜੇ ਵਜੋਂ ਗਵਰਨਰ ਜਨਰਲ ਦੀ ਥਾਂ ਤੇ ਵਾਇਸਰਾਏ ਦਾ ਅਹੁਦਾ ਕਾਇਮ ਕੀਤਾ ਗਿਆ?

ਭਾਰਤ ਸਰਕਾਰ ਕਾਨੂੰਨ 1858

77.  

ਲਾਰਡ ਡਲਹੌਜੀ ਦੀ ਲੈਪਸ ਦੀ ਨੀਤੀ ਨੂੰ ਕਿਸਨੇ ਖਤਮ ਕੀਤਾ?

ਲਾਰਡ ਕੇਨਿੰਗ ਨੇ

78.  

ਲੈਪਸ ਦੀ ਨੀਤੀ ਨੂੰ ਕਦੋਂ ਖਤਮ ਕੀਤਾ ਗਿਆ?

1859 ਈ:

79.  

ਲਾਰਡ ਕੇਨਿੰਗ ਸਮੇਂ ਬੰਗਾਲ ਵਿੱਚ ਕਿਹੜਾ ਵੱਡਾ ਵਿਦਰੋਹ ਹੋਇਆ?

ਨੀਲ ਕਿਸਾਨ ਵਿਦਰੋਹ

80.  

ਭਾਰਤ ਵਿੱਚ ਪਹਿਲੀ ਮਰਦਮਸ਼ੁਮਾਰੀ ਕਦੋਂ ਕਰਵਾਈ ਗਈ?

1871 ਈ:

81.   

ਭਾਰਤ ਵਿੱਚ ਪਹਿਲੀ ਮਰਦਮਸ਼ੁਮਾਰੀ ਕਿਸ ਅੰਗਰੇਜ ਵਾਇਸਰਾਏ ਸਮੇਂ ਕਰਵਾਈ ਗਈ?

ਲਾਰਡ ਮਾਯੋ

82.  

ਲਾਰਡ ਮਾਯੋ ਦੀ ਹੱਤਿਆ ਕਿਸਨੇ ਕੀਤੀ?

ਸ਼ੇਰ ਅਲੀ ਅਫ਼ਰੀਦੀ ਨੇ

83.  

ਲਾਰਡ ਮਾਯੋ ਦੀ ਹੱਤਿਆ ਕਿੱਥੇ ਕੀਤੀ ਗਈ?

ਪੋਰਟ ਬਲੇਅਰ (ਅੰਡੇਮਾਨ)

84.  

ਮਾਯੋ ਕਾਲਜ ਕਿੱਥੇ ਸਥਿਤ ਹੈ?

ਅਜਮੇਰ

85.  

ਵਰਨੈਕੁਲਰ ਪ੍ਰੈਸ ਐਕਟ 1878 ਕਿਸ ਵਾਇਸਰਾਏ ਦੁਆਰਾ ਪਾਸ ਕੀਤਾ ਗਿਆ?

ਲਾਰਡ ਲਿਟਨ

86.    

1877 ਈ: ਦਾ ਦਿੱਲੀ ਦਰਬਾਰ ਕਿਸ ਵਾਇਸਰਾਏ ਦੁਆਰਾ ਆਯੋਜਿਤ ਕੀਤਾ ਗਿਆ?

ਲਾਰਡ ਲਿਟਨ

87.  

ਲਾਰਡ ਲਿਟਨ ਨੇ ਭਾਰਤੀ ਸਿਵਲ ਸੇਵਾਵਾਂ ਲਈ ਵੱਧ ਤੋਂ ਵੱਧ ਉਮਰ ਦੀ ਹੱਦ ਨੂੰ ਘਟਾ ਕੇ ਕਿੰਨਾ ਕਰ ਦਿੱਤਾ?

19 ਸਾਲ

88.  

ਵਰਨੈਕੁਲਰ ਪ੍ਰੈਸ ਐਕਟ ਨੂੰ ਕਿਸਨੇ ਵਾਪਿਸ ਲਿਆ?

ਲਾਰਡ ਰਿਪਨ ਨੇ

89.  

ਪਹਿਲੀ ਸੰਗਠਤ ਮਰਦਮਸ਼ੁਮਾਰੀ ਕਦੋਂ ਕਰਵਾਈ ਗਈ?

1881 ਈ:

90. 

ਸਕੂਲ ਸਿੱਖਿਆ ਲਈ ਲਾਰਡ ਰਿਪਨ ਨੇ ਕਿਹੜਾ ਕਮਿਸ਼ਨ ਕਾਇਮ ਕੀਤਾ?

ਹੰਟਰ ਕਮਿਸ਼ਨ

91.   

ਕਿਸ ਅੰਗਰੇਜ ਵਾਇਸਰਾਏ ਨੂੰ ਭਾਰਤ ਦਾ ਸਭ ਤੋਂ ਮਹਾਨ ਅਤੇ ਪਿਆਰਿਆ ਜਾਣ ਵਾਲਾ ਵਾਇਸਰਾਏ ਮੰਨਿਆ ਜਾਂਦਾ ਹੈ?

ਲਾਰਡ ਰਿਪਨ

92.  

ਲਾਰਡ ਰਿਪਨ ਨੂੰ ਭਾਰਤ ਦਾ ਸਭ ਤੋਂ ਮਹਾਨ ਅਤੇ ਪਿਆਰ ਯੋਗ ਵਾਇਸਰਾਏ ਕਿਸਨੇ ਕਿਹਾ?

ਮਦਨ ਮੋਹਨ ਮਾਲਵੀਆ

93.  

ਇਲਬਿਰਟ ਬਿੱਲ ਕਿਸਨੇ ਪੇਸ਼ ਕੀਤਾ?

ਸੀ ਪੀ ਇਲਬਿਰਟ ਨੇ

94.  

ਇਲਬਿਰਟ ਬਿੱਲ ਕਿਉਂ ਪੇਸ਼ ਕੀਤਾ ਗਿਆ?

ਭਾਰਤੀ ਜੱਜਾਂ ਨੂੰ ਅੰਗਰੇਜਾਂ ਨਾਲ ਸੰਬੰਧਤ ਮਾਮਲਿਆਂ ਦੀ ਸੁਣਵਾਈ ਦੀ ਸ਼ਕਤੀ ਦੇਣ ਲਈ

95.  

ਕਾਂਗਰਸ ਦੀ ਸਥਾਪਨਾ ਕਿਸ ਗਵਰਨਰ ਜਨਰਲ ਸਮੇਂ ਹੋਈ?

ਲਾਰਡ ਡਫਰਿਨ

96. 

ਬੰਗਾਲ ਦੀ ਵੰਡ ਕਿਸਨੇ ਕੀਤੀ?

ਲਾਰਡ ਕਰਜਨ ਨੇ

97.  

ਭਾਰਤ ਵਿੱਚ ਕਿਹੜਾ ਗਵਰਨਰ ਜਨਰਲ ਸਭ ਤੋਂ ਲੰਮਾਂ ਸਮਾਂ ਰਿਹਾ?

ਲਾਰਡ ਡਲਹੌਜੀ

98.    

1ncient Monuments 1ct 1904 ਕਿਸਨੇ ਪਾਸ ਕੀਤਾ?

ਲਾਰਡ ਕਰਜਨ ਨੇ

99. 

ਬੰਗਾਲ ਵੰਡ ਦਾ ਫੈਸਲਾ ਕਿਸਨੇ ਵਾਪਿਸ ਲਿਆ?

ਲਾਰਡ ਹਾਰਡਿੰਗ ਦੂਜੇ ਨੇ

100.                         

1911 ਦਾ ਦਿੱਲੀ ਦਰਬਾਰ ਕਿਸ ਦੁਆਰਾ ਆਯੋਜਿਤ ਕੀਤਾ ਗਿਆ?

ਹਾਰਡਿੰਗ ਦੂਜੇ ਦੁਆਰਾ

101.                 

ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਿਸਨੇ ਬਣਾਇਆ?

ਹਾਰਡਿੰਗ ਦੂਜੇ ਨੇ

102.                

ਦੂਜੀ ਐਂਗਲੋ-ਮੈਸੂਰ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ?

ਵਾਰਨ ਹੇਸਟਿੰਗਜ਼

103.                         

‘ਜਨ ਗਣ ਮਨ’ 1912 ਈ: ਵਿੱਚ ਕਿਸ ਸਿਰਲੇਖ ਅਧੀਨ ਛਪਿਆ ਸੀ?

ਭਾਰਤ ਵਿਧਾਤਾ

104.                

ਟਾਈਮਜ਼ ਆਫ਼ ਇੰਡੀਆ ਅਖ਼ਬਾਰ ਕਦੋਂ ਪ੍ਰਕਾਸ਼ਿਤ ਕੀਤੀ ਗਈ?

1838 ਈ:

105.                

ਟਾਈਮਜ਼ ਆਫ਼ ਇੰਡੀਆ ਦਾ ਪਹਿਲਾ ਨਾਂ ਕੀ ਸੀ?

ਬੰਬੇ ਟਾਈਮਜ਼

106.               

ਗਦਰ ਪਾਰਟੀ ਦਾ ਪਹਿਲਾ ਪ੍ਰਧਾਨ ਕੌਣ ਸੀ?

ਸੋਹਨ ਸਿੰਘ ਭਕਨਾ

107.                

ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਵਿੱਚ ਚੰਦਰਸ਼ੇਖਰ ਅਜਾਦ ਕਿਸ ਅਹੁਦੇ ਤੇ ਸੀ?

ਕਮਾਂਡਰ ਇਨ ਚੀਫ਼

108.                

ਅਦਾਲਤਾਂ ਵਿੱਚ ਭਾਰਤੀ ਭਾਸ਼ਾਵਾਂ ਦੀ ਵਰਤੋਂ ਦੀ ਆਗਿਆ ਕਿਸਨੇ ਦਿੱਤੀ?

ਬੈਂਟਿਕ ਨੇ

109.               

ਭਾਰਤ ਵਿੱਚ ਰੇਲਵੇ ਪ੍ਰਣਾਲੀ ਸਥਾਪਿਤ ਕਰਨ ਦੀ ਪਹਿਲੀ ਯੋਜਨਾ ਕਿਸਨੇ ਬਣਾਈ ਸੀ?

ਹਾਰਡਿੰਗ ਨੇ

110.                 

ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣੀ?

1911 ਈ:

111.  

ਭਾਰਤ ਦਾ ਅੰਤਮ ਅੰਗਰੇਜ ਵਾਇਸਰਾਏ ਕੌਣ ਸੀ?

ਲਾਰਡ ਮਾਊਂਟਬੈਟਨ

112. 

ਅਜਾਦ ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ?

ਲਾਰਡ ਮਾਊਂਟਬੈਟਨ

113.                 

ਅਜਾਦ ਭਾਰਤ ਦਾ ਪਹਿਲਾ ਭਾਰਤੀ ਵਾਇਸਰਾਏ ਕੌਣ ਸੀ?

ਸੀ ਰਾਜਗੋਪਾਲਾਚਾਰੀ

114.                 

ਅਜਾਦ ਭਾਰਤ ਦਾ ਅੰਤਮ ਗਵਰਨਰ ਜਨਰਲ ਕੌਣ ਸੀ?

ਸੀ ਰਾਜਗੋਪਾਲਾਚਾਰੀ

115.                 

ਭਾਰਤੀ ਸਿਵਲ ਸੇਵਾਵਾਂ ਕਾਨੂੰਨ ਕਿਸ ਵਾਇਸਰਾਏ ਦੇ ਸਮੇਂ ਪਾਸ ਹੋਇਆ?

ਕੇਨਿੰਗ

116.                         

‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਅਸਲ ਵਿੱਚ ਕਿਸ ਦੁਆਰਾ ਚਲਾਈ ਗਈ?

ਲਾਰਡ ਮਿੰਟੋ

117.                 

ਇੰਡੀਅਨ ਯੂਨੀਰਸਟੀਜ਼ ਐਕਟ 1904 ਕਿਸ ਦੁਆਰਾ ਪੇਸ਼ ਕੀਤਾ ਗਿਆ?

ਲਾਰਡ ਕਰਜਨ

118.                 

ਲਾਰਡ ਰਿਪਨ ਦੁਆਰਾ ਪੇਸ਼ ਕੀਤਾ ਗਿਆ ਕਿਹੜਾ ਬਿੱਲ ਤਤਕਾਲੀਨ ਨਿਆਂ ਪ੍ਰਣਾਲੀ ਵਿੱਚ ਨਸਲੀ ਵਿਤਕਰੇ ਨੂੰ ਖਤਮ ਕਰਦਾ ਸੀ?

ਇਲਬਿਰਟ ਬਿੱਲ

119.                         

1947 ਵਿੱਚ ਲਾਰਡ ਮਾਊਂਟਬੈਟਨ ਕਿਸਦੀ ਥਾਂ ਤੇ ਭਾਰਤ ਦਾ ਵਾਇਸਰਾਏ ਬਣਿਆ?

ਲਾਰਡ ਵਾਵੇਲ

120.                

ਐਨਸ਼ੀਏਂਟ ਮਨੂਮੈਂਟ ਪਰਿਜ਼ਰਵੇਸ਼ਨ ਐਕਟ ਕਿਸ ਵਾਇਸਰਾਏ ਸਮੇਂ ਪਾਸ ਕੀਤਾ ਗਿਆ?

ਲਾਰਡ ਕਰਜਨ

121.                         

15 ਅਗਸਤ 1947 ਨੂੰ ਭਾਰਤ ਦਾ ਵਾਇਸਰਾਏ ਕੌਣ ਸੀ?

ਲਾਰਡ ਮਾਊਂਟਬੈਟਨ

Leave a Comment

Your email address will not be published. Required fields are marked *

error: Content is protected !!