ਕਾਨੂੰਨ, ਸੁਤੰਤਰਤਾ, ਨਿਆਂ ਅਤੇ ਸਮਾਨਤਾ
1) | ਸੰਵਿਧਾਨ ਦੀ ਅੱਠਵੀਂ ਅਨੂਸੂਚੀ ਦਾ ਸਬੰਧ ਕਿਸ ਨਾਲ ਹੈ? | ਭਾਸ਼ਾਵਾਂ ਨਾਲ |
2) | ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਧਾਰਨਾ ਕਿਹੜੀ ਕ੍ਰਾਂਤੀ ਤੋਂ ਆਈ ਹੈ? | ਫਰਾਂਸ ਦੀ ਕ੍ਰਾਂਤੀ ਤੋਂ |
3) | ਜਨ ਹਿੱਤ ਯਾਚਿਕਾ ਦੀ ਧਾਰਨਾ ਕਿਹੜੇ ਦੇਸ਼ ਵਿੱਚ ਆਰੰਭ ਹੋਈ? | ਸੰਯੁਕਤ ਰਾਜ ਅਮਰੀਕਾ |
4) | ਜੇਕਰ ਕਿਸੇ ਵਿਅਕਤੀ ਨੂੰ ਗੈਰਕਾਨੂੰਨੀ ਤੌਰ ਤੇ ਕੈਦ ਕੀਤਾ ਜਾਂਦਾ ਹੈ ਤਾਂ ਕਿਹੜੀ ਰਿੱਟ ਦਾਇਰ ਕੀਤੀ ਜਾਂਦੀ ਹੈ? | ਹੈਬੀਅਸ ਕਾਰਪਸ |
5) | ਭਾਰਤੀ ਆਰਥਿਕ ਸੁਧਾਰਾਂ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਮਨਮੋਹਨ ਸਿੰਘ |
6) | ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਧਾਰਨਾ ਕਿੱਥੋਂ ਪੈਦਾ ਹੋਈ? | ਫਰਾਂਸ ਦੀ ਕ੍ਰਾਂਤੀ ਤੋਂ |
7) | ਕਿਹੜੇ ਆਰਟੀਕਲ ਤਹਿਤ ਸੱਭਿਆਚਾਰਕ ਅਤੇ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ? | ਆਰਟੀਕਲ 29 ਅਤੇ 30 |
8) | ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਸੰਵਿਧਾਨ ਨਿਰਮਾਤਾਵਾਂ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਪੇਸ਼ ਕਰਦਾ ਹੈ? | ਪ੍ਰਸਤਾਵਨਾ |
9) | ਜੇਕਰ ਕਿਸੇ ਭਾਰਤੀ ਨਾਗਰਿਕ ਨੂੰ ਉਸਦੇ ਧਰਮ ਕਾਰਨ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇ ਤਾਂ ਇਹ ਕਿਹੜੇ ਮੌਲਿਕ ਅਧਿਕਾਰ ਦਾ ਉਲੰਘਣ ਹੈ? | ਸਮਾਨਤਾ ਦਾ ਅਧਿਕਾਰ |
10) | ਕਿਹੜੇ ਆਪਾਤਕਾਲ ਦੌਰਾਨ ਧਾਰਾ 19 ਅਧੀਨ ਮਿਲੇ ਮੌਲਿਕ ਅਧਿਕਾਰ ਵੀ ਖੋਹੇ ਜਾ ਸਕਦੇ ਹਨ? | ਯੁੱਧ ਜਾਂ ਬਾਹਰੀ ਹਮਲਾ |
11) | ਮੌਲਿਕ ਅਧਿਕਾਰਾਂ ਨਾਲ ਸਬੰਧਤ ਮਾਮਲੇ ਕਿਹੜੀ ਅਦਾਲਤ ਵਿੱਚ ਪੇਸ਼ ਕੀਤੇ ਜਾ ਸਕਦੇ ਹਨ? | ਸੁਪਰੀਮ ਕੋਰਟ ਜਾਂ ਹਾਈ ਕੋਰਟ |
12) | ਭਾਰਤੀ ਸੰਵਿਧਾਨ ਘਟ ਗਿਣਤੀਆਂ ਨੂੰ ਕਿਸ ਅਧਾਰ ਤੇ ਮਾਨਤਾ ਦਿੰਦਾ ਹੈ? | ਧਰਮ ਦੇ ਅਧਾਰ ਤੇ |
13) | ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਛੂਆਛਾਤ ਇੱਕ ਜੁਰਮ ਹੈ? | ਆਰਟੀਕਲ 17 |
14) | ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਵੱਖ-ਵੱਖ ਰਾਜਾਂ ਵਿੱਚ ਅਨੂਸੂਚਿਤ ਖੇਤਰਾਂ ਲਈ ਵਿਸ਼ੇਸ਼ ਉਪਬੰਧ ਹਨ? | ਸੱਤਵੀਂ |
15) | ਫੈਕਟਰੀ /ਖਾਣਾਂ ਵਿੱਚ ਕੰਮ ਕਰਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? | 14 ਸਾਲ |
16) | ਡਾ: ਬੀ ਆਰ ਅੰਬੇਦਕਰ ਨੇ ਕਿਹੜੇ ਮੌਲਿਕ ਅਧਿਕਾਰ ਨੂੰ ਸੰਵਿਧਾਨ ਦੀ ਆਤਮਾ ਮੰਨਿਆ ਹੈ? | ਸੰਵਿਧਾਨਕ ਉਪਚਾਰਾਂ ਦਾ ਅਧਿਕਾਰ |
17) | ਸਾਡੇ ਸੰਵਿਧਾਨ ਨੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਦੀ ਜਿੰਮੇਵਾਰੀ ਕਿਸਨੂੰ ਸੌਂਪੀ ਹੈ? | ਸੁਪਰੀਮ ਕੋਰਟ ਨੂੰ |
18) | ਧਰਮ ਨਿਰਪੇਖ ਸ਼ਬਦ ਨੂੰ ਸੰਵਿਧਾਨ ਵਿੱਚ ਕਦੋਂ ਜੋੜਿਆ ਗਿਆ? | 1976 ਈ: |
19) | ਕਾਨੂੰਨ ਦੇ ਸਾਹਮਣੇ ਸਮਾਨਤਾ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਦਰਜ ਹੈ? | 14ਵੀਂ |
20) | ਸੰਵਿਧਾਨ ਦੀ ਕਿਹੜੀ ਧਾਰਾ ਦੇਸ਼ ਵਿੱਚ ਹਰ ਵਿਅਕਤੀ ਨੂੰ ਆਪਣੀ ਮਰਜੀ ਦਾ ਧਰਮ ਅਪਣਾਉਣ ਅਤੇ ਆਪਣੀ ਮਰਜੀ ਅਨੁਸਾਰ ਪੂਜਾ ਕਰਨ ਦਾ ਅਧਿਕਾਰ ਦਿੰਦੀ ਹੈ? | ਧਾਰਾ 26 |
21) | ਸੰਵਿਧਾਨ ਦੀ ਕਿਹੜੀ ਧਾਰਾ ਸਰਕਾਰੀ ਸਿੱਖਿਆ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਦੇਣ ਦੇ ਪਾਬੰਦੀ ਲਗਾਉਂਦੀ ਹੈ? | ਧਾਰਾ 28 |
22) | ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਨਾਗਰਿਕਾਂ ਦੇ ਕਿਸੇ ਵੀ ਵਰਗ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈ? | ਧਾਰਾ 29 |
23) | ਕਿਹੜੀ ਸੰਵਿਧਾਨਕ ਧਾਰਾ ਘੱਟ ਗਿਣਤੀਆਂ ਨੂੰ ਆਪਣੀ ਮਰਜੀ ਅਨੁਸਾਰ ਸਿੱਖਿਆ ਸੰਸਥਾਵਾਂ ਸਥਾਪਿਤ ਅਤੇ ਸੰਚਾਲਿਤ ਕਰਨ ਦਾ ਅਧਿਕਾਰ ਦਿੰਦੀ ਹੈ? | ਧਾਰਾ 30 |
24) | ਕਿਹੜੀ ਸੰਵਿਧਾਨਕ ਸੋਧ ਅਨੁਸਾਰ ਸਹਿਕਾਰੀ ਸਮਿਤੀਆਂ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ? | 97ਵੀਂ ਸੰਵਿਧਾਨ ਸੋਧ |
25) | 97ਵੀਂ ਸੰਵਿਧਾਨਕ ਸੋਧ ਕਿਹੜੇ ਸਾਲ ਕੀਤੀ ਗਈ? | 2011 ਈ: |
26) | 97ਵੀਂ ਸੰਵਿਧਾਨਕ ਸੋਧ ਦੁਆਰਾ ਸੰਵਿਧਾਨ ਵਿੱਚ ਕਿਹੜਾ ਭਾਗ ਜੋੜਿਆ ਗਿਆ? | 9 ਬੀ |
27) | ਸਹਕਾਰੀ ਸਮਿਤੀਆਂ ਬਣਾਉਣ ਦਾ ਅਧਿਕਾਰ ਕਿਹੜੀ ਸੰਵਿਧਾਨਕ ਧਾਰਾ ਅਨੁਸਾਰ ਮੌਲਿਕ ਅਧਿਕਾਰ ਹੈ? | ਧਾਰਾ 19 |
28) | ਪ੍ਰਸਤਾਵਨਾ ਵਿੱਚ ਕਿਹੜੇ ਤਿੰਨ ਪ੍ਰਕਾਰ ਦੇ ਨਿਆਂ ਦੀ ਗੱਲ ਕੀਤੀ ਗਈ ਹੈ? | ਸਮਾਜਿਕ, ਆਰਥਿਕ, ਰਾਜਨੀਤਕ |
29) | ਸਾਡੇ ਸੰਵਿਧਾਨ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ ਦੀ ਧਾਰਨਾ ਕਿੱਥੋਂ ਲਈ ਗਈ ਹੈ? | ਰੂਸੀ ਕ੍ਰਾਂਤੀ 1917 |
30) | ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦਾ ਸਿਧਾਂਤ ਕਿੱਥੋਂ ਲਿਆ ਗਿਆ ਹੈ? | ਫਰਾਂਸ ਦੀ ਕ੍ਰਾਂਤੀ ਤੋਂ |
31) | ਹੋਰ ਪੱਛੜੇ ਵਰਗਾਂ ਲਈ ਸਿੱਖਿਆ ਸੰਸਥਾਵਾਂ ਵਿੱਚ ਦਾਖਲੇ ਲਈ ਕਿੰਨੇ ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ? | 27 ਫੀਸਦੀ |
32) | ਆਰਥਿਕ ਤੌਰ ਤੇ ਕਮਜੋਰ ਵਰਗਾਂ ਨੂੰ ਕਿੰਨੇ ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ? | 10 ਫੀਸਦੀ |
33) | ਆਰਥਿਕ ਤੌਰ ਤੇ ਕਮਜੋਰ ਵਰਗ ਲਈ ਰਾਖਵਾਂਕਰਨ ਕਿਹੜੀ ਸੰਵਿਧਾਨਕ ਸੋਧ ਰਾਹੀਂ ਦਿੱਤਾ ਗਿਆ? | 103ਵੀਂ ਸੰਵਿਧਾਨਕ ਸੋਧ, 2019 |
34) | ਆਰਥਿਕ ਤੌਰ ਤੇ ਕਮਜੋਰ ਵਰਗ ਵਿੱਚ ਸ਼ਾਮਿਲ ਹੋਣ ਲਈ ਸਲਾਨਾ ਆਮਦਨ ਕਿੰਨੀ ਹੋਣੀ ਚਾਹੀਦੀ ਹੈ? | 8 ਲੱਖ ਰੁਪਏ ਤੋਂ ਘੱਟ |
35) | ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਛੂਆਛਾਤ ਦੀ ਮਨਾਹੀ ਕੀਤੀ ਗਈ ਹੈ? | ਧਾਰਾ 17 |
36) | ਸੰਵਿਧਾਨ ਦੀ ਕਿਹੜੀ ਧਾਰਾ ਉਪਾਧੀਆਂ ਦਾ ਖਾਤਮਾ ਕਰਦੀ ਹੈ? | ਧਾਰਾ 18 |
37) | ਸੰਵਿਧਾਨ ਦੀ ਧਾਰਾ 19 ਕਿੰਨੇ ਪ੍ਰਕਾਰ ਦੀ ਸੁਤੰਤਰਤਾ ਪ੍ਰਦਾਨ ਕਰਦੀ ਹੈ? | 6 |
38) | ਕੀ ਰਾਜ ਸੰਵਿਧਾਨ ਦੀ ਧਾਰਾ 19 ਤਹਿਤ ਮਿਲੇ ਅਧਿਕਾਰਾਂ ਤੇ ਪਾਬੰਦੀਆਂ ਲਗਾ ਸਕਦਾ ਹੈ? | ਜੀ ਹਾਂ |
39) | ਪ੍ਰੈਸ ਦੀ ਸੁਤੰਤਰਤਾ ਸੰਵਿਧਾਨ ਦੇ ਕਿਹੜੀ ਧਾਰਾ ਵਿੱਚ ਸ਼ਾਮਿਲ ਹੁੰਦੀ ਹੈ? | ਧਾਰਾ 19 |
40) | ਰਾਜ ਸਰਵਜਨਕ ਸਥਾਨ ਤੇ ਇਕੱਠੇ ਹੋਣ, ਸੰਮੇਲਨ ਕਰਨ ਜਾਂ ਸੰਗਠਨ ਬਣਾਉਣ ਤੇ ਕਿਸ ਅਧਾਰ ਤੇ ਰੋਕ ਲਗਾ ਸਕਦਾ ਹੈ? | ਭਾਰਤ ਦੀ ਏਕਤਾ ਅਖੰਡਤਾ ਦੇ ਖਿਲਾਫ ਹੋਣ, ਆਵਾਜਾਈ ਨਿਯੰਤਰਣ |
41) | ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣਾ ਗੈਰ ਕਾਨੂੰਨੀ ਹੁੰਦਾ ਹੈ? | ਧਾਰਾ 144 |
42) | ਸਿੱਖਿਆ ਦਾ ਅਧਿਕਾਰ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਦਿੱਤਾ ਗਿਆ ਹੈ? | ਧਾਰਾ 21 |
43) | ਭਾਰਤੀ ਸੰਵਿਧਾਨ ਵਿੱਚ ਸਿੱਖਿਆ ਦੇ ਅਧਿਕਾਰ ਦੀ ਵਿਵਸਥਾ ਕਿਹੜੀ ਸੰਵਿਧਾਨਕ ਸੋਧ ਦੁਆਰਾ ਕੀਤੀ ਗਈ ਹੈ? | 86ਵੀਂ ਸੰਵਿਧਾਨਕ ਸੋਧ ਦੁਆਰਾ |
44) | 86ਵੀਂ ਸੰਵਿਧਾਨਕ ਸੋਧ ਕਦੋਂ ਕੀਤੀ ਗਈ? | 2004 ਈ: |
45) | 86ਵੀਂ ਸੰਵਿਧਾਨਕ ਸੋਧ ਤੋਂ ਪਹਿਲਾਂ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੀ ਵਿਵਸਥਾ ਸੀ? | ਧਾਰਾ 45 ਵਿੱਚ |
46) | ਸੰਵਿਧਾਨ ਦੀ ਕਿਹੜੀ ਧਾਰਾ ਜਬਰਦਸਤੀ ਕੰਮ ਕਰਵਾਉਣ ਅਤੇ ਮਨੁੱਖੀ ਖਰੀਦੋ-ਫਰੋਖ਼ਤ ਦੀ ਮਨਾਹੀ ਕਰਦੀ ਹੈ? | ਧਾਰਾ 23 |
47) | ਸੰਵਿਧਾਨ ਦੀ ਧਾਰਾ 24 ਕਿੰਨੀ ਉਮਰ ਦੇ ਬੱਚਿਆਂ ਨੂੰ ਖਤਰਨਾਕ ਕੰਮਾਂ ਤੇ ਲਗਾਉਣ ਤੇ ਪਾਬੰਦੀ ਲਗਾਉਂਦੀ ਹੈ? | 14 ਸਾਲ |
48) | ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਰਸ਼ਟਰੀ ਅਤੇ ਰਾਜ ਆਯੋਗਾਂ ਦੀ ਸਥਾਪਨਾ ਕਿਹੜੇ ਕਾਨੂੰਨ ਤਹਿਤ ਕੀਤੀ ਗਈ? | ਬਾਲ ਅਧਿਕਾਰ ਸੁਰੱਖਿਆ ਆਯੋਗ ਕਾਨੂੰਨ 2005 |
49) | ਧਰਮ ਦੀ ਸੁਤੰਤਰਤਾ ਦਾ ਅਧਿਕਾਰ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਮਿਲਿਆ ਹੈ? | ਧਾਰਾ 25 ਤੋਂ 28 ਤੱਕ |
50) | ਸੰਵਿਧਾਨ ਦੀ ਕਿਹੜੀ ਧਾਰਾ ਘੱਟ ਗਿਣਤੀਆਂ ਦੇ ਹਿੱਤਾਂ ਦੀ ਸੁਰੱਖਿਆ ਨਾਲ ਸਬੰਧਤ ਹੈ? | ਧਾਰਾ 29 |
51) | ਸੰਵਿਧਾਨ ਦੇ ਕਿਹੜੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਆਤਮਾ ਮੰਨਿਆ ਜਾਂਦਾ ਹੈ? | ਸੰਵਿਧਾਨਕ ਉਪਚਾਰਾਂ ਦਾ ਅਧਿਕਾਰ |
52) | ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਪ੍ਰਾਪਤ ਹੁੰਦਾ ਹੈ? | ਧਾਰਾ 32 |
53) | ਕਿਸ ਵਿਅਕਤੀ ਨੇ ਕਿਹਾ ਸੀ ਕਿ ਧਾਰਾ 32 ਤੋਂ ਸਾਡਾ ਸੰਵਿਧਾਨ ਅਰਥਹੀਣ ਹੈ, ਇਹ ਸੰਵਿਧਾਨ ਦੀ ਆਤਮਾ ਅਤੇ ਹਿਰਦਾ ਹੈ? | ਡਾ: ਬੀ ਆਰ ਅੰਬੇਦਕਰ |
54) | ਧਾਰਾ 32 ਅਧੀਨ ਰਿੱਟ ਕਿਸ ਦੁਆਰਾ ਜਾਰੀ ਕੀਤੀ ਜਾ ਸਕਦੀ ਹੈ? | ਸਰਵਉੱਚ ਅਦਾਲਤ ਦੁਆਰਾ |
55) | ਉੱਚ ਅਦਾਲਤ ਕਿਹੜੀ ਧਾਰਾ ਤਹਿਤ ਰਿੱਟ ਜਾਰੀ ਕਰ ਸਕਦੀ ਹੈ? | ਧਾਰਾ 226 |
56) | 1950 ਈ: ਤੋਂ ਪਹਿਲਾਂ ਕਿਹੜੀਆਂ ਉੱਚ ਅਦਾਲਤਾਂ ਨੂੰ ਰਿੱਟ ਜਾਰੀ ਦਾ ਅਧਿਕਾਰ ਸੀ? | ਕਲਕੱਤਾ, ਬੰਬਈ, ਮਦਰਾਸ |
57) | ਪੁਲੀਸ ਬਲ, ਸੁਰੱਖਿਆ ਬਲ ਅਤੇ ਖੁਫ਼ੀਆ ਏਜੰਸੀਆਂ ਦੇ ਮੂਲ ਅਧਿਕਾਰਾਂ ਤੇ ਕੌਣ ਰੋਕ ਲਗਾ ਸਕਦਾ ਹੈ? | ਸੰਸਦ |
58) | ਪੁਲੀਸ ਬਲ, ਸੁਰੱਖਿਆ ਬਲ ਅਤੇ ਖੁਫ਼ੀਆਂ ਏਜੰਸੀਆਂ ਦੇ ਮੂਲ ਅਧਿਕਾਰਾਂ ਤੇ ਕਿਹੜੀ ਧਾਰਾ ਅਧੀਨ ਪਾਬੰਦੀ ਲਗਾਈ ਜਾ ਸਕਦੀ ਹੈ? | ਧਾਰਾ 33 |
59) | ਧਾਰਾ 33 ਅਧੀਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੂਲ ਅਧਿਕਾਰਾਂ ਦੇ ਉਲੰਘਣ ਦੇ ਸਬੰਧ ਵਿੱਚ ਕਿਹੜੀ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ? | ਕਿਸੇ ਵੀ ਅਦਾਲਤ ਵਿੱਚ ਨਹੀਂ |
60) | ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਦਰਜ ਹਨ? | ਚੌਥੇ ਭਾਗ ਵਿੱਚ |
61) | ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ? | ਆਇਰਲੈਂਡ ਦੇ ਸੰਵਿਧਾਨ ਤੋਂ |
62) | ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੀਆਂ ਕਿਹੜੀਆਂ ਧਾਰਾਵਾਂ ਵਿੱਚ ਦਰਜ ਹਨ? | ਧਾਰਾ 38 ਤੋਂ 51 ਤੱਕ |
63) | ਕਿਹੜੇ ਵਿਦਵਾਨ ਨੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਸੰਵਿਧਾਨ ਦੀ ਮੂਲ ਆਤਮਾ ਕਿਹਾ ਹੈ? | ਗ੍ਰੇਨਵਿਲ ਆਸਟਿਨ |
64) | ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਮਕਸਦ ਕਿਸ ਪ੍ਰਕਾਰ ਦੇ ਰਾਜ ਦਾ ਨਿਰਮਾਣ ਕਰਨਾ ਹੈ? | ਲੋਕ ਕਲਿਆਣਕਾਰੀ ਰਾਜ |
65) | ਨੀਤੀ ਨਿਰਦੇਸ਼ ਸਿਧਾਂਤਾਂ ਦਾ ਮੁੱਖ ਮਕਸਦ ਕੀ ਹੈ? | ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ |
66) | ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਅਸੀਂ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ? | 3 (ਸਮਾਜਵਾਦੀ, ਗਾਂਧੀਵਾਦੀ ਉਦਾਰਵਾਦੀ) |
67) | 42ਵੀਂ ਸੰਵਿਧਾਨ ਸੋਧ ਸਮੇਂ ਨੀਤੀ ਨਿਰਦੇਸ਼ ਤੱਤਾਂ ਵਿੱਚ ਕਿੰਨੇ ਨਵੇਂ ਨੀਤੀ ਨਿਰਦੇਸ਼ਕ ਤੱਤ ਜੋੜੇ ਗਏ? | 4 |
68) | 86ਵੀਂ ਸੰਵਿਧਾਨਕ ਸੋਧ ਰਾਹੀਂ ਕਿਹੜੇ ਨੀਤੀ ਨਿਰਦੇਸ਼ਕ ਤੱਤ ਨੂੰ ਮੌਲਿਕ ਅਧਿਕਾਰਾਂ ਨਾਲ ਜੋੜ ਦਿੱਤਾ ਗਿਆ? | ਧਾਰਾ 45 ਨੂੰ |
69) | ਧਾਰਾ 45 ਨੂੰ ਕਿਸ ਧਾਰਾ ਤਹਿਤ ਮੂਲ ਅਧਿਕਾਰਾਂ ਨਾਲ ਜੋੜਿਆ ਗਿਆ? | ਧਾਰਾ 21 ਏ |
70) | ਧਾਰਾ 45 ਅਤੇ ਧਾਰਾ 21 ਏ ਦਾ ਸਬੰਧ ਕਿਸ ਚੀਜ ਨਾਲ ਹੈ? | ਸਿੱਖਿਆ ਨਾਲ |
71) | ਕਿਸਨੇ ਕਿਹਾ, ਨੀਤੀ ਨਿਰਦੇਸ਼ਕ ਤੱਤ ਸੰਵਿਧਾਨ ਨੂੰ ਜੀਵਨਦਾਨ ਦੇਣ ਵਾਲੀਆਂ ਵਿਵਸਥਾਵਾਂ ਹਨ? | ਐਲ ਐਮ ਸਿੰਘਵੀ |